ੴ

ਸਿੱਖਬਾਣੀ · SikhBani

ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥

aape anddaj jeraj setaj utabhuj aape khandd aape sabh loe
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 604, 605 · 15 lines
Translations

ਸੋਰਠਿ ਮਹਲਾ ੪ ਚਉਥਾ ॥

soratth mahalaa 4 chauthaa | Ang 604

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਆਪੇ ਅੰਡਜ ਜੇਰਜ ਸੇਤਜ ਉਤਭੁਜ; ਆਪੇ ਖੰਡ. ਆਪੇ ਸਭ ਲੋਇ ॥

aape anddaj jeraj setaj utabhuj; aape khandd. aape sabh loe | Ang 604

Sant Singh KhalsaHe Himself is born of the egg, from the womb, from sweat and from the earth; He Himself is the continents and all the worlds.
Manmohan SinghThe Lord Himself is in the egg-born, foetus-born, sweat-born and the earth-born. He Himself is in the continents and Himself in all the worlds.
Manmohan Singh (Punjabi)ਸੁਆਮੀ ਆਪ ਹੀ ਆਂਡਿਆਂ ਤੋਂ ਪੈਦਾ ਹੋਇਆ, ਜੇਰ ਤੋਂ ਜੰਮਿਆ, ਮੁੜ੍ਹਕੇ ਤੋਂ ਪੈਦਾ ਹੋਇਆ ਤੇ ਧਰਤੀ ਤੋਂ ਉਗਿਆ ਹੋਇਆ ਵਿੱਚ ਹੈ। ਉਹ ਆਪ ਮਹਾਂਦੀਪਾਂ ਵਿੱਚ ਹੈ ਤੇ ਆਪ ਹੀ ਸਾਰਿਆਂ ਸੰਸਾਰਾਂ ਵਿੱਚ।
Fareedkot Teekaਪਰਮੇਸ੍ਵਰ ਆਪੇ ਹੀ (ਅੰਡਜ) ਅੰਡੇ ਸੇ ਉਤਪਤਿ ਹੋਣੇ ਵਾਲੀ ਪੰਛੀਓਂ ਕੀ ਖਾਣ ਹੈ। ਪੁਨਃ (ਜੇਰਜ) ਰਕਤਬਿੰਦ ਸੇ ਉਤਪਤਿ ਹੋਣੇ ਵਾਲੀ ਮਾਨੁਖ ਪਸੂ ਆਦਿਕੋਂ ਕੀ ਖਾਣ ਹੈ। (ਸੇਤਜ) ਪਸੀਨੇ ਸੇਂ ਉਤਪੰਨ ਹੋਣੇ ਵਾਲੀ ਖਾਣੀ ਰੂਪੁ ਹੈ, ਜੈਸੇ ਮਨੁਖੋਂ ਕੇ ਮੁੜਕੇ ਸੇ ਜੂਆਂ ਅਰ ਪਸੂਓਂ ਕੇ ਪਸੀਨੇ ਸੇ ਚੀਚੜ ਬ੍ਰਿਛੋਂ ਕੇ ਪ੍ਰਸੀਨੇ ਸੇ ਲਾਖ ਗੂੰਦੇ ਆਦਿਕ ਪਥਰੋਂ ਕੇ ਪ੍ਰਸੀਨੇ ਸੇ ਮਣੀਆ ਹੀਰੇ ਆਦਿਕ ਹੋਤੇ ਹੈਂ। ਅਰੁ ਆਪੇ ਹੀ (ਉਤਭੁਜ) ਗਰਮੀ ਪ੍ਰਿਥ੍ਵੀ ਕੀ ਸੇ ਬਿਖ੍ਯਾਦਿ ਉਤਪੰਨ ਹੋਣੇ ਵਾਲੀ ਖਾਣੀ ਹੈ। ਆਪੇ ਹੀ ਖੰਡ ਔਰ ਪੁਰੀਆਂ ਰੂਪ ਹੈ ਔਰ ਆਪ ਹੀ ਸਭ ਲੋਕ, ਭਾਵ ਚੌਦਾਂ ਲੋਕ ਰੂਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਚਾਰੇ ਖਾਣੀਆਂ) ਅੰਡਜ ਜੇਰਜ ਸੇਤਜ ਉਤਭੁਜ ਹੈ, ਪ੍ਰਭੂ ਆਪ ਹੀ (ਧਰਤੀ ਦੇ ਨੌ) ਖੰਡ ਹੈ, ਪ੍ਰਭੂ ਆਪ ਹੀ (ਸ੍ਰਿਸ਼ਟੀ ਦੇ) ਸਾਰੇ ਭਵਨ ਹੈ।

ਪਦ ਅਰਥ ਆਪੇ = ਆਪ ਹੀ। ਅੰਡਜ = ਆਂਡੇ ਤੋਂ ਪੈਦਾ ਹੋਣ ਵਾਲੀ ਸ਼੍ਰੇਣੀ। ਜੇਰਜ = ਜਿਉਰ ਤੋਂ ਪੈਦਾ ਹੋਣ ਵਾਲੀ। ਸੇਤਜ = ਸ੍ਵੇਤ (ਮੁੜ੍ਹਕੇ) ਤੋਂ ਪੈਦਾ ਹੋਣ ਵਾਲੀ। ਉਤਭੁਜ = ਉੱਗਣ ਵਾਲੀ (ਬਨਸਪਤੀ)। ਖੰਡ = ਧਰਤੀ ਦੇ ਹਿੱਸੇ। ਲੋਇ = ਲੋਕ, ਭਵਨ।

SikhNet (Spanish)Él Mismo nace del huevo, nace como feto, nace del sudor y de la tierra,

ਆਪੇ ਸੂਤੁ ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ॥

aape soot aape bahu maneea; kar sakatee jagat paroe | Ang 604

Sant Singh KhalsaHe Himself is the thread, and He Himself is the many beads; through His Almighty Power, He has strung the worlds.
Manmohan SinghHe Himself is the thread and Himself the numerous beads; exercising His might He has strung the worlds.
Manmohan Singh (Punjabi)ਉਹ ਆਪ ਹੀ ਧਾਗਾ ਹੈ ਅਤੇ ਆਪ ਹੀ ਅਨੇਕ ਮਣਕੇ। ਆਪਣੀ ਸੱਤਿਆ ਕਰ ਕੇ ਉਸ ਨੇ ਸੰਸਾਰ ਨੂੰ ਪਰੋਇਆ ਹੋਇਆ ਹੈ।
Fareedkot Teekaਆਪੇ ਹੀ ਪ੍ਰਾਣੋਂ ਰੂਪੁ ਸੂਤ ਹੈ ਅਰ ਆਪ ਹੀ ਬਹੁਤ ਸਰੀਰ ਰੂਪੀ ਮਣੀਆਂ ਹੈ, ਪੁਨਃ ਅਪਨੀ ਸਕਤੀ, ਭਾਵ ਚੇਤਨ ਸਤਾ ਮੇਂ ਸੰਸਾਰੁ ਪਰੋਇ ਰਖਾ ਹੈ॥
Prof. Sahib Singhਪ੍ਰਭੂ ਆਪ ਹੀ (ਸੱਤਿਆ-ਰੂਪ) ਧਾਗਾ ਹੈ, ਪ੍ਰਭੂ ਆਪ (ਬੇਅੰਤ ਜੀਵ ਰੂਪ) ਅਨੇਕਾਂ ਮਣਕੇ ਹੈ, ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ (ਧਾਗੇ ਵਿਚ) ਪ੍ਰੋਂਦਾ ਹੈ।

ਪਦ ਅਰਥ ਸੂਤੁ = ਧਾਗਾ। ਮਣੀਆ = ਮਣਕੇ (ਜੀਵ)। ਕਰਿ = ਕਰ ਕੇ। ਸਕਤੀ = ਤਾਕਤ। ਪਰੋਇ = ਪ੍ਰੋਂਦਾ ਹੈ।

SikhNet (Spanish)Él Mismo es los continentes y todos los mundos. Él Mismo es el hilo de la vida;

ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ. ਢਹਿ ਢੇਰੀ ਹੋਇ ॥੧॥

aape hee sootadhaar hai piaaraa; soot khinche. dteh dteree hoe |1| Ang 605

Sant Singh KhalsaHe holds the thread, and when He withdraws the thread, the beads scatter into heaps. ||1||
Manmohan SinghThe Beloved Himself is the Thread-holder (sustainer). When He withdraws the thread, the beings fall and are reduced to heaps of ashes.
Manmohan Singh (Punjabi)ਪ੍ਰੀਤਮ ਆਪ ਹੀ ਡੋਰ-ਖਿੱਚਣ ਵਾਲਾ ਹੈ। ਜਦ ਉਹ ਡੋਰ ਵਿੱਚ ਲੈਂਦਾ ਹੈ, ਜੀਵ ਡਿੱਗ ਪੈਂਦੇ ਹਨ ਅਤੇ ਸੁਆਹ ਦੀਆਂ ਢੇਰੀਆਂ ਬਣ ਜਾਂਦੇ ਹਨ।
Fareedkot Teekaਸੂਤ੍ਰ ਧਾਰ ਭੀ ਪ੍ਯਾਰਾ ਆਪ ਹੀ ਹੈ, ਆਪ ਹੀ ਜਬ ਪ੍ਰਾਣ ਵਾ ਜੀਵਕਲਾ ਸੂਤ ਕੋ ਖੈਂਚ ਲੇਤਾ ਹੈ ਤਬ ਸਭ ਕੋ ਕਾਠ ਕੀ ਪੁਤਲੀਆਂ ਰੂਪ ਜੀਵ ਨਾਚ ਰਹੇ, ਭਾਵ ਚੇਸ੍ਟਾ ਕਰ ਰਹੇ ਹੈਂ, ਸੋ ਗਿਰ ਕਰ ਕੇ ਢੇਰੀ ਹੋ ਜਾਤੇ ਹੈਂ॥੧॥
Prof. Sahib Singhਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥

ਪਦ ਅਰਥ ਸੂਤਧਾਰੁ = ਧਾਗੇ ਨੂੰ ਆਪਣੇ ਹੱਥ ਵਿਚ ਫੜੀ ਰੱਖਣ ਵਾਲਾ। ਖਿੰਚੇ = ਖਿੱਚਦਾ ਹੈ। ਢਹਿ = ਢਹਿ ਕੇ ॥੧॥

SikhNet (Spanish)el mundo entero y sus criaturas como cuentas en el rosario están unidas por Su Poder. Él Mismo sostiene el hilo, y cuando lo desamarra, las cuentas se esparcen. (1)

ਮੇਰੇ ਮਨ; ਮੈ. ਹਰਿ ਬਿਨੁ ਅਵਰੁ ਨ ਕੋਇ ॥

mere man; mai. har bin avar na koe | Ang 605

Sant Singh KhalsaO my mind, there is no other than the Lord for me.
Manmohan SinghO my soul, without God, there is not any other for me.
Manmohan Singh (Punjabi)ਹੇ ਮੇਰੀ ਜਿੰਦੜੀਏ! ਰੱਬ ਦੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।
Fareedkot Teekaਹੇ ਮੇਰੇ ਮਨ! ਮੁਝ ਕੋ ਹਰਿ ਬਿਨਾਂ ਦੂਸਰਾ ਕੋਈ ਨਹੀਂ ਸੂਝਤਾ ਹੈ॥
Prof. Sahib Singhਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
SikhNet (Spanish)Oh mi mente, no hay nadie más para ti que tu Señor. En el Verdadero Guru está acumulado el Tesoro del Nombre del Señor

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ; ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥

satigur vich naam nidhaan hai piaaraa; kar deaa amrit mukh choe | rahaau | Ang 605

Sant Singh KhalsaThe treasure of the Beloved Naam is within the True Guru; in His Mercy, he pours the Ambrosial Nectar into my mouth. ||Pause||
Manmohan SinghIn the True Guru is the treasure of the sweet Name, and in his mercy, he trickles the Name-Nectar in my mouth. Pause.
Manmohan Singh (Punjabi)ਸੱਚੇ ਗੁਰਾਂ ਦੇ ਅੰਦਰ ਮਿੱਠੜੇ ਨਾਮ ਦਾ ਖਜਾਨਾ ਹੈ ਅਤੇ ਆਪਣੀ ਮਿਹਰ ਧਾਰ ਕੇ ਉਹ ਨਾਮ-ਸੁਧਾਰਸ ਨੂੰ ਮੇਰੇ ਮੂੰਹ ਵਿੱਚ ਚੋਂਦੇ ਹਨ। ਠਹਿਰਾਉ।
Fareedkot Teekaਸਭ ਕਾ ਪ੍ਯਾਰਾ ਜੋ ਹਰੀ ਹੈ ਤਿਸ ਕੇ ਨਾਮ ਕਾ ਖਜਾਨਾ ਸਤਗੁਰੋਂ ਮੇਂ ਹੈ, ਜਿਸ ਪਰ ਸਤਗੁਰੁ ਦਯਾ ਕਰਤੇ ਹੈਂ ਤਿਸ ਕੇ ਮੁਖ ਮੇਂ ਨਾਮ ਕਾ ਉਪਦੇਸ ਰੂਪ ਅੰਮ੍ਰਿਤ ਚੋਇ ਦੇਤੇ ਹੈਂ॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮੁਖਿ = ਮੂੰਹ ਵਿਚ। ਚੋਇ = ਚੋਂਦਾ ਹੈ ॥ਰਹਾਉ॥

SikhNet (Spanish)y en Su Misericordia nos bendice con el Néctar del Nombre. (Pausa)

ਆਪੇ ਜਲ ਥਲਿ ਸਭਤੁ ਹੈ ਪਿਆਰਾ; ਪ੍ਰਭੁ ਆਪੇ ਕਰੇ. ਸੁ ਹੋਇ ॥

aape jal thal sabhat hai piaaraa; prabh aape kare. su hoe | Ang 605

Sant Singh KhalsaThe Beloved Himself is in all the oceans and lands; whatever God does, comes to pass.
Manmohan SinghThe Beloved Himself is in all the oceans and dry-lands and what the Lord Himself does that alone happens.
Manmohan Singh (Punjabi)ਪ੍ਰੀਤਮ ਆਪ ਸਾਰੇ ਸਮੁੰਦਰਾਂ ਤੇ ਧਰਤੀਆਂ ਵਿੱਚ ਹੈ। ਜਿਹੜਾ ਕੁਛ ਸਾਈਂ ਆਪ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਪ੍ਯਾਰਾ ਆਪੇ ਹੀ ਜਲ ਥਲ ਔਰ ਸਰਬ ਅਸਥਾਨੋਂ ਮੇਂ ਪੂਰਨ ਹੈ, ਆਪ ਹੀ ਜੋ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ।

ਪਦ ਅਰਥ ਜਲ ਥਲਿ = ਜਲ ਵਿਚ ਥਲ ਵਿਚ। ਸਭਤੁ = ਹਰ ਥਾਂ।

SikhNet (Spanish)Él, el Señor está en la tierra, sobre las aguas, y sólo sucede lo que es Su Voluntad.

ਸਭਨਾ ਰਿਜਕੁ ਸਮਾਹਦਾ ਪਿਆਰਾ; ਦੂਜਾ ਅਵਰੁ. ਨ ਕੋਇ ॥

sabhanaa rijak samaahadaa piaaraa; doojaa avar. na koe | Ang 605

Sant Singh KhalsaThe Beloved brings nourishment to all; there is no other than Him.
Manmohan SinghThe Beloved brings sustenance to all and without Him there is not any other second.
Manmohan Singh (Punjabi)ਪ੍ਰੀਤਮ ਸਾਰਿਆਂ ਨੂੰ ਰੋਜ਼ੀ ਪਚਾਉਂਦਾ ਹੈ। ਇਸ ਦੇ ਬਗੈਰ ਹੋਰ ਕੋਈ ਦੂਸਾਰਾ ਨਹੀਂ।
Fareedkot Teekaਪ੍ਯਾਰਾ ਪ੍ਰਭੂ ਆਪੇ ਹੀ ਸਭ ਕੋ ਰਿਜਕ (ਸਮਾਹਦਾ) ਪਹੁਚਾਉਤਾ ਹੈ, ਦੂਸਰਾ ਤਿਸ ਕੇ ਬਰਾਬਰ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਪਦ ਅਰਥ ਸਮਾਹਦਾ = ਅਪੜਾਂਦਾ ਹੈ।

SikhNet (Spanish)Sólo Él da sustento a todos, pues no hay nadie más que Él.

ਆਪੇ ਖੇਲ ਖੇਲਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥੨॥

aape khel khelaaeidaa piaaraa; aape kare. su hoe |2| Ang 605

Sant Singh KhalsaThe Beloved Himself plays, and whatever He Himself does, comes to pass. ||2||
Manmohan SinghThe Beloved Himself plays and makes others play and what He Himself does that alone comes to pass.
Manmohan Singh (Punjabi)ਪ੍ਰੀਤਮ ਖੁਦ ਖੇਡਦਾ ਹੈ ਅਤੇ ਹੋਰਨਾਂ ਨੂੰ ਖਿਡਾਉਂਦਾ ਹੈ। ਜੋ ਕੁਛ ਉਹ ਕਰਦਾ ਹੈ ਉਹੀ ਕੁਛ ਹੁੰਦਾ ਹੈ।
Fareedkot Teekaਆਪੇ ਹੀ ਪ੍ਯਾਰਾ ਸਭ ਖੇਲ ਖਲਾਉਤਾ ਹੈ, ਆਪ ਹੀ ਜੋ ਕਰਤਾ ਹੈ, ਸੋ ਹੋਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
SikhNet (Spanish)Él Mismo hace a todos participar en Su obra; Él Mismo hace lo que hace. (2)

ਆਪੇ ਹੀ ਆਪਿ ਨਿਰਮਲਾ ਪਿਆਰਾ; ਆਪੇ ਨਿਰਮਲ ਸੋਇ ॥

aape hee aap niramalaa piaaraa; aape niramal soe | Ang 605

Sant Singh KhalsaThe Beloved Himself, all by Himself, is immaculate and pure; He Himself is immaculate and pure.
Manmohan SinghAll by Himself the Lord is Pure and Pure is His repute.
Manmohan Singh (Punjabi)ਖੁਦ-ਬ-ਖੁਦ ਹੀ ਪ੍ਰੀਤਮ ਪਵਿੱਤ੍ਰ ਹੈ ਅਤੇ ਪਵਿੱਤ੍ਰ ਹੈ ਉਸ ਦੀ ਸ਼ੁਹਰਤ।
Fareedkot Teekaਸੋ ਪ੍ਯਾਰਾ ਆਪ ਸੁਧ ਹੈ, ਆਪੇ ਹੀ ਨਿਰਮਲ ਸੋਭਾ, ਭਾਵ ਜਸ ਰੂਪ ਹੈ॥
Prof. Sahib Singhਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ।
SikhNet (Spanish)Él Mismo es lo más Puro de lo puro; Pura es también Su Gloria.

ਆਪੇ ਕੀਮਤਿ ਪਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥

aape keemat paaeidaa piaaraa; aape kare. su hoe | Ang 605

Sant Singh KhalsaThe Beloved Himself determines the value of all; whatever He does comes to pass.
Manmohan SinghHimself the Beloved determines the worth of all and what He Himself does that alone happens.
Manmohan Singh (Punjabi)ਆਪ ਹੀ ਪ੍ਰੀਤਮ ਸਾਰਿਆਂ ਦਾ ਮੁੱਲ ਪਾਉਂਦਾ ਹੈ ਅਤੇ ਜੋ ਆਪ ਹੀ ਜੋ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਪ੍ਯਾਰਾ ਆਪੇ ਹੀ ਅਪਨੀ ਕੀਮਤਿ ਕੋ ਪਾਉਤਾ ਹੈ ਵਾ ਆਪੇ ਹੀ ਭਗਤੋਂ ਕੇ ਪ੍ਰੇਮ ਕੀ ਕੀਮਤ ਪਾਉਤਾ ਹੈ, ਆਪੇ ਹੀ ਜੋ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)Sólo Él pone valor a todo, pues sólo sucede lo que es Su Voluntad.

ਆਪੇ ਅਲਖੁ. ਨ ਲਖੀਐ ਪਿਆਰਾ; ਆਪਿ ਲਖਾਵੈ ਸੋਇ ॥੩॥

aape alakh. na lakheeai piaaraa; aap lakhaavai soe |3| Ang 605

Sant Singh KhalsaThe Beloved Himself is unseen - He cannot be seen; He Himself causes us to see. ||3||
Manmohan SinghHimself the Beloved is unseen and cannot be seen and He Himself makes man see Him.
Manmohan Singh (Punjabi)ਆਪ ਪ੍ਰੀਤਮ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਉਹ ਆਪ ਹੀ ਬੰਦੇ ਨੂੰ ਆਪਣੇ ਆਪ ਨੂੰ ਵਿਖਾਲਦਾ ਹੈ।
Fareedkot Teekaਜੋ ਆਪੇ ਹੀ ਅਲਖ ਹੈ ਲਖਾ ਨਹੀਂ ਜਾਤਾ ਔਰ ਆਪੇ ਹੀ ਸੋ ਪ੍ਯਾਰਾ ਪ੍ਰਭੂ ਅਪਨੇ ਸਰੂਪ ਕੋ ਲਖਾਉਤਾ ਹੈ॥੩॥
Prof. Sahib Singhਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
SikhNet (Spanish)Por nuestra parte nosotros no Lo podemos conocer; Él Mismo nos hace conocer Su Propio Misterio. (3)

ਆਪੇ ਗਹਿਰ ਗੰਭੀਰੁ ਹੈ ਪਿਆਰਾ; ਤਿਸੁ ਜੇਵਡੁ. ਅਵਰੁ ਨ ਕੋਇ ॥

aape gahir ganbheer hai piaaraa; tis jevadd. avar na koe | Ang 605

Sant Singh KhalsaThe Beloved Himself is deep and profound and unfathomable; there is no other as great as He.
Manmohan SinghThe Beloved Himself is deep and unfathomable and as great as He, there is none else.
Manmohan Singh (Punjabi)ਪ੍ਰੀਤਮ ਖੁਦ ਡੂੰਘਾ ਅਤੇ ਅਥਾਹ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਆਪੇ ਹੀ ਪ੍ਯਾਰਾ ਬਡਾ ਗਹਿਰਾ ਔਰ ਗੰਭੀਰੁ ਹੈ, ਤਿਸ ਕੇ ਬਰਾਬਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਗੰਭੀਰੁ = ਡੂੰਘੇ ਜਿਗਰੇ ਵਾਲਾ। ਤਿਸੁ ਜੇਵਡੁ = ਉਸ ਜਿਤਨਾ ਵੱਡਾ।

SikhNet (Spanish)El Señor es Profundo e Insondable; nadie Lo puede igualar.

ਸਭਿ ਘਟ ਆਪੇ ਭੋਗਵੈ ਪਿਆਰਾ; ਵਿਚਿ ਨਾਰੀ ਪੁਰਖ ਸਭੁ ਸੋਇ ॥

sabh ghatt aape bhogavai piaaraa; vich naaree purakh sabh soe | Ang 605

Sant Singh KhalsaThe Beloved Himself enjoys every heart; He is contained within every woman and man.
Manmohan SinghIn every, the Beloved Himself enjoys. He, the Lord is contained within all the men and women.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਪ੍ਰੀਤਮ ਆਪ ਅਨੰਦ ਮਾਣਦਾ ਹੈ। ਉਹ ਸੁਆਮੀ ਸਮੂਹ ਮਰਦਾਂ ਅਤੇ ਤੀਮੀਆਂ ਵਿੱਚ ਵਿਆਪਕ ਹੈ।
Fareedkot Teekaਸੋ ਪ੍ਯਾਰਾ ਪ੍ਰਭੂ ਸਭ ਇਸਤ੍ਰੀ ਪੁਰਖੋਂ ਪੁਨਃ ਸਭ ਘਟੋਂ ਮੇਂ ਆਪ ਹੀ ਭੋਗ ਕਰ ਰਹਾ ਹੈ॥
Prof. Sahib Singhਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)Él Mismo está gozando en todas las formas; Él es la Luz en cada uno.

ਨਾਨਕ. ਗੁਪਤੁ ਵਰਤਦਾ ਪਿਆਰਾ; ਗੁਰਮੁਖਿ ਪਰਗਟੁ ਹੋਇ ॥੪॥੨॥

naanak. gupat varatadaa piaaraa; guramukh paragatt hoe |4|2| Ang 605

Sant Singh KhalsaO Nanak, the Beloved is pervading everywhere, but He is hidden; through the Guru, He is revealed. ||4||2||
Manmohan SinghNanak, the Beloved is unmanifestly pervading everywhere and it is through the Guru that he becomes manifest.
Manmohan Singh (Punjabi)ਨਾਨਕ, ਪ੍ਰੀਤਮ ਅਲੋਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪ੍ਰਤੱਖ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਯਾਰਾ ਪਰਮੇਸ੍ਵਰ ਗੁਪਤ ਰੂਪ ਬਰਤ ਰਹਾ ਹੈ ਅਰ ਗੁਰੋਂ ਦ੍ਵਾਰੇ ਪ੍ਰਗਟ ਹੋਤਾ ਹੈ॥੪॥੨॥
Prof. Sahib Singhਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੪॥੨॥

* ਨੋਟ: ਅੰਕ ੪ ਨੂੰ 'ਚਉਥਾ' ਪੜ੍ਹਨਾ ਹੈ। ਇਹ ਹਦਾਇਤ ਵੰਨਗੀ ਵਜੋਂ ਹੈ। ਲਫ਼ਜ਼ 'ਮਹਲਾ' ਦੇ ਨਾਲ ਅੰਕ ੧, ੨, ੩, ੪ ਆਦਿਕ ਨੂੰ ਹਰ ਥਾਂ ਪਹਿਲਾ, ਦੂਜਾ, ਤੀਜਾ, ਚੌਥਾ ਆਦਿਕ ਪੜ੍ਹਨਾ ਹੈ। ਇਸ ਦਾ ਭਾਵ ਹੈ-ਗੁਰੂ ਨਾਨਕ ਪਹਿਲਾ ਸਰੀਰ, ਦੂਜਾ ਸਰੀਰ, ਤੀਜਾ ਸਰੀਰ, ਚੌਥਾ ਸਰੀਰ ਆਦਿਕ।

SikhNet (Spanish)Dice Nanak, aunque Escondido para la vista, se vuelve Manifiesto a través del Guru. (4‑2)
Answers quote the Granth verbatim with Ang citations. AI commentary is not Gurbani and not a religious ruling.