ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਵੂਠਾ; ਸਰਬ ਥਾਈ ਮੇਹੁ ॥
vootthaa; sarab thaaee mehu |
Sant Singh KhalsaThe rain has fallen everywhere.
Manmohan SinghIn all the places, the rain has fallen.
Manmohan Singh (Punjabi)ਸਾਰੀਆਂ ਥਾਵਾਂ ਤੇ ਮੀਂਹ ਪੈ ਗਿਆ ਹੈ।
Fareedkot Teekaਸਰਬ ਅਸਥਾਨੋਂ ਮੇਂ ਮੇਹੁ ਬਰਸਾ ਹੈ, ਭਾਵ ਸੇ ਪਰਮੇਸ੍ਵਰ ਨੇ ਸੰਤ ਰੂਪ ਹੋ ਕਰ ਸਭ ਜਗਹ ਉਪਦੇਸ਼ ਕੀਆ ਹੈ॥
Prof. Sahib Singh(ਜਿਵੇਂ) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ,ਪਦ ਅਰਥ ਵੂਠਾ = ਵੱਸ ਪਿਆ, ਵੱਸਦਾ ਹੈ। ਥਾਈ = ਥਾਈਂ, ਥਾਵਾਂ ਵਿਚ। ਮੇਹੁ = ਮੀਂਹ, ਆਤਮਕ ਆਨੰਦ ਦੀ ਵਰਖਾ।
SikhNet (Spanish)Oh, Dios ha extendido Su Reinado por todas partes,
ਅਨਦ ਮੰਗਲ ਗਾਉ ਹਰਿ ਜਸੁ; ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥
anad mangal gaau har jas; pooran pragattio nehu |1| rahaau |
Sant Singh KhalsaSinging the Lord's Praises with ecstasy and bliss, the Perfect Lord is revealed. ||1||Pause||
Manmohan SinghSinging the God's praise with glee and gladness, the love of the Perfect Lord becomes manifest. Pause.
Manmohan Singh (Punjabi)ਖੁਸ਼ੀ ਅਤੇ ਪ੍ਰਸੰਨਤਾ ਨਾਲ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਪੂਰੇ ਪ੍ਰਭੂ ਦਾ ਪ੍ਰੇਮ ਪਰਤੱਖ ਹੋ ਜਾਂਦਾ ਹੈ। ਠਹਿਰਾਉ।
Fareedkot Teekaਅਨੰਦ ਪੂਰਬਕ ਮੰਗਲ ਰੂਪ ਹਰੀ ਕੇ ਜਸ ਕੋ ਗਾਇ ਕਰ ਪੂਰਨ (ਨੇਹੁ) ਪ੍ਰੇਮ ਕਾ ਪਰਗਾਸ ਹੂਆ ਹੈ॥੧॥ ਰਹਾਉ ॥
Prof. Sahib Singh(ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ। (ਇਸ ਕਰ ਕੇ) ਪਰਮਾਤਮਾ ਦਾ ਜਸ ਗਾਇਆ ਕਰੋ ॥੧॥ ਰਹਾਉ ॥ਪਦ ਅਰਥ ਮੰਗਲ = ਖ਼ੁਸ਼ੀਆਂ। ਗਾਉ = ਗਾਇਆ ਕਰੋ। ਪੂਰਨ ਨੇਹੁ = ਸਰਬ-ਵਿਆਪਕ ਪ੍ਰਭੂ ਦਾ ਪਿਆਰ। ਪ੍ਰਗਟਿਓ = ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)canta entonces la Melodía de Éxtasis, sí, la Alabanza del Señor, pues el Amor de Dios para con el ser humano se ha vuelto manifiesta. (1-Pausa)
ਚਾਰਿ ਕੁੰਟ ਦਹ ਦਿਸਿ ਜਲ ਨਿਧਿ; ਊਨ ਥਾਉ ਨ ਕੇਹੁ ॥
chaar kuntt deh dis jal nidh; aoon thaau na kehu |
Sant Singh KhalsaOn all four sides and in the ten directions, the Lord is an ocean. There is no place where He does not exist.
Manmohan SinghIn four sides and ten directions God, the Ocean of water, is contained and not a place is devoid of Him.
Manmohan Singh (Punjabi)ਚਾਰੇ ਹੀ ਪਾਸਿਆਂ ਅਤੇ ਦਸਾਂ ਹੀ ਤਰਫਾ (ਦਿਸ਼ਾਂ) ਅੰਦਰ ਪਾਣੀ ਦਾ ਸਮੁੰਦਰ, ਵਾਹਿਗੁਰੂ ਰਮਿਆ ਹੋਇਆ ਹੈ ਤੇ ਕੋਈ ਭੀ ਥਾਂ ਉਸ ਤੋਂ ਖਾਲੀ ਨਹੀਂ।
Fareedkot Teekaਚਾਰੋਂ ਕੁੰਟ ਔਰ ਦਸੋ ਹੀ ਦਿਸਾ ਮੇਂ ਨਾਮ ਜਲ ਕੀ ਨਿਧੀ ਪਰਮੇਸ੍ਵਰ ਬਿਆਪਕ ਹੈ, (ਊਨ) ਖਾਲੀ ਕੋਈ ਥਾਉਂ ਨਹੀਂ ਹੈ॥
Prof. Sahib Singh(ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ।ਪਦ ਅਰਥ ਕੁੰਟ = ਕੂਟ, ਪਾਸਾ। ਦਹ ਦਿਸਿ = ਦਸੀਂ ਪਾਸੀਂ। ਜਲ ਨਿਧਿ = (ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ। ਊਨ = ਖ਼ਾਲੀ। ਕੇਹੁ = ਕੋਈ ਭੀ।
SikhNet (Spanish)Ahora donde sea que uno ve, ve el Océano de Misericordia y no hay lugar privado de Su Gracia.
ਕ੍ਰਿਪਾ ਨਿਧਿ ਗੋਬਿੰਦ ਪੂਰਨ; ਜੀਅ ਦਾਨੁ ਸਭ ਦੇਹੁ ॥੧॥
kripaa nidh gobind pooran; jeea daan sabh dehu |1|
Sant Singh KhalsaO Perfect Lord God, Ocean of Mercy, You bless all with the gift of the soul. ||1||
Manmohan SinghMy Perfect Lord, the sea of mercy, blesses every one with the boon of life.
Manmohan Singh (Punjabi)ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ, ਹਰ ਜਣੇ ਨੂੰ ਜੀਵਨ ਦੀ ਦਾਤ ਬਖਸ਼ਦਾ ਹੈ।
Fareedkot Teekaਕਿਰਪਾ ਕਾ ਸਮੁੰਦਰ ਗੋਬਿੰਦ ਜੋ ਪੂਰਨ ਹੈ ਸਰਬ ਜੀਵੋਂ ਕੋ ਦਾਨ ਦੇਤਾ ਹੈ॥੧॥
Prof. Sahib Singh(ਉਸ ਦਾ ਇਉਂ ਜਸ ਗਾਇਆ ਕਰੋ-) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ- ਦਾਤ ਦੇਂਦਾ ਹੈਂ ॥੧॥ਪਦ ਅਰਥ ਕ੍ਰਿਪਾ ਨਿਧਿ = ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! ਪੂਰਨ = ਹੇ ਸਰਬ-ਵਿਆਪਕ! ਜੀਅ ਦਾਨੁ = ਜੀਵਨ-ਦਾਤਿ। ਦੇਹੁ = ਤੂੰ ਦੇਂਦਾ ਹੈਂ ॥੧॥
SikhNet (Spanish)Oh Tú, Fuente de Compasión, oh mi Señor Perfecto, bendice a cada uno con el Regalo de un Alma. (1)
ਸਤਿ ਸਤਿ, ਹਰਿ ਸਤਿ ਸੁਆਮੀ; ਸਤਿ ਸਾਧਸੰਗੇਹੁ ॥
sat sat, har sat suaamee; sat saadhasangehu |
Sant Singh KhalsaTrue, True, True is my Lord and Master; True is the Saadh Sangat, the Company of the Holy.
Manmohan SinghTrue, True, True is my Lord Master and true is the saints ' congregation.
Manmohan Singh (Punjabi)ਸੱਚਾ, ਸੱਚਾ, ਸੱਚਾ ਹੈ ਮੇਰਾ ਸਾਹਿਬ ਮਾਲਕ ਅਤੇ ਸੱਚੀ ਹੈ ਉਸ ਦੀ ਸਤਿਸੰਗਤ।
Fareedkot Teekaਤੀਨੋਂ ਕਾਲ ਮੇਂ ਜੋ ਹਰੀ ਸੁਆਮੀ ਸਤ ਹੈ ਔਰ ਸਾਧੋਂ ਕਾ ਸੰਗ ਭੀ ਸਤ ਰੂਪ ਹੈ॥
Prof. Sahib Singhਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤ ਭੀ ਧੁਰ ਤੋਂ ਚਲੀ ਆ ਰਹੀ ਹੈ।ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ। ਸਾਧ ਸੰਗੇਹੁ = ਸਾਧ ਸੰਗਤ।
SikhNet (Spanish)Verdad, Verdad, Verdad es nuestro Señor, el Dios, Verdad la Compañía de los Santos.
ਸਤਿ ਤੇ ਜਨ. ਜਿਨ ਪਰਤੀਤਿ ਉਪਜੀ; ਨਾਨਕ. ਨਹ ਭਰਮੇਹੁ ॥੨॥੯੧॥੧੧੪॥
sat te jan. jin parateet upajee; naanak. neh bharamehu |2|91|114|
Sant Singh KhalsaTrue are those humble beings, within whom faith wells up; O Nanak, they are not deluded by doubt. ||2||91||114||
Manmohan SinghTrue are the persons, O Nanak, within whom wells up faith and then they wander not.
Manmohan Singh (Punjabi)ਸੱਚੇ ਹਨ ਉਹ ਪੁਰਸ਼ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਰੋਸਾ ਉਤਪੰਨ ਹੋ ਜਾਂਦਾ ਹੇ ਅਤੇ ਤਦ ਉਹ ਭਟਕਦੇ ਨਹੀਂ।
Fareedkot Teekaਪੁਨਾ ਵਹੁ ਦਾਸ ਭੀ ਸਤ ਹੈਂ ਜਿਨ ਕੇ ਮਨ ਮੇਂ ਪਰਮੇਸ੍ਵਰ ਕੀ ਪਰਤੀਤ ਉਤਪਤ ਭਈ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪੁਰਸ਼ ਜੂਨੀਓਂ ਮੇਂ ਭਰਮਤੇ ਨਹੀਂ ਹੈਂ॥੨॥੯੧॥੧੧੪॥☬ਬੇਨਤੀ:
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਹੇ ਨਾਨਕ! ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ॥੨॥੯੧॥੧੧੪॥ਪਦ ਅਰਥ ਤੇ ਜਨ = ਉਹ ਮਨੁੱਖ {ਬਹੁ-ਵਚਨ}। ਪਰਤੀਤਿ = ਸਰਧਾ। ਭਰਮੇਹੁ = ਭਟਕਣਾ ॥੨॥੯੧॥੧੧੪॥
SikhNet (Spanish)Verdad son ellos también en quienes la Fe es edificada y entonces, oh dice Nanak, uno ya no se maravilla. (2-91-114)