ਮਹਲਾ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.
ਫਰੀਦਾ ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥
fareedaa umar suhaavarree; sang suvanarree deh |
Sant Singh KhalsaFareed, life is blessed and beautiful, along with the beautiful body.
Manmohan SinghFarid beauteous is the life, together with the charming body.
Manmohan Singh (Punjabi)ਫਰੀਦ! ਸੁੰਦਰ ਹੈ ਜਿਦਗੀ ਮਨਮੋਹਨੇ ਸਰੀਰ ਸਮੇਤ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਉਮਰ ਸੁਹਾਵੜੀ ਕੇ ਸੰਗ ਮਿਲ ਕਰ ਇਹ ਦੇਹ ਸਫਲ ਹੋ ਜਾਤੀ ਹੈ॥
Prof. Sahib Singhਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,
ਪਦ ਅਰਥ ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।
SikhNet (Spanish)Farid, la vida es bendita y preciosa junto con el bello cuerpo,
ਵਿਰਲੇ ਕੇਈ ਪਾਈਅਨਿ; ਜਿੰਨੑਾ ਪਿਆਰੇ ਨੇਹ ॥੮੩॥
virale keee paaeean; jinaa piaare neh |83|
Sant Singh KhalsaOnly a rare few are found, who love their Beloved Lord. ||83||
Manmohan SinghOnly few such persons are found, who love their Beloved.
Manmohan Singh (Punjabi)ਕੇਵਲ ਥੋੜ੍ਹੇ ਹੀ ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪਿਆਰ ਹੈ।
Fareedkot Teekaਪਰੰਤੂ ਇਸ ਐਸੀ ਮਾਨਸ ਦੇਹੀ ਕੋ ਪਾਇ ਕਰ ਕੇ ਜਿਨੋਂ ਕਾ ਪਿਆਰੇ ਪਰਮੇਸ੍ਵਰ ਕੇ ਸਾਥ ਪ੍ਰੇਮ ਹੈ ਐਸੇ ਸੰਤ ਜਨ ਸੰਸਾਰ ਮੇਂ ਵਿਰਲੇ ਹੀ ਦੇਖੀਤੇ ਹੈਂ॥੮੩॥☬ਏਕ ਸਮੇਂ ਪਾਕਪਟਣ ਨਗਰ ਕੀ ਤਰਫ ਦਰੀਆਉ ਕਾ ਢਾਹਾ ਆਇ ਲਗਾ। ਤਬ ਲੋਕ ਅਪਣੀ ਰਖ੍ਯਾ ਕੇ ਨਮਿਤ ਬੇਨਤੀ ਕਰ ਕੇ ਫਰੀਦ ਜੀ ਕੋ ਤਹਾਂ ਲੇ ਗਏ। ਦਰੀਆਉ ਕੇ ਪਾਸ ਜਾਇ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੮੩॥
ਪਦ ਅਰਥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੮੩॥
SikhNet (Spanish)pero encuentra uno a muy pocos que viven enamorados del Bienamado Señor. (83)