ਸਿਰੀਰਾਗੁ ਮਹਲਾ ੧ ॥
sireeraag mahalaa 1 | Ang 18
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਧ੍ਰਿਗੁ ਜੀਵਣੁ ਦੋਹਾਗਣੀ; ਮੁਠੀ ਦੂਜੈ ਭਾਇ ॥
dhrig jeevan dohaaganee; mutthee doojai bhaae | Ang 18
Sant Singh KhalsaThe life of the discarded bride is cursed. She is deceived by the love of duality.
Manmohan SinghAccursed is the life of the discarded bride, as she is deluded by another's love.
Manmohan Singh (Punjabi)ਲਾਨ੍ਹਤ-ਮਾਰੀ ਹੈ ਛੁਟੜ ਵਹੁਟੀ ਦੀ ਜ਼ਿੰਦਗੀ। ਉਹ ਹੋਰਸ ਦੀ ਮੁਹੱਬਤ ਨੇ ਠੱਗ ਲਈ ਹੈ।
Fareedkot Teekaਜੋ ਦ੍ਵੈਤ ਭਾਵਨਾ ਕਰ ਠੱਗੀ ਹੂਈ ਦੁਹਾਗਣੀ ਹੈਂ ਤਿਨ ਕੇ ਜੀਵਨੇ ਕੋ ਧਿਕਾਰ ਹੈ॥
Prof. Sahib Singhਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ।ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਦੋਹਾਗਣੀ = ਮੰਦੇ ਭਾਗਾਂ ਵਾਲੀ, ਪਤੀ ਤੋਂ ਵਿੱਛੁੜੀ ਹੋਈ। ਮੁਠੀ = ਮੁੱਠੀ, ਠੱਗੀ ਹੋਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪ੍ਰੇਮ ਵਿਚ।
SikhNet (Spanish)Sin esperanza está la vida de la novia descarriada, ella está siendo engañada por el amor de otro.
ਕਲਰ ਕੇਰੀ ਕੰਧ ਜਿਉ; ਅਹਿਨਿਸਿ ਕਿਰਿ. ਢਹਿ ਪਾਇ ॥
kalar keree kandh jiau; ahinis kir. dteh paae | Ang 18
Sant Singh KhalsaLike a wall of sand, day and night, she crumbles, and eventually, she breaks down altogether.
Manmohan SinghLike the wall containing calcareous matter, day and night, she continues crumbling (and finally) falls down.
Manmohan Singh (Punjabi)ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ।
Fareedkot Teekaਕੱਲਰ ਜਿਸ ਕੰਧ ਕੋ ਕਲਰੁ ਲਗਾ ਹੋਵੇ ਵਾ (ਕਲਰ) ਰੇਹੀ ਕੀ ਕੰਧ ਹੋਵੇ, ਸੋ (ਅਹਿਨਿਸਿ) ਦਿਨ ਰਾਤ੍ਰੀ ਮੇਂ ਕਿਰ ਕਿਰ ਕਰ ਢਹਿ ਪੜਤੀ ਹੈ, ਭਾਵ ਏਹ ਕਿ ਮਨਮੁਖ ਜੀਵ ਬਾਰੰਬਾਰ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ।ਪਦ ਅਰਥ ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ = ਕਿਰ ਕੇ।
SikhNet (Spanish)Como la pared que teniendo cal, día y noche se descarapela, así ella se desmenuza hasta que finalmente cae por completo.
ਬਿਨੁ ਸਬਦੈ. ਸੁਖੁ ਨਾ ਥੀਐ; ਪਿਰ ਬਿਨੁ. ਦੂਖੁ ਨ ਜਾਇ ॥੧॥
bin sabadai. sukh naa theeai; pir bin. dookh na jaae |1| Ang 18
Sant Singh KhalsaWithout the Word of the Shabad, peace does not come. Without her Husband Lord, her suffering does not end. ||1||
Manmohan SinghWithout the Name peace ensues not, without the Beloved grief does not depart.
Manmohan Singh (Punjabi)ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।
Fareedkot Teekaਹੇ ਭਾਈ! ਗੁਰ ਉਪਦੇਸ ਸੇ ਬਿਨਾਂ ਜੀਵ ਕੋ ਵਾਹਿਗੁਰੂ ਪਤੀ ਕੇ ਮਿਲਾਪ ਕਾ ਅਨੰਦੁ ਪ੍ਰਾਪਤਿ ਨਹੀ ਹੋਤਾ ਹ, ਔਰ ਆਤਮਾਨੰਦ ਬਿਨਾਂ ਦੁਖ ਕੀ ਨਿਬ੍ਰਤੀ ਨਹੀਂ ਹੁੰਦੀ॥੧॥
Prof. Sahib Singh(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥
SikhNet (Spanish)Sin el Nombre, la Paz no está asegurada, y sin el Bienamado, la aflicción no desaparece. (1)
ਮੁੰਧੇ. ਪਿਰ ਬਿਨੁ; ਕਿਆ ਸੀਗਾਰੁ ॥
mundhe. pir bin; kiaa seegaar | Ang 18
Sant Singh KhalsaO soul-bride, without your Husband Lord, what good are your decorations?
Manmohan SinghO Bride! of what avail is thy adornment without thy Bridegroom?9
Manmohan Singh (Punjabi)ਹੇ ਪਤਨੀਏ! ਆਪਣੇ ਪਤੀ ਦੇ ਬਾਝੋਂ ਤੇਰਾ ਹਾਰ-ਸ਼ਿੰਗਾਰ ਕਿਹੜੇ ਕੰਮ ਦਾ ਹੈ?
Fareedkot Teekaਹੇ ਜੱਗ੍ਯਾਸੂ ਰੂਪ (ਮੁੰਧੇ) ਇਸਤ੍ਰੀ!ਪਤੀ ਸੇ ਬਿਨਾਂ ਤੇਰਾ ਸਿੰਗਾਰ ਕਿਆ ਹੈ ਅਰਥਾਤ ਬ੍ਯਰਥ ਹੈ॥
Prof. Sahib Singhਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।ਪਦ ਅਰਥ ਮੁੰਧੇ = ਹੇ ਮੂਰਖ!
SikhNet (Spanish)Oh novia ¿de qué te sirven todos tus adornos si no tienes a tu Novio?
ਦਰਿ ਘਰਿ ਢੋਈ ਨ ਲਹੈ; ਦਰਗਹ. ਝੂਠੁ ਖੁਆਰੁ ॥੧॥ ਰਹਾਉ ॥
dar ghar dtoee na lahai; daragah. jhootth khuaar |1| rahaau | Ang 19
Sant Singh KhalsaIn this world, you shall not find any shelter; in the world hereafter, being false, you shall suffer. ||1||Pause||
Manmohan SinghIn mansion's door (this world) thou shalt obtain no shelter and being false thou shalt be miserable in the next world. Pause.
Manmohan Singh (Punjabi)ਮੰਦਰ ਦੇ ਬੂਹੇ (ਇਸ ਜਹਾਨ) ਵਿੱਚ ਤੈਨੂੰ ਪਨਾਹ ਨਹੀਂ ਮਿਲਣੀ ਅਤੇ ਕੂੜੀ ਹੋਣ ਕਰਕੇ ਤੂੰ ਅਗਲੇ ਜਹਾਨ ਅੰਦਰ ਅਵਾਜ਼ਾਰ ਹੋਵੇਗੀ। ਠਹਿਰਾਉ।
Fareedkot Teekaਕ੍ਯੋਂਕਿ ਜੋ ਪਤੀ ਸੇ ਬੇਮੁਖ ਇਸਤ੍ਰੀ ਹੈ, ਤਿਨ ਕੋ ਪਤੀ ਕੇ ਘਰ ਮੇਂ (ਢੋਈ) ਸਮੀਪਤਾ ਨਹੀਂ ਪ੍ਰਾਪਤਿ ਹੋਤੀ। ਭਾਵ ਏਹ ਕਿ ਹੇ ਜੀਵ! ਯੱਦਪਿ ਮਾਇਕੀ ਬਿਵਹਾਰੋਂ ਕਰ ਕੇ ਇਸ ਲੋਕ ਮੇਂ ਤੇਰਾ ਮਾਨ ਭੀ ਹੈ, ਤੱਦਪਿ ਵਾਹਿਗੁਰੂ ਸੇ ਬੇਮੁਖਤਾ ਕਰ ਕੇ, ਦੁਹਾਗਣੀ ਇਸਤ੍ਰੀ ਵਤ ਦਰਗਾਹ ਮੇਂ ਝੂਠ ਕਰ ਕੇ ਖੁਆਰੀ ਹੋਵੇਗੀ। ਔਰੁ ਤੇਰੇ ਕੌ ਮਾਨ ਨਹੀ ਪ੍ਰਾਪਤ ਹੋਵੇਗਾ, ਤਾਂ ਤੇ ਤੂੰ ਬਿਚਾਰ ਕਰ ਕੇ ਬੇਮੁਖਤਾ ਕੋ ਛੋਡ ਦੇਹ॥੧॥ ਰਹਾਉ ॥☬ਅਬ ਕ੍ਰਿਸਾਨ ਕੇ ਦ੍ਰਿਸ੍ਟਾਂਤ ਸੇ ਕਹਤੇ ਹੈਂ:
Prof. Sahib Singh(ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਢੋਈ = ਆਸਰਾ, ਸਹਾਰਾ॥੧॥ਰਹਾਉ॥
SikhNet (Spanish)En la mansión del mundo no podrás obtener ningún refugio y viviendo en la falsedad serás miserable en el otro mundo. (1-Pausa)
ਆਪਿ ਸੁਜਾਣੁ. ਨ ਭੁਲਈ; ਸਚਾ ਵਡ ਕਿਰਸਾਣੁ ॥
aap sujaan. na bhulee; sachaa vadd kirasaan | Ang 19
Sant Singh KhalsaThe True Lord Himself knows all; He makes no mistakes. He is the Great Farmer of the Universe.
Manmohan SinghThe True Lord Himself is all wise and forgets not. He is a great husbandman.
Manmohan Singh (Punjabi)ਸੱਚਾ ਸੁਆਮੀ ਖ਼ੁਦ ਸਰਬੱਗ ਹੈ ਅਤੇ ਚੋਧੀਂ ਨਹੀਂ ਖਾਂਦਾ। ਉਹ ਇਕ ਭਾਰਾ ਜ਼ਿਮੀਦਾਰ ਹੈ।
Fareedkot Teekaਹੇ ਭਾਈ! ਹਰੀ ਆਪ ਸੁਜਾਣੁ ਚਤੁਰ ਹੈ ਇਸੀ ਸੇ ਜੀਵੋਂ ਕੇ ਕਰਮੋਂ ਕੋ ਭੂਲਤਾ ਨਹੀਂ, ਔਰ ਵਡਾ ਕ੍ਰਿਸਾਣ ਹੈ, ਖੇਤੀ ਕਾ ਕਾਮ ਕਰਨੇ ਵਾਲੇ ਕੋ ਕਿਰਸਾਨੁ ਕਹਤੇ ਹੈਂ। ਔਰ ਜੀਵ ਉਸ ਕੇ ਹਾਲੀ ਹੈਂ, ਤਾਂ ਤੇ ਤਿਸ ਕੀ ਪ੍ਰਸੰਨਤਾ ਵਾਸਤੇ ਚਤੁਰਾਈ ਸੇ ਖੇਤੀ ਕਰਨੀ ਚਾਹੀਏ॥☬ਸੋ ਪ੍ਰਕਾਰ ਦਿਖਾਵਤੇ ਹੈਂ:
Prof. Sahib Singh(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ।ਪਦ ਅਰਥ ਸੁਜਾਣੁ = ਸਿਆਣਾ।
SikhNet (Spanish)El Señor Verdadero es Todo Sabio y no olvida, Él es el Gran Marido.
ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ ॥
pahilaa dharatee saadh kai; sach naam de daan | Ang 19
Sant Singh KhalsaFirst, He prepares the ground, and then He plants the Seed of the True Name.
Manmohan SinghHe first prepares the mind ground and then gives (sows) the seed of the True Name.
Manmohan Singh (Punjabi)ਪ੍ਰਥਮ ਉਹ ਮਨ-ਜ਼ਮੀਨ ਨੂੰ ਤਿਆਰ ਕਰਦਾ ਹੈ ਤੇ ਫਿਰ ਸਤਿਨਾਮ ਦਾ ਬੀਜ਼ ਦਿੰਦਾ (ਬੀਜਦਾ) ਹੈ।
Fareedkot Teekaਜੀਵ ਰੂਪੁ ਹਾਲੀ ਪਹਲੇ ਅੰਤਸਕਰਣ ਰੂਪੀ ਧਰਤੀ (ਸਾਧ ਕੈ) ਸੁਧ ਕਰ ਕੇ ਸਚਾ ਨਾਮ ਕਾ ਦਾਣਾ ਕਹੀਏ ਬੀਜ ਬੀਜੇ। ਵਾ ਤਾਂ ਤੇ ਗੁਰੂ ਸੁਜਾਣੁ ਚਤੁਰ ਹੈਂ, ਭਾਵ ਇਹ ਕਿ ਬ੍ਰਹਮ ਸ੍ਰੋਤ੍ਰੀ ਔਰ ਬ੍ਰਹਮ ਨੇਸਟੀ ਸੋ ਕਬੀ ਨਹੀਂ ਭੂਲਤਾ ਹੈ, ਔਰੁ ਸੋਈ ਸਭ ਸੇ ਬਡਾ ਕ੍ਰਿਸਾਣੁ ਖੇਤੀ ਕਰਨੇ ਵਾਲਾ ਹੈ। ਪ੍ਰਿਥਮੇ ਜਗ੍ਯਾਸੂ ਜਨ ਕੀ ਅੰਤਸਕਰਨ ਰੂਪੀ ਭੂਮਕਾ ਕੋ ਸੁੱਧ ਕਰ ਕੇ ਤਿਸ ਮੇਂ ਨਾਮ ਰੂਪੀ ਸਚਾ ਬੀਜ (ਦੇ) ਦੇਵੇ ਅਰਥਾਤ ਬੀਜੇ॥
Prof. Sahib Singh(ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ।ਪਦ ਅਰਥ ਸਾਧਿ ਕੈ = ਸਾਫ਼ ਕਰ ਕੇ, ਤਿਆਰ ਕਰ ਕੇ। ਦੇ = ਦੇਂਦਾ ਹੈ। ਦਾਣੁ = ਦਾਣਾ, ਕਣ, ਬੀ।
SikhNet (Spanish)El verdadero y sabio granjero sabe que uno siembra la semilla sólo después de haber removido y preparado la tierra.
ਨਉ ਨਿਧਿ ਉਪਜੈ ਨਾਮੁ ਏਕੁ; ਕਰਮਿ ਪਵੈ ਨੀਸਾਣੁ ॥੨॥
nau nidh upajai naam ek; karam pavai neesaan |2| Ang 19
Sant Singh KhalsaThe nine treasures are produced from Name of the One Lord. By His Grace, we obtain His Banner and Insignia. ||2||
Manmohan SinghFrom the Name of One Lord the nine treasure are produced and the mortal comes to bear the mark of His grace.
Manmohan Singh (Punjabi)ਇਕ ਪ੍ਰਭੂ ਦੇ ਨਾਮ ਤੋਂ ਨੌਂ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ ਅਤੇ ਪ੍ਰਾਣੀ ਉਤੇ ਉਸ ਦੀ ਮਿਹਰ ਦਾ ਚਿੰਨ੍ਹ ਲੱਗ ਜਾਂਦਾ ਹੈ।
Fareedkot Teekaਤਬ ਏਕ ਨਾਮ ਕੇ ਬੀਜਨੇ ਸੇ (ਨਉ ਨਿਧਿ) ਨਵਧਾ ਭਗਤੀ ਉਤਪਤਿ ਹੋਤੀ ਹੈ। ਤਿਸ ਕਾ ਸ੍ਵਰੂਪੁ ਬਿਸਥਾਰ ਪੂਰਬਕ ਸ੍ਰੀ 'ਜਪੁ' ਸਾਹਿਬ ਕੀ 'ਸੁਣਿਐ' ਕੀ ਪੌੜੀ ਮੇਂ ਕਥਨ ਕੀਆ ਹੈ, ਤਹਾਂ ਸੇ ਦੇਖ ਲੇਨਾ। ਸੋ ਜਬ ਐਸੀ ਭਗਤੀ ਉਪਜਤੀ ਹੈ, ਤਬ ਜੀਵ ਕੋ ਤਿਸ ਪਰਮੇਸ੍ਵਰ ਕੀ (ਕਰਮ) ਕ੍ਰਿਪਾ ਕਾ ਨੀਸਾਨ ਪੜਤਾ ਹੈ। ਭਾਵ ਏਹ ਕਿ ਤਬੁ ਪੂਰਨ ਭਗਤ ਔਰ ਗਿਆਨੀ ਹੋਤਾ ਹੈ॥੨॥
Prof. Sahib Singhਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ ॥੨॥ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ, ਪਰਵਾਨਗੀ॥੨॥
SikhNet (Spanish)Así también el Naam, el Nombre del Señor crece, el Tesoro de tesoros, y uno es ungido con la Marca de Su Gracia. (2)
ਗੁਰ ਕਉ. ਜਾਣਿ ਨ ਜਾਣਈ; ਕਿਆ ਤਿਸੁ ਚਜੁ ਅਚਾਰੁ ॥
gur kau. jaan na jaanee; kiaa tis chaj achaar | Ang 19
Sant Singh KhalsaSome are very knowledgeable, but if they do not know the Guru, then what is the use of their lives?
Manmohan SinghWhat is the sense and life conduct of him. who understanding (withstanding), understands not the Guru.
Manmohan Singh (Punjabi)ਉਸ ਦੀ ਕਾਹਦੀ ਅਕਲ ਤੇ ਜੀਵਨ ਮਰਿਆਦਾ ਹੈ, ਜੋ ਸਮਝ (ਸੋਚ) ਦੇ ਹੁੰਦੇ ਹੋਏ, ਗੁਰਾਂ ਨੂੰ ਨਹੀਂ ਸਮਝਦਾ।
Fareedkot Teekaਔਰ ਜੋ ਸਨਮੁਖ ਜੀਵ ਗੁਰੋਂ ਕੇ (ਜਾਣਿ) ਜਾਣ ਕਰ, ਅਰਥਾਤ ਬੇਦ ਸ਼ਾਸਤ੍ਰੋਂ ਸੇ ਗੁਰੋਂ ਕੀ ਮਹਿਮਾਂ ਸ੍ਰਵਨ ਕਰ ਕੇ ਭੀ ਗੁਰੋਂ ਕੋ (ਨ) ਨਹੀਂ ਜਾਣਤੇ ਹੈਂ, ਅਰਥਾਤ ਗੁਰੋਂ ਕਾ ਉਪਦੇਸੁ ਨਹੀਂ ਲੇਤੇ ਹੈਂ। ਵਾ ਗੁਰਾਂ ਕੋ ਜਾਣ ਕਰ ਭੀ ਗੁਰਾ ਦ੍ਵਾਰੇ ਪਰਮੇਸ੍ਵਰ ਕੋ ਨਹੀਂ ਜਾਣਤੇ ਹੈਂ, ਤਿਨ ਪੁਰਸ਼ੋਂ ਕੇ ਕਿਆ (ਚਜੁ ਅਚਾਰੁ) ਉਤਮ ਕਰਮ ਹੈਂ, ਭਾਵ ਏਹ ਕਿ ਕੁਛੁ ਭੀ ਨਹੀਂ ਹੈਂ॥
Prof. Sahib Singhਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ।ਪਦ ਅਰਥ ਜਾਣਿ = ਜਾਣ-ਬੁੱਝ ਕੇ। ਚਜੁ ਅਚਾਰੁ = ਰਵਈਆ।
SikhNet (Spanish)¿Cuál es el sentido y el comportamiento de aquél que, sin poder confrontar su mente, se queda sin entender al Guru?
ਅੰਧੁਲੈ. ਨਾਮੁ ਵਿਸਾਰਿਆ; ਮਨਮੁਖਿ ਅੰਧ ਗੁਬਾਰੁ ॥
andhulai. naam visaariaa; manamukh andh gubaar | Ang 19
Sant Singh KhalsaThe blind have forgotten the Naam, the Name of the Lord. The self-willed manmukhs are in utter darkness.
Manmohan SinghThe Blind man has forgotten the Name. A perverse person (walks) in pitch-darkness.
Manmohan Singh (Punjabi)ਅੰਨ੍ਹੇ- ਇਨਸਾਨ ਨੇ ਨਾਮ ਨੂੰ ਭੁਲਾ ਦਿੱਤਾ ਹੈ। ਪਤਿਤ ਪੁਰਸ਼ ਅੰਨ੍ਹੇਰ-ਘੁੱਪ (ਅੰਦਰ ਟੁਰਦਾ) ਹੈ।
Fareedkot Teekaਹੇ ਭਾਈ! ਮਨਮੁਖ ਰੂਪ (ਅੰਧੁਲੈ) ਅਗ੍ਯਾਨੀ ਪੁਰਸ਼ ਨੇ (ਅੰਧ ਗੁਬਾਰੁ) ਅਗ੍ਯਾਨ ਕੇ ਅੰਧੇਰੇ ਕਰ ਕੇ ਹਰੀ ਕੇ ਨਾਮ ਕੋ ਬਿਸਾਰ ਦੀਆ ਹੈ॥
Prof. Sahib Singh(ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ।ਪਦ ਅਰਥ ਅੰਧੁਲੈ = ਅੰਨ੍ਹੇ ਨੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ ਗੁਬਾਰੁ = ਉਹ ਅੰਨ੍ਹਾ ਜਿਸ ਦੇ ਸਾਹਮਣੇ ਘੁੱਪ ਹਨੇਰਾ ਹੀ ਹੈ।
SikhNet (Spanish)El ciego se ha olvidado del Nombre y el perverso camina en total oscuridad.
ਆਵਣੁ ਜਾਣੁ. ਨ ਚੁਕਈ; ਮਰਿ ਜਨਮੈ. ਹੋਇ ਖੁਆਰੁ ॥੩॥
aavan jaan. na chukee; mar janamai. hoe khuaar |3| Ang 19
Sant Singh KhalsaTheir comings and goings in reincarnation do not end; through death and rebirth, they are wasting away. ||3||
Manmohan SinghHis coming and going ceases not and he is ruined in death and birth.
Manmohan Singh (Punjabi)ਉਸ ਦਾ ਆਉਣਾ ਤੇ ਜਾਣਾ ਖਤਮ ਨਹੀਂ ਹੁੰਦਾ ਅਤੇ ਉਹ ਮਰਣ ਜੰਮਣ ਅੰਦਰ ਤਬਾਹ ਹੁੰਦਾ ਹੈ।
Fareedkot Teekaਇਸ ਸੇ ਤਿਸ ਕਾ ਆਵਾਗਵਨ (ਨ ਚੁਕਈ) ਨਹੀ ਹਟਤਾ ਕਿੰਤੂ ਬਾਰੰਬਾਰ ਜਨਮਤਾ ਔਰ ਮਰਤਾ ਰਹਿਤਾ ਹੈ, ਇਸੀ ਤਰ੍ਹਾਂ ਖ੍ਵਾਰ ਹੋਤਾ ਹੈ। ਕਦਾਚਿਤ ਐਸੀ ਆਸੰਕਾ ਹੋਵੈ ਕਿ ਜਨਮ ਮਰਨ ਕੀ ਬਿਵਸਥਾ ਤੇ ਬਾਸਿਸ੍ਟਾਦਿ ਕਾਰਕੋਂ ਮੇਂ ਭੀ ਬਨੀ ਰਹਿਤੀ ਹੈ, ਫਿਰ ਦੋਨੋਂ ਮੇਂ ਅਧਿਕਤਾ ਅਰ ਨ੍ਯੂਨਤਾ ਕ੍ਯਾ ਹੈ। ਸੋ ਐਸੇ ਹੈ ਕਿ ਬਾਸਿਸਟਾਦਿਕ ਕਾਰਕ ਸੁਤੰਤ੍ਰ ਹੈਂ, ਤਿਸ ਕਰ ਦੁਖੋਂ ਸੇ ਰਹਿਤ ਹੈਂ, ਔਰ ਪਰੰਤਤ੍ਰ ਹੈਂ ਤਾਂ ਤੇ ਕਰਮੋਂ ਕੇ ਆਧੀਨ ਨਰਕ ਸ੍ਵਰਗਾਦਿਕੋਂ ਮੇਂ ਭ੍ਰਮਤੇ ਹੂਏ (ਖੁਆਰੁ) ਸੁਖੀ ਦੁਖੀ ਹੋਤੇ ਹੈਂ। ਔਰ ਜੋ ਪ੍ਰਮੇਸ੍ਵਰ ਸੇ ਬੇਮੁਖਤਾ ਕਰ ਕਰਤੱਬ੍ਯ ਕਰਤੇ ਹੈਂ, ਸੋ ਸਭ ਬ੍ਯਰਥ ਹੀ ਜਾਤੇ ਹੈਂ॥੩॥ ਦ੍ਰਿਸਟਾਂਤੁ:
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ ॥੩॥ਪਦ ਅਰਥ ਨ ਚੁਕਈ = ਨਹੀਂ ਮੁੱਕਦਾ॥੩॥
SikhNet (Spanish)Sus transmigraciones no terminan y es arruinado en el momento del nacimiento y de la muerte.(3)
ਚੰਦਨੁ ਮੋਲਿ ਅਣਾਇਆ; ਕੁੰਗੂ ਮਾਂਗ ਸੰਧੂਰੁ ॥
chandan mol anaaeaa; kungoo maang sandhoor | Ang 19
Sant Singh KhalsaThe bride may buy sandalwood oil and perfumes, and apply them in great quantities to her hair;
Manmohan SinghShe buys and brings sandal, saffron redhead for the partings of her hair.
Manmohan Singh (Punjabi)ਉਹ ਆਪਣੀਆਂ ਮੀਢੀਆਂ ਦੇ ਚੀਰਾਂ ਲਈ ਚੰਨਣ, ਕੇਸਰ ਤੇ ਸ਼ਿੰਗਰਫ਼ ਖ਼ਰੀਦ ਕੇ ਲਿਆਉਂਦੀਂ ਹੈ।
Fareedkot Teekaਜੈਸੇ ਇਸਤ੍ਰੀ ਤਨ ਸੁਗੰਧੀ ਕੋ ਚੰਦਨ ਔਰੁ (ਕੁੰਗੂ) ਕੇਸਰ, ਪੁਨਃ (ਮਾਂਗ) ਜੋ ਇਸਤ੍ਰੀਆਂ ਮਸਤਕ ਸੇ ਬੇਨੀ ਪ੍ਰਯੰਤ ਸੀਧੀ ਰੇਖਾ ਖੈਂਚਤੀ ਹੈਂ ਤਿਸ ਮੇ ਲਗਾਵਨੇ ਕੋ ਸੰਧੂਰ, ਪੁਨਃ ਚੰਦਨੁ ਚੋਆ ਅਤ੍ਰ ਪਾਨ ਕਪੂਰਾਦਿਕ ਪਦਾਰਥ ਮੋਲ ਸੇ ਮੰਗਾ ਲੇਤੀ ਹੈਂ, ਪਰੰਤੂ ਪਤੀ ਕੀ ਪ੍ਰਸੰਨਤਾ ਬਿਨਾਂ ਸਭੀ ਅਡੰਬਰ ਬਿਅਰਥ ਹੈਂ। ਤੈਸੇ ਹੀ ਪਦਾਰਥੁ ਦੇ ਕਰ ਚੌਰਾਸੀਹ ਆਸਣ ਸੀਖ ਲੀਏ, ਵਾ ਚਰਚਾ ਦੀਆਂ ਬਾਤਾਂ ਸਿਖ ਲਈਆਂ, ਅਰ ਉਜਲ ਭੇਖੁ ਭੀ ਬਣਾਇ ਲੀਆ, ਔਰ ਜਟਾਓਂ ਮੇਂ ਭਲੀ ਪ੍ਰਕਾਰ ਧੂੜੀ ਵਾ ਤਿਲਕ ਛਾਪਾ ਲਗਾਇ ਲੀਆ॥
Prof. Sahib Singh(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ।ਪਦ ਅਰਥ ਮੋਲਿ = ਮੁੱਲ ਦੇ ਕੇ, ਮੁੱਲ ਨਾਲ। ਅਣਾਇਆ = ਮੰਗਾਇਆ। ਕੁੰਗੂ = ਕੇਸਰ। ਮਾਂਗ = ਕੇਸਾਂ ਦੇ ਵਿਚਕਾਰ ਬਣਾਇਆ ਹੋਇਆ ਚੀਰ।
SikhNet (Spanish)Ella va y compra azafrán, sándalo y todo para adornar su cabello.
ਚੋਆ ਚੰਦਨੁ ਬਹੁ ਘਣਾ; ਪਾਨਾ ਨਾਲਿ ਕਪੂਰੁ ॥
choaa chandan bahu ghanaa; paanaa naal kapoor | Ang 19
Sant Singh Khalsashe may sweeten her breath with betel leaf and camphor,
Manmohan SinghMoreover she applies to her body in great abundance the perfume of eagle and sandal wood and chews betel leaf mixed with camphor.
Manmohan Singh (Punjabi)ਨਾਲੇ ਉਹ ਊਦ ਤੇ ਚੰਨਣ ਦੀ ਲੱਕੜ ਦਾ ਬਹੁਤ ਜ਼ਿਆਦਾ ਅਤਰ ਦੇਹ ਨੂੰ ਮਲਦੀ ਹੈ ਅਤੇ ਮੁਸ਼ਕ-ਕਾਫੂਰ ਵਿੱਚ ਪਾ ਕੇ ਪਾਨ-ਬੀੜਾ ਖਾਂਦੀ ਹੈ।
Fareedkot Teekaਭਾਵ ਪ੍ਰਾਣਾਯਾਮ ਕੀ ਰੀਤ ਸੇ ਦਸਵੇਂ ਦ੍ਵਾਰ ਸੇ ਬਹੁਤ ਹੀ ਅੰਮ੍ਰਿਤੁ ਚਵਾਇ ਲੈਣਾ, ਔਰੁ ਪਾਨਾ ਨਾਲ ਕਪੂਰੁ, ਭਾਵ ਮਹਾ ਵਾਕ ਆਦਿ ਸੁਰਤੀਓਂ ਸੇ ਮਿਲਾਇ ਕਰ ਸਿਮ੍ਰਤੀਓਂ ਕਾ ਅਰਥੁ ਕਰਨਾ॥
Prof. Sahib Singhਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ।ਪਦ ਅਰਥ ਚੋਆ = ਅਤਰ। ਧਨ = ਇਸਤ੍ਰੀ।
SikhNet (Spanish)Además se pone en su cuerpo perfume de águila y de madera de sándalo,
ਜੇ ਧਨ. ਕੰਤਿ ਨ ਭਾਵਈ; ਤ ਸਭਿ ਅਡੰਬਰ ਕੂੜੁ ॥੪॥
je dhan. kant na bhaavee; ta sabh addanbar koorr |4| Ang 19
Sant Singh Khalsabut if this bride is not pleasing to her Husband Lord, then all these trappings are false. ||4||
Manmohan SinghBut If the bride is not pleasing to her Spouse then all her trappings are false.
Manmohan Singh (Punjabi)ਪਰ ਜੇਕਰ ਲਾੜੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ, ਤਦ ਉਸ ਦੀਆਂ ਸਾਰੀਆਂ ਸ਼ਾਨਦਾਰ ਸਜਾਵਟਾਂ ਝੂਠੀਆਂ ਹਨ।
Fareedkot Teekaਵਾਹਿਗੁਰੂ ਸੇ ਬੇਮੁਖ ਜੀਵੋਂ ਕੋ ਜਪ ਤਪਾਦਿਕੋਂ ਕਾ ਕਰਨਾ, ਵਾ ਭੇਖਾਦਿਕ ਸਿੰਗਾਰੋਂ ਕਾ ਧਾਰਨਾ, ਤਥਾ ਅਨੇਕ ਪ੍ਰਕਾਰੋਂ ਕੇ ਸਾਧਨੋਂ ਕਾ ਕਰਨਾ, ਵਾ ਨਾਨਾ ਪ੍ਰਕਾਰ ਕੀ ਦਾਂਭਿਕ ਕ੍ਰਿਯਾ ਕਾ ਦਿਖਾਉਨਾ, ਸਬ ਹੀ ਬਿਅਰਥ ਔਰੁ ਝੂਠ ਹੈ॥੪॥
Prof. Sahib Singhਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ॥੪॥ਪਦ ਅਰਥ ਕੰਤ ਨ ਭਾਵਈ = ਕੰਤ ਨੂੰ ਚੰਗੀ ਨ ਲੱਗੀ। ਸਭਿ = ਸਾਰੇ॥੪॥
SikhNet (Spanish)mastica un poco de hojas de betel y alcanfor, pero si la esposa no complace a su Esposo entonces todos sus decoros se tornan falsos. (4)
ਸਭਿ ਰਸ ਭੋਗਣ ਬਾਦਿ ਹਹਿ; ਸਭਿ ਸੀਗਾਰ ਵਿਕਾਰ ॥
sabh ras bhogan baad heh; sabh seegaar vikaar | Ang 19
Sant Singh KhalsaHer enjoyment of all pleasures is futile, and all her decorations are corrupt.
Manmohan SinghHer enjoyments of all the pleasure are vain and all her decorations unwholesome.
Manmohan Singh (Punjabi)ਉਸ ਦੀ ਸਮੂਹ ਸੁਆਦ ਮਾਣਨੇ ਬੇਅਰਥ ਹਨ ਅਤੇ ਉਸ ਦੇ ਸਾਰੇ ਹਾਰ ਸ਼ਿੰਗਾਰ ਮੰਦੇ।
Fareedkot Teekaਮਨਮੁਖ ਜੀਵ ਕੇ ਸਭ ਰਸੋਂ ਕਾ ਭੋਗਣਾ ਬ੍ਯਰਥ ਹੈ, ਔਰ ਨਾਨਾ ਸਾਧਨਾਦਿ ਸਿੰਗਾਰ ਬਿਕਾਰੋਂ ਕੇ ਉਪਜਾਉਨੇ ਵਾਲੇ ਹੈਂ॥
Prof. Sahib Singhਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ।ਪਦ ਅਰਥ ਬਾਦਿ = ਵਿਅਰਥ। ਵਿਕਾਰ = ਬੇਕਾਰ।
SikhNet (Spanish)El disfrute de todos los placeres es en vano y sus adornos malsanos.
ਜਬ ਲਗੁ. ਸਬਦਿ ਨ ਭੇਦੀਐ; ਕਿਉ ਸੋਹੈ ਗੁਰਦੁਆਰਿ ॥
jab lag. sabad na bhedeeai; kiau sohai guraduaar | Ang 19
Sant Singh KhalsaUntil she has been pierced through with the Shabad, how can she look beautiful at Guru's Gate?
Manmohan SinghUntil she is pierced through with God's Name how can she look beautiful in Great God's Court?
Manmohan Singh (Punjabi)ਜਦ ਤਾਈਂ ਉਹ ਰੱਬ ਦੇ ਨਾਮ ਨਾਲ ਵਿੰਨ੍ਹੀ ਨਹੀਂ ਜਾਂਦੀ, ਉਹ ਉਸ ਵੱਡੇ ਵਾਹਿਗੁਰੂ ਦੇ ਦਰਬਾਰ ਅੰਦਰ ਕਿਸ ਤਰ੍ਹਾਂ ਸੁੰਦਰ ਲੱਗ ਸਕਦੀ ਹੈ?
Fareedkot Teekaਕ੍ਯੋਂਕਿ ਜਬ ਲਗ ਗੁਰ ਸਬਦ ਕੋ ਨਹੀਂ ਜਾਨੀਏ, ਤਬ ਲਗ ਗੁਰੂ ਕੇ ਦ੍ਵਾਰੇ ਸਾਧ ਸੰਗਤਿ ਮੇਂ ਕੈਸੇ ਸੁਭਾਇਮਾਨ ਹੋਵੈਗਾ, ਭਾਵ ਨਹੀਂ ਹੋਵੈਗਾ॥
Prof. Sahib Singhਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ।
SikhNet (Spanish)Hasta que ella sea atravesada con la Flecha del Nombre de Dios, no podrá verse bella en la Gran Corte de Dios.
ਨਾਨਕ. ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ॥੫॥੧੩॥
naanak. dhan suhaaganee; jin seh naal piaar |5|13| Ang 19
Sant Singh KhalsaO Nanak, blessed is that fortunate bride, who is in love with her Husband Lord. ||5||13||
Manmohan SinghNanak, blessed is the fortunate wife, who bears love with (to) her Consort.
Manmohan Singh (Punjabi)ਨਾਨਕ, ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜਿਸ ਦੀ ਆਪਣੇ ਪਤੀ ਦੇ ਸਾਥ ਪ੍ਰੀਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਨ ਸੁਹਾਗਣੀ ਰੂਪੁ ਗੁਰਮੁਖੋਂ ਕਾ ਵਾਹਿਗੁਰੂ ਪਤੀ ਕੇ ਸਾਥ ਪ੍ਯਾਰੁ ਹੈ, ਸੋਈ ਧੰਨ ਹੈਂ, ਭਾਵ ਏਹਿ ਕਿ ਤਿਨ ਕਾ ਜਨਮੁ ਸਫਲਾ ਹੈ॥੫॥੧੩॥☬ਕਿਸੀ ਏਕ ਮ੍ਰਿਤਕ ਕੋ ਪੜਾ ਦੇਖ ਕਰ ਗੁਰੂ ਜੀ ਵੈਰਾਗ ਮੇਂ ਸਬਦੁ ਉਚਾਰਨ ਕਰਤੇ ਭਏ:
Prof. Sahib Singhਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੫॥੧੩॥ਪਦ ਅਰਥ ਧਨੁ = ਧੰਨ, ਭਾਗਾਂ ਵਾਲੀ। ਸਹ ਨਾਲਿ = ਖਸਮ ਨਾਲ॥੫॥
SikhNet (Spanish)Dice Nanak, bendita es la Esposa afortunada que carga consigo el Amor de su Consorte. (4-13)