ੴ

ਸਿੱਖਬਾਣੀ · SikhBani

ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥

mai neere anik bhojan bahu binjan tin siau drisatt na karai...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1209, 1210 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1209

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰਾ ਮਨੁ; ਏਕੈ ਹੀ ਪ੍ਰਿਅ ਮਾਂਗੈ ॥

meraa man; ekai hee pria maangai | Ang 1209

Sant Singh KhalsaMy mind longs for the One Beloved Lord.
Manmohan SinghMy soul longs for its only Beloved.
Manmohan Singh (Punjabi)ਮੇਰੀ ਜਿੰਦੜੀ ਕੇਵਲ ਆਪਣੇ ਪ੍ਰੀਤਮ ਨੂੰ ਹੀ ਚਾਹੁੰਦੀ ਹੈ।
Fareedkot Teekaਮੇਰਾ ਮਨ ਏਕ ਹੀ (ਪ੍ਰਿਅ) ਪਤੀ ਵਾਹਿਗੁਰੂ ਕੋ (ਮਾਗੈ) ਚਾਹਤਾ ਹੈ॥☬ਜੇ ਕਹੇ ਭਲਾ ਕੋਈ ਵੈਸਾ ਔਰ ਭੀ ਹੈ? ਸੋ ਕਹਿਤੇ ਹੈਂ:
Prof. Sahib Singhਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ।

ਪਦ ਅਰਥ ਏਕੈ ਹੀ ਪ੍ਰਿਅ = ਏਕੈ ਪ੍ਰਿਅ ਹੀ, ਸਿਰਫ਼ ਪਿਆਰੇ ਪ੍ਰਭੂ ਦਾ (ਦਰਸਨ) ਹੀ। ਮਾਂਗੈ = ਮੰਗਦਾ ਹੈ {ਇਕ-ਵਚਨ}।

SikhNet (Spanish)Mi mente añora a Su Único Señor,

ਪੇਖਿ ਆਇਓ. ਸਰਬ ਥਾਨ ਦੇਸ; ਪ੍ਰਿਅ ਰੋਮ ਨ ਸਮਸਰਿ. ਲਾਗੈ ॥੧॥ ਰਹਾਉ ॥

pekh aaeo. sarab thaan des; pria rom na samasar. laagai |1| rahaau | Ang 1209

Sant Singh KhalsaI have looked everywhere in every country, but nothing equals even a hair of my Beloved. ||1||Pause||
Manmohan SinghI have seen all the places and the countries, but nothing equals even an hair of my love. Pause.
Manmohan Singh (Punjabi)ਮੈਂ ਸਾਰੀਆਂ ਥਾਵਾਂ ਅਤੇ ਮੁਲਕ ਵੇਖੇ ਹਨ, ਪਰੰਤੂ ਕੁਝ ਭੀ ਮੇਰੇ ਪਿਆਰੇ ਦੇ ਇਕ ਵਾਲ ਦੇ ਬਰਾਬਰ ਭਹੀ ਨਹੀਂ। ਠਹਿਰਾਉ।
Fareedkot Teekaਮੈਂ ਸਰਬ ਦੇਸੋਂ ਮੇਂ, ਸਰਬ ਅਸਥਾਨੋਂ ਕੋ ਦੇਖਿ ਆਇਆ ਹੂੰ, ਪਰੰਤੂ ਮੇਰੇ (ਪ੍ਰਿਅ) ਪਤੀ ਕੇ ਰੋਮ ਕੇ (ਸਮਸਰਿ) ਬਰਾਬਰ ਕੋਈ ਲਾਗਤਾ ਨਹੀਂ॥੧॥ ਰਹਾਉ ॥
Prof. Sahib Singhਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਪੇਖਿ = ਵੇਖ ਕੇ। ਸਮਸਰਿ = ਬਰਾਬਰ ॥੧॥ ਰਹਾਉ ॥

SikhNet (Spanish)He buscado por los mundos, pero como Él no hay otro. (1-Pausa)

ਮੈ ਨੀਰੇ. ਅਨਿਕ ਭੋਜਨ ਬਹੁ ਬਿੰਜਨ; ਤਿਨ ਸਿਉ. ਦ੍ਰਿਸਟਿ ਨ ਕਰੈ ਰੁਚਾਂਗੈ ॥

mai neere. anik bhojan bahu binjan; tin siau. drisatt na karai ruchaangai | Ang 1209

Sant Singh KhalsaAll sorts of delicacies and dainties are placed before me, but I do not even want to look at them.
Manmohan SinghBefore me are placed various diets and many dainties, but I desire not even to look at them.
Manmohan Singh (Punjabi)ਮੇਰੇ ਅੱਗੇ ਅਨੇਕਾਂ ਖਾਣੇ ਅਤੇ ਘਣੇਰੇ ਪਦਾਰਥ ਰਖੇ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਵੇਖਣਾ ਭੀ ਨਹੀਂ ਚਾਹੁੰਦੀ।
Fareedkot Teekaਮੇਰੇ ਕੋ ਅਨਿਕ ਪ੍ਰਕਾਰ ਕੇ ਭੋਜਨ ਔਰ ਬਹੁਤੇ ਹੀ (ਬਿੰਜਨ) ਸਲੂਣੇ ਵਾ ਮੇਵੇ ਵਾਲੇ ਭੋਜਨ (ਨੀਰੇ) ਪਰੋਸੇ, ਪਰੰਤੂ ਮੇਰਾ ਮਨ ਤਿਨ ਕੇ ਸਾਥ (ਰੁਚਾਂਗੈ) ਰੁਚੀ ਕਰ ਕੇ ਦ੍ਰਿਸ੍ਟੀ ਨਹੀਂ ਕਰਤਾ॥☬ਜੇ ਕਹੇ ਕ੍ਯਾ ਚਾਹਤਾ ਹੈ? ਸੋ ਕਹਿਤੇ ਹੈਂ:
Prof. Sahib Singhਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ।

ਪਦ ਅਰਥ ਨੀਰੇ = ਪਰੋਸੇ, ਥਾਲ ਵਿਚ ਪਾ ਕੇ ਰੱਖੇ। ਬਿੰਜਨ = ਸੁਆਦਲੇ ਖਾਣੇ। ਦ੍ਰਿਸਟਿ = ਨਿਗਾਹ। ਰੁਚਾਂਗੈ = ਰੁਚੀ।

SikhNet (Spanish)El mundo puso sus delicias frente a mí, pero mi mente no se desvió, pues en el interior está viva la añoranza

ਹਰਿ ਰਸੁ ਚਾਹੈ, ਪ੍ਰਿਅ ਪ੍ਰਿਅ ਮੁਖਿ ਟੇਰੈ; ਜਿਉ ਅਲਿ ਕਮਲਾ ਲੋਭਾਂਗੈ ॥੧॥

har ras chaahai, pria pria mukh tterai; jiau al kamalaa lobhaangai |1| Ang 1209

Sant Singh KhalsaI long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||
Manmohan SinghAs the bumble-bee covets the lotus flower, so I long for the God's elixir and with my mouth utter "Beloved, my Beloved ".
Manmohan Singh (Punjabi)ਜਿਸ ਤਰ੍ਹਾਂ ਭਊਰਾ ਕੰਵਲ ਫੁੱਲ ਨੂੰ ਲਲਚਾਉਂਦਾ ਹੈ ਉਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਲੋਚਦੀ ਹਾਂ ਅਤੇ ਆਪਣੇ ਮੂੰਹ ਨਾਲ ਪ੍ਰੀਤਮ ਮੇਰਾ ਪ੍ਰੀਤਮ ਉਚਾਰਦੀ ਹਾਂ।
Fareedkot Teekaਹਰੀ ਰਸੁ ਚਾਹਿਤਾ ਹੈ ਔਰ ਬਾਰੰਬਾਰ (ਪ੍ਰਿਅ ਪ੍ਰਿਅ) ਪਤੀ ਪਤੀ ਕਰ ਕੇ ਸੁਖ ਸੇ ਪੁਕਾਰਤਾ ਹੈ। ਜੈਸੇ ਭਵਰਾ ਕਮਲ ਕੇ ਊਪਰ ਲੋਭਤਾ ਹੈ ਐਸਾ ਪ੍ਰੇਮੁ ਹੈ॥੧॥
Prof. Sahib Singhਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ 'ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!' ਹੀ ਬੋਲਦਾ ਰਹਿੰਦਾ ਹੈ ॥੧॥

ਪਦ ਅਰਥ ਰਸੁ = ਸੁਆਦ। ਪ੍ਰਿੳ = ਹੇ ਪਿਆਰੇ! ਮੁਖਿ = ਮੂੰਹੋਂ। ਟੇਰੈ = ਬੋਲਦਾ ਹੈ। ਅਲਿ = ਭੌਰਾ। ਕਮਲਾ = ਕੌਲ-ਫੁੱਲ। ਲੋਭਾਂਗੈ = ਲਲਚਾਂਦਾ ਹੈ ॥੧॥

SikhNet (Spanish)y por eso ella sólo recita el Nombre de Dios, así como la abeja negra que da vueltas alrededor del loto. (1)

ਗੁਣ ਨਿਧਾਨ ਮਨਮੋਹਨ ਲਾਲਨ; ਸੁਖਦਾਈ ਸਰਬਾਂਗੈ ॥

gun nidhaan manamohan laalan; sukhadaaee sarabaangai | Ang 1210

Sant Singh KhalsaThe Treasure of Virtue, the Enticer of the mind, my Beloved is the Giver of peace to all.
Manmohan SinghHe the Treasure of virtues and the Enticer of mind, my Beloved is the Giver of peace to all.
Manmohan Singh (Punjabi)ਉਹ ਨੇਕੀਆਂ ਦਾ ਖਜਾਨਾ ਅਤੇ ਮਨ ਨੂੰ ਚੁਰਾਉਣ ਵਾਲਾ ਮੇਰਾ ਪ੍ਰੀਤਮ ਸਾਰਿਆਂ ਨੂੰ ਆਰਾਮ ਬਖਸ਼ਣਹਾਰ ਹੈ।
Fareedkot Teekaਹੇ ਗੁਣ ਨਿਧਾਨ ਮਨ ਕੇ ਮੋਹਨੇ ਵਾਲੇ! ਹੇ ਪ੍ਯਾਰੇ! ਸਰਬਾਂਗੋ ਕੇ ਸੁਖ ਦੇਨੇਹਾਰੇ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!

ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਲਾਲਨ = ਹੇ ਸੋਹਣੇ ਲਾਲ! ਸਰਬਾਂਗੈ = ਹੇ ਸਭ ਜੀਵਾਂ ਵਿਚ ਵਿਆਪਕ!

SikhNet (Spanish)Él es el Tesoro de Virtud, el que cautiva la mente, mi Amor Dador de Éxtasis, Quien está siempre en todo.

ਗੁਰਿ ਨਾਨਕ. ਪ੍ਰਭ ਪਾਹਿ ਪਠਾਇਓ; ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥

gur naanak. prabh paeh patthaaeo; milahu sakhaa gal laagai |2|5|28| Ang 1210

Sant Singh KhalsaGuru Nanak has led me to You, O God. Join with me, O my Best Friend, and hold me close in Your Embrace. ||2||5||28||
Manmohan SinghGuru Nanak has led me to my Lord. O God, my Friend, meet thou me and hug me to Thy bosom,
Manmohan Singh (Punjabi)ਗੁਰੂ ਨਾਨਕ ਨੇ ਮੈਨੂੰ ਮੇਰੇ ਸੁਆਮੀ ਕੋਲ ਘਲਿਆ ਹੈ, ਹੇ ਵਾਹਿਗੁਰੂ! ਮੇਰੇ ਮਿਤਰ ਤੂੰ ਮੈਨੂੰ ਮਿਲ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ ਸਖਾ! ਗੁਰੋਂ ਨੇ ਸਬਦ ਰੂਪੀ ਚਿਠੀ ਦੇ ਕੇ ਆਪ ਕੇ ਪਾਸ ਭੇਜੇ ਹੈਂ। ਅਬ ਗਲ ਲਗ ਕੇ ਮਿਲੋ, ਭਾਵ ਅਭੇਦ ਹੋਵੋ॥੨॥੫॥੨੮॥
Prof. Sahib Singhਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥

ਪਦ ਅਰਥ ਗੁਰਿ = ਗੁਰੂ ਨੇ। ਪਾਹਿ = ਪਾਸ, ਕੋਲ। ਪਠਾਇਓ = ਭੇਜਿਆ ਹੈ। ਸਖਾ = ਹੇ ਮਿੱਤਰ! ਗਲਿ ਲਾਗੈ = ਗਲ ਨਾਲ ਲੱਗ ਕੇ ॥੨॥੫॥੨੮॥

SikhNet (Spanish)Mi Guru me ha guiado hasta mi Dios, oh Señor, mi amado Amigo, abrázame en Tu Ser lleno de Bienestar. (2-5-28)
Answers quote the Granth verbatim with Ang citations. AI commentary is not Gurbani and not a religious ruling.