ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਅਬ ਮੋਹਿ; ਲਬਧਿਓ ਹੈ. ਹਰਿ ਟੇਕਾ ॥
ab mohi; labadhio hai. har ttekaa |
Sant Singh KhalsaNow I have found the Support of my Lord.
Manmohan SinghI have now found the support of my God.
Manmohan Singh (Punjabi)ਮੈਂ ਹੁਣ ਆਪਣੇ ਵਾਹਿਗੁਰੂ ਦਾ ਆਸਰਾ ਲੱਭ ਲਿਆ ਹੈ।
Fareedkot Teekaਅਬ ਮੈਨੇ (ਟੇਕਾ) ਅਧਾਰ ਰੂਪ ਹਰੀ ਕੋ (ਲਬਧਿਓ) ਲਭ ਲੀਆ, ਭਾਵ ਪ੍ਰਾਪਤਿ ਭ੍ਯਾ ਹੂੰ॥
Prof. Sahib Singhਹੁਣ ਮੈਂ ਪਰਮਾਤਮਾ ਦਾ ਆਸਰਾ ਲੱਭ ਲਿਆ ਹੈ।ਪਦ ਅਰਥ ਮੋਹਿ = ਮੈਂ। ਲਬਧਿਓ ਹੈ = ਲੱਭ ਲਿਆ ਹੈ। ਟੇਕਾ = ਆਸਰਾ।
SikhNet (Spanish)He encontrado el Refugio de mi Señor, mira, el Guru lleno de Éxtasis,
ਗੁਰ ਦਇਆਲ ਭਏ ਸੁਖਦਾਈ; ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥
gur deaal bhe sukhadaaee; andhulai maanik dekhaa |1| rahaau |
Sant Singh KhalsaThe Guru, the Giver of peace, has become merciful to me. I was blind - I see the jewel of the Lord. ||1||Pause||
Manmohan SinghGuru, the giver of peace, has become merciful to me and I, the blind one, have seen the jewel of God. Pause.
Manmohan Singh (Punjabi)ਆਰਾਮ ਬਖਸ਼ਣਹਾਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਗਹੇ ਹਨ ਅਤੇ ਮੈਂ ਅੰਨ੍ਹੇ ਨੇ ਵਾਹਿਗੁਰੂ ਦੇ ਹੀਰੇ ਨੂੰ ਵੇਖ ਲਿਆ ਹੈ। ਠਹਿਰਾਉ।
Fareedkot Teekaਜੋ ਗੁਰੂ ਸੁਖਦਾਈ ਮੇਰੇ ਕੋ ਦਯਾਲ ਹੂਏ ਹੈਂ ਤੋ ਮੈਂ (ਅੰਧੁਲੈ) ਅਗ੍ਯਾਨੀ ਨੇ ਪ੍ਰਮਾਤਮਾ ਰੂਪ ਮਾਣਕ ਦੇਖਾ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ (ਮੇਰੇ ਉਤੇ) ਦਇਆਵਾਨ ਹੋਏ ਹਨ, ਮੈਂ ਅੰਨ੍ਹੇ ਨੇ ਨਾਮ-ਮੋਤੀ ਵੇਖ ਲਿਆ ਹੈ ॥੧॥ ਰਹਾਉ ॥ਪਦ ਅਰਥ ਦਇਆਲ = ਦਇਆਵਾਨ। ਅੰਧੁਲੈ = ਮੈਂ ਅੰਨ੍ਹੇ ਨੇ। ਮਾਣਿਕੁ = ਨਾਮ-ਮੋਤੀ। ਦੇਖਾ = ਵੇਖ ਲਿਆ ਹੈ ॥੧॥ ਰਹਾਉ ॥
SikhNet (Spanish)me mostró Su Compasión, a mí, al ciego, y ahora he podido ver la Joya de Dios. (1-Pausa)
ਕਾਟੇ ਅਗਿਆਨ ਤਿਮਰ. ਨਿਰਮਲੀਆ; ਬੁਧਿ ਬਿਗਾਸ ਬਿਬੇਕਾ ॥
kaatte agiaan timar. niramaleea; budh bigaas bibekaa |
Sant Singh KhalsaI have cut away the darkness of ignorance and become immaculate; my discriminationg intellect has blossomed forth.
Manmohan SinghCasting off the darkness of ignorance I have become immaculate and my discriminating intellect has blossomed.
Manmohan Singh (Punjabi)ਬੇਸਮਝੀ ਦੇ ਅਨ੍ਹੇਰੇ ਨੂੰ ਨਵਿਰਤ ਕਰ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰੀ ਵੀਚਾਰਵਾਨ ਅਕਲ ਪ੍ਰਫੁਲਤ ਹੋ ਗਈ ਹੈ।
Fareedkot Teekaਜਬ ਬੁਧੀ ਕੋ ਬਿਬੇਕ ਕਾ ਬਿਗਾਸ ਹੂਆ, ਤਬ ਨਿਰਮਲ ਹੂਈ। ਅਗ੍ਯਾਨ ਰੂਪੀ (ਤਿਮਰ) ਅੰਧੇਰੇ ਕੇ ਦੋਨੋਂ ਭਾਗ ਕਾਟੇ ਗਏ, ਭਾਵ ਅਵਰਣ ਵਖੇ ਸਕਤੀਆਂ ਨਿਵਿਰਤ ਹੋ ਗਈਆਂ॥☬ਅਗ੍ਯਾਨ ਕੇ ਦੂਰ ਹੋਨੇ ਸੇ ਕਿਆ ਹੂਆ? ਤਾਂ ਮੇਂ ਦ੍ਰਿਸਟਾਂਤ:
Prof. Sahib Singh(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਹਨੇਰੇ ਕੱਟੇ ਗਏ ਹਨ, ਮੇਰੀ ਬੁੱਧੀ ਨਿਰਮਲ ਹੋ ਗਈ ਹੈ, ਮੇਰੇ ਅੰਦਰ ਚੰਗੇ ਮੰਦੇ ਦੀ ਪਰਖ ਦੀ ਸ਼ਕਤੀ ਦਾ ਪਰਕਾਸ਼ ਹੋ ਗਿਆ ਹੈ।ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਤਿਮਰ = ਹਨੇਰੇ। ਨਿਰਮਲੀਆ = ਪਵਿੱਤਰ। ਬੁਧਿ = ਅਕਲ। ਬਿਗਾਸ = ਪਰਕਾਸ਼। ਬਿਬੇਕਾ = (ਚੰਗੇ ਮੰਦੇ ਕੰਮ ਦੀ) ਪਰਖ ਦੀ ਸ਼ਕਤੀ।
SikhNet (Spanish)Me he liberado de mi ignorancia, mi ser se purificó, mi intuición y mi sentido de discriminación, han despertado.
ਜਿਉ ਜਲ ਤਰੰਗ. ਫੇਨੁ ਜਲ ਹੋਈ ਹੈ; ਸੇਵਕ ਠਾਕੁਰ ਭਏ ਏਕਾ ॥੧॥
jiau jal tarang. fen jal hoee hai; sevak tthaakur bhe ekaa |1|
Sant Singh KhalsaAs the waves of water and the foam become water again, the Lord and His servant become One. ||1||
Manmohan SinghAs the wave and foam of water become water, so the Lord's slave and the Lord become one,
Manmohan Singh (Punjabi)ਜਿਸ ਤਰ੍ਹਾਂ ਪਾਣੀ ਦੀ ਲਹਿਰ ਤੇ ਝੱਗ ਪਾਣੀ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਸਾਈਂਦਾ ਗੋਲਾ ਤੇ ਸਾਈਂ ਇਕ ਹੋ ਜਾਂਦੇ ਹਨ।
Fareedkot Teekaਜਿਸ ਪ੍ਰਕਾਰ ਜਲ ਕੇ ਤਰੰਗ ਅਰ ਫੇਨ ਰੂਪ ਹੀ ਹੋਵੈ ਹੈਂ, ਤਿਸੀ ਪ੍ਰਕਾਰ ਸੇਵਕ ਠਾਕੁਰ ਮਿਲ ਕੇ ਏਕ ਰੂਪ ਹੀ ਹੋਤੇ ਭਏ ਹੈਂ॥੧॥
Prof. Sahib Singh(ਮੈਨੂੰ ਸਮਝ ਆ ਗਈ ਹੈ ਕਿ) ਜਿਵੇਂ ਪਾਣੀ ਦੀਆਂ ਲਹਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ, ਤਿਵੇਂ ਮਾਲਕ-ਪ੍ਰਭੂ ਅਤੇ ਉਸ ਦੇ ਸੇਵਕ ਇਕ-ਰੂਪ ਹੋ ਜਾਂਦੇ ਹਨ ॥੧॥ਪਦ ਅਰਥ ਫੇਨੁ = ਝੱਗ। ਠਾਕੁਰ = ਮਾਲਕ-ਪ੍ਰਭੂ ॥੧॥
SikhNet (Spanish)Así como la espuma que se desliza sobre la cresta de la ola es disuelta de nuevo en el agua, así el Maestro y el Sirviente del Señor se vuelven uno. (1)
ਜਹ ਤੇ ਉਠਿਓ. ਤਹ ਹੀ ਆਇਓ; ਸਭ ਹੀ ਏਕੈ ਏਕਾ ॥
jeh te utthio. teh hee aaeo; sabh hee ekai ekaa |
Sant Singh KhalsaHe is taken in again, into what from which he came; all is one in the One Lord.
Manmohan SinghThe slave comes there where from he had welled up and in all respects becomes one with the One Lord.
Manmohan Singh (Punjabi)ਗੋਲਾ ਉਥੇ ਆ ਜਾਂਦਾ ਹੈ, ਜਿਥੇ ਉਹ ਉਤਪੰਨ ਹੋਇਆ ਸੀ ਅਤੇ ਸਮੂਹ ਤਰ੍ਹਾਂ ਹੀ ਇਕ ਸਾਈਂ ਨਾਲ ਇਕ ਮਿਕ ਹੋ ਜਾਂਦਾ ਹੈ।
Fareedkot Teekaਜਿਸ ਚੇਤਨ ਤੇ ਸਤਾ ਪਾਇਕਰ ਮਨ ਉਠਾ ਥਾ ਕ੍ਯਾ ਚੰਚਲ ਹੂਆ ਫਿਰਤਾ ਥਾ ਤਿਸੀ ਮੇਂ ਆਨ ਇਸਥਿਤ ਹੂਆ ਹੈ, ਸਭੀ ਜੀਵੋਂ ਮੇਂ ਜੋ ਏਕੋ ਏਕ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ) ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਉਸ ਵਿਚ ਹੀ ਲੀਨ ਹੁੰਦਾ ਹੈ, ਇਹ ਸਾਰੀ ਰਚਨਾ ਹੀ ਇਕ ਪਰਮਾਤਮਾ ਦਾ ਹੀ ਖੇਲ-ਪਸਾਰਾ ਹੈ।ਪਦ ਅਰਥ ਜਹ ਤੇ = ਜਿਸ ਥਾਂ ਤੋਂ।
SikhNet (Spanish)Nanak dice, he visto al Señor por todas partes,
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ; ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥
naanak drisatt aaeo srab tthaaee; praanapatee har samakaa |2|4|27|
Sant Singh KhalsaO Nanak, I have come to see the Master of the breath of life, all-pervading everywhere. ||2||4||27||
Manmohan SinghNanak, I see God, the Lord of life, uniformly contained in all the places.
Manmohan Singh (Punjabi)ਨਾਨਕ, ਮੈਂ ਜਿੰਦ-ਜਾਨ ਦੇ ਸੁਆਮੀ, ਵਾਹਿਗੁਰੂ ਨੂੰ ਸਾਰੀਆਂ ਥਾਵਾਂ ਅੰਦਰ ਇਕ ਸਮਾਨ ਵਿਆਪਕ ਵੇਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਾਣੋਂ ਕਾ ਪਤੀ ਹਰੀ ਜੋ ਸਮ ਦ੍ਰਿਸ਼ਟੀ ਕਾ ਦਾਤਾ ਹੈ, ਸਰਬ ਅਸਥਾਨੋਂ ਮੇਂ ਬਿਆਪਕ ਦ੍ਰਿਸ਼ਟ ਆਇਆ ਹੈ॥੨॥੪॥੨੭॥
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਦਿੱਸ ਪਿਆ ਹੈ ਕਿ ਪ੍ਰਾਣਾਂ ਦਾ ਮਾਲਕ ਹਰੀ ਸਭਨੀਂ ਥਾਈਂ ਇਕ-ਸਮਾਨ ਵੱਸ ਰਿਹਾ ਹੈ ॥੨॥੪॥੨੭॥ਪਦ ਅਰਥ ਦ੍ਰਿਸਟਿ ਆਇਓ = ਦਿੱਸ ਪਿਆ ਹੈ। ਸ੍ਰਬ ਠਾਈ = ਸਭਨੀਂ ਥਾਈਂ। ਸਮਕਾ = ਇਕ-ਸਮਾਨ ॥੨॥੪॥੨੭॥
SikhNet (Spanish)sí, la vida de toda vida es la misma en todo. (2-4-27)