ਗਉੜੀ ਕਬੀਰ ਜੀ; ਤਿਪਦੇ ਚਾਰਤੁਕੇ₂ ॥
gaurree kabeer jee; tipade chaaratuke₂ | Ang 326
Sant Singh KhalsaGauree, Kabeer Jee, Thi-Padhay And Chau-Thukay:
Manmohan SinghGauri Kabir Ji. Tipadas of heading toward death.
Manmohan Singh (Punjabi)ਗਉੜੀ ਕਬੀਰ ਜੀ। ਤਿਪਦੇ ਅਤੇ ਚੌਪਦੇ।
Fareedkot Teekaਚਾਰ ਚਾਰ ਤੁਕ ਕੀ ਪੌੜੀ ਹੋਵੇਗੀ ਔਰ ਤੀਨ ਤੀਨ (ਪਦੇ) ਪਉੜੀ ਕੇ ਸਬਦ ਆਵੈਂਗੇ। ਕਬੀਰ ਜੀ ਅਪਨੀ ਗਿਆਤ ਅਵਸਥਾ ਕਾ ਹਾਲ ਕਹਤੇ ਹੈਂ:
SikhNet (Spanish)Gauri Kabir yi, Ti-Padas y Chau-Tucas.
ਜਮ ਤੇ ਉਲਟਿ; ਭਏ ਹੈ ਰਾਮ ॥
jam te ulatt; bhe hai raam | Ang 326
Sant Singh KhalsaI have turned away from death and turned to the Lord.
Manmohan SinghI have, now, turned towards the Lord.
Manmohan Singh (Punjabi)ਮੌਤ ਦੀ ਵੱਲ ਜਾਣ ਦੀ ਥਾਂ ਮੈਂ ਹੁਣ ਸੁਆਮੀ ਵੱਲ ਵਾਗ ਮੋੜ ਲਈ ਹੈ।
Fareedkot Teekaਜਮਦੂਤੋਂ ਸੇ ਉਲਟ ਕਰ ਰਾਮ ਗਣ ਹੋਏ ਹੈਂ, ਭਾਵ ਏਹ ਕਿ ਪਰਮੇਸ੍ਵਰ ਸੇ ਬੇਮੁਖੋਂ ਕੋ ਜਮਦੂਤ ਜਮ ਪੁਰੀ ਕੋ ਲੇ ਜਾਤੇ ਹੈਂ। ਗੁਰਮੁਖੋਂ ਕੋ ਬਿਸਨੂ ਕੇ ਪਾਰਖਦ ਬੈਕੁੰਠ ਕੋ ਜਾਤੇ ਹੈਂ। ਜੈਸੇ ਲੋਹਾ ਤਪਾਇ ਕਰ ਦੋ ਪੁਰਸ਼ੋਂ ਕੇ ਹਾਥ ਪੈਰ ਖਾ ਜਾਤਾ ਹੈ। ਝੂਠੋਂ ਕੋ ਜਲਾਵਤਾ ਹੈ ਸਚੋਂ ਕੋ ਨਹੀਂ ਜਲਾਵਤਾ॥
Prof. Sahib Singh(ਜਦ ਤੋਂ ਮੇਰੀ ਪ੍ਰਭੂ ਨਾਲ ਸਾਂਝ ਪੈ ਗਈ ਹੈ) ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ),ਪਦ ਅਰਥ ਉਲਟਿ = ਪਲਟ ਕੇ, ਬਦਲ ਕੇ।
SikhNet (Spanish)Yo no veo a la muerte más; sólo veo a mi Señor, el Dios.
ਦੁਖ ਬਿਨਸੇ; ਸੁਖ ਕੀਓ ਬਿਸਰਾਮ ॥
dukh binase; sukh keeo bisaraam | Ang 326
Sant Singh KhalsaPain has been eliminated, and I dwell in peac and comfort.
Manmohan SinghAnguish is annulled and I abide in peace.
Manmohan Singh (Punjabi)ਪੀੜ ਮਿਟ ਗਈ ਹੈ ਅਤੇ ਮੈਂ ਆਰਾਮ ਅੰਦਰ ਵੱਸਦਾ ਹਾਂ।
Fareedkot Teekaਤੈਸੇ ਜਮਦੂਤ ਰਾਮ ਗਣ ਹੂਏ ਜਾਣ ਲੈਣੇ ਔਰ ਜਬ ਸੁਖ ਸਰੂਪ ਮੇਂ (ਬਿਸਰਾਮ) ਇਸਥਿਤ ਹੂਏ ਤਬ ਦੁਖ ਨਿਵਿਰਤ ਹੂਏ ਹੈਂ।
Prof. Sahib Singhਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ।ਪਦ ਅਰਥ ਬਿਨਸੇ = ਨਾਸ ਹੋ ਗਏ ਹਨ, ਦੂਰ ਹੋ ਗਏ ਹਨ। ਬਿਸਰਾਮ = ਡੇਰਾ, ਟਿਕਾਣਾ।
SikhNet (Spanish)Estoy libre de aflicciones, y habito en una Paz Permanente.
ਬੈਰੀ ਉਲਟਿ; ਭਏ ਹੈ ਮੀਤਾ ॥
bairee ulatt; bhe hai meetaa | Ang 326
Sant Singh KhalsaMy enemies have been transformed into friends.
Manmohan SinghMine enemies have turned into friends.
Manmohan Singh (Punjabi)ਮੇਰੇ ਦੁਸ਼ਮਨ ਬਦਲ ਕੇ ਮੇਰੇ ਸਜਣ ਬਣ ਗਏ ਹਨ।
Fareedkot Teekaਬੈਰੀ ਕਾਮਾਦਿਕ ਉਲਟ ਕਰ ਮਿਤ੍ਰ ਹੂਏ ਹੈਂ॥
Prof. Sahib Singhਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ);ਪਦ ਅਰਥ ਭਏ ਹੈ = ਹੋ ਗਏ ਹਨ, ਬਣ ਗਏ ਹਨ। ਮੀਤਾ = ਮਿੱਤਰ, ਸੱਜਣ।
SikhNet (Spanish)Mis enemigos se han vuelto mis amigos,
ਸਾਕਤ ਉਲਟਿ; ਸੁਜਨ ਭਏ ਚੀਤਾ ॥੧॥
saakat ulatt; sujan bhe cheetaa |1| Ang 326
Sant Singh KhalsaThe faithless cynics have been transformed into good-hearted people. ||1||
Manmohan SinghThe apostates have changed into hearty good folk.
Manmohan Singh (Punjabi)ਪਤਿਤ ਪੁਰਸ਼ ਬਦਲ ਕੇ ਦਿਲੋਂ ਭਲੇ ਲੋਕ ਹੋ ਗਏ ਹਨ।
Fareedkot Teekaਸਾਕਤ ਪੁਰਸ ਉਲਟ ਕਰ ਚਿਤ ਮੇਂ ਸ੍ਰਿਸ੍ਟ ਜਨ ਹੂਏ ਹੈਂ ਅਰਥਾਤ ਸਭ ਮਿਤ੍ਰਤਾ ਕਰਨੇ ਲਗੇ ਹੈਂ॥੧॥
Prof. Sahib Singhਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ॥੧॥ਪਦ ਅਰਥ ਸਾਕਤ = ਰੱਬ ਵਲੋਂ ਟੁੱਟੇ ਹੋਏ ਜੀਵ। ਸੁਜਨ = ਭਲੇ, ਗੁਰਮੁਖ। ਚੀਤਾ = ਅੰਤਰ ਆਤਮੇ ॥੧॥
SikhNet (Spanish)y los malhechores se han vuelto para mí piadosos en el corazón.(1)
ਅਬ ਮੋਹਿ; ਸਰਬ ਕੁਸਲ ਕਰਿ ਮਾਨਿਆ ॥
ab mohi; sarab kusal kar maaniaa | Ang 326
Sant Singh KhalsaNow, I feel that everything brings me peace.
Manmohan SinghI now, deem, everything to be peace-bestowing.
Manmohan Singh (Punjabi)ਮੈਂ ਹੁਣ, ਹਰ ਸ਼ੈ ਨੂੰ ਆਰਾਮ ਦੇਣ ਵਾਲੀ ਜਾਣਦਾ ਹਾਂ।
Fareedkot Teekaਅਬ ਮੈਨੇ ਸਰਬ ਪ੍ਰਕਾਰ ਸੁਖ ਕਰ ਕੇ ਹੀ ਮਾਨਿਆ ਹੈ॥
Prof. Sahib Singhਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ;ਪਦ ਅਰਥ ਮੋਹਿ = ਮੈਂ। ਕੁਸਲ = ਸੁਖ-ਸਾਂਦ, ਅਨੰਦ।
SikhNet (Spanish)Y ahora encuentro Paz y Éxtasis por todas partes.
ਸਾਂਤਿ ਭਈ; ਜਬ ਗੋਬਿਦੁ ਜਾਨਿਆ ॥੧॥ ਰਹਾਉ ॥
saant bhee; jab gobid jaaniaa |1| rahaau | Ang 326
Sant Singh KhalsaPeace and tranquility have come, since I realized the Lord of the Universe. ||1||Pause||
Manmohan SinghSince I have realised the world preserver, calmness and composure have come to me. Pause.
Manmohan Singh (Punjabi)ਜਦੋਂ ਦਾ ਮੈਂ ਸ੍ਰਿਸ਼ਟੀ ਦੇ ਰੱਖਿਅਕ ਨੂੰ ਅਨੁਭਵ ਕਰ ਲਿਆ ਹੈ, ਮੇਰੇ ਉਤੇ ਠੰਢ-ਚੈਨ ਵਰਤ ਗਈ ਹੈ। ਠਹਿਰਾਓ।
Fareedkot Teekaਔਰ ਸਾਂਤਿ ਭਈ ਹੈ ਔਰ ਗੋਬਿੰਦ ਜਾਨਿਆ ਹੈ॥੧॥ ਰਹਾਉ ॥
Prof. Sahib Singhਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ॥੧॥ ਰਹਾਉ ॥ਪਦ ਅਰਥ ਜਾਨਿਆ = ਜਾਣ ਲਿਆ ॥੧॥ ਰਹਾਉ ॥
SikhNet (Spanish)Tanto cuanto conozco a mi Señor, tanto así conozco lo que es la Paz. (1-Pausa)
ਤਨ ਮਹਿ ਹੋਤੀ; ਕੋਟਿ ਉਪਾਧਿ ॥
tan meh hotee; kott upaadh | Ang 327
Sant Singh KhalsaMy body was afflicted with millions of diseases.
Manmohan SinghThere were millions if ills in the body.
Manmohan Singh (Punjabi)ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
Fareedkot Teekaਜੋ ਤਨ ਮੇਂ ਕ੍ਰੌੜਾਂ ਪ੍ਰਕਾਰ ਕੀ ਉਪਾਧਿ ਹੋਤੀ ਥੀ॥
Prof. Sahib Singh(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;ਪਦ ਅਰਥ ਤਨ ਮਹਿ = ਸਰੀਰ ਵਿਚ। ਹੋਤੀ = ਹੁੰਦੀਆਂ ਸਨ। ਕੋਟਿ ਉਪਾਧਿ = ਕ੍ਰੋੜਾਂ ਬਖੇੜੇ (ਵਿਕਾਰਾਂ ਦੇ)।
SikhNet (Spanish)Millones de aflicciones que infestaron mi cuerpo se convirtieron en Éxtasis,
ਉਲਟਿ ਭਈ; ਸੁਖ ਸਹਜਿ ਸਮਾਧਿ ॥
aulatt bhee; sukh sehaj samaadh | Ang 327
Sant Singh KhalsaThey have been transformed into the peaceful, tranquil concentration of Samaadhi.
Manmohan SinghThey have turned into peace and calm concentration.
Manmohan Singh (Punjabi)ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
Fareedkot Teekaਸੋ ਜਬ ਤਿਨ ਸੇ ਬ੍ਰਿਤੀ ਫਿਰੀ (ਤਬ ਸੁਖ ਸਹਜਿ) ਆਤਮ ਸੁਖ ਮੇਂ (ਸਮਾਧਿ) ਇਕਾਗ੍ਰ ਬ੍ਰਿਤੀ ਹੋ ਗਈ॥
Prof. Sahib Singhਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।ਪਦ ਅਰਥ ਉਲਟਿ = ਪਲਟ ਕੇ। ਭਈ = ਹੋ ਗਏ ਹਨ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ, ਪ੍ਰਭੂ ਦੇ ਨਾਮ-ਰਸ ਵਿਚ। ਸਮਾਧਿ = ਸਮਾਧੀ ਲਾਈ ਰੱਖਣ ਦੇ ਕਾਰਨ, ਜੁੜੇ ਰਹਿਣ ਕਰਕੇ।
SikhNet (Spanish)mismo que viene del trance del Equilibrio.
ਆਪੁ ਪਛਾਨੈ; ਆਪੈ ਆਪ ॥
aap pachhaanai; aapai aap | Ang 327
Sant Singh KhalsaWhen someone understands his own self,
Manmohan SinghWhen man himself understands his ownself,
Manmohan Singh (Punjabi)ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
Fareedkot Teekaਜਬ ਅਪਨੇ ਆਪ ਕੋ ਬ੍ਰਹਮ ਰੂਪ ਜਾਨਿਆ ਤਬ ਸਰਬ ਜਗਤ ਅਪਨਾ ਹੀ ਹੈ ਦੂਜਾ ਕੋਈ ਨਹੀਂ॥
Prof. Sahib Singh(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;ਪਦ ਅਰਥ ਆਪੁ = ਆਪਣੇ ਆਪ ਨੂੰ। ਆਪੈ ਆਪ = ਪ੍ਰਭੂ ਹੀ ਪ੍ਰਭੂ (ਦਿੱਸ ਰਿਹਾ ਹੈ)।
SikhNet (Spanish)Aquél que conoce su Ser, ve al Señor prevaleciendo en todo;
ਰੋਗੁ. ਨ ਬਿਆਪੈ; ਤੀਨੌ ਤਾਪ ॥੨॥
rog. na biaapai; teenau taap |2| Ang 327
Sant Singh Khalsahe no longer suffers from illness and the three fevers. ||2||
Manmohan Singhhe suffers not from illness and the three fevers.
Manmohan Singh (Punjabi)ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
Fareedkot Teekaਔਰ ਆਧਿ ਬਿਆਧਿ ਉਪਾਧਿ ਤੀਨ ਤਾਪ ਰੂਪੀ ਜੋ ਰੋਗ ਹੈਂ, ਸੋ ਨਹੀਂ ਬਿਅਪਤਾ॥੨॥☬ਉੱਤ੍ਰ:
Prof. Sahib Singhਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥ਪਦ ਅਰਥ ਨ ਬਿਆਪੈ = ਪੋਹ ਨਹੀਂ ਸਕਦਾ, ਆਪਣਾ ਦਬਾਅ ਨਹੀਂ ਪਾ ਸਕਦਾ ॥੨॥
SikhNet (Spanish)a él ninguna aflicción ni maldad le toca. (2)
ਅਬ ਮਨੁ ਉਲਟਿ; ਸਨਾਤਨੁ ਹੂਆ ॥
ab man ulatt; sanaatan hooaa | Ang 327
Sant Singh KhalsaMy mind has now been restored to its original purity.
Manmohan SinghMy mind has, now, reverted to its original purity.
Manmohan Singh (Punjabi)ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
Fareedkot Teekaਅਬ ਮਨ ਸੰਸਾਰ ਕੀ ਤਰਫ ਸੇਂ ਉਲਟ ਕਰ ਪੁਰਾਤਨ ਹੂਆ ਹੈ ਅਰਥਾਤ ਬ੍ਰਹਮ ਰੂਪ ਹੂਆ ਹੈ। ਪ੍ਰਮਾਣ:☬"ਮਨ ਤੂੰ ਜੋਤਿ ਸਰੂਪੁ ਹੈ ਅਪਨਾ ਮੂਲ ਪਛਾਨੁ॥"☬ਈਹਾਂ ਮਨ ਨਾਮ ਜੀਵ ਕਾ ਹੈ॥☬ਪ੍ਰਸ਼ਨ: ਮਨ ਤੋ ਆਗੇ ਹੀ ਜੋਤੀ ਸਰੂਪ ਥਾ?☬ਉੱਤ੍ਰ:
Prof. Sahib Singhਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;ਪਦ ਅਰਥ ਉਲਟਿ = ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰਾਂ ਵਾਲੀ ਵਾਦੀ ਛੱਡ ਕੇ। ਸਨਾਤਨੁ = ਪੁਰਾਣਾ, ਪੁਰਾਤਨ, ਮੁੱਢਲਾ, ਜੋ ਇਹ ਪਹਿਲਾਂ ਪਹਿਲ ਸੀ; (ਭਾਵ, ਆਪਣੇ ਅਸਲੇ ਦਾ ਰੂਪ, ਪ੍ਰਭੂ ਦਾ ਰੂਪ)।
SikhNet (Spanish)Mi mente ha retornado a su pureza original,
ਤਬ ਜਾਨਿਆ; ਜਬ ਜੀਵਤ ਮੂਆ ॥
tab jaaniaa; jab jeevat mooaa | Ang 327
Sant Singh KhalsaWhen I became dead while yet alive, only then did I come to know the Lord.
Manmohan SinghWhen I became dead in life, then alone I came to know the Lord.
Manmohan Singh (Punjabi)ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
Fareedkot Teekaਜਬ ਜੀਵ ਭਾਵ ਸੇ ਮੂਆ ਤਬ ਜਾਨਿਆ ਹੈ॥☬ਪ੍ਰਸ਼ਨ: ਮਨ ਕੋ ਬ੍ਰਹਮ ਰੂਪ ਜਾਨਣੇ ਕਰ ਤੁਮ ਕੋ ਕਿਆ ਫਲ ਹੂਆ?
Prof. Sahib Singh(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।ਪਦ ਅਰਥ ਜਾਨਿਆ = ਸਮਝ ਪਈ ਹੈ। ਜੀਵਤ ਮੂਆ = ਜੀਉਂਦਾ ਹੀ ਮਰ ਗਿਆ, ਦੁਨੀਆ ਵਿਚ ਵੱਸਦਾ ਹੋਇਆ ਭੀ ਦੁਨੀਆ ਵਲੋਂ ਨਿਰ-ਚਾਹ ਹੋ ਗਿਆ ਹਾਂ, ਲੀਨ ਹੋ ਗਿਆ ਹਾਂ, ਮਸਤ ਹਾਂ।
SikhNet (Spanish)pero lo supe sólo cuando me morí para mí mismo.
ਕਹੁ ਕਬੀਰ; ਸੁਖਿ ਸਹਜਿ ਸਮਾਵਉ ॥
kahu kabeer; sukh sehaj samaavau | Ang 327
Sant Singh KhalsaSays Kabeer, I am now immersed in intuitive peace and poise.
Manmohan SinghSays Kabir, I have now merged into celestial bliss.
Manmohan Singh (Punjabi)ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
Fareedkot Teekaਕਬੀਰ ਜੀ ਕਹਤੇ ਹੈਂ: ਸਹਜ ਸੁਖ ਵਿਖੇ ਸਮਾ ਰਹੇ ਹਾਂ॥
Prof. Sahib Singhਕਬੀਰ ਆਖਦਾ ਹੈ- ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
SikhNet (Spanish)Dice Kabir, ésta, en realidad, es la forma de sumergirse en el Éxtasis,
ਆਪਿ ਨ ਡਰਉ; ਨ ਅਵਰ ਡਰਾਵਉ ॥੩॥੧੭॥
aap na ddrau; na avar ddaraavau |3|17| Ang 327
Sant Singh KhalsaI do not fear anyone, and I do not strike fear into anyone else. ||3||17||
Manmohan SinghI myself fear none, nor do I inspire fear in anyone else.
Manmohan Singh (Punjabi)ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
Fareedkot Teekaਆਪ ਡਰਤੇ ਨਹੀਂ ਔਰੋਂ ਕੋ ਭੈ ਦੇਤੇ ਨਹੀਂ। ਪ੍ਰਮਾਣ ਪਾਤਿਸਾਹੀ ੯ ਲਖਣ ਗਿਆਨਵਾਨ ਅਵਸਥਾਵਾਨ:☬"ਭੈ ਕਾਹੂ ਕਉ ਦੇਤ ਨਹ ਨਹ ਭੈ ਮਾਨਤ ਆਨ॥☬ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ॥" ॥੩॥੧੭॥
Prof. Sahib Singhਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥ਪਦ ਅਰਥ ਡਰਉ = ਡਰਦਾ ਹਾਂ। ਅਵਰ = ਹੋਰਨਾਂ ਨੂੰ ॥੩॥੧੭॥
* ਸ਼ਬਦ ਦਾ ਭਾਵ: ਜਦੋਂ ਨਾਮ ਸਿਮਰ ਸਿਮਰ ਕੇ ਪ੍ਰਭੂ ਦੇ ਚਰਨਾਂ ਵਿਚ ਜੀਵ ਦਾ ਚਿੱਤ ਜੁੜ ਜਾਏ, ਤਦੋਂ ਇਹ ਸੁਖੀ ਹੋ ਜਾਂਦਾ ਹੈ, ਮਨ ਮਾਇਆ ਦੇ ਵਿਕਾਰਾਂ ਵਲੋਂ ਹਟ ਜਾਂਦਾ ਹੈ, ਤੇ ਮਾਇਆ ਵਿਚ ਵਰਤਦਾ ਹੋਇਆ ਭੀ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧੭। * ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤੁਕੇ' ਦੇ ਹੇਠ ਇਕ ਨਿੱਕਾ ਜਿਹਾ ਅੰਕ '੨' ਹੈ। ਇਹ ਦੋ ਸ਼ਬਦ (ਨੰ: ੧੭ ਅਤੇ ੧੮) ਐਸੇ ਹਨ, ਜਿਨ੍ਹਾਂ ਦੇ ਹਰੇਕ 'ਬੰਦ' ਵਿਚ ਚਾਰ ਚਾਰ ਤੁਕਾਂ ਹਨ।
SikhNet (Spanish)que uno deje de tener miedo y deje de provocárselo a otros.(3-17)