ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨੀ ਅੰਦਰੁ ਭਾਲਿਆ; ਗੁਰ ਸਬਦਿ ਸੁਹਾਵੈ ॥
jinee andar bhaaliaa; gur sabad suhaavai |
Sant Singh KhalsaThose who search their inner beings, through the Word of the Guru's Shabad, are exalted and adorned.
Manmohan SinghBeauteous are they, who reach their heart, through the Guru's word.
Manmohan Singh (Punjabi)ਸੁੰਦਰ ਹਨ ਉਹ ਜੋ ਗੁਰਾਂ ਦੀ ਬਾਣੀ ਰਾਹੀਂ ਆਪਣੇ ਦਿਲ ਨੂੰ ਖੋਜਦੇ ਹਨ।
Fareedkot Teekaਜਿਨੋਂ ਨੇ ਗੁਰ ਉਪਦੇਸ ਸੁਹਾਵੇ ਕਰ ਅੰਦਰ ਖੋਜਿਆ ਹੈ॥
Prof. Sahib Singhਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,
ਪਦ ਅਰਥ ਸੁਹਾਵੈ ਸਬਦਿ = ਸੋਹਣੇ ਸ਼ਬਦ ਦੀ ਰਾਹੀਂ। ਅੰਦਰੁ = ਅੰਦਰਲਾ, ਮਨ
SikhNet (Spanish)Los que han buscado en su corazón con la guía de la Bella Palabra del Guru,
ਜੋ ਇਛਨਿ ਸੋ ਪਾਇਦੇ; ਹਰਿ ਨਾਮੁ ਧਿਆਵੈ ॥
jo ichhan so paaeide; har naam dhiaavai |
Sant Singh KhalsaThey obtain what they wish for, meditating on the Lord's Name.
Manmohan SinghMeditating on the Lord's Name, they obtain that, what they wish for.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮਨੁੱਖ ਉਹ ਕੁੱਛ ਪਾ ਲੈਂਦੇ ਹਨ ਜਿਸ ਨੂੰ ਉਹ ਚਾਹੁੰਦੇ ਹਨ।
Fareedkot Teekaਜੋ ਹਰੀ ਨਾਮ ਕੇ ਧਿਆਣੇ ਵਾਲੇ ਹੋਏ ਹੈਂ, ਸੋ ਜੋ ਇਛਾ ਕਰਨ ਸੋਈ ਫਲ ਪਾਇ ਲੇਤੇ ਹੈਂ॥
Prof. Sahib Singhਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
SikhNet (Spanish)todo lo que han deseado lo obtienen, pues habitan en el Nombre del Señor.
ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਸੋ ਹਰਿ ਗੁਣ ਗਾਵੈ ॥
jis no kripaa kare. tis gur milai; so har gun gaavai |
Sant Singh KhalsaOne who is blessed by God's Grace, meets with the Guru; he sings the Glorious Praises of the Lord.
Manmohan SinghHe, to whom the Lord shows mercy, him meets the Guru and he alone stings to Lord's praise.
Manmohan Singh (Punjabi)ਜਿਸ ਉਤੇ ਸਾਈਂ ਮਿਹਰ ਧਾਰਦਾ ਹੈ; ਉਸ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਕੇਵਲ ਉਹ ਹੀ ਸਾਈਂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਨੋ ਪਰਮੇਸਰ ਕ੍ਰਿਪਾ ਕਰੇ ਤਿਸ ਕੋ ਗੁਰੂ ਮਿਲਤਾ ਹੈ ਔ ਸੋਈ ਹਰੀ ਕੇ ਗੁਨ ਗਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।
SikhNet (Spanish)Aquél sobre quien reside la Gracia de Dios, encuentra al Guru y entona las Alabanzas del Señor.
ਧਰਮ ਰਾਇ ਤਿਨ ਕਾ ਮਿਤੁ ਹੈ; ਜਮ ਮਗਿ. ਨ ਪਾਵੈ ॥
dharam raae tin kaa mit hai; jam mag. na paavai |
Sant Singh KhalsaThe Righteous Judge of Dharma is his friend; he does not have to walk on the Path of Death.
Manmohan SinghThe Righteous judge is his friend and he walks not to the way of death.
Manmohan Singh (Punjabi)ਧਰਮ ਰਾਜਾ ਉਸ ਦਾ ਮਿੱਤ੍ਰ ਹੈ ਅਤੇ ਉਹ ਮੌਤ ਦੇ ਰਸਤੇ ਨਹੀਂ ਟੁਰਦਾ।
Fareedkot Teekaਧਰਮ ਰਾਇ ਜਮੁ ਜੋ ਤਿਨ ਕਾ ਮਿਤ੍ਰ ਹੋਤਾ ਹੈ ਉਨ ਕੋ ਅਪਨੇ ਮਾਰਗ ਮੇਂ ਨਹੀਂ ਪਾਵਤਾ ਹੈ॥
Prof. Sahib Singhਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।
ਪਦ ਅਰਥ ਜਮ ਮਗਿ = ਜਮ ਦੇ ਰਾਹ ਤੇ। ਨ ਪਾਵੈ = ਨਹੀਂ ਤੋਰਦਾ।
SikhNet (Spanish)Para él el Dharmaraya es su amigo y no sigue el camino que le muestra Yama.
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ; ਹਰਿ ਨਾਮਿ ਸਮਾਵੈ ॥੧੪॥
har naam dhiaaveh dinas raat; har naam samaavai |14|
Sant Singh KhalsaHe meditates on the Lord's Name, day and night; he is absorbed and immersed in the Lord's Name. ||14||
Manmohan SinghGod's Name, he contemplates day and night and in the God's Name, he is absorbed.
Manmohan Singh (Punjabi)ਰੱਬ ਦੇ ਨਾਮ ਦਾ ਉਹ ਦਿਹੁੰ ਰੈਣ ਸਿਮਰਨ ਕਰਦਾ ਹੈ ਅਤੇ ਰੱਬ ਦੇ ਨਾਮ ਦੇ ਅੰਦਰ ਹੀ ਉਹ ਲੀਨ ਥੀ ਵੰਝਦਾ ਹੈ।
Fareedkot Teekaਜੋ ਦਿਨ ਰਾਤਿ ਹਰੀ ਨਾਮ ਕੋ ਧਿਆਵਤੇ ਹੈਂ, ਸੋ ਹਰੀ ਨਾਮੀ ਮੇਂ ਸਮਾਵਤੇ ਹੈਂ॥੧੪॥
Prof. Sahib Singhਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥
SikhNet (Spanish)Él habita siempre en el Nombre del Señor y al final se inmerge en Él. (14)