ੴ

ਸਿੱਖਬਾਣੀ · SikhBani

ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥

maaeaa manahu na veesarai maangai damaa dam
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1093 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਮਾਇਆ ਮਨਹੁ. ਨ ਵੀਸਰੈ; ਮਾਂਗੈ ਦੰਮਾ ਦੰਮ ॥

maaeaa manahu. na veesarai; maangai damaa dam |

Sant Singh KhalsaYou do not forget Maya from your mind; you beg for it with each and every breath.
Manmohan SinghFrom thy mind thou forsake not wealth and ask for it with every breath of thine.
Manmohan Singh (Punjabi)ਆਪਣੇ ਹਿਰਦੇ ਤੋਂ ਤੂੰ ਧਨ-ਦੌਲਤ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਹਰ ਸੁਆਸ ਨਾਲ ਇਸ ਦੀ ਯਾਚਨਾ ਕਰਦਾ ਹੈ।
Fareedkot Teekaਇਸ ਜੀਵ ਕੇ ਮਨ ਤੇ ਮਾਇਆ ਨਹੀਂ ਵਿਸਰਤੀ, (ਦੰਮਾ ਦੰਮ) ਸੁਆਸ ਸੁਆਸ ਮਾਇਆ ਹੀ ਮਾਂਗਤਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ,

ਪਦ ਅਰਥ ਦੰਮਾ ਦੰਮ = ਦਮ-ਬ-ਦਮ, ਸੁਆਸ ਸੁਆਸ।

SikhNet (Spanish)Debido a que no abandonas tu enamoramiento por Maya, cada vez ansías más y más.

ਸੋ ਪ੍ਰਭੁ ਚਿਤਿ. ਨ ਆਵਈ; ਨਾਨਕ. ਨਹੀ ਕਰੰਮ ॥੧॥

so prabh chit. na aavee; naanak. nahee karam |1|

Sant Singh KhalsaYou do not even think of that God; O Nanak, it is not in your karma. ||1||
Manmohan SinghThat Lord thou contemplate not, it is because of thy written destiny.
Manmohan Singh (Punjabi)ਉਸ ਸਾਹਿਬ ਨੂੰ ਤੂੰ ਚੇਤੇ ਨਹੀਂ ਕਰਦਾ। ਇਹ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪ੍ਰਭੂ ਨੇ ਸਭ ਸੁਖ ਦੇਣੇ ਹੈਂ, ਸੋ ਤੋ ਚਿਤ ਨਹੀਂ ਆਵਤਾ, ਇਸੀ ਤੇ ਇਸ ਜੀਵ ਪਰ ਉਸ ਕੀ (ਕਰੰਮ) ਕਿਰਪਾ ਨਹੀਂ ਹੋਤੀ ਹੈ॥
Prof. Sahib Singhਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥

ਪਦ ਅਰਥ ਚਿਤਿ = ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਕਰੰਮ = ਚੰਗੇ ਭਾਗ ॥੧॥

* ਨੋਟ: ਇਹ ਸਲੋਕ "ਵਾਰਾਂ ਤੇ ਵਧੀਕ ਸਲੋਕ ਮ: ੫" ਵਿਚ ਭੀ ਨੰ: ੧੯ ਤੇ ਦਰਜ ਹੈ। ਇਥੇ ਲਫ਼ਜ਼ 'ਕਰੰਮ' ਹੈ, ਓਥੇ 'ਕਰੰਮਿ ਹੈ।

SikhNet (Spanish)Sí, no has alabado a Dios, pues eso no está inscrito en tu destino. (1)
Answers quote the Granth verbatim with Ang citations. AI commentary is not Gurbani and not a religious ruling.