ੴ

ਸਿੱਖਬਾਣੀ · SikhBani

Ang 231

Sri Guru Granth Sahib · Raag Gauree · 3 shabads, 53 lines
Translations
Shabad Guru Amardas Ji Raag Gauree continued from Ang 230

ਤਤੁ ਨ ਚੀਨਹਿ; ਬੰਨਹਿ ਪੰਡ ਪਰਾਲਾ ॥੨॥

tat na cheeneh; baneh pandd paraalaa |2|

Sant Singh KhalsaThey do not understand the essence of reality, and they gather their worthless bundles of straw. ||2||
Manmohan SinghThey understand not the Reality, and tie a bundle of straw.
Manmohan Singh (Punjabi)ਉਹ ਅਸਲੀਅਤ ਨੂੰ ਨਹੀਂ ਸਮਝਦੇ ਅਤੇ ਘਾਹ ਫੂਸ ਦੀ ਗਠੜੀ ਬੰਨ੍ਹਦੇ ਹਨ।
Fareedkot Teekaਤਤ ਸਰੂਪ ਕੋ ਤੋ ਜਾਨਤੇ ਨਹੀਂ (ਪਰਾਲਾ) ਖਾਲੀ ਕਿਆ ਨਿਕੰਮੇ ਧੰਧਿਓਂ ਕੀਆਂ ਪੰਡਾਂ ਬੰਨ ਰਹੇ ਹੈਂ॥੨॥
Prof. Sahib Singhਉਹ ਅਸਲੀਅਤ (ਜੀਵਨ-ਮਨੋਰਥ) ਨੂੰ ਨਹੀਂ ਪਛਾਣਦੇ, ਉਹ (ਧਾਰਮਿਕ ਚਰਚਾ ਦੀਆਂ) ਪਰਾਲੀ ਦੀਆਂ ਪੰਡਾਂ ਹੀ (ਆਪਣੇ ਸਿਰ ਤੇ) ਬੰਨ੍ਹੀ ਰੱਖਦੇ ਹਨ ॥੨॥

ਪਦ ਅਰਥ ਤਤੁ = ਅਸਲੀਅਤ। ਚੀਨਹਿ = ਪਛਾਣਦੇ। ਪੰਡ ਪਰਾਲਾ = ਪਰਾਲੀ ਦੀਆਂ ਪੰਡਾਂ, ਨਿਕੰਮੇ ਭਾਰ ॥੨॥

SikhNet (Spanish)No encuentra así la Quintaesencia de la Realidad y obtiene sólo la paja desmenuzada. (2)

ਮਨਮੁਖ ਅਗਿਆਨਿ; ਕੁਮਾਰਗਿ ਪਾਏ ॥

manamukh agiaan; kumaarag paae |

Sant Singh KhalsaThe self-willed manmukhs, in ignorance, take the path of evil.
Manmohan SinghIgnorance puts the way-ward man on the evil path.
Manmohan Singh (Punjabi)ਬੇਸਮਝੀ ਆਪ-ਹੁਦਰੇ ਪੁਰਸ਼ ਨੂੰ ਮੰਦੇ ਰਾਹੇ ਪਾ ਦਿੰਦੀ ਹੈ।
Fareedkot Teekaਜੋ ਮਨਮੁਖ ਅਗ੍ਯਾਨੀ ਹੈਂ, ਸੋ ਔਰੋਂ ਕੋ ਭੀ ਕੁਮਾਰਗ ਮੇਂ ਪਾਵਤੇ ਹੈਂ॥
Prof. Sahib Singh(ਹੇ ਭਾਈ! ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ, ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਤੋਂ ਸੱਖਣੇ ਰਹਿਣ ਦੇ ਕਾਰਨ ਗ਼ਲਤ ਜੀਵਨ-ਰਾਹ ਤੇ ਪਏ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਅਗਿਆਨਿ = ਗਿਆਨ-ਹੀਨਤਾ ਦੇ ਕਾਰਨ। ਕੁਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ।

SikhNet (Spanish)El egocéntrico es desviado del Camino por su ignorancia; se olvida del Naam,

ਹਰਿ ਨਾਮੁ ਬਿਸਾਰਿਆ; ਬਹੁ ਕਰਮ ਦ੍ਰਿੜਾਏ ॥

har naam bisaariaa; bahu karam drirraae |

Sant Singh KhalsaThey forget the Lord's Name, and in its place, they establish all sorts of rituals.
Manmohan SinghHe forgets God's Name and firmly grasps many rituals.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਅਨੇਕਾਂ ਕਰਮ ਕਾਂਡਾਂ ਨੂੰ ਘੁਟ ਕੇ ਫੜ ਲੈਂਦਾ ਹੈ।
Fareedkot Teekaਆਪ ਤੋ ਹਰੀ ਨਾਮ ਬਿਸਾਰ ਦੀਆ ਹੈ ਔਰੋਂ ਕੋ ਭੀ ਬਹੁਤ ਪ੍ਰਕਾਰ ਕੇ ਕਰਮ ਦ੍ਰਿੜ ਕਰਾਵਤੇ ਹੈਂ॥
Prof. Sahib Singhਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦੇਂਦੇ ਹਨ, ਪਰ (ਹੋਰ ਵਰਤ-ਨੇਮ ਆਦਿਕ) ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ।

ਪਦ ਅਰਥ ਬਹੁ ਕਰਮ = ਅਨੇਕਾਂ (ਮਿਥੇ ਹੋਏ ਧਾਰਮਿਕ) ਕੰਮ।

SikhNet (Spanish)el Nombre del Señor y se ocupa de otras cosas.

ਭਵਜਲਿ ਡੂਬੇ; ਦੂਜੈ ਭਾਏ ॥੩॥

bhavajal ddoobe; doojai bhaae |3|

Sant Singh KhalsaThey drown in the terrifying world-ocean, in the love of duality. ||3||
Manmohan SinghDue to duality, he is drowned in the terrible world-ocean.
Manmohan Singh (Punjabi)ਦਵੈਤ-ਭਾਵ ਦੇ ਕਾਰਨ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁਬ ਜਾਂਦਾ ਹੈ।
Fareedkot Teekaਦ੍ਵੈਤ ਭਾਵਨਾ ਕਰ ਕੇ ਸੰਸਾਰ ਸਮੁੰਦਰ ਮੇਂ ਡੂਬੇ ਹੈਂ॥੩॥
Prof. Sahib Singhਅਜੇਹੇ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਪਿਆਰ ਵਿਚ ਫਸੇ ਰਹਿਣ ਕਰਕੇ ਸੰਸਾਰ-ਸਮੁੰਦਰ ਵਿਚ ਡੁੱਬੇ ਰਹਿੰਦੇ ਹਨ, (ਵਿਕਾਰਾਂ ਵਿਚ ਫਸੇ ਰਹਿੰਦੇ ਹਨ) ॥੩॥

ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ ॥੩॥

SikhNet (Spanish)Se ahoga en el mar de la materia, tentado por la dualidad. (3)

ਮਾਇਆ ਕਾ ਮੁਹਤਾਜੁ; ਪੰਡਿਤੁ ਕਹਾਵੈ ॥

maaeaa kaa muhataaj; panddit kahaavai |

Sant Singh KhalsaDriven crazy, infatuated by Maya, they call themselves Pandits - religious scholars;
Manmohan SinghNecessitous of wealth calls himself a Scholar.
Manmohan Singh (Punjabi)ਧੰਨ-ਦੌਲਤ ਦਾ ਲੋੜਵੰਦ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੈ।
Fareedkot Teekaਮਾਇਆ ਕਾ ਅਧੀਨ ਕੀਆ ਹੂਆ ਹੈ ਔਰ ਪੰਡਿਤੁ ਕਹਾਵਤਾ ਹੈ॥
Prof. Sahib Singh(ਹੇ ਭਾਈ! ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ) ਮਾਇਆ ਦਾ ਤ੍ਰਿਸ਼ਨਾਲੂ ਰਹਿੰਦਾ ਹੋਇਆ ਭੀ (ਆਪਣੇ ਆਪ ਨੂੰ) ਪੰਡਿਤ ਅਖਵਾਂਦਾ ਹੈ,

ਪਦ ਅਰਥ ਮੁਹਤਾਜੁ = ਅਰਥੀਆ, ਲੋੜਵੰਦ।

SikhNet (Spanish)Considerándose erudito y escolar, anda enloquecido por la Maya,

ਬਿਖਿਆ ਰਾਤਾ; ਬਹੁਤੁ ਦੁਖੁ ਪਾਵੈ ॥

bikhiaa raataa; bahut dukh paavai |

Sant Singh Khalsastained with corruption, they suffer terrible pain.
Manmohan SinghStained with sin, he suffers much sorrow.
Manmohan Singh (Punjabi)ਪਾਪ ਨਾਲ ਰੰਗਿਆ ਹੋਇਆ ਉਹ ਬੜਾ ਕਸ਼ਟ ਉਠਾਉਂਦਾ ਹੈ।
Fareedkot Teekaਔਰ ਬਿਸਿਓਂ ਮੇਂ ਰੱਤਾ ਹੂਆ ਹੈ ਇਸੀ ਤੇ ਬਹੁਤ ਦੁਖ ਪਾਵਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸਿਆ ਹੋਇਆ (ਅੰਤਰ ਆਤਮੇ) ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ।

ਪਦ ਅਰਥ ਬਿਖਿਆ = ਮਾਇਆ। ਰਾਤਾ = ਰੱਤਾ ਹੋਇਆ, ਮਗਨ।

SikhNet (Spanish)y su mente, envenenada, se pone triste.

ਜਮ ਕਾ ਗਲਿ ਜੇਵੜਾ; ਨਿਤ ਕਾਲੁ ਸੰਤਾਵੈ ॥੪॥

jam kaa gal jevarraa; nit kaal santaavai |4|

Sant Singh KhalsaThe noose of the Messenger of Death is around their necks; they are constantly tormented by death. ||4||
Manmohan SinghDeath's butcher's halter is round his neck and death ever torments him.
Manmohan Singh (Punjabi)ਮੌਤ ਦੇ ਜੱਲਾਦ ਦਾ ਰੱਸਾ ਉਸ ਦੀ ਗਰਦਨ ਦੁਆਲੇ ਹੈ, ਤੇ ਮੌਤ ਹਮੇਸ਼ਾਂ ਹੀ ਉਸ ਨੂੰ ਦੁਖ ਦਿੰਦੀ ਹੈ।
Fareedkot Teekaਗਲੇ ਮੇਂ ਜਮ ਕਾ ਜੇਵੜਾ ਹੈ ਔਰ (ਸੰ) ਭਲੀ ਪ੍ਰਕਾਰ ਨਿਤ (ਕਾਲੁ) ਤਪਾਉਤਾ, ਭਾਵ ਦੁਖ ਦੇਤਾ ਹੈ॥੪॥
Prof. Sahib Singhਉਸ ਦੇ ਗਲ ਵਿਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ, ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ ॥੪॥

ਪਦ ਅਰਥ ਗਲਿ = ਗਲ ਵਿਚ। ਜੇਵੜਾ = ਫਾਹਾ। ਕਾਲੁ = ਮੌਤ, ਆਤਮਕ ਮੌਤ ॥੪॥

SikhNet (Spanish)La soga de Yama, el mensajero de la muerte, la tiene alrededor de su cuello y la muerte lo mantiene afligido. (4)

ਗੁਰਮੁਖਿ; ਜਮਕਾਲੁ. ਨੇੜਿ ਨ ਆਵੈ ॥

guramukh; jamakaal. nerr na aavai |

Sant Singh KhalsaThe Messenger of Death does not even approach the Gurmukhs.
Manmohan SinghDeath's Minister comes not near the Guru-wards.
Manmohan Singh (Punjabi)ਮੌਤ ਦਾ ਦੂਤ ਗੁਰੂ-ਸਮਰਪਨਾ ਦੇ ਲਾਗੇ ਨਹੀਂ ਲਗਦਾ!
Fareedkot Teekaਔਰ ਜੋ ਗੁਰਮੁਖਿ ਹੈਂ ਤਿਨ ਕੇ ਜਮ ਕਾਲੁ ਨਿਕਟ ਨਹੀਂ ਆਵਤਾ ਹੈ॥
Prof. Sahib Singh(ਪਰ, ਹੇ ਭਾਈ!) ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਢੁੱਕਦੀ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)Por la Gracia del Guru, Yama no se nos acerca.

ਹਉਮੈ ਦੂਜਾ; ਸਬਦਿ ਜਲਾਵੈ ॥

haumai doojaa; sabad jalaavai |

Sant Singh KhalsaThrough the Word of the Shabad, they burn away their ego and duality.
Manmohan SinghLord's Name burns their ego and duality.
Manmohan Singh (Punjabi)ਸਾਈਂ ਦਾ ਨਾਮ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
Fareedkot Teekaਕਿਉਂਕਿ ਹੰਕਾਰ ਪੁਨਾ ਦ੍ਵੈਤ ਗੁਰ ਉਪਦੇਸ ਕਰ ਜਲਾਵਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ।

ਪਦ ਅਰਥ ਦੂਜਾ = ਮਾਇਆ ਦਾ ਪਿਆਰ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)La Palabra del Shabd del Guru consume nuestro ego y el sentido de la dualidad,

ਨਾਮੇ ਰਾਤੇ; ਹਰਿ ਗੁਣ ਗਾਵੈ ॥੫॥

naame raate; har gun gaavai |5|

Sant Singh KhalsaAttuned to the Name, they sing the Glorious Praises of the Lord. ||5||
Manmohan SinghDyed with the Name, they sing God's praises.
Manmohan Singh (Punjabi)ਨਾਮ ਨਾਲ ਰੰਗੇ ਹੋਏ ਉਹ ਰੱਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਔਰ ਵਾਹਿਗੁਰੂ ਕੇ ਨਾਮੁ ਮੇਂ ਰੱਤੇ ਹੂਏ ਹਰੀ ਕੇ ਗੁਣ ਗਾਵਤੇ ਹੈਂ॥੫॥
Prof. Sahib Singhਉਹ ਪਰਮਾਤਮਾ ਦੇ ਨਾਮ ਵਿਚ ਹੀ ਰੰਗਿਆ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੫॥

ਪਦ ਅਰਥ ਨਾਮੇ = ਨਾਮਿ ਹੀ, ਨਾਮ ਵਿਚ ਹੀ ॥੫॥

SikhNet (Spanish)e imbuidos en el Naam, el Nombre cantamos siempre la Alabanza del Señor.(5)

ਮਾਇਆ ਦਾਸੀ; ਭਗਤਾ ਕੀ ਕਾਰ ਕਮਾਵੈ ॥

maaeaa daasee; bhagataa kee kaar kamaavai |

Sant Singh KhalsaMaya is the slave of the Lord's devotees; it works for them.
Manmohan SinghMammon is the hand-maid of God's devotees, and performs their service.
Manmohan Singh (Punjabi)ਮੋਹਨੀ ਵਾਹਿਗੁਰੂ ਦੇ ਅਨਰਾਗੀਆਂ ਦੀ ਬਾਂਦੀ ਹੈ ਅਤੇ ਉਨ੍ਹਾਂ ਦੀ ਚਾਕਰੀ ਕਰਦੀ ਹੈ।
Fareedkot Teekaਮਾਇਆ ਭੀ ਦਾਸੀ ਹੋ ਕਰ ਭਗਤੋਂ ਕੀ ਕਾਰ ਕਮਾਵਤੀ ਹੈ॥☬ਜੇ ਕਹੇ ਕਿਉਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ, ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ।
SikhNet (Spanish)Maya es la esclava obediente de los Devotos del Señor;

ਚਰਣੀ ਲਾਗੈ; ਤਾ ਮਹਲੁ ਪਾਵੈ ॥

charanee laagai; taa mehal paavai |

Sant Singh KhalsaOne who falls at their feet attains the Mansion of the Lord's Presence.
Manmohan SinghIf man falls at their feet, then does he attain to Master's Mansion.
Manmohan Singh (Punjabi)ਜੇਕਰ ਇਨਸਾਨ ਉਨ੍ਹਾਂ ਦੇ ਪੈਰੀ ਪੈ ਜਾਵੇ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teekaਜੇਕਰ ਭਗਤੋਂ ਕੀ ਚਰਨੀ ਲਾਗੇ ਤੌ ਸਫਲਤਾ ਕੋ ਪਾਵਤੀ ਹੈ, ਵਾ ਜਿਨ ਭਗਤੋਂ ਕੀ ਦਾਸੀ ਹੋ ਕਰ ਮਾਇਆ ਕਾਰ ਕਮਾਵਤੀ ਹੈ। ਜੇ ਜਗ੍ਯਾਸੂ ਤਿਨ ਕੀ ਚਰਨੀ ਲਾਗੇ ਤੌ ਅਪਨੇ (ਮਹਲੁ) ਸਰੂਪ ਕੋ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਉਹਨਾਂ ਭਗਤ ਜਨਾਂ ਦੀ ਚਰਨੀਂ ਲੱਗਦਾ ਹੈ, ਉਹ ਭੀ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।

SikhNet (Spanish)quien acude a sus pies, se remonta a la Mansión de Dios,

ਸਦ ਹੀ ਨਿਰਮਲੁ; ਸਹਜਿ ਸਮਾਵੈ ॥੬॥

sad hee niramal; sehaj samaavai |6|

Sant Singh KhalsaHe is forever immaculate; he is absorbed in intuitive peace. ||6||
Manmohan SinghEver, immaculate is he who merges in the Divine knowledge.
Manmohan Singh (Punjabi)ਸਦੀਵ ਹੀ ਪਵਿੱਤ੍ਰ ਹੈ ਉਹ ਜੋ ਬ੍ਰਹਿਮ ਗਿਆਨ ਅੰਦਰ ਲੀਨ ਹੁੰਦਾ ਹੈ।
Fareedkot Teekaਔਰ ਸਦਾ ਹੀ ਨਿਰਮਲ ਰਹਤਾ ਹੈ ਪੁਨਾ ਸ਼ਾਂਤੀ ਮੇਂ ਸਮਾਇ ਜਾਤਾ ਹੈ॥੬॥
Prof. Sahib Singhਉਹ ਭੀ ਸਦਾ ਹੀ ਪਵਿਤ੍ਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੬॥

ਪਦ ਅਰਥ ਸਦ ਹੀ = ਸਦਾ ਹੀ। ਸਹਿਜ = ਆਤਮਕ ਅਡੋਲਤਾ ਵਿਚ ॥੬॥

SikhNet (Spanish)se conserva puro, y se inmerge en el Equilibrio. (6)

ਹਰਿ ਕਥਾ ਸੁਣਹਿ; ਸੇ ਧਨਵੰਤ ਦਿਸਹਿ ਜੁਗ ਮਾਹੀ ॥

har kathaa suneh; se dhanavant diseh jug maahee |

Sant Singh KhalsaThose who listen to the Lord's Sermon are seen to be the wealthy people in this world.
Manmohan SinghThey who hear God's discourse, are seen wealthy in this World.
Manmohan Singh (Punjabi)ਜੋ ਵਾਹਿਗੁਰੂ ਦੀ ਵਾਰਤਾ ਸ੍ਰਵਣ ਕਰਦੇ ਹਨ, ਉਹ ਇਹ ਜਗਤ ਅੰਦਰ ਮਾਲਦਾਰ ਦਿਸਦੇ ਹਨ।
Fareedkot Teekaਜੋ ਹਰੀ ਕੀ ਕਥਾ ਸੁਣਤੇ ਹੈਂ, ਸੋ ਪੁਰਸ਼ ਜਗਤ ਮੇਂ ਧਨਵੰਤ ਦੇਖੀਤੇ ਹੈਂ, ਭਾਵ ਸੁਭ ਗੁਨੋ ਵਾਲੇ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦੇ ਹਨ, ਉਹ ਜਗਤ ਵਿਚ (ਪ੍ਰਤੱਖ) ਧਨਾਢ ਦਿੱਸਦੇ ਹਨ (ਉਹ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਭਟਕਦੇ ਫਿਰਦੇ)।

ਪਦ ਅਰਥ ਸੁਣਹਿ = ਸੁਣਦੇ ਹਨ। ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਜੁਗ ਮਾਹੀ = ਜ਼ਿੰਦਗੀ ਵਿਚ, ਸੰਸਾਰ ਵਿਚ।

SikhNet (Spanish)Aquél que escucha la Palabra del Shabd de Dios, es el único rico en el mundo.

ਤਿਨ ਕਉ ਸਭਿ ਨਿਵਹਿ; ਅਨਦਿਨੁ ਪੂਜ ਕਰਾਹੀ ॥

tin kau sabh niveh; anadin pooj karaahee |

Sant Singh KhalsaEveryone bows down to them, and adores them, night and day.
Manmohan SinghAll make obeisance unto them and people night and day, adore them.
Manmohan Singh (Punjabi)ਸਾਰੇ ੳਨ੍ਹਾਂ ਨੂੰ ਪ੍ਰਣਾਮ ਕਰਦੇ ਹਨ ਤੇ ਲੋਕ ਰਾਤ ਦਿਨ ਉਨ੍ਹਾਂ ਨੂੰ ਪੂਜਦੇ ਹਨ।
Fareedkot Teekaਤਿਨੋਂ ਕੋ ਸਭ ਨਮਸਕਾਰ ਕਰਤੇ ਹੈਂ ਔਰ ਰਾਤ ਦਿਨ ਪੂਜਾ ਕਰਤੇ ਹੈਂ॥
Prof. Sahib Singhਸਾਰੇ ਲੋਕ ਉਹਨਾਂ ਅੱਗੇ ਨਿਊਂਦੇ ਹਨ, ਤੇ ਹਰ ਵੇਲੇ ਉਹਨਾਂ ਦਾ ਆਦਰ-ਸਤਕਾਰ ਕਰਦੇ ਹਨ,

ਪਦ ਅਰਥ ਕਉ = ਨੂੰ। ਸਭਿ = ਸਾਰੇ। ਕਰਾਹੀ = ਕਰਾਹਿ, ਕਰਹਿ, ਕਰਦੇ ਹਨ।

SikhNet (Spanish)Todos se postran en Reverencia ante él y lo alaban siempre,

ਸਹਜੇ ਗੁਣ ਰਵਹਿ ਸਾਚੇ; ਮਨ ਮਾਹੀ ॥੭॥

sahaje gun raveh saache; man maahee |7|

Sant Singh KhalsaThey intuitively savor the Glories of the True Lord within their minds. ||7||
Manmohan SinghThey automatically sing in their mind the praises of the True Lord.
Manmohan Singh (Punjabi)ਉਹ ਆਪਣੇ ਚਿੱਤ ਅੰਦਰ ਸੁਤੇ ਸਿਧ ਹੀ ਸੱਚੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਕਿਉਂਕਿ ਸੁਭਾਵਕ ਹੀ ਮਨ ਮੇਂ ਸਚੇ ਕੇ ਗੁਣ ਉਚਾਰਨ ਕਰਤੇ ਹੈਂ॥੭॥
Prof. Sahib Singh(ਕਿਉਂਕਿ ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿਚ ਚੇਤੇ ਕਰੀ ਰੱਖਦੇ ਹਨ ॥੭॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਰਵਹਿ = ਯਾਦ ਕਰਦੇ ਹਨ ॥੭॥

SikhNet (Spanish)porque enfoca su mente en las Virtudes del Señor.(7)

ਪੂਰੈ ਸਤਿਗੁਰਿ; ਸਬਦੁ ਸੁਣਾਇਆ ॥

poorai satigur; sabad sunaaeaa |

Sant Singh KhalsaThe Perfect True Guru has revealed the Shabad;
Manmohan SinghThe Perfect True Guru has preached his sermon,
Manmohan Singh (Punjabi)ਪੂਰਨ ਸੱਚੇ ਗੁਰਦੇਵ ਜੀ ਨੇ ਆਪਣਾ ਉਪਦੇਸ਼ ਪ੍ਰਚਾਰਿਆ ਹੈ,
Fareedkot Teekaਜਿਨ ਕੋ ਪੂਰੇ ਸਤਿਗੁਰੋਂ ਨੇ ਉਪਦੇਸ਼ ਸੁਣਾਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਈ ਹੈ,

ਪਦ ਅਰਥ ਸਤਿਗੁਰਿ = ਸਤਿਗੁਰੂ ਨੇ।

SikhNet (Spanish)El Perfecto Guru ha pronunciado la Palabra del Shabd,

ਤ੍ਰੈ ਗੁਣ ਮੇਟੇ; ਚਉਥੈ ਚਿਤੁ ਲਾਇਆ ॥

trai gun mette; chauthai chit laaeaa |

Sant Singh Khalsait eradicates the three qualities, and attunes the consciousness to the fourth state.
Manmohan Singhwherewith the three moods are effaced and man's mind is attached with the fourth one.
Manmohan Singh (Punjabi)ਜਿਸ ਨਾਲ ਤਿੰਨ ਅਵਸਥਾਵਾਂ ਅਲੋਪ ਹੋ ਗਈਆਂ ਹਨ, ਅਤੇ ਬੰਦੇ ਦਾ ਮਨ ਚੌਥੀ ਨਾਲ ਜੁੜ ਗਿਆ ਹੈ।
Fareedkot Teekaਤਿਨੋਂ ਨੇ ਤੀਨੋਂ ਗੁਣ ਦੂਰ ਕਰ ਕੇ ਸਾਖੀ ਮੇਂ ਚਿੱਤ ਲਾਇਆ ਹੈ॥
Prof. Sahib Singhਉਸ ਨੇ ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ, ਉਸ ਨੇ ਆਪਣਾ ਮਨ ਉਸ ਆਤਮਕ ਅਵਸਥਾ ਵਿਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ।

ਪਦ ਅਰਥ ਚਉਥੈ = ਚੌਥੇ ਦਰਜੇ ਵਿਚ, ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ।

SikhNet (Spanish)a través de la Cuál, uno se sobrepone a las tres cualidades y llega al Cuarto Estado de Éxtasis.

ਨਾਨਕ. ਹਉਮੈ ਮਾਰਿ; ਬ੍ਰਹਮ ਮਿਲਾਇਆ ॥੮॥੪॥

naanak. haumai maar; braham milaaeaa |8|4|

Sant Singh KhalsaO Nanak, subduing egotism, one is absorbed into God. ||8||4||
Manmohan SinghNanak, dispelling his pride he is merged with the Supreme Lord.
Manmohan Singh (Punjabi)ਨਾਨਕ ਆਪਣੀ ਹੰਗਤਾ ਨੂੰ ਦੂਰ ਕਰ ਕੇ ਉਹ ਪਰਮ ਸਾਹਿਬ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੰਕਾਰ ਕੋ ਮਾਰ ਕਰ ਅਪਨੇ ਆਪ ਕੋ ਬ੍ਰਹਮ ਮੇਂ ਮਿਲਾਇ ਲੀਆ ਹੈ॥੮॥੪॥
Prof. Sahib Singhਹੇ ਨਾਨਕ! (ਗੁਰੂ ਨੇ ਉਸ ਦੇ ਅੰਦਰੋਂ) ਹਉਮੈ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ ॥੮॥੪॥

ਪਦ ਅਰਥ ਮਾਰਿ = ਮਾਰ ਕੇ ॥੮॥

SikhNet (Spanish)Y, oh, dice Nanak, calmando al ego uno se inmerge en el Ser Supremo. (8-4)

Open this shabad (27 lines, Angs 230-231) →

Shabad Guru Amardas Ji Raag Gauree

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Pauri, Mejl Guru Amar Das, Tercer Canal Divino.

ਬ੍ਰਹਮਾ ਵੇਦੁ ਪੜੈ; ਵਾਦੁ ਵਖਾਣੈ ॥

brahamaa ved parrai; vaad vakhaanai |

Sant Singh KhalsaBrahma studied the Vedas, but these lead only to debates and disputes.
Manmohan SinghMan reads Vedas compiled by Brahma and narrated strifes.
Manmohan Singh (Punjabi)ਇਨਸਾਨ ਬ੍ਰਹਮਾ ਦੇ ਰਚੇ ਹੋਏ ਵੇਦ ਵਾਚਦਾ ਹੈ, ਅਤੇ ਝਗੜੇ ਝਾਂਜੇ ਵਰਨਣ ਕਰਦਾ ਹੈ।
Fareedkot Teekaਬ੍ਰਹਮਾ ਜੀ ਕਰ ਬਿਸਥਾਰਿਆ ਹੂਆ ਜੋ ਬੇਦੁ ਹੈ ਤਿਸ ਕੋ ਪੜਤੇ ਹੈ। (ਵਾਦੁ) ਹਾਰ ਜੀਤ ਕੀ ਚਰਚਾ ਵਾ ਝਗੜੇ ਕਥਨ ਕਰਤੇ ਹੈਂ॥
Prof. Sahib Singh(ਹੇ ਭਾਈ! ਪੰਡਿਤ ਉਸ) ਵੇਦ ਨੂੰ ਪੜ੍ਹਦਾ ਹੈ (ਜੇਹੜਾ ਉਹ) ਬ੍ਰਹਮਾ ਦਾ ਉਚਾਰਿਆ ਹੋਇਆ (ਸਮਝਦਾ ਹੈ, ਉਸ ਦੇ ਆਸਰੇ) ਬਹਸ (ਦੀਆਂ ਗੱਲਾਂ) ਸੁਣਾਂਦਾ ਹੈ,

ਪਦ ਅਰਥ ਬ੍ਰਹਮਾ ਵੇਦੁ = ਬ੍ਰਹਮਾ ਦਾ ਉਚਾਰਿਆ ਹੋਇਆ ਵੇਦ। ਪੜੈ = (ਪੰਡਿਤ) ਪੜ੍ਹਦਾ ਹੈ। ਵਾਦੁ = ਝਗੜਾ, ਬਹਸ, ਚਰਚਾ। ਵਖਾਣੈ = ਆਖਦਾ ਹੈ, ਸੁਣਾਂਦਾ ਹੈ।

SikhNet (Spanish)Brahma lee los Vedas, y sin embargo, está en conflicto;

ਅੰਤਰਿ ਤਾਮਸੁ; ਆਪੁ. ਨ ਪਛਾਣੈ ॥

antar taamas; aap. na pachhaanai |

Sant Singh KhalsaHe is filled with darkness; he does not understand himself.
Manmohan SinghWithin him is wrath, and he understands not his ownself.
Manmohan Singh (Punjabi)ਉਸ ਦੇ ਅੰਦਰ ਕ੍ਰੋਧ ਹੈ, ਅਤੇ ਉਹ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਰਿਦੇ ਕੇ ਅੰਤਰਿ ਤਾਮਸ ਹੈ ਇਸੀ ਸੇ ਅਪਨੇ ਆਪ ਕੋ ਨਹੀਂ ਪਛਾਣਤੇ॥
Prof. Sahib Singhਪਰ ਉਸ ਦੇ ਆਪਣੇ ਅੰਦਰ ਆਤਮਕ ਜੀਵਨ ਵਲੋਂ ਹਨੇਰਾ ਹੀ ਰਹਿੰਦਾ ਹੈ, ਕਿਉਂਕਿ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੀ ਨਹੀਂ।

ਪਦ ਅਰਥ ਤਾਮਸੁ = ਤਮੋਗੁਣ ਵਾਲਾ ਸੁਭਾਉ, ਹਨੇਰਾ, ਆਤਮਕ ਜੀਵਨ ਵਲੋਂ ਹਨੇਰਾ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)dentro de él arde el fuego del deseo porque no conoce su ser.

ਤਾ ਪ੍ਰਭੁ ਪਾਏ; ਗੁਰਸਬਦੁ ਵਖਾਣੈ ॥੧॥

taa prabh paae; gurasabad vakhaanai |1|

Sant Singh KhalsaAnd yet, if he chants the Word of the Guru's Shabad, he finds God. ||1||
Manmohan SinghIf he recites Guru-bani then alone, he attains to the Lord.
Manmohan Singh (Punjabi)ਜੇਕਰ ਉਹ ਗੁਰਾਂ ਦੀ ਬਾਣੀ ਦਾ ਉਚਾਰਨ ਕਰੇ ਕੇਵਲ ਤਦ ਹੀ ਉਹ ਸਾਈਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜੋ ਗੁਰੋਂ ਕਾ ਉਪਦੇਸ ਉਚਾਰਨ ਕਰੇ ਤੋ ਪ੍ਰਭੂ ਕੀ ਪ੍ਰਾਪਤੀ ਹੋਤੀ ਹੈ॥੧॥
Prof. Sahib Singhਜਦੋਂ ਮਨੁੱਖ ਗੁਰੂ ਦਾ ਸ਼ਬਦ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਹੈ) ਉਚਾਰਦਾ ਹੈ, ਤਦੋਂ ਹੀ ਪ੍ਰਭੂ ਦਾ ਮਿਲਾਪ ਹਾਸਲ ਕਰਦਾ ਹੈ ॥੧॥

ਪਦ ਅਰਥ ਤਾ = ਤਦੋਂ ॥੧॥

SikhNet (Spanish)Pero él también obtendría al Señor si habita en la Palabra del Shabd del Guru.(1)

ਗੁਰ ਸੇਵਾ ਕਰਉ; ਫਿਰਿ. ਕਾਲੁ ਨ ਖਾਇ ॥

gur sevaa krau; fir. kaal na khaae |

Sant Singh KhalsaSo serve the Guru, and you shall not be consumed by death.
Manmohan SinghPerform thou the service of the Guru death shall not devour thee then.
Manmohan Singh (Punjabi)ਤੂੰ ਗੁਰਾਂ ਦੀ ਘਾਲ ਕਮਾ, ਤਦ ਮੌਤ ਤੈਨੂੰ ਨਹੀਂ ਖਾਵੇਗੀ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਕਰੋ ਫਿਰ ਕਾਲ ਨਹੀਂ ਖਾਵੇਗਾ॥
Prof. Sahib Singh(ਹੇ ਭਾਈ!) ਮੈਂ (ਤਾਂ) ਗੁਰੂ ਦੀ ਸੇਵਾ ਕਰਦਾ ਹਾਂ (ਮੈਂ ਤਾਂ ਗੁਰੂ ਦੀ ਸਰਨ ਪਿਆ ਹਾਂ। ਜੇਹੜਾ ਮਨੁੱਖ ਗੁਰੂ ਦਾ ਅਸਰ ਲੈਂਦਾ ਹੈ ਉਸ ਨੂੰ) ਮੁੜ ਕਦੇ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ)।

ਪਦ ਅਰਥ ਕਰਉ = ਮੈਂ ਕਰਦਾ ਹਾਂ। ਕਾਲੁ = ਮੌਤ, ਆਤਮਕ ਮੌਤ।

SikhNet (Spanish)Si uno sirve al Guru, la muerte no exige la paga;

ਮਨਮੁਖ ਖਾਧੇ; ਦੂਜੈ ਭਾਇ ॥੧॥ ਰਹਾਉ ॥

manamukh khaadhe; doojai bhaae |1| rahaau |

Sant Singh KhalsaThe self-willed manmukhs have been consumed by the love of duality. ||1||Pause||
Manmohan SinghThe apostates have been eaten up by another's love. Pause.
Manmohan Singh (Punjabi)ਹੋਰਸੁ ਦੀ ਪ੍ਰੀਤ ਨੇ ਅਧਰਮੀਆਂ ਨੂੰ ਖਾ ਲਿਆ ਹੈ। ਠਹਿਰਾਉ।
Fareedkot Teekaਜਿਨ ਮਨਮੁਖੋਂ ਕਾ ਦ੍ਵੈਤ ਮੇਂ ਪ੍ਰੇਮ ਹੈ, ਸੋ ਕਾਲ ਨੇ ਖਾਏ ਹੈਂ॥੧॥ ਰਹਾਉ ॥
Prof. Sahib Singh(ਪਰ) ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੇ ਪਿਆਰ ਵਿਚ (ਫਸਣ ਕਰਕੇ) ਉਹਨਾਂ ਦੇ ਆਤਮਕ ਜੀਵਨ ਖ਼ਤਮ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ ॥੧॥ ਰਹਾਉ ॥

SikhNet (Spanish)pero los arrogantes Manmukjs son devastados por la dualidad. (1-Pausa)

ਗੁਰਮੁਖਿ ਪ੍ਰਾਣੀ; ਅਪਰਾਧੀ ਸੀਧੇ ॥

guramukh praanee; aparaadhee seedhe |

Sant Singh KhalsaBecoming Gurmukh, the sinful mortals are purified.
Manmohan SinghThrough the Guru, are the sinful persons purified.
Manmohan Singh (Punjabi)ਗੁਰਾਂ ਦੇ ਰਾਹੀਂ ਪਾਪੀ ਪੁਰਸ਼ ਪਵਿੱਤ੍ਰ ਹੋ ਗਏ ਹਨ।
Fareedkot Teekaਗੁਰੋਂ ਦੁਆਰੇ (ਅਪਰਾਧੀ) ਮਹਾਂ ਪਾਪੀ ਪ੍ਰਾਣੀ ਭੀ ਸੀਧੇ ਹੋ ਗਏ ਹੈਂ, ਵਾ (ਸੀਧੇ) ਸੀਝੇ ਅਰਥਾਤ ਕਲਿਆਨ ਕੋ ਪ੍ਰਾਪਤ ਹੋ ਗਏ॥☬ਜੇ ਕਹੇ ਕਿਸ ਪ੍ਰਕਾਰ ਸੀਧੇ ਹੂਏ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਪਾਪੀ ਮਨੁੱਖ ਭੀ ਗੁਰੂ ਦੀ ਸਰਨ ਪੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੀਧੇ = ਸਿੱਝ ਜਾਂਦੇ ਹਨ।

SikhNet (Spanish)A través del Guru uno es purificado y conducido hacia el Estado de Equilibrio.

ਗੁਰ ਕੈ ਸਬਦਿ; ਅੰਤਰਿ ਸਹਜਿ ਰੀਧੇ ॥

gur kai sabad; antar sehaj reedhe |

Sant Singh KhalsaThrough the Word of the Guru's Shabad, they find intuitive peace and poise deep within.
Manmohan SinghBy Guru's instruction the soul is united with God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਹਰੀ ਨਾਲ ਜੁੜ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਅਪਨੇ ਅੰਤਰ ਹੀ (ਸਹਜਿ) ਬ੍ਰਹਮ ਕੇ ਸਾਥ ਗ੍ਯਾਨ ਕਰ ਅਭੇਦ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦੇ ਹਨ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਰੀਧੇ = ਰੀਝ ਗਏ।

SikhNet (Spanish)Sí, en verdad uno es purificado

ਮੇਰਾ ਪ੍ਰਭੁ ਪਾਇਆ; ਗੁਰ ਕੈ ਸਬਦਿ ਸੀਧੇ ॥੨॥

meraa prabh paaeaa; gur kai sabad seedhe |2|

Sant Singh KhalsaI have found my God, through the Guru's Shabad, and I have been reformed. ||2||
Manmohan SinghBy Guru's gospel, man is reformed and obtains my Master.
Manmohan Singh (Punjabi)ਗੁਰਾਂ ਦੀ ਸਿਖ-ਮਤ ਦੇ ਜ਼ਰੀਏ ਆਦਮੀ ਸੁਧਰ ਜਾਂਦਾ ਹੈ ਅਤੇ ਮੇਰੇ ਮਾਲਕ ਨੂੰ ਪਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ ਕੇ (ਸੀਧੇ) ਸਨਮੁਖ ਹੂਏ ਹੈਂ ਤਿਨੋਂ ਨੇ ਮੇਰਾ ਪ੍ਰਭੂ ਪਾਇਆ ਹੈ॥੨॥
Prof. Sahib Singhਉਹਨਾਂ ਦੇ ਅੰਦਰ ਪ੍ਰਭੂ-ਮਿਲਾਪ ਦੀ ਰੀਝ ਪੈਦਾ ਹੋ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਫਲ ਜੀਵਨ ਵਾਲੇ ਹੋ ਜਾਂਦੇ ਹਨ ॥੨॥
SikhNet (Spanish)sólo por la Palabra del Shabd del Guru y así logra al Señor. (2)

ਸਤਿਗੁਰਿ ਮੇਲੇ; ਪ੍ਰਭਿ ਆਪਿ ਮਿਲਾਏ ॥

satigur mele; prabh aap milaae |

Sant Singh KhalsaGod Himself unites us in Union with the True Guru,
Manmohan SinghThe Lord unites with Himself those, whom the True Guru wishes to unite.
Manmohan Singh (Punjabi)ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲਾਉਣਾ ਚਾਹੁੰਦੇ ਹਨ।
Fareedkot Teekaਜੋ ਸਤਿਗੁਰੋਂ ਨੇ ਅਪਨੇ ਸਾਥ ਮੇਲੇ ਹੈਂ, ਸੋ ਪ੍ਰਭੂ ਨੇ ਅਪਨੇ ਸਾਥ ਮਿਲਾਏ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜਿਆ ਹੈ, ਉਹਨਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਪ੍ਰਭਿ = ਪ੍ਰਭੂ ਨੇ।

SikhNet (Spanish)El Señor Mismo nos une con el Verdadero Guru.

ਮੇਰੇ ਪ੍ਰਭ ਸਾਚੇ ਕੈ; ਮਨਿ ਭਾਏ ॥

mere prabh saache kai; man bhaae |

Sant Singh Khalsawhen we become pleasing to the Mind of my True God.
Manmohan SinghThey become pleasing to the mind of my True Master.
Manmohan Singh (Punjabi)ਉਹ ਮੇਰੇ ਸੱਚੇ ਮਾਲਕ ਦੇ ਚਿੱਤ ਨੂੰ ਚੰਗੇ ਲਗਣ ਲਗ ਜਾਂਦੇ ਹਨ।
Fareedkot Teekaਔਰ ਮੇਰੇ ਸੱਚੇ ਪ੍ਰਭੂ ਕੇ ਮਨ ਮੇਂ ਭਾਏ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਣ ਲੱਗ ਪੈਂਦੇ ਹਨ।

ਪਦ ਅਰਥ ਕੈ ਮਨਿ = ਦੇ ਮਨ ਵਿਚ। ਭਾਏ = ਚੰਗੇ ਲੱਗੇ।

SikhNet (Spanish)Él está complacido con nosotros,

ਹਰਿ ਗੁਣ ਗਾਵਹਿ; ਸਹਜਿ ਸੁਭਾਏ ॥੩॥

har gun gaaveh; sehaj subhaae |3|

Sant Singh KhalsaThey sing the Glorious Praises of the Lord, in the poise of celestial peace. ||3||
Manmohan SinghGod's praise they automatically laud.
Manmohan Singh (Punjabi)ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦੇ ਹਨ।
Fareedkot Teekaਸਾਂਤੀ ਸੁਭਾਵ ਸੇ ਹਰੀ ਕੇ ਗੁਨੋਂ ਕੋ ਗਾਵਤੇ ਹੈਂ॥੩॥
Prof. Sahib Singhਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਂਦੇ ਹਨ ॥੩॥

ਪਦ ਅਰਥ ਗਾਵਹਿ = ਗਾਂਦੇ ਹਨ। ਸੁਭਾਏ = ਸੁਭਾਇ, ਪ੍ਰੇਮ ਨਾਲ ॥੩॥

SikhNet (Spanish)y nosotros cantamos las Alabanzas del Señor de forma espontánea.(3)

ਬਿਨੁ ਗੁਰ ਸਾਚੇ; ਭਰਮਿ ਭੁਲਾਏ ॥

bin gur saache; bharam bhulaae |

Sant Singh KhalsaWithout the True Guru, they are deluded by doubt.
Manmohan SinghWithout the true Guru the mortals are gone astray in doubt.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਪ੍ਰਾਣੀ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਜੋ ਗੁਰੋਂ ਸੇ ਬਿਨਾ ਹੈਂ ਕਿਆ ਨਿਗੁਰੇ ਹੈਂ, ਸੋ ਸੱਚੇ ਨੇ ਭਰਮ ਮੇਂ ਭੁਲਾਏ ਹੈਂ॥
Prof. Sahib Singh(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਏ = ਕੁਰਾਹੇ ਪੈ ਗਏ।

SikhNet (Spanish)Sin el Guru nos dejamos llevar por la duda;

ਮਨਮੁਖ ਅੰਧੇ; ਸਦਾ ਬਿਖੁ ਖਾਏ ॥

manamukh andhe; sadaa bikh khaae |

Sant Singh KhalsaThe blind, self-willed manmukhs constantly eat poison.
Manmohan SinghThe blind perverse person ever eat poison.
Manmohan Singh (Punjabi)ਅੰਨ੍ਹੇ ਪ੍ਰਤੀ-ਕੂਲ ਪੁਰਸ਼ ਹਮੇਸ਼ਾਂ ਜ਼ਹਿਰ ਖਾਂਦੇ ਹਨ।
Fareedkot Teekaਮਨਮੁਖ ਅਗਿਆਨੀ ਸਦਾ ਬਿਖ੍ਯੋਂ ਰੂਪੀ ਬਿਖੁ ਕੋ ਖਾਤੇ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਉਹ ਸਦਾ (ਇਹ ਮੋਹ ਦਾ ਜ਼ਹਰ ਹੀ ਖਾਂਦੇ ਰਹਿੰਦੇ ਹਨ,

ਪਦ ਅਰਥ ਬਿਖੁ = ਜ਼ਹਰ।

SikhNet (Spanish)pero viviendo en el ego permanecemos ciegos y lamemos puro veneno.

ਜਮ ਡੰਡੁ ਸਹਹਿ; ਸਦਾ ਦੁਖੁ ਪਾਏ ॥੪॥

jam ddandd saheh; sadaa dukh paae |4|

Sant Singh KhalsaThey are beaten by the Messenger of Death with his rod, and they suffer in constant pain. ||4||
Manmohan SinghThey endure the rod of Death's Myrmidon and ever suffer pain.
Manmohan Singh (Punjabi)ਉਹ ਮੌਤ ਦੇ ਫ਼ਰਿਸ਼ਤੇ ਦਾ ਡੰਡਾ ਸਹਾਰਦੇ ਹਨ, ਅਤੇ ਹਮੇਸ਼ਾਂ ਕਸ਼ਟ ਉਠਾਉਂਦੇ ਹਨ।
Fareedkot Teekaਇਸੀ ਸੇ ਜਮਡੰਡ ਸਹਾਰਤੇ ਹੈਂ ਅਰੁ ਸਦੀਵਕਾਲ ਦੁਖ ਪਾਵਤੇ ਹੈਂ॥
Prof. Sahib Singhਜਿਸ ਕਰਕੇ ਉਹ ਆਤਮਕ ਮੌਤ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ ਪਾਂਦੇ ਹਨ ॥੪॥

ਪਦ ਅਰਥ ਜਮ ਡੰਡੁ = ਜਮ ਦੀ ਸਜ਼ਾ ॥੪॥

SikhNet (Spanish)Llegan los palos de Yama, el agente de la muerte, a pegarnos en la cabeza, y nos sentimos tristes y desamparados.(4)

ਜਮੂਆ. ਨ ਜੋਹੈ; ਹਰਿ ਕੀ ਸਰਣਾਈ ॥

jamooaa. na johai; har kee saranaaee |

Sant Singh KhalsaThe Messenger of Death does not catch sight of those who enter the Sanctuary of the Lord.
Manmohan SinghIf one enters God's sanctuary, death's Courier spits him not.
Manmohan Singh (Punjabi)ਜੇਕਰ ਬੰਦਾ ਵਾਹਿਗੁਰੂ ਦੀ ਪਨਾਹ ਲੈ ਲਵੇ ਤਾਂ ਮੌਤ ਦਾ ਦੂਤ ਉਸ ਨੂੰ ਨਹੀਂ ਤਕਾਉਂਦਾ।
Fareedkot Teekaਜੋ ਹਰੀ ਕੀ ਸਰਣ ਆਏ ਹੈਂ ਤਿਨ ਕੋ ਜਮ ਤਕਦਾ ਵਾ ਦਬਾਉਂਦਾ ਨਹੀਂ, ਭਾਵ ਦੁਖ ਨਹੀਂ ਦੇਤਾ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ, ਵਿਚਾਰਾ ਜਮ ਉਸ ਵਲ ਤੱਕ ਭੀ ਨਹੀਂ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ)।

ਪਦ ਅਰਥ ਜਮੂਆ = ਵਿਚਾਰਾ ਜਮ। ਨ ਜੋਹੈ = ਤੱਕ ਨਹੀਂ ਸਕਦਾ।

SikhNet (Spanish)Si uno busca el Refugio del Señor, se vuelve invisible a Yama.

ਹਉਮੈ ਮਾਰਿ; ਸਚਿ ਲਿਵ ਲਾਈ ॥

haumai maar; sach liv laaee |

Sant Singh KhalsaSubduing egotism, they lovingly center their consciousness on the True Lord.
Manmohan SinghStilling his ego, man comes to embrace love for the true One.
Manmohan Singh (Punjabi)ਆਪਣੀ ਹੰਗਤਾ ਨੂੰ ਨਵਿਰਤ ਕਰਨ ਦੁਆਰਾ ਇਨਸਾਨ ਦੀ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।
Fareedkot Teekaਅਰੁ ਜਿਨ੍ਹੋਂ ਨੇ ਹੰਕਾਰ ਕੋ ਮਾਰ ਸਚੀ ਲਿਵ ਲਗਾਈ ਹੈ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਮਾਰਿ = ਮਾਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ।

SikhNet (Spanish)Aquietando el ego, uno se entona con la Verdad del Señor;

ਸਦਾ ਰਹੈ; ਹਰਿ ਨਾਮਿ ਲਿਵ ਲਾਈ ॥੫॥

sadaa rahai; har naam liv laaee |5|

Sant Singh KhalsaThey keep their consciousness constantly focused on the Lord's Name. ||5||
Manmohan SinghHe ever, keeps his attention fixed on God, s Name.
Manmohan Singh (Punjabi)ਉਹ ਸਦੀਵ ਹੀ ਆਪਣੀ ਬ੍ਰਿਤੀ ਵਾਹਿਗੁਰੂ ਦੇ ਨਾਮ ਨਾਲ ਜੋੜੀ ਰਖਦਾ ਹੈ।
Fareedkot Teekaਕਿਉਂਕਿ ਵਹੁ ਸਦੀਵਕਾਲ ਹਰੀ ਨਾਮੀ ਮੇਂ ਬ੍ਰਿਤੀ ਲਗਾਇ ਕਰ ਰਹਤੇ ਹੈਂ॥੫॥
Prof. Sahib Singhਉਹ ਸਦਾ ਪਰਮਾਤਮਾ ਦੇ ਨਾਮ ਵਿਚ ਲਿਵ ਲਾਈ ਰੱਖਦਾ ਹੈ ॥੫॥

ਪਦ ਅਰਥ ਨਾਮਿ = ਨਾਮ ਵਿਚ ॥੫॥

SikhNet (Spanish)sí, para siempre estará entonado con el Señor.(5)

ਸਤਿਗੁਰੁ ਸੇਵਹਿ; ਸੇ ਜਨ ਨਿਰਮਲ ਪਵਿਤਾ ॥

satigur seveh; se jan niramal pavitaa |

Sant Singh KhalsaThose humble beings who serve the True Guru are pure and immaculate.
Manmohan SinghThe persons, who serve the true Guru, are blotless and pure.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਪੁਰਸ਼ ਬੇਦਾਗ ਅਤੇ ਪਵਿੱਤ੍ਰ ਹਨ।
Fareedkot Teekaਜੋ ਸਤਿਗੁਰੋਂ ਕੌ ਸੇਵਤੇ ਹੈਂ, ਸੋ ਪੁਰਸ ਮਨ ਬਾਣੀ ਕਰ ਪਵਿਤ੍ਰ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਪਵਿਤ੍ਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਸੇਵਹਿ = ਸੇਵਾ ਕਰਦੇ ਹਨ।

SikhNet (Spanish)Aquéllos que sirven al Verdadero Guru son puros;

ਮਨ ਸਿਉ ਮਨੁ ਮਿਲਾਇ; ਸਭੁ ਜਗੁ ਜੀਤਾ ॥

man siau man milaae; sabh jag jeetaa |

Sant Singh KhalsaMerging their minds into the Mind, they conquer the entire world.
Manmohan SinghBy uniting their mind with Guru's mind they conquer the whole world.
Manmohan Singh (Punjabi)ਆਪਣੇ ਚਿੱਤ ਨੂੰ ਗੁਰਾਂ ਦੇ ਚਿੱਤ ਨਾਲ ਜੋੜਨ ਦੁਆਰਾ ਉਹ ਸਾਰੇ ਜਗਤ ਨੂੰ ਜਿੱਤ ਲੈਂਦੇ ਹਨ।
Fareedkot Teekaਔਰ ਗੁਰੋਂ ਕੇ (ਮਨ) ਮੰਤ੍ਰ ਸਾਥ ਮਨ ਮਿਲਾਇ ਕਰ ਸਭੁ ਜਗਤੁ, ਭਾਵ ਜਨਮ ਮਰਨ ਕੋ ਜੀਤ ਲੀਆ ਹੈ॥
Prof. Sahib Singhਉਹ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਕੇ (ਗੁਰੂ ਦੀ ਰਜ਼ਾ ਵਿਚ ਤੁਰ ਕੇ) ਸਾਰੇ ਜਗਤ ਨੂੰ ਜਿੱਤ ਲੈਂਦੇ ਹਨ (ਕੋਈ ਵਿਕਾਰ ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ)।

ਪਦ ਅਰਥ ਮਨ ਸਿਉ = (ਗੁਰੂ ਦੇ) ਮਨ ਨਾਲ। ਮਿਲਾਇ = ਜੋੜ ਕੇ।

SikhNet (Spanish)entonando su mente en la Mente del Guru conquistan el mundo entero.

ਇਨ ਬਿਧਿ ਕੁਸਲੁ ਤੇਰੈ; ਮੇਰੇ ਮੀਤਾ ॥੬॥

ein bidh kusal terai; mere meetaa |6|

Sant Singh KhalsaIn this way, you too shall find happiness, O my friend. ||6||
Manmohan SinghIn this way, thou shalt obtain happiness, O my friend.
Manmohan Singh (Punjabi)ਇਸ ਤਰੀਕੇ ਨਾਲ ਤੈਨੂੰ ਖੁਸ਼ੀ ਪ੍ਰਾਪਤ ਹੋਵੇਗੀ, ਹੈ ਮੇਰੇ ਮਿੱਤਰ!
Fareedkot Teekaਹੇ ਮੇਰੇ ਮੀਤ! ਤੇਰੇ ਕੋ ਇਸ ਪ੍ਰਕਾਰ ਗੁਰ ਮੰਤ੍ਰ ਸਾਥ ਮਨ ਮਿਲਾਉਣੇ ਸੇ (ਕੁਸਲੁ) ਸੁਖ ਹੋਵੇਗਾ॥੬॥
Prof. Sahib Singhਹੇ ਮੇਰੇ ਮਿੱਤਰ! (ਜੇ ਤੂੰ ਭੀ ਗੁਰੂ ਦੀ ਸਰਨ ਪਏਂ, ਤਾਂ) ਇਸ ਤਰੀਕੇ ਨਾਲ ਤੇਰੇ ਅੰਦਰ ਭੀ ਆਨੰਦ ਬਣਿਆ ਰਹੇਗਾ ॥੬॥

ਪਦ ਅਰਥ ਕੁਸਲੁ = ਸੁਖ। ਤੇਰੈ = ਤੇਰੇ ਅੰਦਰ। ਮੀਤਾ = ਹੇ ਮੀਤ! ॥੬॥

SikhNet (Spanish)¡Así es como la Verdadera Felicidad es ganada, oh mi amigo! (6)

ਸਤਿਗੁਰੂ ਸੇਵੇ; ਸੋ ਫਲੁ ਪਾਏ ॥

satiguroo seve; so fal paae |

Sant Singh KhalsaThose who serve the True Guru are blessed with fruitful rewards.
Manmohan SinghHe, who serve the True Guru, attains the fruit.
Manmohan Singh (Punjabi)ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ, ਉਹ ਮੇਵੇ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਸੋ ਧਰਮ ਅਰਥ ਆਦਿ ਚਾਰੋਂ ਫਲੋਂ ਕੋ ਪਾਇ ਲੇਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਹ) ਫਲ ਹਾਸਲ ਕਰਦਾ ਹੈ,

ਪਦ ਅਰਥ ਸੋ = ਉਹ ਮਨੁੱਖ।

SikhNet (Spanish)Si uno sirve al Verdadero Guru, su vida se vuelve fructífera,

ਹਿਰਦੈ ਨਾਮੁ; ਵਿਚਹੁ ਆਪੁ ਗਵਾਏ ॥

hiradai naam; vichahu aap gavaae |

Sant Singh KhalsaThe Naam, the Name of the Lord, abides in their hearts; selfishness and conceit depart from within them.
Manmohan SinghIn his mind abides the Name, and pride departs from within him.
Manmohan Singh (Punjabi)ਉਸ ਦੇ ਰਿਦੇ ਅੰਦਰ ਨਾਮ ਵਸਦਾ ਹੈ ਅਤੇ ਹੰਕਾਰ ਉਸ ਦੇ ਵਿਚੋਂ ਦੂਰ ਹੋ ਜਾਂਦਾ ਹੈ।
Fareedkot Teekaਔਰ ਹਿਰਦੇ ਕੇ ਬੀਚ ਸੇ ਹੰਕਾਰ ਕੋ ਗਵਾਇ ਕਰ ਨਾਮ ਕੋ ਧਾਰਨ ਕਰਤਾ ਹੈ॥
Prof. Sahib Singh(ਕਿ) ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਹਉਮੈ ਅਹੰਕਾਰ) ਦੂਰ ਕਰ ਲੈਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਆਪੁ = ਆਪਾ-ਭਾਵ।

SikhNet (Spanish)el Nombre toma lugar en su corazón, su ego lo deja en paz,

ਅਨਹਦ ਬਾਣੀ; ਸਬਦੁ ਵਜਾਏ ॥੭॥

anahad baanee; sabad vajaae |7|

Sant Singh KhalsaThe unstruck melody of the Shabad vibrates for them. ||7||
Manmohan SinghFor him unbeaten strain of the Name re-sounds.
Manmohan Singh (Punjabi)ਉਸ ਦੇ ਲਈ ਨਾਮ ਦਾ ਸੁਤੇ ਸਿਧ ਕੀਰਤਨ ਗੂੰਜਦਾ ਹੈ।
Fareedkot Teekaਪੁਨਾ ਉਪਦੇਸ ਰੂਪ ਬਾਣੀ ਕੋ (ਅਨਹਦ) ਏਕ ਰਸ (ਵਜਾਏ) ਜਪਤਾ ਹੈ॥੭॥
Prof. Sahib Singh(ਜਿਵੇਂ ਢੋਲ ਵੱਜਿਆਂ ਕੋਈ ਨਿੱਕਾ-ਮੋਟਾ ਹੋਰ ਖੜਾਕ ਸੁਣਾਈ ਨਹੀਂ ਦੇਂਦਾ) ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਸਿਫ਼ਤ-ਸਾਲਾਹ ਦਾ ਸ਼ਬਦ ਉਜਾਗਰ ਕਰਦਾ ਹੈ (ਜਿਸ ਦੀ ਬਰਕਤਿ ਨਾਲ ਕੋਈ ਹੋਰ ਮੰਦੀ ਪ੍ਰੇਰਨਾ ਅਸਰ ਨਹੀਂ ਪਾ ਸਕਦੀ ॥੭॥

ਪਦ ਅਰਥ ਅਨਹਦ = {अनहत} ਬਿਨਾ ਵਜਾਏ, ਇਕ-ਰਸ, ਲਗਾਤਾਰ, ਸਦਾ ਹੀ। ਬਾਣੀ ਵਜਾਏ = ਬਾਣੀ ਵਜਾਂਦਾ ਹੈ, ਬਾਣੀ ਦਾ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ (ਜਿਸ ਕਰਕੇ ਵਿਕਾਰਾਂ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ) ॥੭॥

SikhNet (Spanish)y la Melodía Celestial resuena en su mente.(7)

ਸਤਿਗੁਰ ਤੇ; ਕਵਨੁ ਕਵਨੁ. ਨ ਸੀਧੋ ਮੇਰੇ ਭਾਈ ॥

satigur te; kavan kavan. na seedho mere bhaaee |

Sant Singh KhalsaWho - who has not been purified by the True Guru, O my Siblings of Destiny?
Manmohan SinghWho, and which have not been reclaimed by the True Guru, O my brother!
Manmohan Singh (Punjabi)ਕੌਣ ਅਤੇ ਕਿਹੜੇ ਕਿਹੜੇ ਸੱਚੇ ਗੁਰਾਂ ਨੇ ਨਹੀਂ ਸੁਧਾਰੇ, ਹੈ ਮੇਰੇ ਵੀਰ!
Fareedkot Teekaਹੇ ਮੇਰੇ ਭਾਈ! ਸਤਿਗੁਰੋਂ ਸੇ ਕੌਨ ਕੌਨ ਨਹੀਂ (ਸੀਧੋ) ਸੀਝਿਆ, ਕਿਆ ਮੋਖ ਹੂਆ ਅਰਥਾਤ ਸਭੀ ਹੂਏ ਹੈਂ॥
Prof. Sahib Singhਹੇ ਮੇਰੇ ਭਾਈ! ਗੁਰੂ ਦੀ ਸਰਨ ਪਿਆਂ ਕੇਹੜਾ ਕੇਹੜਾ ਮਨੁੱਖ (ਜੀਵਨ ਵਿਚ) ਕਾਮਯਾਬ ਨਹੀਂ ਹੁੰਦਾ? (ਜੇਹੜਾ ਭੀ ਮਨੁੱਖ ਗੁਰੂ ਦਾ ਪੱਲਾ ਫੜਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ)।

ਪਦ ਅਰਥ ਤੇ = ਤੋਂ, ਪਾਸੋਂ। ਸੀਧੋ = ਸਿੱਝਿਆ, ਸਫਲ ਹੋਇਆ। ਭਾਈ = ਹੇ ਭਾਈ!

SikhNet (Spanish)¿Quién, oh quién, no ha sido purificado por el Verdadero Guru?

ਭਗਤੀ ਸੀਧੇ; ਦਰਿ ਸੋਭਾ ਪਾਈ ॥

bhagatee seedhe; dar sobhaa paaee |

Sant Singh KhalsaThe devotees are purified, and honored in His Court.
Manmohan SinghReformed through Master's meditation they obtain honour in His Court.
Manmohan Singh (Punjabi)ਸੁਆਮੀ ਦੇ ਸਿਮਰਨ ਦੁਆਰਾ ਦਰੁਸਤ ਹੋ ਕੇ ਉਹ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ।
Fareedkot Teekaਜੋ ਭਗਤੀ ਕੀ ਓਰ ਸੀਧੇ ਹੂਏ ਹੈਂ ਤਿਨ੍ਹੋਂ ਨੇ ਹੀ ਦਰਗਾਹ ਮੇਂ ਸੋਭਾ ਪਾਈ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਕਾਮਯਾਬ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਦਰਿ = ਦਰ ਤੇ।

SikhNet (Spanish)Dice Nanak, en la Alabanza a Dios los Devotos son purificados y son glorificados en la Puerta del Señor.

ਨਾਨਕ; ਰਾਮ ਨਾਮਿ ਵਡਿਆਈ ॥੮॥੫॥

naanak; raam naam vaddiaaee |8|5|

Sant Singh KhalsaO Nanak, greatness is in the Lord's Name. ||8||5||
Manmohan SinghNanak, greatness lies in Lord's Name.
Manmohan Singh (Punjabi)ਨਾਨਕ ਉੱਚਤਾ ਸੁਆਮੀ ਦੇ ਨਾਮ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੇ ਨਾਮ ਸੇ ਹੀ ਵਡਿਆਈ ਮਿਲਤੀ ਹੈ॥੮॥੫॥
Prof. Sahib Singhਹੇ ਨਾਨਕ! (ਆਖ-) ਪ੍ਰਭੂ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਨੂੰ (ਹਰ ਥਾਂ) ਵਡਿਆਈ ਮਿਲਦੀ ਹੈ ॥੮॥੫॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੮॥

SikhNet (Spanish)¡Glorioso, oh, Glorioso es el Nombre del Señor! (8-5)

Open this shabad →

Shabad Guru Amardas Ji Raag Gauree continues on Ang 232

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਤ੍ਰੈ ਗੁਣ ਵਖਾਣੈ; ਭਰਮੁ. ਨ ਜਾਇ ॥

trai gun vakhaanai; bharam. na jaae |

Sant Singh KhalsaThose who speak of the three qualities - their doubts do not depart.
Manmohan SinghHe who reads works, narrating three modes, his doubt departs not.
Manmohan Singh (Punjabi)ਜੋ ਤਿੰਨਾਂ ਹਾਲਤਾਂ ਨੂੰ ਵਰਨਣ ਕਰਨ ਵਾਲੀਆਂ ਰਚਨਾਵਾਂ ਨੂੰ ਪੜ੍ਹਦਾ ਹੈ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਜੋ ਤ੍ਰਿਗੁਣੀ ਕਥਾ ਕੋ ਉਚਾਰਤੇ ਹੈਂ ਤਿਨ ਕਾ ਭ੍ਰਮੁ ਗੁਰ ਉਪਦੇਸ ਸੇ ਬਿਨਾਂ ਨਹੀਂ ਜਾਤਾ॥
Prof. Sahib Singh(ਪਰ, ਹੇ ਭਾਈ!) ਜੇਹੜਾ ਮਨੁੱਖ ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਹੀ ਦਿਲ-ਚਸਪੀ ਰੱਖਦਾ ਹੈ, ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।

ਪਦ ਅਰਥ ਤ੍ਰੈਗੁਣ ਵਖਾਣੈ = ਮਾਇਆ ਦੇ ਤਿੰਨਾਂ ਗੁਣਾਂ ਦੀਆਂ ਗੱਲਾਂ ਕਰਦਾ ਹੈ, ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਦਿਲ-ਚਸਪੀ ਰੱਖਦਾ ਹੈ। ਭਰਮੁ = ਭਟਕਣਾ।

SikhNet (Spanish)Si uno se deja influenciar por las tres cualidades, su duda no se resuelve;

ਬੰਧਨ. ਨ ਤੂਟਹਿ; ਮੁਕਤਿ. ਨ ਪਾਇ ॥

bandhan. na tootteh; mukat. na paae |

Sant Singh KhalsaTheir bonds are not broken, and they do not obtain liberation.
Manmohan SinghHis bonds are not broken, and he obtains not salvation.
Manmohan Singh (Punjabi)ਉਸਦੇ ਜੂੜ ਕਟੇ ਨਹੀਂ ਜਾਂਦੇ ਅਤੇ ਉਹ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਮਾਇਕ ਬੰਧਨ ਤੂਟਤੇ ਨਹੀਂ ਪੁਨਾ ਮੁਕਤੀ ਪ੍ਰਾਪਤ ਹੋਤੀ ਨਹੀਂ॥
Prof. Sahib Singhਉਸ ਦੇ (ਮਾਇਆ ਦੇ ਮੋਹ ਦੇ) ਬੰਧਨ ਨਹੀਂ ਟੁੱਟਦੇ, ਉਸ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਪ੍ਰਾਪਤ ਨਹੀਂ ਹੁੰਦੀ।

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ।

SikhNet (Spanish)no puede romper sus amarras y liberarse.

ਮੁਕਤਿ ਦਾਤਾ ਸਤਿਗੁਰੁ; ਜੁਗ ਮਾਹਿ ॥੧॥

mukat daataa satigur; jug maeh |1|

Sant Singh KhalsaThe True Guru is the Bestower of liberation in this age. ||1||
Manmohan SinghThe giver of emancipation is the True Guru, in this age.
Manmohan Singh (Punjabi)ਮੋਖ਼ਸ਼ ਦੇ ਦੇਣ ਵਾਲਾ, ਸੱਚਾ ਗੁਰੂ ਹੈ, ਇਸ ਯੁਗ ਅੰਦਰ।
Fareedkot Teekaਚਾਰੋਂ ਜੁਗੋਂ ਮੇਂ ਮੁਕਤ ਦਾਤਾ ਤੋ ਸਤਿਗੁਰੂ ਹੈ॥੧॥
Prof. Sahib Singh(ਹੇ ਭਾਈ!) ਜਗਤ ਵਿਚ ਮਾਇਆ ਦੇ ਮੋਹ ਤੋਂ ਖ਼ਲਾਸੀ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ ॥੧॥

ਪਦ ਅਰਥ ਜੁਗ ਮਾਹਿ = ਜਗਤ ਵਿਚ, ਜ਼ਿੰਦਗੀ ਵਿਚ ॥੧॥

SikhNet (Spanish)En esta época oscura, el Único Salvador es el Verdadero Guru.(1)

ਗੁਰਮੁਖਿ ਪ੍ਰਾਣੀ; ਭਰਮੁ ਗਵਾਇ ॥

guramukh praanee; bharam gavaae |

Sant Singh KhalsaThose mortals who become Gurmukh give up their doubts.
Manmohan SinghThrough the Guru, O mortal dispel thou thy doubt.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਜੀਵ! ਤੂੰ ਆਪਣਾ ਵਹਿਮ ਦੂਰ ਕਰ ਦੇ।
Fareedkot Teekaਹੇ ਪ੍ਰਾਣੀ! ਗੁਰੋਂ ਦੁਆਰਾ ਭਰਮ ਕੋ ਦੂਰ ਕਰ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)A través del Guru, la duda nos deja,

ਸਹਜ ਧੁਨਿ ਉਪਜੈ; ਹਰਿ ਲਿਵ ਲਾਇ ॥੧॥ ਰਹਾਉ ॥

sehaj dhun upajai; har liv laae |1| rahaau |

Sant Singh KhalsaThe celestial music wells up, when they lovingly attune their consciousness to the Lord. ||1||Pause||
Manmohan SinghBy enshrining affection for God, the celestial strain is manifested. Pause.
Manmohan Singh (Punjabi)ਰੱਬ ਨਾਲ ਪਿਰਹੜੀ ਪਾਉਣ ਦੁਆਰਾ ਇਲਾਹੀ ਕੀਰਤਨ ਉਤਪੰਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਅਰ ਹਰੀ ਮੇਂ ਬਿਰਤੀ ਲਗਾ ਤਿਸ ਕਰ (ਸਹਜ) ਸਾਂਤੀ ਰੂਪੀ (ਧੁਨਿ) ਬਾਣੀ ਉਪਜੇਗੀ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਕਿਉਂਕਿ ਗੁਰੂ ਦੀ ਕ੍ਰਿਪਾ ਨਾਲ) ਉਹ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ॥੧॥ ਰਹਾਉ ॥

SikhNet (Spanish)nos entonamos en el Señor y escuchamos la Dulce Melodía del Equilibrio. (1-Pausa)

ਤ੍ਰੈ ਗੁਣ; ਕਾਲੈ ਕੀ ਸਿਰਿ ਕਾਰਾ ॥

trai gun; kaalai kee sir kaaraa |

Sant Singh KhalsaThose who are controlled by the three qualities have death hovering over their heads.
Manmohan SinghThey, who abide in three disposition, are the subject of death.
Manmohan Singh (Punjabi)ਜੋ ਤਿੰਨਾ ਸੁਭਾਵਾਂ ਅੰਦਰ ਵਸਦੇ ਹਨ, ਉਹ ਮੌਤ ਦੀ ਰਿਆਇਆ ਹਨ।
Fareedkot Teekaਤ੍ਰਿਗੁਣੀ ਜੀਵੋਂ ਕੇ ਸਿਰ ਪਰ ਕਾਲ ਕੀ ਕਾਰ ਹੈ, ਵਾ ਤ੍ਰਿਗੁਣੀ ਜੀਵ ਅਰਥਾਤ ਕਾਲ ਕੇ ਅਧੀਨ ਹੈਂ॥
Prof. Sahib Singh(ਹੇ ਭਾਈ!) ਮਾਇਆ ਦੇ ਪਸਾਰੇ ਵਿਚ ਦਿਲ-ਚਸਪੀ ਰੱਖਣ ਵਾਲਿਆਂ ਦੇ ਸਿਰ ਉਤੇ (ਸਦਾ) ਆਤਮਕ ਮੌਤ ਦਾ ਹੁਕਮ ਚੱਲਦਾ ਹੈ,

ਪਦ ਅਰਥ ਸਿਰਿ ਕਾਰਾ = ਸਿਰ ਉਤੇ ਦਬਾਉ। ਕਾਲੈ ਕੀ = ਮੌਤ ਦੀ, ਆਤਮਕ ਮੌਤ ਦੀ।

SikhNet (Spanish)Si uno está determinado por las tres cualidades, la muerte se cuelga de su cabeza.

Open this shabad (27 lines, Angs 231-232) →

Ang 231 of 1430