ਗਉੜੀ ਮਹਲਾ ੫ ॥
gaurree mahalaa 5 | Ang 199
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਜਨ ਕੀ ਧੂਰਿ; ਮਨ ਮੀਠ ਖਟਾਨੀ ॥
jan kee dhoor; man meetth khattaanee | Ang 199
Sant Singh KhalsaThe dust of the feet of the humble beings is so sweet to my mind.
Manmohan SinghThe dust of feet of the saints is sweet unto my mind.
Manmohan Singh (Punjabi)ਸਾਧੂ ਦੇ ਪੈਰਾਂ ਦੀ ਖਾਕ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
Fareedkot Teekaਪਰਮੇਸ੍ਵਰ ਕੇ ਦਾਸੋਂ ਕੀ ਚਰਨ ਧੂਰ ਤਿਸ ਕੇ ਮਨ ਮੇਂ (ਮੀਠ) ਪਿਆਰੀ ਹੋ ਕੇ (ਖਟਾਨੀ) ਮਿਲੀ ਹੈ॥
Prof. Sahib Singh(ਹੇ ਭਾਈ!) ਉਸ ਦੇ ਮਨ ਨੂੰ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਮਿੱਠੀ ਲੱਗਦੀ ਹੈ,ਪਦ ਅਰਥ ਮੀਠ ਖਟਾਨੀ = ਮਿੱਠੀ ਲੱਗੀ ਹੈ।
SikhNet (Spanish)El Polvo de los Pies de los Santos es dulce a mi mente;
ਪੂਰਬਿ ਕਰਮਿ ਲਿਖਿਆ; ਧੁਰਿ ਪ੍ਰਾਨੀ ॥੧॥ ਰਹਾਉ ॥
poorab karam likhiaa; dhur praanee |1| rahaau | Ang 199
Sant Singh KhalsaPerfect karma is the mortal's pre-ordained destiny. ||1||Pause||
Manmohan SinghIn mortal's (my) lot, it was so pre-ordained by the Primal Being. Pause.
Manmohan Singh (Punjabi)ਜੀਵ ਦੀ (ਮੇਰੀ) ਕਿਸਮਤ ਵਿੱਚ, ਆਦਿ ਪੁਰਖ ਨੇ ਮੁਢ ਤੋਂ ਐਸਾ ਲਿਖਿਆ ਹੋਇਆ ਸੀ। ਠਹਿਰਾਉ।
Fareedkot Teekaਜਿਸ ਪੁਰਸ਼ ਕੇ ਮਸਤਕ ਮੇਂ ਆਦਿ ਰੂਪ ਪਰਮੇਸਰ ਨੇ ਪੂਰਬਿ ਜਨਮੋਂ ਕਾ ਉਤਮ ਲੇਖ ਲਿਖਾ ਹੈ॥੧॥ ਰਹਾਉ ॥
Prof. Sahib Singhਜਿਸ ਪ੍ਰਾਣੀ ਦੇ ਮੱਥੇ ਉਤੇ ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਪੂਰਬਿ ਕਰਮਿ = ਪੂਰਬਲੇ ਜਨਮ ਵਿਚ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਤੋਂ ॥੧॥ ਰਹਾਉ ॥
SikhNet (Spanish)Lo recibí porque así fui predestinado por el Ser Primordial. (1-Pausa)
ਅਹੰਬੁਧਿ; ਮਨ ਪੂਰਿ ਥਿਧਾਈ ॥
ahanbudh; man poor thidhaaee | Ang 200
Sant Singh KhalsaThe mind is overflowing with the greasy dirt of egotistical pride.
Manmohan SinghThe mind is brimful with the grease of haughty intellect.
Manmohan Singh (Punjabi)ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।
Fareedkot Teekaਜੋ ਹੰਤਾ ਰੂਪ ਮੈਲ ਬੁਧੀ ਮੇਂ ਪੂਰਨ ਹੋ ਕਰ (ਬਿਧਾਈ) ਮਿਲੀ ਹੂਈ ਥੀ॥
Prof. Sahib Singhਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ।ਪਦ ਅਰਥ ਅਹੰਬੁਧਿ = ਹਉ ਹਉ ਕਰਨ ਵਾਲੀ ਬੁੱਧੀ। ਮਨ ਥਿਧਾਈ = ਮਨ ਦੀ ਥਿੰਧਾਈ।
SikhNet (Spanish)La grasa pegajosa del orgullo intelectual y altanero se desvaneció por fin,
ਸਾਧ ਧੂਰਿ ਕਰਿ; ਸੁਧ ਮੰਜਾਈ ॥੧॥
saadh dhoor kar; sudh manjaaee |1| Ang 200
Sant Singh KhalsaWith the dust of the feet of the Holy, it is scrubbed clean. ||1||
Manmohan SinghWith the dust of the feet of the saints it is scrubbed clean.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।
Fareedkot Teekaਸੋ ਸੰਤੋਂ ਕੀ ਚਰਨ ਧੂੜੀ ਕਰ ਮੰਜਾਈ ਹੂਈ ਸੁਧ ਹੂਈ ਬੁਧੀ ਕਾ ਨਿਹਚਾ ਸੰਤ ਧੂਰੀ ਮੇਂ ਹੋਨਾ, ਏਹੀ ਮਾਂਜਨਾ ਹੈ॥੧॥
Prof. Sahib Singhਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ॥੧॥ਪਦ ਅਰਥ ਮੰਜਾਈ = ਮਾਂਜ ਦਿੱਤੀ {ਨੋਟ: ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ} ॥੧॥
SikhNet (Spanish)fregándola con el Polvo de los Pies de los Santos. (1)
ਅਨਿਕ ਜਲਾ; ਜੇ ਧੋਵੈ ਦੇਹੀ ॥
anik jalaa; je dhovai dehee | Ang 200
Sant Singh KhalsaThe body may be washed with loads of water,
Manmohan SinghWith many waters if the body be washed,
Manmohan Singh (Punjabi)ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,
Fareedkot Teekaਔਰ ਅਨੇਕ ਤੀਰਥੋਂ ਕੇ ਜਲ ਸੇ ਜੇਕਰ ਦੇਹੀ ਕੋ ਧੋਵੇ॥
Prof. Sahib Singhਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,ਪਦ ਅਰਥ ਦੇਹੀ = ਸਰੀਰ।
SikhNet (Spanish)Aunque uno lave el cuerpo en aguas santas,
ਮੈਲੁ ਨ ਉਤਰੈ; ਸੁਧੁ ਨ ਤੇਹੀ ॥੨॥
mail na utarai; sudh na tehee |2| Ang 200
Sant Singh Khalsaand yet its filth is not removed, and it does not become clean. ||2||
Manmohan Singhits filth is not removed and it becomes not clean.
Manmohan Singh (Punjabi)ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।
Fareedkot Teekaਤੋ ਹੰਤਾ ਮੈਲ ਨਹੀਂ ਉਤਰਤੀ।☬ਕਦਾਚਿਤ ਐਸੀ ਅਸੰਕਾ ਹੋ ਕਿ ਤੀਰਥ ਅਸਨਾਨ ਤੋ ਨਿਸਫਲ ਹੂਆ? ਤਿਸ ਪਰ ਕਹਤੇ ਹੈਂ:☬(ਤੇਹੀ) ਤੈਸੀ ਸੁਧੀ ਨਹੀਂ ਹੋਤੀ ਜੈਸੀ ਸਤਿਸੰਗ ਕਰ ਹੋਤੀ ਹੈ, ਕਿਉਂਕਿ ਤੀਰਥ ਬਹੁਤ ਕਾਲ ਸੇਵਨ ਕਰ ਪਵਿਤ੍ਰ ਕਰਤੇ ਹੈਂ॥੨॥
Prof. Sahib Singhਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ॥੨॥ਪਦ ਅਰਥ ਤੇਹੀ = ਉਸ ਤਰੀਕੇ ਨਾਲ। ਸੁਧੁ = ਪਵਿਤ੍ਰ {ਲਫ਼ਜ਼ 'ਸੁਧੁ' ਪੁਲਿੰਗ 'ਸੁਧ' ਇਸਤ੍ਰੀ ਲਿੰਗ} ॥੨॥
SikhNet (Spanish)la mugre de la mente seguirá ahí.(2)
ਸਤਿਗੁਰੁ ਭੇਟਿਓ; ਸਦਾ ਕ੍ਰਿਪਾਲ ॥
satigur bhettio; sadaa kripaal | Ang 200
Sant Singh KhalsaI have met the True Guru, who is merciful forever.
Manmohan SinghI have met the ever merciful True Guru,
Manmohan Singh (Punjabi)ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,
Fareedkot Teekaਜਬ ਸਤਿਗੁਰੂ ਜੋ ਸਦਾ ਦ੍ਯਾਲੁ ਹੈ ਮਿਲਿਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ,ਪਦ ਅਰਥ ਭੇਟਿਓ = ਮਿਲਿਆ।
SikhNet (Spanish)Si uno encuentra al Siempre Benévolo y Verdadero Guru,
ਹਰਿ ਸਿਮਰਿ ਸਿਮਰਿ; ਕਾਟਿਆ ਭਉ ਕਾਲ ॥੩॥
har simar simar; kaattiaa bhau kaal |3| Ang 200
Sant Singh KhalsaMeditating, meditating in remembrance on the Lord, I am rid of the fear of death. ||3||
Manmohan Singhand by pondering and contemplation, over God, I have cast off the fear of Death.
Manmohan Singh (Punjabi)ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।
Fareedkot Teekaਤਬ ਹਰੀ ਕੇ ਸਿਮਰਨ ਕੋ ਸਿਮਰ ਕਰ ਕਾਲ ਕਾ ਭੈ ਕਾਟ ਦੀਆ ਹੈ॥੩॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ॥੩॥ਪਦ ਅਰਥ ਭਉ ਕਾਲ = ਕਾਲ ਦਾ ਭਉ ॥੩॥
SikhNet (Spanish)y habita en el Señor, se libera del miedo a la muerte.
ਮੁਕਤਿ ਭੁਗਤਿ ਜੁਗਤਿ; ਹਰਿ ਨਾਉ ॥
mukat bhugat jugat; har naau | Ang 200
Sant Singh KhalsaLiberation, pleasures and worldly success are all in the Lord's Name.
Manmohan SinghSalvation, dainties and secular success are all in God's Name.
Manmohan Singh (Punjabi)ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।
Fareedkot Teekaਮੋਖ ਅਰ ਭੋਗ ਕੀ ਜੁਗਤੀ ਹਰੀ ਨਾਮ ਕਰ ਪ੍ਰਾਪਤਿ ਹੋਤੀ ਹੈ; ਵਾ ਹਰੀ ਨਾਮ ਕੇ ਸਾਥ ਮਾਨੋ ਜੁੜੇ ਹੂਏ ਹੀ ਹੈਂ, ਭਾਵ ਏਹਿ ਕਿ ਨਾਮ ਜਪ ਕਰ ਭੋਗ ਮੋਖ ਦੋਨੋ ਹੀ ਪ੍ਰਾਪਤਿ ਹੋਤੇ ਹੈਂ। ਪ੍ਰਮਾਣੁ ਗੁਰੁ ਵਾਕਯ-☬"ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ॥"
Prof. Sahib Singhਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ।ਪਦ ਅਰਥ ਮੁਕਤਿ = ਮੋਖ। ਭੁਗਤਿ = ਭੋਗ। ਜੁਗਤਿ = ਜੋਗ।
SikhNet (Spanish)La salvación, las alegrías del mundo y el modo de vida espiritual están todos contenidos en el Naam, el Nombre; (3)
ਪ੍ਰੇਮ ਭਗਤਿ; ਨਾਨਕ ਗੁਣ ਗਾਉ ॥੪॥੧੦੦॥੧੬੯॥
prem bhagat; naanak gun gaau |4|100|169| Ang 200
Sant Singh KhalsaWith loving devotional worship, O Nanak, sing His Glorious Praises. ||4||100||169||
Manmohan SinghWith devotional-affection, O Nanak, sing God's praises.
Manmohan Singh (Punjabi)ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਜੇਕਰ ਭੋਗ ਮੋਖ ਚਾਹੇਂ ਤੌ ਪ੍ਰੇਮਾ ਭਗਤੀ ਸੇ ਵਾਹਗੁਰੂ ਕੇ ਗੁਣ ਗਾਇਨ ਕਰ॥੪॥੧੦੦॥੧੬੯॥
Prof. Sahib Singhਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੪॥੧੦੦॥੧੬੯॥
SikhNet (Spanish)entonces, canta con Amor, oh, dice Nanak, las Alabanzas de tu Señor.(4-100-169)