ੴ

ਸਿੱਖਬਾਣੀ · SikhBani

ਹਰਿ ਮਨਿ ਤਨਿ ਵਸਿਆ ਸੋਈ ॥

har man tan vasiaa soee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 629 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਹਰਿ ਮਨਿ ਤਨਿ. ਵਸਿਆ ਸੋਈ ॥

har man tan. vasiaa soee |

Sant Singh KhalsaThe Lord abides in my mind and body.
Manmohan SinghHe, the Lord abides in my mind and body,
Manmohan Singh (Punjabi)ਉਹ ਸੁਆਮੀ ਮੇਰੇ ਚਿੱਤ ਤੇ ਸਰੀਰ ਵਿੱਚ ਵਸਦਾ ਹੈ,
Fareedkot Teeka(ਸੋਈ) ਹੇ ਸੋਭਾ ਵਾਲੇ ਪਰਮੇਸ੍ਵਰ! ਜਿਸਕੇ ਮਨ ਤਨ ਮੇਂ ਤੂ ਬਸਾ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਸੋਈ = ਉਹ (ਪਰਮਾਤਮਾ) ਹੀ।

SikhNet (Spanish)Mi cuerpo y mi mente están imbuidos en el Señor;

ਜੈ ਜੈ ਕਾਰੁ ਕਰੇ ਸਭੁ ਕੋਈ ॥

jai jai kaar kare sabh koee |

Sant Singh KhalsaEveryone congratulates me on my victory.
Manmohan Singhand every one, now, applauds me.
Manmohan Singh (Punjabi)ਇਸ ਲਈ ਹਰ ਕੋਈ ਮੇਰੀ ਸ਼ਲਾਘਾ ਕਰਦਾ ਹੈ।
Fareedkot Teekaਤਿਸ ਕਾ ਸਭ ਕੋਈ ਜੈ ਜੈ ਕਾਰ ਕਰਤਾ ਹੈ॥
Prof. Sahib Singhਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ।

ਪਦ ਅਰਥ ਜੈ ਜੈ ਕਾਰੁ = ਸੋਭਾ। ਸਭੁ ਕੋਈ = ਹਰੇਕ ਜੀਵ।

SikhNet (Spanish)el mundo entero proclama mi Victoria.

ਗੁਰ ਪੂਰੇ ਕੀ ਵਡਿਆਈ ॥

gur poore kee vaddiaaee |

Sant Singh KhalsaThis is the glorious greatness of the Perfect Guru.
Manmohan SinghThe glory of the perfect Guru is such,
Manmohan Singh (Punjabi)ਪੂਰਨ ਗੁਰਾਂ ਦੀ ਪ੍ਰਭਤਾ ਇਸ ਤਰ੍ਹਾਂ ਦੀ ਹੋ ਕੇ,
Fareedkot Teekaਪਰੰਤੂ ਇਹ ਬਡਾਈ ਪੂਰੇ ਗੁਰੋਂ ਨੇ ਬਖਸ਼ੀ ਹੈ॥
Prof. Sahib Singh(ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ)

ਪਦ ਅਰਥ ਵਡਿਆਈ = ਬਰਕਤਿ, ਬਖ਼ਸ਼ਸ਼।

SikhNet (Spanish)Gloria al Perfecto Guru,

ਤਾ ਕੀ ਕੀਮਤਿ; ਕਹੀ. ਨ ਜਾਈ ॥੧॥

taa kee keemat; kahee. na jaaee |1|

Sant Singh KhalsaHis value cannot be described. ||1||
Manmohan Singhthat its worth cannot be told.
Manmohan Singh (Punjabi)ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਤਿਨ ਗੁਰੋਂ ਕੀ ਕੀਮਤ ਹਮਾਰੇ ਸੇ ਕਹੀ ਨਹੀਂ ਜਾਤੀ॥੧॥
Prof. Sahib Singhਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥

ਪਦ ਅਰਥ ਤਾ ਕੀ = ਉਸ (ਪੂਰੇ ਗੁਰੂ ਦੀ ਬਖ਼ਸ਼ਸ਼) ਦੀ ॥੧॥

SikhNet (Spanish)Cuyo Valor no lo puedo apreciar. (1)

ਹਉ ਕੁਰਬਾਨੁ ਜਾਈ. ਤੇਰੇ ਨਾਵੈ ॥

hau kurabaan jaaee. tere naavai |

Sant Singh KhalsaI am a sacrifice to Your Name.
Manmohan SinghI am a sacrifice unto Thy Name, O Lord.
Manmohan Singh (Punjabi)ਮੈਂ ਤੇਰੇ ਨਾਮ ਉਤੋਂ ਬਲਿਹਾਰ ਜਾਂਦਾ ਹਾਂ, ਹੇ ਸਾਹਿਬ!
Fareedkot Teekaਹੇ ਭਗਵਨ! ਮੈਂ ਆਪ ਕੇ ਨਾਮ ਉਪਰੋਂ ਕੁਰਬਾਨ ਜਾਤਾ ਹੂੰ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਹਉ ਜਾਈ = ਹਉਂ ਜਾਈਂ; ਮੈਂ ਜਾਂਦਾ ਹਾਂ। ਨਾਵੈ = ਨਾਮ ਤੋਂ।

SikhNet (Spanish)Ofrezco mi ser en sacrificio a Tu Nombre, oh Señor,

ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ; ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥

jis no bakhas laihi mere piaare; so jas teraa gaavai |1| rahaau |

Sant Singh KhalsaHe alone, whom You have forgiven, O my Beloved, sings Your Praises. ||1||Pause||
Manmohan SinghHe, whom Thou forgivest, O my Beloved, hymns Thy praise. Pause.
Manmohan Singh (Punjabi)ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਹੇ ਮੈਂਡੇ ਪ੍ਰੀਤਮ! ਉਹ ਤੇਰੀ ਮਹਿਮਾ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਹੇ ਮੇਰੇ ਪ੍ਯਾਰੇ! ਜਿਸ ਕੋ ਤੂੰ ਆਪ ਬਖਸ ਲੇਤਾ ਹੈਂ, ਸੋ ਤੇਰੇ ਜਸ ਕੋ ਗਾਵਤਾ ਹੈ॥੧॥ ਰਹਾਉ ॥
Prof. Sahib Singhਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਪਿਆਰੇ = ਹੇ ਪਿਆਰੇ! ਜਸੁ = ਸਿਫ਼ਤ-ਸਾਲਾਹ ਦਾ ਗੀਤ ॥੧॥ ਰਹਾਉ ॥

SikhNet (Spanish)pues aquél a quien bendices, canta Tu Alabanza. (1‑Pausa)

ਤੂੰ ਭਾਰੋ ਸੁਆਮੀ ਮੇਰਾ ॥

toon bhaaro suaamee meraa |

Sant Singh KhalsaYou are my Great Lord and Master.
Manmohan SinghThou art my great Lord.
Manmohan Singh (Punjabi)ਤੂੰ ਮੈਂਡਾ ਵੱਡਾ ਸਾਹਿਬ ਹੈ।
Fareedkot Teekaਤੂੰ ਮੇਰਾ ਸੁਆਮੀ ਅਤੀ ਵਡਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।

ਪਦ ਅਰਥ ਭਾਰੋ = ਵੱਡਾ। ਸੁਆਮੀ = ਮਾਲਕ।

SikhNet (Spanish)Eres mi Maestro Grandioso y Bondadoso,

ਸੰਤਾਂ ਭਰਵਾਸਾ ਤੇਰਾ ॥

santaan bharavaasaa teraa |

Sant Singh KhalsaYou are the support of the Saints.
Manmohan SinghThe saints have only Thine reliance.
Manmohan Singh (Punjabi)ਸਾਧੂਆਂ ਨੂੰ ਤੇਰਾ ਆਸਰਾ ਹੈ।
Fareedkot Teekaਸੰਤ ਜਨੋਂ ਕੋ ਆਪ ਕਾ ਹੀ ਭਰੋਸਾ ਹੈ॥
Prof. Sahib Singhਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ।

ਪਦ ਅਰਥ ਭਰਵਾਸਾ = ਭਰੋਸਾ, ਸਹਾਰਾ।

SikhNet (Spanish)Tus Santos se apoyan sólo en Ti.

ਨਾਨਕ. ਪ੍ਰਭ ਸਰਣਾਈ ॥

naanak. prabh saranaaee |

Sant Singh KhalsaNanak has entered God's Sanctuary.
Manmohan SinghNanak has sought the Lord's refuge.
Manmohan Singh (Punjabi)ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਆਪ ਕੀ ਸਰਣ ਹੂਆ ਹੂੰ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ।
SikhNet (Spanish)Nanak busca Tu Refugio, oh Señor,

ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥

mukh nindak kai chhaaee |2|22|86|

Sant Singh KhalsaThe faces of the slanderers are blackened with ashes. ||2||22||86||
Manmohan SinghThe slanderer's face is besmeared with ashes.
Manmohan Singh (Punjabi)ਬਦਖੋਈ ਕਰਨ ਵਾਲੇ ਦਾ ਮੂੰਹ ਸੁਆਹ ਨਾਲ ਮਲਿਆ ਜਾਂਦਾ ਹੈ।
Fareedkot Teekaਨਿੰਦਕੋਂ ਕੇ ਮੁਖ ਮੇਂ ਧਿਕਾਰ ਰੂਪੀ (ਛਾਈ) ਸੁਆਹ ਪੜੀ ਹੈ॥੨॥੨੨॥੮੬॥
Prof. Sahib Singh(ਉਸ ਦੀ) ਨਿੰਦਾ ਕਰਨ ਵਾਲੇ ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ॥੨॥੨੨॥੮੬॥

ਪਦ ਅਰਥ ਕੈ ਮੁਖਿ = ਦੇ ਮੂੰਹ ਉਤੇ। ਛਾਈ = ਸੁਆਹ। ਨਿੰਦਕ = ਨਿੰਦਾ ਕਰਨ ਵਾਲਾ, ਦੋਖੀ ॥੨॥੨੨॥੮੬॥

SikhNet (Spanish)y de esa forma todos los que lo han calumniado son humillados. (2‑22‑86)
Answers quote the Granth verbatim with Ang citations. AI commentary is not Gurbani and not a religious ruling.