ੴ

ਸਿੱਖਬਾਣੀ · SikhBani

ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥

kaal naahee jog naahee naahee sat kaa dtab
Guru Nanak Dev Ji ਗੁਰੂ ਨਾਨਕ ਦੇਵ ਜੀ · Raag Dhanaasree · Ang 662, 663 · 12 lines
Translations

ਧਨਾਸਰੀ ਮਹਲਾ ੧ ਘਰੁ ੩ ॥

dhanaasaree mahalaa 1 ghar 3 | Ang 662

Sant Singh KhalsaDhanaasaree, First Mehl, Third House:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Nanak, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 662

Sant Singh KhalsaOne Universal Creator God. By The Grace Of The True Guru:
Manmohan SinghThere is but One God, by True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਾਲੁ ਨਾਹੀ. ਜੋਗੁ ਨਾਹੀ; ਨਾਹੀ ਸਤ ਕਾ ਢਬੁ ॥

kaal naahee. jog naahee; naahee sat kaa dtab | Ang 662

Sant Singh KhalsaNo, no, this is not the time, when people know the way to Yoga and Truth.
Manmohan SinghNo, no, this is not the time, when the people know the way to Yog and truth.
Manmohan Singh (Punjabi)ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ।
Fareedkot Teekaਹੇ ਬ੍ਰਹਮਣ! ਅਬ ਸਤਿਯੁਗਾਦੀ (ਕਾਲੁ) ਸਮਾਂ ਨਹੀਂ ਹੈ ਇਸੀ ਤੇ ਜੋਗਾਦੀ ਕਰਮ ਭੀ ਨਹੀਂ ਹੋ ਸਕਤੇ ਹੈਂ ਔਰ ਸਤ ਬੋਲਣੇ ਕਾ ਬੀ (ਢਬੁ) ਪ੍ਰਕਾਰ ਨਹੀਂ ਹੈ, ਭਾਵ ਝੂਠ ਹੀ ਕੀ ਪ੍ਰਧਾਨਤਾ ਹੈ। ਔਰ ਸਤ੍ਯ ਉਪਲਖਤ ਤਪ ਜਗ੍ਯ ਜੋਗਾਦਿਕੋਂ ਕਾ ਅਭਾਵ ਸੂਚਨ ਕੀਆ॥
Prof. Sahib Singhਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ।

ਪਦ ਅਰਥ ਕਾਲੁ = ਸਮਾ, ਮਨੁੱਖਾ ਜਨਮ ਦਾ ਸਮਾ। ਜੋਗੁ = ਮਿਲਾਪ, ਪਰਮਾਤਮਾ ਦਾ ਮਿਲਾਪ। ਸਤ = ਉੱਚਾ ਆਚਰਨ। ਢਬੁ = ਤਰੀਕਾ।

SikhNet (Spanish)No, no , este no es el tiempo cuando la gente conozca el camino del Yoga y la Verdad,

ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥੧॥

thaanasatt jag bharisatt hoe; ddoobataa iv jag |1| Ang 662

Sant Singh KhalsaThe holy places of worship in the world are polluted, and so the world is drowning. ||1||
Manmohan SinghThe world's places of worship are polluted and in this way, the world is being drowned.
Manmohan Singh (Punjabi)ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ।
Fareedkot Teekaਜੋ ਅਸਥਾਨ ਜਗਤ ਮੇਂ ਇਸ਼ਟ ਰੂਪ ਅਰਥਾਤ ਪੂਜਨੀਕ ਸੇ ਸੋ ਪਹਲੇ ਹੀ ਨਿਜ ਧਰਮ ਤੇ (ਭਰਿਸਟ) ਗਿਰ ਗਏ ਹੈਂ, ਭਾਵ ਤੀਰਥੋਂ ਪਰ ਰਹਨ ਵਾਲੇ ਭੀ ਅਧਰਮ ਕਰਤੇ ਹੈਂ। ਇਸ ਸਮੇਂ ਮੇਂ ਇਸ ਪ੍ਰਕਾਰ ਜਗਤ ਡੂਬਤਾ ਹੈ॥੧॥
Prof. Sahib Singh(ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥੧॥

ਪਦ ਅਰਥ ਥਾਨਸਟ = ਸ੍ਰੇਸ਼ਟ ਥਾਂ, ਪਵਿਤ੍ਰ ਹਿਰਦੇ। ਜਗ = ਜਗਤ ਦੇ। ਭਰਿਸਟ = ਗੰਦੇ। ਇਵ = ਇਸ ਤਰ੍ਹਾਂ, ਇਹਨਾਂ ਵਿਖਾਵੇ ਦੀਆਂ ਸਮਾਧੀਆਂ ਨਾਲ ॥੧॥

SikhNet (Spanish)Todos los lugares de Alabanza están ahora contaminados y así el mundo se está ahogando. (1)

ਕਲ ਮਹਿ; ਰਾਮ ਨਾਮੁ ਸਾਰੁ ॥

kal meh; raam naam saar | Ang 662

Sant Singh KhalsaIn this Dark Age of Kali Yuga, the Lord's Name is the most sublime.
Manmohan SinghIn the Dark-age, the Lord's Name is the most Sublime.
Manmohan Singh (Punjabi)ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ।
Fareedkot Teekaਹੇ ਭਾਈ! ਕਲਜੁਗ ਮੇਂ ਰਾਮ ਨਾਮ ਕਾ ਜਾਪ ਹੀ (ਸਾਰੁ) ਸ੍ਰੇਸ਼ਟ ਹੈ॥
Prof. Sahib Singhਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ।

ਪਦ ਅਰਥ ਕਲ ਮਹਿ = ਸੰਸਾਰ ਵਿਚ {ਨੋਟ: ਗੁਰਮਤਿ ਅਨੁਸਾਰ ਕਿਸੇ ਖ਼ਾਸ ਜੁਗ ਨੂੰ ਕੋਈ ਪ੍ਰਭਤਾ ਵਡਿਆਈ ਨਹੀਂ ਹੈ}। ਸਾਰੁ = ਸ੍ਰੇਸ਼ਟ।

SikhNet (Spanish)En la Era de Kali Yug, lo Único Sublime es el Nombre del Señor.

ਅਖੀ ਤ ਮੀਟਹਿ. ਨਾਕ ਪਕੜਹਿ; ਠਗਣ ਕਉ ਸੰਸਾਰੁ ॥੧॥ ਰਹਾਉ ॥

akhee ta meetteh. naak pakarreh; tthagan kau sansaar |1| rahaau | Ang 662

Sant Singh KhalsaSome people try to deceive the world by closing their eyes and holding their nostrils closed. ||1||Pause||
Manmohan SinghA hypocrite closes his eyes and holds his nose to deceive the world. Pause.
Manmohan Singh (Punjabi)ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ।
Fareedkot Teekaਇਹ ਜੋ ਪਾਖੰਡੀ ਨੇਤ੍ਰੋਂ ਕੋ ਮੀਚਤੇ ਹੈਂ ਔਰ ਨਾਕ ਕੋ ਪਕੜਤੇ ਹੈਂ, ਸੋ ਕੇਵਲ ਸੰਸਾਰ ਕੇ ਠਗਣੇ ਹੇਤ ਕਰਮ ਹੈਂ॥੧॥ ਰਹਾਉ ॥
Prof. Sahib Singh(ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ॥੧॥ ਰਹਾਉ ॥

ਪਦ ਅਰਥ ਤ = ਤਾਂ। ਮੀਟਹਿ = ਮੀਟਦੇ ਹਨ। ਕਉ = ਵਾਸਤੇ ॥੧॥ ਰਹਾਉ ॥

SikhNet (Spanish)Pero algunos engañan a otros cerrando sus ojos y tapando sus narices para hacerse pasar por Yoguis. (1‑Pausa)

ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ ॥

aantt setee naak pakarreh; soojhate tin loa | Ang 662

Sant Singh KhalsaThey close off their nostrils with their fingers, and claim to see the three worlds.
Manmohan SinghHolding his nose with his thumb and two fingers he proclaims, "I am seeing the three worlds".
Manmohan Singh (Punjabi)ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, "ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ।"
Fareedkot Teekaਤੁਮ ਲੋਕ ਜੋ (ਆਂਟ) ਅੰਗੂਠੇ ਔ ਪਾਸਲੀ ਉਂਗਲ, ਭਾਵ ਚੁਟਕੀ ਕੇ ਸਾਥ ਨਾਕ ਪਕੜਤੇ ਹੋ। ਪੁਨਾ ਕਹਤੇ ਹੋ ਹਮ ਕੋ ਤੀਨੋਂ ਲੋਕ ਸੂਝਤੇ ਹੈਂ ਅਰਥਾਤ ਦਿਖਾਈ ਦੇਤੇ ਹੈਂ॥
Prof. Sahib Singhਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ,

ਪਦ ਅਰਥ ਆਂਟ = ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ। ਸੇਤੀ = ਨਾਲ। ਤਿਨਿ = ਤਿੰਨ। ਲੋਅ = ਲੋਕ।

SikhNet (Spanish)En postura de loto tapan su nariz con tres dedos y pregonan haber visto los tres mundos,

ਮਗਰ ਪਾਛੈ. ਕਛੁ, ਨ ਸੂਝੈ; ਏਹੁ ਪਦਮੁ ਅਲੋਅ ॥੨॥

magar paachhai. kachh, na soojhai; ehu padam aloa |2| Ang 663

Sant Singh KhalsaBut they cannot even see what is behind them. What a strange lotus pose this is! ||2||
Manmohan SinghBut he sees not anything behind him; O strange is this lotus-posture.
Manmohan Singh (Punjabi)ਪ੍ਰੰਤੂ ਉਸ ਨੂੰ ਆਪਣੇ ਪਿਛਲੇ ਪਾਸੇ ਕੁਝ ਭੀ ਨਹੀਂ ਦਿਸਦਾ। ਇਹ ਅਜੀਬ ਹੀ ਕੰਵਲ-ਆਸਣ ਹੈ।
Fareedkot Teekaਪਿਠ ਕੇ ਪੀਛੇ ਤਕ ਕੁਛ ਦ੍ਰਿਸਟ ਨਹੀਂ ਆਵਤਾ, ਤਾਂ ਇਹ (ਪਦਮੁ ਅਲੋਅ) ਬਡਾ ਅਸਚਰਜ ਹੈ; ਵਾ ਤੇਰਾ ਰਿਦਾ (ਪਦਮੁ) ਕਮਲ (ਅਲੋਅ) ਪ੍ਰਕਾਸ਼ ਸੇ ਰਹਿਤ ਹੈ, ਭਾਵ ਸੇ ਅਗਿਆਨੀ ਹੈ ਵਾ ਬਚਨ ਅਲੋਕਕ ਹੈ॥੨॥☬ਬਚਨ ਕੇ ਕੌਲ ਕਹਿਤੇ ਹੈਂ:
Prof. Sahib Singhਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥੨॥

ਪਦ ਅਰਥ ਮਗਰ = ਪਿੱਠ। ਪਦਮੁ = ਪਦਮ ਆਸਨ (ਚੌਕੜੀ ਮਾਰ ਕੇ ਖੱਬਾ ਪੈਰ ਸੱਜੇ ਪੱਟ ਉੱਤੇ ਅਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਬੈਠਣਾ)। ਅਲੋਅ = {ਅ-ਲੋਅ} ਜੋ ਕਦੇ ਵੇਖਿਆ ਨ ਹੋਵੇ, ਅਚਰਜ ॥੨॥

SikhNet (Spanish)pero no pueden ni ver lo que está atrás de ellos, oh, ¡esa postura de loto, qué extraña es! (2)

ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥

khatreea ta dharam chhoddiaa; malechh bhaakhiaa gahee | Ang 663

Sant Singh KhalsaThe K'shatriyas have abandoned their religion, and have adopted a foreign language.
Manmohan SinghThe Khatris have abjured their religion and have taken to the foreign language!
Manmohan Singh (Punjabi)ਖੱਤ੍ਰੀਆਂ ਨੇ ਆਪਣਾ ਮਹਜ਼ਬ ਤਿਆਗ ਦਿੱਤਾ ਹੈ ਅਤੇ (ਪ੍ਰਦੇਸੀ) ਬੋਲੀ ਇਖਤਿਆਰ ਕਰ ਲਈ ਹੈ।
Fareedkot Teekaਖਤ੍ਰੀਓਂ ਨੇ ਤੌ ਧਰਮ ਕੋ ਤਿਆਗ ਦੀਆ ਹੈ, ਕਿਉਂਕਿ ਮਲੇਛੋਂ ਕੀ ਬੋਲੀ ਫਾਰਸੀ ਆਦਿ ਗ੍ਰਹਣ ਕਰੀ ਹੈ॥
Prof. Sahib Singh(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ।

ਪਦ ਅਰਥ ਭਾਖਿਆ = ਬੋਲੀ। ਮਲੇਛ ਭਾਖਿਆ = ਉਹਨਾਂ ਦੀ ਬੋਲੀ ਜਿਨ੍ਹਾਂ ਨੂੰ ਇਹ ਆਪ ਮਲੇਛ ਆਖਦੇ ਹਨ। ਗਹੀ = ਗ੍ਰਹਣ ਕੀਤੀ।

SikhNet (Spanish)Los Kshatriyas guerreros han sucumbido ante el tirano adoptando su forma de hablar.

ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ॥੩॥

srisatt sabh ik varan hoee; dharam kee gat rahee |3| Ang 663

Sant Singh KhalsaThe whole world has been reduced to the same social status; the state of righteousness and Dharma has been lost. ||3||
Manmohan SinghThe whose world has assumed the same caste (is given to evil) and the ordinance of righteousness has lapsed.
Manmohan Singh (Punjabi)ਸਾਰੀ ਦੁਨੀਆ ਇਕ ਜਾਤ ਦੀ ਹੀ (ਮੰਦੀ) ਹੋ ਗਈ ਹੈ ਅਤੇ ਸੱਚਾਈ ਦੀ ਮਰਯਾਦਾ ਮਿੱਟ ਗਈ ਹੈ।
Fareedkot Teekaਤਾਂ ਤੇ ਸੰਪੂਰਨ ਸ੍ਰਿਸ਼ਟੀ ਏਕ ਵਰਨ ਹੋਈ ਅਰਥਾਤ ਸ਼ੰਕਰਵਰਨ ਹੋ ਗਈ ਹੈ। ਹੇ ਬ੍ਰਹਮਣ! ਧਰਮ ਕੀ ਗਤੀ ਰਹਿ ਚੁਕੀ ਅਰਥਾਤ ਦੂਰ ਭਈ ਹੈ॥੩॥
Prof. Sahib Singh(ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ॥੩॥

ਪਦ ਅਰਥ ਇਕ ਵਰਨ = ਇਕੋ ਵਰਨ ਦੀ, ਇਕੋ ਕਿਸਮ ਦੀ, ਅਧਰਮੀ ਹੀ ਅਧਰਮੀ। ਗਤਿ = ਮਰਯਾਦਾ ॥੩॥

SikhNet (Spanish)La distinción entre lo bueno y lo malo se ha perdido; nadie piensa en religión. (3)

ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ ॥

asatt saaj saaj puraan sodheh; kareh bed abhiaas | Ang 663

Sant Singh KhalsaThey analyze eight chapters of (Panini's) grammar and the Puraanas. They study the Vedas,
Manmohan SinghThe Hindus study the eight and ten Puranas, compiled and composed by scholars and reflect upon the Vedas.
Manmohan Singh (Punjabi)ਹਿੰਦੂ ਵਿਦਵਾਨਾਂ ਦੇ ਸੰਗ੍ਰਹਿ ਅਤੇ ਰਚਨ ਕੀਤੇ ਹੋਏ ਅੱਠ ਤੇ ਦਸ ਪੁਰਾਣਾ ਨੂੰ ਵਾਚਦੇ ਹਨ, ਅਤੇ ਵੇਦਾਂ ਨੂੰ ਵੀਚਾਰਦੇ ਹਨ।
Fareedkot Teekaਰਿਖੀਓਂ ਕੇ ਜੋ ਅਸਟ ਵਿਆਕਰਨ (ਸਾਜੇ) ਰਚੇ ਹੂਏ ਹੈਂ ਔਰ ਵਿਆਸ ਦੇਵ ਜੀ ਕੇ ਜੋ ਪੁਰਾਣ ਰਚੇ ਹੂਏ ਹੈਂ, ਯਦਪਿ ਇਨ ਕੋ ਬੀ (ਸੋਧਹਿ) ਵੀਚਾਰੇ ਵਾ ਅਸਟ ਅਰੁਦ ਸਦਸਾਂਦਾ ਅਧਹਾਰੁ ਹੈ, ਅਠਾਰਾਂ ਪੁਰਾਣ ਜੋ (ਸਾਜ) ਰਚੇ ਹੂਏ ਹੈਂ ਬਨਾਇਕੇ, ਭਾਵ ਭਲੀ ਪਰਕਾਰ ਸੋਧਤੇ ਹੈਂ ਔਰ ਵੇਦੋਂ ਕਾ ਭੀ ਬਾਰੰਬਾਰ ਅਭਿਆਸ ਕਰਤੇ, ਭਾਵ ਵੀਚਾਰੁ ਕਰਤੇ ਹੈਂ॥
Prof. Sahib Singh(ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)।

ਪਦ ਅਰਥ ਅਸਟ = ਅੱਠ। ਅਸਟ ਸਾਜ = ਅਸ਼ਟਾਧਿਆਈ ਆਦਿਕ ਵਿਆਕਰਨਿਕ ਗ੍ਰੰਥ। ਸਾਜਿ = ਰਚ ਕੇ। ਸੋਧਹਿ = ਵਿਚਾਰਦੇ ਹਨ।

SikhNet (Spanish)Conociendo todas las reglas de análisis y gramática estudian los Puranas y los Vedas,

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ॥੪॥੧॥੬॥੮॥

bin naam har ke mukat naahee; kahai naanak daas |4|1|6|8| Ang 663

Sant Singh Khalsabut without the Lord's Name, no one is liberated; so says Nanak, the Lord's slave. ||4||1||6||8||
Manmohan SinghWithout the Lord's Name, there can be no emancipation, says Nanak, the Lord's slave.
Manmohan Singh (Punjabi)ਸਾਹਿਬ ਦੇ ਨਾਮ ਦੇ ਬਾਝੋਂ ਕਲਿਆਣ ਨਹੀਂ ਹੋ ਸਕਦਾ, ਸਾਹਿਬ ਦਾ ਗੋਲਾ ਨਾਨਕ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਵੀ ਹਰੀ ਕੇ ਨਾਮ ਜਪੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ। ਤਾਂ ਤੇ ਹੇ ਬ੍ਰਾਹਮਣ! ਦਾਸ ਹੋ ਕਰ ਨਾਮ ਜਪ ਵਾ ਹਰੀ ਕੇ ਦਾਸ ਸੰਤ ਭੀ ਐਸੇ ਕਹਤੇ ਹੈਂ॥੪॥੧॥੬॥੮॥☬ਏਕ ਕਾਲ ਗੁਰੂ ਜੀ ਜਗਨ ਨਾਥ ਮੇਂ ਗਏ ਥੇ, ਤਬ ਆਰਤੀ ਮੇਂ ਨਾ ਉਠੇ। ਪੰਡਿਆਂ ਕਿਹਾ, 'ਤੁਮ ਕਿਉਂ ਨਹੀਂ ਉਠੇ'। ਤਬ ਏਹ ਸਬਦ ਉਚਾਰਾ:☬ਇਸ ਸਬਦ ਕਾ ਅਰਥ ਉਥਾਨਿਕਾ ਸਹਿਤ ਆਰਤੀ ਸੋਹਿਲੇ ਮੇਂ ਪੂਰਬ ਕਥਨ ਕੀਆ ਹੂਆ ਹੈ।
Prof. Sahib Singhਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥੪॥੧॥੬॥੮॥

ਪਦ ਅਰਥ ਮੁਕਤਿ = ਵਿਕਾਰਾਂ ਤੋਂ ਆਜ਼ਾਦੀ ॥੪॥੧॥੬॥੮॥

* ਨੋਟ: ਅਖ਼ੀਰਲੇ ਅੰਕਾਂ ਨੂੰ ਗਹੁ ਨਾਲ ਵੇਖੋ। ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਦ ਹਨ। ਅਗਲਾ ਅੰਕ ੧ ਦੱਸਦਾ ਹੈ ਕਿ "ਘਰੁ ੩" ਦਾ ਇਹ ਪਹਿਲਾ ਸ਼ਬਦ ਹੈ। "ਘਰ ੨" ਦੇ ੫ ਸ਼ਬਦ ਹਨ। 'ਘਰੁ ੩' ਦਾ ੧ ਸ਼ਬਦ ਹੈ। ਅੰਕ ੬ ਦੱਸਦਾ ਹੈ ਕਿ 'ਘਰੁ ੨' ਅਤੇ 'ਘਰੁ ੩' ਦੇ ਸ਼ਬਦਾਂ ਦਾ ਜੋੜ ੬ ਹੈ। ਧਨਾਸਰੀ ਰਾਗ ਵਿਚ ਗੁਰੂ ਨਾਨਕ ਜੀ ਦੇ ਹੁਣ ਤਕ ੮ ਸ਼ਬਦ ਆ ਚੁਕੇ ਹਨ।

SikhNet (Spanish)pero dice Nanak, sin el Nombre de Dios, nadie es emancipado. (4‑1‑6‑8)
Answers quote the Granth verbatim with Ang citations. AI commentary is not Gurbani and not a religious ruling.