ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸਗਲ ਤਿਆਗਿ. ਗੁਰ ਸਰਣੀ ਆਇਆ; ਰਾਖਹੁ ਰਾਖਨਹਾਰੇ ॥
sagal tiaag. gur saranee aaeaa; raakhahu raakhanahaare |
Sant Singh KhalsaRenouncing everything, I have come to the Guru's Sanctuary; save me, O my Savior Lord!
Manmohan SinghForsaking all, I have sought the Guru's protection. Now save me Thou, O my saviour.
Manmohan Singh (Punjabi)ਸਾਰਿਆਂ ਨੂੰ ਛੱਡ ਕੇ ਮੈਂ ਗੁਰਾਂ ਦੀ ਪਨਾਹ ਲਈ ਹੈ। ਹੁਣ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਰੱਖਿਆ ਕਰਨ ਵਾਲੇ!
Fareedkot Teekaਹੇ ਗੁਰੂ! ਮੈਂ ਸਗਲ ਕੁਟੰਬਾਦਿਕੋਂ ਕੋ ਤ੍ਯਾਗਕੇ ਤੇਰੀ ਸਰਣ ਆਯਾ ਹਾਂ, ਹੇ ਰਾਖਣਹਾਰੇ! ਮੇਰੇ ਕੋ ਸੰਸਾਰ ਸਾਗਰ ਸੇ ਰਾਖ ਲੇਹੁ॥
Prof. Sahib Singhਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।ਪਦ ਅਰਥ ਸਗਲ = ਸਾਰੇ (ਆਸਰੇ)। ਤਿਆਗਿ = ਛੱਡ ਕੇ। ਰਾਖਣਹਾਰੇ = ਹੇ ਰੱਖਿਆ ਦੀ ਸਮਰਥਾ ਵਾਲੇ!
SikhNet (Spanish)He dejado y me he refugiado en el Guru; por favor sálvame, oh Señor,
ਜਿਤੁ ਤੂ ਲਾਵਹਿ. ਤਿਤੁ ਹਮ ਲਾਗਹ; ਕਿਆ ਏਹਿ ਜੰਤ ਵਿਚਾਰੇ ॥੧॥
jit too laaveh. tith ham laagah; kiaa ehi jant vichaare |1|
Sant Singh KhalsaWhatever You link me to, to that I am linked; what can this poor creature do? ||1||
Manmohan SinghTo whatsoever, Thou yokest me, to that I am yoked. What can these poor persons do?
Manmohan Singh (Punjabi)ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈਂ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਇਹ ਗਰੀਬੜੇ ਪੁਰਸ਼ ਕੀ ਕਰ ਸਕਦੇ ਹਨ?
Fareedkot Teekaਜਹਾਂ ਜਹਾਂ ਤੂੰ ਲਾਵਨਾ ਹੈਂ ਤਹਾਂ ਤਹਾਂ ਹੀ ਅਸਮਦਾਦ ਲਗਤੇ ਹੈਂ, ਏਹ ਜੀਵ ਕਿਆ ਵੇਚਾਰੇ ਹੈਂ॥
Prof. Sahib Singhਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਸੁ = ਉਸ (ਕੰਮ) ਵਿਚ। ਹਮ ਲਾਗਹ = ਅਸੀਂ (ਜੀਵ) ਲੱਗ ਪੈਂਦੇ ਹਾਂ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ} ॥੧॥
SikhNet (Spanish)pues estoy dedicado a Tu Voluntad. De otra forma, ¿qué puede mi voluntad hacer?(1)
ਮੇਰੇ ਰਾਮ ਜੀ; ਤੂੰ ਪ੍ਰਭ ਅੰਤਰਜਾਮੀ ॥
mere raam jee; toon prabh antarajaamee |
Sant Singh KhalsaO my Dear Lord God, You are the Inner-knower, the Searcher of hearts.
Manmohan SinghMy Lord Master, Thou art the knower of hearts.
Manmohan Singh (Punjabi)ਮੇਰੇ ਸੁਆਮੀ ਮਾਲਕ! ਤੂੰ ਦਿਲਾਂ ਦੀਆਂ ਜਾਨਣਹਾਰ ਹੈਂ।
Fareedkot Teekaਹੇ ਮੇਰੇ ਰਾਮ ਜੀ! ਤੂੰ ਸਮਰਥ ਹੈਂ ਅੰਤਰਜਾਮੀ ਹੈਂ॥
Prof. Sahib Singhਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।ਪਦ ਅਰਥ ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।
SikhNet (Spanish)Eres lo más íntimo de mi ser, oh Señor;
ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
kar kirapaa guradev deaalaa; gun gaavaa nit suaamee |1| rahaau |
Sant Singh KhalsaBe Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
Manmohan SinghO my Bright, compassionate Guru, have mercy on me, that I may ever sing the Lord's praises. Pause.
Manmohan Singh (Punjabi)ਹੇ ਮੇਰੇ ਉਜਲੇ, ਮਿਹਰਵਾਨ ਗੁਰੂ! ਮੇਰੇ ਉਤੇ ਦਰਸ ਕਰ ਤਾਂ ਜੋ ਮੈਂ ਸਦਾ ਹੀ ਪ੍ਰਭੂ ਦੀ ਮਹਿਮਾ ਗਾਇਨ ਕਰਾਂ। ਠਹਿਰਾਉ।
Fareedkot Teekaਹੇ ਬੜੇ ਪ੍ਰਕਾਸ਼ ਰੂਪ ਦ੍ਯਾਲ ਸ੍ਵਾਮੀ! ਕਿਰਪਾ ਕਰ ਕੇ ਮੇਰੇ ਕੋ ਏਹ ਦਾਨ ਦੇਹੁ ਜੋ ਮੈਂ ਨਿਤ ਤੇਰੇ ਗੁਣ ਗਾਵਤਾ ਰਹਾਂ॥੧॥ ਰਹਾਉ ॥
Prof. Sahib Singhਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥ਪਦ ਅਰਥ ਗੁਰਦੇਵ = ਹੇ ਗੁਰਦੇਵ! ਗਾਵਾ = ਗਾਵਾਂ, ਮੈਂ ਗਾਵਾਂ ॥੧॥ ਰਹਾਉ ॥
SikhNet (Spanish)ten Compasión de mí, oh Dios de dioses, para que siempre cante Tu Alabanza,(1-Pausa)
ਆਠ ਪਹਰ ਪ੍ਰਭੁ ਅਪਨਾ ਧਿਆਈਐ; ਗੁਰ ਪ੍ਰਸਾਦਿ. ਭਉ ਤਰੀਐ ॥
aatth pehar prabh apanaa dhiaaeeai; gur prasaad. bhau tareeai |
Sant Singh KhalsaTwenty-four hours a day, I meditate on my God; by Guru's Grace, I cross over the terrifying world-ocean.
Manmohan SinghDay and night, I meditate on my Lord. By the Guru's grace, the dreadful ocean is ferried across.
Manmohan Singh (Punjabi)ਦਿਨ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰਾਂ ਦੀ ਦਇਆ ਦੁਆਰਾ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੇਰੇ ਕੋ ਅਪਨਾ ਰੱਖ੍ਯਕ ਜਾਨ ਕੇ ਅਠੇ ਪਹਿਰ ਧਯਾਈਏ, ਗੁਰੋਂ ਕੀ ਕ੍ਰਿਪਾ ਕਰ ਕੇ ਭੈਦਾਇਕ ਸੰਸਾਰ ਸਮੁੰਦ੍ਰ ਤਰੀਤਾ ਹੈ॥
Prof. Sahib Singhਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਪ੍ਰਸਾਦਿ = ਕਿਰਪਾ ਨਾਲ। ਭਉ = ਭਵ-ਸਾਗਰ, ਸੰਸਾਰ-ਸਮੁੰਦਰ। ਤਰੀਐ = ਪਾਰ ਲੰਘ ਸਕੀਦਾ ਹੈ।
SikhNet (Spanish)Que por la Gracia del Guru pueda contemplar siempre a mi Señor y así nade a través del mar de la existencia.
ਆਪੁ ਤਿਆਗਿ. ਹੋਈਐ ਸਭ ਰੇਣਾ; ਜੀਵਤਿਆ ਇਉ ਮਰੀਐ ॥੨॥
aap tiaag. hoeeai sabh renaa; jeevatiaa iau mareeai |2|
Sant Singh KhalsaRenouncing self-conceit, I have become the dust of all men's feet; in this way, I die, while I am still alive. ||2||
Manmohan SinghForsaking my self-conceit I become the dust of all men's feet. Like this I die to myself in life.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ।
Fareedkot Teekaਯਹਿ ਕ੍ਰਿਪਾ ਕਰ: ਜੋ ਆਪਾ ਭਾਉ ਤ੍ਯਾਗ ਕੇ ਸਭ ਕੀ ਧੂੜਿ ਹੋਈਏ, ਜੀਵ ਭਾਵ ਸੇ ਇਸ ਪ੍ਰਕਾਰ ਮਰੀਏ॥੨॥
Prof. Sahib Singhਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥ਪਦ ਅਰਥ ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਇਉ = ਇਸ ਤਰ੍ਹਾਂ। ਜੀਵਤਿਆ ਮਰੀਐ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ ਨਿਰਮੋਹ ਹੋ ਜਾਈਦਾ ਹੈ ॥੨॥
SikhNet (Spanish)Deshaciendo mi ego me vuelvo el Polvo que todos pisan y muere mi ego en vida.(2)
ਸਫਲ ਜਨਮੁ ਤਿਸ ਕਾ ਜਗ ਭੀਤਰਿ; ਸਾਧਸੰਗਿ ਨਾਉ ਜਾਪੇ ॥
safal janam tis kaa jag bheetar; saadhasang naau jaape |
Sant Singh KhalsaHow fruitful is the life of that being in this world, who chants the Name in the Saadh Sangat, the Company of the Holy.
Manmohan SinghIn this world, fruitful is the life of him, who in the society of saints utters the Lord's Name.
Manmohan Singh (Punjabi)ਇਸ ਜਹਾਨ ਅੰਦਰ ਫਲਦਾਇਕ ਹੈ ਉਸ ਦਾ ਜੀਵਨ, ਜੋ ਸਤਿਸੰਗਤ ਅੰਦਰ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਸਫਲ ਜਨਮ ਤਾਂ ਉਸੀ ਕਾ ਹੈ ਜਗਤ ਕੇ ਬੀਚ ਜੋ ਸਾਧ ਸੰਗ ਕਰੇ ਔ ਨਾਮ ਕੋ ਜਪੇ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।ਪਦ ਅਰਥ ਸਫਲ = ਕਾਮਯਾਬ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਭੀਤਰਿ = ਵਿਚ। ਸੰਗਿ = ਸੰਗਤਿ ਵਿਚ। ਜਾਪੁ = ਜਪਦਾ ਹੈ।
SikhNet (Spanish)Sí, aquél que goza de la Misericordia de Dios,
ਸਗਲ ਮਨੋਰਥ ਤਿਸ ਕੇ ਪੂਰਨ; ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
sagal manorath tis ke pooran; jis deaa kare prabh aape |3|
Sant Singh KhalsaAll desires are fulfilled, for the one who is blessed with God's Kindness and Mercy. ||3||
Manmohan SinghHe, to whom the Lord shows His mercy, all his desires are fulfilled.
Manmohan Singh (Punjabi)ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਸ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਪ੍ਰਭੂ! ਸਭ ਮਨੋਰਥ ਤਿਸ ਕੇ ਪੂਰਨ ਹੋਤੇ ਹੈਂ ਜਿਸ ਪਰ ਆਪ ਦਯਾ ਕਰੇਂ॥੩॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥ਪਦ ਅਰਥ ਮਨੋਰਥ = ਮੁਰਾਦਾਂ। ਆਪੇ = ਆਪ ਹੀ ॥੩॥
SikhNet (Spanish)vive siempre en Plenitud.(3)
ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ; ਤੇਰੀ ਸਰਣਿ ਦਇਆਲਾ ॥
deen deaal kripaal prabh suaamee; teree saran deaalaa |
Sant Singh KhalsaO Merciful to the meek, Kind and Compassionate Lord God, I seek Your Sanctuary.
Manmohan SinghO Thou the compassionate and kind Lord Master, Merciful to the meek, I seek Thine refuge.
Manmohan Singh (Punjabi)ਹੇ ਤੂੰ ਮਸਕੀਨਾਂ ਤੇ ਮਿਹਰ ਕਰਨ ਵਾਲੇ ਮਿਹਰਬਾਨ ਤੇ ਮਇਆਵਾਨ ਪਾਰਬ੍ਰਹਮ ਪਰਮੇਸ਼ਰ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹੇ ਦੀਨਦ੍ਯਾਲ ਕ੍ਰਿਪਾਲ ਪ੍ਰਭੂ ਸੁਆਮੀ! ਹੇ ਦਯਾ ਕੇ ਘਰ! ਹਮ ਨੇ ਤੇਰੀ ਸਰਨ ਲਈ ਹੈ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!ਪਦ ਅਰਥ ਪ੍ਰਭ = ਪ੍ਰਭੂ!
SikhNet (Spanish)Oh Ser Compasivo, oh Señor del débil, busco Tu Refugio;
ਕਰਿ ਕਿਰਪਾ ਅਪਨਾ ਨਾਮੁ ਦੀਜੈ; ਨਾਨਕ ਸਾਧ ਰਵਾਲਾ ॥੪॥੧੧॥੫੮॥
kar kirapaa apanaa naam deejai; naanak saadh ravaalaa |4|11|58|
Sant Singh KhalsaTake pity upon me, and bless me with Your Name. Nanak is the dust of the feet of the Holy. ||4||11||58||
Manmohan SinghTake pity on Nanak, O God and bless him with Thy Name and the dust of the Saint's feet.
Manmohan Singh (Punjabi)ਨਾਨਕ ਉਤੇ ਤਰਸ ਕਰ, ਹੇ ਵਾਹਿਗੁਰੂ! ਅਤੇ ਉਸ ਨੂੰ ਆਪਣਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਰਪਾ ਕਰ ਕੇ ਅਪਨਾ ਨਾਮ ਔ ਸੰਤੋਂ ਕੀ ਧੂੜੀ ਦੀਜੀਏ॥੪॥੧੧॥੮੨॥☬ਜਗ੍ਯਾਸੂ ਐਸੇ ਨਿਮ੍ਰਤਾ ਸਹਤ ਬੇਨਤੀ ਕਰੇ:
Prof. Sahib Singhਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥ਪਦ ਅਰਥ ਕਰਿ = ਕਰ ਕੇ। ਦੀਜੈ = ਦੇਹ। ਸਾਧ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ ॥੪॥੧੧॥੫੮॥
SikhNet (Spanish)bendíceme en Tu Misericordia con Tu Nombre, pues me he vuelto el Polvo debajo de los Pies de Tus Santos.(4-11-58)