ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਆਪਨਾ ਪ੍ਰਭੁ ਆਇਆ ਚੀਤਿ ॥
aapanaa prabh aaeaa cheet |
Sant Singh KhalsaGod Himself has come into my consciousness.
Manmohan SinghI have pondered over my Lord.
Manmohan Singh (Punjabi)ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ।
Fareedkot Teekaਅਪਨਾ ਜੋ ਪ੍ਰਭੂ ਹੈ ਤਿਸ ਕਾ ਨਾਮ ਜਬ ਸੇ ਹਮਾਰੇ ਚਿਤ ਮੇਂ ਆਇ ਪ੍ਰਾਪਤ ਹੂਆ ਹੈ॥
Prof. Sahib Singhਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,ਪਦ ਅਰਥ ਚੀਤਿ = ਚਿੱਤ ਵਿਚ।
SikhNet (Spanish)Ahora contemplo siempre a mi Señor;
ਦੁਸਮਨ ਦੁਸਟ ਰਹੇ ਝਖ ਮਾਰਤ; ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥
dusaman dusatt rahe jhakh maarat; kusal bheaa mere bhaaee meet |1| rahaau |
Sant Singh KhalsaMy enemies and opponents have grown weary of attacking me, and now, I have become happy, O my friends and Siblings of Destiny. ||1||Pause||
Manmohan SinghMine adversaries and villains are grown weary of prating and I have attained bliss. O my brother and friend. Pause.
Manmohan Singh (Punjabi)ਮੇਰੇ ਵੈਰੀ ਅਤੇ ਵੈਲੀ ਬਕਵਾਸ ਕਰਦੇ ਕਰਦੇ ਹਾਰ-ਹੁਟ ਗਏ ਹਨ ਅਤੇ ਮੈਨੂੰ ਆਨੰਦ ਪਰਾਪਤ ਹੋ ਗਿਆ ਹੈ, ਹੇ ਮੇਰੇ ਵੀਰ ਅਤੇ ਸੱਜਣ! ਠਹਿਰਾਉ।
Fareedkot Teekaਦੁਸ਼ਮਨ ਦੁਸ਼ਟ ਜੋ ਅਕਾਰਣ ਵਿਰੋਧ ਕਰਤੇ ਥੇ, ਸੋ ਅਨੇਕ ਪ੍ਰਕਾਰ ਬਿਅਰਥ ਸਬਦ ਕਰਤੇ ਹੀ ਰਹੇ ਹੈਂ। ਪਰੰਤੂ ਹੇ ਭਾਈ! ਸੋ ਵਾਹਿਗੁਰੂ ਮਿਤ੍ਰ ਰੂਪ ਹੋਨੇ ਸੇ ਮੇਰੇ ਕੋ ਸਰਬ ਤਰਹ (ਕੁਸਲੁ) ਆਨੰਦ ਭਯਾ ਹੈ॥੧॥ ਰਹਾਉ ॥
Prof. Sahib Singhਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਦੁਸਟ = ਭੈੜੇ ਬੰਦੇ। ਰਹੇ ਝਖ ਮਾਰਤ = ਝਖਾਂ ਮਾਰਦੇ ਰਹਿ ਗਏ, ਨੁਕਸਾਨ ਅਪੜਾਣ ਦਾ ਜਤਨ ਕਰ ਕਰ ਕੇ ਥੱਕ ਗਏ। ਕੁਸਲੁ = ਸੁਖ। ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥ ਰਹਾਉ ॥
SikhNet (Spanish)en vano mis adversarios tratan de hacerme daño, pues el Señor me ha bendecido con Bondad en mi corazón. (1-Pausa)
ਗਈ ਬਿਆਧਿ. ਉਪਾਧਿ ਸਭ ਨਾਸੀ; ਅੰਗੀਕਾਰੁ ਕੀਓ ਕਰਤਾਰਿ ॥
gee biaadh. upaadh sabh naasee; angeekaar keeo karataar |
Sant Singh KhalsaThe disease is gone, and all misfortunes have been averted; the Creator Lord has made me His own.
Manmohan SinghMy affliction is past, all the calamities are warded off and the Creator has hugged me to His bosom.
Manmohan Singh (Punjabi)ਮੇਰਾ ਰੋਗ ਮਿਟ ਗਿਆ ਹੈ, ਸਮੂਹ ਮੁਸੀਬਤਾਂ ਟੱਲ ਗਈਆਂ ਹਨ ਅਤੇ ਸਿਰਜਣਹਾਰ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।
Fareedkot Teekaਤਿਸੀ ਤੇ ਬਿਆਧੀ ਭੀ ਗਈ, ਭਾਵ ਸਰੀਰ ਕੇ ਰੋਗ ਔ (ਉਪਾਧਿ) ਦੇਵ ਪਿਤ੍ਰ ਪੀੜਾ ਭੀ ਸਭ ਨਾਸ ਭਈ ਹੈ। ਕਿਉਂਕਿ ਕਰਤਾਰ ਨੇ ਹਮਾਰਾ (ਅੰਗੀਕਾਰੁ) ਪਖ ਕੀਆ ਹੈ॥
Prof. Sahib Singhਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ।ਪਦ ਅਰਥ ਬਿਆਧਿ = ਸਰੀਰਕ ਰੋਗ। ਉਪਾਧਿ = ਠੱਗੀ, ਫ਼ਰੇਬ, ਧੋਖਾ। ਅੰਗੀਕਾਰੁ = ਸਹਾਇਤਾ, ਪੱਖ। ਕਰਤਾਰਿ = ਕਰਤਾਰ ਨੇ।
SikhNet (Spanish)Las aflicciones de mi cuerpo y de mi mente han desaparecido y el Señor Creador me ha llevado hasta Su Pecho.
ਸਾਂਤਿ ਸੂਖ ਅਰੁ ਅਨਦ ਘਨੇਰੇ; ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥
saant sookh ar anad ghanere; preetam naam ridai ur haar |1|
Sant Singh KhalsaI have found peace, tranquility and total bliss, enshrining the Name of my Beloved Lord within my heart. ||1||
Manmohan SinghEnshrining the garland of my Beloved's Name within my heart and mind I am blest with immense calmness, peace and bliss.
Manmohan Singh (Punjabi)ਆਪਣੇ ਪਿਆਰੇ ਦੇ ਨਾਮ ਦੀ ਫੂਲ ਮਾਲਾ, ਆਪਣੇ ਦਿਲ ਅਤੇ ਮਨ ਅੰਦਰ ਟਿਕਾਉਣ ਦੁਆਰਾ, ਮੈਨੂੰ ਬੇਅੰਤ ਠੰਢ-ਚੈਨ, ਆਰਾਮ ਅਤੇ ਖੁਸ਼ੀ ਪਰਾਪਤ ਹੋ ਗਏ ਹਨ।
Fareedkot Teekaਸਾਂਤੀ ਰੂਪ ਸੂਖ ਔ ਹਮ ਕੋ (ਘਨੇਰੇ) ਬਹੁਤੇ ਹੀ ਅਨੰਦ ਪ੍ਰਾਪਤ ਭਏ ਹੈਂ। ਕਿਉਂਕਿ ਪ੍ਰੀਤਮ ਕਾ ਨਾਮੁ ਹਾਰ ਵਤ ਰਿਦੇ ਮੇਂ (ਉਰ) ਅਧਕ ਜਾਨ ਕਰ ਪਹਰਿਆ ਹੈ॥੧॥
Prof. Sahib Singhਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ ॥੧॥ਪਦ ਅਰਥ ਅਰੁ = ਅਤੇ। ਘਨੇਰੇ = ਅਨੇਕਾਂ। ਰਿਦੈ = ਹਿਰਦੇ ਵਿਚ। ਉਰਹਾਰਿ = ਉਰਧਾਰਿ, ਹਿਰਦੇ ਵਿਚ ਵਸਾ ਕੇ। ਉਰ = ਹਿਰਦਾ ॥੧॥
SikhNet (Spanish)Ahora vivo en el Éxtasis Inmenso, pues mi corazón se viste del Nombre del Señor. (1)
ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ; ਤੂੰ ਸਮਰਥੁ ਸੁਆਮੀ ਮੇਰਾ ॥
jeeo pindd dhan raas prabh teree; toon samarath suaamee meraa |
Sant Singh KhalsaMy soul, body and wealth are all Your capital; O God, You are my All-powerful Lord and Master.
Manmohan SinghMy soul, body and wealth are thy capital, O my Master, Thou art my Omnipotent Lord.
Manmohan Singh (Punjabi)ਮੇਰੀ ਜਿੰਦੜੀ, ਦੇਹ ਅਤੇ ਦੌਲਤ ਤੇਰੀ ਹੀ ਪੂੰਜੀ ਹੈ, ਹੇ ਮੇਰੇ ਮਾਲਕ! ਤੂੰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਤੇਰੇ ਆਗੇ ਇਹੁ ਬੇਨਤੀ ਹੈ (ਜੀਉ) ਚੇਤਨ ਸੱਤਾ ਔ (ਪਿੰਡੂ) ਸਰੀਰ ਧਨਾਦਿਕੋਂ ਪਦਾਰਥੋਂ ਕੇ (ਰਾਸਿ) ਸਮੂਹ ਰੂਪੁ ਜੋ ਵਿਭੂਤੀ ਹੈ, ਸੋ ਹੇ ਪ੍ਰਭੂ! ਸਭ ਤੇਰੀ ਹੀ ਹੈ, ਤੂੰ ਸਮਰਥ ਮੇਰਾ ਸ੍ਵਾਮੀ ਹੈਂ॥
Prof. Sahib Singhਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਪ੍ਰਭ = ਹੇ ਪ੍ਰਭੂ! ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ।
SikhNet (Spanish)Oh mi Señor Todopoderoso, mi cuerpo y Alma pertenecen a Ti,
ਦਾਸ ਅਪੁਨੇ ਕਉ ਰਾਖਨਹਾਰਾ; ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥
daas apune kau raakhanahaaraa; naanak daas sadaa hai cheraa |2|25|111|
Sant Singh KhalsaYou are the Saving Grace of Your slaves; slave Nanak is forever Your slave. ||2||25||111||
Manmohan SinghO Lord, Thou art the saviour of Thy servant. Serf Nanak is ever a slave of Thine.
Manmohan Singh (Punjabi)ਹੇ ਸਾਈਂ! ਤੂੰ ਆਪਣੇ ਨੌਕਰ ਦੀ ਰੱਖਿਆ ਕਰਨ ਵਾਲੀ ਹੈ। ਨਫਰ ਨਾਨਕ ਹਮੇਸ਼ਾਂ ਲਈ ਤੇਰਾ ਗੋਲਾ ਹੈ।
Fareedkot Teekaਅਪਨੇ ਦਾਸੋਂ ਕੋ ਤੂੰ ਆਪ ਹੀ ਦੁਖੋਂ ਸੇ ਰਾਖਨੇਹਾਰਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਸਦਾ ਹੀ ਆਪ ਕਾ (ਚੇਰਾ) ਦਾਸੁ ਹੂੰ॥੨॥੨੫॥੧੧੧॥☬ਵਾਹਿਗੁਰੂ ਕੇ ਸਿਮਰਨ ਕਰਨੇ ਕਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ॥੨॥੨੫॥੧੧੧॥ਪਦ ਅਰਥ ਕਉ = ਨੂੰ। ਰਾਖਨਹਾਰਾ = ਬਚਾਣ ਵਾਲਾ। ਚੇਰਾ = ਗ਼ੁਲਾਮ ॥੨॥੨੫॥੧੧੧॥
SikhNet (Spanish)eres mi Único Señor Protector y yo soy siempre Tu Esclavo. (2-25-111)