ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹਿ।
SikhNet (Spanish)Slok, Mejl Guru Nanak, Primer Canal Divino.
ਨਾ ਸਤਿ ਦੁਖੀਆ. ਨਾ ਸਤਿ ਸੁਖੀਆ; ਨਾ ਸਤਿ. ਪਾਣੀ ਜੰਤ ਫਿਰਹਿ ॥
naa sat dukheea. naa sat sukheea; naa sat. paanee jant fireh |
Sant Singh KhalsaThere is no Truth in suffering, there is no Truth in comfort. There is no Truth in wandering like animals through the water.
Manmohan SinghThere is no perfection through suffering, no perfection through peace and no perfection by wandering like the animals in water.
Manmohan Singh (Punjabi)ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ।
Fareedkot Teekaਤਪ ਆਦਿਕੋਂ ਕਰ ਦੁਖੀਆ ਰਹਣੇ ਤੇ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔਰੁ ਸੁਖੋਂ ਕੇ ਭੋਗਣੇ ਕਰ ਭੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ ਔ ਪਾਣੀ ਕੇ ਜੀਵੋਂ ਕੇ ਸਮਾਨ ਸੇ ਜਲ ਮੇਂ ਰਹੇ ਤਾਂ ਵੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singh(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।ਪਦ ਅਰਥ ਨਾਸਤਿ = (ਸੰ: नास्ति=न अस्ति) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ।
SikhNet (Spanish)Uno no obtiene la Verdad a través del sufrimiento, ni a través del gozo, o vagando como los peces en el lago.
ਨਾ ਸਤਿ. ਮੂੰਡ ਮੁਡਾਈ ਕੇਸੀ; ਨਾ ਸਤਿ. ਪੜਿਆ ਦੇਸ ਫਿਰਹਿ ॥
naa sat. moondd muddaaee kesee; naa sat. parriaa des fireh |
Sant Singh KhalsaThere is no Truth in shaving one's head; there is no Truth is studying the scriptures or wandering in foreign lands.
Manmohan SinghThe True Lord is attained not by shaving off the head-hair, nor is the True Lord obtained by reading or journeying through the country.
Manmohan Singh (Punjabi)ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।
Fareedkot Teekaਨਾ ਸਿਰ ਕੇ ਕੇਸੋਂ ਕੇ ਮੁਨਾਵਣੇ ਕਰ ਸਤਿ ਪ੍ਰਮਾਤਮਾ ਕੀ ਪ੍ਰਾਪਤੀ ਹੋਤੀ ਹੈ, ਨਾ ਪੜਨੇ ਕਰ ਅਰ ਨਾ ਦੇਸੋਂ ਕੇ ਫਿਰਨੇ ਕਰ ਸਤ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।ਪਦ ਅਰਥ ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)।
SikhNet (Spanish)Tampoco rasurándose la cabeza, ni vagando por el mundo o quedándose inmóvil como los árboles o las piedras o poniéndose como un cisne.
ਨਾ ਸਤਿ. ਰੁਖੀ ਬਿਰਖੀ ਪਥਰ; ਆਪੁ ਤਛਾਵਹਿ. ਦੁਖ ਸਹਹਿ ॥
naa sat. rukhee birakhee pathar; aap tachhaaveh. dukh saheh |
Sant Singh KhalsaThere is no Truth in trees, plants or stones, in mutilating oneself or suffering in pain.
Manmohan SinghAdeption there is not in abiding midst trees, plants and stones, nor in getting oneself lopped off or suffering hardship.
Manmohan Singh (Punjabi)ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ।
Fareedkot Teekaਰੁਖ ਬਨੋਂ ਕੇ ਬ੍ਰਿਖ ਬਾਗੋਂ ਕੇ ਤਿਨ ਮੇਂ ਰਹਣੇ ਕਰ ਔ ਪਥਰ ਸਮ ਸੀਤ ਉਸਨ ਸਹਾਰਨੇ ਵਾ ਪ੍ਰਬਤੋਂ ਮੇਂ ਰਹਨੇ ਤੇ। (ਆਪੁ ਤਛਾਵਹਿ) ਕਾਂਸੀ ਕਲਵੱਤ ਲੈਣੇ ਤੇ ਔਰ ਨਾਨਾ ਪ੍ਰਕਾਰ ਕੇ ਦੁਖ ਸਹਾਰਨੇ ਤੇ ਯਥਾ ਸੂਲੋਂ ਕੀ ਸੇਜਾ ਪਰ ਸੋਨਾ, ਇਨ ਕਰਮੋਂ ਕਰ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।ਪਦ ਅਰਥ ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ।
SikhNet (Spanish)Tampoco por encadenar a los elefantes o juntar las vacas en el establo.
ਨਾ ਸਤਿ. ਹਸਤੀ ਬਧੇ ਸੰਗਲ; ਨਾ ਸਤਿ. ਗਾਈ ਘਾਹੁ ਚਰਹਿ ॥
naa sat. hasatee badhe sangal; naa sat. gaaee ghaahu chareh |
Sant Singh KhalsaThere is no Truth in binding elephants in chains; there is no Truth in grazing cows.
Manmohan SinghPerfection is obtained not by binding the elephants with chains, nor is perfection obtained by grass-grazing the cows.
Manmohan Singh (Punjabi)ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ।
Fareedkot Teekaਹਸਤੀ ਸਮਾਨ ਸੰਗਲੋਂ ਸੇ ਸਰੀਰ ਬਾਂਧਨੇ ਕਰ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔ ਗਾਈ ਸਮਾਨ ਘਾਸ ਚਰਨੇ ਸੇ ਅਰਥਾਤ ਕੰਦ ਮੂਲ ਖਾਣੇ ਸੇ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਹੈ⁽¹⁾॥
Prof. Sahib Singh(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।
SikhNet (Spanish)Sólo aquél a quien el Señor bendice, obtiene la Verdad;
ਜਿਸੁ ਹਥਿ ਸਿਧਿ. ਦੇਵੈ ਜੇ ਸੋਈ; ਜਿਸ ਨੋ ਦੇਇ ਤਿਸੁ ਆਇ ਮਿਲੈ ॥
jis hath sidh. devai je soee; jis no dee tis aae milai |
Sant Singh KhalsaHe alone grants it, whose hands hold spritual perfection; he alone receives it, unto whom it is given.
Manmohan SinghIf He, in whose hand perfection is, blesses, then alone one obtains it, He whom the Lord gives; by him alone it is received.
Manmohan Singh (Punjabi)ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ।
Fareedkot Teekaਜਿਸ ਪਰਮੇਸਰ ਵਾ ਗੁਰੋਂ ਕੇ ਹਥ (ਸਿਧਿ) ਮੋਖ ਹੈ। ਜੇ ਸੋਈ (ਦੇਇ) ਦੇਵੇ ਜਿਸ ਕੋ ਤਬ ਤਿਸ ਕੋ ਆਇ ਮਿਲਤੀ ਹੈ॥
Prof. Sahib Singhਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।
SikhNet (Spanish)sí, dice Nanak, sólo será bendecido con Gloria, aquél en cuyo interior resuena la Palabra del Shabd del Guru.
ਨਾਨਕ. ਤਾ ਕਉ ਮਿਲੈ ਵਡਾਈ; ਜਿਸੁ ਘਟ ਭੀਤਰਿ ਸਬਦੁ ਰਵੈ ॥
naanak. taa kau milai vaddaaee; jis ghatt bheetar sabad ravai |
Sant Singh KhalsaO Nanak, he alone is blessed with glorious greatness, whose heart is filled with the Word of the Shabad.
Manmohan SinghNanak, he alone is blessed with glory, within whose mind the Name is contained.
Manmohan Singh (Punjabi)ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਕੋ ਮੁਕਤੀ ਕੀ ਵਡਾਈ ਮਿਲਤੀ ਹੈ ਜਿਸ ਕੇ ਘਟ ਮੇਂ ਗੁਰ ਉਪਦੇਸ ਕਾ (ਰਵੈ) ਅਭ੍ਯਾਸ ਹੈ॥☬ਜੋ ਬੇਦ ਸਾਸਤ੍ਰ ਦੁਆਰੇ ਪਰਮੇਸਰੁ ਐਸੇ ਕਹਤਾ ਹੈ, ਸੋ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।ਪਦ ਅਰਥ ਰਵੈ = ਵਿਆਪਕ ਹੈ, ਮੌਜੂਦ ਹੈ।
SikhNet (Spanish)Todos los corazones son míos, dice Dios,
ਸਭਿ ਘਟ ਮੇਰੇ. ਹਉ ਸਭਨਾ ਅੰਦਰਿ; ਜਿਸਹਿ ਖੁਆਈ ਤਿਸੁ ਕਉਣੁ ਕਹੈ ॥
sabh ghatt mere. hau sabhanaa andar; jiseh khuaaee tis kaun kahai |
Sant Singh KhalsaGod says, all hearts are mine, and I am in all hearts. Who can explain this to one who is confused?
Manmohan SinghSays the Lord, All the bodies are mine and I am midst all, Who can tell him the way, who is strayed by me?
Manmohan Singh (Punjabi)ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ?"
Fareedkot Teekaਹੇ ਭਾਈ! ਏਹੁ ਸਭ ਸਰੀਰ ਮੇਰੇ ਬਨਾਏ ਹੂਏ ਹੈਂ, ਪੁਨਃ ਮੈਂ ਸਭ ਕੇ ਅੰਤਰ ਬਿਆਪਕ ਹੂੰ। ਜਿਸ ਕੋ ਮੈਂ ਭੂਲਾਊਂ ਤਿਸ ਕੋ ਕੌਨ ਸੁਭ ਉਪਦੇਸ ਕਹੈ ਅਰਥਾਤ ਕੋਈ ਨਹੀਂ ਕਹਿ ਸਕਤਾ॥
Prof. Sahib Singh(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?ਪਦ ਅਰਥ ਖੁਆਈ = ਮੈਂ ਖੁੰਝਾਂਦਾ ਹਾਂ।
SikhNet (Spanish)y aquél que es desviado por Mí del Sendero, ¿quién lo podrá regresar?
ਜਿਸਹਿ ਦਿਖਾਲਾ ਵਾਟੜੀ; ਤਿਸਹਿ ਭੁਲਾਵੈ ਕਉਣੁ ॥
jiseh dikhaalaa vaattarree; tiseh bhulaavai kaun |
Sant Singh KhalsaWho can confuse that being, unto whom I have shown the Way?
Manmohan SinghHe, whom I show the way; who can mislead him?
Manmohan Singh (Punjabi)ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
Fareedkot Teekaਜਿਸ ਕੋ ਮੈਂ ਰਸਤਾ ਦਿਖਾਵਾਂ ਤਿਸ ਕੋ ਫੇਰ ਕੌਣ ਭੁਲਾਵੇ॥
Prof. Sahib Singhਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?ਪਦ ਅਰਥ ਵਾਟੜੀ = ਸੋਹਣੀ ਵਾਟ, ਸੋਹਣਾ ਰਾਹ।
SikhNet (Spanish)Y a aquél a quien muestro el Sendero, ¿quién lo podría desviar?
ਜਿਸਹਿ ਭੁਲਾਈ ਪੰਧ ਸਿਰਿ; ਤਿਸਹਿ ਦਿਖਾਵੈ ਕਉਣੁ ॥੧॥
jiseh bhulaaee pandh sir; tiseh dikhaavai kaun |1|
Sant Singh KhalsaAnd who can show the Path to that being whom I have confused since the beginning of time? ||1||
Manmohan SinghWho can show the path to him, whom I stray from the very outset?
Manmohan Singh (Punjabi)ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ?
Fareedkot Teekaਪੁਨਾ ਜਿਸ ਕੋ (ਪੰਧ) ਰਸਤਾ ਮੈਂ (ਸਿਰਿ) ਸਿਰਿਓਂ ਆਦੋਂ ਹੀ ਭੁਲਾਵਾਂ ਅਰਥਾਤ ਪਹਿਲੇ ਹੀ ਭੁਲਾ ਦੇਵਾਂ ਤਿਸ ਕੋ ਕੋਨ ਦਿਖਾਵੈ; ਭਾਵ ਜੋ ਜਨਮਤੇ ਸਾਰ ਹੀ ਕੁਮਾਰਗ ਮੇਂ ਪਾਵਾਂ ਤੋ ਕੌਨ ਸੁਮਾਰਗਿ ਮੇਂ ਪਾਵੈ॥੧॥☬ਇਹ ਸਿਧੋ ਸਾਥ ਪ੍ਰਸ਼ਨ ਉਤ੍ਰ ਹੈ, ਜੋ ਆਗੇ ਕਹਿੰਦੇ ਹੈਂ। ਕਹੀਂ ਉਤ੍ਰ ਬੀਚ ਹੋਤਾ ਹੈ ਔ ਪ੍ਰਸ਼ਨ ਊਪਰ ਸੇ ਕਥਨ ਕੀਆ ਜਾਤਾ ਹੈ। ਕਹੀਂ ਪ੍ਰਸ਼ਨ ਬੀਚ ਹੋਤਾ ਹੈ ਉਤ੍ਰ ਊਪਰ ਸੇ ਕਹਾ ਜਾਤਾ ਹੈ। ਕਹੀਂ ਪ੍ਰਸਨ ਉਤ੍ਰ ਦੋਨੋਂ ਬੀਚ ਹੋਤੇ ਹੈਂ। ਈਸਰ ਨੇ ਗ੍ਰਿਹੀ ਕਾ ਧਰਮੁ ਪੂਛਾ? ਤਿਸੁ ਪਰ ਕਹਿਤੇ ਹੈਂ:
Prof. Sahib Singhਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥ਪਦ ਅਰਥ ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ ॥੧॥
SikhNet (Spanish)Y aquél que se ha perdido de Mí desde el principio de su viaje, ¿quién le puede mostrar el Camino?(1)