ਪ੍ਰਭ ਕਉ ਸਿਮਰਹਿ; ਸੇ ਪਰਉਪਕਾਰੀ ॥
prabh kau simareh; se praupakaaree |
Sant Singh KhalsaThose who remember God generously help others.
Manmohan SinghThey, who contemplate over the Master are philanthropical.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਉਦਾਰਚਿੱਤ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਸੋਈ ਪਰਉਪਕਾਰੀ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,ਪਦ ਅਰਥ ਉਪਕਾਰ = ਭਲਾਈ, ਨੇਕੀ। ਉਪਕਾਰੀ = ਭਲਾਈ ਕਰਨ ਵਾਲਾ। ਪਰਉਪਕਾਰੀ = ਦੂਜਿਆਂ ਨਾਲ ਭਲਾਈ ਕਰਨ ਵਾਲੇ।
SikhNet (Spanish)Los Santos del Señor son siempre un apoyo para los demás.
ਪ੍ਰਭ ਕਉ ਸਿਮਰਹਿ; ਤਿਨ ਸਦ ਬਲਿਹਾਰੀ ॥
prabh kau simareh; tin sad balihaaree |
Sant Singh KhalsaThose who remember God - to them, I am forever a sacrifice.
Manmohan SinghI am ever a sacrifice unto those who contemplate over the Master.
Manmohan Singh (Punjabi)ਮੈਂ ਉਨ੍ਹਾਂ ਉਤੇ ਹਮੇਸ਼ਾਂ ਘੋਲੀ ਜਾਂਦਾ ਹਾਂ, ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਮੈਂ ਤਿਨੋਂ ਪਰ ਸਦਾ ਬਲਿਹਾਰੀ ਜਾਤਾ ਹੂੰ॥
Prof. Sahib Singhਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।ਪਦ ਅਰਥ ਤਿਨ = ਉਹਨਾਂ ਤੋਂ। ਸਦ = ਸਦਾ। ਬਲਿਹਾਰੀ = ਸਦਕੇ, ਕੁਰਬਾਨ।
SikhNet (Spanish)¡Me rindo ante ellos! Sus rostros resplandecen
ਪ੍ਰਭ ਕਉ ਸਿਮਰਹਿ; ਸੇ ਮੁਖ ਸੁਹਾਵੇ ॥
prabh kau simareh; se mukh suhaave |
Sant Singh KhalsaThose who remember God - their faces are beautiful.
Manmohan SinghBeauteous are the faces of those who contemplate over the Master.
Manmohan Singh (Punjabi)ਸੁੰਦਰ ਹਨ ਉਨ੍ਹਾਂ ਦੇ ਚਿਹਰੇ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨ ਕੇ ਮੁਖ (ਸੁਹਾਵੇ) ਸੋਭਨੀਕ ਹੂਏ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ,ਪਦ ਅਰਥ ਸੁਹਾਵੇ = ਸੋਹਣੇ।
SikhNet (Spanish)y viven en una Paz continua.
ਪ੍ਰਭ ਕਉ ਸਿਮਰਹਿ; ਤਿਨ ਸੂਖਿ ਬਿਹਾਵੈ ॥
prabh kau simareh; tin sookh bihaavai |
Sant Singh KhalsaThose who remember God abide in peace.
Manmohan SinghThey who contemplate over the Master pass their life in peace.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਆਪਣੇ ਜੀਵਨ ਆਰਾਮ ਅੰਦਰ ਬਤੀਤ ਕਰਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨੋਂ ਕੀ ਆਯੂ ਸੁਖ ਸਾਥ ਬੀਤਤੀ ਹੈ॥
Prof. Sahib Singhਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।ਪਦ ਅਰਥ ਤਿਨ = ਉਹਨਾਂ ਦੀ। ਸੂਖਿ = ਸੁਖ ਵਿਚ। ਬਿਹਾਵੈ = ਬੀਤਦੀ ਹੈ।
SikhNet (Spanish)La repetición del Nombre es la verdadera autodisciplina;
ਪ੍ਰਭ ਕਉ ਸਿਮਰਹਿ; ਤਿਨ ਆਤਮੁ ਜੀਤਾ ॥
prabh kau simareh; tin aatam jeetaa |
Sant Singh KhalsaThose who remember God conquer their souls.
Manmohan SinghThey who contemplate over the Master conquer their mind.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਹ ਆਪਣੇ ਮਨੂਏ ਨੂੰ ਜਿੱਤ ਲੈਂਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤ ਹੈਂ ਤਿਨੋਂ ਨੇ ਆਪਨਾ ਮਨੁ ਜੀਤ ਲੀਆ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,ਪਦ ਅਰਥ ਤਿਨ = ਉਹਨਾਂ ਨੇ। ਆਤਮੁ = ਆਪਣੇ ਆਪ ਨੂੰ।
SikhNet (Spanish)por ella sigue uno el Sendero de la Rectitud
ਪ੍ਰਭ ਕਉ ਸਿਮਰਹਿ; ਤਿਨ ਨਿਰਮਲ ਰੀਤਾ ॥
prabh kau simareh; tin niramal reetaa |
Sant Singh KhalsaThose who remember God have a pure and spotless lifestyle.
Manmohan SinghThey who contemplate over the Master have the pious way of life.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਦੀ ਜੀਵਨ ਰਹੁ ਰੀਤੀ ਪਵਿੱਤਰ ਹੁੰਦੀ ਹੈ।
Fareedkot Teekaਤਿਨ ਕੀ (ਰੀਤਾ) ਮ੍ਰਿਯਾਦਾ ਨਿਰਮਲ ਹੈ॥
Prof. Sahib Singhਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ।ਪਦ ਅਰਥ ਤਿਨ ਰੀਤਾ = ਉਹਨਾਂ ਦੀ ਰੀਤ। ਰੀਤ = ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਨਿਰਮਲ = ਮਲ-ਰਹਿਤ, ਪਵਿਤ੍ਰ।
SikhNet (Spanish)y logra acceder a las incontables fuentes de felicidad.
ਪ੍ਰਭ ਕਉ ਸਿਮਰਹਿ; ਤਿਨ ਅਨਦ ਘਨੇਰੇ ॥
prabh kau simareh; tin anad ghanere |
Sant Singh KhalsaThose who remember God experience all sorts of joys.
Manmohan SinghThey who contemplate over the Master have manifold joys.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ ਤਿਨੋਂ ਕੋ (ਘਨੇਰੇ) ਬਹੁਤ ਅਨੰਦ ਪ੍ਰਾਪਤਿ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ,ਪਦ ਅਰਥ ਅਨਦ = ਅਨੰਦ, ਖੁਸ਼ੀਆਂ, ਸੁਖ। ਘਨੇਰੇ = ਬਹੁਤ।
SikhNet (Spanish)Contemplando el Naam, el Nombre del Señor, uno vive para siempre en Su Presencia.
ਪ੍ਰਭ ਕਉ ਸਿਮਰਹਿ; ਬਸਹਿ ਹਰਿ ਨੇਰੇ ॥
prabh kau simareh; baseh har nere |
Sant Singh KhalsaThose who remember God abide near the Lord.
Manmohan SinghThey who contemplate over the Master, abide near God.
Manmohan Singh (Punjabi)ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਵਾਹਿਗੁਰੂ ਦੇ ਨੇੜੇ ਵਸਦੇ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਹਰੀ ਕੇ ਸਮੀਪ ਬਸਤੇ ਹੈਂ, ਵਾ ਤਿਨ ਕੇ ਨਿਕਟਿ ਹੀ ਹਰੀ ਨਿਵਾਸ ਕਰਤਾ ਹੈ॥
Prof. Sahib Singh(ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।ਪਦ ਅਰਥ ਬਸਹਿ = ਵੱਸਦੇ ਹਨ। ਨੇਰੇ = ਨੇੜੇ।
SikhNet (Spanish)Gracias a la enseñanza de los hombres Santos,
ਸੰਤ ਕ੍ਰਿਪਾ ਤੇ; ਅਨਦਿਨੁ ਜਾਗਿ ॥
sant kripaa te; anadin jaag |
Sant Singh KhalsaBy the Grace of the Saints, one remains awake and aware, night and day.
Manmohan SinghBy the favour of Saints they remain watchful night and day.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ।
Fareedkot Teekaਤਾਂ ਤੇ ਹੇ ਭਾਈ! ਸੰਤੋਂ ਕੀ ਕ੍ਰਿਪਾ ਤੇ ਪ੍ਰਭੂ ਕੇ ਸਿਮਰਨ ਮੇਂ ਨਿਰੰਤ੍ਰ ਜਾਗਣਾ ਕਰ॥
Prof. Sahib Singhਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ;ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਿ = ਜਾਗ ਸਕੀਦਾ ਹੈ।
SikhNet (Spanish)noche y día la mente aprende a estar alerta a la Llamada del Señor.
ਨਾਨਕ; ਸਿਮਰਨੁ ਪੂਰੈ ਭਾਗਿ ॥੬॥
naanak; simaran poorai bhaag |6|
Sant Singh KhalsaO Nanak, this meditative remembrance comes only by perfect destiny. ||6||
Manmohan SinghNanak. Lord's meditation is obtained by perfect good luck.
Manmohan Singh (Punjabi)ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਪ੍ਰਭੂ ਕਾ ਸਿਮਰਨ ਪੂਰੇ ਭਾਗੋਂ ਕਰ ਕੇ ਹੀ ਪਾਈਤਾ ਹੈ॥੬॥
Prof. Sahib Singhਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ॥੬॥ਪਦ ਅਰਥ ਨਾਨਕ = ਹੇ ਨਾਨਕ! ਪੂਰੈ ਭਾਗਿ = ਪੂਰੀ ਕਿਸਮਤ ਨਾਲ ॥੬॥
SikhNet (Spanish)Con un Destino Perfecto, se medita en Él. (6)