ਕੰਧੀ ਵਹਣ. ਨ ਢਾਹਿ; ਤਉ ਭੀ ਲੇਖਾ ਦੇਵਣਾ ॥
kandhee vehan. na dtaeh; tau bhee lekhaa devanaa |
Sant Singh KhalsaO river, do not destroy your banks; you too will be asked to give your account.
Manmohan SinghO river-flood, destroy thou not thy bank. Thou too have to give an account.
Manmohan Singh (Punjabi)ਹੇ ਦਰਿਆ ਦੇ ਹੜ੍ਹ! ਤੂੰ ਆਪਣਿਆਂ ਕਿਨਾਰਿਆਂ ਨੂੰ ਨਾਂ ਢਾਅ। ਤੈਨੂੰ ਭੀ ਹਿਸਾਬ ਕਿਤਾਬ ਦੇਣਾ ਪੈਣਾ ਹੈ।
Fareedkot Teekaਹੇ ਵਹਿਣ ਅਰਥਾਤ ਦਰੀਆਉ! (ਕੰਧ) ਕਿਨਾਰੇ ਕੋ ਆਪਣੀ ਢਾਹ ਲਗਾਇ ਕਰ ਜੁਲਮ ਨ ਕਰ, ਕਿਉਂ ਕਿ ਪ੍ਰਲੋਕ ਬੀਚ ਜਾਇ ਕਰ ਕੇ ਤੈਨੇ ਬੀ ਲੇਖਾ ਦੇਣਾ ਹੋਇਗਾ। ਐਸੇ ਸੁਨ ਕਰ ਕੇ ਦਰੀਆਉ ਅਧਿਕ ਢਾਹੁਣ ਲਗਾ ਤਬ ਪਰਮੇਸ੍ਵਰ ਕੀ ਹੁਕਮੁ ਅਦੂਲੀ ਜਾਨ ਕਰ ਅਰ ਪਸਚਾਤਾਪ ਕਰ ਪੁਨਾ ਕਹਿਤੇ ਹੈਂ॥
Prof. Sahib Singhਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ।
ਪਦ ਅਰਥ ਵਹਣ = ਹੇ ਵਹਣ! ਕੰਧੀ = ਨਦੀ ਦਾ ਕੰਢਾ। ਤਉ = ਤੂੰ।
SikhNet (Spanish)Farid, oh río, no destruyas tus orillas, pues serás llamado a entregar cuentas también,
ਜਿਧਰਿ ਰਬ ਰਜਾਇ; ਵਹਣੁ ਤਿਦਾਊ ਗੰਉ ਕਰੇ ॥੮੪॥
jidhar rab rajaae; vehan tidaaoo gnau kare |84|
Sant Singh KhalsaThe river flows in whatever direction the Lord orders. ||84||
Manmohan SinghThe river-flood flows in the direction, as is the will of God.
Manmohan Singh (Punjabi)ਦਰਿਆ ਦਾ ਹੜ੍ਹ ਉਸ ਪਾਸੇ ਨੂੰ ਵਗਦਾ ਹੈ, ਜਿਧਰ ਵਾਹਿਗੁਰੂ ਦੀ ਰਜਾ।
Fareedkot Teekaਹੇ ਵਾਹਿਣ! ਅਰਥਾਤ ਹੇ ਪ੍ਰਵਾਹ! ਜਿਸ ਤਰਫ ਰਬ ਕੀ ਰਜਾਇ ਹੈ, ਤਿਸੀ ਤਰਫ ਗਵਨ ਕਿਆ ਚਲਨਾ ਕਰ; ਵਾ ਹੇ ਜੀਵ! ਵਹਿਣ ਵੇਦ ਸ਼ਾਸਤ੍ਰੋਂ ਕੀ ਮ੍ਰਿਯਾਦਾ ਰੂਪੀ ਜੋ (ਕੰਧੀ) ਕਿਨਾਰਾ ਹੈ, ਸੋ ਢਾਹਿ ਨਾ, ਭਾਵ ਯੇਹ ਵੇਦ ਮ੍ਰਿਯਾਦਾ ਮੇਂ ਜੇ ਨਹੀਂ ਚਲੇਗਾ ਤੌ ਤੈਨੇ ਭੀ ਪ੍ਰਲੋਕ ਮੇਂ ਲੇਖਾ ਦੇਣਾ ਹੀ ਹੈ। ਕਿਉਂਕਿ ਜਿਸ ਤਰਫ ਕੋ ਚਲਾਵਣੇ ਕੀ ਆਗਿਆ ਦਿਤੀ ਹੈ, ਹੇ (ਵਹਿਣ) ਜੀਵ! ਤੂੰ ਤਿਸੀ ਤਰਫ ਚਲ, ਭਾਵ ਵੇਦ ਸ਼ਾਸਤ੍ਰ ਵਾਹਿਗੁਰੂ ਕੀ ਆਗਿਆ ਰੂਪ ਹੈਂ॥੮੪॥
Prof. Sahib Singh(ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ॥੮੪॥
ਪਦ ਅਰਥ ਜਿਧਰਿ = ਜਿਸ ਪਾਸੇ। ਰਬ ਰਜਾਇ = ਰੱਬ ਦੀ ਮਰਜ਼ੀ। ਤਿਦਾਊ = ਉਸੇ ਪਾਸੇ। ਗੰਉ ਕਰੇ = ਰਸਤਾ ਬਣਾਉਂਦਾ ਹੈ, ਤੁਰਦਾ ਹੈ; ਚਾਲ ਚੱਲਦਾ ਹੈ ॥੮੪॥
* ਨੋਟ: ਸ਼ਲੋਕ ਨੰ: ੮੨ ਵਿਚ ਫਰੀਦ ਜੀ ਨੇ 'ਦੁੱਖ' ਨੂੰ 'ਅੱਗ' ਦਾ ਨਾਮ ਦਿੱਤਾ ਹੈ। ਸ਼ਲੋਕ ਨੰ: ੮੨ ਵਿਚ ਗੁਰੂ ਅਰਜਨ ਦੇਵ ਜੀ ਇਸ ਨੂੰ 'ਵਿਸੂਲਾ ਬਾਗ਼' ਆਖਦੇ ਹਨ। ਇਥੇ ਫਰੀਦ ਜੀ ਸੰਸਾਰਕ ਦੁੱਖਾਂ ਨੂੰ 'ਇਕ ਲੰਮੀ ਨਦੀ, ਪ੍ਰਵਾਹ, ਵਹਣ' ਆਖਦੇ ਹਨ। ਮਨੁੱਖਾ ਜੀਵਨ ਨਦੀ ਦਾ ਕੰਢਾ ਹੈ ਜੋ ਦੁੱਖਾਂ-ਰੂਪੀ ਪ੍ਰਵਾਹ ਦੇ ਵੇਗ ਨਾਲ ਢਹਿ ਰਿਹਾ ਹੈ।
SikhNet (Spanish)el río fluye en la dirección que el Señor decide. (84)