ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਦਰਸਨੁ ਦੇਖਤ; ਦੋਖ ਨਸੇ ॥
darasan dekhat; dokh nase |
Sant Singh KhalsaGazing upon the Blessed Vision of the Lord's Darshan, all pains run away.
Manmohan SinghSeeing the Lord's vision all the ills hasten away.
Manmohan Singh (Punjabi)ਸੁਆਮੀ ਦਾ ਦੀਦਾਰ ਦੇਖਣ ਦੁਆਰਾ ਸਾਰੇ ਦੁੱਖੜੇ ਦੌੜ ਜਾਂਦੇ ਹਨ।
Fareedkot Teekaਹੇ ਵਾਹਿਗੁਰੂ! ਤੇਰਾ ਦਰਸਨ ਦੇਖਤਿਆਂ ਹੀ ਹਮਾਰੇ ਦੋਸ ਨਾਸ ਹੋ ਗਏ ਹੈਂ॥
Prof. Sahib Singh(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।ਪਦ ਅਰਥ ਦੋਖ = (ਸਾਰੇ) ਐਬ, ਵਿਕਾਰ।
SikhNet (Spanish)Teniendo la Visión del Señor, todas nuestras aflicciones son extinguidas.
ਕਬਹੁ. ਨ ਹੋਵਹੁ ਦ੍ਰਿਸਟਿ ਅਗੋਚਰ; ਜੀਅ ਕੈ ਸੰਗਿ ਬਸੇ ॥੧॥ ਰਹਾਉ ॥
kabahu. na hovahu drisatt agochar; jeea kai sang base |1| rahaau |
Sant Singh KhalsaPlease, never leave my vision, O Lord; please abide with my soul. ||1||Pause||
Manmohan SinghO my Master, be Thou not ever out of my sight and abide Thou with my soul. Pause.
Manmohan Singh (Punjabi)ਹੇ ਮੇਰੇ ਮਾਲਕ! ਤੂੰ ਕਦਾਚਿਤ ਮੇਰੀ ਨਜ਼ਰ ਤੋਂ ਓਹਲੇ ਨਾਂ ਹੋ ਅਤੇ ਤੂੰ ਮੇਰੀ ਜਿੰਦੜੀ ਦੇ ਨਾਲ ਵੱਸ। ਠਹਿਰਾਉ।
Fareedkot Teekaਅਬ ਆਪ ਹਮਾਰੇ ਜੀਅ ਕੇ ਸੰਗ ਬਸੇ ਹੋ, ਤਾਂ ਤੇ ਕਭੀ ਹਮਾਰੀ ਦ੍ਰਿਸਟੀ ਸੇ ਅਗੋਚਰ ਨਹੀਂ ਹੋਤੇ ਹੋ॥੧॥ ਰਹਾਉ ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥ਪਦ ਅਰਥ ਦ੍ਰਿਸਟਿ ਅਗੋਚਰ = ਨਜ਼ਰ ਦੀ ਪਹੁੰਚ ਤੋਂ ਪਰੇ, ਨਜ਼ਰੋਂ ਉਹਲੇ। ਜੀਅ ਕੈ ਸੰਗਿ = ਜਿੰਦ ਦੇ ਨਾਲ। ਬਸੇ = ਬਸੇ ਰਹੋ ॥੧॥ ਰਹਾਉ ॥
SikhNet (Spanish)Oh Señor, no Te vayas de mi lado y vive siempre en mí. (1-Pausa)
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥
preetam praan adhaar suaamee |
Sant Singh KhalsaMy Beloved Lord and Master is the Support of the breath of life.
Manmohan SinghMy Loved Lord, the support of my life,
Manmohan Singh (Punjabi)ਮੇਰਾ ਪਿਆਰਾ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ!ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ।
SikhNet (Spanish)Eres la Vida de mi vida,
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥
poor rahe prabh antarajaamee |1|
Sant Singh KhalsaGod, the Inner-knower, is all-pervading. ||1||
Manmohan Singhmy Lord, the Knower of hearts, pervadest all.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ, ਮੇਰਾ ਸਾਈਂ ਸਾਰੇ ਪਰੀਪੂਰਨ ਹੈ।
Fareedkot Teekaਹੇ ਮੇਰੇ ਪ੍ਰੀਤਮ! ਪ੍ਰਾਣੋ ਕਾ (ਅਧਾਰ) ਆਸਰਾ ਰੂਪ ਸੁਆਮੀ, ਹੇ ਮੇਰੇ ਪ੍ਰਭੂ ਅੰਤਰ ਕੀ ਜਾਨਣੇਹਾਰੇ! ਆਪ ਸਰਬ ਮੇਂ ਪੂਰਨ ਹੋ ਰਹੇ ਹੋ॥੧॥
Prof. Sahib Singhਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥ਪਦ ਅਰਥ ਪੂਰਿ ਰਹੇ = ਹਰ ਥਾਂ ਮੌਜੂਦ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੧॥
SikhNet (Spanish)oh Amado Maestro, oh Señor, Conocedor Interno, prevaleces en todas partes. (1)
ਕਿਆ ਗੁਣ ਤੇਰੇ ਸਾਰਿ ਸਮੑਾਰੀ ॥
kiaa gun tere saar samaaree |
Sant Singh KhalsaWhich of Your Glorious Virtues should I contemplate and remember?
Manmohan SinghWhat virtues of Thine, O Lord should I cherish and remember?
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ, ਹੇ ਸਾਈਂ ਯਾਦ ਤੇ ਚੇਤੇ ਕਰਾਂ?
Fareedkot Teekaਕਿਆ ਮੈਂ ਤੇਰੇ ਸਾਰ ਰੂਪ ਗੁਣੋਂ ਕੋ ਰਿਦੇ ਮੇਂ ਸੰਭਾਰੋ, ਭਾਵ ਬਿਅੰਤ ਤੇਰੇ ਗੁਣ ਹੈ॥
Prof. Sahib Singh(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?ਪਦ ਅਰਥ ਸਾਰਿ = ਚੇਤੇ ਕਰ ਕੇ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਾਂ, ਮੈਂ ਹਿਰਦੇ ਵਿਚ ਵਸਾਵਾਂ।
SikhNet (Spanish)¿Cuáles de Tus Méritos, oh Dios, podría alabar y contemplar?
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥
saas saas prabh tujheh chitaaree |2|
Sant Singh KhalsaWith each and every breath, O God, I remember You. ||2||
Manmohan SinghWith every breath, I contemplate Thee, O Lord.
Manmohan Singh (Punjabi)ਹਰ ਸੁਆਸ ਨਾਲ ਮੈਂ ਤੈਨੂੰ ਸਿਮਰਦਾ ਹਾਂ, ਹੇ ਸੁਆਮੀ!
Fareedkot Teekaਤਾਂ ਤੇ ਹੇ ਪ੍ਰਭੂ! ਸਾਸ ਸਾਸ ਕਰ ਤੇਰੇ ਨਾਮ ਕੋ ਹੀ (ਚਿਤਾਰੀ) ਸਿਮਰਨ ਕਰੋਂ॥੨॥
Prof. Sahib Singhਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੀ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ ॥੨॥
SikhNet (Spanish)Quiero vivir en Ti en cada momento, en cada respiración. (2)
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥
kirapaa nidh prabh deen deaalaa |
Sant Singh KhalsaGod is the ocean of mercy, merciful to the meek;
Manmohan SinghO Lord, the ocean of mercy and compassionate to the poor,
Manmohan Singh (Punjabi)ਹੇ ਰਹਿਮਤ ਦੇ ਸਮੁੰਦਰ ਅਤੇ ਗਰੀਬਾਂ ਉਤੇ ਮਇਆਵਾਨ ਸੁਆਮੀ!
Fareedkot Teekaਹੇ ਕ੍ਰਿਪਾ ਨਿਧਾਨ ਦੀਨੋਂ ਪਰ ਦਇਆਲੂ ਮੇਰੇ ਪ੍ਰਭੂ! ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ!ਪਦ ਅਰਥ ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ!
SikhNet (Spanish)Oh Señor Compasivo con el pobre, oh Ser Benévolo,
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥
jeea jant kee karahu pratipaalaa |3|
Sant Singh KhalsaHe cherishes all beings and creatures. ||3||
Manmohan Singhcherishest Thou all Thine creatures.
Manmohan Singh (Punjabi)ਤੂੰ ਆਪਣੇ ਸਾਰੇ ਜੀਵ-ਜੰਤੂਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਸਰਬ ਸੂਖ੍ਯਮ ਅਸਥੂਲ ਜੀਵੋਂ ਕੀ ਨਿਤੰਪ੍ਰਤੀ ਆਪ ਹੀ ਪਾਲਨਾ ਕਰਤੇ ਹੋ॥੩॥
Prof. Sahib Singhਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥ਪਦ ਅਰਥ ਪ੍ਰਤਿਪਾਲਾ = ਪਾਲਣਾ ॥੩॥
SikhNet (Spanish)sostén a todas Tus criaturas en Tu Misericordia Bendita.(3)
ਆਠ ਪਹਰ; ਤੇਰਾ ਨਾਮੁ ਜਨੁ ਜਾਪੇ ॥
aatth pehar; teraa naam jan jaape |
Sant Singh KhalsaTwenty-four hours a day, Your humble servant chants Your Name.
Manmohan SinghO Lord, Thy servant, utters Thy Name all day long,
Manmohan Singh (Punjabi)ਹੇ ਸੁਆਮੀ! ਤੇਰਾ ਦਾਸ, ਸਾਰਾ ਦਿਹਾੜਾ ਹੀ ਤੇਰੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਮੈਂ ਜਨੁ ਆਠ ਪਹਰ ਤੇਰਾ ਨਾਮ ਹੀ ਜਪਤਾ ਹੂੰ॥
Prof. Sahib Singhਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ।ਪਦ ਅਰਥ ਜਨੁ = ਦਾਸ, ਸੇਵਕ।
SikhNet (Spanish)Deja que mi mente viva en Ti noche y día,
ਨਾਨਕ; ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥
naanak; preet laaee prabh aape |4|23|109|
Sant Singh KhalsaYou Yourself, O God, have inspired Nanak to love You. ||4||23||109||
Manmohan SinghThou thyself hast infused in Nanak Thy love.
Manmohan Singh (Punjabi)ਆਪਣਾ ਪੇ੍ਰੇਮ ਤੂੰ ਆਪੇ ਹੀ ਨਾਨਕ ਅੰਦਰ ਰਮਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੈਂਨੇ ਅਪਨੇ ਚਰਨੋਂ ਮੇਂ ਆਪੇ ਹੀ ਮੇਰੇ ਚਿਤ ਕੀ ਪ੍ਰੀਤੀ ਲਗਾਈ ਹੈ॥੪॥੨੩॥੧੦੯॥☬ਜੀਵੋਂ ਕੀ ਆਯੂ ਕੋ ਬਿ੍ਯਰਥ ਦਿਖਾਵਤੇ ਹੂਏ ਉਚਾਰਨ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ ॥੪॥੨੩॥੧੦੯॥ਪਦ ਅਰਥ ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ ॥੪॥੨੩॥੧੦੯॥
SikhNet (Spanish)pues eres Tú Quien me has llenado con Tu Amor. (4-23-109)