ਨਟ ਮਹਲਾ ੪ ॥
natt mahalaa 4 |
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਰਾਮ; ਗੁਰ ਸਰਨਿ ਪ੍ਰਭੂ ਰਖਵਾਰੇ ॥
raam; gur saran prabhoo rakhavaare |
Sant Singh KhalsaIn the Sanctuary of the Guru, the Lord God saves and protects us,
Manmohan SinghSeeking the Guru's protection, the Lord-Master so saves the mortal,
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਸੁਆਮੀ ਮਾਲਕ ਪ੍ਰਾਨੀ ਨੂੰ ਐਸ ਤਰ੍ਹਾਂ ਬਚਾ ਲੈਂਦਾ ਹੈ,
Fareedkot Teekaਹੇ ਭਾਈ! ਜੋ ਗੁਰੋਂ ਕੀ ਸਰਨ ਆਏ ਹੈਂ ਤਿਨ ਕੇ ਪ੍ਰਭੂ ਰਖਵਾਰੇ ਹੂਏ ਹੈਂ॥
Prof. Sahib Singhਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ,ਪਦ ਅਰਥ ਰਾਮ = ਹੇ ਰਾਮ! ਪ੍ਰਭੂ = ਹੇ ਪ੍ਰਭੂ! ਰਖਵਾਰੇ = ਤੂੰ ਰਾਖਾ ਬਣਦਾ ਹੈਂ।
SikhNet (Spanish)Buscando el Santuario del Guru, Dios se vuelve nuestro Refugio;
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ; ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
jiau kunchar tadooai pakar chalaaeo; kar aoopar kadt nisataare |1| rahaau |
Sant Singh Khalsaas He protected the elephant, when the crocodile seized it and pulled it into the water; He lifted him up and pulled him out. ||1||Pause||
Manmohan Singhas he had saved the elephant who prayed to Him stretching forth his trunk out of the water, on being seized and thrown in the water by the crocodile. Pause.
Manmohan Singh (Punjabi)ਜਿਸ ਤਰ੍ਹਾਂ ਉਸ ਹਾਥੀ ਨੂੰ ਬਚਾਇਆ ਸੀ, ਜਦ ਮਗਰਮੱਛ ਦੇ ਪਕੜੇ ਅਤੇ ਪਾਣੀ ਵਿੱਚ ਚਲਾ ਕੇ ਮਾਰੇ ਹੋਏ ਨੇ, ਆਪਣੀ ਸੁੰਡ ਪਾਣੀ ਵਿਚੋਂ ਬਾਹਰ ਕੱਢ ਕੇ, ਉਸ ਦੇ ਅੱਗੇ ਪ੍ਰਾਰਥਨਾ ਕੀਤੀ ਸੀ। ਠਹਿਰਾਉ।
Fareedkot Teekaਜੈਸੇ ਹਾਥੀ ਤੰਦੂਏ ਨੇ ਪਕਰ ਕਰ ਜਲ ਮੇਂ ਚਲਾਇਆ ਥਾ। (ਕਰਿ) ਹਾਥ ਜੋ ਸੁੰਡ ਹੈ, ਸੋ ਜਲ ਤੇ ਉਪਰ ਕਢਿ ਕੇ ਜਬ ਰਾਮ ਸਬਦ ਕਹਿਆ ਤਬ ਦੋਵੈ ਹੀ ਅਰਥਾਤ ਹਾਥੀ ਔ ਤੰਦੂਆ ਵਿਸੇਸ ਕਰ ਕੇ ਤਾਰੇ ਹੈਂ॥੧॥ ਰਹਾਉ ॥
Prof. Sahib Singhਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ ॥੧॥ ਰਹਾਉ ॥ਪਦ ਅਰਥ ਕੁੰਚਰੁ = ਗਜ, ਹਾਥੀ (ਸਰਾਪ ਨਾਲ ਗੰਧਰਬ ਤੋਂ ਬਣਿਆ ਹੋਇਆ ਹਾਥੀ)। ਤਦੂਐ = ਤੰਦੂਏ ਨੇ। ਪਕਰਿ = ਫੜ ਕੇ। ਊਪਰੁ = ਉੱਚਾ {ਵਿਸ਼ੇਸ਼ਣ}। ਕਢਿ = ਕੱਢ ਕੇ। ਨਿਸਤਾਰੇ = ਬਚਾ ਲਿਆ ॥੧॥ ਰਹਾਉ ॥
SikhNet (Spanish)así Dios mismo protegió al elefante atrapado por el cocodrilo.(1-Pausa)
ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ; ਮਨਿ ਸਰਧਾ ਕਰਿ ਹਰਿ ਧਾਰੇ ॥
prabh ke sevak bahut at neeke; man saradhaa kar har dhaare |
Sant Singh KhalsaGod's servants are sublime and exalted; they enshrine faith for Him in their minds.
Manmohan SinghVery greatly sublime are the Lord's slaves. Thy install their Lord's in their mind with faith.
Manmohan Singh (Punjabi)ਵੱਡੇ ਸ਼੍ਰੇਸ਼ਟ ਹਨ ਸੁਆਮੀ ਦੇ ਗੋਲੇ। ਭਰੋਸੇ ਸਹਿਤ ਉਹ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪ੍ਰਭੂ ਕੇ ਸੇਵਕ ਬਹੁਤ ਅਤ੍ਯੰਤ ਹੀ ਸੁੰਦਰ ਹੈਂ, ਕਿਉਂਕਿ ਸਰਧਾ ਕਰ ਕੇ ਹਰੀ ਕੋ ਮਨ ਮੇਂ ਜੋ ਧਾਰਤੇ ਹੈਂ॥
Prof. Sahib Singhਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ (ਉਹਨਾਂ ਦੇ ਮਨ ਵਿਚ) ਸਰਧਾ ਪੈਦਾ ਕਰ ਕੇ ਉਹਨਾਂ ਨੂੰ (ਆਪਣੇ ਨਾਮ ਦਾ) ਸਹਾਰਾ ਦੇਂਦਾ ਹੈ।ਪਦ ਅਰਥ ਅਤਿ ਨੀਕੇ = ਬਹੁਤ ਸੋਹਣੇ। ਮਨਿ = ਮਨ ਵਿਚ। ਕਰਿ = ਪੈਦਾ ਕਰ ਕੇ। ਧਾਰੇ = ਸਹਾਰਾ ਦੇਂਦਾ ਹੈ।
SikhNet (Spanish)Los Sirvientes de Dios son de Alma dulce y ellos alaban a su Señor con toda Fe.
ਮੇਰੇ ਪ੍ਰਭਿ. ਸਰਧਾ ਭਗਤਿ ਮਨਿ ਭਾਵੈ; ਜਨ ਕੀ ਪੈਜ ਸਵਾਰੇ ॥੧॥
mere prabh. saradhaa bhagat man bhaavai; jan kee paij savaare |1|
Sant Singh KhalsaFaith and devotion are pleasing to my God's Mind; He saves the honor of His humble servants. ||1||
Manmohan SinghFaith and devotional service are pleasing to my Master's mind and he saves the honour of His serfs.
Manmohan Singh (Punjabi)ਭਰੋਸਾ ਤੇ ਪ੍ਰੇਮਮਈ ਸੇਵਾ ਮੈਂਡੇ ਮਾਲਕ ਦੇ ਚਿੱਤ ਨੂੰ ਚੰਗੇ ਲਗਦੇ ਹਨ ਅਤੇ ਉਹ ਆਪਣੇ ਦਾਸਾਂ ਦੀ ਇਜ਼ੱਤ ਆਬਰੂ ਬਰਕਰਾਰ ਰਖਦਾ ਹੈ।
Fareedkot Teekaਮੇਰੇ ਪ੍ਰਭੂ ਕੇ ਮਨ ਮੇਂ ਸਰਧਾ ਔ ਭਗਤੀ ਭਾਵਤੀ ਹੈ, ਇਸੀ ਤੇ ਦਾਸੋਂ ਕੀ (ਪੈਜ) ਪਤ ਸਵਾਰਤਾ ਹੈ ਵਾ ਪ੍ਰਤਗ੍ਯਾ ਸਵਾਰਤਾ ਹੈ, ਭਾਵ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਨੇ ਆਪ ਹੀ (ਆਪਣੇ ਸੇਵਕ ਦੇ ਅੰਦਰ) ਸਰਧਾ-ਭਗਤੀ ਪੈਦਾ ਕੀਤੀ ਹੁੰਦੀ ਹੈ, ਸੇਵਕ ਉਸ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਂਦਾ ਹੈ ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਭਾਵੈ = ਭਾਉਂਦਾ ਹੈ। ਪੈਜ = ਇੱਜ਼ਤ ॥੧॥
SikhNet (Spanish)La Fe de los Devotos complace a Dios y así Él salva el honor de Sus Santos. (1)
ਹਰਿ ਹਰਿ ਸੇਵਕੁ. ਸੇਵਾ ਲਾਗੈ; ਸਭੁ ਦੇਖੈ ਬ੍ਰਹਮ ਪਸਾਰੇ ॥
har har sevak. sevaa laagai; sabh dekhai braham pasaare |
Sant Singh KhalsaThe servant of the Lord, Har, Har, is committed to His service; He sees God pervading the entire expanse of the universe.
Manmohan SinghThe Lord Master's slave yokes himself to His service and perceives the Lord contained in the whole world.
Manmohan Singh (Punjabi)ਸੁਆਮੀ ਮਾਲਕ ਦਾ ਗੋਲਾ ਆਪਣੇ ਆਪ ਨੂੰ ਉਸ ਦੀ ਟਹਿਲ ਸੇਵਾ ਵਿੱਚ ਜੋੜਦਾ ਹੈ ਤੇ ਸਾਈਂ ਨੂੰ ਸਾਰੇ ਸੰਸਾਰ ਅੰਦਰ ਰਮਿਆ ਵੇਖਦਾ ਹੈ।
Fareedkot Teekaਜੋ ਮਨ ਬਾਣੀ ਕਰ ਕੇ ਪ੍ਰਮੇਸਰ ਕੇ ਸੇਵਕ ਹੈਂ, ਸੋ ਸੇਵਾ ਮੇਂ ਹੀ ਲਾਗੇ ਹੈਂ, ਸੋ ਸਭ (ਪਸਾਰੇ) ਸੰਸਾਰ ਮੇਂ ਬ੍ਰਹਮ ਹੀ ਦੇਖਤੇ ਹੈਂ॥
Prof. Sahib Singhਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ,ਪਦ ਅਰਥ ਸਭੁ = ਹਰ ਥਾਂ। ਪਸਾਰੇ = ਪਸਾਰਾ, ਖਿਲਾਰਾ।
SikhNet (Spanish)Los Sirvientes del Señor están dedicados a Su Servicio y ven en cada cosa la Manifestación de Dios.
ਏਕੁ ਪੁਰਖੁ ਇਕੁ ਨਦਰੀ ਆਵੈ; ਸਭ ਏਕਾ ਨਦਰਿ ਨਿਹਾਰੇ ॥੨॥
ek purakh ik nadaree aavai; sabh ekaa nadar nihaare |2|
Sant Singh KhalsaHe sees the One and only Primal Lord God, who blesses all with His Glance of Grace. ||2||
Manmohan SinghHe beholds the only one Lord, who looks upon all alike.
Manmohan Singh (Punjabi)ਉਹ ਕੇਵਲ ਇਕ ਸੁਆਮੀ ਨੂੰ ਹੀ ਤਕੱਦਾ ਹੈ, ਜੋ ਸਾਰਿਆਂ ਨੂੰ ਇਕ ਸਮਾਨ ਦੇਖਦਾ ਹੈ।
Fareedkot Teekaਜਿਸ ਕੋ ਏਕ ਪੁਰਖ ਪਰਮਾਤਮਾ (ਇਕੁ) ਅਦੁਤੀ ਨਜਰੀ ਆਵਤਾ ਹੈ, ਸੋ ਸਭ ਕੋ ਦ੍ਰਿਸ੍ਟ ਕਰ ਕੇ ਹੀ ਦੇਖਤਾ ਹੈ॥੨॥
Prof. Sahib Singhਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ॥੨॥ਪਦ ਅਰਥ ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਹਾਰੇ = ਵੇਖਦਾ ਹੈ ॥੨॥
SikhNet (Spanish)Ellos sólo ven al Señor por todas partes, a ese Señor que ve a todos por igual. (2)
ਹਰਿ ਪ੍ਰਭੁ ਠਾਕੁਰੁ. ਰਵਿਆ ਸਭ ਠਾਈ; ਸਭੁ ਚੇਰੀ ਜਗਤੁ ਸਮਾਰੇ ॥
har prabh tthaakur. raviaa sabh tthaaee; sabh cheree jagat samaare |
Sant Singh KhalsaGod, our Lord and Master, is permeating and pervading all places; He takes care of the whole world as His slave.
Manmohan SinghGod, the Lord Master is pervading all the places and takes care of the whole world as His handmaid.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਸੰਸਾਰ ਨੂੰ ਆਪਣੀ ਟਹਿਲਣ ਜਾਣ ਕੇ ਉਸ ਦੀ ਸੰਭਾਲ ਕਰਦਾ ਹੈ।
Fareedkot Teekaਹਰਿ ਸਾਮ੍ਰਥ ਠਾਕੁਰ ਸਭ ਥਾਵੋਂ ਮੇਂ ਰਵਿਆ ਹੈ, ਐਸੇ ਜਾਨ ਕੈ ਸਭ ਜਗਤ ਕੋ ਉਸ ਕੀ ਦਾਸੀ ਔ ਪ੍ਰਮੇਸਰ ਕੋ ਪਤੀ ਸਮਾਲਤਾ, ਭਾਵ ਸਮਝਤਾ ਹੈ॥
Prof. Sahib Singhਮਾਲਕ ਹਰੀ ਪ੍ਰਭੂ ਸਭ ਥਾਵਾਂ ਵਿਚ ਭਰਪੂਰ ਹੈ, ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ।ਪਦ ਅਰਥ ਰਵਿਆ = ਵਿਆਪਕ ਹੈ। ਠਾਈ = ਥਾਵਾਂ ਵਿਚ। ਸਭੁ ਜਗਤੁ = ਸਾਰਾ ਸੰਸਾਰ। ਚੇਰੀ = ਦਾਸੀ (ਵਾਂਗ)। ਸਮਾਰੇ = ਸੰਭਾਲਦਾ ਹੈ।
SikhNet (Spanish)Dios prevalece en todo, por todas partes y cuida al mundo como si fuera Su Corte;
ਆਪਿ ਦਇਆਲੁ. ਦਇਆ ਦਾਨੁ ਦੇਵੈ; ਵਿਚਿ ਪਾਥਰ ਕੀਰੇ ਕਾਰੇ ॥੩॥
aap deaal. deaa daan devai; vich paathar keere kaare |3|
Sant Singh KhalsaThe Merciful Lord Himself mercifully gives His gifts, even to worms in stones. ||3||
Manmohan SinghOf Himself the compassionate Lord mercifully gives gifts, even to the worms and insects in the stones.
Manmohan Singh (Punjabi)ਖੁਦ-ਬ-ਖੁਦ ਹੀ ਮਿਹਰਬਾਨ ਮਾਲਕ ਮਿਹਰ ਧਾਰ ਕੇ, ਪੱਥਰਾਂ ਵਿਚਲੋ ਕੀੜਿਆਂ ਮਕੌੜਿਆਂ ਨੂੰ ਭੀ ਦਾਤਾ ਦਿੰਦਾ ਹੈ।
Fareedkot Teekaਆਪ ਜੋ ਦਇਆ ਕਾ ਘਰਿ ਹੈ, ਸੋ ਦਇਆ ਕਰ ਕੇ ਦਾਨ ਦੇਤਾ ਹੈ। ਜੋ ਵਿਚ ਪਾਥਰ ਕੇ ਕੀੜੇ ਕੀਏ ਹੈਂ ਤਿਨ ਕੋ ਵੀ ਖਾਨਾ ਪਹੁੰਚਾਵਤਾ ਹੈ॥੩॥
Prof. Sahib Singhਦਇਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉਤੇ ਦਇਆ ਕਰਦਾ ਹੈ, ਸਭਨਾਂ ਨੂੰ ਦਾਨ ਦੇਂਦਾ ਹੈ, ਪੱਥਰਾਂ ਵਿਚ ਭੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ (ਤੇ ਉਹਨਾਂ ਨੂੰ ਰਿਜ਼ਕ ਅਪੜਾਂਦਾ ਹੈ) ॥੩॥ਪਦ ਅਰਥ ਦਾਨੁ ਦੇਵੈ = ਦਾਨ ਦੇਂਦਾ ਹੈ। ਕੀਰੇ ਕਾਰੇ = ਕੀਰੇ ਕਰੇ, ਕੀੜੇ ਪੈਦਾ ਕੀਤੇ ॥੩॥
SikhNet (Spanish)sí, nuestro Señor es Compasivo y Benévolo. Él alimenta aun a los gusanos debajo de las piedras.(3)
ਅੰਤਰਿ ਵਾਸੁ. ਬਹੁਤੁ ਮੁਸਕਾਈ; ਭ੍ਰਮਿ ਭੂਲਾ, ਮਿਰਗੁ ਸਿੰਙ੍ਹਾਰੇ ॥
antar vaas. bahut musakaaee; bhram bhoolaa, mirag singhaare |
Sant Singh KhalsaWithin the deer is the heavy fragrance of musk, but he is confused and deluded, and he shakes his horns looking for it.
Manmohan SinghWithin him is the great fragrance of the musk, but deluded by doubt, the deer horns the bushes.
Manmohan Singh (Punjabi)ਉਸ ਦੇ ਅੰਦਰ ਨਾਫੇ ਦੀ ਘਣੇਰੀ ਮਹਿਕ ਹੈ, ਪ੍ਰੰਤੂ ਵਹਿਮ ਦਾ ਬਹਿਕਾਇਆ ਹੋਇਆ, ਹਰਨ ਝਾੜੀਆਂ ਨੂੰ ਸਿੰਘ ਮਾਰਦਾ ਫਿਰਦਾ ਹੈ।
Fareedkot Teekaਮ੍ਰਿਗ ਕੇ ਦ੍ਰਿਸ੍ਟਾਂਤ ਸੇ ਪ੍ਰਮੇਸਰ ਕੋ ਅੰਤ੍ਰ ਜਨਾਵਤੇ ਹੈਂ: ਕਸਤੂਰੀ ਕੀ ਬਹੁਤ ਬਾਸਨਾ ਮੁਸਕਾਈ ਹੈ ਤਿਸ ਕੇ ਨਾਭੀ ਮੇਂ, ਵਹੁ ਮ੍ਰਿਗ ਭ੍ਰਮ ਮੇਂ ਭੂਲਾ ਹੂਆ ਝਾੜੀਓਂ ਕੋ (ਸਿੰਙ੍ਹਾਰੇ) ਸੂੰਘਤਾ ਹੈ, ਤੈਸੇ ਸਾਖੀ ਚੇਤਨ ਰਿਦੈ ਮੇਂ ਹੈ॥
Prof. Sahib Singh(ਹਰਨ ਦੇ ਅੰਦਰ ਹੀ) ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ, ਪਰ ਭੁਲੇਖੇ ਵਿਚ ਭੁੱਲ ਕੇ ਹਰਨ (ਉਸ ਸੁਗੰਧੀ ਦੀ ਖ਼ਾਤਰ ਝਾੜੀਆਂ ਵਿਚ) ਭਾਲ ਕਰਦਾ ਫਿਰਦਾ ਹੈ (ਇਹੀ ਹਾਲ ਜੀਵ-ਇਸਤ੍ਰੀ ਦਾ ਹੁੰਦਾ ਹੈ।ਪਦ ਅਰਥ ਵਾਸੁ = ਸੁਗੰਧੀ। ਮੁਸਕਾਈ = ਕਸਤੂਰੀ ਦੀ। ਭ੍ਰਮਿ = ਭੁਲੇਖੇ ਵਿਚ। ਭੂਲਾ = ਕੁਰਾਹੇ ਪਿਆ ਹੋਇਆ। ਮਿਰਗੁ = ਹਰਨ। ਸਿੰਙ੍ਹਾਰੇ = ਸਿੰਙ ਮਾਰਦਾ ਫਿਰਦਾ ਹੈ, ਸੁੰਘਦਾ ਫਿਰਦਾ ਹੈ।
SikhNet (Spanish)En el interior del venado está la fragancia del almizcle, pero desviado por la ilusión, el pobre venado busca y busca afuera y lejos.
ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ; ਗੁਰਿ ਪੂਰੈ ਘਰਿ ਨਿਸਤਾਰੇ ॥੪॥
ban ban dtoodt dtoodt fir thaakee; gur poorai ghar nisataare |4|
Sant Singh KhalsaWandering, rambling and roaming through the forests and woods, I exhausted myself, and then in my own home, the Perfect Guru saved me. ||4||
Manmohan SinghWandering through and seeking, searching woods and forests, l was tired, but the Perfect Guru emancipated me in my very home.
Manmohan Singh (Punjabi)ਜੰਗਲਾਂ ਅਤੇ ਬੇਲਿਆਂ ਅੰਦਰ ਭਟਕਦੀ ਅਤੇ ਲਭਦੀ ਭਾਲਦੀ ਹੋਈ, ਮੈਂ ਹਾਰ ਹੁੱਟ ਗਈ ਸਾਂ, ਪ੍ਰੰਤੂ ਪੂਰਨ ਗੁਰਦੇਵ ਜੀ ਨੇ ਮੇਰੇ ਹਿਰਦੇ ਘਰ ਅੰਦਰ ਹੀ ਮੇਰਾ ਪਾਰ ਉਤਾਰਾ ਕਰ ਦਿੱਤਾ।
Fareedkot Teekaਜੋ ਭ੍ਰਾਮਕ ਬੁਧੀ ਬਨੋਂ ਮੇਂ ਔ ਜਲੋਂ ਮੇਂ ਢੂੰਢ ਢੂੰਢ ਕੇ (ਫਿਰਿ) ਪੁਨਾ ਥਕੀ ਪਰ ਪ੍ਰਮੇਸਰ ਨਾ ਮਿਲਾ। ਜਬ ਗੁਰੂ ਪੂਰੇ ਮਿਲੇ ਤਬ (ਘਰਿ) ਅੰਤਸਕਰਣ ਮੇਂ ਹੀ ਦਿਖਾਇਕੇ ਤਾਰ ਲੀਏ ॥੪॥
Prof. Sahib Singhਪ੍ਰਭੂ ਤਾਂ ਇਸ ਦੇ ਅੰਦਰ ਹੀ ਵੱਸਦਾ ਹੈ, ਪਰ ਇਹ ਵਿਚਾਰੀ) ਜੰਗਲ ਜੰਗਲ ਢੂੰਢ ਢੂੰਢ ਕੇ ਭਟਕ ਭਟਕ ਕੇ ਥੱਕ ਜਾਂਦੀ ਹੈ। (ਆਖ਼ਰ) ਪੂਰੇ ਗੁਰੂ ਨੇ ਇਸ ਨੂੰ ਘਰ ਵਿਚ (ਹੀ ਵੱਸਦਾ ਪ੍ਰਭੂ ਵਿਖਾਇਆ ਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ॥੪॥ਪਦ ਅਰਥ ਬਨੁ ਬਨੁ = ਹਰੇਕ ਜੰਗਲ। ਫਿਰਿ = ਫਿਰ ਕੇ, ਭਟਕ ਕੇ। ਗੁਰਿ ਪੂਰੈ = ਪੂਰੇ ਗੁਰੂ ਨੇ। ਘਰਿ = ਘਰ ਵਿਚ ॥੪॥
SikhNet (Spanish)Yo también estaba cansado de buscar afuera, pero el Guru Perfecto me emancipó en mi propio hogar.(4)
ਬਾਣੀ ਗੁਰੂ. ਗੁਰੂ ਹੈ ਬਾਣੀ; ਵਿਚਿ ਬਾਣੀ. ਅੰਮ੍ਰਿਤੁ ਸਾਰੇ ॥
baanee guroo. guroo hai baanee; vich baanee. amrit saare |
Sant Singh KhalsaThe Word, the Bani is Guru, and Guru is the Bani. Within the Bani, the Ambrosial Nectar is contained.
Manmohan SinghGurbani is the embodiment of the Guru and the Guru is the embodiment of Gurbani. In the whole of Gurbani is contained the Nectar.
Manmohan Singh (Punjabi)ਗੁਰਬਾਣੀ ਗੁਰਾਂ ਦਾ ਸਰੂਪ ਹੈ ਅਤੇ ਗੁਰੂ ਜੀ ਗੁਰਬਾਣੀ ਦਾ ਸਰੂਪ ਹਨ। ਗੁਰਬਾਣੀ ਅੰਦਰ ਸਮੂਹ ਅੰਮ੍ਰਿਤ-ਰਸ ਹਨ।
Fareedkot Teekaਬਾਣੀ ਰੂਪ ਤੋ ਗੁਰੂ ਹੈ ਔ ਗੁਰੂ ਰੂਪ ਬਾਣੀ ਹੈ, ਕਿਉਂਕਿ ਬਾਣੀ ਕੇ ਵਿਚਿ ਅੰਮ੍ਰਿਤ (ਸਾਰੇ) ਸਭ ਜਗਾ ਹੀ ਹੈ॥
Prof. Sahib Singh(ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੇ = ਸੰਭਾਲਦਾ ਹੈ, ਲੱਭਦਾ ਹੈ।
SikhNet (Spanish)La Palabra es la Encarnación del Guru; el Guru está en la Palabra; sí, en la Palabra están contenidas todas las mieles.
ਗੁਰੁ ਬਾਣੀ ਕਹੈ. ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥੫॥
gur baanee kahai. sevak jan maanai; paratakh guroo nisataare |5|
Sant Singh KhalsaIf His humble servant believes, and acts according to the Words of the Guru's Bani, then the Guru, in person, emancipates him. ||5||
Manmohan SinghIf the attendant acts up to what Gurbani enjoys, the Guru in person(verily) saves him.
Manmohan Singh (Punjabi)ਜੇਕਰ ਟਹਿਲੂਆ, ਜੋ ਕੁੱਛ ਗੁਰਬਾਣੀ ਦਰਸਾਉਂਦੀ ਹੈ, ਉਸ ਦੀ ਕਮਾਈ ਕਰੇ, ਗੁਰੂ ਜੀ ਸਾਖਸ਼ਾਤ ਅਵੱਸ਼ ਹੋ ਉਸ ਨੂੰ ਤਾਰ ਦਿੰਦੇ ਹਨ।
Fareedkot Teekaਜਬ ਗੁਰੂ ਬਾਣੀ ਕਹੈ ਔ ਸੇਵਕ ਜਨ ਮੰਨ ਲਏ ਤਬ ਪ੍ਰਤਖ੍ਯ ਹੀ ਗੁਰੂ ਤਾਰਤਾ ਹੈ॥੫॥
Prof. Sahib Singhਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥ਪਦ ਅਰਥ ਗੁਰੁ ਕਹੈ = ਗੁਰੂ ਉਚਾਰਦਾ ਹੈ। ਮਾਨੈ = ਮੰਨਦਾ ਹੈ, ਸਰਧਾ ਬਣਾਂਦਾ ਹੈ। ਪਰਤਖਿ = ਪਰਗਟ ਤੌਰ ਤੇ, ਯਕੀਨੀ ਤੌਰ ਤੇ ॥੫॥
SikhNet (Spanish)Uno debe aceptar lo que la Palabra proclama y así el Guru, haciéndose Manifiesto, lo emancipa de inmediato.(5)
ਸਭੁ ਹੈ ਬ੍ਰਹਮੁ. ਬ੍ਰਹਮੁ ਹੈ ਪਸਰਿਆ; ਮਨਿ ਬੀਜਿਆ ਖਾਵਾਰੇ ॥
sabh hai braham. braham hai pasariaa; man beejiaa khaavaare |
Sant Singh KhalsaAll is God, and God is the whole expanse; man eats what he has planted.
Manmohan SinghThe Lord is amongst all and pervading all over is the Lord. He makes man eat what he has sown.
Manmohan Singh (Punjabi)ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰੇ ਹੀ ਰਮਿਆ ਹੋਇਆ ਹੈ ਸਾਈਂ। ਉਹ ਬੰਦੇ ਨੂੰ ਓਹੀ ਕੁੱਛ ਖੁਆਲਦਾ ਹੈ ਜੋ ਉਸ ਨੇ ਬੀਜਿਆ ਹੈ।
Fareedkot Teekaਸਭ ਜਗਤ ਭੀ ਬ੍ਰਹਮ ਹੈ ਔ ਜਗਤ ਕੇ ਬੀਚ ਭੀ ਬ੍ਰਹਮ ਹੀ ਪਸਰਿਆ ਹੋਇਆ ਹੈ, ਭਾਵ ਬ੍ਯਾਪਕ ਸਭ ਬ੍ਰਹਮ ਹੀ ਹੈ। ਏਸ ਮਨ ਕੋ ਬੀਜ ਬੀਜੇ ਖਵਾਵਤਾ ਹੈ, ਭਾਵ ਕਰਮੋਂ ਕਾ ਫਲੁ ਭੋਗਾਵਤਾ ਹੈ॥
Prof. Sahib Singhਹਰ ਥਾਂ ਪਰਮਾਤਮਾ ਭਰਪੂਰ ਹੈ ਮੌਜੂਦ ਹੈ (ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ, ਜੀਵ ਆਪਣੇ) ਮਨ ਵਿਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ (ਤੇ ਦੁੱਖੀ ਹੁੰਦਾ ਹੈ),ਪਦ ਅਰਥ ਸਭੁ = ਹਰ ਥਾਂ। ਪਸਰਿਆ = ਵਿਆਪਕ। ਮਨਿ = ਮਨ ਵਿਚ। ਖਾਵਾਰੇ = ਖਾਂਦਾ ਹੈ।
SikhNet (Spanish)Sí, el Señor prevalece en todo, por todas partes, y nos hace comer de lo que hemos sembrado.
ਜਿਉ ਜਨ ਚੰਦ੍ਰਹਾਂਸੁ, ਦੁਖਿਆ ਧ੍ਰਿਸਟਬੁਧੀ; ਅਪੁਨਾ ਘਰੁ ਲੂਕੀ ਜਾਰੇ ॥੬॥
jiau jan chandrahaans, dukhiaa dhrisattabudhee; apunaa ghar lookee jaare |6|
Sant Singh KhalsaWhen Dhrishtabudhi tormented the humble devotee Chandrahaans, he only set his own house on fire. ||6||
Manmohan SinghAs for example, Dhirstbudhi saint annoyed saint Chanderhaus. However, in an attempt to destroy Chanderhaus, he set his own house on fire. (Note: As per Hindu mythology, Chanderhaus was the son of king Dharma. Dhristbudhi bore ill-will for Chanderhaus and
Manmohan Singh (Punjabi)ਜਿਸ ਤਰ੍ਹਾਂ, ਦ੍ਰਿਸ਼ਟਾਂਤ ਦੇ ਤੌਰ ਤੇ, ਧ੍ਰਿਸਟਬੁਧੀ ਸੰਤ ਚੰਦ੍ਰਹਾਸ ਨੂੰ ਦੁਖੀ ਕਰਦਾ ਸੀ। ਪ੍ਰੰਤੂ ਚੰਦ੍ਰਹਾਸ ਨੂੰ ਤਬਾਹ ਕਰਨ ਦੇ ਯਤਨ ਅੰਦਰ ਉਸ ਨੇ ਆਪਣਾ ਘਰ ਹੀ ਅੱਗ ਨਾਲ ਸਾੜ ਲਿਆ। ਨੋਟ: ਚੰਦ੍ਰਹਾਸ ਰਾਜੇ ਧਰਮ ਦਾ ਪੁਤ੍ਰ ਸੀ। ਧ੍ਰਿਸਟ ਬੁਧੀ ਉਸ ਨਾਲ ਈਰਖਾ ਕਰਦਾ ਸੀ ਅਤੇ ਉਸ ਨੂੰ ਮਾਰਨਾ ਲੋੜਦਾ ਸੀ। ਪ੍ਰੰਤੂ ਗਲਤ
Fareedkot Teekaਜੈਸੇ ਚੰਦ੍ਰਹਾਸ (ਜਨ) ਭਗਤ ਵਜ਼ੀਰ ਧ੍ਰਿਸਟਬੁਧੀ ਸੇ ਦੁਖੀਆ ਥਾ। ਤਿਸੀ ਅਪਰਾਧ ਸੇ ਧ੍ਰਿਸ਼੍ਟਬੁਧੀ ਨੇ ਆਪਨਾ ਘਰ ਈਰਖਾ ਰੂਪ (ਲੂਕੀ) ਅਗਨੀ ਕਹਿ ਜਲਾਇ ਲੀਆ ਸੀ। ਸੁ ਧਰਮ ਨਾਮ ਰਾਜਾ ਕਾ ਪੁਤ੍ਰ ਚੰਦ੍ਰਹਾਸ ਥਾ। ਦੇਵ ਸੰਜੋਗ ਸੇ ਧ੍ਰਿਸ੍ਟ ਬੁਧੀ ਕੀ ਈਰਖਾ ਹੋ ਗਈ। ਤਬ ਚਾਹਿਆ ਕਿ ਇਸ ਕੋ ਮਰਵਾਇ ਦੇਊਂ। ਮਦਨਸਿੰਗ ਧ੍ਰਿਸਟ ਬੁਧੀ ਕਾ ਪੁਤ੍ਰ ਥਾ। ਉਸ ਕੇ ਥਾਂ ਵਹੁ ਮਾਰਿਆ ਗਿਆ ਔ ਚੰਦਰਹਾਸ ਕੋ ਰਾਜ ਪ੍ਰਾਪਤਿ ਹੋ ਗਿਆ। ਇਹੁ ਕਥਾ ਭਗਤਿ ਮਾਲ ਮੇਂ ਵਾ ਮਹਾਂ ਭਾਰਤ ਮੇਂ ਬਿਸਤਾਰ ਸੇ ਹੈ॥੬॥
Prof. Sahib Singhਜਿਵੇਂ ਧ੍ਰਿਸਟਬੁਧੀ ਭਲੇ ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ॥੬॥ਪਦ ਅਰਥ ਦੁਖਿਆ = ਦੁਖਾਇਆ। ਚੰਦ੍ਰਹਾਂਸੁ = ਇਕ ਰਾਜੇ ਦਾ ਲੜਕਾ ਜਿਸ ਨੂੰ ਧ੍ਰਿਸਟਬੁਧੀ ਨੇ ਮਰਵਾਣ ਦਾ ਜਤਨ ਕੀਤਾ, ਪਰ ਭੁਲੇਖੇ ਵਿਚ ਆਪਣੇ ਹੀ ਪੁੱਤਰ ਨੂੰ ਕਤਲ ਕਰ ਬੈਠਾ। ਲੂਕੀ = ਚੁਆਤੀ ਨਾਲ, ਅੱਗ ਨਾਲ। ਜਾਰੇ = ਸਾੜਦਾ ਹੈ ॥੬॥
SikhNet (Spanish)Dhrishtabudi quiso atormentar al Devoto Chandrajans, pero lo que hizo fue prenderle fuego a su propio hogar.(6)
ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ; ਪ੍ਰਭ. ਜਨ ਕੇ ਸਾਸ ਨਿਹਾਰੇ ॥
prabh kau jan antar rid lochai; prabh. jan ke saas nihaare |
Sant Singh KhalsaGod's humble servant longs for Him within his heart; God watches over each breath of His humble servant.
Manmohan SinghThe Lord's slave longs for Him in his mind and the Lord watches every breath of his.
Manmohan Singh (Punjabi)ਸੁਆਮੀ ਦਾ ਗੋਲਾ ਆਪਣੇ ਮਨ ਅੰਦਰ ਉਸ ਲਈ ਤਾਂਘ ਰਖਦਾ ਹੈ ਅਤੇ ਸੁਆਮੀ ਉਸ ਦੇ ਹਰ ਸੁਆਸ ਦੀ ਨਿਗ੍ਹਾਬਾਨੀ ਕਰਦਾ ਹੈ।
Fareedkot Teekaਦਾਸ ਤੌ ਪ੍ਰਭੂ ਕੌ ਰਿਦੇ ਕੇ ਅੰਤ੍ਰਿ ਚਾਹੁਤੇ ਹੈਂ। ਪ੍ਰਭੂ ਜੋ ਹੈ, ਸੋ ਆਪਨੇ ਦਾਸੋਂ ਕੋ ਸ੍ਵਾਸ ਸ੍ਵਾਸ ਦੇਖਤਾ ਹੈ, ਭਾਵ ਜੋ ਮੁਖੋਂ ਬਚਨ ਕਹੇ ਸੋ ਉਸੀ ਵੇਲੇ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵੇਖਣ ਲਈ ਤਾਂਘਦਾ ਰਹਿੰਦਾ ਹੈ, ਪ੍ਰਭੂ (ਭੀ ਆਪਣੇ) ਸੇਵਕ-ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ।ਪਦ ਅਰਥ ਕਉ = ਨੂੰ। ਅੰਤਰਿ ਰਿਦ = ਹਿਰਦੇ ਵਿਚ। ਲੋਚੈ = ਤਾਂਘਦਾ ਹੈ। ਸਾਸ = ਸਾਹ {ਬਹੁ-ਵਚਨ}। ਨਿਹਾਰੇ = ਤੱਕਦਾ ਹੈ।
SikhNet (Spanish)El Devoto añora a Dios con todo su corazón y el Señor lo cuida en cada respiración,
ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ; ਜਨ ਪੀਛੈ ਜਗੁ ਨਿਸਤਾਰੇ ॥੭॥
kripaa kripaa kar bhagat drirraae; jan peechhai jag nisataare |7|
Sant Singh KhalsaMercifully, mercifully, He implants devotion within his humble servant; for his sake, God saves the whole world. ||7||
Manmohan SinghIn His mercy, mercy, the Lord establishes His devotion within him and for His slave's sake, He saves the world.
Manmohan Singh (Punjabi)ਆਪਣੀ ਮਿਹਰ, ਮਿਹਰ ਦੁਆਰਾ, ਸੁਆਮੀ ਉਸ ਦੇ ਅੰਦਰ ਆਪਣੀ ਸ਼ਰਧਾ ਪ੍ਰੇਮ ਅਸਥਾਪਨ ਕਰ ਦਿੰਦਾ ਹੈ ਅਤੇ ਆਪਣੇ ਗੋਲੇ ਦੀ ਖਾਤਰ, ਸੰਸਾਰ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਵਾਹਿਗੁਰੂ ਜੋ ਕ੍ਰਿਪਾ ਕੀ ਖਾਨ ਹੈ, ਸੋ ਕ੍ਰਿਪਾ ਕਰ ਕੇ ਦਾਸਾਂ ਕੋ ਭਗਤੀ ਦ੍ਰਿੜ ਕਰਾਵਤਾ ਹੈ। ਤਿਨੋਂ ਦਾਸੋਂ ਕੇ ਪੀਛੇ ਕਈ (ਜਗੁ) ਜੀਵੋਂ ਕੋ ਤਾਰ ਲੇਤਾ ਹੈ॥੭॥
Prof. Sahib Singhਹਰ ਵੇਲੇ ਮਿਹਰ ਕਰ ਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ, ਆਪਣੇ ਭਗਤ ਦੇ ਪੂਰਨਿਆਂ ਉਤੇ ਤੁਰਨ ਵਾਲੇ ਜਗਤ ਨੂੰ ਭੀ ਪਾਰ ਲੰਘਾਂਦਾ ਹੈ ॥੭॥ਪਦ ਅਰਥ ਦ੍ਰਿੜਾਏ = ਪੱਕੇ ਤੌਰ ਤੇ ਟਿਕਾਂਦਾ ਹੈ। ਜਨ ਪੀਛੈ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਨਿਸਤਾਰੇ = ਪਾਰ ਲੰਘਾਂਦਾ ਹੈ ॥੭॥
SikhNet (Spanish)entonces él se pone firme en su Devoción y salva al mundo entero. (7)
ਆਪਨ ਆਪਿ ਆਪਿ ਪ੍ਰਭੁ ਠਾਕੁਰੁ; ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
aapan aap aap prabh tthaakur; prabh aape srisatt savaare |
Sant Singh KhalsaGod, our Lord and Master, is Himself by Himself; God Himself embellishes the universe.
Manmohan SinghThe Lord Master is all by Himself and the Lord Himself embellishes the world.
Manmohan Singh (Punjabi)ਸੁਆਮੀ ਮਾਲਕ ਸਾਰਾ ਕੁੱਛ ਖੁਦ-ਬ-ਖੁਦ ਹੀ ਹੈ ਅਤੇ ਸੁਆਮੀ ਖੁਦ ਹੀ ਸੰਸਾਰ ਨੂੰ ਸ਼ਸੋਭਤ ਕਰਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਆਪ ਹੀ ਸਾਮ੍ਰਥ ਸ੍ਵਾਮੀ ਹੈ। ਪ੍ਰਭੂ ਨੇ ਆਪ ਹੀ ਸ੍ਰਿਸਟੀ ਬਣਾਈ ਹੂਈ ਹੈ, ਭਾਵ ਸੁਤੰਤਰ ਹੋਇਕੈ ਰਚਨਾ ਕਰੀ ਹੈ॥
Prof. Sahib Singhਮਾਲਕ-ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ-ਰੂਪ ਵਿਚ ਪਰਗਟ ਕਰਦਾ ਹੈ, ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਂਦਾ ਹੈ।ਪਦ ਅਰਥ ਠਾਕੁਰੁ = ਮਾਲਕ। ਆਪੇ = ਆਪ ਹੀ। ਸ੍ਰਿਸਟਿ = ਜਗਤ, ਦੁਨੀਆ।
SikhNet (Spanish)El Señor es el Uno Solo, y sólo Él embellece el mundo.
ਜਨ ਨਾਨਕ. ਆਪੇ ਆਪਿ ਸਭੁ ਵਰਤੈ; ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
jan naanak. aape aap sabh varatai; kar kripaa aap nisataare |8|4|
Sant Singh KhalsaO servant Nanak, He Himself is all-pervading; in His Mercy, He Himself emancipates all. ||8||4||
Manmohan SinghOf Himself, the Lord is pervading everywhere, O slave Nanak and showing His mercy, He Himself emancipates the mortals.
Manmohan Singh (Punjabi)ਖੁਦ ਹੀ ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਗੋਲੇ ਨਾਨਕ! ਤੇ ਆਪਣੀ ਮਿਹਰ ਧਾਰ ਕੇ ਉਹ ਖੁਦ ਹੀ ਪ੍ਰਾਨੀਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਆਪ ਸਭ ਮੇਂ ਚੇਤਨ ਸੱਤਾ ਰੂਪ ਹੋ ਕੇ ਵਰਤਤਾ ਹੈ। ਜਿਸ ਪਰ ਕਿਰਪਾ ਦ੍ਰਿਸ੍ਟੀ ਕਰਤਾ ਹੈ ਤਿਸ ਕੋ ਆਪ ਹੀ ਤਾਰ ਲੇਤਾ ਹੈ॥੮॥੪॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਕਿਰਪਾ ਕਰ ਕੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਕਰਦਾ ਹੈ ॥੮॥੪॥ਪਦ ਅਰਥ ਸਭੁ = ਹਰ ਥਾਂ। ਵਰਤੈ = ਮੌਜੂਦ ਹੈ ॥੮॥੪॥
SikhNet (Spanish)Dice Nanak, sólo el Señor es el Hacedor y la Causa. Él Mismo emancipa a Sus Criaturas. (8-4)