ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਹਰਿ ਤੁਮੑ ਵਡ ਵਡੇ. ਵਡੇ ਵਡ ਊਚੇ; ਸਭ ਊਪਰਿ ਵਡੇ ਵਡੌਨਾ ॥
har tuma vadd vadde. vadde vadd aooche; sabh aoopar vadde vaddauanaa |
Sant Singh KhalsaO Lord, You are the Greatest of the Great, the Greatest of the Great, the Most Lofty and Exalted of all, the Greatest of the Great.
Manmohan SinghO Lord, Thou are the greatest of the great and lofty. Far above all, Thou are the grandest of the grand.
Manmohan Singh (Punjabi)ਹੇ ਸੁਆਮੀ! ਤੂੰ ਵਿਸ਼ਾਲਾਂ ਦਾ ਮਹਾਨ ਵਿਸ਼ਾਲ, ਸ਼੍ਰੇਸ਼ਟ ਵਿੱਚ ਪਰਮ ਸ਼੍ਰੇਸ਼ਟ ਅਤੇ ਬੁਲੰਦ ਹੈਂ। ਸਾਰਿਆਂ ਤੋਂ ਪਰਮ ਉੱਚਾ, ਤੂੰ ਪ੍ਰਧਾਨਾਂ ਦਾ ਪਰਮ ਪ੍ਰਧਾਨ ਹੈ।
Fareedkot Teekaਹੇ ਹਰੀ! ਪੀਛੇ ਬਡਿਓਂ ਸੇ ਬਡੇ ਹੂਏ ਹੈਂ ਤਿਨ ਸੇ ਊਚੇ ਹੋ, ਅਬ ਜੋ ਬਡੇ ਸੇਂ ਬਡੇ ਹੈਂ ਅਗੇ ਜੋ ਬਡੇ ਸੋਂ ਬਡੇ ਹੋਵੈਗੇ ਤਿਨ ਸਭ ਸੇਂ ਤੁਮ ਊਪਰ ਹੋ॥
Prof. Sahib Singhਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।
SikhNet (Spanish)Oh Señor, eres lo Más Grande de lo grande, lo más Grande de lo grande,
ਜੋ ਧਿਆਵਹਿ ਹਰਿ, ਅਪਰੰਪਰੁ ਹਰਿ ਹਰਿ; ਹਰਿ ਧਿਆਇ, ਹਰੇ ਤੇ ਹੋਨਾ ॥
jo dhiaaveh har, aparanpar har har; har dhiaae, hare te honaa |
Sant Singh KhalsaThose who meditate on the Infinite Lord, who meditate on the Lord, Har, Har, Har, are rejuvenated.
Manmohan SinghThey who contemplate and remember their Infinite God, yea, the Lord God Master, they are rendered verdant.
Manmohan Singh (Punjabi)ਜਿਹੜੇ ਆਪਣੇ ਬੇਅੰਤ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਅਤੇ ਆਰਾਧਨ ਕਰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ।
Fareedkot Teekaਹੇ (ਅਪਰੰਪਰੁ) ਬ੍ਰਹਮਾਦਿਕੋਂ ਕਾ ਪਰਾ ਰੂਪ ਹਰੀ! ਜੋ ਤੇਰੇ ਹਰਿ ਹਰਿ ਨਾਮ ਕੋ ਮਨ, ਬਾਣੀ ਕਰ ਧ੍ਯਾਵਤੇ ਹੈਂ, ਸੋ ਧਿਆਇ ਕਰ ਅਨੰਦ ਹੋਤੇ ਹੈਂ॥
Prof. Sahib Singhਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ, ਬੇਅੰਤ। ਤੇ = ਉਹ ਬੰਦੇ। ਹਰੇ ਸੋਨਾ = ਹਰੀ ਦਾ ਰੂਪ ਹੋ ਜਾਂਦੇ ਹਨ।
SikhNet (Spanish)lo más Poderoso y Excelso, lo Más Grande de lo grande. Quienes meditan en el Señor Infinito, en el Señor Jar, Jar, Jar son rejuvenecidos.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ ॥
jo gaaveh suneh teraa jas suaamee; tin kaatte paap kattonaa |
Sant Singh KhalsaThose who sing and listen to Your Praises, O my Lord and Master, have millions of sins destroyed.
Manmohan SinghThey who sing and hear Thy praise, O Lord, millions of their sins are destroyed.
Manmohan Singh (Punjabi)ਜਿਹੜੇ ਤੇਰੀ ਮਹਿਮਾ ਗਾਉਂਦੇ ਅਤੇ ਸੁਣਦੇ ਹਨ, ਹੇ ਸਾਹਿਬ! ਉਨ੍ਹਾਂ ਦੇ ਕ੍ਰੋੜਾ ਹੀ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਹੇ ਸ੍ਵਾਮੀ! ਜੋ ਤੇਰਾ ਜਸ ਗਾਵਤੇ ਵਾ ਸੁਣਤੇ ਹੈਂ ਤਿਨੋਂ ਨੇ ਪਾਪੋਂ ਕੋ (ਕਟੋਨਾ) ਕਾਟਨੇ ਵਾਲੇ ਪਾਪੋਂ ਕੋ ਕਾਟ ਦੀਆ ਹੈ॥
Prof. Sahib Singhਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।ਪਦ ਅਰਥ ਸੁਆਮੀ = ਹੇ ਸੁਆਮੀ! ਕਟੋਨਾ = ਕੋਟਾਂ, ਕ੍ਰੋੜਾਂ।
SikhNet (Spanish)Los miles de errores de aquéllos que cantan y escuchan Tu Alabanza, oh mi Señor y Maestro, son erradicados. Sé que esos Seres Divinos que siguen las Enseñanzas del Guru son iguales a Ti.
ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ ॥
tum jaise har purakh jaane, mat guramat; mukh vadd vadd bhaag vaddonaa |
Sant Singh KhalsaI know that those divine beings who follow the Guru's Teachings are just like You, Lord. They are the greatest of the great, so very fortunate.
Manmohan SinghO the greatest of the great, supreme Lord, through the Guru's instructions and teachings, I look upon the exceedingly fortunate Divine persons Just like Thee.
Manmohan Singh (Punjabi)ਹੇ ਵਿiਾਲਾਂ ਪਰਮ ਵਿਸ਼ਾਲ ਸ਼੍ਰੇਮਣੀ ਸਾਹਿਬ, ਗੁਰਾਂ ਦੇ ਉਪਦੇਸ਼ ਅਤੇ ਸਿਖਮਤਿ ਰਾਹੀਂ ਮੈਂ ਪਰਮ ਵਡੇ ਭਾਗਾ ਵਾਲੇ ਈਸ਼ਵਰੀ ਪੁਰਸ਼ਾਂ ਨੂੰ ਤੇਰੇ ਵਰਗੇ ਹੀ ਜਾਣਦਾ ਹਾਂ।
Fareedkot Teekaਜਿਸ ਕੇ ਮਸਤਕ ਕੇ ਭਾਗ ਬਡੇ ਹੈਂ ਐਸੇ ਜੋ ਗੁਰ (ਵਡੋਨਾ) ਵੱਡੇ ਹੈਂ, ਤਿਨ ਕੀ ਸਿਖ੍ਯਾ ਮਤੀ ਮੇਂ ਧਾਰਨ ਕਰਕੇ, ਹੇ ਹਰੀ ਪੁਰਖ! ਤੁਮ ਜੈਸੇ ਹੋ ਤੈਸੇ ਜਾਨੇ ਹੋ॥☬ਤਾਂ ਤੇ ਹਮ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।ਪਦ ਅਰਥ ਤੁਮ ਜੈਸੇ = ਤੇਰੇ ਜਿਹੇ, ਤੇਰੇ ਵਰਗੇ। ਹਰਿ = ਹੇ ਹਰੀ! ਪੁਰਖ = ਹੇ ਸਰਬ-ਵਿਆਪਕ! ਜਾਨੇ = ਜਾਣੈ ਜਾਂਦੇ ਹਨ। ਮੁਖਿ = ਮੁਖੀ, ਸ੍ਰੇਸ਼ਟ।
SikhNet (Spanish)Oh, Señor, son lo Grandioso de lo más grande y tan afortunados. Que todos mediten en el Señor,
ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ; ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ. ਦਾਸੁ ਦਸੋਨਾ ॥੫॥
sabh dhiaavahu aad sate, jugaad sate; paratakh sate, sadaa sadaa sate; jan naanak. daas dasonaa |5|
Sant Singh KhalsaLet everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||
Manmohan SinghLet every one dwell upon Him, who was true in the prime and true in the beginning of ages, who is true now and shall ever, yea, ever be true and whom Serf Nanak is the slave of slaves.
Manmohan Singh (Punjabi)ਹਰ ਕੋਈ ਉਸ ਦਾ ਆਰਾਧਨ ਕਰੋ, ਜੋ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਵਿੱਚ ਸੱਚਾ ਸੀ। ਜੋ ਹੁਣ ਸੱਚਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਸੱਚਾ ਰਹੇਗਾ ਅਤੇ ਦਾਸ ਨਾਨਕ ਜਿਸ ਦੇ ਗੋਲਿਆਂ ਦਾ ਗੋਲਾ ਹੈ।
Fareedkot Teekaਤਾਂ ਤੇ ਹੇ ਭਾਈ ਸੰਤ ਜਨੋਂ! ਸਭੀ ਐਸੇ ਧਿਆਵਣਾ ਕਰੋ: ਜੋ ਆਦਿ ਮੇਂ ਭੀ ਸਤ ਥਾ ਔਰ ਜੁਗੋਂ ਕੀ ਮ੍ਰਿਯਾਦਾ ਕੇ ਆਦਿ ਮੇਂ ਭੀ ਸਤ ਥਾ ਅਬ ਪ੍ਰਤਖ ਵਰਤਮਾਨ ਮੇਂ ਭੀ ਸਤ ਹੈ ਅਰ ਆਗੇ ਕੋ ਭੀ ਸਦਾ ਸਦਾ ਸੱਤ ਸ੍ਵਰੂਪ ਹੀ ਹੋਵੈਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਕੇ ਹਮ ਦਾਸੋਂ ਕੇ ਦਾਸ ਹੈਂ॥੫॥
Prof. Sahib Singhਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥ਪਦ ਅਰਥ ਸਭਿ = ਸਾਰੇ। ਸਤੇ = ਸਤਿ, ਸਦਾ ਕਾਇਮ ਰਹਿਣ ਵਾਲਾ; ਹੋਂਦ ਵਾਲਾ (अस् to exist)। ਦਾਸ ਦਸੋਨਾ = ਦਾਸਾਂ ਦਾ ਦਾਸ ॥੫॥
SikhNet (Spanish)en ese Señor que es Verdad en el Principio, Verdad a través de todas las épocas y la Verdad revelada aquí y ahora, siendo Verdad por siempre y para siempre. El Sirviente Nanak es el Esclavo de Sus Esclavos. (5)