ਰਾਮਕਲੀ ਮਹਲਾ ੧ ॥
raamakalee mahalaa 1 |
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਸੁਰਤੀ ਸੁਰਤਿ ਰਲਾਈਐ ਏਤੁ ॥
suratee surat ralaaeeai et |
Sant Singh KhalsaFocus your consciousness in deep absorption on the Lord.
Manmohan SinghMerge thou thy attention in thy Omniscient Lord.
Manmohan Singh (Punjabi)ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ।
Fareedkot Teekaਸਭ ਗ੍ਯਾਤੋਂ ਕਾ ਪ੍ਰਕਾਸ ਪਰਮੇਸ੍ਵਰ ਹੈ, ਤਿਸਮੈਂ ਅਪਨੀ (ਸੁਰਤਿ) ਚਿਤ ਬਿਰਤੀ ਲਗਾਈਐ (ਏਤੁ) ਇਸ ਮਨੁਖ ਜਨਮ ਮੇਂ; ਵਾ ਹੇ (ਸੁਰਤੀ) ਉਤਮ ਪ੍ਰੀਤੀ ਵਾਲੇ ਜਗ੍ਯਾਸੂ! (ਏਤੁ) ਇਸ ਆਤਮਾ ਮੇਂ ਚਿਤ ਬ੍ਰਿਤੀ ਮਿਲਾਈਏ॥
Prof. Sahib Singh(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜਨੀ ਚਾਹੀਦੀ ਹੈ।ਪਦ ਅਰਥ ਸੁਰਤੀ = ਜਿਸ ਵਿਚ ਸੁਰਤ ਜੋੜੀਦੀ ਹੈ, ਪਰਮਾਤਮਾ। ਏਤੁ = ਇਸ (ਮਨੁੱਖਾ ਜਨਮ) ਵਿਚ।
SikhNet (Spanish)Inmerge tu Conciencia en Dios para que,
ਤਨੁ ਕਰਿ ਤੁਲਹਾ; ਲੰਘਹਿ ਜੇਤੁ ॥
tan kar tulahaa; langheh jet |
Sant Singh KhalsaMake your body a raft, to cross over.
Manmohan SinghMake thy body into a raft, by which thou shalt cross over.
Manmohan Singh (Punjabi)ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ।
Fareedkot Teekaਸਰੀਰ ਕੋ ਤੂੰ ਤੁਲਹਾ ਕਰ, ਭਾਵ ਸੇ ਪਾਪੋਂ ਸੇ ਰਹਤ ਹੌਲਾ ਕਰ, ਜਿਸ ਤੇ ਸੰਸਾਰ ਨਦੀ ਤੇ ਪਾਰ ਹੋ ਜਾਵੈਂ॥
Prof. Sahib Singhਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ।ਪਦ ਅਰਥ ਕਰਿ = ਬਣਾ। ਤੁਲਹਾ = ਨਦੀ ਪਾਰ ਕਰਨ ਲਈ ਰੱਸਿਆਂ ਨਾਲ ਬੱਧਾ ਹੋਇਆ ਕਾਹੀ ਪਿਲਛੀ ਤੇ ਸ਼ਤੀਰੀਆਂ ਦਾ ਗੱਠਾ। ਜੇਤੁ = ਜਿਸ (ਤੁਲਹੇ) ਨਾਲ।
SikhNet (Spanish)haciendo de tu cuerpo una barca, puedas ir a través.
ਅੰਤਰਿ ਭਾਹਿ; ਤਿਸੈ ਤੂ ਰਖੁ ॥
antar bhaeh; tisai too rakh |
Sant Singh KhalsaDeep within is the fire of desire; keep it in check.
Manmohan SinghWithin thee is the fire of desire. Keep thou that in cheek.
Manmohan Singh (Punjabi)ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ।
Fareedkot Teekaਤੇਰੇ ਅੰਤਰਿ ਜੋ ਤ੍ਰਿਸਨਾ ਰੂਪ ਅਗਨੀ ਹੈ ਤਿਸ ਕੋ ਤੂੰ (ਰਖੁ) ਰੋਕ॥
Prof. Sahib Singhਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ,ਪਦ ਅਰਥ ਭਾਹਿ = ਅੱਗ, ਬ੍ਰਹਮ-ਅਗਨੀ, ਰੱਬੀ ਜੋਤਿ।
SikhNet (Spanish)En tu interior reside el fuego de la ansiedad,
ਅਹਿਨਿਸਿ; ਦੀਵਾ ਬਲੈ ਅਥਕੁ ॥੧॥
ahinis; deevaa balai athak |1|
Sant Singh KhalsaDay and night, that lamp shall burn unceasingly. ||1||
Manmohan SinghSuch a lamp shall untiringly burn day and night.
Manmohan Singh (Punjabi)ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ।
Fareedkot Teekaਜਬ ਅਗਨੀ ਰੋਕੇਗਾ ਤਬ ਦਿਨ ਰਾਤ ਗ੍ਯਾਨ ਰੂਪ (ਅਥਕੁ) ਨਾਸ ਰਹਤ ਵਾ ਸਿਥਲਤਾ ਰਹਤ, ਭਾਵ ਏਕ ਰਸ ਦੀਵਾ ਬਲੇਗਾ॥੧॥
Prof. Sahib Singh(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ॥੧॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਥਕੁ = ਨਾਹ ਥੱਕਣ ਵਾਲਾ, ਲਗਾਤਾਰ ॥੧॥
SikhNet (Spanish)el cuál debes calmar y entonces la Luz de la Sabiduría brillará a través de ti.(1)
ਐਸਾ ਦੀਵਾ; ਨੀਰਿ ਤਰਾਇ ॥
aisaa deevaa; neer taraae |
Sant Singh KhalsaFloat such a lamp upon the water;
Manmohan SinghFloat thou such a lamp on the water.
Manmohan Singh (Punjabi)ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ।
Fareedkot Teekaਹੇ ਭਾਈ! ਤੂੰ ਐਸਾ ਦੀਵਾ ਜਲ ਪਰ ਤਾਰ॥
Prof. Sahib Singh(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ,ਪਦ ਅਰਥ ਨੀਰਿ = ਪਾਣੀ ਉਤੇ।
SikhNet (Spanish)Esa Luz es la que te hace nadar a través del mar de la existencia,
ਜਿਤੁ ਦੀਵੈ; ਸਭ ਸੋਝੀ ਪਾਇ ॥੧॥ ਰਹਾਉ ॥
jit deevai; sabh sojhee paae |1| rahaau |
Sant Singh Khalsathis lamp will bring total understanding. ||1||Pause||
Manmohan SinghThis is the Lamp, by which thou shalt procure all knowledge. Pause.
Manmohan Singh (Punjabi)ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ।
Fareedkot Teekaਜਿਸ ਦੀਵੇ ਕੇ ਤਾਰਨੇ ਸੇ ਸਭ (ਸੋਝੀ) ਗ੍ਯਾਤ ਪਾਇ ਲੇ॥੧॥ ਰਹਾਉ ॥ ਪੁਨਹ ਕੈਸੇ?☬ਪ੍ਰਸ਼ਨ: ਦੀਵਾ ਮਿਟੀ ਤਥਾ ਚਕ੍ਰ ਆਦਿ ਸਾਧਨੋਂ ਕਰ ਬਨਾ ਹੈ, ਈਹਾਂ ਸੋ ਸਾਧਨ ਕਉਨ ਹੈ?☬ਉਤਰ:
Prof. Sahib Singhਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ॥੧॥ ਰਹਾਉ ॥ਪਦ ਅਰਥ ਜਿਤੁ ਦੀਵੈ = ਜਿਸ ਦੀਵੇ ਦੀ ਰਾਹੀਂ। ਸਭ ਸੋਝੀ ਪਾਇ = ਸਭ ਕੁਝ ਦਿੱਸ ਸਕੇ ॥੧॥ ਰਹਾਉ ॥
SikhNet (Spanish)la que ilumina tu mente y la que te hace conocer todo. (1-Pausa)
ਹਛੀ ਮਿਟੀ; ਸੋਝੀ ਹੋਇ ॥
hachhee mittee; sojhee hoe |
Sant Singh KhalsaThis understanding is good clay;
Manmohan SinghThe Lord's comprehension is the good clay.
Manmohan Singh (Punjabi)ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ।
Fareedkot Teekaਜੋ ਧਰਮਾਧਰਮ (ਸੋਝੀ) ਸਮਝ ਹੈ ਇਹ ਚੰਗੀ ਮਿਟੀ ਹੋਵੈ॥
Prof. Sahib Singh(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ,ਪਦ ਅਰਥ ਸੋਝੀ = ਸਮਝ, ਅਕਲ।
SikhNet (Spanish)Deja que el conocimiento
ਤਾ ਕਾ ਕੀਆ; ਮਾਨੈ ਸੋਇ ॥
taa kaa keea; maanai soe |
Sant Singh Khalsaa lamp made of such clay is acceptable to the Lord.
Manmohan SinghHe, the Lord, accepts the lamp made of that clay.
Manmohan Singh (Punjabi)ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ।
Fareedkot Teekaਤਿਸ ਮਿਟੀ ਕਾ ਕੀਆ ਹੂਆ ਦੀਵਾ (ਸੋਇ) ਪਰਮੇਸਰ ਮਾਨਤਾ ਹੈ॥
Prof. Sahib Singhਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ।ਪਦ ਅਰਥ ਤਾ ਕੀ = ਉਸ (ਮਿੱਟੀ) ਦਾ ਬਣਾਇਆ ਹੋਇਆ (ਦੀਵਾ)। ਮਾਨੈ = ਪਰਵਾਨ ਕਰਦਾ ਹੈ। ਸੋਇ = ਉਹ ਪਰਮਾਤਮਾ।
SikhNet (Spanish)sea el barro que moldee esta lámpara, pues tu Señor aprueba tal creación,
ਕਰਣੀ ਤੇ ਕਰਿ; ਚਕਹੁ ਢਾਲਿ ॥
karanee te kar; chakahu dtaal |
Sant Singh KhalsaSo shape this lamp on the wheel of good actions.
Manmohan SinghMake good acts thy wheel and fashion thy lamp on it.
Manmohan Singh (Punjabi)ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ।
Fareedkot Teekaਜਪ ਤਪ ਰੂਪ ਕਰਣੀ ਜੋ ਚਕੁ ਹੈ, ਇਸ ਤੇ ਢਾਲਣਾ ਕਰ॥
Prof. Sahib Singh(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ।ਪਦ ਅਰਥ ਕਰਣੀ = ਉੱਚਾ ਆਚਰਨ। ਤੇ = ਤੋਂ। ਚਕਹੁ = ਚੱਕ ਤੋਂ। ਕਰਿ = (ਚੱਕ) ਬਣਾ ਕੇ।
SikhNet (Spanish)y si la moldeas en el torno de las buenas acciones,
ਐਥੈ ਓਥੈ; ਨਿਬਹੀ ਨਾਲਿ ॥੨॥
aithai othai; nibahee naal |2|
Sant Singh KhalsaIn this world and in the next, this lamp shall be with you. ||2||
Manmohan SinghIn this world and the world beyond, this lamp shall stand by thee.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ।
Fareedkot Teekaਇਸ ਲੋਕ ਮੇਂ ਔ ਪਰਲੋਕ ਮੇਂ ਏਹ ਦੀਵਾ ਨਾਲ ਨਿਭੇਗਾ॥੨॥☬ਪ੍ਰਸ਼ਨ: ਲੋਕ ਐਸਾ ਦੀਵਾ ਕਿਉਂ ਬਾਲਤੇ ਹੈਂ?☬ਉਤਰ:
Prof. Sahib Singhਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ॥੨॥
SikhNet (Spanish)esa lámpara durará contigo no sólo aquí, sino también en el más allá.(2)
ਆਪੇ ਨਦਰਿ ਕਰੇ; ਜਾ ਸੋਇ ॥
aape nadar kare; jaa soe |
Sant Singh KhalsaWhen He Himself grants His Grace,
Manmohan SinghWhen that Lord Himself showers His benediction,
Manmohan Singh (Punjabi)ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ,
Fareedkot Teekaਜਿਸ ਪਰ ਸੋ ਵਾਹਿਗੁਰੂ ਆਪ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)El Señor Mismo entonces nos bendice con Su Gracia,
ਗੁਰਮੁਖਿ ਵਿਰਲਾ ਬੂਝੈ ਕੋਇ ॥
guramukh viralaa boojhai koe |
Sant Singh Khalsathen, as Gurmukh, one may understand Him.
Manmohan Singhonly then does some rare one understand Him through the Guru.
Manmohan Singh (Punjabi)ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
Fareedkot Teekaਸੋ ਕੋਈ ਗੁਰਮੁਖ ਵਿਰਲਾ ਸਮਝਤਾ ਹੈ, ਜੋ ਸਮਝਤਾ ਹੈ॥
Prof. Sahib Singhਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।
SikhNet (Spanish)pero extraordinario es aquél que sabe esto a través del Guru.
ਤਿਤੁ ਘਟਿ ਦੀਵਾ ਨਿਹਚਲੁ ਹੋਇ ॥
tit ghatt deevaa nihachal hoe |
Sant Singh KhalsaWithin the heart, this lamp is permanently lit.
Manmohan SinghIn his mind, this lamp becomes permanent.
Manmohan Singh (Punjabi)ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ।
Fareedkot Teekaਤਿਸ ਕੇ ਅੰਤਸਕਰਣ ਮੇਂ ਗ੍ਯਾਨ ਰੂਪ ਦੀਵਾ ਨਿਸਚਲ ਹੋਤਾ ਹੈ॥ ਪੁਨਹ ਵਹੁ ਦੀਵਾ ਕੈਸਾ ਹੈ?
Prof. Sahib Singhਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ।ਪਦ ਅਰਥ ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਨਿਹਚਲੁ = ਟਿਕਵਾਂ।
SikhNet (Spanish)En su mente la Luz irradia íntegra
ਪਾਣੀ ਮਰੈ ਨ ਬੁਝਾਇਆ ਜਾਇ ॥
paanee marai na bujhaaeaa jaae |
Sant Singh KhalsaIt is not extinguished by water or wind.
Manmohan SinghIt is not destroyed by water and extinguished by wind.
Manmohan Singh (Punjabi)ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ।
Fareedkot Teekaਪਦਾਰਥੋਂ ਰੂਪ ਬਾਣੀ ਕਰ ਕੇ ਨਹੀਂ ਮਰਤਾ। ਜਨਕਾਦਿਕੋਂ ਸਮ ਔਰ ਕਿਸੀ ਔਰ ਵਿਘਨ ਕਰਿ ਵਹੁ ਗ੍ਯਾਨ ਦੀਵਾ ਬੁਝਾਇਆ ਭੀ ਨਹੀਂ ਜਾਤਾ॥
Prof. Sahib Singh(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ।ਪਦ ਅਰਥ ਮਰੈ ਨ = ਡੁੱਬਦਾ ਨਹੀਂ।
SikhNet (Spanish)y ni el agua ni el viento la extinguen.
ਐਸਾ ਦੀਵਾ; ਨੀਰਿ ਤਰਾਇ ॥੩॥
aisaa deevaa; neer taraae |3|
Sant Singh KhalsaSuch a lamp will carry you across the water. ||3||
Manmohan SinghSuch a lamp shall ferry thee across the water.
Manmohan Singh (Punjabi)ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ।
Fareedkot Teekaਹੇ ਭਾਈ! ਐਸਾ ਦੀਵਾ ਤੂੰ ਸੰਸਾਰ ਜਲ ਪਰ ਤਰਾਇ; ਵਾ ਐਸਾ ਗ੍ਯਾਨ ਰੂਪੁ ਦੀਵਾ ਪੁਰਸ ਕੋ ਸੰਸਾਰ ਰੂਪ ਜਲ ਤੋਂ ਤਰਾਇ ਲੇਤਾ ਹੈ॥੩॥
Prof. Sahib Singhਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ॥੩॥
SikhNet (Spanish)Teniendo esta lámpara en la mano, uno puede navegar a través. (3)
ਡੋਲੈ ਵਾਉ ਨ ਵਡਾ ਹੋਇ ॥
ddolai vaau na vaddaa hoe |
Sant Singh KhalsaWind does not shake it, or put it out.
Manmohan SinghIt shakes not in the wind, not it is put out.
Manmohan Singh (Punjabi)ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ।
Fareedkot Teekaਵਾਸਨਾ ਰੂਪ ਪੌਣ ਸੇ ਡੋਲਕੇ ਬੁਝ ਨਹੀਂ ਜਾਤਾ॥
Prof. Sahib Singh(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ।ਪਦ ਅਰਥ ਵਾਉ = ਹਵਾ। ਨ ਵਡਾ ਹੋਇ = ਬੁੱਝਦਾ ਨਹੀਂ।
SikhNet (Spanish)Con esa misma Luz, tu Señor, el Dios,
ਜਾਪੈ ਜਿਉ ਸਿੰਘਾਸਣਿ ਲੋਇ ॥
jaapai jiau singhaasan loe |
Sant Singh KhalsaIts light reveals the Divine Throne.
Manmohan SinghWith this light, Lord's throne is seen.
Manmohan Singh (Punjabi)ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ।
Fareedkot Teeka(ਜਿਉ) ਜਿਸ ਕਰ ਕੇ (ਲੋਇ) ਪ੍ਰਕਾਸ਼ ਰੂਪੁ ਸਿੰਘਾਸਨ ਅਰਥਾਤ ਭਗਵਤ ਕਾ ਸਰੂਪ ਜਾਣੀਤਾ ਹੈ॥☬ਪ੍ਰਸ਼ਨ: ਐਸਾ ਦੀਵਾ ਬਾਲਣੇ ਕਾ ਅਧਿਕਾਰ ਕੌਨ ਕੌਨ ਜਾਤੀ ਕੋ ਹੈ?☬ਉਤ੍ਰ:
Prof. Sahib Singh(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ।ਪਦ ਅਰਥ ਜਾਪੈ = ਦਿੱਸ ਪੈਂਦਾ ਹੈ। ਜਿਉ = ਜਿਉਂ ਕਾ ਤਿਉਂ, ਪ੍ਰਤੱਖ। ਸਿੰਘਾਸਣਿ = ਸਿੰਘਾਸਨ ਉਤੇ, ਹਿਰਦੇ-ਤਖ਼ਤ ਉਤੇ। ਲੋਇ = (ਦੀਵੇ ਦੀ) ਲੋ ਨਾਲ।
SikhNet (Spanish)se puede ver sentado en el trono de tu corazón,
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
khatree braahaman sood ki vais |
Sant Singh KhalsaThe Kh'shaatriyas, Brahmins, Soodras and Vaishyas
Manmohan SinghKhatris, Brahmans, Sudras or Vaishyas,
Manmohan Singh (Punjabi)ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼,
Fareedkot Teekaਖਤ੍ਰੀ ਹੋਇ ਤਥਾ ਬ੍ਰਹਮਨ ਪੁਨਾ ਸੂਦ੍ਰ ਔ ਵੈਸ ਹੋਇ॥
Prof. Sahib Singhਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ,ਪਦ ਅਰਥ ਕਿ = ਭਾਵੇਂ।
SikhNet (Spanish)así seas un guerrero, un sacerdote, un obrero o un comerciante.
ਨਿਰਤਿ ਨ ਪਾਈਆ; ਗਣੀ ਸਹੰਸ ॥
nirat na paaeea; ganee sahans |
Sant Singh Khalsacannot find its value, even by thousands of calculations.
Manmohan Singhfind not its worth by thousands of calculations.
Manmohan Singh (Punjabi)ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ।
Fareedkot Teekaਗਿਣਤੀ ਵਾ ਨਿਰਣਾ ਨਹੀਂ ਪਾਯਾ ਜਾਤਾ, ਜੇ ਗਿਣੀਏ ਤੋ ਹਜਾਰੋਂ ਹੀ ਜਾਤੀ ਹੈਂ॥
Prof. Sahib Singh(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ-ਪਦ ਅਰਥ ਨਿਰਤਿ = ਨਿਰਨਾ, ਗਿਣਤੀ। ਗਣੀ = ਜੇ ਮੈਂ ਗਿਣਾਂ। ਸਹੰਸ = ਹਜ਼ਾਰਾਂ (ਜਾਤੀਆਂ)।
SikhNet (Spanish)A pesar de hacer miles de cálculos, uno no puede encontrar Su Verdadero Valor.
ਐਸਾ ਦੀਵਾ; ਬਾਲੇ ਕੋਇ ॥
aisaa deevaa; baale koe |
Sant Singh KhalsaIf any of them lights such a lamp,
Manmohan SinghIf any of them lights such a lamp,
Manmohan Singh (Punjabi)ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ,
Fareedkot Teekaਤਿਨ ਸਭ ਜਾਤੀਓਂ ਮੇਂ ਐਸਾ ਦੀਵਾ ਕੋਈ ਬਾਲੇ॥
Prof. Sahib Singh(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ,ਪਦ ਅਰਥ ਕੋਇ = ਕੋਈ ਭੀ ਮਨੁੱਖ, ਕਿਸੇ ਭੀ ਜਾਤਿ ਦਾ ਮਨੁੱਖ।
SikhNet (Spanish)Extraordinario es aquél que enciende su lámpara interior,
ਨਾਨਕ; ਸੋ ਪਾਰੰਗਤਿ ਹੋਇ ॥੪॥੭॥
naanak; so paarangat hoe |4|7|
Sant Singh KhalsaO Nanak, he is emancipated. ||4||7||
Manmohan Singhthen he, O Nanak, is emancipated.
Manmohan Singh (Punjabi)ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ (ਪਾਰੰਗਤਿ) ਕੇਵਲ ਮੋਖ ਕੋ ਪ੍ਰਾਪਤਿ ਹੋਤਾ ਹੈ॥੪॥੭॥☬ਪ੍ਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ॥੪॥੭॥ਪਦ ਅਰਥ ਪਾਰੰਗਤਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਵਾਲਾ। ਗਤਿ = ਆਤਮਕ ਅਵਸਥਾ। ਪਾਰੰਗਤਿ = ਉਹ ਜਿਸ ਦੀ ਆਤਮਕ ਅਵਸਥਾ ਪਾਰ ਲੰਘਾਣ ਵਾਲੀ ਹੋ ਗਈ ਹੈ ॥੪॥੭॥
* ਨੋਟ: ਕੱਤਕ ਪੂਰਨਮਾਸ਼ੀ ਦੀ ਰਾਤ ਨੂੰ ਇਸਤ੍ਰੀਆਂ ਆਟੇ ਦੇ ਦੀਵੇ ਬਣਾ ਕੇ ਤੁਲਹੇ ਉਤੇ ਤਾਰਦੀਆਂ ਹਨ।
SikhNet (Spanish)pero si lo hace, es seguramente emancipado. (4-7)