ਧਨਾਸਰੀ ਮਹਲਾ ੧ ॥
dhanaasaree mahalaa 1 |
Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.
ਕਾਇਆ ਕਾਗਦੁ; ਮਨੁ ਪਰਵਾਣਾ ॥
kaaeaa kaagad; man paravaanaa |
Sant Singh KhalsaThe body is the paper, and the mind is the inscription written upon it.
Manmohan SinghThe body is the paper and mind the order written thereon.
Manmohan Singh (Punjabi)ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ।
Fareedkot Teekaਇਹ (ਕਾਇਆ) ਦੇਹ ਕਾਗਦ ਵਤ ਕਾਲ ਰੂਪ ਪਾਨੀ ਕੀ ਬੂੰਦ ਤੇ ਖਿਨ ਮੇਂ ਨਾਸ ਹੋ ਜਾਨੇ ਵਾਲੀ ਹੈ ਔ ਮਨ ਇਸਕੌ (ਪਰਵਾਣਾ) ਸਤ ਰੂਪ ਜਾਨ ਰਹਾ ਹੈ॥
Prof. Sahib Singhਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ।ਪਦ ਅਰਥ ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ।
SikhNet (Spanish)El cuerpo es el papel, la mente es lo que está escrito en él,
ਸਿਰ ਕੇ ਲੇਖ; ਨ ਪੜੈ ਇਆਣਾ ॥
sir ke lekh; na parrai eaanaa |
Sant Singh KhalsaThe ignorant fool does not read what is written on his forehead.
Manmohan SinghBut the fool reads not the writ on his head.
Manmohan Singh (Punjabi)ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ।
Fareedkot Teekaਸਰਬ ਸ਼ਾਸਤ੍ਰੋਂ ਮੇਂ ਜੋ (ਸਿਰ ਕੇ) ਅਰਥਾਤ ਸਿਰੋਮਣੀ ਅਖਰ ਰਾਮ ਨਾਮ ਲਿਖੇ ਹੂਏ ਹੈਂ, ਤਿਨ ਕੋ ਇਹ ਇਆਣਾ ਮਨ ਪੜਤਾ ਨਹੀਂ ਅਰਥਾਤ ਜਪਤਾ ਨਹੀਂ ਹੈ। ਵਾ ਦੇਹੀ ਕੋ ਕਾਗਦ ਵਤ ਕਰ ਕੇ ਮਨ ਜਤਨੋਂ ਰੂਪੀ ਪਰਵਾਨੇ ਲਿਖਣੇ ਵਾਲਾ ਹੋ ਰਿਹਾ ਹੈ, ਭਾਵ ਸੇ ਪਦਾਰਥੋਂ ਹੇਤ ਬਡੇ ਜਤਨ ਕਰਤਾ ਹੈ। ਔਰ ਇਹ ਐਸਾ (ਇਆਣਾ) ਮੂਰਖ ਹੈ, ਜੋ ਕਰਮੋਂ ਕੇ ਅਨੁਸਾਰ ਸਿਰ ਪਰ ਲੇਖ ਹੈ, ਤਿਨ ਕੋ ਨਹੀਂ ਪੜਤਾ ਹੈ। ਭਾਵ ਇਹ ਮੇਰੇ ਕਰਮੋਂ ਮੇਂ ਤੋ ਦੁਖ ਹੈ, ਤੋ ਸੁਖ ਕਹਾਂ ਸੇ ਹੋਇਗਾ ਅਰਥਾਤ ਨਹੀਂ ਹੋਇਗਾ, ਐਸੇ ਵਿਚਾਰ ਨਹੀਂ ਕਰਤਾ ਹੈ॥
Prof. Sahib Singhਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)।ਪਦ ਅਰਥ ਇਆਣਾ = ਅੰਞਾਣਾ ਜੀਵ।
SikhNet (Spanish)pero el tonto no puede leer lo que está escrito en la mente.
ਦਰਗਹ ਘੜੀਅਹਿ; ਤੀਨੇ ਲੇਖ ॥
daragah gharreeeh; teene lekh |
Sant Singh KhalsaIn the Court of the Lord, three inscriptions are recorded.
Manmohan SinghIn the Lord's court the writ of three kinds is inscribed.
Manmohan Singh (Punjabi)ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ।
Fareedkot Teekaਜੈਸੇ ਰਾਜਾ ਕੇ ਦਰ ਮੇਂ ਸੁਇਨੇ ਰੁਪੇ ਤਾਂਬੇ ਕੇ ਰੁਪਯੇ, ਪੈਸੇ, ਮੋਹਰਾਂ, ਤੀਨੋਂ ਘੜੀਤੇ ਹੈਂ। ਤੈਸੇ ਵਾਹਿਗੁਰੂ ਕੀ ਦਰਗਾਹਿ ਮੇਂ ਸਾਂਤਕੀ, ਤਾਂਮਸੀ, ਰਾਜਸੀ, ਵਾ ਕਰਮੀ, ਉਪਾਸਕ, ਗਿਆਨੀ, ਵਾ ਕਾਜੀ, ਬ੍ਰਹਮਣ, ਜੋਗੀ, ਇਹ ਤੀਨੋਂ ਘੜੀਤੇ ਹੈਂ, ਐਸੇ ਸਾਸਤ੍ਰੋਂ ਮੇਂ (ਲੇਖ) ਲਿਖਾ ਹੈ॥
Prof. Sahib Singhਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ।ਪਦ ਅਰਥ ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ-ਰੂਪ ਲੇਖ।
SikhNet (Spanish)Es en la Corte del Señor que el destino de los tres temperamentos es forjado;
ਖੋਟਾ. ਕਾਮਿ ਨ ਆਵੈ; ਵੇਖੁ ॥੧॥
khottaa. kaam na aavai; vekh |1|
Sant Singh KhalsaBehold, the counterfeit coin is worthless there. ||1||
Manmohan SinghLo, the counterfeit one is of no avail there.
Manmohan Singh (Punjabi)ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ।
Fareedkot Teekaਇਨ ਤੀਨੋਂ ਤ੍ਰੀਕੋਂ ਮੇਂ ਸੇ ਜੋ ਖੋਟਾ ਹੈ ਅਰਥਾਤ ਨਿਜ ਧਰਮ ਸੇ ਰਹਿਤ ਹੈ, ਸੋ ਕਾਮ ਆਵਤਾ ਨਹੀਂ ਦੇਖੀਤਾ ਹੈ, ਭਾਵ ਸੇ ਵਾਹਿਗੁਰੂ ਕੇ ਦਰ ਮੇਂ ਸੋ ਪ੍ਰਮਾਣ ਨਹੀਂ ਹੋਤਾ ਹੈ॥੧॥
Prof. Sahib Singhਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥ਪਦ ਅਰਥ ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ ॥੧॥
SikhNet (Spanish)está dado para los Brahmanes, los Yoguis y los Quazis. Y mira, al falso, nadie lo toma en cuenta. (1)
ਨਾਨਕ; ਜੇ ਵਿਚਿ ਰੁਪਾ ਹੋਇ ॥
naanak; je vich rupaa hoe |
Sant Singh KhalsaO Nanak, if there is silver in it,
Manmohan SinghNanak, if there be silver therein,
Manmohan Singh (Punjabi)ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਤੁਮਾਰੇ ਰਿਦੇ ਵਾ ਬਚਨੋਂ ਮੇਂ (ਰੁਪਾ) ਸਫਾਈ ਵਾ ਅਪਨੇ ਅਪਨੇ ਧਰਮ ਮੇਂ ਇਸਥਿਤੀ ਹੋਵੈ॥
Prof. Sahib Singhਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ,ਪਦ ਅਰਥ ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ।
SikhNet (Spanish)Pero si hubiera plata en alguna moneda, todos proclamarían:
ਖਰਾ ਖਰਾ; ਆਖੈ ਸਭੁ ਕੋਇ ॥੧॥ ਰਹਾਉ ॥
kharaa kharaa; aakhai sabh koe |1| rahaau |
Sant Singh Khalsathen everyone proclaims, "It is genuine, it is genuine." ||1||Pause||
Manmohan Singheveryone then proclaims "It is genuine, it is genuine". Pause.
Manmohan Singh (Punjabi)ਤਾਂ ਹਰ ਜਣਾ ਪੁਕਾਰਦਾ ਹੈ, "ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ।" ਠਹਿਰਾਉ।
Fareedkot Teekaਤੌ ਤਿਸ (ਖਰਾ) ਭਲੇ ਸੁਭਾਉ ਕੋ ਦੇਖ ਕਰ ਸਭ ਕੋਈ (ਖਰਾ) ਭਲਾ ਹੀ ਕਥਨ ਕਰੇਗਾ॥੧॥ ਰਹਾਉ ॥
Prof. Sahib Singhਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥ਪਦ ਅਰਥ ਸਭੁ ਕੋਇ = ਹਰੇਕ ਜੀਵ ॥੧॥ ਰਹਾਉ ॥
SikhNet (Spanish)“¡Es verdadera, es verdadera!” (1-Pausa)
ਕਾਦੀ ਕੂੜੁ ਬੋਲਿ; ਮਲੁ ਖਾਇ ॥
kaadee koorr bol; mal khaae |
Sant Singh KhalsaThe Qazi tells lies and eats filth;
Manmohan SinghThe Qazi tells lies and eats filth.
Manmohan Singh (Punjabi)ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ।
Fareedkot Teekaਜੋ ਕਾਜੀ ਹੋ ਕਰ ਝੂਠ ਬੋਲ ਕੇ ਜੰਤ੍ਰ ਮੰਤ੍ਰ ਝੂਠੇ ਕਰ ਕੇ ਮਲ ਰੂਪ ਪਾਦਰਥ ਲੇਕੇ ਖਾਤਾ ਹੈ॥
Prof. Sahib Singhਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ।ਪਦ ਅਰਥ ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ: ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ।
SikhNet (Spanish)El Quazi habla falsedades y se come su propia mugre.
ਬ੍ਰਾਹਮਣੁ ਨਾਵੈ; ਜੀਆ ਘਾਇ ॥
braahaman naavai; jeea ghaae |
Sant Singh Khalsathe Brahmin kills and then takes cleansing baths.
Manmohan SinghThe Brahman slays life and takes ablution.
Manmohan Singh (Punjabi)ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ।
Fareedkot Teekaਜੋ ਬ੍ਰਾਹਮਣ ਹੋਇ ਕਰ ਇਸ਼ਨਾਨ ਕਰ ਕੇ ਜੀਵੋਂ ਕੋ ਮਾਰਤਾ ਹੈ, ਮਾਸ ਖਾਨਾ ਕਰਤਾ ਹੈ॥
Prof. Sahib Singhਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ।ਪਦ ਅਰਥ ਨਾਵੈ = ਨ੍ਹਾਉਂਦਾ ਹੈ, ਤੀਰਥ-ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੁਦਰ-ਬਹਾਨੇ ਪੈਰਾਂ ਹੇਠ ਲਤਾੜ ਕੇ।
SikhNet (Spanish)El Brahmán destruye la vida y luego se baña en los lugares de peregrinaje con la idea de purificarse.
ਜੋਗੀ ਜੁਗਤਿ. ਨ ਜਾਣੈ; ਅੰਧੁ ॥
jogee jugat. na jaanai; andh |
Sant Singh KhalsaThe Yogi is blind, and does not know the Way.
Manmohan SinghThe blind Yogi knows not the way.
Manmohan Singh (Punjabi)ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ।
Fareedkot Teekaਜੋਗੀ ਹੋ ਕਰ ਅਗਿਆਨ ਸੇ ਅੰਧਾ ਹੂਆ ਪਰਮੇਸ਼ਰ ਕੇ ਨਾਮ ਮੇਂ ਜੁੜਨੇ ਕੀ ਜੁਗਤੀ ਨਹੀਂ ਜਾਨਤਾ ਹੈ॥
Prof. Sahib Singhਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ।ਪਦ ਅਰਥ ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ।
SikhNet (Spanish)El Yogui, por ciego, no reconoce el Sendero
ਤੀਨੇ. ਓਜਾੜੇ ਕਾ ਬੰਧੁ ॥੨॥
teene. ojaarre kaa bandh |2|
Sant Singh KhalsaThe three of them devise their own destruction. ||2||
Manmohan SinghHence, all the three design for their annihilation.
Manmohan Singh (Punjabi)ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ।
Fareedkot Teekaਤੌ ਇਹੁ ਤੀਨੋਂ ਉਜਾੜੇ ਕੇ (ਬੰਧੁ) ਬਾਂਧਨੇ ਵਾਲੇ ਅਰਥਾਤ ਕਾਰਨ ਹੋ ਗਏ ਹੈਂ, ਵਾ ਉਜਾੜੇ ਕਾ (ਬੰਧੁ) ਹਦ ਅਵਧੀ ਹੈਂ, ਭਾਵ ਸੇ ਲੋਕੋਂ ਕੋ ਪਰਮੇਸ਼ਰ ਕੇ ਮਾਰਗ ਤੇ ਭੁਲਾਵਤੇ ਹੈਂ॥੨॥☬ਤਬ ਤਿਨੋਂ ਨੇ ਪੂਛਾ ਆਪ ਕੇ ਮਤ ਮੇਂ ਜੋਗੀ, ਕਾਜੀ, ਬ੍ਰਹਮਣ, ਸ੍ਰੇਸ਼ਟ ਕੌਣ ਹੈ? ਤਿਸ ਪਰ ਕਹਿਤੇ ਹੈਂ:
Prof. Sahib Singh(ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥ਪਦ ਅਰਥ ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ ॥੨॥
SikhNet (Spanish)y así es como los tres son destruidos. (2)
ਸੋ ਜੋਗੀ; ਜੋ ਜੁਗਤਿ ਪਛਾਣੈ ॥
so jogee; jo jugat pachhaanai |
Sant Singh KhalsaHe alone is a Yogi, who understands the Way.
Manmohan SinghHe alone is a Yogi, who knows the way to God.
Manmohan Singh (Punjabi)ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ,
Fareedkot Teekaਸੋਈ ਜੋਗੀ ਹੈ, ਜੋ ਵਾਹਿਗੁਰੂ ਕੇ ਨਾਮ ਮੇਂ ਜੁੜਨੇ ਕੀ ਜੁਗਤੀ ਕੋ ਪਛਾਣੈ॥
Prof. Sahib Singhਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ,
SikhNet (Spanish)Sólo será Yogui verdadero aquél que conozca el Sendero,
ਗੁਰ ਪਰਸਾਦੀ; ਏਕੋ ਜਾਣੈ ॥
gur parasaadee; eko jaanai |
Sant Singh KhalsaBy Guru's Grace, he knows the One Lord.
Manmohan SinghBy Guru's grace, he recognises but One Lord.
Manmohan Singh (Punjabi)ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਞਾਣਦਾ ਹੈ।
Fareedkot Teekaਗੁਰੋਂ ਕੀ ਕਿਰਪਾ ਤੇ ਸਰਬ ਮੇਂ ਏਕ ਵਿਆਪਕ ਸਰੂਪ ਕੋ ਜਾਣੈ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ।
SikhNet (Spanish)y por la Gracia del Guru conozca al Uno.
ਕਾਜੀ ਸੋ; ਜੋ ਉਲਟੀ ਕਰੈ ॥
kaajee so; jo ulattee karai |
Sant Singh KhalsaHe alone is a Qazi, who turns away from the world,
Manmohan SinghHe alone is a Qazi, who turns away from the world,
Manmohan Singh (Punjabi)ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ,
Fareedkot Teekaਕਾਜੀ ਸੋਈ ਸ੍ਰੇਸ਼ਟ ਹੈ, ਜੋ ਸੰਸਾਰ ਕੀ ਤਰਫੋਂ ਅਪਨੀ ਬੁਧੀ ਕੋ ਉਲਟੀ ਕਰੈ॥
Prof. Sahib Singhਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ,ਪਦ ਅਰਥ ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ।
SikhNet (Spanish)Sólo será Quazi aquél que le voltee la cara a las pasiones,
ਗੁਰ ਪਰਸਾਦੀ; ਜੀਵਤੁ ਮਰੈ ॥
gur parasaadee; jeevat marai |
Sant Singh Khalsaand who, by Guru's Grace, remains dead while yet alive.
Manmohan Singhand who, by Guru's grace, remains dead in life.
Manmohan Singh (Punjabi)ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜੀਵਤ ਭਾਵ ਸੇ ਮਿਰਤ ਹੋ ਜਾਵੈ॥
Prof. Sahib Singhਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ।ਪਦ ਅਰਥ ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ।
SikhNet (Spanish)y por la Gracia del Guru muera para su ego mientras viva.
ਸੋ ਬ੍ਰਾਹਮਣੁ; ਜੋ ਬ੍ਰਹਮੁ ਬੀਚਾਰੈ ॥
so braahaman; jo braham beechaarai |
Sant Singh KhalsaHe alone is a Brahmin, who contemplates God.
Manmohan SinghHe alone is a Brahman, who reflects upon the Lord.
Manmohan Singh (Punjabi)ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਬ੍ਰਹਮਣ ਸੋਈ ਸ੍ਰੇਸ਼ਟ ਹੈ, ਜੋ ਬ੍ਰਹਮ ਕਾ ਬੀਚਾਰ ਕਰੇ॥
Prof. Sahib Singhਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ,ਪਦ ਅਰਥ ਬ੍ਰਹਮੁ = ਪਰਮਾਤਮਾ।
SikhNet (Spanish)Sólo será Brahmán aquél que medite en Brama,
ਆਪਿ ਤਰੈ; ਸਗਲੇ ਕੁਲ ਤਾਰੈ ॥੩॥
aap tarai; sagale kul taarai |3|
Sant Singh KhalsaHe saves himself, and saves all his generations as well. ||3||
Manmohan SinghHe saves Himself and saves all his generations as well.
Manmohan Singh (Punjabi)ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ।
Fareedkot Teekaਆਪ ਵੀਚਾਰ ਦੁਆਰਾ ਸੰਸਾਰ ਸੇ ਤਰ ਕੇ ਔਰ ਸੰਪੂਰਨ ਕੁਲੋਂ ਕੋ ਤਾਰ ਦੇਵੈ॥੩॥☬ਪੁਨਾ ਥੂਨੀ ਖੰਨਨ ਨਿਆਇ ਕਰ ਕਹਿਤੇ ਹੈਂ:
Prof. Sahib Singhਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥
SikhNet (Spanish)y así salve su ser y el de sus parientes. (3)
ਦਾਨਸਬੰਦੁ ਸੋਈ; ਦਿਲਿ ਧੋਵੈ ॥
daanasaband soee; dil dhovai |
Sant Singh KhalsaOne who cleanses his own mind is wise.
Manmohan SinghWise is he who cleanses his mind.
Manmohan Singh (Punjabi)ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ।
Fareedkot Teekaਸੋਈ ਜੋਗੀ (ਦਾਨਸਬੰਦੁ) ਬੁਧਵਾਨ ਹੈ, ਜੋ ਅਪਨੇ ਦਿਲ ਕੀ ਪਾਪ ਮਲ ਕੌ ਧੋਵੈ॥
Prof. Sahib Singhਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ।ਪਦ ਅਰਥ ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ)।
SikhNet (Spanish)Sólo será sabio aquél que purgue su mente de la maldad.
ਮੁਸਲਮਾਣੁ ਸੋਈ; ਮਲੁ ਖੋਵੈ ॥
musalamaan soee; mal khovai |
Sant Singh KhalsaOne who cleanses himself of impurity is a Muslim.
Manmohan SinghA Muslim is he, who removes his impurity.
Manmohan Singh (Punjabi)ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ।
Fareedkot Teekaਮੁਸਲਮਾਨ ਅਰਥਾਤ ਕਾਜੀ ਸੋਈ ਹੈ, ਜੋ ਵਿਕਾਰੋਂ ਰੂਪੀ ਮੈਲ ਕੋ ਖੋਵੈ, ਭਾਵ ਸੇ ਦੂਰ ਕਰੇ॥
Prof. Sahib Singhਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ।ਪਦ ਅਰਥ ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ।
SikhNet (Spanish)Sólo será musulmán aquél que trabaje su mente para limpiarla.
ਪੜਿਆ ਬੂਝੈ; ਸੋ ਪਰਵਾਣੁ ॥
parriaa boojhai; so paravaan |
Sant Singh KhalsaOne who reads and understands is acceptable.
Manmohan SinghHe, who reads and acts thereon, becomes acceptable.
Manmohan Singh (Punjabi)ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਸ਼ਾਸਤ੍ਰੋਂ ਕਾ ਪੜਾ ਹੂਆ ਹੈ ਬ੍ਰਹਮਨ ਸੋਈ ਪਰਵਾਨ ਹੈ, ਜੋ ਅਪਨੇ ਸਰੂਪ ਕੋ (ਬੂਝੈ) ਸਮਝੈ॥
Prof. Sahib Singhਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ,ਪਦ ਅਰਥ ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ।
SikhNet (Spanish)Sólo será hombre de conocimiento aquél que viva la Sabiduría al estar
ਜਿਸੁ ਸਿਰਿ; ਦਰਗਹ ਕਾ ਨੀਸਾਣੁ ॥੪॥੫॥੭॥
jis sir; daragah kaa neesaan |4|5|7|
Sant Singh KhalsaUpon his forehead is the Insignia of the Court of the Lord. ||4||5||7||
Manmohan SinghHe is the one, on whose forehead is he stamp of God's court.
Manmohan Singh (Punjabi)ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ।
Fareedkot Teekaਪੁਨਾ ਜਿਸ ਕੇ ਸਿਰ ਪਰ ਦਰਗਾਹਿ ਕਾ ਨੀਸਾਨ ਲੇਖ ਹੈ ਅਰਥਾਤ ਜਿਸ ਕੇ ਬਡੇ ਭਾਗ ਹੈਂ, ਸੋ ਐਸਾ ਹੋਤਾ ਹੈ॥☬ਲਾਹੌਰ ਤੇ ਪਰੇ ਏਕ ਪਖੰਡੀ ਬ੍ਰਹਮਣ ਠਾਕਰ ਪੂਜਾ ਕੀ ਸਮਗ੍ਰੀ ਚਾਂਦੀ ਕਾ ਕੌਲ ਆਦੀ ਰਖਕਰ ਪੂਜਨ ਕਰਤਾ ਥਾ। ਔਰ ਨੇਤ੍ਰ ਮੀਚ ਕਰ ਲੋਕੋਂ ਕੋ ਸੁਨਾਵਤਾ ਥਾ ਕਿ ਮੁਝ ਕੋ ਨੇਤ੍ਰ ਮੀਚਨੇ ਸੇ ਤ੍ਰਿਲੋਕੀ ਕੀ ਖਬਰ ਹੋ ਜਾਤੀ ਹੈ। ਤਬ ਤਿਸ ਕਾ ਪਖੰਡ ਦੂਰ ਕਰਨੇ ਨਮਿਤ ਤਿਸ ਕੇ ਨੇਤ੍ਰ ਮੀਚਨੇ ਸਮੇਂ ਸ੍ਰੀ ਗੁਰੂ ਜੀ ਨੇ ਠਾਕਰ ਸਮਗਰੀ ਕੀ ਚੌਂਕੀ ਗੁਪਤ ਕਰ ਦਈ। ਵੋਹ ਨੇਤ੍ਰ ਖੋਲ ਕਰ ਚੌਂਕੀ ਨ ਪਾਵਨੇ ਸੇ ਰੁਦਨ ਕਰਨੇ ਲਗਾ। ਤਬ ਸ੍ਰੀ ਗੁਰੂ ਜੀ ਨੇ ਕਹਾ, 'ਤੁਝ ਕਉ ਤ੍ਰਿਲੋਕੀ ਕੀ ਖਬਰ ਹੈ ਦੇਖ ਲੈ'। ਐਸੇ ਸੁਨ ਕਰ ਬ੍ਰਹਮਣ ਗੁਰੂ ਜੀ ਕੀ ਚਰਨੀ ਪੜਾ ਔ ਬੇਨਤੀ ਕਰੀ, 'ਮਹਾਰਾਜ ਹਮ ਤੌ ਉਦਰ ਪੋਖਨ ਕਰਤਾ ਪਖੰਡੀ ਹੈਂ', ਆਪ ਮੇਰੀ ਚੌਂਕੀ ਬਤਾਈਏ। ਤਬ ਤਿਸ ਕੇ ਪੀਛੇ ਹੀ ਚੌਂਕੀ ਸਮੇਤ ਸਮਗ੍ਰੀ ਔ ਕੌਲ ਕੇ ਪੜੀ ਹੂਈ ਦਿਖਲਾਇ ਦਈ, ਔਰੁ ਤਿਸ ਕੇ ਆਸਨ ਕੇ ਨੀਚੇ ਕੁਛੁਕ ਧਨ ਭੀ ਦਿਖਾਇਆ ਔਰੁ ਤਿਸ ਸੇ ਨਿਕਲਾਇ ਦੀਆ। ਬ੍ਰਹਮਣ ਨੇ ਐਸੀ ਸ਼ਕਤੀ ਦੇਖ ਕਰ ਗੁਰੂ ਜੀ ਕੋ ਹਰੀ ਰੂਪ ਜਾਨ ਕੇ ਬੇਨਤੀ ਕਰੀ, 'ਮੇਰਾ ਉਧਾਰ ਕਰੋ'। ਤਬ ਤਿਸ ਕੇ ਪ੍ਰਥਾਇ ਸ੍ਰੀ ਗੁਰੂ ਜੀ ਉਚਾਰਨ ਕਰਤੇ ਭਏ ਹੈਂ:
Prof. Sahib Singhਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥ਪਦ ਅਰਥ ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ ॥੪॥੫॥੭॥
SikhNet (Spanish)marcado con el Sello de la Compasión del Señor. (4‑5‑7)