ਪਉੜੀ ॥
paurree | Ang 588
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨਿ ਜਗਜੀਵਨੁ ਉਪਦੇਸਿਆ; ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥
jin jagajeevan upadesiaa; tis gur kau hau sadaa ghumaaeaa | Ang 588
Sant Singh KhalsaI am forever a sacrifice to the Guru, who has taught me about the Lord, the Life of the World.
Manmohan SinghI am ever a sacrifice unto the Guru, who has preached to me the meditation of God, the life of the world.
Manmohan Singh (Punjabi)ਮੈਂ ਉਸ ਗੁਰਦੇਵ ਜੀ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈੌਨੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੀ ਬੰਦਗੀ ਦੀ ਸਿਖਮਤ ਦਿੱਤੀ ਹੈ।
Fareedkot Teekaਜਿਸ ਨੇ ਜਗਜੀਵਨ ਕਾ ਉਪਦੇਸ਼ ਦੀਆ ਹੈ ਤਿਸ ਗੁਰੋਂ ਪਰ ਸੇ ਮੈਂ ਸਦਾ (ਘੁਮਾਇਆ) ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ।ਪਦ ਅਰਥ ਜਿਨਿ ਉਪਦੇਸਿਆ = {ਦਿਸ਼ = ਹੱਥ ਨਾਲ ਇਸ਼ਾਰਾ ਕਰ ਕੇ ਵਿਖਾਉਣਾ। ਉਪ = ਨੇੜੇ। ਉਪਦਿਸ਼ = ਨੇੜੇ ਵਿਖਾਉਣਾ।} ਜਿਸ ਗੁਰੂ ਨੇ ਰੱਬ ਨੇੜੇ ਵਿਖਾ ਦਿੱਤਾ ਹੈ।
SikhNet (Spanish)Ofrezco mi ser en sacrificio al Guru, Quien me hizo sabio en la Vida de todas las vidas.
ਤਿਸੁ ਗੁਰ ਕਉ. ਹਉ ਖੰਨੀਐ; ਜਿਨਿ. ਮਧੁਸੂਦਨੁ ਹਰਿ ਨਾਮੁ ਸੁਣਾਇਆ ॥
tis gur kau. hau khaneeai; jin. madhusoodan har naam sunaaeaa | Ang 588
Sant Singh KhalsaI am every bit a sacrifice to the Guru, the Lover of Nectar, who has revealed the Name of the Lord.
Manmohan SinghI am a sacrifice, each bit, unto the Guru, the Lover of Nectar, who has recited to me the Name of God.
Manmohan Singh (Punjabi)ਮੇਰੀ ਹਰ ਬੋਟੀ ਕੁਰਬਾਨ ਹੈ, ਉਸ ਅੰਮ੍ਰਿਤ ਦੇ ਪਿਆਰੇ ਗੁਰੂ ਉਤੋਂ, ਜਿਸ ਨੇ ਮੈਨੂੰ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਇਆ ਹੈ।
Fareedkot Teekaਜਿਸ ਨੇ ਹੰਤਾ ਮਮਤਾ ਰੂਪ ਸਭ ਪ੍ਰਕਾਰ ਕੇ ਰੋਗੋਂ ਕੀ ਬਿਖ ਕੋ ਦੂਰ ਕਰ ਦੀਆ ਹੈ ਤਿਸ ਗੁਰ ਪਰ ਸੇ ਮੈਂ (ਖੰਨੀਐ) ਟੁਕੜੇ ਟੁਕੜੇ ਹੋ ਜਾਤਾ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ)।
SikhNet (Spanish)Estoy para siempre dedicado al Guru, de quien escuché el Nombre del Señor,
ਤਿਸੁ ਗੁਰ ਕਉ. ਹਉ ਵਾਰਣੈ; ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥
tis gur kau. hau vaaranai; jin haumai bikh sabh rog gavaaeaa | Ang 588
Sant Singh KhalsaI am a sacrifice to the Guru, who has totally cured me of the fatal disease of egotism.
Manmohan SinghI am a sacrifice, unto the Guru, who has wholly cured the fatal affliction of egotism.
Manmohan Singh (Punjabi)ਮੈਂ ਉਸ ਗੁਰੂ ਉਤੋਂ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਹੰਕਾਰ ਦੀ ਪ੍ਰਾਣ-ਨਾਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਮੇਟ ਦਿੱਤਾ ਹੈ।
Fareedkot Teekaਜਿਸ ਨੇ ਹੰਤਾ ਮਮਤਾ ਰੂਪ ਸਭ ਪ੍ਰਕਾਰ ਕੇ ਰੋਗੋਂ ਕੀ ਬਿਰਥਾ ਕੋ ਦੂਰ ਕਰ ਦੀਆ ਹੈ, ਤਿਸ ਗੁਰ ਪਰ ਸੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।
SikhNet (Spanish)el Destructor de la maldad. Entrego mi ser al Guru, quien me liberó de la aflicción del ego. Por una gran Misericordia mi Guru ha erradicado la maldad de mi egoísmo.
ਤਿਸੁ ਸਤਿਗੁਰ ਕਉ. ਵਡ ਪੁੰਨੁ ਹੈ; ਜਿਨਿ ਅਵਗਣ ਕਟਿ. ਗੁਣੀ ਸਮਝਾਇਆ ॥
tis satigur kau. vadd pun hai; jin avagan katt. gunee samajhaaeaa | Ang 588
Sant Singh KhalsaGlorious and great are the virtues of the Guru, who has eradicated evil, and instructed me in virtue.
Manmohan SinghGreat is the merit of the True Guru, who has eradicated evil and instructed me in the virtue.
Manmohan Singh (Punjabi)ਵੱਡਾ ਹੈ ਮਹਾਤਮ ਉਸ ਸੱਚੇ ਗੁਰੂ ਜੀ ਦਾ ਜਿਸ ਨੇ ਬਦੀ ਨੂੰ ਮੇਟ ਕੇ ਮੈਨੂੰ ਨੇਕੀ ਦਰਸਾਈ ਹੈ।
Fareedkot Teekaਜਿਸ ਨੇ ਔਗੁਨੋਂ ਕੋ ਕਾਟ ਕਰ ਕੇ ਗੁਨੀ ਅਕਾਲ ਕੋ ਸਮਝਾਯਾ ਹੈ, ਤਿਸ ਸਤਗੁਰ ਕੋ ਬੜਾ ਪੁੰਨ ਪ੍ਰਾਪਤ ਹੈ॥
Prof. Sahib Singhਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ।ਪਦ ਅਰਥ ਗੁਣੀ = ਗੁਣਾਂ ਦਾ ਖ਼ਜ਼ਾਨਾ।
SikhNet (Spanish)Maravillosas son las Virtudes del Guru, Quien ha erradicado mi ego negativo e instalado la Virtud en mí.
ਸੋ ਸਤਿਗੁਰੁ ਤਿਨ ਕਉ ਭੇਟਿਆ; ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥
so satigur tin kau bhettiaa; jin kai mukh masatak bhaag likh paaeaa |7| Ang 589
Sant Singh KhalsaThe True Guru meets with those upon whose foreheads such blessed destiny is recorded. ||7||
Manmohan SinghThat true Guru meets with them alone, on whose forehead, the supreme good fortune is recorded.
Manmohan Singh (Punjabi)ਉਹ ਸੱਚੇ ਗੁਰੂ ਜੀ ਕੇਵਲ ਉਨ੍ਹਾਂ ਨੂੰ ਹੀ ਮਿਲਦੇ ਹਨ, ਜਿਨ੍ਹਾਂ ਦੇ ਮਥੇ ਉਤੇ ਸ਼ਰੋਮਣੀ ਸ੍ਰੇਸ਼ਟ ਕਿਸਮਤ ਲਿਖੀ ਹੋਈ ਹੈ।
Fareedkot Teekaਜਿਨ ਕੇ ਮਸਤਕ ਮੇਂ ਮੁਖ੍ਯ, ਭਾਵ ਕਰਤਾ ਪੁਰਖ ਨੇ ਲਿਖ ਪਾਇਆ ਹੈ, ਸੋ ਸਤਗੁਰੂ ਤਿਨ ਕੋ ਮਿਲਾ ਹੈ॥੭॥
Prof. Sahib Singhਐਸਾ ਗੁਰੂ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਮੂੰਹ ਉੱਤੇ (ਪਿਛਲੇ ਕੀਤੇ ਚੰਗੇ ਕਰਮਾਂ ਦੇ ਸੰਸਕਾਰਾਂ ਦਾ) ਭਾਗ ਲਿਖਿਆ ਪਿਆ ਹੈ ॥੭॥
SikhNet (Spanish)No obstante, sólo encontrará al Guru, quién lo tenga así decretado por Dios en su Destino. (7)