ੴ

ਸਿੱਖਬਾਣੀ · SikhBani

ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥

lagarree suthaan jorranahaarai jorreea
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 519 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਲਗੜੀ ਸੁਥਾਨਿ; ਜੋੜਣਹਾਰੈ ਜੋੜੀਆ ॥

lagarree suthaan; jorranahaarai jorreea |

Sant Singh KhalsaI am attached to the right place; the Uniter has united me.
Manmohan SinghI am attached to the propicious place and the Uniter has united me.
Manmohan Singh (Punjabi)ਮੈਂ ਸ੍ਰੇਸ਼ਟ ਅਸਥਾਨ ਨਾਲ ਜੁੜਿਆ ਹੋਇਆ ਹਾਂ। ਜੋੜਨ ਵਾਲੇ ਨੇ ਮੈਨੂੰ ਜੋੜਿਆ ਹੈ।
Fareedkot Teekaਮੇਰੀ ਪ੍ਰੀਤ ਸੁੰਦਰ ਸਥਾਨ ਅਕਾਲ ਪੁਰਖ ਮੇਂ ਲਗੀ ਹੈ ਔਰ ਜੋੜਨਹਾਰੇ ਸਤਗੁਰੋਂ ਨੇ ਤਿਸ ਅਕਾਲ ਪੁਰਖ ਕੇ ਸਾਥ ਜੋੜ ਦਈ ਹੈ॥
Prof. Sahib Singh(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,

ਪਦ ਅਰਥ ਸੁਥਾਨਿ = ਚੰਗੇ ਟਿਕਾਣੇ ਤੇ।

SikhNet (Spanish)El Señor me ha dirigido hacia el objetivo correcto y me ha unido a Él,

ਨਾਨਕ. ਲਹਰੀ ਲਖ ਸੈ ਆਨ; ਡੁਬਣ ਦੇਇ ਨ. ਮਾ ਪਿਰੀ ॥੧॥

naanak. laharee lakh sai aan; dduban dee na. maa piree |1|

Sant Singh KhalsaO Nanak, there are hundreds and thousands of waves, but my Husband Lord does not let me drown. ||1||
Manmohan SinghNanak, there are hundreds and lacs of waves, but my Spouse lets me not get drowned.
Manmohan Singh (Punjabi)ਨਾਨਕ, ਸੈਂਕੜੇ ਅਤੇ ਲੱਖਾਂ ਛੱਲਾਂ ਹਨ, ਪਰ ਮੇਰਾ ਕੰਤ ਮੈਨੂੰ ਡੁੱਬਣ ਨਹੀਂ ਦਿੰਦਾ।
Fareedkot Teeka(ਮਾ ਪਿਰੀ) ਮੇਰਾ ਪਤਿ ਅਰਥਾਤ ਹਰੀ (ਸੈ ਆਨ) ਦ੍ਵੈਤ ਕੀ ਜੋ ਲਾਖੋਂ ਸੈਂਕੜੋਂ ਲਹਰਾਂ ਹੈਂ ਤਿਨਮੇਂ ਡੂਬਨੇ ਨਹੀਂ ਦੇਤਾ ਹੈ॥੧॥
Prof. Sahib Singhਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥

ਪਦ ਅਰਥ ਲਹਰੀ = ਲਹਰਾਂ। ਸੈ = ਸੈਂਕੜੇ। ਆਨ = ਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥

SikhNet (Spanish)olas y olas se levantan en mi contra, pero por la Gracia de mi Bienamado Señor, no me ahogo. (1)
Answers quote the Granth verbatim with Ang citations. AI commentary is not Gurbani and not a religious ruling.