ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਸਜਣ ਮੇਲਿ ਪਿਆਰੇ; ਮਿਲਿ ਪੰਥੁ ਦਸਾਈ ॥
har sajan mel piaare; mil panth dasaaee |
Sant Singh KhalsaO Beloved, lead me to meet my True Friend; meeting with Him, I shall ask Him to show me the Path.
Manmohan SinghMy Beloved, make me meet the Guru, the friend of God. Meeting with him I shall inquire from him the way to Thee.
Manmohan Singh (Punjabi)ਮੇਰੇ ਪ੍ਰੀਤਮਾਂ! ਮੈਨੂੰ ਵਾਹਿਗੁਰੂ ਦੇ ਮਿੱਤ੍ਰ, ਗੁਰਾਂ ਨੂੰ ਮਿਲਾ ਦੇ। ਉਨ੍ਹਾਂ ਨਾਲ ਮਿਲ ਕੇ, ਮੈਂ ਉਨ੍ਹਾਂ ਪਾਸੋ ਤੇਰਾ ਰਸਤਾ ਪੁਛਾਗਾ।
Fareedkot Teekaਹੇ ਸਤਿਗੁਰੋ! ਤਿਸ ਹਰੀ ਪਿਆਰੇ ਸਜਣ ਕੇ ਮੇਲ ਮੇਂ ਮਿਲਨ ਕਾ ਰਸਤਾ ਬਤਾਵੋ, (ਦਸਾਈ) ਮੈਂ ਪੂਛਤਾ ਹੂੰ॥
Prof. Sahib Singhਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ।
ਪਦ ਅਰਥ ਸਜਣ = ਗੁਰਮੁਖ। ਮਿਲਿ = ਮਿਲਿ ਕੇ। ਪੰਥੁ = ਰਾਹ। ਦਸਾਈ = ਮੈਂ ਪੁੱਛਾਂ।
SikhNet (Spanish)Oh Amor, guíame hasta mi Guru, mi Amigo, para que conozca Tu Sendero.
ਜੋ ਹਰਿ ਦਸੇ ਮਿਤੁ; ਤਿਸੁ ਹਉ ਬਲਿ ਜਾਈ ॥
jo har dase mit; tis hau bal jaaee |
Sant Singh KhalsaI am a sacrifice to that Friend, who shows it to me.
Manmohan SinghThe friend, who shows me the God's path, unto him I am a sacrifice.
Manmohan Singh (Punjabi)ਜਿਹੜਾ ਮਿੱਤ੍ਰ ਮੈਨੂੰ ਹਰੀ ਦਾ ਮਾਰਗ ਵਿਖਾਲਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਜੋ ਹਰਿ ਮਿਤ ਕੋ ਮੈਨੂੰ ਬਤਾਵੇ ਤਿਸ ਪਰ ਮੈਂ ਬਲਿਹਾਰੇ ਜਾਤਾ ਹੂੰ॥
Prof. Sahib Singhਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ।
SikhNet (Spanish)Ofrezco mi vida en sacrificio a tal Amigo, oh Amor, quien me muestra Tu Sendero.
ਗੁਣ ਸਾਝੀ ਤਿਨ ਸਿਉ ਕਰੀ; ਹਰਿ ਨਾਮੁ ਧਿਆਈ ॥
gun saajhee tin siau karee; har naam dhiaaee |
Sant Singh KhalsaI share His Virtues with Him, and meditate on the Lord's Name.
Manmohan SinghWith him, I shall share his virtues and contemplate over the Lord's Name.
Manmohan Singh (Punjabi)ਉਸ ਦੇ ਨਾਲ ਮੈਂ ਉਸ ਦੀਆਂ ਨੇਕੀਆਂ ਦਾ ਭਾਈਵਾਲ ਹੋ ਜਾਵਾਗਾ ਅਤੇ ਸਾਈਂ ਦੇ ਨਾਮ ਦਾ ਸਿਮਰਨ ਕਰਾਗਾ।
Fareedkot Teekaਤਿਨ ਕੇ ਸਾਥ ਮੈਂ ਗੁਣੋਂ ਕੀ ਸਾਂਝ ਕਰੂੰ, ਪੁਨਾ ਤਿਨਾ ਦੁਆਰੇ ਹਰੀ ਨਾਮੁ ਕੋ ਧਿਆਵਾਂਗਾ।
Prof. Sahib Singhਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ।
ਪਦ ਅਰਥ ਕਰੀ = ਮੈਂ ਕਰਾਂ। ਧਿਆਈ = ਮੈਂ ਸਿਮਰਾਂ।
SikhNet (Spanish)Voy a compartir Sus Virtudes y en Su Compañía habitar en Tu Nombre.
ਹਰਿ ਸੇਵੀ ਪਿਆਰਾ ਨਿਤ; ਸੇਵਿ ਹਰਿ ਸੁਖੁ ਪਾਈ ॥
har sevee piaaraa nit; sev har sukh paaee |
Sant Singh KhalsaI serve my Beloved Lord forever; serving the Lord, I have found peace.
Manmohan SinghEver serve I, my dear God and by serving God, I obtain peace.
Manmohan Singh (Punjabi)ਸਦਾ ਹੀ ਮੈਂ ਆਪਣੇ ਪ੍ਰੀਤਮ ਹਰੀ ਦੀ ਸੇਵਾ ਕਰਦਾ ਹਾਂ। ਹਰੀ ਦੀ ਸੇਵਾ ਕਰਨ ਦੁਆਰਾ ਮੈਂ ਸੁਖ ਪਾਉਂਦਾ ਹਾਂ।
Fareedkot Teekaਤਿਨ ਹਰੀ ਸੇਵੀ ਸੰਤੋਂ ਦ੍ਵਾਰਾ ਆਪਨਾ ਪਿਆਰਾ ਨਿਤ੍ਯੰਪ੍ਰਤਿ ਸੇਵ ਕਰ ਕੇ ਮੈਂ ਹਰ ਪ੍ਰਕਾਰ ਸੇ ਸੁਖ ਪਾਵੋਂਗਾ॥
Prof. Sahib Singhਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ।
SikhNet (Spanish)Te voy a servir siempre, oh Amor, y seré bendecido con Tu Paz.
ਬਲਿਹਾਰੀ ਸਤਿਗੁਰ ਤਿਸੁ; ਜਿਨਿ ਸੋਝੀ ਪਾਈ ॥੧੨॥
balihaaree satigur tis; jin sojhee paaee |12|
Sant Singh KhalsaI am a sacrifice to the True Guru, who has imparted this understanding to me. ||12||
Manmohan SinghI am devoted unto the True Guru, who has infused understanding within me.
Manmohan Singh (Punjabi)ਮੈਂ ਉਨ੍ਹਾਂ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਅੰਦਰ ਸੋਚ ਸਮਝ ਪਾਈ ਹੈ।
Fareedkot Teekaਤਿਸੁ ਸਤਿਗੁਰ ਕੇ ਮੈਂ ਬਲਿਹਾਰ ਜਾਤਾ ਹੂੰ, ਜਿਸ ਨੇ ਮੇਰੇ ਕੋ ਇਹ (ਸੋਝੀ) ਗਿਆਤ ਪਾਈ ਹੈ॥੧੨॥
Prof. Sahib Singhਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ ॥੧੨॥
SikhNet (Spanish)Mi vida está dedicada al Guru, quien me hizo sabio en Dios. (12)