ੴ

ਸਿੱਖਬਾਣੀ · SikhBani

ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥

anik prakaar bhojan nit khaate mukh dantaa ghas kheen kheaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 826 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤਨੁ ਧਨੁ ਜੋਬਨੁ; ਚਲਤ ਗਇਆ ॥

tan dhan joban; chalat geaa |

Sant Singh KhalsaBody, wealth and youth pass away.
Manmohan SinghBody, wealth and youth pass away.
Manmohan Singh (Punjabi)ਦੇਹ, ਦੌਲਤ ਅਤੇ ਜੁਆਨੀ ਟੁਰ ਜਾਂਦੇ ਹਨ।
Fareedkot Teekaਤਨ, ਧਨ, ਜੋਬਨ ਆਦੀ ਪਦਾਰਥੋਂ ਕਾ ਜੋ ਚਲਤ (ਛਲ) ਰੂਪ ਥਾ ਵਿਅਰਥ ਹੀ ਬੀਤ ਗਿਆ ਹੈ॥
Prof. Sahib Singh(ਹੇ ਭਾਈ! ਮਨੁੱਖ ਦਾ ਇਹ) ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇ (ਮਨੁੱਖ ਦਾ) ਸਾਥ ਛੱਡਦਾ ਜਾਂਦਾ ਹੈ,

ਪਦ ਅਰਥ ਜੋਬਨੁ = ਜਵਾਨੀ। ਚਲਤ ਗਇਆ = ਸਹਜੇ ਸਹਜੇ ਸਾਥ ਛੱਡਦਾ ਜਾਂਦਾ ਹੈ।

SikhNet (Spanish)Mi cuerpo, riqueza y belleza se van a desvanecer.

ਰਾਮ ਨਾਮ ਕਾ ਭਜਨੁ. ਨ ਕੀਨੋ; ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥

raam naam kaa bhajan. na keeno; karat bikaar nis bhor bheaa |1| rahaau |

Sant Singh KhalsaYou have not meditated and vibrated upon the Lord's Name; while you commit your sins of corruption in the night, the light of day dawns upon you. ||1||Pause||
Manmohan SinghThou meditatest not on the Lord's Name and the day downs on thee while committing sins at night. Pause.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਰਾਤ੍ਰੀ ਅੰਦਰ ਪਾਪ ਕਮਾਉਦਿਆਂ ਨੂੰ ਤੈਨੂੰ ਦਿਨ ਚੜ੍ਹ ਆਉਂਦਾ ਹੈ। ਠਹਿਰਾਉ।
Fareedkot Teekaਰਾਮ ਨਾਮ ਕਾ ਭਜਨੁ ਨਹੀਂ ਕੀਆ ਹੈ ਔ ਵਿਕਾਰੋਂ ਕੋ ਕਰਤਿਆਂ ਹੋਇਆਂ ਹੀ ਆਯੂ ਰੂਪੀ (ਨਿਸਿ) ਰਾਤ੍ਰੀ ਬਿਤੀਤ ਹੋਇ ਗਈ, ਔਰ ਕਾਲ ਕੀ ਪ੍ਰਗਟਤਾ ਰੂਪੀ (ਭੋਰੁ) ਦਿਨ ਆਨ ਉਦੇ ਭਇਆ ਹੈ॥੧॥ ਰਹਾਉ ॥
Prof. Sahib Singh(ਪਰ ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ) ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਧੌਲਿਆਂ ਵਾਲੀ ਉਮਰ ਆ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਕਰਤ = ਕਰਦਿਆਂ। ਬਿਕਾਰ = ਮਾੜੇ ਕੰਮ। ਨਿਸਿ = ਰਾਤ (ਕਾਲੇ ਕੇਸਾਂ ਵਾਲੀ ਉਮਰ)। ਭੋਰੁ = (ਚਿੱਟਾ) ਦਿਨ (ਧੌਲਿਆਂ ਵਾਲੀ ਉਮਰ) ॥੧॥ ਰਹਾਉ ॥

SikhNet (Spanish)No has contemplado el Nombre del Señor y cometiendo errores, la noche de tu vida rompe en el amanecer de la muerte. (1-Pausa)

ਅਨਿਕ ਪ੍ਰਕਾਰ ਭੋਜਨ ਨਿਤ ਖਾਤੇ; ਮੁਖ ਦੰਤਾ ਘਸਿ ਖੀਨ ਖਇਆ ॥

anik prakaar bhojan nit khaate; mukh dantaa ghas kheen kheaa |

Sant Singh KhalsaContinually eating all sorts of foods, the teeth in your mouth crumble, decay and fall out.
Manmohan SinghBy continually eating various kinds of victuals, thy mouth's teeth crumble, decay and drop out.
Manmohan Singh (Punjabi)ਨਿਤਾ ਪ੍ਰਤੀ ਅਨੇਕਾਂ ਤਰ੍ਹਾਂ ਦੇ ਖਾਣੇ ਖਾਣ ਦੁਆਰਾ ਤੇਰੇ ਮੂੰਹ ਦੇ ਦੰਦ ਘਸ ਅਤੇ ਛਿਜ ਕੇ ਝੜ ਗਏ ਹਨ।
Fareedkot Teekaਅਨੇਕ ਪ੍ਰਕਾਰੋਂ ਕੇ ਭੋਜਨ ਨਿਤੰਪ੍ਰਤੀ ਖਾਤਿਆਂ ਹੋਇਆਂ ਮੁਖ ਮੇਂ ਦੰਤੋਂ ਕਾ ਸਮੁਦਾਇ ਘਸ ਗਯਾ ਔਰੁ ਇੰਦ੍ਰਿਓਂ ਕੇ ਸਮਦਾਇ (ਖੀਨ) ਸਿਥਲ ਹੋ ਗਏ। ਪੁਨਾ ਸਰੀਰ ਕਾ ਬਲ ਭੀ (ਖਇਆ) ਨਸਟ ਹੋ ਗਇਆ ਅਰ ਬਲ ਤੇ ਰਹਿਤ ਹੋ ਗਿਆ॥
Prof. Sahib Singhਹੇ ਭਾਈ! ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ।

ਪਦ ਅਰਥ ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਭੋਜਨ = ਖਾਣੇ। ਖਾਤੇ = ਖਾਂਦਿਆਂ। ਘਸਿ = ਘਸ ਕੇ। ਖੀਨ = ਕਮਜ਼ੋਰ। ਖਇਆ = ਨਾਸ ਹੋ ਜਾਂਦੇ ਹਨ।

SikhNet (Spanish)Comiendo todo tipo de delicias se te han caído los dientes;

ਮੇਰੀ ਮੇਰੀ ਕਰਿ ਕਰਿ ਮੂਠਉ; ਪਾਪ ਕਰਤ. ਨਹ ਪਰੀ ਦਇਆ ॥੧॥

meree meree kar kar mootthau; paap karat. neh paree deaa |1|

Sant Singh KhalsaLiving in egotism and possessiveness, you are deluded; committing sins, you have no kindness for others. ||1||
Manmohan SinghThou art beguiled while practising egoism and committing sins. Thou takest not pity on others.
Manmohan Singh (Punjabi)ਤੂੰ ਅਪਣੱਤ ਧਾਰਦੇ ਅਤੇ ਗੁਨਾਹ ਕਮਾਉਂਦੇ ਹੋਏ ਠੱਗਿਆ ਗਿਆ ਹੈ। ਤੂੰ ਹੋਰਨਾਂ ਤੇ ਮਿਹਰਬਾਨੀ ਨਹੀਂ ਕਰਦਾ।
Fareedkot Teekaਪਦਾਰਥੋਂ ਮੇਂ ਮੈਂ ਮੇਰੀ ਕਰ ਕਰ ਕੇ (ਮੂਠਉ) ਠਗਿਆ ਗਿਆ, ਪਾਪੋਂ ਕੋ ਕਰਤਿਆਂ ਹੋਇਆਂ ਚਿਤ ਮੇਂ ਦਯਾ ਨ ਪੜਤੀ ਭਈ, ਭਾਵ ਯਹਿ ਦਯਾ ਸੇ ਰਹਤ ਹੋ ਕਰ ਜੀਵ ਹਿੰਸਾ ਕਰੀ॥੧॥
Prof. Sahib Singhਮਮਤਾ ਦੇ ਪੰਜੇ ਵਿਚ ਫਸ ਕੇ ਮਨੁੱਖ (ਆਤਮਕ ਜੀਵਨ ਦੀ ਰਾਸਿ ਪੂੰਜੀ) ਲੁਟਾ ਲੈਂਦਾ ਹੈ। ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ ॥੧॥

ਪਦ ਅਰਥ ਮੂਠਉ = ਠੱਗਿਆ ਜਾਂਦਾ ਹੈ ॥੧॥

SikhNet (Spanish)has sido engañado al acumular cosas y cometido errores sin haber logrado tener un pensamiento compasivo.(1)

ਮਹਾ ਬਿਕਾਰ ਘੋਰ ਦੁਖ ਸਾਗਰ; ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥

mahaa bikaar ghor dukh saagar; tis meh praanee galat peaa |

Sant Singh KhalsaThe great sins are the terrible ocean of pain; the mortal is engrossed in them.
Manmohan SinghThe great sins are the terrible ocean of trouble. In them the mortal is engrossed.
Manmohan Singh (Punjabi)ਘੋਰ ਪਾਪ ਕਸ਼ਟ ਦਾ ਭਿਆਨਕ ਸਮੁੰਦਰ ਹਨ। ਉਨ੍ਹਾਂ ਅੰਦਰ ਫਾਨੀ ਬੰਦਾ ਗਲਤਾਨ ਹੋਇਆ ਹੋਇਆ ਹੈ।
Fareedkot Teekaਮਹਾਂ ਵਿਕਾਰੋਂ ਰੂਪੀ (ਘੋਰ) ਅਤੀ ਭੈਦਾਯਕ ਜੋ ਦੁਖੋਂ ਕਾ ਸਮੁੰਦਰੁ ਸੰਸਾਰ ਹੈ, ਤਿਸ ਮੇਂ ਇਹੁ (ਪ੍ਰਾਣੀ) ਜੀਵ ਪੜਾ ਹੂਆ ਗਲਤਾ ਹੈ॥
Prof. Sahib Singh(ਹੇ ਭਾਈ! ਇਹ ਸੰਸਾਰ) ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿਚ ਡੁੱਬਿਆ ਰਹਿੰਦਾ ਹੈ।

ਪਦ ਅਰਥ ਘੋਰ ਦੁਖ = ਭਾਰੇ ਦੁੱਖ। ਸਾਗਰ = ਸਮੁੰਦਰ। ਤਿਸੁ ਮਹਿ = ਉਸ (ਸਾਗਰ) ਵਿਚ। ਗਲਤੁ ਪਇਆ = ਗ਼ਲਤਾਨ ਹੋਇਆ ਰਹਿੰਦਾ ਹੈ, ਡੁੱਬਿਆ ਰਹਿੰਦਾ ਹੈ।

SikhNet (Spanish)Vives en el mar del vicio y del dolor; estás envuelto en la falsedad y en el error.

ਸਰਨਿ ਪਰੇ ਨਾਨਕ ਸੁਆਮੀ ਕੀ; ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥

saran pare naanak suaamee kee; baah pakar prabh kaadt leaa |2|24|110|

Sant Singh KhalsaNanak seeks the Sanctuary of his Lord and Master; taking him by the arm, God has lifted him up and out. ||2||24||110||
Manmohan SinghNanak has sought the shelter of his Lord Master and taking him by the arm, God has extricated him.
Manmohan Singh (Punjabi)ਨਾਨਕ ਨੇ ਆਪਣੇ ਸੁਆਮੀ ਮਾਲਕ ਦੀ ਪਨਾਹ ਲਈ ਹੈ ਅਤੇ ਬਾਂਹ ਤੋਂ ਫੜ ਕੇ ਵਾਹਿਗੁਰੂ ਨੇ ਉਸ ਨੂੰ ਬਾਹਰ ਕੱਢ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਸ੍ਵਾਮੀ ਕੀ ਸਰਨਿ ਪੜੇ ਹੈਂ, ਤਿਨੋਂ ਕੋ ਪ੍ਰਭੂ ਨੇ ਬੁਧੀ ਰੂਪੁ ਭੁਜਾ ਸੇ ਪਕੜ ਕਰ ਤਿਸ ਦੁਖ ਸਾਗਰ ਸੇ ਕਾਢ ਲੀਆ ਹੈ॥੨॥੨੪॥੧੧੦॥☬ਪ੍ਰਥਮੈਂ ਨਾਮ ਸਿਮਰਨ ਸੇ ਲਾਭ ਦਿਖਾਇਕਰ ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, (ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ) ॥੨॥੨੪॥੧੧੦॥

ਪਦ ਅਰਥ ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ ॥੨॥੨੪॥੧੧੦॥

SikhNet (Spanish)Nanak ha buscado el Refugio de su Señor, el Dios, y Él lo tiene a salvo. (2-24-110)
Answers quote the Granth verbatim with Ang citations. AI commentary is not Gurbani and not a religious ruling.