ਨਾਨਕ. ਸਰਣਿ ਪਰਿਓ ਦੁਖ ਭੰਜਨ; ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
naanak. saran pario dukh bhanjan; antar baahar pekh hajoore |2|22|108|
ਪਦ ਅਰਥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ-ਸੰਗ ॥੨॥੨੨॥੧੦੮॥
ਨਾਨਕ. ਸਰਣਿ ਪਰਿਓ ਦੁਖ ਭੰਜਨ; ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
naanak. saran pario dukh bhanjan; antar baahar pekh hajoore |2|22|108|
ਪਦ ਅਰਥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ-ਸੰਗ ॥੨॥੨੨॥੧੦੮॥
ਬਿਲਾਵਲੁ ਮਹਲਾ ੫ ॥
bilaaval mahalaa 5 |
ਦਰਸਨੁ ਦੇਖਤ; ਦੋਖ ਨਸੇ ॥
darasan dekhat; dokh nase |
ਪਦ ਅਰਥ ਦੋਖ = (ਸਾਰੇ) ਐਬ, ਵਿਕਾਰ।
ਕਬਹੁ. ਨ ਹੋਵਹੁ ਦ੍ਰਿਸਟਿ ਅਗੋਚਰ; ਜੀਅ ਕੈ ਸੰਗਿ ਬਸੇ ॥੧॥ ਰਹਾਉ ॥
kabahu. na hovahu drisatt agochar; jeea kai sang base |1| rahaau |
ਪਦ ਅਰਥ ਦ੍ਰਿਸਟਿ ਅਗੋਚਰ = ਨਜ਼ਰ ਦੀ ਪਹੁੰਚ ਤੋਂ ਪਰੇ, ਨਜ਼ਰੋਂ ਉਹਲੇ। ਜੀਅ ਕੈ ਸੰਗਿ = ਜਿੰਦ ਦੇ ਨਾਲ। ਬਸੇ = ਬਸੇ ਰਹੋ ॥੧॥ ਰਹਾਉ ॥
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥
preetam praan adhaar suaamee |
ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ।
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥
poor rahe prabh antarajaamee |1|
ਪਦ ਅਰਥ ਪੂਰਿ ਰਹੇ = ਹਰ ਥਾਂ ਮੌਜੂਦ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੧॥
ਕਿਆ ਗੁਣ ਤੇਰੇ ਸਾਰਿ ਸਮੑਾਰੀ ॥
kiaa gun tere saar samaaree |
ਪਦ ਅਰਥ ਸਾਰਿ = ਚੇਤੇ ਕਰ ਕੇ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਾਂ, ਮੈਂ ਹਿਰਦੇ ਵਿਚ ਵਸਾਵਾਂ।
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥
saas saas prabh tujheh chitaaree |2|
ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੀ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ ॥੨॥
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥
kirapaa nidh prabh deen deaalaa |
ਪਦ ਅਰਥ ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥
jeea jant kee karahu pratipaalaa |3|
ਪਦ ਅਰਥ ਪ੍ਰਤਿਪਾਲਾ = ਪਾਲਣਾ ॥੩॥
ਆਠ ਪਹਰ; ਤੇਰਾ ਨਾਮੁ ਜਨੁ ਜਾਪੇ ॥
aatth pehar; teraa naam jan jaape |
ਪਦ ਅਰਥ ਜਨੁ = ਦਾਸ, ਸੇਵਕ।
ਨਾਨਕ; ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥
naanak; preet laaee prabh aape |4|23|109|
ਪਦ ਅਰਥ ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ ॥੪॥੨੩॥੧੦੯॥
ਬਿਲਾਵਲੁ ਮਹਲਾ ੫ ॥
bilaaval mahalaa 5 |
ਤਨੁ ਧਨੁ ਜੋਬਨੁ; ਚਲਤ ਗਇਆ ॥
tan dhan joban; chalat geaa |
ਪਦ ਅਰਥ ਜੋਬਨੁ = ਜਵਾਨੀ। ਚਲਤ ਗਇਆ = ਸਹਜੇ ਸਹਜੇ ਸਾਥ ਛੱਡਦਾ ਜਾਂਦਾ ਹੈ।
ਰਾਮ ਨਾਮ ਕਾ ਭਜਨੁ. ਨ ਕੀਨੋ; ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥
raam naam kaa bhajan. na keeno; karat bikaar nis bhor bheaa |1| rahaau |
ਪਦ ਅਰਥ ਕਰਤ = ਕਰਦਿਆਂ। ਬਿਕਾਰ = ਮਾੜੇ ਕੰਮ। ਨਿਸਿ = ਰਾਤ (ਕਾਲੇ ਕੇਸਾਂ ਵਾਲੀ ਉਮਰ)। ਭੋਰੁ = (ਚਿੱਟਾ) ਦਿਨ (ਧੌਲਿਆਂ ਵਾਲੀ ਉਮਰ) ॥੧॥ ਰਹਾਉ ॥
ਅਨਿਕ ਪ੍ਰਕਾਰ ਭੋਜਨ ਨਿਤ ਖਾਤੇ; ਮੁਖ ਦੰਤਾ ਘਸਿ ਖੀਨ ਖਇਆ ॥
anik prakaar bhojan nit khaate; mukh dantaa ghas kheen kheaa |
ਪਦ ਅਰਥ ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਭੋਜਨ = ਖਾਣੇ। ਖਾਤੇ = ਖਾਂਦਿਆਂ। ਘਸਿ = ਘਸ ਕੇ। ਖੀਨ = ਕਮਜ਼ੋਰ। ਖਇਆ = ਨਾਸ ਹੋ ਜਾਂਦੇ ਹਨ।
ਮੇਰੀ ਮੇਰੀ ਕਰਿ ਕਰਿ ਮੂਠਉ; ਪਾਪ ਕਰਤ. ਨਹ ਪਰੀ ਦਇਆ ॥੧॥
meree meree kar kar mootthau; paap karat. neh paree deaa |1|
ਪਦ ਅਰਥ ਮੂਠਉ = ਠੱਗਿਆ ਜਾਂਦਾ ਹੈ ॥੧॥
ਮਹਾ ਬਿਕਾਰ ਘੋਰ ਦੁਖ ਸਾਗਰ; ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥
mahaa bikaar ghor dukh saagar; tis meh praanee galat peaa |
ਪਦ ਅਰਥ ਘੋਰ ਦੁਖ = ਭਾਰੇ ਦੁੱਖ। ਸਾਗਰ = ਸਮੁੰਦਰ। ਤਿਸੁ ਮਹਿ = ਉਸ (ਸਾਗਰ) ਵਿਚ। ਗਲਤੁ ਪਇਆ = ਗ਼ਲਤਾਨ ਹੋਇਆ ਰਹਿੰਦਾ ਹੈ, ਡੁੱਬਿਆ ਰਹਿੰਦਾ ਹੈ।
ਸਰਨਿ ਪਰੇ ਨਾਨਕ ਸੁਆਮੀ ਕੀ; ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥
saran pare naanak suaamee kee; baah pakar prabh kaadt leaa |2|24|110|
ਪਦ ਅਰਥ ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ ॥੨॥੨੪॥੧੧੦॥
ਬਿਲਾਵਲੁ ਮਹਲਾ ੫ ॥
bilaaval mahalaa 5 |
ਆਪਨਾ ਪ੍ਰਭੁ ਆਇਆ ਚੀਤਿ ॥
aapanaa prabh aaeaa cheet |
ਪਦ ਅਰਥ ਚੀਤਿ = ਚਿੱਤ ਵਿਚ।
ਦੁਸਮਨ ਦੁਸਟ ਰਹੇ ਝਖ ਮਾਰਤ; ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥
dusaman dusatt rahe jhakh maarat; kusal bheaa mere bhaaee meet |1| rahaau |
ਪਦ ਅਰਥ ਦੁਸਟ = ਭੈੜੇ ਬੰਦੇ। ਰਹੇ ਝਖ ਮਾਰਤ = ਝਖਾਂ ਮਾਰਦੇ ਰਹਿ ਗਏ, ਨੁਕਸਾਨ ਅਪੜਾਣ ਦਾ ਜਤਨ ਕਰ ਕਰ ਕੇ ਥੱਕ ਗਏ। ਕੁਸਲੁ = ਸੁਖ। ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥ ਰਹਾਉ ॥
ਗਈ ਬਿਆਧਿ. ਉਪਾਧਿ ਸਭ ਨਾਸੀ; ਅੰਗੀਕਾਰੁ ਕੀਓ ਕਰਤਾਰਿ ॥
gee biaadh. upaadh sabh naasee; angeekaar keeo karataar |
ਪਦ ਅਰਥ ਬਿਆਧਿ = ਸਰੀਰਕ ਰੋਗ। ਉਪਾਧਿ = ਠੱਗੀ, ਫ਼ਰੇਬ, ਧੋਖਾ। ਅੰਗੀਕਾਰੁ = ਸਹਾਇਤਾ, ਪੱਖ। ਕਰਤਾਰਿ = ਕਰਤਾਰ ਨੇ।
ਸਾਂਤਿ ਸੂਖ ਅਰੁ ਅਨਦ ਘਨੇਰੇ; ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥
saant sookh ar anad ghanere; preetam naam ridai ur haar |1|
ਪਦ ਅਰਥ ਅਰੁ = ਅਤੇ। ਘਨੇਰੇ = ਅਨੇਕਾਂ। ਰਿਦੈ = ਹਿਰਦੇ ਵਿਚ। ਉਰਹਾਰਿ = ਉਰਧਾਰਿ, ਹਿਰਦੇ ਵਿਚ ਵਸਾ ਕੇ। ਉਰ = ਹਿਰਦਾ ॥੧॥
ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ; ਤੂੰ ਸਮਰਥੁ ਸੁਆਮੀ ਮੇਰਾ ॥
jeeo pindd dhan raas prabh teree; toon samarath suaamee meraa |
ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਪ੍ਰਭ = ਹੇ ਪ੍ਰਭੂ! ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ।
ਦਾਸ ਅਪੁਨੇ ਕਉ ਰਾਖਨਹਾਰਾ; ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥
daas apune kau raakhanahaaraa; naanak daas sadaa hai cheraa |2|25|111|
ਪਦ ਅਰਥ ਕਉ = ਨੂੰ। ਰਾਖਨਹਾਰਾ = ਬਚਾਣ ਵਾਲਾ। ਚੇਰਾ = ਗ਼ੁਲਾਮ ॥੨॥੨੫॥੧੧੧॥
ਬਿਲਾਵਲੁ ਮਹਲਾ ੫ ॥
bilaaval mahalaa 5 |
ਗੋਬਿਦੁ ਸਿਮਰਿ; ਹੋਆ ਕਲਿਆਣੁ ॥
gobid simar; hoaa kaliaan |
ਪਦ ਅਰਥ ਸਿਮਰਿ = ਸਿਮਰ ਕੇ। ਕਲਿਆਣੁ = ਸੁਖ।
ਮਿਟੀ ਉਪਾਧਿ. ਭਇਆ ਸੁਖੁ ਸਾਚਾ; ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥
mittee upaadh. bheaa sukh saachaa; antarajaamee simariaa jaan |1| rahaau |
ਪਦ ਅਰਥ ਉਪਾਧਿ = ਛਲ, ਧੋਖਾ। ਮਿਟੀ ਉਪਾਧਿ = ਕਿਸੇ ਦੀ ਕੀਤੀ ਚੋਟ ਸਫਲ ਨਹੀਂ ਹੁੰਦੀ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਣੁ = ਸੁਜਾਨ ॥੧॥ ਰਹਾਉ ॥
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ; ਭਗਤ ਜਨਾ ਕਉ ਸਾਚਾ ਤਾਣੁ ॥
jis ke jeea tin kee sukhaale; bhagat janaa kau saachaa taan |
ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਤਿਨਿ = ਉਸ (ਪ੍ਰਭੂ) ਨੇ। ਸੁਖਾਲੇ = ਸੁਖੀ। ਕਉ = ਨੂੰ। ਤਾਣੁ = ਸਹਾਰਾ।
ਦਾਸ ਅਪੁਨੇ ਕੀ ਆਪੇ ਰਾਖੀ; ਭੈ ਭੰਜਨ ਊਪਰਿ ਕਰਤੇ ਮਾਣੁ ॥੧॥
daas apune kee aape raakhee; bhai bhanjan aoopar karate maan |1|
ਪਦ ਅਰਥ ਭੈ ਭੰਜਨ = ਸਾਰੇ ਡਰ ਦੂਰ ਕਰ ਸਕਣ ਵਾਲਾ। ਕਰਤੇ = ਕਰਦੇ ਹਨ। ਮਾਣੁ = ਫ਼ਖ਼ਰ, ਭਰੋਸਾ ॥੧॥
ਭਈ ਮਿਤ੍ਰਾਈ ਮਿਟੀ ਬੁਰਾਈ; ਦ੍ਰੁਸਟ ਦੂਤ; ਹਰਿ. ਕਾਢੇ ਛਾਣਿ ॥
bhee mitraaee mittee buraaee; drusatt doot; har. kaadte chhaan |
ਪਦ ਅਰਥ ਮਿਤ੍ਰਾਈ = ਮਿਤ੍ਰਤਾ, ਪਿਆਰ ਦੀ ਸਾਂਝ। ਬੁਰਾਈ = ਭੈੜੀ ਚਿਤਵਨੀ। ਦ੍ਰੁਸਟ = ਦੁਸ਼ਟ, ਮੰਦਾ ਚਿਤਵਨ ਵਾਲੇ। ਦੂਤ = ਵੈਰੀ। ਛਾਣਿ = ਚੁਣ ਕੇ।
ਸੂਖ ਸਹਜ ਆਨੰਦ ਘਨੇਰੇ; ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥
sookh sehaj aanand ghanere; naanak jeevai har gunah vakhaan |2|26|112|
ਪਦ ਅਰਥ ਸਹਜ = ਆਤਮਕ ਅਡੋਲਤਾ, ਸ਼ਾਂਤੀ। ਜੀਵੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗੁਣਹ ਵਖਾਣਿ = (ਪ੍ਰਭੂ ਦੇ) ਗੁਣ ਉਚਾਰ ਕੇ ॥੨॥੨੬॥੧੧੨॥
ਬਿਲਾਵਲੁ ਮਹਲਾ ੫ ॥
bilaaval mahalaa 5 |
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥
paarabraham prabh bhe kripaal |
ਪਦ ਅਰਥ ਕ੍ਰਿਪਾਲ = {ਕ੍ਰਿਪਾ-ਆਲਯ} ਦਇਆਵਾਨ।
ਕਾਰਜ ਸਗਲ ਸਵਾਰੇ ਸਤਿਗੁਰ; ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥
kaaraj sagal savaare satigur; jap jap saadhoo bhe nihaal |1| rahaau |
ਪਦ ਅਰਥ ਸਗਲ = ਸਾਰੇ। ਜਪਿ = ਜਪ ਕੇ। ਜਪਿ ਸਾਧੂ = ਗੁਰੂ ਦਾ ਆਸਰਾ ਹਰ ਵੇਲੇ ਚਿਤਾਰ ਕੇ। ਸਾਧੂ = ਗੁਰੂ। ਨਿਹਾਲ = ਖ਼ੁਸ਼, ਆਨੰਦ-ਭਰਪੂਰ ॥੧॥ ਰਹਾਉ ॥
ਅੰਗੀਕਾਰੁ ਕੀਆ ਪ੍ਰਭਿ ਅਪਨੈ; ਦੋਖੀ ਸਗਲੇ ਭਏ ਰਵਾਲ ॥
angeekaar keea prabh apanai; dokhee sagale bhe ravaal |
ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਦੋਖੀ = ਵੈਰੀ। ਰਵਾਲ = ਧੂੜ, ਮਿੱਟੀ।
ਕੰਠਿ ਲਾਇ ਰਾਖੇ. ਜਨ ਅਪਨੇ; ਉਧਰਿ ਲੀਏ. ਲਾਇ ਅਪਨੈ ਪਾਲ ॥੧॥
kantth laae raakhe. jan apane; udhar lee. laae apanai paal |1|
ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਜਨ = ਸੇਵਕ। ਉਧਰਿ ਲੀਏ = ਬਚਾ ਲਏ। ਪਾਲ = ਪੱਲੇ ॥੧॥