ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਗੋਬਿਦ ਜੀਉ; ਤੂ ਮੇਰੇ ਪ੍ਰਾਨ ਅਧਾਰ ॥
gobid jeeo; too mere praan adhaar |
Sant Singh KhalsaO Dear Lord of the Universe, You are the Support of my breath of life.
Manmohan SinghO my Sire Lord, Thou are the mainstay of my vital breath.
Manmohan Singh (Punjabi)ਹੇ ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹੇ ਗੋਬਿੰਦ ਜੀਉ! ਤੂੰ ਮੇਰੇ ਪ੍ਰਾਣੋਂ ਕਾ ਆਸਰਾ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ।ਪਦ ਅਰਥ ਗੋਬਿੰਦ ਜੀਉ = ਹੇ ਗੋਬਿੰਦ ਜੀ! ਅਧਾਰ = ਆਸਰਾ।
SikhNet (Spanish)Oh Dios, en mi ser Tú eres el Protagonista de mi respiración,
ਸਾਜਨ ਮੀਤ ਸਹਾਈ ਤੁਮ ਹੀ; ਤੂ ਮੇਰੋ ਪਰਵਾਰ ॥੧॥ ਰਹਾਉ ॥
saajan meet sahaaee tum hee; too mero paravaar |1| rahaau |
Sant Singh KhalsaYou are my Best Friend and Companion, my Help and Support; You are my family. ||1||Pause||
Manmohan SinghThou alone are my Friend, Intimate and Helper and Thou alone are my family. Pause.
Manmohan Singh (Punjabi)ਕੇਵਲ ਤੂੰ ਹੀ ਮੇਰਾ ਯਾਰ, ਦੋਸਤ ਅਤੇ ਸਹਾਇਕ ਹੈ ਅਤੇ ਕੇਵਲ ਤੂੰ ਹੀ ਮੇਰਾ ਟੱਬਰ ਕਬੀਲਾ ਹੈ। ਠਹਿਰਾਉ।
Fareedkot Teekaਸਜਨ ਮਿਤ੍ਰ ਵਤ ਸਹਾਇਤਾ ਕਰਨੇਹਾਰੇ ਤੁਮ ਹੀ ਹੋ ਔਰ ਮੇਰਾ (ਪਰਵਾਰ) ਕੁਟੰਬ ਰੂਪ ਭੀ ਤੂੰ ਹੀ ਹੈਂ॥੧॥ ਰਹਾਉ ॥
Prof. Sahib Singhਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥
SikhNet (Spanish)sí, sólo Tú eres mi Amigo, mi Soporte y mi Familia. (1-Pasa)
ਕਰੁ ਮਸਤਕਿ ਧਾਰਿਓ ਮੇਰੈ ਮਾਥੈ; ਸਾਧਸੰਗਿ ਗੁਣ ਗਾਏ ॥
kar masatak dhaario merai maathai; saadhasang gun gaae |
Sant Singh KhalsaYou placed Your Hand on my forehead; in the Saadh Sangat, the Company of the Holy, I sing Your Glorious Praises.
Manmohan SinghThou has placed Thy hand on my forehead and brow and I sing Thine praise meeting with the saints.
Manmohan Singh (Punjabi)ਤੂੰ ਮੇਰੇ ਮੱਥੇ ਅਤੇ ਪ੍ਰੇਸ਼ਾਨੀ ਉਤੇ ਆਪਣਾ ਹੱਥ ਰੱਖਿਆ ਹੈ, ਤੇ ਮੈਂ ਸੰਤਾਂ ਨਾਲ ਮਿਲ ਕੇ ਤੇਰਾ ਜੱਸ ਗਾਉਂਦਾ ਹਾਂ।
Fareedkot Teekaਜਬ ਤੇ (ਕਰੁ ਮਸਤਕਿ) ਸਿਰੋਮਣੀ ਹਾਥ ਮੇਰੇ ਮਸਤਕ ਪੁਰ ਆਪ ਨੇ ਧਾਰਨ ਕੀਆ ਹੈ ਤਬ ਤੇ ਸਾਧੋਂ ਕੇ ਸੰਗ ਕਰ ਤੇਰੇ ਗੁਣ ਗਾਏ ਹੈਂ॥
Prof. Sahib Singhਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।ਪਦ ਅਰਥ ਕਰੁ = ਹੱਥ। ਮਸਤਕਿ = ਮੱਥੇ ਉਤੇ। ਮੇਰੈ ਮਾਥੈ = ਮੇਰੇ ਮੱਥੇ ਉੱਤੇ। ਸਾਧ ਸੰਗਿ = ਸਾਧ ਸੰਗਤ ਵਿਚ।
SikhNet (Spanish)Has puesto Tu Mano sobre mi frente y así canto siempre Tu Alabanza,
ਤੁਮਰੀ ਕ੍ਰਿਪਾ ਤੇ ਸਭ ਫਲ ਪਾਏ; ਰਸਕਿ ਰਾਮ ਨਾਮ ਧਿਆਏ ॥੧॥
tumaree kripaa te sabh fal paae; rasak raam naam dhiaae |1|
Sant Singh KhalsaBy Your Grace, I have obtained all fruits and rewards; I meditate on the Lord's Name with delight. ||1||
Manmohan SinghBy The grace I have obtained all fruits and imbued with love I contemplate Thy Name.
Manmohan Singh (Punjabi)ਤੇਰੀ ਦਇਆ ਦੁਆਰਾ ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ ਅਤੇ ਪ੍ਰੇਮ ਨਾਲ ਰੰਗੀਜ ਮੈਂ ਤੇਰੇ ਨਾਮ ਨੂੰ ਸਿਮਰਦਾ ਹਾਂ।
Fareedkot Teekaਤੁਮਰੀ ਕਿਰਪਾ ਤੇ ਹਮ ਨੇ ਸਭ ਫਲ ਪਾਇ ਲੀਏ ਹੈਂ ਔਰ ਪ੍ਰੇਮੀ ਹੋ ਕਰ, ਹੇ ਰਮਣ ਰੂਪ! ਤੇਰੇ ਨਾਮ ਧਿਆਵਣੇ ਕੀਏ ਹੈਂ॥੧॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥ਪਦ ਅਰਥ ਤੇ = ਤੋਂ, ਨਾਲ। ਰਸਕਿ = ਪਿਆਰ ਨਾਲ ॥੧॥
SikhNet (Spanish)en la Compañía de los Santos. Mediante Tu Compasión vivo satisfecho y con todo Amor medito en Tu Nombre. (1)
ਅਬਿਚਲ ਨੀਵ ਧਰਾਈ ਸਤਿਗੁਰਿ; ਕਬਹੂ ਡੋਲਤ ਨਾਹੀ ॥
abichal neev dharaaee satigur; kabahoo ddolat naahee |
Sant Singh KhalsaThe True Guru has laid the eternal foundation; it shall never be shaken.
Manmohan SinghEternal is the foundation, that the True Guru has laid and it staggers not ever.
Manmohan Singh (Punjabi)ਸੱਚੇ ਗੁਰਾਂ ਨੇ ਅਬਿਨਾਸੀ ਬੁਨਿਆਦ ਰੱਖੀ ਹੈ ਅਤੇ ਇਹ ਕਦਾਚਿਤ ਡਿਕਡੋਲੇ ਨਹੀਂ ਖਾਂਦੀ।
Fareedkot Teekaਸਤਿਗੁਰੋਂ ਨੇ ਪਰਤੀਤੀ ਰੂਪੀ ਅਬਚਲ ਨੀਵ ਧਰਾਈ ਹੈ ਅਰ ਕਬੀ ਡੋਲਤੀ ਨਹੀਂ ਹੈ, ਭਾਵ ਅਚਲ ਨਿਸਚਾ ਹੂਆ ਹੈ॥
Prof. Sahib Singhਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ।ਪਦ ਅਰਥ ਅਬਿਚਲ = ਨਾਹ ਹਿੱਸਣ ਵਾਲੀ, ਅਟੱਲ। ਨੀਵ = (ਸਿਮਰਨ ਦੀ) ਨੀਂਹ। ਸਤਿਗੁਰਿ = ਸਤਿਗੁਰੂ ਨੇ। ਕਬਹੂ = ਕਦੇ ਭੀ।
SikhNet (Spanish)Cuando Nanak, el Guru me mostró Su Compasión,
ਗੁਰ ਨਾਨਕ. ਜਬ ਭਏ ਦਇਆਰਾ; ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥
gur naanak. jab bhe deaaraa; sarab sukhaa nidh paanhee |2|92|115|
Sant Singh KhalsaGuru Nanak has become merciful to me, and I have been blessed with the treasure of absolute peace. ||2||92||115||
Manmohan SinghWhen Guru Nanak becomes merciful to me, then I am blessed with the treasure of all the comforts.
Manmohan Singh (Punjabi)ਜਦ ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਜਾਂਦੇ ਹਨ ਤਾਂ ਮੈਂ ਸਾਰੇ ਆਰਾਮਾਂ ਦਾ ਖ਼ਜ਼ਾਨੇ ਨੂੰ ਪਾ ਲੈਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰੂ ਹਮਾਰੇ ਪੁਰ ਦਇਆਲ ਹੂਏ ਤਬ ਸਰਬ ਸੁਖੋਂ ਕੀ ਨਿਧੀ ਭਗਤੀ ਹਮਾਰੇ ਕੋ ਪਰਾਪਤਿ ਭਈ॥੨॥੯੨॥੧੧੫॥
Prof. Sahib Singhਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥ਪਦ ਅਰਥ ਦਇਆਰਾ = ਦਇਆਵਾਨ। ਨਿਧਿ = ਖ਼ਜ਼ਾਨਾ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ। ਪਾਂਹੀ = ਪਾਹਿ, ਪ੍ਰਾਪਤ ਕਰ ਲੈਂਦੇ ਹਨ {ਬਹੁ-ਵਚਨ} ॥੨॥੯੨॥੧੧੫॥
SikhNet (Spanish)fui bendecido con el Tesoro de Paz. (2-92-115)