ਗਉੜੀ ਮਹਲਾ ੩ ॥
gaurree mahalaa 3 | Ang 231
Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.
ਤ੍ਰੈ ਗੁਣ ਵਖਾਣੈ; ਭਰਮੁ. ਨ ਜਾਇ ॥
trai gun vakhaanai; bharam. na jaae | Ang 231
Sant Singh KhalsaThose who speak of the three qualities - their doubts do not depart.
Manmohan SinghHe who reads works, narrating three modes, his doubt departs not.
Manmohan Singh (Punjabi)ਜੋ ਤਿੰਨਾਂ ਹਾਲਤਾਂ ਨੂੰ ਵਰਨਣ ਕਰਨ ਵਾਲੀਆਂ ਰਚਨਾਵਾਂ ਨੂੰ ਪੜ੍ਹਦਾ ਹੈ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਜੋ ਤ੍ਰਿਗੁਣੀ ਕਥਾ ਕੋ ਉਚਾਰਤੇ ਹੈਂ ਤਿਨ ਕਾ ਭ੍ਰਮੁ ਗੁਰ ਉਪਦੇਸ ਸੇ ਬਿਨਾਂ ਨਹੀਂ ਜਾਤਾ॥
Prof. Sahib Singh(ਪਰ, ਹੇ ਭਾਈ!) ਜੇਹੜਾ ਮਨੁੱਖ ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਹੀ ਦਿਲ-ਚਸਪੀ ਰੱਖਦਾ ਹੈ, ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।ਪਦ ਅਰਥ ਤ੍ਰੈਗੁਣ ਵਖਾਣੈ = ਮਾਇਆ ਦੇ ਤਿੰਨਾਂ ਗੁਣਾਂ ਦੀਆਂ ਗੱਲਾਂ ਕਰਦਾ ਹੈ, ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਦਿਲ-ਚਸਪੀ ਰੱਖਦਾ ਹੈ। ਭਰਮੁ = ਭਟਕਣਾ।
SikhNet (Spanish)Si uno se deja influenciar por las tres cualidades, su duda no se resuelve;
ਬੰਧਨ. ਨ ਤੂਟਹਿ; ਮੁਕਤਿ. ਨ ਪਾਇ ॥
bandhan. na tootteh; mukat. na paae | Ang 231
Sant Singh KhalsaTheir bonds are not broken, and they do not obtain liberation.
Manmohan SinghHis bonds are not broken, and he obtains not salvation.
Manmohan Singh (Punjabi)ਉਸਦੇ ਜੂੜ ਕਟੇ ਨਹੀਂ ਜਾਂਦੇ ਅਤੇ ਉਹ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਮਾਇਕ ਬੰਧਨ ਤੂਟਤੇ ਨਹੀਂ ਪੁਨਾ ਮੁਕਤੀ ਪ੍ਰਾਪਤ ਹੋਤੀ ਨਹੀਂ॥
Prof. Sahib Singhਉਸ ਦੇ (ਮਾਇਆ ਦੇ ਮੋਹ ਦੇ) ਬੰਧਨ ਨਹੀਂ ਟੁੱਟਦੇ, ਉਸ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਪ੍ਰਾਪਤ ਨਹੀਂ ਹੁੰਦੀ।ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ।
SikhNet (Spanish)no puede romper sus amarras y liberarse.
ਮੁਕਤਿ ਦਾਤਾ ਸਤਿਗੁਰੁ; ਜੁਗ ਮਾਹਿ ॥੧॥
mukat daataa satigur; jug maeh |1| Ang 231
Sant Singh KhalsaThe True Guru is the Bestower of liberation in this age. ||1||
Manmohan SinghThe giver of emancipation is the True Guru, in this age.
Manmohan Singh (Punjabi)ਮੋਖ਼ਸ਼ ਦੇ ਦੇਣ ਵਾਲਾ, ਸੱਚਾ ਗੁਰੂ ਹੈ, ਇਸ ਯੁਗ ਅੰਦਰ।
Fareedkot Teekaਚਾਰੋਂ ਜੁਗੋਂ ਮੇਂ ਮੁਕਤ ਦਾਤਾ ਤੋ ਸਤਿਗੁਰੂ ਹੈ॥੧॥
Prof. Sahib Singh(ਹੇ ਭਾਈ!) ਜਗਤ ਵਿਚ ਮਾਇਆ ਦੇ ਮੋਹ ਤੋਂ ਖ਼ਲਾਸੀ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ ॥੧॥ਪਦ ਅਰਥ ਜੁਗ ਮਾਹਿ = ਜਗਤ ਵਿਚ, ਜ਼ਿੰਦਗੀ ਵਿਚ ॥੧॥
SikhNet (Spanish)En esta época oscura, el Único Salvador es el Verdadero Guru.(1)
ਗੁਰਮੁਖਿ ਪ੍ਰਾਣੀ; ਭਰਮੁ ਗਵਾਇ ॥
guramukh praanee; bharam gavaae | Ang 231
Sant Singh KhalsaThose mortals who become Gurmukh give up their doubts.
Manmohan SinghThrough the Guru, O mortal dispel thou thy doubt.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਜੀਵ! ਤੂੰ ਆਪਣਾ ਵਹਿਮ ਦੂਰ ਕਰ ਦੇ।
Fareedkot Teekaਹੇ ਪ੍ਰਾਣੀ! ਗੁਰੋਂ ਦੁਆਰਾ ਭਰਮ ਕੋ ਦੂਰ ਕਰ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)A través del Guru, la duda nos deja,
ਸਹਜ ਧੁਨਿ ਉਪਜੈ; ਹਰਿ ਲਿਵ ਲਾਇ ॥੧॥ ਰਹਾਉ ॥
sehaj dhun upajai; har liv laae |1| rahaau | Ang 231
Sant Singh KhalsaThe celestial music wells up, when they lovingly attune their consciousness to the Lord. ||1||Pause||
Manmohan SinghBy enshrining affection for God, the celestial strain is manifested. Pause.
Manmohan Singh (Punjabi)ਰੱਬ ਨਾਲ ਪਿਰਹੜੀ ਪਾਉਣ ਦੁਆਰਾ ਇਲਾਹੀ ਕੀਰਤਨ ਉਤਪੰਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਅਰ ਹਰੀ ਮੇਂ ਬਿਰਤੀ ਲਗਾ ਤਿਸ ਕਰ (ਸਹਜ) ਸਾਂਤੀ ਰੂਪੀ (ਧੁਨਿ) ਬਾਣੀ ਉਪਜੇਗੀ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਕਿਉਂਕਿ ਗੁਰੂ ਦੀ ਕ੍ਰਿਪਾ ਨਾਲ) ਉਹ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ॥੧॥ ਰਹਾਉ ॥
SikhNet (Spanish)nos entonamos en el Señor y escuchamos la Dulce Melodía del Equilibrio. (1-Pausa)
ਤ੍ਰੈ ਗੁਣ; ਕਾਲੈ ਕੀ ਸਿਰਿ ਕਾਰਾ ॥
trai gun; kaalai kee sir kaaraa | Ang 231
Sant Singh KhalsaThose who are controlled by the three qualities have death hovering over their heads.
Manmohan SinghThey, who abide in three disposition, are the subject of death.
Manmohan Singh (Punjabi)ਜੋ ਤਿੰਨਾ ਸੁਭਾਵਾਂ ਅੰਦਰ ਵਸਦੇ ਹਨ, ਉਹ ਮੌਤ ਦੀ ਰਿਆਇਆ ਹਨ।
Fareedkot Teekaਤ੍ਰਿਗੁਣੀ ਜੀਵੋਂ ਕੇ ਸਿਰ ਪਰ ਕਾਲ ਕੀ ਕਾਰ ਹੈ, ਵਾ ਤ੍ਰਿਗੁਣੀ ਜੀਵ ਅਰਥਾਤ ਕਾਲ ਕੇ ਅਧੀਨ ਹੈਂ॥
Prof. Sahib Singh(ਹੇ ਭਾਈ!) ਮਾਇਆ ਦੇ ਪਸਾਰੇ ਵਿਚ ਦਿਲ-ਚਸਪੀ ਰੱਖਣ ਵਾਲਿਆਂ ਦੇ ਸਿਰ ਉਤੇ (ਸਦਾ) ਆਤਮਕ ਮੌਤ ਦਾ ਹੁਕਮ ਚੱਲਦਾ ਹੈ,ਪਦ ਅਰਥ ਸਿਰਿ ਕਾਰਾ = ਸਿਰ ਉਤੇ ਦਬਾਉ। ਕਾਲੈ ਕੀ = ਮੌਤ ਦੀ, ਆਤਮਕ ਮੌਤ ਦੀ।
SikhNet (Spanish)Si uno está determinado por las tres cualidades, la muerte se cuelga de su cabeza.
ਨਾਮੁ. ਨ ਚੇਤਹਿ; ਉਪਾਵਣਹਾਰਾ ॥
naam. na cheteh; upaavanahaaraa | Ang 232
Sant Singh KhalsaThey do not remember the Name of the Creator Lord.
Manmohan Singhthey remember not the Name of the Creator.
Manmohan Singh (Punjabi)ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
Fareedkot Teekaਕਿਉਂਕਿ ਉਤਪਤਿ ਕਰਣੇ ਵਾਲੇ ਕੇ ਨਾਮ ਕੋ ਚੇਤਤੇ ਨਹੀਂ॥
Prof. Sahib Singhਉਹ ਸਿਰਜਣਹਾਰ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
SikhNet (Spanish)No se acuerda del Naam, el Nombre del Señor Creador,
ਮਰਿ ਜੰਮਹਿ; ਫਿਰਿ ਵਾਰੋ ਵਾਰਾ ॥੨॥
mar jameh; fir vaaro vaaraa |2| Ang 232
Sant Singh KhalsaThey die, and are reborn, over and over, again and again. ||2||
Manmohan SinghThey die and are re-born, over and over again.
Manmohan Singh (Punjabi)ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।
Fareedkot Teekaਯਾਂ ਤੇ ਫਿਰ ਬਾਰੰਬਾਰ ਜਨਮਤੇ ਮਰਤੇ ਹੈਂ॥੨॥☬ਪ੍ਰਸ਼ਨ: ਗੁਰੂ ਵਾਲੇ ਤੋ ਸਭੀ ਕਹਾਵਤੇ ਹੈਂ, ਫਿਰ ਕਾਲ ਅਧੀਨ ਕਿਉਂ ਰਹਤੇ ਹੈਂ? ਉੱਤਰ:
Prof. Sahib Singhਉਹ ਮੁੜ ਮੁੜ (ਜਗਤ ਵਿਚ) ਜੰਮਦੇ ਹਨ, ਮਰਦੇ ਹਨ, ਜੰਮਦੇ ਹਨ ਮਰਦੇ ਹਨ ॥੨॥ਪਦ ਅਰਥ ਵਾਰੋ ਵਾਰਾ = ਮੁੜ ਮੁੜ ॥੨॥
SikhNet (Spanish)y nace sólo para morir y volver a nacer una y otra vez. (2)
ਅੰਧੇ ਗੁਰੂ ਤੇ; ਭਰਮੁ. ਨ ਜਾਈ ॥
andhe guroo te; bharam. na jaaee | Ang 232
Sant Singh KhalsaThose whose guru is spiritually blind - their doubts are not dispelled.
Manmohan SinghThrough the blind, ignorant Guru, doubt is not dispelled.
Manmohan Singh (Punjabi)ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।
Fareedkot Teekaਅਗਿਆਨੀ ਗੁਰੂ ਕੋ ਮਿਲਤੇ ਹੈਂ ਤਿਸ ਤੇ ਭਰਮ ਨਹੀਂ ਜਾਤਾ॥
Prof. Sahib Singh(ਪਰ, ਹੇ ਭਾਈ! ਮਾਇਆ ਦੇ ਮੋਹ ਵਿਚ ਆਪ) ਅੰਨ੍ਹੇ ਹੋਏ ਹੋਏ ਗੁਰੂ ਪਾਸੋਂ (ਸਰਨ ਆਏ ਸੇਵਕ ਦੇ ਮਨ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।ਪਦ ਅਰਥ ਤੇ = ਤੋਂ, ਪਾਸੋਂ, ਦੀ ਰਾਹੀਂ।
SikhNet (Spanish)¿Cómo puede un maestro sacarte de la duda,
ਮੂਲੁ ਛੋਡਿ; ਲਾਗੇ ਦੂਜੈ ਭਾਈ ॥
mool chhodd; laage doojai bhaaee | Ang 232
Sant Singh KhalsaAbandoning the Source of all, they have become attached to the love of duality.
Manmohan SinghLeaving the source of all, the men are attached with duality.
Manmohan Singh (Punjabi)ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
Fareedkot Teekaਮੂਲ ਰੂਪ ਪਰਮੇਸ੍ਵਰ ਕੋ ਛੋਡ ਕਰ ਦ੍ਵੈਤ ਭਾਵ ਮੇਂ ਲਾਗ ਰਹੇ ਹੈਂ॥
Prof. Sahib Singh(ਅਜੇਹੇ ਗੁਰੂ ਦੀ ਸਰਨ ਪੈ ਕੇ ਤਾਂ ਮਨੁੱਖ ਸਗੋਂ) ਜਗਤ ਦੇ ਮੂਲ-ਕਰਤਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਫਸਦੇ ਹਨ।ਪਦ ਅਰਥ ਮੂਲੁ = ਜਗਤ ਦਾ ਮੂਲ-ਪ੍ਰਭੂ। ਦੂਜੈ ਭਾਈ = ਦੂਜੈ ਭਾਇ, ਮਾਇਆ ਦੇ ਪਿਆਰ ਵਿਚ।
SikhNet (Spanish)si se ha vuelto ciego al olvidarse de la Fuente de toda vida y se aferra a la dualidad?
ਬਿਖੁ ਕਾ ਮਾਤਾ; ਬਿਖੁ ਮਾਹਿ ਸਮਾਈ ॥੩॥
bikh kaa maataa; bikh maeh samaaee |3| Ang 232
Sant Singh KhalsaInfected with poison, they are immersed in poison. ||3||
Manmohan SinghOne engrossed in sin in poisonous in evil deeds gets absorbed in sin.
Manmohan Singh (Punjabi)ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Fareedkot Teekaਬਿਖ੍ਯੋਂ ਕਾ ਰਸ ਭੋਗ ਕਰ ਜੀਵ (ਮਾਤਾ) ਮਸਤ ਰਹਤਾ ਹੈ, ਯਾਂ ਤੇ ਮਰ ਕਰ (ਬਿਖੁ) ਦੁਖ ਮੇਂ ਸਮਾਈ ਹੋਤੀ ਹੈ॥੩॥
Prof. Sahib Singh(ਆਤਮਕ ਮੌਤ ਪੈਦਾ ਕਰਨ ਵਾਲੀ ਮਾਇਆ ਦੇ) ਜ਼ਹਰ ਵਿਚ ਮਸਤ ਹੋਇਆ ਮਨੁੱਖ ਉਸ ਜ਼ਹਰ ਵਿਚ ਹੀ ਮਗਨ ਰਹਿੰਦਾ ਹੈ ॥੩॥ਪਦ ਅਰਥ ਬਿਖੁ = ਜ਼ਹਰ (ਮਾਇਆ ਦਾ ਮੋਹ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ॥੩॥
SikhNet (Spanish)Infectado por el veneno de Maya, uno es absorbido por ella al final. (3)
ਮਾਇਆ ਕਰਿ; ਮੂਲੁ ਜੰਤ੍ਰ ਭਰਮਾਏ ॥
maaeaa kar; mool jantr bharamaae | Ang 232
Sant Singh KhalsaBelieving Maya to be the source of all, they wander in doubt.
Manmohan SinghDeeming riches to be the source of everything, mortals wander about.
Manmohan Singh (Punjabi)ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।
Fareedkot Teekaਮਾਇਆ ਜੋ ਸ੍ਰਿਸਟੀ ਕਾ ਮੂਲ ਹੈ, ਸੋਈ ਭਇਆ ਏਕ (ਜੰਤ੍ਰ) ਹਿੰਡੋਲ ਤਿਸ ਕਰ ਜੀਵ ਭਰਮਾਏ ਹੈਂ॥
Prof. Sahib Singh(ਅਭਾਗੀ) ਮਨੁੱਖ ਮਾਇਆ ਨੂੰ (ਜ਼ਿੰਦਗੀ ਦਾ) ਆਸਰਾ ਬਣਾ ਕੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਰਹਿੰਦੇ ਹਨ,ਪਦ ਅਰਥ ਮੂਲੁ = ਆਸਰਾ। ਕਰਿ = ਕਰ ਕੇ, ਮਿਥ ਕੇ। ਜੰਤ੍ਰ = ਜੀਵ {ਬਹੁ-ਵਚਨ}।
SikhNet (Spanish)Pensando que Maya es la fuente de la vida, uno vacila lleno de duda,
ਹਰਿ ਜੀਉ ਵਿਸਰਿਆ; ਦੂਜੈ ਭਾਏ ॥
har jeeo visariaa; doojai bhaae | Ang 232
Sant Singh KhalsaThey have forgotten the Dear Lord, and they are in love with duality.
Manmohan SinghIn another's love they have forgotten the Venerable Lord.
Manmohan Singh (Punjabi)ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।
Fareedkot Teekaਦੂਜੇ ਭਾਇ ਕਰ ਹਰਿ ਜੀਉ ਵਿਸਰਿਆ ਹੈ॥
Prof. Sahib Singhਮਾਇਆ ਦੇ ਪਿਆਰ ਦੇ ਕਾਰਨ ਉਹਨਾਂ ਨੂੰ ਪਰਮਾਤਮਾ ਭੁਲਿਆ ਰਹਿੰਦਾ ਹੈ।
SikhNet (Spanish)y en esa inestable dualidad abandona al Señor, pero si la Gracia está con uno,
ਜਿਸੁ ਨਦਰਿ ਕਰੇ; ਸੋ ਪਰਮ ਗਤਿ ਪਾਏ ॥੪॥
jis nadar kare; so param gat paae |4| Ang 232
Sant Singh KhalsaThe supreme status is obtained only by those who are blessed with His Glance of Grace. ||4||
Manmohan SinghHe, on whom God casts His merciful glance, obtains the highest status,
Manmohan Singh (Punjabi)ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।
Fareedkot Teekaਔਰ ਜਿਸ ਪਰ ਹਰੀ ਕ੍ਰਿਪਾ ਦ੍ਰਿਸਟੀ ਕਰਤਾ ਹੈ, ਸੋ ਪਰਮਗਤ ਪਾਵਤਾ ਹੈ॥੪॥
Prof. Sahib Singh(ਪਰ, ਹੇ ਭਾਈ!) ਜਿਸ ਮਨੁੱਖ ਉੱਤੇ ਪਰਮਾਤਮਾ ਰਹਿਮ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਜਿੱਥੇ ਮਾਇਆ ਦਾ ਮੋਹ ਪੋਹ ਨਹੀਂ ਸਕਦਾ) ॥੪॥ਪਦ ਅਰਥ ਗਤਿ = ਆਤਮਕ ਅਵਸਥਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥
SikhNet (Spanish)llega al Elevado Estado de Éxtasis. (4)
ਅੰਤਰਿ ਸਾਚੁ; ਬਾਹਰਿ ਸਾਚੁ ਵਰਤਾਏ ॥
antar saach; baahar saach varataae | Ang 232
Sant Singh KhalsaOne who has Truth pervading within, radiates Truth outwardly as well.
Manmohan SinghHe within whom is truth, distributes truth without too.
Manmohan Singh (Punjabi)ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।
Fareedkot Teekaਜੋ ਗ੍ਯਾਨੀ ਹੈਂ ਤਿਨ ਕੇ ਰਿਦੇ ਮੇਂ ਸਚ ਹੈ, ਪੁਨਾ (ਬਾਹਰਿ) ਬਾਣੀ ਕਰ ਸਾਚੁ ਕਾ (ਵਰਤਾਏ) ਉਪਦੇਸ਼ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਦੇ) ਹਿਰਦੇ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਪਰਕਾਸ਼ ਕਰ ਦੇਂਦਾ ਹੈ, ਜਗਤ ਨਾਲ ਵਰਤਣ-ਵਰਤਾਵ ਕਰਦਿਆਂ ਭੀ ਸਾਰੇ ਜਗਤ ਵਿਚ ਉਸ ਨੂੰ ਸਦਾ-ਥਿਰ ਪ੍ਰਭੂ ਵਿਖਾ ਦੇਂਦਾ ਹੈ।ਪਦ ਅਰਥ ਅੰਤਰਿ = ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਣ-ਵਰਤਾਵ ਕਰਦਿਆਂ।
SikhNet (Spanish)Si uno tiene la Verdad adentro, la Verdad también emana hacia el exterior.
ਸਾਚੁ. ਨ ਛਪੈ; ਜੇ ਕੋ ਰਖੈ ਛਪਾਏ ॥
saach. na chhapai; je ko rakhai chhapaae | Ang 232
Sant Singh KhalsaThe Truth does not remain hidden, even though one may try to hide it.
Manmohan SinghTruth remains not hidden, even though man may keep it hid.
Manmohan Singh (Punjabi)ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।
Fareedkot Teekaਜੇਕਰ ਕੋਈ ਸਾਚ ਕੋ ਛਪਾਇ ਕਰ ਰਖੇ ਤਬ ਛਿਪਤਾ ਨਹੀਂ॥
Prof. Sahib Singh(ਜਿਸ ਮਨੁੱਖ ਦੇ ਅੰਦਰ ਬਾਹਰ ਪ੍ਰਭੂ ਦਾ ਪਰਕਾਸ਼ ਹੋ ਜਾਏ), ਉਹ ਜੇ ਇਸ (ਮਿਲੀ ਦਾਤਿ) ਨੂੰ ਲੁਕਾ ਕੇ ਰੱਖਣ ਦਾ ਜਤਨ ਭੀ ਕਰੇ ਤਾਂ ਭੀ ਸਦ-ਥਿਰ ਪ੍ਰਭੂ (ਦਾ ਪਰਕਾਸ਼) ਲੁਕਦਾ ਨਹੀਂ।ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।
SikhNet (Spanish)Uno no puede esconderla por más que uno trate;
ਗਿਆਨੀ ਬੂਝਹਿ; ਸਹਜਿ ਸੁਭਾਏ ॥੫॥
giaanee boojheh; sehaj subhaae |5| Ang 232
Sant Singh KhalsaThe spiritually wise know this intuitively. ||5||
Manmohan Singhthe theologian, easily, comes to know it.
Manmohan Singh (Punjabi)ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।
Fareedkot Teekaਅਰੁ ਗ੍ਯਾਨੀ ਨਿਰਜਤਨ ਹੀ ਪਰਮੇਸ੍ਵਰ ਕੋ ਬੂਝ ਲੇਤੇ ਹੈਂ॥੫॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ (ਟਿਕ ਕੇ) ਪ੍ਰਭੂ-ਪ੍ਰੇਮ ਵਿਚ ਜੁੜ ਕੇ (ਇਸ ਅਸਲੀਅਤ ਨੂੰ) ਸਮਝ ਲੈਂਦੇ ਹਨ ॥੫॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੫॥
SikhNet (Spanish)y esto, el hombre de Sabiduría lo sabe intuitivamente. (5)
ਗੁਰਮੁਖਿ; ਸਾਚਿ ਰਹਿਆ ਲਿਵ ਲਾਏ ॥
guramukh; saach rahiaa liv laae | Ang 232
Sant Singh KhalsaThe Gurmukhs keep their consciousness lovingly centered on the Lord.
Manmohan Singhthe Guru ward, remains fixed in the love of the True Lord.
Manmohan Singh (Punjabi)ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।
Fareedkot Teekaਜੋ ਗੁਰਮੁਖ ਸਾਚ ਮੇਂ ਲਿਵ ਲਾਇ ਰਹਿਆ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ,ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)A través del Guru, estoy entonado en la Verdad.
ਹਉਮੈ ਮਾਇਆ; ਸਬਦਿ ਜਲਾਏ ॥
haumai maaeaa; sabad jalaae | Ang 232
Sant Singh KhalsaEgo and Maya are burned away by the Word of the Shabad.
Manmohan SinghEgotism and love of wealth. he burns with God's Name.
Manmohan Singh (Punjabi)ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।
Fareedkot Teekaਔਰ ਮਾਇਆ ਕਾ ਹੰਕਾਰੁ ਉਪਦੇਸ਼ ਸੇ ਜਲਾਇ ਦੀਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ (ਦਾ ਮੋਹ) ਸਾੜ ਲੈਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)A través de la Palabra del Shabd, mi ego y mi amor por Maya son canalizados,
ਮੇਰਾ ਪ੍ਰਭੁ ਸਾਚਾ; ਮੇਲਿ ਮਿਲਾਏ ॥੬॥
meraa prabh saachaa; mel milaae |6| Ang 232
Sant Singh KhalsaMy True God unites them in His Union. ||6||
Manmohan SinghMy true Lord, unites him in His union.
Manmohan Singh (Punjabi)ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤਿਸ ਕੋ ਮੇਰਾ ਸਚਾ ਪ੍ਰਭੁ ਅਪਨੇ ਮੇਲ ਮੇਂ ਮਿਲਾਇ ਲੇਤਾ ਹੈ॥੬॥
Prof. Sahib Singh(ਇਸ ਤਰ੍ਹਾਂ) ਸਦਾ-ਥਿਰ ਰਹਿਣ ਵਾਲਾ ਪਿਆਰਾ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੬॥ਪਦ ਅਰਥ ਮੇਲਿ = ਮੇਲ ਵਿਚ ॥੬॥
SikhNet (Spanish)y mi Verdadero Señor me une Consigo Mismo.(6)
ਸਤਿਗੁਰੁ ਦਾਤਾ; ਸਬਦੁ ਸੁਣਾਏ ॥
satigur daataa; sabad sunaae | Ang 232
Sant Singh KhalsaThe True Guru, The Giver, preaches the Shabad.
Manmohan SinghThe beneficent True Guru preaches Lord's Name.
Manmohan Singh (Punjabi)ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।
Fareedkot Teekaਜਿਨ ਕੋ ਸਤਿਗੁਰੂ ਦਾਤਾ ਉਪਦੇਸ਼ ਸੁਣਾਵਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਸਤਿਗੁਰੂ ਜਿਸ ਮਨੁੱਖ ਨੂੰ ਆਪਣਾ ਸ਼ਬਦ ਸੁਣਾਂਦਾ ਹੈ,
SikhNet (Spanish)El Verdadero Guru, siempre Benévolo, recita la Palabra del Shabd
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae | Ang 232
Sant Singh KhalsaHe controls, and restrains, and holds still the wandering mind.
Manmohan SinghThe wandering mind he controls restrain and stops.
Manmohan Singh (Punjabi)ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।
Fareedkot Teekaਤਿਨੋਂ ਨੇ ਵਿਖਿਓਂ ਮੇਂ ਦੌੜਤੇ ਇੰਦ੍ਰੇ ਰੋਕ ਰਖੇ ਹੈਂ ਅਰੁ ਅੰਤਹਕਰਣ ਭੀ ਰੋਕ ਰਾਖੇ ਹੈਂ॥
Prof. Sahib Singhਉਹ ਮਾਇਆ ਦੇ ਪਿੱਛੇ ਭਟਕਦੇ ਆਪਣੇ ਮਨ ਨੂੰ (ਮਾਇਆ ਦੇ ਮੋਹ ਵਲੋਂ) ਬਚਾ ਲੈਂਦਾ ਹੈ, ਰੋਕ ਕੇ ਕਾਬੂ ਕਰ ਲੈਂਦਾ ਹੈ।ਪਦ ਅਰਥ ਧਾਵਤੁ = (ਮਾਇਆ ਦੇ ਪਿੱਛੇ) ਦੌੜਦੇ ਮਨ ਨੂੰ। ਠਾਕਿ = ਰੋਕ ਕੇ।
SikhNet (Spanish)que mantiene a mi mente enfocada en un solo punto.
ਪੂਰੇ ਗੁਰ ਤੇ; ਸੋਝੀ ਪਾਏ ॥੭॥
poore gur te; sojhee paae |7| Ang 232
Sant Singh KhalsaUnderstanding is obtained through the Perfect Guru. ||7||
Manmohan SinghFrom the Perfect Guru, the mortal receives the Divine understanding.
Manmohan Singh (Punjabi)ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।
Fareedkot Teekaਪੂਰੇ ਗੁਰੋਂ ਸੇ ਸਮਝ ਕੋ ਪ੍ਰਾਪਤਿ ਹੂਏ ਹੈਂ॥੭॥
Prof. Sahib Singhਪੂਰੇ ਗੁਰੂ ਪਾਸੋਂ ਉਹ ਮਨੁੱਖ (ਜੀਵਨ-ਜੁਗਤਿ ਦੀ ਸਹੀ) ਸਮਝ ਹਾਸਲ ਕਰ ਲੈਂਦਾ ਹੈ ॥੭॥ਪਦ ਅਰਥ ਤੇ = ਤੋਂ, ਪਾਸੋਂ ॥੭॥
SikhNet (Spanish)Esta es la Sabiduría que recibo del Perfecto Guru. (7)
ਆਪੇ ਕਰਤਾ; ਸ੍ਰਿਸਟਿ ਸਿਰਜਿ ਜਿਨਿ ਗੋਈ ॥
aape karataa; srisatt siraj jin goee | Ang 232
Sant Singh KhalsaThe Creator Himself has created the universe; He Himself shall destroy it.
Manmohan SinghThe Creator Himself has created the World and Himself shall destroy it.
Manmohan Singh (Punjabi)ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teekaਜੋ ਆਪ ਹੀ ਸ੍ਰਿਸਟੀ ਉਤਪਤਿ ਕਰਤਾ ਹੈ, ਜਿਸ ਨੇ ਆਪ ਹੀ ਅਪਨੇ ਮੇਂ ਪੂਰਬ ਕਾਲ ਮੇਂ (ਗੋਈ) ਮਿਲਾਈ ਹੈ ਅਰਥਾਤ ਪ੍ਰਲੈ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਿਰਜਣਹਾਰ ਹੈ ਜਿਸ ਨੇ ਆਪ ਇਹ ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ (ਅਨੇਕਾਂ ਵਾਰੀ) ਨਾਸ ਕੀਤੀ।ਪਦ ਅਰਥ ਸ੍ਰਿਸਟਿ = ਦੁਨੀਆ। ਸਿਰਜਿ = ਪੈਦਾ ਕਰ ਕੇ। ਗੋਈ = ਨਾਸ ਕੀਤੀ। ਜਿਨਿ = ਜਿਸ (ਕਰਤਾਰ) ਨੇ।
SikhNet (Spanish)El Creador crea todo, y habiéndolo creado, también lo destruye todo;
ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥
tis bin doojaa; avar na koee | Ang 232
Sant Singh KhalsaWithout Him, there is no other at all.
Manmohan SinghWithout Him there is no other second.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਿਨਾ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ (ਸਦਾ-ਥਿਰ ਰਹਿਣ ਵਾਲਾ) ਨਹੀਂ ਹੈ।
SikhNet (Spanish)no hay ningún otro sin Él, el Señor.
ਨਾਨਕ; ਗੁਰਮੁਖਿ ਬੂਝੈ ਕੋਈ ॥੮॥੬॥
naanak; guramukh boojhai koee |8|6| Ang 232
Sant Singh KhalsaO Nanak, how rare are those who, as Gurmukh, understand this! ||8||6||
Manmohan SinghNanak, through the Guru, only a few understand this.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਕੋਈ ਗੁਰਮੁਖਿ ਹੀ ਸਮਝਤਾ ਹੈ॥੮॥੬॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਕੋਈ (ਵਿਰਲਾ ਵਡਭਾਗੀ) ਮਨੁੱਖ ਇਹ ਭੇਦ ਸਮਝਦਾ ਹੈ ॥੮॥੬॥
SikhNet (Spanish)Oh, dice Nanak, esta Verdad es experimentada a través del Guru. (8-6)