ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਸਭਹੂ ਕੋ ਰਸੁ; ਹਰਿ ਹੋ ॥੧॥ ਰਹਾਉ ॥
sabhahoo ko ras; har ho |1| rahaau |
Sant Singh KhalsaThe Lord is the essence of all. ||1||Pause||
Manmohan SinghGod is the essence of everything. Pause.
Manmohan Singh (Punjabi)ਵਾਹਿਗੁਰੂ ਹਰਿ ਸ਼ੈ ਦਾ ਨਚੋੜ ਹੈ। ਠਹਿਰਾਉ।
Fareedkot Teekaਹੇ ਭਾਈ! ਸਰਬ ਕਾ (ਰਸੁ) ਅਨੰਦ ਭੋਗਤਾ ਹਰੀ ਹੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ॥੧॥ ਰਹਾਉ ॥ਪਦ ਅਰਥ ਕੋ = ਦਾ। ਸਭਹੂ ਕੋ = ਸਾਰੇ ਹੀ ਜੀਵਾਂ ਦਾ। ਰਸੁ = ਸ੍ਰੇਸ਼ਟ ਆਨੰਦ। ਹੋ = ਹੇ ਭਾਈ! ਹਰਿ = ਹਰਿ ਨਾਮ ॥੧॥ ਰਹਾਉ ॥
SikhNet (Spanish)Oh Señor, eres la Esencia de todo.(1-Pausa)
ਕਾਹੂ ਜੋਗ ਕਾਹੂ ਭੋਗ; ਕਾਹੂ ਗਿਆਨ ਕਾਹੂ ਧਿਆਨ ॥ ਕਾਹੂ ਹੋ; ਡੰਡ ਧਰਿ ਹੋ ॥੧॥
kaahoo jog kaahoo bhog; kaahoo giaan kaahoo dhiaan | kaahoo ho; ddandd dhar ho |1|
Sant Singh KhalsaSome practice Yoga, some indulge in pleasures; some live in spiritual wisdom, some live in meditation. Some are bearers of the staff. ||1||
Manmohan SinghSome practice science of yoga, some indulgence, some Divine Knowledge, and some meditation. Some like to be staff bearer hermits.
Manmohan Singh (Punjabi)ਕਈ ਯੋਗ ਦੀ ਵਿਦਿਆ ਕਈ ਖਾਹਿਸ਼ਾਂ ਦੀ ਪੂਰਤੀ, ਕਈ ਬ੍ਰਹਿਮ-ਵੀਚਾਰ ਤੇ ਕਈ ਸਿਮਰਣ ਦਾ ਅਭਿਆਸ ਕਰਦੇ ਹਨ। ਕਈ ਸੋਟਾ ਰਖਣ ਵਾਲੇ ਸਾਧੂ ਹੋਣਾ ਪਸੰਦ ਕਰਦੇ ਹਨ।
Fareedkot Teekaਕਹੀਂ ਜੋਗ ਕਾ ਰਸੁ ਲੇ ਰਹਾ ਹੈ ਔਰ ਕਿਸੀ ਅਸਥਾਨ ਵਿਸਿਓਂ ਮੇਂ ਲੰਪਟ ਹੂਆ ਹੂਆ ਹੈ, ਪੁਨਾ ਕਹੂੰ ਗਿਆਨ ਰਸ ਕਾ ਭੋਗਤਾ ਹੋ ਰਹਾ ਹੈ ਤਥਾ ਕਹੀਂ ਧਿਆਕਾਰ ਬ੍ਰਿਤੀ ਕਰ ਰਸ ਲੇ ਰਹਾ ਹੈ॥ ਕਹੀਂ ਡੰਡ ਧਾਰ ਕਰ ਸੰਨ੍ਯਾਸੀ ਹੋ ਰਹਾ ਹੈ॥੧॥
Prof. Sahib Singh(ਪਰ) ਹੇ ਭਾਈ! (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਕ ਪੈ ਗਿਆ ਹੈ, ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ। ਕਿਸੇ ਨੂੰ ਗਿਆਨ-ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ, ਤੇ ਕਿਸੇ ਨੂੰ ਡੰਡਾ-ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ ॥੧॥ਪਦ ਅਰਥ ਕਾਹੂ ਜੋਗ = ਕਿਸੇ ਨੂੰ ਜੋਗ ਕਮਾਣ ਦਾ ਰਸ ਹੈ। ਭੋਗ = ਦੁਨੀਆ ਦੇ ਪਦਾਰਥ ਮਾਨਣੇ। ਧਿਆਨ = ਸਮਾਧੀ ਲਾਣੀ। ਡੰਡ ਧਰਿ = ਡੰਡਾਧਾਰੀ ਜੋਗੀ ॥੧॥
SikhNet (Spanish)Algunos se involucran en disciplinar el cuerpo, algunos en gozar de los placeres; algunos en tener más conocimiento, y otros en hacer meditaciones, algunos guardan el bastón del Yogui. (1)
ਕਾਹੂ ਜਾਪ ਕਾਹੂ ਤਾਪ; ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ; ਗਉਨੁ ਕਰਿ ਹੋ ॥੨॥
kaahoo jaap kaahoo taap; kaahoo poojaa hom nem | kaahoo ho; gaun kar ho |2|
Sant Singh KhalsaSome chant in meditation, some practice deep, austere meditation; some worship Him in adoration, some practice daily rituals. Some live the life of a wanderer. ||2||
Manmohan SinghSome love lip repetition, some penance, some worship, burnt offerings and daily rites. Some like a wandering existence.
Manmohan Singh (Punjabi)ਕਈ ਮੂਹ ਜ਼ਬਾਨੀ ਉਚਾਰਣ ਕਈ ਤਪੱਸਿਆ ਅਤੇ ਕਈ ਉਪਾਸਨਾ ਹਵਨ ਤੇ ਨਿਤ ਕਰਮਾਂ ਨੂੰ ਪਿਆਰ ਕਰਦੇ ਹਨ। ਕਈਆਂ ਨੂੰ ਫਿਰਨ ਤੁਰਨ ਵਾਲਾ ਜੀਵਨ ਭਾਉਂਦਾ ਹੈ।
Fareedkot Teekaਕਾਹੂੰ ਜਪ ਕਰਤਾ, ਕਹੀਂ ਤੀਰਥ ਕਰਤਾ, ਕਿਸੀ ਅਸਥਾਨ ਮੇਂ ਪੂਜਾ ਕਰਤਾ ਹੈ ਔਰ ਹੋਮ ਪੁਨਾ ਨੇਮ ਜੋ ਬਾਰਾਂ ਪ੍ਰਕਾਰ ਕਾ ਸੌਚ ਆਦਿ ਹੈ, ਸੋਈ ਕਰ ਰਹਾ ਹੈ॥ ਹੇ ਭਾਈ! ਕਿਸੀ ਠੌਰ ਤੀਰਥ ਜਾਤ੍ਰੀ ਹੋ ਕਰ (ਗਉਨ) ਰਟਨ ਕਰਤਾ ਹੈ॥੨॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਛੱਡ ਕੇ) ਕਿਸੇ ਨੂੰ (ਦੇਵੀ ਦੇਵਤਿਆਂ ਦੇ ਵੱਸ ਕਰਨ ਦੇ) ਜਾਪ ਪਸੰਦ ਆ ਰਹੇ ਹਨ, ਕਿਸੇ ਨੂੰ ਧੂਣੀਆਂ ਤਪਾਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ-ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿੱਤ ਦੀ ਕਾਰ ਪਸੰਦ ਹੈ, ਤੇ ਕਿਸੇ ਨੂੰ (ਰਮਤਾ ਸਾਧੂ ਬਣ ਕੇ) ਧਰਤੀ ਉਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ॥੨॥ਪਦ ਅਰਥ ਤਾਪ = ਧੂਣੀਆਂ ਤਪਾਣੀਆਂ। ਹੋਮ = ਹਵਨ। ਨੇਮ = ਨਿੱਤ ਦੀ ਕਾਰ। ਗਉਨੁ = (ਧਰਤੀ ਉਤੇ) ਰਮਤੇ ਸਾਧੂ ਬਣ ਕੇ ਫਿਰਦੇ ਰਹਿਣਾ ॥੨॥
SikhNet (Spanish)Algunos se dedican a la contemplación, otros atienden sus austeridades; algunos alaban el fuego observando disciplinas religiosas; otros vagan por aquí y por allá.(2)
ਕਾਹੂ ਤੀਰ ਕਾਹੂ ਨੀਰ; ਕਾਹੂ ਬੇਦ ਬੀਚਾਰ ॥ ਨਾਨਕਾ; ਭਗਤਿ ਪ੍ਰਿਅ ਹੋ ॥੩॥੨॥੧੫੫॥
kaahoo teer kaahoo neer; kaahoo bed beechaar | naanakaa; bhagat pria ho |3|2|155|
Sant Singh KhalsaSome live by the shore, some live on the water; some study the Vedas. Nanak loves to worship the Lord. ||3||2||155||
Manmohan SinghSome love the shore, some the water and some the study of Vedas. To Nanak, the devotional service of God is dear.
Manmohan Singh (Punjabi)ਕਈ ਕਿਨਾਰੇ ਨੂੰ ਪਿਆਰ ਕਰਦੇ ਹਨ, ਕਈ ਪਾਣੀ ਤੇ ਕਈ ਵੇਦਾ ਦੇ ਪੜ੍ਹਨ ਨੂੰ। ਨਾਨਕ ਨੂੰ ਵਾਹਿਗੁਰੂ ਦੀ ਅਨੁਰਾਗੀ ਸੇਵਾ ਪਿਆਰੀ ਹੈ।
Fareedkot Teekaਕਹੀਂ ਗੰਗਾਦਿ ਨਦੀਓਂ ਕੇ ਕਨਾਰੇ ਬੈਠਾ ਹੈ, ਕਹੂੰ ਜਲ ਮੇਂ ਖੜਾ ਹੋ ਰਹਾ ਹੈ, ਕਿਸੀ ਜਗਾ ਬੇਦ ਬੀਚਾਰ ਹੋ ਰਹਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸਰਬ ਰੂਪ ਪਰਮੇਸ੍ਵਰ ਹੀ ਹੈ, ਪਰੰਤੂ ਤਿਸ ਕੋ ਭਗਤੀ ਪਿਆਰੀ ਹੈ, ਵਾ ਮੇਰੇ ਕੋ ਤੋ ਭਗਤੀ ਪਿਆਰੀ ਹੈ॥੩॥੨॥੧੫੫॥
Prof. Sahib Singhਹੇ ਭਾਈ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਪਰ, ਹੇ ਨਾਨਕ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ॥੩॥੨॥੧੫੫॥ਪਦ ਅਰਥ ਤੀਰ = ਕੰਢਾ, ਨਦੀ ਦਾ ਕੰਢਾ। ਨੀਰ = ਪਾਣੀ, ਤੀਰਥ-ਇਸ਼ਨਾਨ। ਪ੍ਰਿਅ = ਪਿਆਰਾ ॥੩॥
SikhNet (Spanish)Algunos son peregrinos a las orillas de los ríos santos y discursan sobre los Vedas. Dice Nanak, simplemente sé un Devoto del Amor de tu Señor.(3-2-155)