ਮਨਿ. ਬਿਰਾਗੈਗੀ ॥
man. biraagaigee |
Sant Singh KhalsaMy mind is neutral and detached;
Manmohan SinghMy soul has become detached,
Manmohan Singh (Punjabi)ਮੇਰੀ ਜਿੰਦੜੀ ਉਪਰਾਮ ਹੋ ਗਈ ਹੈ,
Fareedkot Teeka(ਗੀ) ਗਿਆਤ ਕਰਕੇ, ਭਾਵ ਸੰਸਾਰ ਕੋ ਮਿਥਿਆ ਜਾਨ ਕੇ ਮੇਰਾ ਮਨੁ ਵੈਰਾਗਵਾਨ ਹੂਆ ਹੈ॥
Prof. Sahib Singhਹੇ ਸਖੀ! ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ।ਪਦ ਅਰਥ ਮਨਿ = ਮਨ ਵਿਚ। ਬਿਰਾਗੈਗੀ = ਵੈਰਾਗਵਾਨ ਹੋਵੇਗੀ (ਮੇਰੀ ਜਿੰਦ), (ਮੇਰੀ ਜਿੰਦ) ਵੈਰਾਗਵਾਨ ਹੁੰਦੀ ਹੈ।
SikhNet (Spanish)Me he desapegado buscando
ਖੋਜਤੀ. ਦਰਸਾਰ ॥੧॥ ਰਹਾਉ ॥
khojatee. darasaar |1| rahaau |
Sant Singh KhalsaI seek only the Blessed Vision of His Darshan. ||1||Pause||
Manmohan Singhseeking the Lord's vision. Pause.
Manmohan Singh (Punjabi)ਪ੍ਰਭੂ ਦੇ ਦਰਸ਼ਨ ਦੀ ਤਲਾਸ਼ ਕਰਦੀ ਹੋਈ। ਠਹਿਰਾਉ।
Fareedkot Teekaਅਰ ਪਰਮੇਸ਼੍ਵਰ ਕੇ ਦਰਸ਼ਨ ਕੋ ਢੂੰਢਤੀ ਹੂੰ॥੧॥ ਰਹਾਉ ॥
Prof. Sahib Singh(ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ (ਵੈਰਾਗਵਾਨ ਹੋ ਰਹੀ ਹੈ) ॥੧॥ ਰਹਾਉ ॥ਪਦ ਅਰਥ ਖੋਜਤੀ = ਖੋਜ ਕਰਦੀ ਕਰਦੀ। ਦਰਸਾਰ = ਦਰਸਨ ॥੧॥ ਰਹਾਉ ॥
SikhNet (Spanish)obtener la Visión de mi Dios. (1-Pausa)
ਸਾਧੂ ਸੰਤਨ ਸੇਵਿ ਕੈ; ਪ੍ਰਿਉ ਹੀਅਰੈ ਧਿਆਇਓ ॥
saadhoo santan sev kai; priau heearai dhiaaeo |
Sant Singh KhalsaServing the Holy Saints, I meditate on my Beloved within my heart.
Manmohan SinghServing the holymen and the pious persons, I contemplate my Love within my mind.
Manmohan Singh (Punjabi)ਨੇਕ ਬੰਦਿਆਂ ਤੇ ਪਵਿੱਤਰ ਪੁਰਸ਼ਾਂ ਦੀ ਘਾਲ ਕਮਾ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਚਿੱਤ ਵਿੱਚ ਯਾਦ ਕਰਦੀ ਹਾਂ।
Fareedkot Teeka(ਸਾਧੂ) ਸ੍ਰੇਸ਼ਟ ਸੰਤੋਂ ਕੋ ਸੇਵ ਕਰ ਕੇ (ਪ੍ਰਿਉ) ਪਤੀ ਕੋ ਹਿਰਦੇ ਮੇਂ ਧਿਆਵਨਾ ਕੀਆ ਹੈ॥
Prof. Sahib Singhਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ,ਪਦ ਅਰਥ ਸੇਵਿ ਕੈ = ਸੇਵਾ ਕਰ ਕੇ। ਪ੍ਰਿਉ = ਪਿਆਰਾ ਪ੍ਰਭੂ। ਹੀਅਰੈ = ਹਿਰਦੇ ਵਿਚ।
SikhNet (Spanish)Sí, sirvo a los Santos y medito en el Señor en mi corazón.
ਆਨੰਦ ਰੂਪੀ ਪੇਖਿ ਕੈ; ਹਉ. ਮਹਲੁ ਪਾਵਉਗੀ ॥੧॥
aanand roopee pekh kai; hau. mehal paavaugee |1|
Sant Singh KhalsaGazing upon the Embodiment of Ecstasy, I rise to the Mansion of His Presence. ||1||
Manmohan SinghSeeing my groom, the Embodiment of bliss, I shall mount to His mansion.
Manmohan Singh (Punjabi)ਪਰਸੰਨਤਾ ਸਰੂਪ ਆਪਣੇ ਪਤੀ ਨੂੰ ਵੇਖ, ਮੈਂ ਉਸ ਦੇ ਮੰਦਰ ਨੂੰ ਪਰਾਪਤ ਹੋ ਜਾਵਾਂਗੀ।
Fareedkot Teekaਆਨੰਦ ਰੂਪ ਕੋ ਸਰਬ ਬਿਆਪੀ ਦੇਖਕੈ ਤਿਸ ਕੇ ਸ੍ਵਰੂਪ ਕੋ ਪ੍ਰਾਪਤਿ ਹੋਵੇਂਗੀ॥੧॥
Prof. Sahib Singhਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ॥੧॥ਪਦ ਅਰਥ ਪੇਖਿ ਕੈ = ਵੇਖ ਕੇ, ਦਰਸਨ ਕਰ ਕੇ। ਹਉ = ਹਉਂ, ਮੈਂ। ਮਹਲੁ = (ਪ੍ਰਭੂ-ਚਰਨਾਂ ਵਿਚ) ਟਿਕਾਣਾ। ਪਾਵਉਗੀ = ਮੈਂ ਪ੍ਰਾਪਤ ਕਰਾਂਗੀ ॥੧॥
SikhNet (Spanish)Cuando tuve la Visión de mi Dios, la Encarnación del Éxtasis, me monté en Su Regazo. (1)
ਕਾਮ ਕਰੀ. ਸਭ ਤਿਆਗਿ ਕੈ; ਹਉ ਸਰਣਿ ਪਰਉਗੀ ॥
kaam karee. sabh tiaag kai; hau saran praugee |
Sant Singh KhalsaI work for Him; I have forsaken everything else. I seek only His Sanctuary.
Manmohan SinghAbandoning everything, I perform His service and seek His refuge.
Manmohan Singh (Punjabi)ਸਾਰਾ ਕੁਛ ਛਡ ਕੇ, ਮੈਂ ਉਸ ਦੀ ਸੇਵਾ ਕਰਦੀ ਅਤੇ ਉਸ ਦੀ ਪਨਾਹ ਲੈਂਦੀ ਹਾਂ।
Fareedkot Teekaਕਾਮਨਾ ਅਰ (ਕਰੀ) ਕਲਪਣਾ ਸਭ ਤਿਆਗ ਕਰ ਕੇ ਮੈਂ ਗੁਰੋਂ ਕੀ ਸ਼ਰਣ ਪ੍ਰਾਪਤਿ ਹੋਵੋਂਗੀ॥
Prof. Sahib Singhਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ।ਪਦ ਅਰਥ ਕਾਮ ਕਰੀ = ਕੰਮ-ਕਾਰ, ਕੰਮ-ਧੰਧੇ।
SikhNet (Spanish)He dejado toda contienda y esfuerzo vano y he llegado a postrarme en el Refugio del Señor,
ਨਾਨਕ ਸੁਆਮੀ ਗਰਿ ਮਿਲੇ; ਹਉ. ਗੁਰ ਮਨਾਵਉਗੀ ॥੨॥੭॥੧੩੬॥
naanak suaamee gar mile; hau. gur manaavaugee |2|7|136|
Sant Singh KhalsaO Nanak, my Lord and Master hugs me close in His Embrace; the Guru is pleased and satisfied with me. ||2||7||136||
Manmohan SinghNanak, the Lord has hugged me to His bosom and I shall now propitiate my Guru.
Manmohan Singh (Punjabi)ਨਾਨਕ, ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਂ ਹੁਣ ਆਪਣੇ ਗੁਰਾਂ ਨੂੰ ਪ੍ਰਸੰਨ ਕਰਾਂਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸੁਆਮੀ ਹਮਾਰੇ ਗਰ ਮਿਲੇਂਗੇ ਤਬ ਭੀ ਮੈਂ ਗੁਰੋਂ ਕਾ ਪੂਜਨ ਕਰੋਂਗੀ॥੨॥੭॥੧੩੬॥☬ਅਪਨੀ ਪ੍ਰੀਤੀ ਜਨਾਵਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! (ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ ॥੨॥੭॥੧੩੬॥ਪਦ ਅਰਥ ਗਰਿ = ਗਲ ਨਾਲ। ਗੁਰ ਮਨਾਵਉਗੀ = ਮੈਂ ਗੁਰੂ ਦੀ ਪ੍ਰਸੰਨਤਾ ਹਾਸਲ ਕਰਾਂਗੀ ॥੨॥੭॥੧੩੬॥
SikhNet (Spanish)dice Nanak, si mi Maestro me tomara en Su Abrazo, buscaría por siempre los Placeres de mi Guru. (2-7-136)