ਡਖਣੇ ਮਃ ੫ ॥
ddakhane mahalaa 5 |
Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.
ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ. ਮੁਹਡੜਾ ॥
aagaahaa koo traagh; pichhaa fer na. muhaddarraa |
Sant Singh KhalsaLook ahead; don't turn your face backwards.
Manmohan SinghLong thou for the nest world and turn thou not thy face backward.
Manmohan Singh (Punjabi)ਤੂੰ ਪ੍ਰਲੋਕ ਲਈ ਚਾਹਨਾ ਕਰ ਅਤੇ ਤੂੰ ਆਪਣਾ ਮੂੰਹ ਪਿੱਛੇ ਨੂੰ ਨਾਂ ਮੋੜ।
Fareedkot Teekaਜੀਵ ਤੂੰ (ਆਗਾਹਾ) ਪਰਮੇਸਰ ਕੀ ਤਰਫ ਕੋ ਚਾਹ ਵਾ ਬਲ ਕਰਿ, (ਪਿਛਾ) ਸੰਸਾਰ ਕੀ ਤਰਫ ਮੁਖ ਨੇ ਫੇਰ ਅਰਥਾਤ ਨਾ ਕਰਿ; ਵਾ ਮੋਢਾ ਅਰਥਾਤ ਪਾਸਾ ਨਾ ਫੇਰੁ, ਭਾਵ ਬੇਮੁਖ ਨ ਹੋਹੁ॥
Prof. Sahib Singhਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)।
ਪਦ ਅਰਥ ਤ੍ਰਾਘਿ = ਤਾਂਘ ਕਰ।
SikhNet (Spanish)Ve hacia adelante y no lo que hay detrás de tu espalda.
ਨਾਨਕ. ਸਿਝਿ ਇਵੇਹਾ ਵਾਰ; ਬਹੁੜਿ. ਨ ਹੋਵੀ ਜਨਮੜਾ ॥੧॥
naanak. sijh ivehaa vaar; bahurr. na hovee janamarraa |1|
Sant Singh KhalsaO Nanak, be successful this time, and you shall not be reincarnated again. ||1||
Manmohan SinghMake thou thyself fruitful this very time and thou shalt not be born again.
Manmohan Singh (Punjabi)ਤੂੰ ਆਪਣੇ ਆਪ ਨੂੰ ਇਸ ਵਾਰੀ ਹੀ ਸਫ਼ਲ ਕਰ ਲੈ। ਫੇਰ, ਤੂੰ ਮੁੜ ਕੇ ਜਨਮ ਨਹੀਂ ਧਾਰੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਮਨੁਖ ਕੀ ਵਾਰੀ ਮੇਂ (ਸਿਝਿ) ਮੋਖ ਹੋਹੁ ਫੇਰ ਜਨਮ ਨਹੀਂ ਹੋਵੇਗਾ, ਭਾਵ ਮਨੁਖਾ ਜਨਮ ਦੁਰਲਭ ਹੈ॥੧॥
Prof. Sahib Singhਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ॥੧॥
ਪਦ ਅਰਥ ਸਿਝਿ = ਸਫਲ ਹੋ, ਕਾਮਯਾਬ ਹੋ। ਇਵੇਹਾ ਵਾਰ = ਇਸੇ ਵਾਰੀ, ਇਸੇ ਜਨਮ ਵਿਚ। ਬਹੁੜਿ = ਮੁੜ, ਫਿਰ ॥੧॥
SikhNet (Spanish)Has todo lo que tengas que hacer en esta encarnación para que no tengas que volver otra vez al mundo de los muertos. (1)