ੴ

ਸਿੱਖਬਾਣੀ · SikhBani

ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥

jevehe karam kamaavadaa tevehe falate
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 317 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੇਵੇਹੇ ਕਰਮ ਕਮਾਵਦਾ; ਤੇਵੇਹੇ ਫਲਤੇ ॥

jevehe karam kamaavadaa; tevehe falate |

Sant Singh KhalsaAccording to the deeds which one does, so are the fruits one obtains.
Manmohan SinghAs are the deeds, the man commits, so are the fruits which he gathers.
Manmohan Singh (Punjabi)ਜਿਹੋ ਜਿਹੇ ਅਮਲ ਬੰਦਾ ਕਰਦਾ ਹੈ, ਉਹੋ ਜਿਹੇ ਹੀ ਫਲ ਉਹ ਪਰਾਪਤ ਕਰਦਾ ਹੈ।
Fareedkot Teekaਜੈਸੇ ਕਰਮ ਪੁਰਸ ਕਮਾਵਤੇ ਹੈਂ ਤੈਸੇ ਹੀ ਕਰਮ ਦੁਖ ਸੁਖ ਰੂਪ ਹੋ ਕਰ ਫਲਤੇ ਹੈਂ॥ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singh(ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ;

ਪਦ ਅਰਥ ਫਲਤੇ = ਫਲ ਦੇਂਦੇ ਹਨ।

SikhNet (Spanish)Así como son las propias acciones, así es la cosecha de los resultados.

ਚਬੇ ਤਤਾ ਲੋਹ ਸਾਰੁ; ਵਿਚਿ ਸੰਘੈ ਪਲਤੇ ॥

chabe tataa loh saar; vich sanghai palate |

Sant Singh KhalsaIf someone chews on red-hot iron, his throat will be burned.
Manmohan SinghIf one chews the hot steel iron, it causes roasting in the throat.
Manmohan Singh (Punjabi)ਜੇਕਰ ਬੰਦਾ ਗਰਮ ਫੌਲਾਦੀ ਲੋਹ ਚੱਬੇ ਤਾਂ ਇਹ ਗਲੇ ਨੂੰ ਅੰਦਰੋਂ ਸਾੜ ਸੁੱਟਦਾ ਹੈ।
Fareedkot Teekaਜੋ ਕੋਈ ਅਗਨੀ ਮੇਂ ਤਪਾਇਆ ਹੂਆ ਅਤੀ ਲੋਹਤ ਅਰਥਾਤ ਜਿਸ ਕਾ ਤਪ ਕੇ ਲਾਲ ਰੰਗ ਹੂਆ ਹੈ (ਸਾਰ) ਲੋਹਾ ਧਾਤੁ ਚੱਬ ਲਵੈ, ਸੋ (ਸੰਘੈ) ਕੰਠ ਮੇਂ (ਪਲਤੇ) ਫਸ ਜਾਵੇਗਾ, ਭਾਵ ਏਹ ਕਿ ਵਹੁ ਭੋਜਨ ਸਮ ਭਛਨ ਨਹੀਂ ਹੋਵੇਗਾ ਅਤੀ ਦੁਖਦਾਈ ਹੋਵੇਗਾ॥
Prof. Sahib Singhਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ।

ਪਦ ਅਰਥ ਸਾਰੁ = ਕਰੜਾ। ਪਲਤੇ = ਚੁੱਭ ਜਾਂਦਾ ਹੈ।

SikhNet (Spanish)Si uno traga acero candente, se quema la garganta;

ਘਤਿ ਗਲਾਵਾਂ ਚਾਲਿਆ; ਤਿਨਿ ਦੂਤਿ ਅਮਲ ਤੇ ॥

ghat galaavaan chaaliaa; tin doot amal te |

Sant Singh KhalsaThe halter is put around his neck and he is led away, because of the evil deeds he has done.
Manmohan Singhon account of his evil deeds, putting halter around his neck, deaths courier goads him on.
Manmohan Singh (Punjabi)ਉਸ ਦੇ ਮੰਦੇ ਕਰਮਾਂ ਦੇ ਸਬੱਬ, ਉਸ ਦੇ ਗੱਲ ਦੁਆਲੇ ਰੱਸਾ ਪਾ ਕੇ ਮੌਤ ਦਾ ਫਰਿਸ਼ਤਾ ਉਸ ਨੂੰ ਅੱਗੇ ਨੂੰ ਧੱਕ ਦਿੰਦਾ ਹੈ।
Fareedkot Teekaਤਿਨ (ਅਮਲ) ਪਾਪ ਰੂਪ ਕਰਮੋਂ ਸੇ ਜਮਦੂਤੋਂ ਨੇ ਗਲ ਮੇਂ ਸੰਗਲ ਪਾਇ ਕਰ ਚਲਾਇ ਲੀਆ ॥
Prof. Sahib Singhਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ।

ਪਦ ਅਰਥ ਘਤਿ = ਪਾ ਕੇ। ਗਲਾਵਾਂ = ਗਲ ਦਾ ਰੱਸਾ। ਤਿਨਿ ਦੂਤਿ = ਉਸ ਜਮਦੂਤ ਨੇ। ਚਾਲਿਆ = ਅੱਗੇ ਲਾ ਲਿਆ।

SikhNet (Spanish)y uno se encuentra en la oscuridad si tales son sus acciones.

ਕਾਈ ਆਸ, ਨ ਪੁੰਨੀਆ; ਨਿਤ ਪਰ ਮਲੁ ਹਿਰਤੇ ॥

kaaee aas, na puneea; nit par mal hirate |

Sant Singh KhalsaNone of his desires are fulfilled; he continually steals the filth of others.
Manmohan SinghNo desire of his is fulfilled. He ever steals other's filth (slander other).
Manmohan Singh (Punjabi)ਉਸ ਦੀ ਕੋਈ ਭੀ ਉਮੀਦ ਪੂਰੀ ਨਹੀਂ ਹੁੰਦੀ ਉਹ ਹਮੇਸ਼ਾਂ ਹੋਰਨਾ ਦੀ ਗੰਦਗੀ ਚੋਰੀ ਕਰਦਾ ਹੈ।
Fareedkot Teekaਜੋ ਨਿਤ (ਪਰਮਲੁ) ਪਰਾਈ ਪਾਪੋਂ ਰੂਪੀ ਮੈਲ ਕੋ ਨਿੰਦਿਆ ਕਰ (ਹਿਰਤੇ) ਲੇਤੇ ਥੇ, ਤਿਨ ਕੀ ਕੋਈ ਆਸ ਭੀ ਪੂਰੀ ਨ ਹੋਈ॥
Prof. Sahib Singhਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ)।

ਪਦ ਅਰਥ ਪੁੰਨੀਆ = ਸਿਰੇ ਚੜ੍ਹੀ, ਪੂਰੀ ਹੋਈ। ਪਰ ਮਲੁ = ਪਰਾਈ ਮੈਲ। ਹਿਰਤੇ = ਚੁਰਾਂਦਿਆਂ।

SikhNet (Spanish)Denigrando a otros, uno come y come mugre, y debido a la insatisfacción y a la ingratitud,

ਕੀਆ ਨ ਜਾਣੈ. ਅਕਿਰਤਘਣ; ਵਿਚਿ ਜੋਨੀ ਫਿਰਤੇ ॥

keea na jaanai. akirataghan; vich jonee firate |

Sant Singh KhalsaThe ungrateful wretch does not appreciate what he has been given; he wanders lost in reincarnation.
Manmohan SinghThe ungrateful one feels not indebted for the favour shown and wanders in existence.
Manmohan Singh (Punjabi)ਨਸ਼ੁਕਰਾ ਬੰਦਾ ਕੀਤੀਆਂ ਹੋਈਆਂ ਨੇਕੀਆਂ ਲਈ ਅਹਿਸਾਨਮੰਦ ਨਹੀਂ ਹੁੰਦਾ ਅਤੇ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਅਕਿਰਤਘਨ ਵਾਹਿਗੁਰੂ ਕਾ ਉਪਕਾਰ ਕੀਆ ਹੂਆ ਨਹੀਂ ਜਾਨਤੇ, ਯਾਂ ਤੇ ਜੋਨੀਓਂ ਮੇਂ ਫਿਰਤੇ ਹੈਂ॥
Prof. Sahib Singhਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ),
SikhNet (Spanish)tiene que encarnar una y otra vez. Pierde todo apoyo;

ਸਭੇ ਧਿਰਾਂ ਨਿਖੁਟੀਅਸੁ; ਹਿਰਿ ਲਈਅਸੁ, ਧਰ ਤੇ ॥

sabhe dhiraan nikhutteeas; hir leeas, dhar te |

Sant Singh KhalsaHe loses all support, when the Support of the Lord is taken away from him.
Manmohan SinghHe loses all the props, of one Lord is snatched away from him.
Manmohan Singh (Punjabi)ਜਦ ਇਸ ਸੁਆਮੀ ਦਾ ਆਸਰਾ ਉਸ ਪਾਸੋਂ ਖੋਹ ਲਿਆ ਜਾਂਦਾ ਹੈ ਉਸ ਦੇ ਸਾਰੇ ਆਸਰੇ ਖੁਸ ਜਾਂਦੇ ਹਨ।
Fareedkot Teekaਸੰਪੂਰਨ (ਧਿਰਾਂ) ਆਸਰੇ ਨਿਖੁਟੇ ਹੈਂ ਔਰ (ਧਰ ਤੇ) ਪ੍ਰਿਥਵੀ ਸੇ ਉਠਾਇ ਲੀਆ ਅਰਥਾਤ ਮਰ ਗਏ॥
Prof. Sahib Singh(ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ।
SikhNet (Spanish)hasta la tierra misma que pisa resbala de sus pies.

ਵਿਝਣ ਕਲਹ ਨ ਦੇਵਦਾ; ਤਾਂ ਲਇਆ ਕਰਤੇ ॥

vijhan kalah na devadaa; taan leaa karate |

Sant Singh KhalsaHe does not let the embers of strife die down, and so the Creator destroys him.
Manmohan SinghHe did not let the ember of strife die, therefor the creator has smitten him.
Manmohan Singh (Punjabi)ਉਹ ਲੜਾਈ ਦੀ ਅੱਗ ਨੂੰ ਬੁਝਣ ਨਹੀਂ ਸੀ ਦਿੰਦਾ, ਇਸ ਲਈ ਸਿਰਜਣਹਾਰ ਨੇ ਉਸ ਨੂੰ ਸਮੇਟ ਲਿਆ ਹੈ।
Fareedkot Teeka(ਕਲਹ) ਕਲੇਸ ਕੋ (ਵਿਝਣ) ਹਟਣ ਨਹੀਂ ਦੇਤਾ ਥਾ ਤੌ ਕਰਤੇ ਨੇ ਲਇਆ ਅਰਥਾਤ ਅਭਾਵ ਕਰ ਦੀਆ॥
Prof. Sahib Singhਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ।
SikhNet (Spanish)No permite que el fuego de la riña se extinga

ਜੋ ਜੋ ਕਰਤੇ ਅਹੰਮੇਉ; ਝੜਿ. ਧਰਤੀ ਪੜਤੇ ॥੩੨॥

jo jo karate ahameo; jharr. dharatee parrate |32|

Sant Singh KhalsaThose who indulge in egotism crumble and fall to the ground. ||32||
Manmohan SinghThey, who indulge in ego, crumble and fall to the ground.
Manmohan Singh (Punjabi)ਜਿਹੜੇ ਭੀ ਹੰਕਾਰ ਕਰਦੇ ਹਨ, ਉਹ ਭੁਰ ਕੇ ਜਿਮੀ ਤੇ ਡਿੱਗ ਪੈਦੇ ਹਨ।
Fareedkot Teekaਜੋ ਜੋ ਪੁਰਸ਼ ਹੰਕਾਰ ਕਰਤੇ ਹੈਂ, ਸੋ ਝੜ ਕਰ ਕੇ ਧਰਤੀ ਮੇਂ ਪੜਤੇ ਹੈਂ॥੩੨॥
Prof. Sahib Singh(ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ ॥੩੨॥
SikhNet (Spanish)y de tal forma se involucra con su ego que continúa hasta ser destruido en su totalidad.(32)
Answers quote the Granth verbatim with Ang citations. AI commentary is not Gurbani and not a religious ruling.