ੴ

ਸਿੱਖਬਾਣੀ · SikhBani

Ang 663

Sri Guru Granth Sahib · Raag Dhanaasree · 3 shabads, 38 lines
Translations
Shabad Guru Nanak Dev Ji Raag Dhanaasree continued from Ang 662

ਮਗਰ ਪਾਛੈ. ਕਛੁ, ਨ ਸੂਝੈ; ਏਹੁ ਪਦਮੁ ਅਲੋਅ ॥੨॥

magar paachhai. kachh, na soojhai; ehu padam aloa |2|

Sant Singh KhalsaBut they cannot even see what is behind them. What a strange lotus pose this is! ||2||
Manmohan SinghBut he sees not anything behind him; O strange is this lotus-posture.
Manmohan Singh (Punjabi)ਪ੍ਰੰਤੂ ਉਸ ਨੂੰ ਆਪਣੇ ਪਿਛਲੇ ਪਾਸੇ ਕੁਝ ਭੀ ਨਹੀਂ ਦਿਸਦਾ। ਇਹ ਅਜੀਬ ਹੀ ਕੰਵਲ-ਆਸਣ ਹੈ।
Fareedkot Teekaਪਿਠ ਕੇ ਪੀਛੇ ਤਕ ਕੁਛ ਦ੍ਰਿਸਟ ਨਹੀਂ ਆਵਤਾ, ਤਾਂ ਇਹ (ਪਦਮੁ ਅਲੋਅ) ਬਡਾ ਅਸਚਰਜ ਹੈ; ਵਾ ਤੇਰਾ ਰਿਦਾ (ਪਦਮੁ) ਕਮਲ (ਅਲੋਅ) ਪ੍ਰਕਾਸ਼ ਸੇ ਰਹਿਤ ਹੈ, ਭਾਵ ਸੇ ਅਗਿਆਨੀ ਹੈ ਵਾ ਬਚਨ ਅਲੋਕਕ ਹੈ॥੨॥☬ਬਚਨ ਕੇ ਕੌਲ ਕਹਿਤੇ ਹੈਂ:
Prof. Sahib Singhਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥੨॥

ਪਦ ਅਰਥ ਮਗਰ = ਪਿੱਠ। ਪਦਮੁ = ਪਦਮ ਆਸਨ (ਚੌਕੜੀ ਮਾਰ ਕੇ ਖੱਬਾ ਪੈਰ ਸੱਜੇ ਪੱਟ ਉੱਤੇ ਅਤੇ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਕੇ ਬੈਠਣਾ)। ਅਲੋਅ = {ਅ-ਲੋਅ} ਜੋ ਕਦੇ ਵੇਖਿਆ ਨ ਹੋਵੇ, ਅਚਰਜ ॥੨॥

SikhNet (Spanish)pero no pueden ni ver lo que está atrás de ellos, oh, ¡esa postura de loto, qué extraña es! (2)

ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥

khatreea ta dharam chhoddiaa; malechh bhaakhiaa gahee |

Sant Singh KhalsaThe K'shatriyas have abandoned their religion, and have adopted a foreign language.
Manmohan SinghThe Khatris have abjured their religion and have taken to the foreign language!
Manmohan Singh (Punjabi)ਖੱਤ੍ਰੀਆਂ ਨੇ ਆਪਣਾ ਮਹਜ਼ਬ ਤਿਆਗ ਦਿੱਤਾ ਹੈ ਅਤੇ (ਪ੍ਰਦੇਸੀ) ਬੋਲੀ ਇਖਤਿਆਰ ਕਰ ਲਈ ਹੈ।
Fareedkot Teekaਖਤ੍ਰੀਓਂ ਨੇ ਤੌ ਧਰਮ ਕੋ ਤਿਆਗ ਦੀਆ ਹੈ, ਕਿਉਂਕਿ ਮਲੇਛੋਂ ਕੀ ਬੋਲੀ ਫਾਰਸੀ ਆਦਿ ਗ੍ਰਹਣ ਕਰੀ ਹੈ॥
Prof. Sahib Singh(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ।

ਪਦ ਅਰਥ ਭਾਖਿਆ = ਬੋਲੀ। ਮਲੇਛ ਭਾਖਿਆ = ਉਹਨਾਂ ਦੀ ਬੋਲੀ ਜਿਨ੍ਹਾਂ ਨੂੰ ਇਹ ਆਪ ਮਲੇਛ ਆਖਦੇ ਹਨ। ਗਹੀ = ਗ੍ਰਹਣ ਕੀਤੀ।

SikhNet (Spanish)Los Kshatriyas guerreros han sucumbido ante el tirano adoptando su forma de hablar.

ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ॥੩॥

srisatt sabh ik varan hoee; dharam kee gat rahee |3|

Sant Singh KhalsaThe whole world has been reduced to the same social status; the state of righteousness and Dharma has been lost. ||3||
Manmohan SinghThe whose world has assumed the same caste (is given to evil) and the ordinance of righteousness has lapsed.
Manmohan Singh (Punjabi)ਸਾਰੀ ਦੁਨੀਆ ਇਕ ਜਾਤ ਦੀ ਹੀ (ਮੰਦੀ) ਹੋ ਗਈ ਹੈ ਅਤੇ ਸੱਚਾਈ ਦੀ ਮਰਯਾਦਾ ਮਿੱਟ ਗਈ ਹੈ।
Fareedkot Teekaਤਾਂ ਤੇ ਸੰਪੂਰਨ ਸ੍ਰਿਸ਼ਟੀ ਏਕ ਵਰਨ ਹੋਈ ਅਰਥਾਤ ਸ਼ੰਕਰਵਰਨ ਹੋ ਗਈ ਹੈ। ਹੇ ਬ੍ਰਹਮਣ! ਧਰਮ ਕੀ ਗਤੀ ਰਹਿ ਚੁਕੀ ਅਰਥਾਤ ਦੂਰ ਭਈ ਹੈ॥੩॥
Prof. Sahib Singh(ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ॥੩॥

ਪਦ ਅਰਥ ਇਕ ਵਰਨ = ਇਕੋ ਵਰਨ ਦੀ, ਇਕੋ ਕਿਸਮ ਦੀ, ਅਧਰਮੀ ਹੀ ਅਧਰਮੀ। ਗਤਿ = ਮਰਯਾਦਾ ॥੩॥

SikhNet (Spanish)La distinción entre lo bueno y lo malo se ha perdido; nadie piensa en religión. (3)

ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ ॥

asatt saaj saaj puraan sodheh; kareh bed abhiaas |

Sant Singh KhalsaThey analyze eight chapters of (Panini's) grammar and the Puraanas. They study the Vedas,
Manmohan SinghThe Hindus study the eight and ten Puranas, compiled and composed by scholars and reflect upon the Vedas.
Manmohan Singh (Punjabi)ਹਿੰਦੂ ਵਿਦਵਾਨਾਂ ਦੇ ਸੰਗ੍ਰਹਿ ਅਤੇ ਰਚਨ ਕੀਤੇ ਹੋਏ ਅੱਠ ਤੇ ਦਸ ਪੁਰਾਣਾ ਨੂੰ ਵਾਚਦੇ ਹਨ, ਅਤੇ ਵੇਦਾਂ ਨੂੰ ਵੀਚਾਰਦੇ ਹਨ।
Fareedkot Teekaਰਿਖੀਓਂ ਕੇ ਜੋ ਅਸਟ ਵਿਆਕਰਨ (ਸਾਜੇ) ਰਚੇ ਹੂਏ ਹੈਂ ਔਰ ਵਿਆਸ ਦੇਵ ਜੀ ਕੇ ਜੋ ਪੁਰਾਣ ਰਚੇ ਹੂਏ ਹੈਂ, ਯਦਪਿ ਇਨ ਕੋ ਬੀ (ਸੋਧਹਿ) ਵੀਚਾਰੇ ਵਾ ਅਸਟ ਅਰੁਦ ਸਦਸਾਂਦਾ ਅਧਹਾਰੁ ਹੈ, ਅਠਾਰਾਂ ਪੁਰਾਣ ਜੋ (ਸਾਜ) ਰਚੇ ਹੂਏ ਹੈਂ ਬਨਾਇਕੇ, ਭਾਵ ਭਲੀ ਪਰਕਾਰ ਸੋਧਤੇ ਹੈਂ ਔਰ ਵੇਦੋਂ ਕਾ ਭੀ ਬਾਰੰਬਾਰ ਅਭਿਆਸ ਕਰਤੇ, ਭਾਵ ਵੀਚਾਰੁ ਕਰਤੇ ਹੈਂ॥
Prof. Sahib Singh(ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)।

ਪਦ ਅਰਥ ਅਸਟ = ਅੱਠ। ਅਸਟ ਸਾਜ = ਅਸ਼ਟਾਧਿਆਈ ਆਦਿਕ ਵਿਆਕਰਨਿਕ ਗ੍ਰੰਥ। ਸਾਜਿ = ਰਚ ਕੇ। ਸੋਧਹਿ = ਵਿਚਾਰਦੇ ਹਨ।

SikhNet (Spanish)Conociendo todas las reglas de análisis y gramática estudian los Puranas y los Vedas,

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ॥੪॥੧॥੬॥੮॥

bin naam har ke mukat naahee; kahai naanak daas |4|1|6|8|

Sant Singh Khalsabut without the Lord's Name, no one is liberated; so says Nanak, the Lord's slave. ||4||1||6||8||
Manmohan SinghWithout the Lord's Name, there can be no emancipation, says Nanak, the Lord's slave.
Manmohan Singh (Punjabi)ਸਾਹਿਬ ਦੇ ਨਾਮ ਦੇ ਬਾਝੋਂ ਕਲਿਆਣ ਨਹੀਂ ਹੋ ਸਕਦਾ, ਸਾਹਿਬ ਦਾ ਗੋਲਾ ਨਾਨਕ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਵੀ ਹਰੀ ਕੇ ਨਾਮ ਜਪੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ। ਤਾਂ ਤੇ ਹੇ ਬ੍ਰਾਹਮਣ! ਦਾਸ ਹੋ ਕਰ ਨਾਮ ਜਪ ਵਾ ਹਰੀ ਕੇ ਦਾਸ ਸੰਤ ਭੀ ਐਸੇ ਕਹਤੇ ਹੈਂ॥੪॥੧॥੬॥੮॥☬ਏਕ ਕਾਲ ਗੁਰੂ ਜੀ ਜਗਨ ਨਾਥ ਮੇਂ ਗਏ ਥੇ, ਤਬ ਆਰਤੀ ਮੇਂ ਨਾ ਉਠੇ। ਪੰਡਿਆਂ ਕਿਹਾ, 'ਤੁਮ ਕਿਉਂ ਨਹੀਂ ਉਠੇ'। ਤਬ ਏਹ ਸਬਦ ਉਚਾਰਾ:☬ਇਸ ਸਬਦ ਕਾ ਅਰਥ ਉਥਾਨਿਕਾ ਸਹਿਤ ਆਰਤੀ ਸੋਹਿਲੇ ਮੇਂ ਪੂਰਬ ਕਥਨ ਕੀਆ ਹੂਆ ਹੈ।
Prof. Sahib Singhਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥੪॥੧॥੬॥੮॥

ਪਦ ਅਰਥ ਮੁਕਤਿ = ਵਿਕਾਰਾਂ ਤੋਂ ਆਜ਼ਾਦੀ ॥੪॥੧॥੬॥੮॥

* ਨੋਟ: ਅਖ਼ੀਰਲੇ ਅੰਕਾਂ ਨੂੰ ਗਹੁ ਨਾਲ ਵੇਖੋ। ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਦ ਹਨ। ਅਗਲਾ ਅੰਕ ੧ ਦੱਸਦਾ ਹੈ ਕਿ "ਘਰੁ ੩" ਦਾ ਇਹ ਪਹਿਲਾ ਸ਼ਬਦ ਹੈ। "ਘਰ ੨" ਦੇ ੫ ਸ਼ਬਦ ਹਨ। 'ਘਰੁ ੩' ਦਾ ੧ ਸ਼ਬਦ ਹੈ। ਅੰਕ ੬ ਦੱਸਦਾ ਹੈ ਕਿ 'ਘਰੁ ੨' ਅਤੇ 'ਘਰੁ ੩' ਦੇ ਸ਼ਬਦਾਂ ਦਾ ਜੋੜ ੬ ਹੈ। ਧਨਾਸਰੀ ਰਾਗ ਵਿਚ ਗੁਰੂ ਨਾਨਕ ਜੀ ਦੇ ਹੁਣ ਤਕ ੮ ਸ਼ਬਦ ਆ ਚੁਕੇ ਹਨ।

SikhNet (Spanish)pero dice Nanak, sin el Nombre de Dios, nadie es emancipado. (4‑1‑6‑8)

Open this shabad (12 lines, Angs 662-663) →

Shabad Guru Nanak Dev Ji Raag Dhanaasree

ਧਨਾਸਰੀ ਮਹਲਾ ੧ ਆਰਤੀ ॥

dhanaasaree mahalaa 1 aaratee |

Sant Singh KhalsaDhanaasaree, First Mehl, Aartee:
Manmohan SinghDhanasri 1st Guru. Present adoration.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ। ਸਨਮੁੱਖ ਉਪਾਸ਼ਨਾ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਆਰਤੀ'।
SikhNet (Spanish)Dhanasri, Mejl Guru Nanak, Primer Canal Divino, Arti.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗਗਨ ਮੈ ਥਾਲੁ. ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ॥

gagan mai thaal. rav chand deepak bane; taarikaa manddal janak motee |

Sant Singh KhalsaIn the bowl of the sky, the sun and moon are the lamps; the stars in the constellations are the pearls.
Manmohan SinghIn the sky's salver, the sun and the moon are the lamps and the stars with their orbs, are the studded pearls.
Manmohan Singh (Punjabi)ਅਸਮਾਨ ਦੀ ਵੱਡੀ ਪਲੇਟ ਅੰਦਰ ਸੂਰਜ ਅਤੇ ਚੰਦ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜਡੇ ਹੋਏ ਮੋਤੀ।
Fareedkot Teekaਗਗਨ ਰੂਪ ਥਾਲ, ਸੋ ਤਿਸਮੇਂ ਚੰਦ ਸੂਰਜ ਦੀਵੇ ਹੈਂ, ਤਾਰੇ ਸਬੂੰਹ ਮੋਤੀ ਜੜੇ ਹੈਂ॥
Prof. Sahib Singhਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।

ਪਦ ਅਰਥ ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼-ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ।

SikhNet (Spanish)El cielo es el platón celeste, el sol y la luna son Tus lámparas, las estrellas y planetas con sus órbitas son

ਧੂਪੁ ਮਲਆਨਲੋ. ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥੧॥

dhoop malaanalo. pavan chavaro kare; sagal banaraae foolant jotee |1|

Sant Singh KhalsaThe fragrance of sandalwood is the incense, the wind is the fan, and all the vegetation are flowers in offering to You, O Luminous Lord. ||1||
Manmohan SinghThe fragrance of sandal wood make Thy incense, wind Thy fan and all the vegetation Thine flowers, O Luminous Lord.
Manmohan Singh (Punjabi)ਚੰਨਣ ਦੀ ਸੁਗੰਧਤ ਤੇਰੀ ਹੋਕ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਾਸਪਤੀ ਤੇਰੇ ਫੁੱਲ ਹਨ, ਹੇ ਪ੍ਰਕਾਸ਼ਵਾਨ ਪ੍ਰਭੂ!
Fareedkot Teekaਮਲੇ ਨਾਮ ਚੰਦਨ ਕਾ ਪਰਬਤ, ਤਿਸ ਮੇਂ ਅਗਨੀ ਜੋ ਲਾਗੀ ਤਿਸ ਕਾ ਧੂਆਂ ਧੁਪ ਹੈ, ਪਵਨ ਚੌਰ ਕਰਤਾ, ਸਾਰੀ ਬਨਾਸਪਤੀ ਫੂਲੀ ਹੈ॥੧॥
Prof. Sahib Singhਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ ॥੧॥

ਪਦ ਅਰਥ ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰ ਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਬਨਰਾਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ ॥੧॥

SikhNet (Spanish)Tus Perlas engarzadas, los bosques de sándalo son Tu Incienso, Tu Abanico es la brisa. (1)

ਕੈਸੀ ਆਰਤੀ ਹੋਇ; ਭਵ ਖੰਡਨਾ ਤੇਰੀ ਆਰਤੀ ॥

kaisee aaratee hoe; bhav khanddanaa teree aaratee |

Sant Singh KhalsaWhat a beautiful lamp-lit worship service this is! O Destroyer of fear, this is Your Aartee, Your worship service.
Manmohan SinghWhat a beautiful worship with lamps is being performed? Such is Thine adoration O Lord, the Destroyer of dread.
Manmohan Singh (Punjabi)ਕੈਸੀ ਸੁੰਦਰ ਪੂਜਾ ਹੋ ਰਹੀ ਹੈ? ਇਹ ਤੈਂਡੀ ਸਨਮੁੱਖ ਪੂਜਾ ਹੈ, ਹੇ ਡਰ ਦੇ ਨਾਸ ਕਰਨਹਾਰ!
Fareedkot Teekaਪੁਨਾ ਹੇ ਜੋਤੀ! ਹੇ ਭਵਖੰਡਨਾ! ਏਹੁ ਤੇਰੀ ਆਰਤੀ ਕੀ ਸਮਗਰੀ ਹੈ ਇਹ ਹੈ, ਜੋ ਪਰਤੱਖ ਹੋ ਰਹੀ ਹੈ। ਇਸ ਸੇ ਅਧਿਕ ਹੋਰ ਕੈਸੀ ਆਰਤੀ ਹੋਵੈ॥
Prof. Sahib Singhਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ!

ਪਦ ਅਰਥ ਭਵਖੰਡਨਾ = ਹੇ ਜਨਮ ਮਰਨ ਕੱਟਣ ਵਾਲੇ!

SikhNet (Spanish)Estos, junto con las flores de la vegetación entera están puestos como ofrendas a Tus Pies, oh Destructor del miedo. La Sinfonía

ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

anahataa sabad vaajant bheree |1| rahaau |

Sant Singh KhalsaThe sound current of the Shabad is the sounding of the temple drums. ||1||Pause||
Manmohan SinghThe celestial strain is the sounding of template drums. Pause.
Manmohan Singh (Punjabi)ਰੱਬੀ ਕੀਰਤਨ, ਮੰਦਰ ਦੇ ਨਗਾਰਿਆਂ ਦਾ ਵਜਣਾ ਹੈ। ਠਹਿਰਾਉ।
Fareedkot Teekaਜੋ ਏਕ ਰਸ ਪੁਰਸੋਂ ਕੇ ਮੁਖ ਸੇ ਬਾਣੀ ਨਿਕਸੀ ਹੈ, ਏਹ ਏਕ ਰਸ ਭੇਰੀ ਵਜ ਰਹੀ ਹੈ॥੧॥ ਰਹਾਉ॥
Prof. Sahib Singh(ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ॥੧॥ ਰਹਾਉ ॥

ਪਦ ਅਰਥ ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ ॥੧॥ ਰਹਾਉ ॥

SikhNet (Spanish)Espontánea resuena en Gloria, como el Divino Shabd la tierna flauta. ¿Qué otra alabanza se puede comparar con el festival de luces de la propia naturaleza? (1‑Pausa)

ਸਹਸ ਤਵ ਨੈਨ. ਨਨ ਨੈਨ ਹੈ ਤੋਹਿ ਕਉ; ਸਹਸ ਮੂਰਤਿ. ਨਨਾ ਏਕ ਤੋਹੀ ॥

sehas tav nain. nan nain hai tohi kau; sehas moorat. nanaa ek tohee |

Sant Singh KhalsaThousands are Your eyes, and yet You have no eyes. Thousands are Your forms, and yet You have not even one form.
Manmohan SinghThousands are Thine eyes, yet thou hast no eye. Thousands are Thine forms, yet Thou hast not even one.
Manmohan Singh (Punjabi)ਹਜ਼ਾਰਾਂ ਹਨ ਤੇਰੀਆਂ ਅੱਖਾਂ, ਪ੍ਰੰਤੂ ਤੇਰੀ ਕੋਈ ਭੀ ਅੱਖ ਨਹੀਂ। ਹਜਾਰਾਂ ਹੀ ਹਨ ਤੇਰੇ ਸਰੂਪ, ਪਰ ਇਕ ਤੇਰਾ ਭੀ ਸਰੂਪ ਨਹੀਂ।
Fareedkot Teekaਸ੍ਰਗੁਨ ਰੂਪ ਮੇਂ ਹਜ਼ਾਰਾਂ ਤੇਰੇ ਨੇਤ੍ਰ ਹੈਂ, ਨਿਰਗੁਨ ਮੇਂ ਏਕ ਭੀ ਨਹੀਂ। ਸ੍ਰਗੁਨ ਮੇਂ ਹਜ਼ਾਰਾਂ ਮੂਰਤੀ ਹੈਂ, ਨਿਰਗੁਨ ਮੇਂ ਏਕ ਮੂਰਤੀ ਭੀ ਨਹੀਂ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।

ਪਦ ਅਰਥ ਸਹਸ = ਹਜ਼ਾਰਾਂ। ਤਵ = ਤੇਰੇ। ਨਨ = ਕੋਈ ਨਹੀਂ। ਤੋਹਿ ਕਉ = ਤੇਰੇ ਵਾਸਤੇ, ਤੇਰੇ, ਤੈਨੂੰ। ਮੂਰਤਿ = ਸ਼ਕਲ। ਨਨਾ = ਕੋਈ ਨਹੀਂ। ਤੋਹੀ = ਤੇਰੀ।

SikhNet (Spanish)Miles son Tus ojos, pero Tú no tienes ojos; Miles son Tus formas, pero Tú no tienes forma.

ਸਹਸ ਪਦ ਬਿਮਲ. ਨਨ ਏਕ ਪਦ; ਗੰਧ ਬਿਨੁ. ਸਹਸ ਤਵ ਗੰਧ; ਇਵ ਚਲਤ ਮੋਹੀ ॥੨॥

sehas pad bimal. nan ek pad; gandh bin. sehas tav gandh; iv chalat mohee |2|

Sant Singh KhalsaThousands are Your lotus feet, and yet You have no feet. Without a nose, thousands are Your noses. I am enchanted with Your play! ||2||
Manmohan SinghThousands are Thine holy feet, yet Thou hast not one foot. Thousands are Thine noses and yet Thou art without a nose. I am bewitched by these plays of Thine.
Manmohan Singh (Punjabi)ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਭੀ ਪੈਰ ਨਹੀਂ। ਹਜ਼ਾਰਾਂ ਨੱਕ ਹਨ, ਤਦਯਪ ਤੂੰ ਨਾਸਕਾ ਦੇ ਬਗੈਰ ਹੈ। ਤੇਰਿਆਂ ਇਨ੍ਹਾਂ ਕੌਤਕਾਂ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Fareedkot Teekaਸ੍ਰਗੁਨ ਮੇਂ ਹਜ਼ਾਰਾਂ ਪੈਰ ਹੈਂ, ਹੇ ਨਿਰਮਲ! ਤੇਰੇ ਨਿਰਗੁਨ ਮੇਂ ਕੋਈ ਭੀ ਪੈਰ ਨਹੀਂ। ਨਿਰਗੁਨ ਮੇਂ ਗੰਧ ਜੋ ਲੇਨੇ ਵਾਲੀ ਨਾਸਕਾ ਤਿਸ ਤੇ ਰਹਿਤ ਹੋ, ਸ੍ਰਗੁਨ ਮੇਂ ਹਜ਼ਾਰੋ ਨਾਸਕਾ ਹੈਂ। ਇਤਆਦਿਕ ਤੇਰੇ ਚਾਰਿਤ੍ਰ ਦੇਖ ਕੇ ਮੇਰੀ ਬੁਧੀ ਮੋਹੀ ਗਈ ਹੈ॥੨॥
Prof. Sahib Singhਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥

ਪਦ ਅਰਥ ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਇਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ ॥੨॥

SikhNet (Spanish)Miles son Tus narices para oler, pero Tú no tienes nariz. Oh Maravilla de maravillas, estoy hechizado viendo Tu Majestuoso Juego. (2)

ਸਭ ਮਹਿ ਜੋਤਿ; ਜੋਤਿ ਹੈ ਸੋਇ ॥

sabh meh jot; jot hai soe |

Sant Singh KhalsaThe Divine Light is within everyone; You are that Light.
Manmohan SinghAmongst all there is light and that light art Thou.
Manmohan Singh (Punjabi)ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੀ ਹੈ।
Fareedkot Teekaਹੇ ਜੋਤੀ! ਸਭ ਮੇਂ ਜੋ ਜੋਤਿ ਹੈ, ਸੋ ਤੇਰੀ ਹੀ ਹੈ॥
Prof. Sahib Singhਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ।

ਪਦ ਅਰਥ ਜੋਤਿ = ਚਾਣਨ, ਪ੍ਰਕਾਸ਼। ਸੋਇ = ਉਹ ਪ੍ਰਭੂ।

SikhNet (Spanish)Hay una Luz, la misma que hace cada cosa brillar.

ਤਿਸ ਕੈ ਚਾਨਣਿ; ਸਭ ਮਹਿ ਚਾਨਣੁ ਹੋਇ ॥

tis kai chaanan; sabh meh chaanan hoe |

Sant Singh KhalsaYours is that Light which shines within everyone.
Manmohan SinghBy His Light, the light shines within all the souls.
Manmohan Singh (Punjabi)ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੁੰਦਾ ਹੈ।
Fareedkot Teekaਤਿਸ ਤੇਰੀ ਜੋਤ ਕੇ ਚਾਨਣ ਕਰ ਕੇ ਸਭ ਇੰਦ੍ਰੀਓਂ ਮੇਂ ਪ੍ਰਕਾਸ਼ ਹੋਤਾ ਹੈ॥
Prof. Sahib Singhਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।

ਪਦ ਅਰਥ ਤਿਸ ਕੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ।

SikhNet (Spanish)Es por la Sabiduría del Guru que Tu Luz Divina se vuelve visible.

ਗੁਰ ਸਾਖੀ; ਜੋਤਿ ਪਰਗਟੁ ਹੋਇ ॥

gur saakhee; jot paragatt hoe |

Sant Singh KhalsaBy the Guru's Teachings, this Divine Light is revealed.
Manmohan SinghBy Guru's teaching the Divine light becomes manifest.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਈਸ਼ਵਰੀ ਨੂਰ ਜਾਹਰ ਹੁੰਦਾ ਹੈ।
Fareedkot Teekaਪਰੰਤੂ ਸੋ ਤੇਰੀ (ਜੋਤਿ) ਸਤਗੁਰੋਂ ਕੀ (ਸਾਖੀ) ਸਿਖਿਆ ਕਰ ਪਰਗਟ ਹੋਤੀ ਹੈ॥
Prof. Sahib Singhਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।

ਪਦ ਅਰਥ ਸਾਖੀ = ਸਿੱਖਿਆ ਨਾਲ।

SikhNet (Spanish)Lo que sea que Te place,

ਜੋ ਤਿਸੁ ਭਾਵੈ; ਸੁ ਆਰਤੀ ਹੋਇ ॥੩॥

jo tis bhaavai; su aaratee hoe |3|

Sant Singh KhalsaThat which pleases the Lord is the true worship service. ||3||
Manmohan SinghWhatever pleases Him, that is His real worship.
Manmohan Singh (Punjabi)ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਸ ਦੀ ਅਸਲ ਪੂਜਾ ਹੈ।
Fareedkot Teekaਜੋ ਤਿਸ ਜੀਵ ਕਾ ਕਰਮ ਤੇਰੇ ਕੋ ਭਾਵੇ ਸੋ ਆਰਤੀ ਹੋਤੀ ਹੈ; ਵਾ ਜੋ ਤਿਸ ਤੈਨੂੰ ਭਾਵਤੀ ਹੈ, ਸੋ ਆਰਤੀ ਪਰਵਾਣੁ ਹੋਤੀ ਹੈ॥
Prof. Sahib Singh(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
SikhNet (Spanish)se vuelve la Verdadera Alabanza. (3)

ਹਰਿ ਚਰਣ ਕਮਲ ਮਕਰੰਦ. ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ ॥

har charan kamal makarand. lobhit mano; anadino mohi aahee piaasaa |

Sant Singh KhalsaMy soul is enticed by the honey-sweet lotus feet of the Lord; night and day, I thirst for them.
Manmohan SinghMy soul is bewitched by the honey of the lotus feet of God and, night and day, I am thirsty for them.
Manmohan Singh (Punjabi)ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਮਾਖਿਓ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਹੁੰ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
Fareedkot Teekaਹੇ ਹਰੀ! ਤੇਰੇ ਚਰਨ ਕਮਲਾਂ ਕੀ ਧੂੜੀ ਮੇਂ ਹਮਾਰਾ ਮਨ ਭਵਰਾ ਲੋਭਤ ਹੂਆ ਹੈ, ਅਰ ਅਨਦਿਨ ਪਿਆਸ ਲਗ ਰਹੀ ਹੈ॥
Prof. Sahib Singhਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।

ਪਦ ਅਰਥ ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋ = ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ।

SikhNet (Spanish)Mi Alma está embelesada con el Éxtasis de los Himnos Divinos. Son dulces, tan dulces para mí; día y noche los añoro.

ਕ੍ਰਿਪਾ ਜਲੁ ਦੇਹਿ. ਨਾਨਕ ਸਾਰਿੰਗ ਕਉ; ਹੋਇ ਜਾ ਤੇ. ਤੇਰੈ ਨਾਮਿ ਵਾਸਾ ॥੪॥੧॥੭॥੯॥

kripaa jal dehi. naanak saaring kau; hoe jaa te. terai naam vaasaa |4|1|7|9|

Sant Singh KhalsaBless Nanak, the thirsty song-bird, with the water of Your Mercy, that he may come to dwell in Your Name. ||4||1||7||9||
Manmohan SinghBless Nanak, the pied cuckoo, with the Nectar of Thine mercy, so that he may have an abode in Thy Name, O Lord.
Manmohan Singh (Punjabi)ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਅੰਮ੍ਰਿਤ ਪਾਣੀ ਪ੍ਰਦਾਨ ਕਰ, ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਥੀ ਵੰਞੇ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਪਪੀਹੇ ਨੂੰ ਕ੍ਰਿਪਾ ਕਰ ਕੇ ਨਾਮ ਕੇ ਜਪਨੇ ਰੂਪ ਵਾ ਕ੍ਰਿਪਾ ਰੂਪੀ ਜਲ ਦੇਵੋ, ਜਿਸ ਕਰ ਕੇ ਤੇਰੇ ਨਾਮ ਮੇਂ ਬਾਸਾ ਹੋਵੇ॥੪॥੧॥੭॥੯॥☬ਗੁਰ ਉਪਦੇਸ ਦ੍ਵਾਰੇ ਨਾਮ ਕੀ ਪ੍ਰਾਪਤੀ ਔ ਗੁਰੋਂ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੧॥੭॥੯॥

ਪਦ ਅਰਥ ਸਾਰਿੰਗ = ਪਪੀਹਾ। ਜਾ ਤੇ = ਜਿਸ ਨਾਲ। ਤੇਰੈ ਨਾਮਿ = ਤੇਰੇ ਨਾਮ ਵਿਚ ॥੪॥੧॥੭॥੯॥

* ਨੋਟ: ਆਰਤੀ = {आरतिः, आरात्तिका} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਆਰਤੀ ਦੀ ਵਡਿਆਈ ਕੀਤੀ ਹੈ। * ਨੋਟ: ਅੰਕ ੧: 'ਆਰਤੀ' ਦਾ ਉਚੇਚਾ ਇਕ ਸ਼ਬਦ। ਅੰਕ ੭: 'ਘਰੁ ੨' 'ਘਰੁ ੩' ਦੇ ੭ ਸ਼ਬਦ। ਅੰਕ ੯: ਧਨਾਸਰੀ ਵਿਚ ਗੁਰੂ ਨਾਨਕ ਦੇਵ ਜੀ ਦੇ ਕੁੱਲ ਸ਼ਬਦ ੯।

SikhNet (Spanish)Vivo como ese pajarito Cuclillo que llora, pío, pío, esperando recibir la gota de agua del rocío, Néctar de Tu Bondad, para que pueda vivir en el Éxtasis de Tu Nombre. (4‑1‑7‑9)

Open this shabad →

Shabad Guru Amardas Ji Raag Dhanaasree continues on Ang 664

ਧਨਾਸਰੀ ਮਹਲਾ ੩ ਘਰੁ ੨ ਚਉਪਦੇ ॥

dhanaasaree mahalaa 3 ghar 2 chaupade |

Sant Singh KhalsaDhanaasaree, Third Mehl, Second House, Chau-Padhay:
Manmohan SinghDhanasri 3rd Guru. Chaupadas.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ। ਚਉਪਜੇ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Amar Das, Tercer Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, H e is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਇਹੁ ਧਨੁ ਅਖੁਟੁ; ਨ ਨਿਖੁਟੈ. ਨ ਜਾਇ ॥

eihu dhan akhutt; na nikhuttai. na jaae |

Sant Singh KhalsaThis wealth is inexhaustible. It shall never be exhausted, and it shall never be lost.
Manmohan SinghThis wealth of the Lord's Name is inexhaustible. It runs not short, nor goes it anywhere.
Manmohan Singh (Punjabi)ਸੁਆਮੀ ਦੇ ਨਾਮ ਦੀ ਇਹ ਦੌਲਤ ਅਮੁਕ ਹੈ। ਨਾਂ ਇਕ ਮੁਕਦੀ ਹੈ, ਨਾਂ ਹੀ ਕਿਧਰੇ ਜਾਂਦੀ ਹੈ।
Fareedkot Teekaਹੇ ਭਾਈ! ਇਹ ਹਰਿ ਨਾਮ ਧਨ ਅਖੁਟ ਹੈ, ਨਾ ਨਿਖੁਟਤਾ ਹੈ ਔਰ ਨ ਕਹੀ ਜਾਤਾ ਹੈ ਅਰਥਾਤ ਦੂਰ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ।

ਪਦ ਅਰਥ ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ।

SikhNet (Spanish)El Tesoro del Nombre del Señor es Ilimitado; al tomarlo, se incrementa más y más.

ਪੂਰੈ ਸਤਿਗੁਰਿ. ਦੀਆ ਦਿਖਾਇ ॥

poorai satigur. deea dikhaae |

Sant Singh KhalsaThe Perfect True Guru has revealed it to me.
Manmohan SinghThe Perfect Guru has shown it to me.
Manmohan Singh (Punjabi)ਪੂਰਨ ਗੁਰਾਂ ਨੇ ਇਹ ਮੈਨੂੰ ਵਿਖਾਲ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ ਗੁਰਮੁਖੋਂ ਕੋ ਵਾ ਹਮ ਕੋ ਸੋ ਨਾਮ ਧਨ ਦਿਖਾਇ ਦੀਆ ਹੈ॥
Prof. Sahib Singh(ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)Es por la Gracia el Guru Perfecto que he podido ver este Tesoro.

ਅਪੁਨੇ ਸਤਿਗੁਰ ਕਉ; ਸਦ ਬਲਿ ਜਾਈ ॥

apune satigur kau; sad bal jaaee |

Sant Singh KhalsaI am forever a sacrifice to my True Guru.
Manmohan SinghUnto my True Guru, I am ever a sacrifice.
Manmohan Singh (Punjabi)ਆਪਣੇ ਸੱਚੇ ਗੁਰਦੇਵ ਜੀ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਵੰਞਦਾ ਹੈ।
Fareedkot Teekaਤਿਸੀ ਤੇ ਹਮ ਅਪਨੇ ਸਤਿਗੁਰੋਂ ਕਉ ਸਦਾ ਬਲਿਹਾਰ ਜਾਤੇ ਹੈਂ॥
Prof. Sahib Singh(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,

ਪਦ ਅਰਥ ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ।

SikhNet (Spanish)Ofrezco para siempre mi ser en sacrificio al Verdadero Guru;

ਗੁਰ ਕਿਰਪਾ ਤੇ; ਹਰਿ ਮੰਨਿ ਵਸਾਈ ॥੧॥

gur kirapaa te; har man vasaaee |1|

Sant Singh KhalsaBy Guru's Grace, I have enshrined the Lord within my mind. ||1||
Manmohan SinghBy Guru's grace, I have enshrined the Lord within my mind.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਟਿਕ ਲਿਆ ਹੈ।
Fareedkot Teekaਜਿਨ ਸਤਗੁਰੋਂ ਕੀ ਕ੍ਰਿਪਾ ਤੇ ਹਰੀ ਕੀ ਪ੍ਰੀਤ ਮਨ ਮੇਂ ਵਸਾਈ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥

ਪਦ ਅਰਥ ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ ॥੧॥

SikhNet (Spanish)es por la Gracia del Guru que he enaltecido a mi Dios en la mente. (1)

ਸੇ ਧਨਵੰਤ; ਹਰਿ ਨਾਮਿ ਲਿਵ ਲਾਇ ॥

se dhanavant; har naam liv laae |

Sant Singh KhalsaThey alone are wealthy, who lovingly attune themselves to the Lord's Name.
Manmohan SinghThey alone are wealthy, who cultivate love for the God's Name.
Manmohan Singh (Punjabi)ਕੇਵਲ ਓਹੀ ਧਨਾਡ ਹਨ ਜੋ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਸੋਈ ਪੁਰਸ ਧਨ ਵਾਲੇ ਹੈਂ, ਜਿਨੋਂ ਨੇ ਹਰੀ ਨਾਮੀ ਕੇ ਬੀਚ ਅਪਨੀ (ਲਿਵ) ਬ੍ਰਿਤੀ ਲਗਾਈ ਹੈ॥
Prof. Sahib Singh(ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ,

ਪਦ ਅਰਥ ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ।

SikhNet (Spanish)Es por el Guru Perfecto que uno se vuelve Consciente del Tesoro del Señor

ਗੁਰਿ ਪੂਰੈ. ਹਰਿ ਧਨੁ ਪਰਗਾਸਿਆ; ਹਰਿ ਕਿਰਪਾ ਤੇ. ਵਸੈ ਮਨਿ ਆਇ ॥ ਰਹਾਉ ॥

gur poorai. har dhan paragaasiaa; har kirapaa te. vasai man aae | rahaau |

Sant Singh KhalsaThe Perfect Guru has revealed to me the Lord's treasure; by the Lord's Grace, it has come to abide in my mind. ||Pause||
Manmohan SinghThe Perfect Guru has shown me the Lord's treasure and by God's grace it has come to abide in my mind. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦਾ ਖਜਾਨਾ ਵਿਖਾਲ ਦਿੱਤਾ ਹੈ। ਵਾਹਿਗੁਰੂ ਦੀ ਮਿਹਰ ਸਦਕਾ ਇਹ ਤੇਰੇ ਚਿੱਤ ਵਿੱਚ ਆ ਕੇ ਟਿੱਕ ਗਿਆ ਹੈ। ਠਹਿਰਾਉ।
Fareedkot Teekaਤਿਨੋਂ ਕੋ ਪੂਰੇ ਸਤਿਗੁਰੋਂ ਨੇ ਹਰਿ ਨਾਮ ਧਨ (ਪਰਗਾਸਿਆ) ਪ੍ਰਗਟ ਕੀਆ ਹੈ। ਹੇ ਭਾਈ! ਹਰੀ ਕੀ ਕ੍ਰਿਪਾ ਤੇ ਹੀ ਨਾਮ ਮਨ ਮੇਂ ਆਇ ਕਰ ਵਸਤਾ ਹੈ॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ਰਹਾਉ॥

ਪਦ ਅਰਥ ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ ॥ਰਹਾਉ॥

SikhNet (Spanish)y por la Gracia de Dios Lo enaltece en su mente. (Pausa)

ਅਵਗੁਣ ਕਾਟਿ; ਗੁਣ ਰਿਦੈ ਸਮਾਇ ॥

avagun kaatt; gun ridai samaae |

Sant Singh KhalsaHe is rid of his demerits, and his heart is permeated with merit and virtue.
Manmohan SinghThe mortal is automatically rid of demerits and enshrines merits in his mind,
Manmohan Singh (Punjabi)ਬਦੀਆਂ ਤੋਂ ਖਲਾਸੀ ਪਾ ਜਾਂਦਾ ਹੈ ਤੇ ਨੇਕੀਆਂ ਉਸ ਦੇ ਮਨ ਵਿੱਚ ਵੱਸ ਜਾਂਦੀਆਂ ਹਨ,
Fareedkot Teekaਅਵਗੁਣੋਂ ਕੋ ਕਾਟ ਕੈ ਹਿਰਦੇ ਮੇਂ ਗੁਣ ਸਮਾਏ ਹੈਂ॥
Prof. Sahib Singh(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ।

ਪਦ ਅਰਥ ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ।

SikhNet (Spanish)Uno busca los méritos y se deshace

ਪੂਰੇ ਗੁਰ ਕੈ ਸਹਜਿ ਸੁਭਾਇ ॥

poore gur kai sehaj subhaae |

Sant Singh KhalsaBy Guru's Grace, he naturally dwells in celestial peace.
Manmohan Singhthrough the Perfect Guru.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਸੁੱਤੇ ਸਿੱਧ ਹੀ।
Fareedkot Teekaਪੂਰੇ ਸਤਿਗੁਰੋਂ ਕੇ ਉਪਦੇਸ਼ ਕਰ ਕੇ (ਸਹਜਿ ਸੁਭਾਇ) ਨਿਰਯਤਨ ਹੀ॥
Prof. Sahib Singh(ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।

ਪਦ ਅਰਥ ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)de los deméritos obteniendo la Paz del Guru Perfecto.

ਪੂਰੇ ਗੁਰ ਕੀ; ਸਾਚੀ ਬਾਣੀ ॥

poore gur kee; saachee baanee |

Sant Singh KhalsaTrue is the Word of the Perfect Guru's Bani.
Manmohan SinghTrue are the hymns of the Perfect Guru,
Manmohan Singh (Punjabi)ਸੱਚੀ ਹੈ ਬਾਣੀ ਗੁਰਾਂ ਦੀ,
Fareedkot Teekaਪੂਰੇ ਗੁਰੋਂ ਕੀ ਜੋ ਉਪਦੇਸ਼ ਰੂਪ ਸਾਚੀ ਬਾਣੀ ਹੈ॥
Prof. Sahib Singh(ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ-

ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ।

SikhNet (Spanish)La Palabra del Shabd del Guru Perfecto es Verdad,

ਸੁਖ ਮਨ ਅੰਤਰਿ; ਸਹਜਿ ਸਮਾਣੀ ॥੨॥

sukh man antar; sehaj samaanee |2|

Sant Singh KhalsaThey bring peace to the mind, and celestial peace is absorbed within. ||2||
Manmohan Singhby which the soul is easily absorbed in peace.
Manmohan Singh (Punjabi)ਜਿਸ ਦੁਆਰਾ ਆਤਮਾ ਸੁਖੈਨ ਹੀ ਅਨੰਦ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਤਿਸੀ ਕਰ ਕੇ ਹਮਾਰੇ ਮਨ ਅੰਤਰ ਸੁਖ ਹੂਆ ਹੈ ਔਰ ਬ੍ਰਿਤੀ (ਸਹਜਿ) ਸਾਂਤੀ ਮੇਂ ਸਮਾਈ ਹੈ॥੨॥
Prof. Sahib Singh(ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥

ਪਦ ਅਰਥ ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ ॥੨॥

SikhNet (Spanish)a través de ella el Shushmana llega al Estado de Equilibrio. (2)

ਏਕੁ ਅਚਰਜੁ; ਜਨ ਦੇਖਹੁ ਭਾਈ ॥

ek acharaj; jan dekhahu bhaaee |

Sant Singh KhalsaO my humble Siblings of Destiny, behold this strange and wonderful thing:
Manmohan SinghO people, my brethren, see a strange thing,
Manmohan Singh (Punjabi)ਹੇ ਲੋਕੋ! ਮੇਰੇ ਭਰਾਓ! ਇਕ ਅਸਚਰਨ ਗੱਲ ਵੇਲੋ,
Fareedkot Teekaਹੇ ਭਾਈ ਜਨੋਂ! ਏਕ ਅਸਚਰਜ ਦੇਖੋ॥
Prof. Sahib Singhਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ।

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ!

SikhNet (Spanish)Sientan la maravilla de todo esto, oh amigos,

ਦੁਬਿਧਾ ਮਾਰਿ; ਹਰਿ ਮੰਨਿ ਵਸਾਈ ॥

dubidhaa maar; har man vasaaee |

Sant Singh Khalsaduality is overcome, and the Lord dwells within his mind.
Manmohan Singhby slaying duality, the Lord is enshrined in the mind.
Manmohan Singh (Punjabi)ਦਵੈਤ-ਭਾਵ ਨੂੰ ਮਾਰਨ ਨਾਲ ਹਰੀ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਤਿਸ ਗੁਰਬਾਣੀ ਸੇ ਦੁਬਿਧਾ ਕੌ ਮਾਰ ਕਰ ਹਰੀ ਕੀ ਪ੍ਰੀਤੀ ਹਮ ਨੇ ਮਨ ਮੇਂ ਵਸਾਈ ਹੈ॥
Prof. Sahib Singh(ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ।

ਪਦ ਅਰਥ ਦੁਬਿਧਾ = ਮਨ ਦੀ ਡਾਂਵਾਂ-ਡੋਲ ਹਾਲਤ, ਮੇਰ-ਤੇਰ। ਮੰਨਿ = ਮਨਿ, ਮਨ ਵਿਚ।

SikhNet (Spanish)que uno puede destruir su dualidad y elevar al Señor en la mente.

ਨਾਮੁ ਅਮੋਲਕੁ. ਨ ਪਾਇਆ ਜਾਇ ॥

naam amolak. na paaeaa jaae |

Sant Singh KhalsaThe Naam, the Name of the Lord, is priceless; it cannot be taken.
Manmohan SinghThe priceless Name is obtained not in any other way.
Manmohan Singh (Punjabi)ਅਣਮੁੱਲਾ ਨਾਮ ਕਿਸੇ ਹੋਰਸ ਤਰੀਕੇ ਨਾਲ ਪ੍ਰਾਪਤ ਨਹੀਂ ਹੁੰਦਾ।
Fareedkot Teekaਗੁਰੋਂ ਸੇ ਬਿਨਾਂ ਅਮੋਲਕ ਨਾਮ ਪਾਇਆ ਨਹੀਂ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ।

ਪਦ ਅਰਥ ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ।

SikhNet (Spanish)No hay otra forma de obtener el Nombre Invaluable

ਗੁਰ ਪਰਸਾਦਿ; ਵਸੈ ਮਨਿ ਆਇ ॥੩॥

gur parasaad; vasai man aae |3|

Sant Singh KhalsaBy Guru's Grace, it comes to abide in the mind. ||3||
Manmohan SinghBy Guru's grace, It comes to abide within man's mind.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਇਹ ਆ ਕੇ ਮਨੁੱਖ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਹਰੀ ਕਾ ਨਾਮ ਮਨ ਮੇਂ ਆਇ ਵਸਤਾ ਹੈ॥੩॥
Prof. Sahib Singh(ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਆਇ = ਆ ਕੇ ॥੩॥

SikhNet (Spanish)que no sea la que otorga la Gracia del Guru. (3)

ਸਭ ਮਹਿ ਵਸੈ; ਪ੍ਰਭੁ ਏਕੋ ਸੋਇ ॥

sabh meh vasai; prabh eko soe |

Sant Singh KhalsaHe is the One God, abiding within all.
Manmohan SinghHe, the unique Lord, abides within all.
Manmohan Singh (Punjabi)ਉਹ ਅਦੁੱਤੀ ਸਾਹਿਬ ਸਾਰਿਆਂ ਅੰਦਰ ਨਿਵਾਸ ਰੱਖਦਾ ਹੈ।
Fareedkot Teekaਸਰਬ ਕੇ ਬੀਚ ਸੋ ਏਕ ਪ੍ਰਭੂ ਜੋ ਵਸ ਰਹਾ ਅਰਥਾਤ ਵਿਆਪਕ ਹੈ॥
Prof. Sahib Singh(ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ,

ਪਦ ਅਰਥ ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ।

SikhNet (Spanish)Él es el Dios, Quien habita en todo. Mediante las Enseñanzas del Guru,

ਗੁਰਮਤੀ; ਘਟਿ ਪਰਗਟੁ ਹੋਇ ॥

guramatee; ghatt paragatt hoe |

Sant Singh KhalsaThrough the Guru's Teachings, He is revealed in the heart.
Manmohan SinghBy Guru's instruction, He becomes manifest into the mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਿਰਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ।
Fareedkot Teekaਸੋ ਗੁਰੋਂ ਕੀ ਸਿਖ੍ਯਾ ਦ੍ਵਾਰੇ ਹ੍ਰਿਦੇ ਅੰਤਰ ਹੀ ਪ੍ਰਗਟ ਹੋਇ ਜਾਤਾ ਹੈ॥
Prof. Sahib Singh(ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ।

SikhNet (Spanish)uno puede ver al Señor en su corazón.

ਸਹਜੇ; ਜਿਨਿ ਪ੍ਰਭੁ ਜਾਣਿ ਪਛਾਣਿਆ ॥

sahaje; jin prabh jaan pachhaaniaa |

Sant Singh KhalsaOne who intuitively knows and realizes God,
Manmohan SinghHe, who spontaneously knows and recognises the Lord,
Manmohan Singh (Punjabi)ਜੋ ਵਾਸਤਵ ਵਿੱਚ ਪ੍ਰਭੂ ਨੂੰ ਸਮਝਦਾ ਹੈ ਅਤੇ ਸਿੰਞਾਣਦਾ ਹੈ,
Fareedkot Teekaਜਿਸ ਨੇ ਗੁਰੋਂਦ੍ਵਾਰੇ ਸੁਭਾਵਕ ਹੀ ਪ੍ਰਭੂ ਕੋ ਜਾਣ ਕਰ ਸਰਬ ਮੇਂ ਅਪਨਾ ਆਪ ਪਛਾਣਿਆ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ,

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ।

SikhNet (Spanish)Aquél que conoce al Señor en forma intuitiva, conoce a Dios

Open this shabad (20 lines, Angs 663-664) →

Ang 663 of 1430