ੴ

ਸਿੱਖਬਾਣੀ · SikhBani

ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥

dhur khasamai kaa hukam peaa vin satigur chetiaa na jaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 556 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਧੁਰਿ ਖਸਮੈ ਕਾ ਹੁਕਮੁ ਪਇਆ; ਵਿਣੁ ਸਤਿਗੁਰ. ਚੇਤਿਆ ਨ ਜਾਇ ॥

dhur khasamai kaa hukam peaa; vin satigur. chetiaa na jaae |

Sant Singh KhalsaFrom the very beginning, it has been the Will of the Lord Master, that He cannot be remembered without the True Guru.
Manmohan SinghFrom the very beginning, it is the will of the Lord, that He cannot be remembered without the True Guru.
Manmohan Singh (Punjabi)ਐਨ ਆਰੰਭ ਤੋਂ ਹੀ ਸਾਹਿਬ ਦੀ ਇਹ ਰਜ਼ਾ ਹੈ, ਕਿ ਸੱਚੇ ਗੁਰਾਂ ਦੇ ਬਾਝੋਂ ਉਸ ਦਾ ਸਿਮਰਨ ਕੀਤਾ ਨਹੀਂ ਕੀਤਾ ਜਾ ਸਕਦਾ।
Fareedkot Teeka(ਧੁਰਿ) ਆਦਿ ਰੂਪ ਸ੍ਵਾਮੀ ਕਾ ਹੁਕਮ ਪੜਾ ਹੂਆ ਹੈ ਕਿ ਬਿਨਾਂ ਸਤਿਗੁਰੋਂ ਸੇ ਸੋ ਪਰਮੇਸ੍ਵਰ ਸਿਮਰਿਆ ਨਹੀਂ ਜਾਤਾ ਹੈ॥
Prof. Sahib Singhਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ।
SikhNet (Spanish)Tal es la Voluntad de nuestro Señor, que uno no puede alabar a Dios sin la ayuda del Verdadero Guru.

ਸਤਿਗੁਰਿ ਮਿਲਿਐ. ਅੰਤਰਿ ਰਵਿ ਰਹਿਆ; ਸਦਾ ਰਹਿਆ ਲਿਵ ਲਾਇ ॥

satigur miliai. antar rav rahiaa; sadaa rahiaa liv laae |

Sant Singh KhalsaMeeting the True Guru, he realizes that the Lord is permeating and pervading deep within him; he remains forever absorbed in the Lord's Love.
Manmohan SinghMeeting with the True Guru, the man realises the Lord to be contained in his mind and he ever remains absorbed in His love.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਆਦਮੀ ਸਾਈਂ ਨੂੰ ਆਪਣੇ ਮਨ ਅੰਦਰ ਵਿਆਪਕ ਅਨੁਭਵ ਕਰ ਲੈਂਦਾ ਹੈ ਅਤੇ ਉਹ ਸਦੀਵ ਹੀ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Fareedkot Teekaਸਤਿਗੁਰੋਂ ਸੇ ਮਿਲਨੇ ਕਰ ਕੇ (ਅੰਤਰਿ) ਅੰਤਸਕਰਣ ਮੇਂ ਜੋ ਵਾਹਿਗੁਰੂ ਰਮਣ ਕਰ ਰਹਾ ਹੈ, ਤਿਸ ਮੇਂ ਸਦੀਵਕਾਲ ਲਿਵ ਲਗਾਏ ਰਹਤਾ ਹੈ॥
Prof. Sahib Singhਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ।
SikhNet (Spanish)Encontrando al Verdadero Guru, el Señor prevalece en el fondo de nuestro ser y entonces uno permanece siempre entonado en Él.

ਦਮਿ ਦਮਿ ਸਦਾ ਸਮਾਲਦਾ; ਦੰਮੁ. ਨ ਬਿਰਥਾ ਜਾਇ ॥

dam dam sadaa samaaladaa; dam. na birathaa jaae |

Sant Singh KhalsaWith each and every breath, he constantly remembers the Lord in meditation; not a single breath passes in vain.
Manmohan SinghAt every breath, he ever remembers the Lord and not a single breath of his passes in vain.
Manmohan Singh (Punjabi)ਹਰ ਸੁਆਸ ਨਾਲ ਉਹ ਹਮੇਸ਼ਾਂ ਸੁਆਮੀ ਨੂੰ ਸਿਮਰਦਾ ਹੈ ਅਤੇ ਉਸ ਦਾ ਕੋਈ ਸਾਹ ਵਿਅਰਥ ਨਹੀਂ ਜਾਂਦਾ।
Fareedkot Teekaਸੋ ਸਦੀਵ ਸ੍ਵਾਸ ਸ੍ਵਾਸ ਹਰੀ ਕੋ ਸੰਭਾਲਤਾ ਰਹਿਤਾ ਹੈ ਔਰ ਤਿਸ ਕਾ ਏਕ ਸ੍ਵਾਸ ਭੀ ਬਿਅਰਥ ਨਹੀਂ ਜਾਤਾ ਹੈ॥
Prof. Sahib Singhਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ।

ਪਦ ਅਰਥ ਦੰਮੁ = ਸੁਆਸ। ਬਿਰਥਾ = ਖ਼ਾਲੀ।

SikhNet (Spanish)De esa forma uno adora a su Señor todo el tiempo, y no desperdicia ni siquiera una sola respiración.

ਜਨਮ ਮਰਨ ਕਾ ਭਉ ਗਇਆ; ਜੀਵਨ ਪਦਵੀ ਪਾਇ ॥

janam maran kaa bhau geaa; jeevan padavee paae |

Sant Singh KhalsaHis fears of birth and death depart, and he obtains the honored state of eternal life.
Manmohan SinghHis fear of birth and death departs, and he obtains the honour of an eternal life.
Manmohan Singh (Punjabi)ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਅਬਿਨਾਸ਼ੀ ਜ਼ਿੰਦਗੀ ਦਾ ਮਰਤਬਾ ਪਾ ਲੈਂਦਾ ਹੈ।
Fareedkot Teekaਜੀਵਨ ਪਦਵੀ ਕੌ ਪਾਇ ਕਰ ਤਿਸ ਕਾ ਜਨਮ ਮਰਨ ਕਾ ਭ੍ਯ ਜਾਤਾ ਰਹਾ ਹੈ॥
Prof. Sahib Singh(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।

ਪਦ ਅਰਥ ਪਦਵੀ = ਦਰਜਾ, ਮਰਤਬਾ।

SikhNet (Spanish)El miedo a la vida y a la muerte cesa, y logra entonces el Estado de Vida Eterna.

ਨਾਨਕ. ਇਹੁ ਮਰਤਬਾ ਤਿਸ ਨੋ ਦੇਇ; ਜਿਸ ਨੋ ਕਿਰਪਾ ਕਰੇ ਰਜਾਇ ॥੨॥

naanak. ihu maratabaa tis no dee; jis no kirapaa kare rajaae |2|

Sant Singh KhalsaO Nanak, He bestows this rank upon that mortal, upon whom He showers His Mercy. ||2||
Manmohan SinghNanak, the Commandant gives this rank to him, on whom He bestows His mercy.
Manmohan Singh (Punjabi)ਨਾਨਕ ਰਜ਼ਾ ਦਾ ਮਾਲਕ ਇਹ ਰੁਤਬਾ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ ਤਿਸ ਕੋ ਇਹ ਮਰਾਤਬਾ ਦੇਤਾ ਹੈ ਜਿਸ ਪਰ (ਰਜਾਇ) ਵਾਹਿਗੁਰੂ ਕ੍ਰਿਪਾ ਕਰਤਾ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥
SikhNet (Spanish)Dice Nanak, sólo será bendecido con este Estado, aquél con quien Dios es Compasivo por Su Propia Voluntad. (2)
Answers quote the Granth verbatim with Ang citations. AI commentary is not Gurbani and not a religious ruling.