ੴ

ਸਿੱਖਬਾਣੀ · SikhBani

ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥

saadhik sidh sagal mun locheh birale laagai dhiaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1226 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਪੋਥੀ; ਪਰਮੇਸਰ ਕਾ ਥਾਨੁ ॥

pothee; paramesar kaa thaan |

Sant Singh KhalsaThis Holy Book is the home of the Transcendent Lord God.
Manmohan SinghThis Holy Book (the Adi Granth) is the abode of the Transcendent Lord.
Manmohan Singh (Punjabi)ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ।
Fareedkot Teeka(ਪੋਥੀ) ਗ੍ਰੰਥ ਸਾਹਿਬ ਪਰਮੇਸ੍ਵਰ ਕਾ (ਥਾਨੁ) ਅਸਥਾਨ ਹੈ॥
Prof. Sahib Singhਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ।

ਪਦ ਅਰਥ ਪੋਥੀ = ਉਹ ਪੁਸਤਕ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਪਈ ਹੈ, ਗੁਰਬਾਣੀ। ਥਾਨੁ = ਮਿਲਣ ਦਾ ਥਾਂ।

SikhNet (Spanish)El Libro es el Recinto de Dios, pues contiene la Perfecta Sabiduría de Su Sendero

ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥

saadhasang gaaveh gun gobind; pooran braham giaan |1| rahaau |

Sant Singh KhalsaWhoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||
Manmohan SinghWhosoever sings the World-Lord's praise in the society of the saints, he is blessed with the perfect Divine knowledge. Pause.
Manmohan Singh (Punjabi)ਜੋ ਕੋਈ ਭੀ ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸ ਨੂੰ ਮੁਕੰਮਲ ਈਸ਼ਵਰੀ ਗਿਆਤ ਪਰਾਪਤ ਹੋ ਜਾਂਦੀ ਹੈ। ਠਹਿਰਾਉ।
Fareedkot Teekaਜੋ ਪੁਰਸ਼ ਪੋਥੀ ਪੜ ਕਰ ਸਾਧੋਂ ਕੇ ਸੰਗ ਕਰ ਗੋਬਿੰਦ ਕੇ ਗੁਣੋਂ ਕੋ ਗਾਵਤਾ ਹੈ ਤਿਸ ਕੋ ਪੂਰਨ ਬ੍ਰਹਮ ਕਾ ਗਿਆਨ ਹੋਤਾ ਹੈ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ॥੧॥ ਰਹਾਉ ॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਵਹਿ = (ਜਿਹੜੇ) ਗਾਂਦੇ ਹਨ। ਪੂਰਨ = ਸਰਬ-ਵਿਆਪਕ। ਗਿਆਨੁ = ਡੂੰਘੀ ਸਾਂਝ ॥੧॥ ਰਹਾਉ ॥

SikhNet (Spanish)y Sus Palabras uno las entona para alabar al Señor por la Gracia de los Santos. (1-Pausa)

ਸਾਧਿਕ ਸਿਧ ਸਗਲ ਮੁਨਿ ਲੋਚਹਿ; ਬਿਰਲੇ ਲਾਗੈ ਧਿਆਨੁ ॥

saadhik sidh sagal mun locheh; birale laagai dhiaan |

Sant Singh KhalsaThe Siddhas and seekers and all the silent sages long for the Lord, but those who meditate on Him are rare.
Manmohan SinghThe strivers, the adepts and all the silent-sages long for the Lord, but few obtain concentration on Him.
Manmohan Singh (Punjabi)ਅਭਿਆਸੀ, ਪੂਰਨ ਪੁਰਸ਼ ਅਤੇ ਸਮੂਹ ਖਾਮੋਸ਼-ਰਿਸ਼ੀ ਸੁਆਮੀ ਨੂੰ ਲੋਚਦੇ ਹਨ, ਪ੍ਰਤੂੰ ਕਿਸੇ ਟਾਵੇ ਟਲੇ ਦੀ ਬਿਰਤੀ ਹੀ ਉਸ ਨਾਲ ਜੁੜਦੀ ਹੈ।
Fareedkot Teekaਸਾਧਿਕ ਔਰ ਸਿਧ ਪੁਨਹ ਸਭੀ ਮੁਨੀਸ਼੍ਵਰ ਤਿਸ ਕੋ ਪੜਨਾ ਚਾਹਤੇ ਹੈਂ, ਪਰੰਤੂ ਕਿਸੇ ਵਿਰਲੇ ਹੀ ਪੁਰਸ਼ ਕਾ ਪੋਥੀ ਮੇਂ ਧਿਆਨੁ ਲਾਗਤਾ ਹੈ॥
Prof. Sahib Singhਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤ (ਉਸ ਵਿਚ) ਜੁੜਦੀ ਹੈ।

ਪਦ ਅਰਥ ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲੋਚਹਿ = ਤਾਂਘ ਕਰਦੇ ਆਏ ਹਨ। ਲਾਗੈ ਧਿਆਨੁ = ਸੁਰਤ ਜੁੜਦੀ ਹੈ।

SikhNet (Spanish)Los buscadores, los adeptos, los que viven en silencio, todos buscan a Dios, pero extraordinarios son los que están entonados en Él.

ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ; ਪੂਰਨ ਤਾ ਕੋ ਕਾਮੁ ॥੧॥

jiseh kripaal hoe meraa suaamee; pooran taa ko kaam |1|

Sant Singh KhalsaThat person, unto whom my Lord and Master is merciful - all his tasks are perfectly accomplished. ||1||
Manmohan SinghHe, on whom my Lord is merciful, his tasks are accomplished.
Manmohan Singh (Punjabi)ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਜਿਸ ਕੋ ਮੇਰਾ ਸੁਆਮੀ ਪਰਮੇਸ੍ਵਰ ਕ੍ਰਿਪਾਲ ਹੋਤਾ ਹੈ ਤਿਸ ਕਾ (ਕਾਮੁ) ਮਨੋਰਥ ਪੂਰਨ ਹੋ ਜਾਤਾ ਹੈ॥੧॥
Prof. Sahib Singhਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥

ਪਦ ਅਰਥ ਜਿਸਹਿ = ਜਿਸ (ਮਨੁੱਖ) ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਤਾ ਕੋ = ਉਸ ਦਾ। ਕਾਮੁ = (ਹਰੇਕ) ਕੰਮ ॥੧॥

SikhNet (Spanish)Sí, el que tiene la Misericordia de mi Maestro, vive en Plenitud. (1)

ਜਾ ਕੈ ਰਿਦੈ ਵਸੈ. ਭੈ ਭੰਜਨੁ; ਤਿਸੁ ਜਾਨੈ ਸਗਲ ਜਹਾਨੁ ॥

jaa kai ridai vasai. bhai bhanjan; tis jaanai sagal jahaan |

Sant Singh KhalsaOne whose heart is filled with the Lord, the Destroyer of fear, knows the whole world.
Manmohan SinghHe, is whose heart, God, the Destroyer of fear resides, him knows the whole world.
Manmohan Singh (Punjabi)ਜਿਸ ਦੇ ਦਿਲ ਅੰਦਰ ਡਰ ਨਾਸ ਕਰਣਹਾਰ ਵਾਹਿਗੁਰੂ ਵਸਦਾ ਹੈ, ਉਸ ਨੂੰ ਸਾਰਾ ਸੰਸਾਰ ਜਾਣਦਾ ਹੈ।
Fareedkot Teekaਜਿਸ ਪੁਰਸ਼ ਕੇ ਰਿਦੇ ਮੇਂ (ਭੈ ਭੰਜਨੁ) ਵਾਹਿਗੁਰੂ ਬਸਤਾ ਹੈ, ਤਿਸ ਕੋ ਸਾਰਾ ਸੰਸਾਰ ਜਾਨ ਲੇਤਾ ਹੈ, ਭਾਵ ਸੇ ਪ੍ਰਸਿਧ ਹੋ ਜਾਤਾ ਹੈ॥
Prof. Sahib Singhਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ)।

ਪਦ ਅਰਥ ਜਾ ਕੈ ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ।

SikhNet (Spanish)Aquél en cuyo corazón habita el Señor, el Destructor de nuestros miedos, es aclamado en el mundo entero.

ਖਿਨੁ ਪਲੁ ਬਿਸਰੁ ਨਹੀ. ਮੇਰੇ ਕਰਤੇ; ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥

khin pal bisar nahee. mere karate; ihu naanak maangai daan |2|90|113|

Sant Singh KhalsaMay I never forget You, even for an instant, O my Creator Lord; Nanak begs for this blessing. ||2||90||113||
Manmohan SinghNanak begs this gift of Thee, O my Creator-Lord, that I may not forget Thee even for a moment and an instant.
Manmohan Singh (Punjabi)ਨਾਨਕ ਤੇਰੇ ਕੋਲੋਂ ਇਹ ਦਾਤ ਮੰਗਦਾ ਹੈ, ਹੇ ਮੇਰੇ ਸਿਰਜਣਹਾਰ ਸੁਆਮੀ! ਕਿ ਮੈਂ ਤੈਨੂੰ ਇਕ ਮੁਹਤ ਤੇ ਨਿਮਖ ਭਰ ਨਹੀਂ ਨਾਂ ਭੁਲਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਏਹੀ ਦਾਨ ਮਾਂਗਤਾ ਹੂੰ: ਹੇ (ਕਰਤੇ) ਵਾਹਿਗੁਰੂ! ਮੇਰੇ ਕੋ ਖਿਨ ਪਲ ਮਾਤਰ ਭੀ ਨਾਂ ਬਿਸਰ॥੨॥੯੦॥੧੧੩॥
Prof. Sahib Singh(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ॥੨॥੯੦॥੧੧੩॥

ਪਦ ਅਰਥ ਬਿਸਰੁ ਨਹੀ = ਨਾਹ ਭੁੱਲ। ਕਰਤੇ = ਹੇ ਕਰਤਾਰ! ਨਾਨਕੁ ਮਾਂਗੈ = ਨਾਨਕ ਮੰਗਦਾ ਹੈ ॥੨॥੯੦॥੧੧੩॥

SikhNet (Spanish)Oh Señor Creador, no me abandones ni por in instante, esto es lo único que busco de Ti. (2-90-113)
Answers quote the Granth verbatim with Ang citations. AI commentary is not Gurbani and not a religious ruling.