ੴ

ਸਿੱਖਬਾਣੀ · SikhBani

ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥

brahamaa ved parrai vaad vakhaanai
Guru Amardas Ji ਗੁਰੂ ਅਮਰਦਾਸ ਜੀ · Raag Gauree · Ang 231 · 27 lines
Translations

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Pauri, Mejl Guru Amar Das, Tercer Canal Divino.

ਬ੍ਰਹਮਾ ਵੇਦੁ ਪੜੈ; ਵਾਦੁ ਵਖਾਣੈ ॥

brahamaa ved parrai; vaad vakhaanai |

Sant Singh KhalsaBrahma studied the Vedas, but these lead only to debates and disputes.
Manmohan SinghMan reads Vedas compiled by Brahma and narrated strifes.
Manmohan Singh (Punjabi)ਇਨਸਾਨ ਬ੍ਰਹਮਾ ਦੇ ਰਚੇ ਹੋਏ ਵੇਦ ਵਾਚਦਾ ਹੈ, ਅਤੇ ਝਗੜੇ ਝਾਂਜੇ ਵਰਨਣ ਕਰਦਾ ਹੈ।
Fareedkot Teekaਬ੍ਰਹਮਾ ਜੀ ਕਰ ਬਿਸਥਾਰਿਆ ਹੂਆ ਜੋ ਬੇਦੁ ਹੈ ਤਿਸ ਕੋ ਪੜਤੇ ਹੈ। (ਵਾਦੁ) ਹਾਰ ਜੀਤ ਕੀ ਚਰਚਾ ਵਾ ਝਗੜੇ ਕਥਨ ਕਰਤੇ ਹੈਂ॥
Prof. Sahib Singh(ਹੇ ਭਾਈ! ਪੰਡਿਤ ਉਸ) ਵੇਦ ਨੂੰ ਪੜ੍ਹਦਾ ਹੈ (ਜੇਹੜਾ ਉਹ) ਬ੍ਰਹਮਾ ਦਾ ਉਚਾਰਿਆ ਹੋਇਆ (ਸਮਝਦਾ ਹੈ, ਉਸ ਦੇ ਆਸਰੇ) ਬਹਸ (ਦੀਆਂ ਗੱਲਾਂ) ਸੁਣਾਂਦਾ ਹੈ,

ਪਦ ਅਰਥ ਬ੍ਰਹਮਾ ਵੇਦੁ = ਬ੍ਰਹਮਾ ਦਾ ਉਚਾਰਿਆ ਹੋਇਆ ਵੇਦ। ਪੜੈ = (ਪੰਡਿਤ) ਪੜ੍ਹਦਾ ਹੈ। ਵਾਦੁ = ਝਗੜਾ, ਬਹਸ, ਚਰਚਾ। ਵਖਾਣੈ = ਆਖਦਾ ਹੈ, ਸੁਣਾਂਦਾ ਹੈ।

SikhNet (Spanish)Brahma lee los Vedas, y sin embargo, está en conflicto;

ਅੰਤਰਿ ਤਾਮਸੁ; ਆਪੁ. ਨ ਪਛਾਣੈ ॥

antar taamas; aap. na pachhaanai |

Sant Singh KhalsaHe is filled with darkness; he does not understand himself.
Manmohan SinghWithin him is wrath, and he understands not his ownself.
Manmohan Singh (Punjabi)ਉਸ ਦੇ ਅੰਦਰ ਕ੍ਰੋਧ ਹੈ, ਅਤੇ ਉਹ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਰਿਦੇ ਕੇ ਅੰਤਰਿ ਤਾਮਸ ਹੈ ਇਸੀ ਸੇ ਅਪਨੇ ਆਪ ਕੋ ਨਹੀਂ ਪਛਾਣਤੇ॥
Prof. Sahib Singhਪਰ ਉਸ ਦੇ ਆਪਣੇ ਅੰਦਰ ਆਤਮਕ ਜੀਵਨ ਵਲੋਂ ਹਨੇਰਾ ਹੀ ਰਹਿੰਦਾ ਹੈ, ਕਿਉਂਕਿ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੀ ਨਹੀਂ।

ਪਦ ਅਰਥ ਤਾਮਸੁ = ਤਮੋਗੁਣ ਵਾਲਾ ਸੁਭਾਉ, ਹਨੇਰਾ, ਆਤਮਕ ਜੀਵਨ ਵਲੋਂ ਹਨੇਰਾ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)dentro de él arde el fuego del deseo porque no conoce su ser.

ਤਾ ਪ੍ਰਭੁ ਪਾਏ; ਗੁਰਸਬਦੁ ਵਖਾਣੈ ॥੧॥

taa prabh paae; gurasabad vakhaanai |1|

Sant Singh KhalsaAnd yet, if he chants the Word of the Guru's Shabad, he finds God. ||1||
Manmohan SinghIf he recites Guru-bani then alone, he attains to the Lord.
Manmohan Singh (Punjabi)ਜੇਕਰ ਉਹ ਗੁਰਾਂ ਦੀ ਬਾਣੀ ਦਾ ਉਚਾਰਨ ਕਰੇ ਕੇਵਲ ਤਦ ਹੀ ਉਹ ਸਾਈਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜੋ ਗੁਰੋਂ ਕਾ ਉਪਦੇਸ ਉਚਾਰਨ ਕਰੇ ਤੋ ਪ੍ਰਭੂ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singhਜਦੋਂ ਮਨੁੱਖ ਗੁਰੂ ਦਾ ਸ਼ਬਦ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਹੈ) ਉਚਾਰਦਾ ਹੈ, ਤਦੋਂ ਹੀ ਪ੍ਰਭੂ ਦਾ ਮਿਲਾਪ ਹਾਸਲ ਕਰਦਾ ਹੈ ॥੧॥

ਪਦ ਅਰਥ ਤਾ = ਤਦੋਂ ॥੧॥

SikhNet (Spanish)Pero él también obtendría al Señor si habita en la Palabra del Shabd del Guru.(1)

ਗੁਰ ਸੇਵਾ ਕਰਉ; ਫਿਰਿ. ਕਾਲੁ ਨ ਖਾਇ ॥

gur sevaa krau; fir. kaal na khaae |

Sant Singh KhalsaSo serve the Guru, and you shall not be consumed by death.
Manmohan SinghPerform thou the service of the Guru death shall not devour thee then.
Manmohan Singh (Punjabi)ਤੂੰ ਗੁਰਾਂ ਦੀ ਘਾਲ ਕਮਾ, ਤਦ ਮੌਤ ਤੈਨੂੰ ਨਹੀਂ ਖਾਵੇਗੀ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਕਰੋ ਫਿਰ ਕਾਲ ਨਹੀਂ ਖਾਵੇਗਾ॥
Prof. Sahib Singh(ਹੇ ਭਾਈ!) ਮੈਂ (ਤਾਂ) ਗੁਰੂ ਦੀ ਸੇਵਾ ਕਰਦਾ ਹਾਂ (ਮੈਂ ਤਾਂ ਗੁਰੂ ਦੀ ਸਰਨ ਪਿਆ ਹਾਂ। ਜੇਹੜਾ ਮਨੁੱਖ ਗੁਰੂ ਦਾ ਅਸਰ ਲੈਂਦਾ ਹੈ ਉਸ ਨੂੰ) ਮੁੜ ਕਦੇ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ)।

ਪਦ ਅਰਥ ਕਰਉ = ਮੈਂ ਕਰਦਾ ਹਾਂ। ਕਾਲੁ = ਮੌਤ, ਆਤਮਕ ਮੌਤ।

SikhNet (Spanish)Si uno sirve al Guru, la muerte no exige la paga;

ਮਨਮੁਖ ਖਾਧੇ; ਦੂਜੈ ਭਾਇ ॥੧॥ ਰਹਾਉ ॥

manamukh khaadhe; doojai bhaae |1| rahaau |

Sant Singh KhalsaThe self-willed manmukhs have been consumed by the love of duality. ||1||Pause||
Manmohan SinghThe apostates have been eaten up by another's love. Pause.
Manmohan Singh (Punjabi)ਹੋਰਸੁ ਦੀ ਪ੍ਰੀਤ ਨੇ ਅਧਰਮੀਆਂ ਨੂੰ ਖਾ ਲਿਆ ਹੈ। ਠਹਿਰਾਉ।
Fareedkot Teekaਜਿਨ ਮਨਮੁਖੋਂ ਕਾ ਦ੍ਵੈਤ ਮੇਂ ਪ੍ਰੇਮ ਹੈ, ਸੋ ਕਾਲ ਨੇ ਖਾਏ ਹੈਂ॥੧॥ ਰਹਾਉ ॥
Prof. Sahib Singh(ਪਰ) ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੇ ਪਿਆਰ ਵਿਚ (ਫਸਣ ਕਰਕੇ) ਉਹਨਾਂ ਦੇ ਆਤਮਕ ਜੀਵਨ ਖ਼ਤਮ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ ॥੧॥ ਰਹਾਉ ॥

SikhNet (Spanish)pero los arrogantes Manmukjs son devastados por la dualidad. (1-Pausa)

ਗੁਰਮੁਖਿ ਪ੍ਰਾਣੀ; ਅਪਰਾਧੀ ਸੀਧੇ ॥

guramukh praanee; aparaadhee seedhe |

Sant Singh KhalsaBecoming Gurmukh, the sinful mortals are purified.
Manmohan SinghThrough the Guru, are the sinful persons purified.
Manmohan Singh (Punjabi)ਗੁਰਾਂ ਦੇ ਰਾਹੀਂ ਪਾਪੀ ਪੁਰਸ਼ ਪਵਿੱਤ੍ਰ ਹੋ ਗਏ ਹਨ।
Fareedkot Teekaਗੁਰੋਂ ਦੁਆਰੇ (ਅਪਰਾਧੀ) ਮਹਾਂ ਪਾਪੀ ਪ੍ਰਾਣੀ ਭੀ ਸੀਧੇ ਹੋ ਗਏ ਹੈਂ, ਵਾ (ਸੀਧੇ) ਸੀਝੇ ਅਰਥਾਤ ਕਲਿਆਨ ਕੋ ਪ੍ਰਾਪਤ ਹੋ ਗਏ॥☬ਜੇ ਕਹੇ ਕਿਸ ਪ੍ਰਕਾਰ ਸੀਧੇ ਹੂਏ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਪਾਪੀ ਮਨੁੱਖ ਭੀ ਗੁਰੂ ਦੀ ਸਰਨ ਪੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੀਧੇ = ਸਿੱਝ ਜਾਂਦੇ ਹਨ।

SikhNet (Spanish)A través del Guru uno es purificado y conducido hacia el Estado de Equilibrio.

ਗੁਰ ਕੈ ਸਬਦਿ; ਅੰਤਰਿ ਸਹਜਿ ਰੀਧੇ ॥

gur kai sabad; antar sehaj reedhe |

Sant Singh KhalsaThrough the Word of the Guru's Shabad, they find intuitive peace and poise deep within.
Manmohan SinghBy Guru's instruction the soul is united with God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਹਰੀ ਨਾਲ ਜੁੜ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਅਪਨੇ ਅੰਤਰ ਹੀ (ਸਹਜਿ) ਬ੍ਰਹਮ ਕੇ ਸਾਥ ਗ੍ਯਾਨ ਕਰ ਅਭੇਦ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦੇ ਹਨ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਰੀਧੇ = ਰੀਝ ਗਏ।

SikhNet (Spanish)Sí, en verdad uno es purificado

ਮੇਰਾ ਪ੍ਰਭੁ ਪਾਇਆ; ਗੁਰ ਕੈ ਸਬਦਿ ਸੀਧੇ ॥੨॥

meraa prabh paaeaa; gur kai sabad seedhe |2|

Sant Singh KhalsaI have found my God, through the Guru's Shabad, and I have been reformed. ||2||
Manmohan SinghBy Guru's gospel, man is reformed and obtains my Master.
Manmohan Singh (Punjabi)ਗੁਰਾਂ ਦੀ ਸਿਖ-ਮਤ ਦੇ ਜ਼ਰੀਏ ਆਦਮੀ ਸੁਧਰ ਜਾਂਦਾ ਹੈ ਅਤੇ ਮੇਰੇ ਮਾਲਕ ਨੂੰ ਪਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ ਕੇ (ਸੀਧੇ) ਸਨਮੁਖ ਹੂਏ ਹੈਂ ਤਿਨੋਂ ਨੇ ਮੇਰਾ ਪ੍ਰਭੂ ਪਾਇਆ ਹੈ॥੨॥
Prof. Sahib Singhਉਹਨਾਂ ਦੇ ਅੰਦਰ ਪ੍ਰਭੂ-ਮਿਲਾਪ ਦੀ ਰੀਝ ਪੈਦਾ ਹੋ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਫਲ ਜੀਵਨ ਵਾਲੇ ਹੋ ਜਾਂਦੇ ਹਨ ॥੨॥
SikhNet (Spanish)sólo por la Palabra del Shabd del Guru y así logra al Señor. (2)

ਸਤਿਗੁਰਿ ਮੇਲੇ; ਪ੍ਰਭਿ ਆਪਿ ਮਿਲਾਏ ॥

satigur mele; prabh aap milaae |

Sant Singh KhalsaGod Himself unites us in Union with the True Guru,
Manmohan SinghThe Lord unites with Himself those, whom the True Guru wishes to unite.
Manmohan Singh (Punjabi)ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲਾਉਣਾ ਚਾਹੁੰਦੇ ਹਨ।
Fareedkot Teekaਜੋ ਸਤਿਗੁਰੋਂ ਨੇ ਅਪਨੇ ਸਾਥ ਮੇਲੇ ਹੈਂ, ਸੋ ਪ੍ਰਭੂ ਨੇ ਅਪਨੇ ਸਾਥ ਮਿਲਾਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜਿਆ ਹੈ, ਉਹਨਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਪ੍ਰਭਿ = ਪ੍ਰਭੂ ਨੇ।

SikhNet (Spanish)El Señor Mismo nos une con el Verdadero Guru.

ਮੇਰੇ ਪ੍ਰਭ ਸਾਚੇ ਕੈ; ਮਨਿ ਭਾਏ ॥

mere prabh saache kai; man bhaae |

Sant Singh Khalsawhen we become pleasing to the Mind of my True God.
Manmohan SinghThey become pleasing to the mind of my True Master.
Manmohan Singh (Punjabi)ਉਹ ਮੇਰੇ ਸੱਚੇ ਮਾਲਕ ਦੇ ਚਿੱਤ ਨੂੰ ਚੰਗੇ ਲਗਣ ਲਗ ਜਾਂਦੇ ਹਨ।
Fareedkot Teekaਔਰ ਮੇਰੇ ਸੱਚੇ ਪ੍ਰਭੂ ਕੇ ਮਨ ਮੇਂ ਭਾਏ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਣ ਲੱਗ ਪੈਂਦੇ ਹਨ।

ਪਦ ਅਰਥ ਕੈ ਮਨਿ = ਦੇ ਮਨ ਵਿਚ। ਭਾਏ = ਚੰਗੇ ਲੱਗੇ।

SikhNet (Spanish)Él está complacido con nosotros,

ਹਰਿ ਗੁਣ ਗਾਵਹਿ; ਸਹਜਿ ਸੁਭਾਏ ॥੩॥

har gun gaaveh; sehaj subhaae |3|

Sant Singh KhalsaThey sing the Glorious Praises of the Lord, in the poise of celestial peace. ||3||
Manmohan SinghGod's praise they automatically laud.
Manmohan Singh (Punjabi)ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦੇ ਹਨ।
Fareedkot Teekaਸਾਂਤੀ ਸੁਭਾਵ ਸੇ ਹਰੀ ਕੇ ਗੁਨੋਂ ਕੋ ਗਾਵਤੇ ਹੈਂ॥੩॥
Prof. Sahib Singhਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਂਦੇ ਹਨ ॥੩॥

ਪਦ ਅਰਥ ਗਾਵਹਿ = ਗਾਂਦੇ ਹਨ। ਸੁਭਾਏ = ਸੁਭਾਇ, ਪ੍ਰੇਮ ਨਾਲ ॥੩॥

SikhNet (Spanish)y nosotros cantamos las Alabanzas del Señor de forma espontánea.(3)

ਬਿਨੁ ਗੁਰ ਸਾਚੇ; ਭਰਮਿ ਭੁਲਾਏ ॥

bin gur saache; bharam bhulaae |

Sant Singh KhalsaWithout the True Guru, they are deluded by doubt.
Manmohan SinghWithout the true Guru the mortals are gone astray in doubt.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਪ੍ਰਾਣੀ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਜੋ ਗੁਰੋਂ ਸੇ ਬਿਨਾ ਹੈਂ ਕਿਆ ਨਿਗੁਰੇ ਹੈਂ, ਸੋ ਸੱਚੇ ਨੇ ਭਰਮ ਮੇਂ ਭੁਲਾਏ ਹੈਂ॥
Prof. Sahib Singh(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਏ = ਕੁਰਾਹੇ ਪੈ ਗਏ।

SikhNet (Spanish)Sin el Guru nos dejamos llevar por la duda;

ਮਨਮੁਖ ਅੰਧੇ; ਸਦਾ ਬਿਖੁ ਖਾਏ ॥

manamukh andhe; sadaa bikh khaae |

Sant Singh KhalsaThe blind, self-willed manmukhs constantly eat poison.
Manmohan SinghThe blind perverse person ever eat poison.
Manmohan Singh (Punjabi)ਅੰਨ੍ਹੇ ਪ੍ਰਤੀ-ਕੂਲ ਪੁਰਸ਼ ਹਮੇਸ਼ਾਂ ਜ਼ਹਿਰ ਖਾਂਦੇ ਹਨ।
Fareedkot Teekaਮਨਮੁਖ ਅਗਿਆਨੀ ਸਦਾ ਬਿਖ੍ਯੋਂ ਰੂਪੀ ਬਿਖੁ ਕੋ ਖਾਤੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਉਹ ਸਦਾ (ਇਹ ਮੋਹ ਦਾ ਜ਼ਹਰ ਹੀ ਖਾਂਦੇ ਰਹਿੰਦੇ ਹਨ,

ਪਦ ਅਰਥ ਬਿਖੁ = ਜ਼ਹਰ।

SikhNet (Spanish)pero viviendo en el ego permanecemos ciegos y lamemos puro veneno.

ਜਮ ਡੰਡੁ ਸਹਹਿ; ਸਦਾ ਦੁਖੁ ਪਾਏ ॥੪॥

jam ddandd saheh; sadaa dukh paae |4|

Sant Singh KhalsaThey are beaten by the Messenger of Death with his rod, and they suffer in constant pain. ||4||
Manmohan SinghThey endure the rod of Death's Myrmidon and ever suffer pain.
Manmohan Singh (Punjabi)ਉਹ ਮੌਤ ਦੇ ਫ਼ਰਿਸ਼ਤੇ ਦਾ ਡੰਡਾ ਸਹਾਰਦੇ ਹਨ, ਅਤੇ ਹਮੇਸ਼ਾਂ ਕਸ਼ਟ ਉਠਾਉਂਦੇ ਹਨ।
Fareedkot Teekaਇਸੀ ਸੇ ਜਮਡੰਡ ਸਹਾਰਤੇ ਹੈਂ ਅਰੁ ਸਦੀਵਕਾਲ ਦੁਖ ਪਾਵਤੇ ਹੈਂ॥
Prof. Sahib Singhਜਿਸ ਕਰਕੇ ਉਹ ਆਤਮਕ ਮੌਤ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ ਪਾਂਦੇ ਹਨ ॥੪॥

ਪਦ ਅਰਥ ਜਮ ਡੰਡੁ = ਜਮ ਦੀ ਸਜ਼ਾ ॥੪॥

SikhNet (Spanish)Llegan los palos de Yama, el agente de la muerte, a pegarnos en la cabeza, y nos sentimos tristes y desamparados.(4)

ਜਮੂਆ. ਨ ਜੋਹੈ; ਹਰਿ ਕੀ ਸਰਣਾਈ ॥

jamooaa. na johai; har kee saranaaee |

Sant Singh KhalsaThe Messenger of Death does not catch sight of those who enter the Sanctuary of the Lord.
Manmohan SinghIf one enters God's sanctuary, death's Courier spits him not.
Manmohan Singh (Punjabi)ਜੇਕਰ ਬੰਦਾ ਵਾਹਿਗੁਰੂ ਦੀ ਪਨਾਹ ਲੈ ਲਵੇ ਤਾਂ ਮੌਤ ਦਾ ਦੂਤ ਉਸ ਨੂੰ ਨਹੀਂ ਤਕਾਉਂਦਾ।
Fareedkot Teekaਜੋ ਹਰੀ ਕੀ ਸਰਣ ਆਏ ਹੈਂ ਤਿਨ ਕੋ ਜਮ ਤਕਦਾ ਵਾ ਦਬਾਉਂਦਾ ਨਹੀਂ, ਭਾਵ ਦੁਖ ਨਹੀਂ ਦੇਤਾ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ, ਵਿਚਾਰਾ ਜਮ ਉਸ ਵਲ ਤੱਕ ਭੀ ਨਹੀਂ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ)।

ਪਦ ਅਰਥ ਜਮੂਆ = ਵਿਚਾਰਾ ਜਮ। ਨ ਜੋਹੈ = ਤੱਕ ਨਹੀਂ ਸਕਦਾ।

SikhNet (Spanish)Si uno busca el Refugio del Señor, se vuelve invisible a Yama.

ਹਉਮੈ ਮਾਰਿ; ਸਚਿ ਲਿਵ ਲਾਈ ॥

haumai maar; sach liv laaee |

Sant Singh KhalsaSubduing egotism, they lovingly center their consciousness on the True Lord.
Manmohan SinghStilling his ego, man comes to embrace love for the true One.
Manmohan Singh (Punjabi)ਆਪਣੀ ਹੰਗਤਾ ਨੂੰ ਨਵਿਰਤ ਕਰਨ ਦੁਆਰਾ ਇਨਸਾਨ ਦੀ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।
Fareedkot Teekaਅਰੁ ਜਿਨ੍ਹੋਂ ਨੇ ਹੰਕਾਰ ਕੋ ਮਾਰ ਸਚੀ ਲਿਵ ਲਗਾਈ ਹੈ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਮਾਰਿ = ਮਾਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ।

SikhNet (Spanish)Aquietando el ego, uno se entona con la Verdad del Señor;

ਸਦਾ ਰਹੈ; ਹਰਿ ਨਾਮਿ ਲਿਵ ਲਾਈ ॥੫॥

sadaa rahai; har naam liv laaee |5|

Sant Singh KhalsaThey keep their consciousness constantly focused on the Lord's Name. ||5||
Manmohan SinghHe ever, keeps his attention fixed on God, s Name.
Manmohan Singh (Punjabi)ਉਹ ਸਦੀਵ ਹੀ ਆਪਣੀ ਬ੍ਰਿਤੀ ਵਾਹਿਗੁਰੂ ਦੇ ਨਾਮ ਨਾਲ ਜੋੜੀ ਰਖਦਾ ਹੈ।
Fareedkot Teekaਕਿਉਂਕਿ ਵਹੁ ਸਦੀਵਕਾਲ ਹਰੀ ਨਾਮੀ ਮੇਂ ਬ੍ਰਿਤੀ ਲਗਾਇ ਕਰ ਰਹਤੇ ਹੈਂ॥੫॥
Prof. Sahib Singhਉਹ ਸਦਾ ਪਰਮਾਤਮਾ ਦੇ ਨਾਮ ਵਿਚ ਲਿਵ ਲਾਈ ਰੱਖਦਾ ਹੈ ॥੫॥

ਪਦ ਅਰਥ ਨਾਮਿ = ਨਾਮ ਵਿਚ ॥੫॥

SikhNet (Spanish)sí, para siempre estará entonado con el Señor.(5)

ਸਤਿਗੁਰੁ ਸੇਵਹਿ; ਸੇ ਜਨ ਨਿਰਮਲ ਪਵਿਤਾ ॥

satigur seveh; se jan niramal pavitaa |

Sant Singh KhalsaThose humble beings who serve the True Guru are pure and immaculate.
Manmohan SinghThe persons, who serve the true Guru, are blotless and pure.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਪੁਰਸ਼ ਬੇਦਾਗ ਅਤੇ ਪਵਿੱਤ੍ਰ ਹਨ।
Fareedkot Teekaਜੋ ਸਤਿਗੁਰੋਂ ਕੌ ਸੇਵਤੇ ਹੈਂ, ਸੋ ਪੁਰਸ ਮਨ ਬਾਣੀ ਕਰ ਪਵਿਤ੍ਰ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਪਵਿਤ੍ਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਸੇਵਹਿ = ਸੇਵਾ ਕਰਦੇ ਹਨ।

SikhNet (Spanish)Aquéllos que sirven al Verdadero Guru son puros;

ਮਨ ਸਿਉ ਮਨੁ ਮਿਲਾਇ; ਸਭੁ ਜਗੁ ਜੀਤਾ ॥

man siau man milaae; sabh jag jeetaa |

Sant Singh KhalsaMerging their minds into the Mind, they conquer the entire world.
Manmohan SinghBy uniting their mind with Guru's mind they conquer the whole world.
Manmohan Singh (Punjabi)ਆਪਣੇ ਚਿੱਤ ਨੂੰ ਗੁਰਾਂ ਦੇ ਚਿੱਤ ਨਾਲ ਜੋੜਨ ਦੁਆਰਾ ਉਹ ਸਾਰੇ ਜਗਤ ਨੂੰ ਜਿੱਤ ਲੈਂਦੇ ਹਨ।
Fareedkot Teekaਔਰ ਗੁਰੋਂ ਕੇ (ਮਨ) ਮੰਤ੍ਰ ਸਾਥ ਮਨ ਮਿਲਾਇ ਕਰ ਸਭੁ ਜਗਤੁ, ਭਾਵ ਜਨਮ ਮਰਨ ਕੋ ਜੀਤ ਲੀਆ ਹੈ॥
Prof. Sahib Singhਉਹ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਕੇ (ਗੁਰੂ ਦੀ ਰਜ਼ਾ ਵਿਚ ਤੁਰ ਕੇ) ਸਾਰੇ ਜਗਤ ਨੂੰ ਜਿੱਤ ਲੈਂਦੇ ਹਨ (ਕੋਈ ਵਿਕਾਰ ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ)।

ਪਦ ਅਰਥ ਮਨ ਸਿਉ = (ਗੁਰੂ ਦੇ) ਮਨ ਨਾਲ। ਮਿਲਾਇ = ਜੋੜ ਕੇ।

SikhNet (Spanish)entonando su mente en la Mente del Guru conquistan el mundo entero.

ਇਨ ਬਿਧਿ ਕੁਸਲੁ ਤੇਰੈ; ਮੇਰੇ ਮੀਤਾ ॥੬॥

ein bidh kusal terai; mere meetaa |6|

Sant Singh KhalsaIn this way, you too shall find happiness, O my friend. ||6||
Manmohan SinghIn this way, thou shalt obtain happiness, O my friend.
Manmohan Singh (Punjabi)ਇਸ ਤਰੀਕੇ ਨਾਲ ਤੈਨੂੰ ਖੁਸ਼ੀ ਪ੍ਰਾਪਤ ਹੋਵੇਗੀ, ਹੈ ਮੇਰੇ ਮਿੱਤਰ!
Fareedkot Teekaਹੇ ਮੇਰੇ ਮੀਤ! ਤੇਰੇ ਕੋ ਇਸ ਪ੍ਰਕਾਰ ਗੁਰ ਮੰਤ੍ਰ ਸਾਥ ਮਨ ਮਿਲਾਉਣੇ ਸੇ (ਕੁਸਲੁ) ਸੁਖ ਹੋਵੇਗਾ॥੬॥
Prof. Sahib Singhਹੇ ਮੇਰੇ ਮਿੱਤਰ! (ਜੇ ਤੂੰ ਭੀ ਗੁਰੂ ਦੀ ਸਰਨ ਪਏਂ, ਤਾਂ) ਇਸ ਤਰੀਕੇ ਨਾਲ ਤੇਰੇ ਅੰਦਰ ਭੀ ਆਨੰਦ ਬਣਿਆ ਰਹੇਗਾ ॥੬॥

ਪਦ ਅਰਥ ਕੁਸਲੁ = ਸੁਖ। ਤੇਰੈ = ਤੇਰੇ ਅੰਦਰ। ਮੀਤਾ = ਹੇ ਮੀਤ! ॥੬॥

SikhNet (Spanish)¡Así es como la Verdadera Felicidad es ganada, oh mi amigo! (6)

ਸਤਿਗੁਰੂ ਸੇਵੇ; ਸੋ ਫਲੁ ਪਾਏ ॥

satiguroo seve; so fal paae |

Sant Singh KhalsaThose who serve the True Guru are blessed with fruitful rewards.
Manmohan SinghHe, who serve the True Guru, attains the fruit.
Manmohan Singh (Punjabi)ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ, ਉਹ ਮੇਵੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋ ਧਰਮ ਅਰਥ ਆਦਿ ਚਾਰੋਂ ਫਲੋਂ ਕੋ ਪਾਇ ਲੇਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਹ) ਫਲ ਹਾਸਲ ਕਰਦਾ ਹੈ,

ਪਦ ਅਰਥ ਸੋ = ਉਹ ਮਨੁੱਖ।

SikhNet (Spanish)Si uno sirve al Verdadero Guru, su vida se vuelve fructífera,

ਹਿਰਦੈ ਨਾਮੁ; ਵਿਚਹੁ ਆਪੁ ਗਵਾਏ ॥

hiradai naam; vichahu aap gavaae |

Sant Singh KhalsaThe Naam, the Name of the Lord, abides in their hearts; selfishness and conceit depart from within them.
Manmohan SinghIn his mind abides the Name, and pride departs from within him.
Manmohan Singh (Punjabi)ਉਸ ਦੇ ਰਿਦੇ ਅੰਦਰ ਨਾਮ ਵਸਦਾ ਹੈ ਅਤੇ ਹੰਕਾਰ ਉਸ ਦੇ ਵਿਚੋਂ ਦੂਰ ਹੋ ਜਾਂਦਾ ਹੈ।
Fareedkot Teekaਔਰ ਹਿਰਦੇ ਕੇ ਬੀਚ ਸੇ ਹੰਕਾਰ ਕੋ ਗਵਾਇ ਕਰ ਨਾਮ ਕੋ ਧਾਰਨ ਕਰਤਾ ਹੈ॥
Prof. Sahib Singh(ਕਿ) ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਹਉਮੈ ਅਹੰਕਾਰ) ਦੂਰ ਕਰ ਲੈਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਆਪੁ = ਆਪਾ-ਭਾਵ।

SikhNet (Spanish)el Nombre toma lugar en su corazón, su ego lo deja en paz,

ਅਨਹਦ ਬਾਣੀ; ਸਬਦੁ ਵਜਾਏ ॥੭॥

anahad baanee; sabad vajaae |7|

Sant Singh KhalsaThe unstruck melody of the Shabad vibrates for them. ||7||
Manmohan SinghFor him unbeaten strain of the Name re-sounds.
Manmohan Singh (Punjabi)ਉਸ ਦੇ ਲਈ ਨਾਮ ਦਾ ਸੁਤੇ ਸਿਧ ਕੀਰਤਨ ਗੂੰਜਦਾ ਹੈ।
Fareedkot Teekaਪੁਨਾ ਉਪਦੇਸ ਰੂਪ ਬਾਣੀ ਕੋ (ਅਨਹਦ) ਏਕ ਰਸ (ਵਜਾਏ) ਜਪਤਾ ਹੈ॥੭॥
Prof. Sahib Singh(ਜਿਵੇਂ ਢੋਲ ਵੱਜਿਆਂ ਕੋਈ ਨਿੱਕਾ-ਮੋਟਾ ਹੋਰ ਖੜਾਕ ਸੁਣਾਈ ਨਹੀਂ ਦੇਂਦਾ) ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਸਿਫ਼ਤ-ਸਾਲਾਹ ਦਾ ਸ਼ਬਦ ਉਜਾਗਰ ਕਰਦਾ ਹੈ (ਜਿਸ ਦੀ ਬਰਕਤਿ ਨਾਲ ਕੋਈ ਹੋਰ ਮੰਦੀ ਪ੍ਰੇਰਨਾ ਅਸਰ ਨਹੀਂ ਪਾ ਸਕਦੀ ॥੭॥

ਪਦ ਅਰਥ ਅਨਹਦ = {अनहत} ਬਿਨਾ ਵਜਾਏ, ਇਕ-ਰਸ, ਲਗਾਤਾਰ, ਸਦਾ ਹੀ। ਬਾਣੀ ਵਜਾਏ = ਬਾਣੀ ਵਜਾਂਦਾ ਹੈ, ਬਾਣੀ ਦਾ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ (ਜਿਸ ਕਰਕੇ ਵਿਕਾਰਾਂ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ) ॥੭॥

SikhNet (Spanish)y la Melodía Celestial resuena en su mente.(7)

ਸਤਿਗੁਰ ਤੇ; ਕਵਨੁ ਕਵਨੁ. ਨ ਸੀਧੋ ਮੇਰੇ ਭਾਈ ॥

satigur te; kavan kavan. na seedho mere bhaaee |

Sant Singh KhalsaWho - who has not been purified by the True Guru, O my Siblings of Destiny?
Manmohan SinghWho, and which have not been reclaimed by the True Guru, O my brother!
Manmohan Singh (Punjabi)ਕੌਣ ਅਤੇ ਕਿਹੜੇ ਕਿਹੜੇ ਸੱਚੇ ਗੁਰਾਂ ਨੇ ਨਹੀਂ ਸੁਧਾਰੇ, ਹੈ ਮੇਰੇ ਵੀਰ!
Fareedkot Teekaਹੇ ਮੇਰੇ ਭਾਈ! ਸਤਿਗੁਰੋਂ ਸੇ ਕੌਨ ਕੌਨ ਨਹੀਂ (ਸੀਧੋ) ਸੀਝਿਆ, ਕਿਆ ਮੋਖ ਹੂਆ ਅਰਥਾਤ ਸਭੀ ਹੂਏ ਹੈਂ॥
Prof. Sahib Singhਹੇ ਮੇਰੇ ਭਾਈ! ਗੁਰੂ ਦੀ ਸਰਨ ਪਿਆਂ ਕੇਹੜਾ ਕੇਹੜਾ ਮਨੁੱਖ (ਜੀਵਨ ਵਿਚ) ਕਾਮਯਾਬ ਨਹੀਂ ਹੁੰਦਾ? (ਜੇਹੜਾ ਭੀ ਮਨੁੱਖ ਗੁਰੂ ਦਾ ਪੱਲਾ ਫੜਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ)।

ਪਦ ਅਰਥ ਤੇ = ਤੋਂ, ਪਾਸੋਂ। ਸੀਧੋ = ਸਿੱਝਿਆ, ਸਫਲ ਹੋਇਆ। ਭਾਈ = ਹੇ ਭਾਈ!

SikhNet (Spanish)¿Quién, oh quién, no ha sido purificado por el Verdadero Guru?

ਭਗਤੀ ਸੀਧੇ; ਦਰਿ ਸੋਭਾ ਪਾਈ ॥

bhagatee seedhe; dar sobhaa paaee |

Sant Singh KhalsaThe devotees are purified, and honored in His Court.
Manmohan SinghReformed through Master's meditation they obtain honour in His Court.
Manmohan Singh (Punjabi)ਸੁਆਮੀ ਦੇ ਸਿਮਰਨ ਦੁਆਰਾ ਦਰੁਸਤ ਹੋ ਕੇ ਉਹ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ।
Fareedkot Teekaਜੋ ਭਗਤੀ ਕੀ ਓਰ ਸੀਧੇ ਹੂਏ ਹੈਂ ਤਿਨ੍ਹੋਂ ਨੇ ਹੀ ਦਰਗਾਹ ਮੇਂ ਸੋਭਾ ਪਾਈ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਕਾਮਯਾਬ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਦਰਿ = ਦਰ ਤੇ।

SikhNet (Spanish)Dice Nanak, en la Alabanza a Dios los Devotos son purificados y son glorificados en la Puerta del Señor.

ਨਾਨਕ; ਰਾਮ ਨਾਮਿ ਵਡਿਆਈ ॥੮॥੫॥

naanak; raam naam vaddiaaee |8|5|

Sant Singh KhalsaO Nanak, greatness is in the Lord's Name. ||8||5||
Manmohan SinghNanak, greatness lies in Lord's Name.
Manmohan Singh (Punjabi)ਨਾਨਕ ਉੱਚਤਾ ਸੁਆਮੀ ਦੇ ਨਾਮ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੇ ਨਾਮ ਸੇ ਹੀ ਵਡਿਆਈ ਮਿਲਤੀ ਹੈ॥੮॥੫॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਨੂੰ (ਹਰ ਥਾਂ) ਵਡਿਆਈ ਮਿਲਦੀ ਹੈ ॥੮॥੫॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੮॥

SikhNet (Spanish)¡Glorioso, oh, Glorioso es el Nombre del Señor! (8-5)
Answers quote the Granth verbatim with Ang citations. AI commentary is not Gurbani and not a religious ruling.