ੴ

ਸਿੱਖਬਾਣੀ · SikhBani

Ang 750

Sri Guru Granth Sahib · Raag Soohee · 3 shabads, 38 lines
Translations
Shabad Guru Arjan Dev Ji Raag Soohee continued from Ang 749

ਤੇਰੇ ਸੇਵਕ ਕਉ. ਭਉ ਕਿਛੁ ਨਾਹੀ; ਜਮੁ. ਨਹੀ ਆਵੈ ਨੇਰੇ ॥੧॥ ਰਹਾਉ ॥

tere sevak kau. bhau kichh naahee; jam. nahee aavai nere |1| rahaau |

Sant Singh KhalsaYour servant is not afraid of anything; the Messenger of Death cannot even approach him. ||1||Pause||
Manmohan SinghThy slave has nothing to fear and the death's minister comes not near him. Pause.
Manmohan Singh (Punjabi)ਤੇਰੇ ਗੋਲੋ ਨੂੰ ਕੋਈ ਡਰ ਨਹੀਂ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਉ।
Fareedkot Teekaਤੇਰੇ ਸੇਵਕ ਕੋ ਭੈ ਕੁਛ ਨਹੀਂ ਔਰ ਕਿਆ ਕਰਨਾ ਹੈ ਜਮ ਭੀ ਨਹੀਂ ਨੇਰੇ ਆਉਤਾ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਨੇਰੇ = ਨੇੜੇ ॥੧॥ ਰਹਾਉ ॥

SikhNet (Spanish)Tu Devoto no tiene miedo a nada, y el mensajero de la muerte no lo puede tocar. (1-Pausa)

ਜੋ ਤੇਰੈ ਰੰਗਿ ਰਾਤੇ ਸੁਆਮੀ; ਤਿਨੑ ਕਾ ਜਨਮ ਮਰਣ ਦੁਖੁ ਨਾਸਾ ॥

jo terai rang raate suaamee; tina kaa janam maran dukh naasaa |

Sant Singh KhalsaThose who are attuned to Your Love, O my Lord and Master, are released from the pains of birth and death.
Manmohan SinghThey who are imbued with Thine love, O Lord, their pain of birth and death is removed.
Manmohan Singh (Punjabi)ਜਿਹੜੇ ਤੇਰੇ ਪ੍ਰੇਮ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਨ੍ਹਾਂ ਦੀ ਜਮਣ ਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
Fareedkot Teekaਔ ਜੋ ਤੇਰੇ ਰੰਗ ਮੇਂ ਰਤੇ ਹੈਂ ਹੇ ਸ੍ਵਾਮੀ! ਤਿਨੋਂ ਕਾ ਤੌ ਜਨਮ ਮਰਨ ਦੁਖ ਨਾਸ ਹੋ ਗਯਾ ਹੈ॥
Prof. Sahib Singhਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਨਾਸਾ = ਦੂਰ ਹੋ ਜਾਂਦਾ ਹੈ।

SikhNet (Spanish)Aquéllos que están imbuidos en Tu Amor, oh Maestro, conquistan el dolor de la muerte y del nacimiento,

ਤੇਰੀ ਬਖਸ. ਨ ਮੇਟੈ ਕੋਈ; ਸਤਿਗੁਰ ਕਾ ਦਿਲਾਸਾ ॥੨॥

teree bakhas. na mettai koee; satigur kaa dilaasaa |2|

Sant Singh KhalsaNo one can erase Your Blessings; the True Guru has given me this assurance. ||2||
Manmohan SinghThine bounties, O Lord, none can erase. The True Guru has blessed me with this consolation.
Manmohan Singh (Punjabi)ਤੇਰੀਆਂ ਦਾਤਾਂ ਨੂੰ, ਹੇ ਸਾਈਂ! ਕੋਈ ਮੇਟ ਨਹੀਂ ਸਕਦਾ। ਸੱਚੇ ਗੁਰਾਂ ਨੇ ਮੈਨੂੰ ਇਹ ਧੀਰਜ ਬਖਸ਼ਿਆ ਹੈ।
Fareedkot Teekaਤੇਰੀ ਬਖਸ਼ਸ਼ ਕੋਈ ਮੇਟ ਹੀ ਨਹੀਂ ਸਕਤਾ ਅਰ ਬਖਸੀਸ ਉਨ ਕੋ ਹੋਈ ਹੈ ਜਿਨੋਂ ਕੋ ਸਤਗੁਰੋਂ ਕਾ ਦਿਲਾਸਾ ਹੂਆ ਹੈ, ਭਾਵ ਜਿਨ ਪਰ ਸਤਗੁਰੂ ਪ੍ਰਸੰਨ ਹੋਏ ਹੈਂ॥੨॥
Prof. Sahib Singhਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥

ਪਦ ਅਰਥ ਬਖਸ = ਬਖ਼ਸ਼ਸ਼। ਦਿਲਾਸਾ = ਭਰੋਸਾ, ਤਸੱਲੀ ॥੨॥

SikhNet (Spanish)el Decreto de Tu Bondad nadie lo puede borrar; es el Guru quien nos bendice con la Fe. (2)

ਨਾਮੁ ਧਿਆਇਨਿ. ਸੁਖ ਫਲ ਪਾਇਨਿ; ਆਠ ਪਹਰ ਆਰਾਧਹਿ ॥

naam dhiaaein. sukh fal paaein; aatth pehar aaraadheh |

Sant Singh KhalsaThose who meditate on the Naam, the Name of the Lord, obtain the fruits of peace. Twenty-four hours a day, they worship and adore You.
Manmohan SinghThey, who remember the Name, obtain the fruit of peace and day and night, they contemplate Thee.
Manmohan Singh (Punjabi)ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਚੈਨ ਦੇ ਮੇਵੇ ਨੂੰ ਪਾ ਲੈਂਦੇ ਹਨ ਅਤੇ ਦਿਨ ਰਾਤ ਉਹ ਤੇਰਾ ਚਿੰਤਨ ਕਰਦੇ ਹਨ।
Fareedkot Teekaਜੋ ਤੇਰੇ ਨਾਮ ਕੋ ਧ੍ਯਾਵਤੇ ਹੈਂ, ਸੋ ਸੁਖ ਸਰੂਪ ਫਲ ਕੋ ਪਾਵਤੇ ਹੈਂ ਔਰ ਵਹੁ ਅੱਠੇ ਪਹਰ ਮਨ ਕਰ ਕੇ ਅਰਾਧਤੇ ਹੈਂ॥
Prof. Sahib Singhਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।

ਪਦ ਅਰਥ ਧਿਆਇਨਿ = ਧਿਆਉਂਦੇ ਹਨ। ਪਾਇਨਿ = ਪਾਂਦੇ ਹਨ। ਆਰਾਧਹਿ = ਆਰਾਧਦੇ ਹਨ।

SikhNet (Spanish)Aquéllos que viven en Tu Nombre son bendecidos con el fruto del Éxtasis, de la Contemplación Eterna en Ti.

ਤੇਰੀ ਸਰਣਿ ਤੇਰੈ ਭਰਵਾਸੈ; ਪੰਚ ਦੁਸਟ ਲੈ ਸਾਧਹਿ ॥੩॥

teree saran terai bharavaasai; panch dusatt lai saadheh |3|

Sant Singh KhalsaIn Your Sanctuary, with Your Support, they subdue the five villains. ||3||
Manmohan SinghSeeking Thine shelter and support they overwhelm the five villains.
Manmohan Singh (Punjabi)ਤੇਰੀ ਪਨਾਹ ਅਤੇ ਆਸਰਾ ਲੈ ਕੇ ਉਹ ਪੰਜਾਂ ਬਦਮਾਸ਼ਾਂ ਤੇ ਕਾਬੂ ਪਾ ਲੈਂਦੇ ਹਨ।
Fareedkot Teekaਉਨਾਂ ਨੇ ਸਰੀਰ ਕਰ ਕੇ ਤੇਰੀ ਸਰਣ ਲਈ ਹੈ ਔਰ ਮਨ ਕਰ ਕੇ ਭੀ ਤੇਰੇ ਹੀ ਭਰਵਾਸੇ ਹੈਂ, ਇਸੀ ਤੇ ਪੰਚ ਦੁਸਟ ਉਨੋਂ ਨੇ ਸਾਧ ਲੀਏ ਹੈਂ, ਭਾਵ ਵਸ ਕੀਏ ਹੈਂ॥੩॥
Prof. Sahib Singhਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥

ਪਦ ਅਰਥ ਭਰਵਾਸੇ = ਆਸਰੇ ਨਾਲ। ਪੰਚ ਦੁਸਟ = ਕਾਮਾਦਿਕ ਪੰਚ ਵੈਰੀ। ਲੈ = ਫੜ ਕੇ। ਸਾਧਹਿ = ਵੱਸ ਵਿਚ ਕਰ ਲੈਂਦੇ ਹਨ ॥੩॥

SikhNet (Spanish)Buscando Tu Refugio y apoyándose en Ti ellos logran conquistar sus pasiones. (3)

ਗਿਆਨੁ ਧਿਆਨੁ ਕਿਛੁ ਕਰਮੁ. ਨ ਜਾਣਾ; ਸਾਰ. ਨ ਜਾਣਾ ਤੇਰੀ ॥

giaan dhiaan kichh karam. na jaanaa; saar. na jaanaa teree |

Sant Singh KhalsaI know nothing about wisdom, meditation and good deeds; I know nothing about Your excellence.
Manmohan SinghI know not gnosis, meditation and the virtuous deeds, nor know I Thy worth, O Lord.
Manmohan Singh (Punjabi)ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਨੇਕ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੈਂ ਤੇਰੀ ਕਦਰ ਨੂੰ ਜਾਣਦਾ ਹਾਂ, ਹੇ ਸੁਆਮੀ!
Fareedkot Teekaਮੈਂ ਤੋ ਗ੍ਯਾਨ ਅਰ ਧ੍ਯਾਨ ਕੋਈ ਕਰਮ ਭੀ ਨਹੀਂ ਜਾਨਤਾ ਹਾਂ ਔਰ ਨਾ ਮੇਰੇ ਕੋ ਤੇਰੀ ਗ੍ਯਾਤ ਹੀ ਹੈ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਸੁਰਤ ਜੋੜਨ ਦੀ ਜਾਚ। ਨ ਜਾਣਾ = ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ = ਕਦਰ।

SikhNet (Spanish)No conozco la sabiduría ni la contemplación, ni cuáles son las buenas acciones,

ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

sabh te vaddaa satigur naanak; jin kal raakhee meree |4|10|57|

Sant Singh KhalsaGuru Nanak is the greatest of all; He saved my honor in this Dark Age of Kali Yuga. ||4||10||57||
Manmohan SinghThe greatest of all is Satguru Nanak, who has saved my honour in this Dark-age.
Manmohan Singh (Punjabi)ਸਾਰਿਆਂ ਨਾਲੋਂ ਵਿਸ਼ਾਲ ਹਨ, ਮੇਰੇ ਸਤਿਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਇਸ ਕਾਲੇ ਯੁੱਗ ਅੰਦਰ ਮੇਰੀ ਇੱਜਤ ਆਬਰੂ ਰੱਖ ਲਈ ਹੈ।
Fareedkot Teekaਪਰੰਤੂ ਸਭ ਸੇ ਵਡਾ ਸਤਿਗੁਰੂ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਜਾਣਿਆਂ ਹੈ ਜਿਸ ਨੇ ਮੇਰੀ (ਕਲ) ਇਜਤ ਰੱਖ ਲਈ ਹੈ॥੪॥੧੦॥੫੭॥☬ਗੁਰੂ ਅਰ ਪਰਮੇਸਰ ਕੋ ਏਕ ਰੂਪ ਜਾਨ ਕਰ ਬੇਨਤੀ ਪੂਰਬਕ ਪਰਮੇਸਰ ਕਾ ਨਾਮ ਔ ਸੰਤੋਂ ਕੀ ਧੂੜੀ ਮਾਂਗਤੇ ਹੈਂ:
Prof. Sahib Singhਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਕਰ = ਇੱਜਤ, ਲਾਜ ॥੪॥੧੦॥੫੭॥

SikhNet (Spanish)pero Grandiosa es la Gloria de Nanak, el Guru que ha salvado mi honor.(4-10-57)

Open this shabad (11 lines, Angs 749-750) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸਗਲ ਤਿਆਗਿ. ਗੁਰ ਸਰਣੀ ਆਇਆ; ਰਾਖਹੁ ਰਾਖਨਹਾਰੇ ॥

sagal tiaag. gur saranee aaeaa; raakhahu raakhanahaare |

Sant Singh KhalsaRenouncing everything, I have come to the Guru's Sanctuary; save me, O my Savior Lord!
Manmohan SinghForsaking all, I have sought the Guru's protection. Now save me Thou, O my saviour.
Manmohan Singh (Punjabi)ਸਾਰਿਆਂ ਨੂੰ ਛੱਡ ਕੇ ਮੈਂ ਗੁਰਾਂ ਦੀ ਪਨਾਹ ਲਈ ਹੈ। ਹੁਣ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਰੱਖਿਆ ਕਰਨ ਵਾਲੇ!
Fareedkot Teekaਹੇ ਗੁਰੂ! ਮੈਂ ਸਗਲ ਕੁਟੰਬਾਦਿਕੋਂ ਕੋ ਤ੍ਯਾਗਕੇ ਤੇਰੀ ਸਰਣ ਆਯਾ ਹਾਂ, ਹੇ ਰਾਖਣਹਾਰੇ! ਮੇਰੇ ਕੋ ਸੰਸਾਰ ਸਾਗਰ ਸੇ ਰਾਖ ਲੇਹੁ॥
Prof. Sahib Singhਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।

ਪਦ ਅਰਥ ਸਗਲ = ਸਾਰੇ (ਆਸਰੇ)। ਤਿਆਗਿ = ਛੱਡ ਕੇ। ਰਾਖਣਹਾਰੇ = ਹੇ ਰੱਖਿਆ ਦੀ ਸਮਰਥਾ ਵਾਲੇ!

SikhNet (Spanish)He dejado y me he refugiado en el Guru; por favor sálvame, oh Señor,

ਜਿਤੁ ਤੂ ਲਾਵਹਿ. ਤਿਤੁ ਹਮ ਲਾਗਹ; ਕਿਆ ਏਹਿ ਜੰਤ ਵਿਚਾਰੇ ॥੧॥

jit too laaveh. tith ham laagah; kiaa ehi jant vichaare |1|

Sant Singh KhalsaWhatever You link me to, to that I am linked; what can this poor creature do? ||1||
Manmohan SinghTo whatsoever, Thou yokest me, to that I am yoked. What can these poor persons do?
Manmohan Singh (Punjabi)ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈਂ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਇਹ ਗਰੀਬੜੇ ਪੁਰਸ਼ ਕੀ ਕਰ ਸਕਦੇ ਹਨ?
Fareedkot Teekaਜਹਾਂ ਜਹਾਂ ਤੂੰ ਲਾਵਨਾ ਹੈਂ ਤਹਾਂ ਤਹਾਂ ਹੀ ਅਸਮਦਾਦ ਲਗਤੇ ਹੈਂ, ਏਹ ਜੀਵ ਕਿਆ ਵੇਚਾਰੇ ਹੈਂ॥
Prof. Sahib Singhਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਸੁ = ਉਸ (ਕੰਮ) ਵਿਚ। ਹਮ ਲਾਗਹ = ਅਸੀਂ (ਜੀਵ) ਲੱਗ ਪੈਂਦੇ ਹਾਂ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ} ॥੧॥

SikhNet (Spanish)pues estoy dedicado a Tu Voluntad. De otra forma, ¿qué puede mi voluntad hacer?(1)

ਮੇਰੇ ਰਾਮ ਜੀ; ਤੂੰ ਪ੍ਰਭ ਅੰਤਰਜਾਮੀ ॥

mere raam jee; toon prabh antarajaamee |

Sant Singh KhalsaO my Dear Lord God, You are the Inner-knower, the Searcher of hearts.
Manmohan SinghMy Lord Master, Thou art the knower of hearts.
Manmohan Singh (Punjabi)ਮੇਰੇ ਸੁਆਮੀ ਮਾਲਕ! ਤੂੰ ਦਿਲਾਂ ਦੀਆਂ ਜਾਨਣਹਾਰ ਹੈਂ।
Fareedkot Teekaਹੇ ਮੇਰੇ ਰਾਮ ਜੀ! ਤੂੰ ਸਮਰਥ ਹੈਂ ਅੰਤਰਜਾਮੀ ਹੈਂ॥
Prof. Sahib Singhਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)Eres lo más íntimo de mi ser, oh Señor;

ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥

kar kirapaa guradev deaalaa; gun gaavaa nit suaamee |1| rahaau |

Sant Singh KhalsaBe Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
Manmohan SinghO my Bright, compassionate Guru, have mercy on me, that I may ever sing the Lord's praises. Pause.
Manmohan Singh (Punjabi)ਹੇ ਮੇਰੇ ਉਜਲੇ, ਮਿਹਰਵਾਨ ਗੁਰੂ! ਮੇਰੇ ਉਤੇ ਦਰਸ ਕਰ ਤਾਂ ਜੋ ਮੈਂ ਸਦਾ ਹੀ ਪ੍ਰਭੂ ਦੀ ਮਹਿਮਾ ਗਾਇਨ ਕਰਾਂ। ਠਹਿਰਾਉ।
Fareedkot Teekaਹੇ ਬੜੇ ਪ੍ਰਕਾਸ਼ ਰੂਪ ਦ੍ਯਾਲ ਸ੍ਵਾਮੀ! ਕਿਰਪਾ ਕਰ ਕੇ ਮੇਰੇ ਕੋ ਏਹ ਦਾਨ ਦੇਹੁ ਜੋ ਮੈਂ ਨਿਤ ਤੇਰੇ ਗੁਣ ਗਾਵਤਾ ਰਹਾਂ॥੧॥ ਰਹਾਉ ॥
Prof. Sahib Singhਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥

ਪਦ ਅਰਥ ਗੁਰਦੇਵ = ਹੇ ਗੁਰਦੇਵ! ਗਾਵਾ = ਗਾਵਾਂ, ਮੈਂ ਗਾਵਾਂ ॥੧॥ ਰਹਾਉ ॥

SikhNet (Spanish)ten Compasión de mí, oh Dios de dioses, para que siempre cante Tu Alabanza,(1-Pausa)

ਆਠ ਪਹਰ ਪ੍ਰਭੁ ਅਪਨਾ ਧਿਆਈਐ; ਗੁਰ ਪ੍ਰਸਾਦਿ. ਭਉ ਤਰੀਐ ॥

aatth pehar prabh apanaa dhiaaeeai; gur prasaad. bhau tareeai |

Sant Singh KhalsaTwenty-four hours a day, I meditate on my God; by Guru's Grace, I cross over the terrifying world-ocean.
Manmohan SinghDay and night, I meditate on my Lord. By the Guru's grace, the dreadful ocean is ferried across.
Manmohan Singh (Punjabi)ਦਿਨ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰਾਂ ਦੀ ਦਇਆ ਦੁਆਰਾ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੇਰੇ ਕੋ ਅਪਨਾ ਰੱਖ੍ਯਕ ਜਾਨ ਕੇ ਅਠੇ ਪਹਿਰ ਧਯਾਈਏ, ਗੁਰੋਂ ਕੀ ਕ੍ਰਿਪਾ ਕਰ ਕੇ ਭੈਦਾਇਕ ਸੰਸਾਰ ਸਮੁੰਦ੍ਰ ਤਰੀਤਾ ਹੈ॥
Prof. Sahib Singhਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ। ਪ੍ਰਸਾਦਿ = ਕਿਰਪਾ ਨਾਲ। ਭਉ = ਭਵ-ਸਾਗਰ, ਸੰਸਾਰ-ਸਮੁੰਦਰ। ਤਰੀਐ = ਪਾਰ ਲੰਘ ਸਕੀਦਾ ਹੈ।

SikhNet (Spanish)Que por la Gracia del Guru pueda contemplar siempre a mi Señor y así nade a través del mar de la existencia.

ਆਪੁ ਤਿਆਗਿ. ਹੋਈਐ ਸਭ ਰੇਣਾ; ਜੀਵਤਿਆ ਇਉ ਮਰੀਐ ॥੨॥

aap tiaag. hoeeai sabh renaa; jeevatiaa iau mareeai |2|

Sant Singh KhalsaRenouncing self-conceit, I have become the dust of all men's feet; in this way, I die, while I am still alive. ||2||
Manmohan SinghForsaking my self-conceit I become the dust of all men's feet. Like this I die to myself in life.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ।
Fareedkot Teekaਯਹਿ ਕ੍ਰਿਪਾ ਕਰ: ਜੋ ਆਪਾ ਭਾਉ ਤ੍ਯਾਗ ਕੇ ਸਭ ਕੀ ਧੂੜਿ ਹੋਈਏ, ਜੀਵ ਭਾਵ ਸੇ ਇਸ ਪ੍ਰਕਾਰ ਮਰੀਏ॥੨॥
Prof. Sahib Singhਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥

ਪਦ ਅਰਥ ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਇਉ = ਇਸ ਤਰ੍ਹਾਂ। ਜੀਵਤਿਆ ਮਰੀਐ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ ਨਿਰਮੋਹ ਹੋ ਜਾਈਦਾ ਹੈ ॥੨॥

SikhNet (Spanish)Deshaciendo mi ego me vuelvo el Polvo que todos pisan y muere mi ego en vida.(2)

ਸਫਲ ਜਨਮੁ ਤਿਸ ਕਾ ਜਗ ਭੀਤਰਿ; ਸਾਧਸੰਗਿ ਨਾਉ ਜਾਪੇ ॥

safal janam tis kaa jag bheetar; saadhasang naau jaape |

Sant Singh KhalsaHow fruitful is the life of that being in this world, who chants the Name in the Saadh Sangat, the Company of the Holy.
Manmohan SinghIn this world, fruitful is the life of him, who in the society of saints utters the Lord's Name.
Manmohan Singh (Punjabi)ਇਸ ਜਹਾਨ ਅੰਦਰ ਫਲਦਾਇਕ ਹੈ ਉਸ ਦਾ ਜੀਵਨ, ਜੋ ਸਤਿਸੰਗਤ ਅੰਦਰ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਸਫਲ ਜਨਮ ਤਾਂ ਉਸੀ ਕਾ ਹੈ ਜਗਤ ਕੇ ਬੀਚ ਜੋ ਸਾਧ ਸੰਗ ਕਰੇ ਔ ਨਾਮ ਕੋ ਜਪੇ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।

ਪਦ ਅਰਥ ਸਫਲ = ਕਾਮਯਾਬ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਭੀਤਰਿ = ਵਿਚ। ਸੰਗਿ = ਸੰਗਤਿ ਵਿਚ। ਜਾਪੁ = ਜਪਦਾ ਹੈ।

SikhNet (Spanish)Sí, aquél que goza de la Misericordia de Dios,

ਸਗਲ ਮਨੋਰਥ ਤਿਸ ਕੇ ਪੂਰਨ; ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥

sagal manorath tis ke pooran; jis deaa kare prabh aape |3|

Sant Singh KhalsaAll desires are fulfilled, for the one who is blessed with God's Kindness and Mercy. ||3||
Manmohan SinghHe, to whom the Lord shows His mercy, all his desires are fulfilled.
Manmohan Singh (Punjabi)ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਸ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਪ੍ਰਭੂ! ਸਭ ਮਨੋਰਥ ਤਿਸ ਕੇ ਪੂਰਨ ਹੋਤੇ ਹੈਂ ਜਿਸ ਪਰ ਆਪ ਦਯਾ ਕਰੇਂ॥੩॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥

ਪਦ ਅਰਥ ਮਨੋਰਥ = ਮੁਰਾਦਾਂ। ਆਪੇ = ਆਪ ਹੀ ॥੩॥

SikhNet (Spanish)vive siempre en Plenitud.(3)

ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ; ਤੇਰੀ ਸਰਣਿ ਦਇਆਲਾ ॥

deen deaal kripaal prabh suaamee; teree saran deaalaa |

Sant Singh KhalsaO Merciful to the meek, Kind and Compassionate Lord God, I seek Your Sanctuary.
Manmohan SinghO Thou the compassionate and kind Lord Master, Merciful to the meek, I seek Thine refuge.
Manmohan Singh (Punjabi)ਹੇ ਤੂੰ ਮਸਕੀਨਾਂ ਤੇ ਮਿਹਰ ਕਰਨ ਵਾਲੇ ਮਿਹਰਬਾਨ ਤੇ ਮਇਆਵਾਨ ਪਾਰਬ੍ਰਹਮ ਪਰਮੇਸ਼ਰ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹੇ ਦੀਨਦ੍ਯਾਲ ਕ੍ਰਿਪਾਲ ਪ੍ਰਭੂ ਸੁਆਮੀ! ਹੇ ਦਯਾ ਕੇ ਘਰ! ਹਮ ਨੇ ਤੇਰੀ ਸਰਨ ਲਈ ਹੈ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!

ਪਦ ਅਰਥ ਪ੍ਰਭ = ਪ੍ਰਭੂ!

SikhNet (Spanish)Oh Ser Compasivo, oh Señor del débil, busco Tu Refugio;

ਕਰਿ ਕਿਰਪਾ ਅਪਨਾ ਨਾਮੁ ਦੀਜੈ; ਨਾਨਕ ਸਾਧ ਰਵਾਲਾ ॥੪॥੧੧॥੫੮॥

kar kirapaa apanaa naam deejai; naanak saadh ravaalaa |4|11|58|

Sant Singh KhalsaTake pity upon me, and bless me with Your Name. Nanak is the dust of the feet of the Holy. ||4||11||58||
Manmohan SinghTake pity on Nanak, O God and bless him with Thy Name and the dust of the Saint's feet.
Manmohan Singh (Punjabi)ਨਾਨਕ ਉਤੇ ਤਰਸ ਕਰ, ਹੇ ਵਾਹਿਗੁਰੂ! ਅਤੇ ਉਸ ਨੂੰ ਆਪਣਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਰਪਾ ਕਰ ਕੇ ਅਪਨਾ ਨਾਮ ਔ ਸੰਤੋਂ ਕੀ ਧੂੜੀ ਦੀਜੀਏ॥੪॥੧੧॥੮੨॥☬ਜਗ੍ਯਾਸੂ ਐਸੇ ਨਿਮ੍ਰਤਾ ਸਹਤ ਬੇਨਤੀ ਕਰੇ:
Prof. Sahib Singhਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥

ਪਦ ਅਰਥ ਕਰਿ = ਕਰ ਕੇ। ਦੀਜੈ = ਦੇਹ। ਸਾਧ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ ॥੪॥੧੧॥੫੮॥

SikhNet (Spanish)bendíceme en Tu Misericordia con Tu Nombre, pues me he vuelto el Polvo debajo de los Pies de Tus Santos.(4-11-58)

Open this shabad →

Shabad Guru Nanak Dev Ji Raag Soohee

ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ॥

raag soohee asattapadeea mahalaa 1 ghar 1 |

Sant Singh KhalsaRaag Soohee, Ashtapadee, First Mehl, First House:
Manmohan SinghRag Suhi Astpadian. 1st Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Ashtapadis, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਸਭਿ ਅਵਗਣ; ਮੈ. ਗੁਣੁ ਨਹੀ ਕੋਈ ॥

sabh avagan; mai. gun nahee koee |

Sant Singh KhalsaI am totally without virtue; I have no virtue at all.
Manmohan SinghIn have all demerits and I have no merit whatever,
Manmohan Singh (Punjabi)ਮੇਰੇ ਵਿੱਚ ਸਾਰੀਆਂ ਬਦੀਆਂ ਹਨ ਤੇ ਕੋਈ ਵੀ ਨੇਕੀ ਨਹੀਂ,
Fareedkot Teekaਹੇ ਭਾਈ! ਮੇਰੇ ਮੇਂ ਸਭ ਔਗਨ ਹੀ ਹੈਂ ਗੁਨ ਤੌ ਕੋਈ ਭੀ ਨਹੀਂ॥
Prof. Sahib Singhਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।

ਪਦ ਅਰਥ ਸਭਿ = ਸਾਰੇ। ਮੈ = ਮੇਰੇ ਅੰਦਰ।

SikhNet (Spanish)Estoy privado de todo mérito, oh Señor;

ਕਿਉ ਕਰਿ; ਕੰਤ ਮਿਲਾਵਾ ਹੋਈ ॥੧॥

kiau kar; kant milaavaa hoee |1|

Sant Singh KhalsaHow can I meet my Husband Lord? ||1||
Manmohan Singhthen how can I meet with my Spouse?
Manmohan Singh (Punjabi)ਮੈਂ ਆਪਣੇ ਭਰਤੇ ਨਾਲ ਕਿਸ ਤਰ੍ਹਾਂ ਮਿਲ ਸਕਦੀਆਂ ਹਾਂ?
Fareedkot Teeka(ਕੰਤ) ਪਰਮੇਸਰ ਸਾਥ ਮੇਰਾ ਮੇਲ ਕੈਸੇ ਹੋਗਾ॥੧॥
Prof. Sahib Singh(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥

ਪਦ ਅਰਥ ਕੰਤ ਮਿਲਾਵਾ = ਕੰਤ ਦਾ ਮਿਲਾਪ ॥੧॥

SikhNet (Spanish)¿cómo entonces podría llegar a Ti? (1)

ਨਾ ਮੈ ਰੂਪੁ; ਨ ਬੰਕੇ ਨੈਣਾ ॥

naa mai roop; na banke nainaa |

Sant Singh KhalsaI have no beauty, no enticing eyes.
Manmohan SinghNeither I have beauty, nor enamouring eyes,
Manmohan Singh (Punjabi)ਨਾਂ ਮੇਰੇ ਪੱਲੇ ਸੁੰਦਰਤਾ ਹੈ ਤੇ ਨਾਂ ਹੀ ਮੋਹ ਲੈਣ ਵਾਲੀਆਂ ਅੱਖਾਂ,
Fareedkot Teekaਨਾ ਮੈਂ ਰੂਪ ਅਰਥਾਤ ਮੇਰੇ ਮਨ ਮੇਂ (ਰੂਪੁ) ਸਫਾਈ ਨਹੀਂ ਔ ਨਾ ਮੇਰੇ ਕੌ ਸਾਸਤ ਬੋਧ ਰੂਪ ਨੇਤ੍ਰ ਹੈਂ॥
Prof. Sahib Singhਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,

ਪਦ ਅਰਥ ਮੈ = ਮੇਰਾ। ਬੰਕੇ = ਬਾਂਕੇ, ਸੋਹਣੇ। ਨੈਣਾ = ਨੇਤਰ, ਅੱਖਾਂ।

SikhNet (Spanish)Ni soy bello, ni tengo ojos bellos, ni soy culto;

ਨਾ ਕੁਲ ਢੰਗੁ; ਨ ਮੀਠੇ ਬੈਣਾ ॥੧॥ ਰਹਾਉ ॥

naa kul dtang; na meetthe bainaa |1| rahaau |

Sant Singh KhalsaI do not have a noble family, good manners or a sweet voice. ||1||Pause||
Manmohan SinghI have neither good family, nor manners or sweet speech. Pause.
Manmohan Singh (Punjabi)ਨਾਂ ਮੇਰਾ ਚੰਗਾ ਖਾਨਦਾਨ ਹੈ, ਨਾਂ ਹੀ ਆਚਰਣ ਜਾਂ ਮਿੱਠੀ ਬੋਲ-ਬਾਣੀ। ਠਹਿਰਾਉ।
Fareedkot Teekaਨਾ ਸਤਸੰਗ ਰੂਪੀ ਕੁਲ ਕਾ ਹੀ ਕੋਈ ਸਬੱਬੁ ਹੈ ਨਾ ਮੇਰੇ ਬਚਨ ਹੀ ਮੀਠੇ ਹੈਂ॥੧॥ ਰਹਾਉ ॥
Prof. Sahib Singhਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥

ਪਦ ਅਰਥ ਕੁਲ ਢੰਗੁ = ਉੱਚੀ ਕੁਲ ਵਾਲਿਆਂ ਵਾਲਾ ਚੱਜ-ਆਚਾਰ। ਬੈਣਾ = ਬੋਲ ॥੧॥ ਰਹਾਉ ॥

SikhNet (Spanish)no tengo familia y mi hablar no es muy dulce.(1-Pausa)

ਸਹਜਿ ਸੀਗਾਰ; ਕਾਮਣਿ ਕਰਿ ਆਵੈ ॥

sehaj seegaar; kaaman kar aavai |

Sant Singh KhalsaThe soul-bride adorns herself with peace and poise.
Manmohan SinghThe bride bedecks herself with Divine Knowledge,
Manmohan Singh (Punjabi)ਤਨੀ ਆਪਣੇ ਆਪ ਨੂੰ ਬ੍ਰਹਮ-ਗਿਆਨ ਨਾਲ ਸ਼ਿੰਗਾਰਦੀ ਹੈ।
Fareedkot Teekaਜੋ ਜਗ੍ਯਾਸੀ ਰੂਪ ਇਸਤ੍ਰੀ ਸਾਂਤੀ ਆਦਿ ਗੁਣੋਂ ਕਾ ਸਿੰਗਾਰ ਕਰ ਕੇ ਗੁਰੋਂ ਕੀ ਸਰਣ ਆਵੇ॥
Prof. Sahib Singhਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)

ਪਦ ਅਰਥ ਸਹਜਿ = ਅਡੋਲ ਆਤਮਕ ਅਵਸਥਾ ਵਿਚ। ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕਰਿ = ਕਰ ਕੇ।

SikhNet (Spanish)La esposa debería adornarse con el Estado de Equilibrio,

ਤਾ ਸੋਹਾਗਣਿ; ਜਾ ਕੰਤੈ ਭਾਵੈ ॥੨॥

taa sohaagan; jaa kantai bhaavai |2|

Sant Singh KhalsaBut she is a happy soul-bride, only if her Husband Lord is pleased with her. ||2||
Manmohan Singhbut she only becomes happy wife when her spouse loves her.
Manmohan Singh (Punjabi)ਪਰ ਜੇਕਰ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ, ਕੇਵਲ ਤਦ ਹੀ ਉਹ ਨਸੀਬਾਂ ਵਾਲੀ ਵਹੁਟੀ ਬਣਦੀ ਹੈ।
Fareedkot Teekaਔ ਸ੍ਵਾਮੀ ਕੋ ਸਾ ਧਨ ਭਾਇ ਜਾਵੈ ਤੋ ਸੁਹਾਗਨ ਹੋਤੀ ਹੈ, ਭਾਵ ਪਤੀ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥

ਪਦ ਅਰਥ ਸੋਹਾਗਣਿ = ਚੰਗੇ ਭਾਗਾਂ ਵਾਲੀ। ਜਾ = ਜਦੋਂ ॥੨॥

SikhNet (Spanish)pero será aprobada sólo si se une en el Amor con su Señor. (2)

ਨਾ ਤਿਸੁ ਰੂਪੁ; ਨ ਰੇਖਿਆ ਕਾਈ ॥

naa tis roop; na rekhiaa kaaee |

Sant Singh KhalsaHe has no form or feature;
Manmohan SinghHe has no form nor features.
Manmohan Singh (Punjabi)ਉਸ ਦਾ ਕੋਈ ਸਰੂਪ ਨਹੀਂ, ਨਾਂ ਹੀ ਕੋਈ ਨੁਹਾਰ।
Fareedkot Teekaਵਹੁ ਸ੍ਵਾਮੀ ਕੈਸਾ ਹੈ? ਨਾ ਤਿਸ ਕਾ ਰੂਪ ਹੀ ਹੈ ਅਰ ਨਾ ਕੋਈ (ਰੇਖਿਆ) ਚਿੰਨ ਹੀ ਹੈ॥
Prof. Sahib Singhਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।

ਪਦ ਅਰਥ ਤਿਸੁ = ਉਸ (ਪ੍ਰਭੂ ਕੰਤ) ਦਾ। ਰੇਖਿਆ = ਚਿੰਨ੍ਹ। ਕਾਈ = ਕੋਈ।

SikhNet (Spanish)Dios no tiene ni forma, ni signo,

ਅੰਤਿ ਨ; ਸਾਹਿਬੁ ਸਿਮਰਿਆ ਜਾਈ ॥੩॥

ant na; saahib simariaa jaaee |3|

Sant Singh Khalsaat the very last instant, he cannot suddenly be contemplated. ||3||
Manmohan SinghThe Lord can be contemplated not at the last moment.
Manmohan Singh (Punjabi)ਸੁਆਮੀ ਅਖੀਰ ਦੇ ਵੇਲੇ ਭਜਿਆ ਨਹੀਂ ਜਾ ਸਕਦਾ।
Fareedkot Teekaਐਸਾ ਸਾਹਿਬ ਅੰਤ ਸਮੇਂ ਮੇਂ ਤੋ ਸਿਮਰਿਆ ਨਹੀਂ ਜਾਤਾ ਹੈ, ਭਾਵ ਅਬ ਹੀ ਸਾਹਿਬ ਕੋ ਯਾਦ ਕਰ॥੩॥☬ਪੁਨਾ ਐਸੇ ਬੇਨਤੀ ਕਰ:
Prof. Sahib Singhਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥

ਪਦ ਅਰਥ ਅੰਤਿ = ਅੰਤ ਵੇਲੇ, ਦੁਨੀਆ ਛੱਡਣ ਵੇਲੇ ॥੩॥

SikhNet (Spanish)y uno medita en Él cuando sus días han terminado.(3)

ਸੁਰਤਿ ਮਤਿ ਨਾਹੀ ਚਤੁਰਾਈ ॥

surat mat naahee chaturaaee |

Sant Singh KhalsaI have no understanding, intellect or cleverness.
Manmohan SinghI have no understanding, intellect and cleverness,
Manmohan Singh (Punjabi)ਮੇਰੇ ਵਿੱਚ ਕੋਈ ਸੋਚ ਸਮਝ, ਅਕਲ ਅਤੇ ਹੁਸ਼ਿਆਰੀ ਨਹੀਂ,
Fareedkot Teeka(ਸੁਰਤਿ) ਉਤਮ ਪ੍ਰੀਤੀ (ਮਤਿ) ਬੁਧੀ ਮੇਂ ਚਤੁਰਾਈ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।
SikhNet (Spanish)No soy intuitivo, ni inteligente, más bien soy ignorante y tonto;

ਕਰਿ ਕਿਰਪਾ ਪ੍ਰਭ; ਲਾਵਹੁ ਪਾਈ ॥੪॥

kar kirapaa prabh; laavahu paaee |4|

Sant Singh KhalsaHave Mercy upon me, God, and attach me to Your Feet. ||4||
Manmohan Singhmercifully attach me to Thine feet, O Lord.
Manmohan Singh (Punjabi)ਮਿਹਰ ਧਾਰ ਕੇ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਅਪਨੀ ਚਰਨੀ ਲਾਵੋ॥੪॥
Prof. Sahib Singh(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥

ਪਦ ਅਰਥ ਪ੍ਰਭ = ਹੇ ਪ੍ਰਭੂ! ਪਾਈ = ਚਰਨੀਂ ॥੪॥

SikhNet (Spanish)bendíceme, oh Señor, para que me postre a Tus Pies.(4)

ਖਰੀ ਸਿਆਣੀ; ਕੰਤ. ਨ ਭਾਣੀ ॥

kharee siaanee; kant. na bhaanee |

Sant Singh KhalsaShe may be very clever, but this does not please her Husband Lord.
Manmohan SinghThe bride, though very wise, is not pleasing to her Groom,
Manmohan Singh (Punjabi)ਭਾਵੇਂ ਬਹੁਤੀ ਅਕਲਮੰਦ ਭੀ ਕਿਉਂ ਨਾਂ ਹੋਵੇ, ਉਹ ਪਤਨੀ ਆਪਣੇ ਪਤੀ ਨੂੰ ਨਹੀਂ ਭਾਉਂਦੀ,
Fareedkot Teekaਜੋ ਬਿਵਹਾਰੋਂ ਮੇਂ ਜੀਵ ਰੂਪ ਇਸਤ੍ਰੀ (ਖਰੀ) ਅਤੀ ਸਿਆਣੀ ਹੈ ਪਰੰਤੂ ਕੰਤ ਕੋ ਨਹੀਂ ਭਾਉਤੀ॥
Prof. Sahib Singhਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,

ਪਦ ਅਰਥ ਖਰੀ = ਬਹੁਤ। ਕੰਤ ਨ ਭਾਣੀ = ਕੰਤ ਨੂੰ ਪਸੰਦ ਨ ਆਈ।

SikhNet (Spanish)¿De qué sirve mi astucia si mi Señor no me muestra Su Amor?

ਮਾਇਆ ਲਾਗੀ; ਭਰਮਿ ਭੁਲਾਣੀ ॥੫॥

maaeaa laagee; bharam bhulaanee |5|

Sant Singh KhalsaAttached to Maya, she is deluded by doubt. ||5||
Manmohan Singhwho is clung to mammon and is strayed by superstition.
Manmohan Singh (Punjabi)ਜੋ ਧਨ-ਦੌਲਤ ਨੂੰ ਚਿਮੜੀ ਹੋਈ ਹੈ ਅਤੇ ਜਿਸ ਨੂੰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ।
Fareedkot Teekaਪਰੰਤੂ ਮਾਯਾ ਕੇ ਕਾਰਜੋਂ ਮੇਂ ਲਾਗਕੇ ਭਰਮ ਮੇਂ ਹੀ ਭੂਲੀ ਹੂਈ ਹੈ॥੫॥
Prof. Sahib Singhਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥
SikhNet (Spanish)Aferrándome a la ilusión, soy desviado por la duda.(5)

ਹਉਮੈ ਜਾਈ; ਤਾ ਕੰਤ ਸਮਾਈ ॥

haumai jaaee; taa kant samaaee |

Sant Singh KhalsaBut if she gets rid of her ego, then she merges in her Husband Lord.
Manmohan SinghIf she effaces her ego then merges she in her spouse,
Manmohan Singh (Punjabi)ਜੇਕਰ ਉਹ ਆਪਣੀ ਹੰਗਤਾਂ ਨੂੰ ਮੇਟ ਦੇਵੇ, ਤਦ ਉਹ ਆਪਣੇ ਭਰਤੇ ਵਿੱਚ ਲੀਨ ਹੋ ਜਾਂਦੀ ਹੈ,
Fareedkot Teekaਜੇ ਹਉਮੈ ਜਾਏ ਤੋ ਕੰਤ ਮੇਂ ਸਮਾਈ ਹੋਤੀ ਹੈ॥
Prof. Sahib Singhਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।

ਪਦ ਅਰਥ ਜਾਈ = ਜਾਵੇ, ਦੂਰ ਹੋਵੇ। ਕੰਤ = ਹੇ ਕੰਤ!

SikhNet (Spanish)Cuando deje mi ego, me voy a inmergir en mi Señor; y así me convertiré en la Esposa del Señor,

ਤਉ ਕਾਮਣਿ ਪਿਆਰੇ; ਨਵ ਨਿਧਿ ਪਾਈ ॥੬॥

tau kaaman piaare; nav nidh paaee |6|

Sant Singh KhalsaOnly then can the soul-bride obtain the nine treasures of her Beloved. ||6||
Manmohan Singhand then alone can the bride obtain the nine treasures of her Beloved.
Manmohan Singh (Punjabi)ਅਤੇ ਕੇਵਲ ਤਦ ਹੀ ਪਤਨੀ ਆਪਣੇ ਪਤੀ ਦੇ ਨੌ ਖਜਾਨਿਆਂ ਨੂੰ ਪਾ ਸਕਦੀ ਹੈ।
Fareedkot Teekaਤਉ ਹੀ (ਕਾਮਣਿ) ਜਗਿਆਸੂ ਰੂਪ ਇਸਤ੍ਰੀ ਨਉਨਿਧ ਰੂਪ ਪਿਆਰੇ ਕੇ ਸਰੂਪ ਕੋ ਪਾਵਤੀ ਹੈ॥੬॥☬ਐਸੇ ਇਹ ਪ੍ਰਾਰਥਨਾ ਕਰੇ:
Prof. Sahib Singhਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥

ਪਦ ਅਰਥ ਤਉ = ਤਦੋਂ। ਪਿਆਰੇ = ਹੇ ਪਿਆਰੇ! ਨਉਨਿਧਿ = ਨੌ ਖ਼ਜ਼ਾਨੇ ॥੬॥

SikhNet (Spanish)bendecida con los Nueve Tesoros de Su Nombre. (6)

ਅਨਿਕ ਜਨਮ ਬਿਛੁਰਤ; ਦੁਖੁ ਪਾਇਆ ॥

anik janam bichhurat; dukh paaeaa |

Sant Singh KhalsaSeparated from You for countless incarnations, I have suffered in pain.
Manmohan SinghSeparating from Thee, since many births, I have terribly suffered.
Manmohan Singh (Punjabi)ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੁੜ ਕੇ ਮੈਂ ਬਹੁਤ ਤਕਲੀਫ ਉਠਾਈ ਹੈ।
Fareedkot Teekaਹਮ ਨੇ ਤੇਰੇ ਸੇ ਬਿਛਰ ਕੇ ਅਨੇਕ ਜਨਮੋਂ ਮੇਂ ਦੁਖੋਂ ਕੋ ਪਾਇਆ ਹੈ॥
Prof. Sahib Singhਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,
SikhNet (Spanish)Vida tras vida he estado separado de Ti y en pena;

ਕਰੁ ਗਹਿ ਲੇਹੁ; ਪ੍ਰੀਤਮ ਪ੍ਰਭ ਰਾਇਆ ॥੭॥

kar geh lehu; preetam prabh raaeaa |7|

Sant Singh KhalsaPlease take my hand, O my Beloved Sovereign Lord God. ||7||
Manmohan SinghNow hold Thou my hand, O my sovereign Beloved Lord.
Manmohan Singh (Punjabi)ਹੁਣ ਤੂੰ ਮੇਰਾ ਹੱਥ ਪਕੜ, ਹੇ ਮੇਰੇ ਪਾਤਿਸ਼ਾਹ ਦਿਲਬਰ ਸੁਆਮੀ!
Fareedkot Teekaਹੇ ਪ੍ਰੀਤਮ ਪ੍ਰਭੂ ਰਾਜਾ! ਹਮਾਰੀ ਬੁਧੀ ਰੂਪ ਹਾਥ ਪਕੜ ਲੇਵੋ॥੭॥
Prof. Sahib Singhਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥

ਪਦ ਅਰਥ ਕਰੁ = ਹੱਥ। ਗਹਿ ਲੇਹੁ = ਫੜ ਲਵੋ ॥੭॥

SikhNet (Spanish)ahora tómame de la mano, oh mi Señor, mi Dios, mi Rey.(7)

ਭਣਤਿ ਨਾਨਕੁ; ਸਹੁ ਹੈ ਭੀ ਹੋਸੀ ॥

bhanat naanak; sahu hai bhee hosee |

Sant Singh KhalsaPrays Nanak, the Lord is, and shall always be.
Manmohan SinghSays Nanak the spouse is and shall also be.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਕੰਤ ਹੁਣ ਹੈ ਅਤੇ ਅੱਗੇ ਭੀ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਹੁ ਤੀਨੇ ਕਾਲ ਮੇਂ ਵਿਆਪਕ ਹੈ॥
Prof. Sahib Singhਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।

ਪਦ ਅਰਥ ਭਣਤਿ = ਬੇਨਤੀ ਕਰਦਾ ਹੈ। ਹੋਸੀ = (ਸਦਾ) ਰਹੇਗਾ।

SikhNet (Spanish)Ora Nanak, el Señor es y siempre será,

ਜੈ ਭਾਵੈ ਪਿਆਰਾ; ਤੈ ਰਾਵੇਸੀ ॥੮॥੧॥

jai bhaavai piaaraa; tai raavesee |8|1|

Sant Singh KhalsaShe alone is ravished and enjoyed, with whom the Beloved Lord is pleased. ||8||1||
Manmohan SinghWhomsoever the Beloved Loves; Her alone enjoys He.
Manmohan Singh (Punjabi)ਜਿਸ ਕਿਸੇ ਨੂੰ ਪ੍ਰੀਤਮ ਪਿਆਰ ਕਰਦਾ ਹੈ, ਕੇਵਲ ਉਸੇ ਨੂੰ ਹੀ ਉਹ ਮਾਣਦਾ ਹੈ।
Fareedkot Teekaਜਿਸ ਕੋ ਚਾਹਤਾ ਹੈ ਪਿਆਰਾ ਤਿਸ ਕੋ ਰਾਵਤਾ ਹੈ॥੮॥੧॥
Prof. Sahib Singhਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥

ਪਦ ਅਰਥ ਜੈ ਭਾਵੈ = ਜੋ ਤਿਸ ਭਾਵੈ, ਜੇਹੜੀ ਜੀਵ-ਇਸਤ੍ਰੀ ਉਸ ਨੂੰ ਚੰਗੀ ਲੱਗਦੀ ਹੈ। ਤੈ = ਉਸ ਨੂੰ ॥੮॥੧॥

SikhNet (Spanish)y a quien sea que Tome en Su Abrazo Divino, goza de la Unión con Él.(8-1)

Open this shabad →

Ang 750 of 1430