ੴ

ਸਿੱਖਬਾਣੀ · SikhBani

Ang 878

Sri Guru Granth Sahib · Raag Raamkalee · 5 shabads, 52 lines
Translations
Shabad Guru Nanak Dev Ji Raag Raamkalee continued from Ang 877

ਛਿਅ ਦਰਸਨ ਕੀ ਸੋਝੀ ਪਾਇ ॥੪॥੫॥

chhia darasan kee sojhee paae |4|5|

Sant Singh Khalsahas the wisdom of the six Shaastras. ||4||5||
Manmohan Singhcomes to possess the knowledge of the six Shashtras.
Manmohan Singh (Punjabi)ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸੋ ਜੋਗੀ ਛੀ ਸ਼ਾਸਤ੍ਰੋਂ ਕਾ ਵਾ ਛੀ ਮਤੋਂ ਕੇ ਸਿਧਾਂਤ ਕੀ (ਸੋਝੀ) ਸਮਝ ਪਾਇ ਲੇਤਾ ਹੈ॥੪॥੫॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ (ਭਾਵ, ਉਸ ਨੂੰ ਛੇ ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਹੈ ॥੪॥੫॥

ਪਦ ਅਰਥ ਦਰਸਨ = ਭੇਖ। ਸੋਝੀ ਪਾਇ = ਅਸਲੀਅਤ ਸਮਝ ਲੈਂਦਾ ਹੈ ॥੪॥੫॥

SikhNet (Spanish)así es como se vuelve sabio en los seis Shastras y en todo.(4-5)

Open this shabad (19 lines, Angs 877-878) →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਹਮ ਡੋਲਤ. ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥

ham ddolat. berree paap bharee hai; pavan lagai mat jaaee |

Sant Singh KhalsaMy boat is wobbly and unsteady; it is filled with sins. The wind is rising - what if it tips over?
Manmohan SinghWith the brushing of wind, my boat, filled with sins, is oscillating and I fear lest it should overturn.
Manmohan Singh (Punjabi)ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ।
Fareedkot Teekaਹਮ ਤੋ ਬਹੁਤ ਡੋਲ ਰਹੇ ਹੈਂ। ਹਮਾਰੀ ਬੁਧੀ ਰੂਪ ਬੇੜੀ ਪਾਪੋਂ ਸਾਥ ਭਰੀ ਹੂਈ ਹੈ ਔਰ ਪਾਪੋਂ ਕੀ ਵਾਸਨਾ ਰੂਪ ਪੌਣ ਲਾਗ ਕੇ ਮਤ ਡੂਬ ਜਾਤੀ ਹੋਵੈ॥
Prof. Sahib Singh(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ।

ਪਦ ਅਰਥ ਹਮ = ਅਸੀ, ਮੈਂ। ਡੋਲਤ = ਡੋਲ ਰਿਹਾ ਹਾਂ, ਡਰ ਰਿਹਾ ਹਾਂ। ਬੇੜੀ = ਜ਼ਿੰਦਗੀ ਦੀ ਬੇੜੀ। ਪਵਣੁ = ਹਵਾ (ਦਾ ਬੁੱਲਾ), ਮਾਇਆ ਦਾ ਝੱਖੜ। ਮਤੁ ਜਾਈ = ਕਿਤੇ ਡੁੱਬ ਨ ਜਾਏ।

SikhNet (Spanish)Nuestra barca está cargada de errores, es muy inestable y el viento levanta, ¿Qué tal si se voltea?

ਸਨਮੁਖ ਸਿਧ ਭੇਟਣ ਕਉ ਆਏ; ਨਿਹਚਉ ਦੇਹਿ ਵਡਿਆਈ ॥੧॥

sanamukh sidh bhettan kau aae; nihchau dehi vaddiaaee |1|

Sant Singh KhalsaAs sunmukh, I have turned to the Guru; O my Perfect Master; please be sure to bless me with Your glorious greatness. ||1||
Manmohan SinghMy great Master, I have evidently come to meet Thee. For sure bless Thou me with this greatness
Manmohan Singh (Punjabi)ਮੇਰੇ ਮਹਾਨ ਮਾਲਕ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ।
Fareedkot Teekaਹੇ ਸਰਬ ਮੇਂ (ਸਿਧ) ਪ੍ਰਾਪਤਿ ਰੂਪ! ਤੇਰੇ ਸਨਮੁਖ ਮਿਲਣੇ ਕੋ ਆਏ ਹੈਂ। ਅਦ੍ਵੈਤ ਨਿਸਚੇ ਰੂਪ ਹਮ ਕੋ ਵਡਿਆਈ ਅਰਥਾਤ ਸੋਭਾ ਦੇਹੁ॥੧॥
Prof. Sahib Singh(ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤ ਦੇਹ ॥੧॥

ਪਦ ਅਰਥ ਸਨਮੁਖ ਆਏ = (ਹੇ ਗੁਰੂ!) ਤੇਰੇ ਸਾਹਮਣੇ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ। ਸਿਧ ਭੇਟਣ ਕਉ = ਪਰਮਾਤਮਾ ਨੂੰ ਮਿਲਣ ਵਾਸਤੇ। ਨਿਹਚਉ = ਜ਼ਰੂਰ। ਦੇਹਿ ਵਡਿਆਈ = ਸਿਫ਼ਤਿ-ਸਾਲਾਹ (ਦੀ ਦਾਤਿ) ਦੇਹ ॥੧॥

SikhNet (Spanish)El Gurmukj ha volteado hacia el Guru, Oh Dios, por favor bendíceme y cólmame de Tu Gloriosa Grandeza.(1)

ਗੁਰ ਤਾਰਿ ਤਾਰਣਹਾਰਿਆ ॥

gur taar taaranahaariaa |

Sant Singh KhalsaO Guru, my Saving Grace, please carry me across the world-ocean.
Manmohan SinghO Guru, my saviour, ferry me across the world-ocean,
Manmohan Singh (Punjabi)ਤੂੰ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਮੇਰੀ ਰੱਖਿਆ ਕਰਨਹਾਰ ਗੁਰਦੇਵ।
Fareedkot Teekaਹੇ ਪਰਮੇਸਰ: ਸਭ ਸੇ ਬਡੇ ਤਾਰਣਹਾਰ ਹਮ ਕੋ ਤਾਰ ਲੈ॥☬ਜੇ ਕਹੇ ਕਿਸ ਤਰਾਂ ਤਾਰੀਏ? ਤਿਸ ਪਰ ਕਹਿਤੇ ਹੈਂ:
Prof. Sahib Singh(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ।

ਪਦ ਅਰਥ ਗੁਰ = ਹੇ ਗੁਰੂ!

SikhNet (Spanish)Oh Guru, Salvador nuestro, llévanos a través del océano del mundo,

ਦੇਹਿ ਭਗਤਿ ਪੂਰਨ ਅਵਿਨਾਸੀ; ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥

dehi bhagat pooran avinaasee; hau tujh kau balihaariaa |1| rahaau |

Sant Singh KhalsaBless me with devotion to the perfect, imperishable Lord God; I am a sacrifice to You. ||1||Pause||
Manmohan Singhconfer on me the meditation of the Omnipresent and Imperishable Lord. I am a sacrifice unto thee, O my Guru. Pause.
Manmohan Singh (Punjabi)ਤੂੰ ਮੈਨੂੰ ਸਰਬ-ਵਿਆਪਕ ਅਤੇ ਅਮਰ ਸੁਆਮੀ ਦਾ ਸਿਮਰਨ ਪ੍ਰਦਾਨ ਕਰ। ਮੈਂ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਓ।
Fareedkot Teekaਹੇ ਪਰੀ ਪੂਰਨ ਅਬਿਨਾਸੀ! ਅਪਨੀ ਭਗਤੀ ਰੂਪੀ ਨੌਕਾ ਹਮ ਕੋ ਦੇਹੁ, ਮੈਂ ਤੇਰੇ ਕੋ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਪੂਰਨ = ਸਰਬ-ਵਿਆਪਕ। ਹਉ = ਮੈਂ। ਬਲਿਹਾਰਿਆ = ਕੁਰਬਾਨ ॥੧॥ ਰਹਾਉ ॥

SikhNet (Spanish)bendíceme con la Perfecta Devoción al Imperecedero Señor, yo ofrezco mi ser en sacrificio a Ti.(1-Pausa)

ਸਿਧ ਸਾਧਿਕ ਜੋਗੀ ਅਰੁ ਜੰਗਮ; ਏਕੁ ਸਿਧੁ ਜਿਨੀ ਧਿਆਇਆ ॥

sidh saadhik jogee ar jangam; ek sidh jinee dhiaaeaa |

Sant Singh KhalsaHe alone is a Siddha, a seeker, a Yogi, a wandering pilgrim, who meditates on the One Perfect Lord.
Manmohan SinghHe alone is an adept, a striver, a yogi and a wandering saint, who contemplates the one Lofty Lord.
Manmohan Singh (Punjabi)ਕੇਵਲ ਉਹ ਹੀ ਪੂਰਨ ਪੁਰਸ਼, ਅਭਿਆਸੀ, ਯੋਗੀ ਅਤੇ ਰਮਤਾ ਸਾਧੂ ਹੈ, ਜੋ ਇਕ ਉਚੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸਿਧ ਸਾਧਿਕ ਔਰ ਜੋਗੀ ਤਥਾ ਜੋ ਜੰਗਮ ਹੈਂ, ਤਿਨ ਮੇਂ ਸੇ ਹੇ ਸਿਧ ਰੂਪ! ਏਕ ਤੇਰੇ ਕੋ ਜਿਨੋਂ ਨੇ ਧਿਆਇਆ ਹੈ॥
Prof. Sahib Singhਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ, ਜਿਹੜੇ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ।

ਪਦ ਅਰਥ ਅਰੁ = ਅਤੇ। ਏਕੁ ਸਿਧੁ = ਇੱਕ ਪਰਮਾਤਮਾ।

SikhNet (Spanish)Los adeptos, los buscadores, los Yoguis y los peregrinos que meditaron en Dios se iluminaron en el momento

ਪਰਸਤ ਪੈਰ ਸਿਝਤ ਤੇ ਸੁਆਮੀ; ਅਖਰੁ ਜਿਨ ਕਉ ਆਇਆ ॥੨॥

parasat pair sijhat te suaamee; akhar jin kau aaeaa |2|

Sant Singh KhalsaTouching the feet of the Lord Master, they are emancipated; they come to receive the Word of the Teachings. ||2||
Manmohan SinghThey, who receive the Guru's instruction, are emancipated by touching the Lord's feet.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦੇ ਹਨ, ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤ ਹੋ ਜਾਂਦੇ ਹਨ।
Fareedkot Teekaਪੁਨਹ ਜਿਨ ਕੋ ਤੂੰ (ਅਖਰੁ) ਅਬਨਾਸੀ ਰੂਪ ਸੁਆਮੀ (ਆਇਆ) ਪ੍ਰਾਪਤ ਹੂਆ ਹੈ। ਉਨ ਮਹਾਤਮੋਂ ਕੇ ਜੋ ਚਰਨ ਪਰਸਤੇ ਹੈਂ, ਭਾਵ ਸੇ ਜੋ ਤਿਨ ਕਾ ਆਸਰਾ ਲੇਤੇ ਹੈਂ (ਤੇ) ਵਹੁ (ਸਿਝਤ) ਮੋਖ ਹੋਤੇ ਹੈਂ॥੨॥☬ਜੇ ਕਹੈ ਤੁਮ ਨੇ ਭੀ ਕੁਛ ਕਰਤਬ ਕੀਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ ॥੨॥

ਪਦ ਅਰਥ ਪਰਸਤ ਪੈਰ = ਚਰਨ ਛੁਹ ਕੇ। ਸਿਝਤ = ਸਫਲ ਹੋ ਜਾਂਦੇ ਹਨ, ਕਾਮਯਾਬ ਹੋ ਜਾਂਦੇ ਹਨ। ਸੁਆਮੀ = ਮਾਲਕ-ਪ੍ਰਭੂ ਦੇ। ਅਖਰੁ = ਉਪਦੇਸ਼, ਸਿੱਖਿਆ ॥੨॥

SikhNet (Spanish)en el que tocaron Sus Pies y elevaron en su mente la Palabra de las Enseñanzas. (2)

ਜਪ ਤਪ ਸੰਜਮ ਕਰਮ ਨ ਜਾਨਾ; ਨਾਮੁ ਜਪੀ ਪ੍ਰਭ ਤੇਰਾ ॥

jap tap sanjam karam na jaanaa; naam japee prabh teraa |

Sant Singh KhalsaI know nothing of charity, meditation, self-discipline or religious rituals; I only chant Your Name, God.
Manmohan SinghI know not worship, penitence. self-mortification and rituals, but I utter Thine Name, O Lord.
Manmohan Singh (Punjabi)ਮੈਂ ਪੂਜਾ ਪਾਠ, ਤਪੱਸਿਆ, ਸੰਜਮ ਅਤੇ ਕਰਮ ਕਾਂਡਾਂ ਨੂੰ ਨਹੀਂ ਜਾਣਦਾ, ਪ੍ਰੰਤੂ ਮੈਂ ਤੇਰੇ ਨਾਮ ਦਾ ਹੀ ਉਚਾਰਨ ਕਰਦਾ ਹਾਂ, ਹੇ ਸੁਆਮੀ!
Fareedkot Teekaਜਪ ਕਰਨਾ ਔ ਤਪ ਕਾ ਕਰਤਬ ਪੁਨਹ ਇੰਦ੍ਰਯੋਂ ਕਾ ਰੋਕਨ ਰੂਪ ਜੋ ਕਰਮ ਹੈ, ਸੋ ਮੈਂ ਨਹੀਂ ਜਾਨਤਾ ਹੂੰ। ਹੇ ਪ੍ਰਭੂ! ਮੈਂ ਤੋ ਤੇਰਾ ਨਾਮ ਹੀ ਜਪਤਾ ਹੂੰ॥
Prof. Sahib Singhਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ ਸਿਮਰਦਾ ਹਾਂ।

ਪਦ ਅਰਥ ਨਾ ਜਾਨਾ = ਮੈਂ ਨਹੀਂ ਪਛਾਣਦਾ, ਮੈਂ ਕਾਫ਼ੀ ਨਹੀਂ ਸਮਝਦਾ। ਜਪੀ = ਮੈਂ ਜਪਦਾ ਹਾਂ।

SikhNet (Spanish)No sé nada de caridad, meditación, disciplina o ritos religiosos, pero recito Tu Santo Nombre,

ਗੁਰੁ ਪਰਮੇਸਰੁ ਨਾਨਕ ਭੇਟਿਓ; ਸਾਚੈ ਸਬਦਿ ਨਿਬੇਰਾ ॥੩॥੬॥

gur paramesar naanak bhettio; saachai sabad niberaa |3|6|

Sant Singh KhalsaNanak has met the Guru, the Transcendent Lord God; through the True Word of His Shabad, he is set free. ||3||6||
Manmohan SinghNanak has met with the Guru God and is emancipated through the True Name.
Manmohan Singh (Punjabi)ਨਾਨਕ ਗੁਰੂ-ਪਾਰਬ੍ਰਹਮ ਨੂੰ ਮਿਲ ਪਿਆ ਹੈ ਅਤੇ ਸੱਚੇ ਨਾਮ ਦੇ ਰਾਹੀਂ ਮੁਕਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਗੁਰੂ ਜੋ ਮਿਲਿਆ ਤੌ ਹੇ ਪਰਮੇਸਰ! ਤਿਸ ਨੇ ਸਾਚੇ ਉਪਦੇਸ ਕਰ ਹਮਾਰਾ (ਨਿਬੇਰਾ) ਇਨਸਾਫ ਕਰ ਦੀਆ, ਭਾਵ ਸਤ ਕੋ ਸਤ ਔ ਅਸਤ ਕੌ ਅਸਤ ਜਨਾਇ ਦੀਆ ਹੈ॥੩॥੬॥☬ਕਾਤਕ ਕੀ ਪੂਰਨਮਾਸ਼ੀ ਕੋ ਪੰਚ ਭੀਖਮਾਂ ਕਰਤੇ ਹੈਂ। ਤੁਲਹੇ ਬਾਂਧ ਕਰ ਊਪਰ ਦੀਵੇ ਰਾਖ ਕੈ ਪਾਨੀ ਪਰ ਤਰਾਵਤੇ ਹੈਂ ਔ ਦੀਵਾ ਤਾਰਨੇ ਕੇ ਸਮੇਂ ਐਸੇ ਸਬਦ ਭੀ ਉਚਾਰਤੇ ਹੈਂ। ਆਗੇ ਦੀਵੜਾ ਪਾਛੇ ਮੇਰਾ ਜੀਵੜਾ। ਕਿਸੀ ਸਿਖ ਨੇ ਦੇਖ ਕਰ ਕਹਾ: ਸਤਿਗੁਰੋ ਮੈਂ ਵੀ ਦੀਵਾ ਜਲ ਪਰ ਤਰਾਵਾਂ? ਤੌ ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ॥੩॥੬॥

ਪਦ ਅਰਥ ਭੇਟਿਓ = ਮਿਲ ਪਿਆ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਨਿਬੇੜਾ = (ਸਾਰੇ ਕੀਤੇ ਕਰਮਾਂ ਦਾ) ਲੇਖਾ ਨਿਬੜ ਜਾਂਦਾ ਹੈ ॥੩॥੬॥

SikhNet (Spanish)Nanak ha encontrado al Guru, y a través de la Palabra del Shabd, ha sido liberado.(3-6)

Open this shabad →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸੁਰਤੀ ਸੁਰਤਿ ਰਲਾਈਐ ਏਤੁ ॥

suratee surat ralaaeeai et |

Sant Singh KhalsaFocus your consciousness in deep absorption on the Lord.
Manmohan SinghMerge thou thy attention in thy Omniscient Lord.
Manmohan Singh (Punjabi)ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ।
Fareedkot Teekaਸਭ ਗ੍ਯਾਤੋਂ ਕਾ ਪ੍ਰਕਾਸ ਪਰਮੇਸ੍ਵਰ ਹੈ, ਤਿਸਮੈਂ ਅਪਨੀ (ਸੁਰਤਿ) ਚਿਤ ਬਿਰਤੀ ਲਗਾਈਐ (ਏਤੁ) ਇਸ ਮਨੁਖ ਜਨਮ ਮੇਂ; ਵਾ ਹੇ (ਸੁਰਤੀ) ਉਤਮ ਪ੍ਰੀਤੀ ਵਾਲੇ ਜਗ੍ਯਾਸੂ! (ਏਤੁ) ਇਸ ਆਤਮਾ ਮੇਂ ਚਿਤ ਬ੍ਰਿਤੀ ਮਿਲਾਈਏ॥
Prof. Sahib Singh(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜਨੀ ਚਾਹੀਦੀ ਹੈ।

ਪਦ ਅਰਥ ਸੁਰਤੀ = ਜਿਸ ਵਿਚ ਸੁਰਤ ਜੋੜੀਦੀ ਹੈ, ਪਰਮਾਤਮਾ। ਏਤੁ = ਇਸ (ਮਨੁੱਖਾ ਜਨਮ) ਵਿਚ।

SikhNet (Spanish)Inmerge tu Conciencia en Dios para que,

ਤਨੁ ਕਰਿ ਤੁਲਹਾ; ਲੰਘਹਿ ਜੇਤੁ ॥

tan kar tulahaa; langheh jet |

Sant Singh KhalsaMake your body a raft, to cross over.
Manmohan SinghMake thy body into a raft, by which thou shalt cross over.
Manmohan Singh (Punjabi)ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ।
Fareedkot Teekaਸਰੀਰ ਕੋ ਤੂੰ ਤੁਲਹਾ ਕਰ, ਭਾਵ ਸੇ ਪਾਪੋਂ ਸੇ ਰਹਤ ਹੌਲਾ ਕਰ, ਜਿਸ ਤੇ ਸੰਸਾਰ ਨਦੀ ਤੇ ਪਾਰ ਹੋ ਜਾਵੈਂ॥
Prof. Sahib Singhਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ।

ਪਦ ਅਰਥ ਕਰਿ = ਬਣਾ। ਤੁਲਹਾ = ਨਦੀ ਪਾਰ ਕਰਨ ਲਈ ਰੱਸਿਆਂ ਨਾਲ ਬੱਧਾ ਹੋਇਆ ਕਾਹੀ ਪਿਲਛੀ ਤੇ ਸ਼ਤੀਰੀਆਂ ਦਾ ਗੱਠਾ। ਜੇਤੁ = ਜਿਸ (ਤੁਲਹੇ) ਨਾਲ।

SikhNet (Spanish)haciendo de tu cuerpo una barca, puedas ir a través.

ਅੰਤਰਿ ਭਾਹਿ; ਤਿਸੈ ਤੂ ਰਖੁ ॥

antar bhaeh; tisai too rakh |

Sant Singh KhalsaDeep within is the fire of desire; keep it in check.
Manmohan SinghWithin thee is the fire of desire. Keep thou that in cheek.
Manmohan Singh (Punjabi)ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ।
Fareedkot Teekaਤੇਰੇ ਅੰਤਰਿ ਜੋ ਤ੍ਰਿਸਨਾ ਰੂਪ ਅਗਨੀ ਹੈ ਤਿਸ ਕੋ ਤੂੰ (ਰਖੁ) ਰੋਕ॥
Prof. Sahib Singhਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ,

ਪਦ ਅਰਥ ਭਾਹਿ = ਅੱਗ, ਬ੍ਰਹਮ-ਅਗਨੀ, ਰੱਬੀ ਜੋਤਿ।

SikhNet (Spanish)En tu interior reside el fuego de la ansiedad,

ਅਹਿਨਿਸਿ; ਦੀਵਾ ਬਲੈ ਅਥਕੁ ॥੧॥

ahinis; deevaa balai athak |1|

Sant Singh KhalsaDay and night, that lamp shall burn unceasingly. ||1||
Manmohan SinghSuch a lamp shall untiringly burn day and night.
Manmohan Singh (Punjabi)ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ।
Fareedkot Teekaਜਬ ਅਗਨੀ ਰੋਕੇਗਾ ਤਬ ਦਿਨ ਰਾਤ ਗ੍ਯਾਨ ਰੂਪ (ਅਥਕੁ) ਨਾਸ ਰਹਤ ਵਾ ਸਿਥਲਤਾ ਰਹਤ, ਭਾਵ ਏਕ ਰਸ ਦੀਵਾ ਬਲੇਗਾ॥੧॥
Prof. Sahib Singh(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ॥੧॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਅਥਕੁ = ਨਾਹ ਥੱਕਣ ਵਾਲਾ, ਲਗਾਤਾਰ ॥੧॥

SikhNet (Spanish)el cuál debes calmar y entonces la Luz de la Sabiduría brillará a través de ti.(1)

ਐਸਾ ਦੀਵਾ; ਨੀਰਿ ਤਰਾਇ ॥

aisaa deevaa; neer taraae |

Sant Singh KhalsaFloat such a lamp upon the water;
Manmohan SinghFloat thou such a lamp on the water.
Manmohan Singh (Punjabi)ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ।
Fareedkot Teekaਹੇ ਭਾਈ! ਤੂੰ ਐਸਾ ਦੀਵਾ ਜਲ ਪਰ ਤਾਰ॥
Prof. Sahib Singh(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ,

ਪਦ ਅਰਥ ਨੀਰਿ = ਪਾਣੀ ਉਤੇ।

SikhNet (Spanish)Esa Luz es la que te hace nadar a través del mar de la existencia,

ਜਿਤੁ ਦੀਵੈ; ਸਭ ਸੋਝੀ ਪਾਇ ॥੧॥ ਰਹਾਉ ॥

jit deevai; sabh sojhee paae |1| rahaau |

Sant Singh Khalsathis lamp will bring total understanding. ||1||Pause||
Manmohan SinghThis is the Lamp, by which thou shalt procure all knowledge. Pause.
Manmohan Singh (Punjabi)ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ।
Fareedkot Teekaਜਿਸ ਦੀਵੇ ਕੇ ਤਾਰਨੇ ਸੇ ਸਭ (ਸੋਝੀ) ਗ੍ਯਾਤ ਪਾਇ ਲੇ॥੧॥ ਰਹਾਉ ॥ ਪੁਨਹ ਕੈਸੇ?☬ਪ੍ਰਸ਼ਨ: ਦੀਵਾ ਮਿਟੀ ਤਥਾ ਚਕ੍ਰ ਆਦਿ ਸਾਧਨੋਂ ਕਰ ਬਨਾ ਹੈ, ਈਹਾਂ ਸੋ ਸਾਧਨ ਕਉਨ ਹੈ?☬ਉਤਰ:
Prof. Sahib Singhਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ॥੧॥ ਰਹਾਉ ॥

ਪਦ ਅਰਥ ਜਿਤੁ ਦੀਵੈ = ਜਿਸ ਦੀਵੇ ਦੀ ਰਾਹੀਂ। ਸਭ ਸੋਝੀ ਪਾਇ = ਸਭ ਕੁਝ ਦਿੱਸ ਸਕੇ ॥੧॥ ਰਹਾਉ ॥

SikhNet (Spanish)la que ilumina tu mente y la que te hace conocer todo. (1-Pausa)

ਹਛੀ ਮਿਟੀ; ਸੋਝੀ ਹੋਇ ॥

hachhee mittee; sojhee hoe |

Sant Singh KhalsaThis understanding is good clay;
Manmohan SinghThe Lord's comprehension is the good clay.
Manmohan Singh (Punjabi)ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ।
Fareedkot Teekaਜੋ ਧਰਮਾਧਰਮ (ਸੋਝੀ) ਸਮਝ ਹੈ ਇਹ ਚੰਗੀ ਮਿਟੀ ਹੋਵੈ॥
Prof. Sahib Singh(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ,

ਪਦ ਅਰਥ ਸੋਝੀ = ਸਮਝ, ਅਕਲ।

SikhNet (Spanish)Deja que el conocimiento

ਤਾ ਕਾ ਕੀਆ; ਮਾਨੈ ਸੋਇ ॥

taa kaa keea; maanai soe |

Sant Singh Khalsaa lamp made of such clay is acceptable to the Lord.
Manmohan SinghHe, the Lord, accepts the lamp made of that clay.
Manmohan Singh (Punjabi)ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ।
Fareedkot Teekaਤਿਸ ਮਿਟੀ ਕਾ ਕੀਆ ਹੂਆ ਦੀਵਾ (ਸੋਇ) ਪਰਮੇਸਰ ਮਾਨਤਾ ਹੈ॥
Prof. Sahib Singhਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ।

ਪਦ ਅਰਥ ਤਾ ਕੀ = ਉਸ (ਮਿੱਟੀ) ਦਾ ਬਣਾਇਆ ਹੋਇਆ (ਦੀਵਾ)। ਮਾਨੈ = ਪਰਵਾਨ ਕਰਦਾ ਹੈ। ਸੋਇ = ਉਹ ਪਰਮਾਤਮਾ।

SikhNet (Spanish)sea el barro que moldee esta lámpara, pues tu Señor aprueba tal creación,

ਕਰਣੀ ਤੇ ਕਰਿ; ਚਕਹੁ ਢਾਲਿ ॥

karanee te kar; chakahu dtaal |

Sant Singh KhalsaSo shape this lamp on the wheel of good actions.
Manmohan SinghMake good acts thy wheel and fashion thy lamp on it.
Manmohan Singh (Punjabi)ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ।
Fareedkot Teekaਜਪ ਤਪ ਰੂਪ ਕਰਣੀ ਜੋ ਚਕੁ ਹੈ, ਇਸ ਤੇ ਢਾਲਣਾ ਕਰ॥
Prof. Sahib Singh(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ।

ਪਦ ਅਰਥ ਕਰਣੀ = ਉੱਚਾ ਆਚਰਨ। ਤੇ = ਤੋਂ। ਚਕਹੁ = ਚੱਕ ਤੋਂ। ਕਰਿ = (ਚੱਕ) ਬਣਾ ਕੇ।

SikhNet (Spanish)y si la moldeas en el torno de las buenas acciones,

ਐਥੈ ਓਥੈ; ਨਿਬਹੀ ਨਾਲਿ ॥੨॥

aithai othai; nibahee naal |2|

Sant Singh KhalsaIn this world and in the next, this lamp shall be with you. ||2||
Manmohan SinghIn this world and the world beyond, this lamp shall stand by thee.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ।
Fareedkot Teekaਇਸ ਲੋਕ ਮੇਂ ਔ ਪਰਲੋਕ ਮੇਂ ਏਹ ਦੀਵਾ ਨਾਲ ਨਿਭੇਗਾ॥੨॥☬ਪ੍ਰਸ਼ਨ: ਲੋਕ ਐਸਾ ਦੀਵਾ ਕਿਉਂ ਬਾਲਤੇ ਹੈਂ?☬ਉਤਰ:
Prof. Sahib Singhਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ॥੨॥
SikhNet (Spanish)esa lámpara durará contigo no sólo aquí, sino también en el más allá.(2)

ਆਪੇ ਨਦਰਿ ਕਰੇ; ਜਾ ਸੋਇ ॥

aape nadar kare; jaa soe |

Sant Singh KhalsaWhen He Himself grants His Grace,
Manmohan SinghWhen that Lord Himself showers His benediction,
Manmohan Singh (Punjabi)ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ,
Fareedkot Teekaਜਿਸ ਪਰ ਸੋ ਵਾਹਿਗੁਰੂ ਆਪ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)El Señor Mismo entonces nos bendice con Su Gracia,

ਗੁਰਮੁਖਿ ਵਿਰਲਾ ਬੂਝੈ ਕੋਇ ॥

guramukh viralaa boojhai koe |

Sant Singh Khalsathen, as Gurmukh, one may understand Him.
Manmohan Singhonly then does some rare one understand Him through the Guru.
Manmohan Singh (Punjabi)ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
Fareedkot Teekaਸੋ ਕੋਈ ਗੁਰਮੁਖ ਵਿਰਲਾ ਸਮਝਤਾ ਹੈ, ਜੋ ਸਮਝਤਾ ਹੈ॥
Prof. Sahib Singhਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।

SikhNet (Spanish)pero extraordinario es aquél que sabe esto a través del Guru.

ਤਿਤੁ ਘਟਿ ਦੀਵਾ ਨਿਹਚਲੁ ਹੋਇ ॥

tit ghatt deevaa nihachal hoe |

Sant Singh KhalsaWithin the heart, this lamp is permanently lit.
Manmohan SinghIn his mind, this lamp becomes permanent.
Manmohan Singh (Punjabi)ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ।
Fareedkot Teekaਤਿਸ ਕੇ ਅੰਤਸਕਰਣ ਮੇਂ ਗ੍ਯਾਨ ਰੂਪ ਦੀਵਾ ਨਿਸਚਲ ਹੋਤਾ ਹੈ॥ ਪੁਨਹ ਵਹੁ ਦੀਵਾ ਕੈਸਾ ਹੈ?
Prof. Sahib Singhਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ।

ਪਦ ਅਰਥ ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਨਿਹਚਲੁ = ਟਿਕਵਾਂ।

SikhNet (Spanish)En su mente la Luz irradia íntegra

ਪਾਣੀ ਮਰੈ ਨ ਬੁਝਾਇਆ ਜਾਇ ॥

paanee marai na bujhaaeaa jaae |

Sant Singh KhalsaIt is not extinguished by water or wind.
Manmohan SinghIt is not destroyed by water and extinguished by wind.
Manmohan Singh (Punjabi)ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ।
Fareedkot Teekaਪਦਾਰਥੋਂ ਰੂਪ ਬਾਣੀ ਕਰ ਕੇ ਨਹੀਂ ਮਰਤਾ। ਜਨਕਾਦਿਕੋਂ ਸਮ ਔਰ ਕਿਸੀ ਔਰ ਵਿਘਨ ਕਰਿ ਵਹੁ ਗ੍ਯਾਨ ਦੀਵਾ ਬੁਝਾਇਆ ਭੀ ਨਹੀਂ ਜਾਤਾ॥
Prof. Sahib Singh(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ।

ਪਦ ਅਰਥ ਮਰੈ ਨ = ਡੁੱਬਦਾ ਨਹੀਂ।

SikhNet (Spanish)y ni el agua ni el viento la extinguen.

ਐਸਾ ਦੀਵਾ; ਨੀਰਿ ਤਰਾਇ ॥੩॥

aisaa deevaa; neer taraae |3|

Sant Singh KhalsaSuch a lamp will carry you across the water. ||3||
Manmohan SinghSuch a lamp shall ferry thee across the water.
Manmohan Singh (Punjabi)ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ।
Fareedkot Teekaਹੇ ਭਾਈ! ਐਸਾ ਦੀਵਾ ਤੂੰ ਸੰਸਾਰ ਜਲ ਪਰ ਤਰਾਇ; ਵਾ ਐਸਾ ਗ੍ਯਾਨ ਰੂਪੁ ਦੀਵਾ ਪੁਰਸ ਕੋ ਸੰਸਾਰ ਰੂਪ ਜਲ ਤੋਂ ਤਰਾਇ ਲੇਤਾ ਹੈ॥੩॥
Prof. Sahib Singhਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ॥੩॥
SikhNet (Spanish)Teniendo esta lámpara en la mano, uno puede navegar a través. (3)

ਡੋਲੈ ਵਾਉ ਨ ਵਡਾ ਹੋਇ ॥

ddolai vaau na vaddaa hoe |

Sant Singh KhalsaWind does not shake it, or put it out.
Manmohan SinghIt shakes not in the wind, not it is put out.
Manmohan Singh (Punjabi)ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ।
Fareedkot Teekaਵਾਸਨਾ ਰੂਪ ਪੌਣ ਸੇ ਡੋਲਕੇ ਬੁਝ ਨਹੀਂ ਜਾਤਾ॥
Prof. Sahib Singh(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ।

ਪਦ ਅਰਥ ਵਾਉ = ਹਵਾ। ਨ ਵਡਾ ਹੋਇ = ਬੁੱਝਦਾ ਨਹੀਂ।

SikhNet (Spanish)Con esa misma Luz, tu Señor, el Dios,

ਜਾਪੈ ਜਿਉ ਸਿੰਘਾਸਣਿ ਲੋਇ ॥

jaapai jiau singhaasan loe |

Sant Singh KhalsaIts light reveals the Divine Throne.
Manmohan SinghWith this light, Lord's throne is seen.
Manmohan Singh (Punjabi)ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ।
Fareedkot Teeka(ਜਿਉ) ਜਿਸ ਕਰ ਕੇ (ਲੋਇ) ਪ੍ਰਕਾਸ਼ ਰੂਪੁ ਸਿੰਘਾਸਨ ਅਰਥਾਤ ਭਗਵਤ ਕਾ ਸਰੂਪ ਜਾਣੀਤਾ ਹੈ॥☬ਪ੍ਰਸ਼ਨ: ਐਸਾ ਦੀਵਾ ਬਾਲਣੇ ਕਾ ਅਧਿਕਾਰ ਕੌਨ ਕੌਨ ਜਾਤੀ ਕੋ ਹੈ?☬ਉਤ੍ਰ:
Prof. Sahib Singh(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ।

ਪਦ ਅਰਥ ਜਾਪੈ = ਦਿੱਸ ਪੈਂਦਾ ਹੈ। ਜਿਉ = ਜਿਉਂ ਕਾ ਤਿਉਂ, ਪ੍ਰਤੱਖ। ਸਿੰਘਾਸਣਿ = ਸਿੰਘਾਸਨ ਉਤੇ, ਹਿਰਦੇ-ਤਖ਼ਤ ਉਤੇ। ਲੋਇ = (ਦੀਵੇ ਦੀ) ਲੋ ਨਾਲ।

SikhNet (Spanish)se puede ver sentado en el trono de tu corazón,

ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥

khatree braahaman sood ki vais |

Sant Singh KhalsaThe Kh'shaatriyas, Brahmins, Soodras and Vaishyas
Manmohan SinghKhatris, Brahmans, Sudras or Vaishyas,
Manmohan Singh (Punjabi)ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼,
Fareedkot Teekaਖਤ੍ਰੀ ਹੋਇ ਤਥਾ ਬ੍ਰਹਮਨ ਪੁਨਾ ਸੂਦ੍ਰ ਔ ਵੈਸ ਹੋਇ॥
Prof. Sahib Singhਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ,

ਪਦ ਅਰਥ ਕਿ = ਭਾਵੇਂ।

SikhNet (Spanish)así seas un guerrero, un sacerdote, un obrero o un comerciante.

ਨਿਰਤਿ ਨ ਪਾਈਆ; ਗਣੀ ਸਹੰਸ ॥

nirat na paaeea; ganee sahans |

Sant Singh Khalsacannot find its value, even by thousands of calculations.
Manmohan Singhfind not its worth by thousands of calculations.
Manmohan Singh (Punjabi)ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ।
Fareedkot Teekaਗਿਣਤੀ ਵਾ ਨਿਰਣਾ ਨਹੀਂ ਪਾਯਾ ਜਾਤਾ, ਜੇ ਗਿਣੀਏ ਤੋ ਹਜਾਰੋਂ ਹੀ ਜਾਤੀ ਹੈਂ॥
Prof. Sahib Singh(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ-

ਪਦ ਅਰਥ ਨਿਰਤਿ = ਨਿਰਨਾ, ਗਿਣਤੀ। ਗਣੀ = ਜੇ ਮੈਂ ਗਿਣਾਂ। ਸਹੰਸ = ਹਜ਼ਾਰਾਂ (ਜਾਤੀਆਂ)।

SikhNet (Spanish)A pesar de hacer miles de cálculos, uno no puede encontrar Su Verdadero Valor.

ਐਸਾ ਦੀਵਾ; ਬਾਲੇ ਕੋਇ ॥

aisaa deevaa; baale koe |

Sant Singh KhalsaIf any of them lights such a lamp,
Manmohan SinghIf any of them lights such a lamp,
Manmohan Singh (Punjabi)ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ,
Fareedkot Teekaਤਿਨ ਸਭ ਜਾਤੀਓਂ ਮੇਂ ਐਸਾ ਦੀਵਾ ਕੋਈ ਬਾਲੇ॥
Prof. Sahib Singh(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ,

ਪਦ ਅਰਥ ਕੋਇ = ਕੋਈ ਭੀ ਮਨੁੱਖ, ਕਿਸੇ ਭੀ ਜਾਤਿ ਦਾ ਮਨੁੱਖ।

SikhNet (Spanish)Extraordinario es aquél que enciende su lámpara interior,

ਨਾਨਕ; ਸੋ ਪਾਰੰਗਤਿ ਹੋਇ ॥੪॥੭॥

naanak; so paarangat hoe |4|7|

Sant Singh KhalsaO Nanak, he is emancipated. ||4||7||
Manmohan Singhthen he, O Nanak, is emancipated.
Manmohan Singh (Punjabi)ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ (ਪਾਰੰਗਤਿ) ਕੇਵਲ ਮੋਖ ਕੋ ਪ੍ਰਾਪਤਿ ਹੋਤਾ ਹੈ॥੪॥੭॥☬ਪ੍ਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ॥੪॥੭॥

ਪਦ ਅਰਥ ਪਾਰੰਗਤਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਵਾਲਾ। ਗਤਿ = ਆਤਮਕ ਅਵਸਥਾ। ਪਾਰੰਗਤਿ = ਉਹ ਜਿਸ ਦੀ ਆਤਮਕ ਅਵਸਥਾ ਪਾਰ ਲੰਘਾਣ ਵਾਲੀ ਹੋ ਗਈ ਹੈ ॥੪॥੭॥

* ਨੋਟ: ਕੱਤਕ ਪੂਰਨਮਾਸ਼ੀ ਦੀ ਰਾਤ ਨੂੰ ਇਸਤ੍ਰੀਆਂ ਆਟੇ ਦੇ ਦੀਵੇ ਬਣਾ ਕੇ ਤੁਲਹੇ ਉਤੇ ਤਾਰਦੀਆਂ ਹਨ।

SikhNet (Spanish)pero si lo hace, es seguramente emancipado. (4-7)

Open this shabad →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਤੁਧਨੋ ਨਿਵਣੁ; ਮੰਨਣੁ ਤੇਰਾ ਨਾਉ ॥

tudhano nivan; manan teraa naau |

Sant Singh KhalsaTo place one's faith in Your Name, Lord, is true worship.
Manmohan SinghTo put faith in thy Name, O my Lord, is the true obeisance, unto thee.
Manmohan Singh (Punjabi)ਤੇਰੇ ਨਾਮ ਵਿੱਚ ਭਰੋਸਾ ਧਾਰਨਾ ਹੀ, ਹੇ ਮੇਰੇ ਸੁਆਮੀ! ਤੈਨੂੰ ਸੱਚੀ ਨਮਸਕਾਰ ਹੈ।
Fareedkot Teekaਹੇ ਪਰਮੇਸ੍ਵਰ! ਜੋ ਤੇਰੇ ਨਾਮ ਕਾ ਮੰਨਣਾ ਹੈ ਇਹੀ ਤੇਰੇ ਆਗੇ ਨਿਉਣਾ ਹੈ॥
Prof. Sahib Singh(ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ, ਤੇਰੀ ਸਿਫ਼ਤਿ-ਸਾਲਾਹ (ਤੇਰੇ ਦਰ ਤੇ ਪਰਵਾਨ ਹੋਣੀ ਵਾਲੀ) ਭੇਟਾ ਹੈ,

ਪਦ ਅਰਥ ਤੁਧ ਨੋ = ਤੈਨੂੰ, ਤੇਰੇ ਅੱਗੇ। ਨਿਵਣੁ = ਸਿਰ ਨਿਵਾਣਾ। ਮੰਨਣੁ = ਪਤੀਜਣਾ, ਡੂੰਘੀ ਸਾਂਝ ਪਾਣੀ।

SikhNet (Spanish)Por haber creído en Tu Nombre es que puedo ahora postrarme ante Ti.

ਸਾਚੁ ਭੇਟ; ਬੈਸਣ ਕਉ ਥਾਉ ॥

saach bhett; baisan kau thaau |

Sant Singh KhalsaWith an offering of Truth, one obtains a place to sit.
Manmohan SinghBy making an offering of truth, the mortal obtains a seat to sit on.
Manmohan Singh (Punjabi)ਸੱਚ ਦਾ ਨਜਰਾਨਾ ਪੇਸ਼ ਕਰਨ ਦੁਆਰਾ, ਪ੍ਰਾਣੀ ਨੂੰ ਬੈਠਣ ਲਈ ਜਗ੍ਹਾ ਮਿਲ ਜਾਂਦੀ ਹੈ।
Fareedkot Teekaਜਉ ਸਾਚ ਨਾਮ ਕੀ ਜਾਪ ਰੂਪ ਭੇਟਾ ਹੋਵੈ ਤੋ ਤੂੰ ਸੁਭ ਅਸਥਾਨ ਪੁਰਸ ਕੋ ਬੈਠਨੇ ਕੋ ਦੇਤਾ ਹੈਂ॥
Prof. Sahib Singh(ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ।

ਪਦ ਅਰਥ ਸਾਚੁ = ਸਿਫ਼ਤਿ-ਸਾਲਾਹ। ਬੈਸਣ ਕਉ = ਬੈਠਣ ਲਈ।

SikhNet (Spanish)Una ofrenda de Verdad nos lleva a Tu Presencia.

ਸਤੁ ਸੰਤੋਖੁ ਹੋਵੈ ਅਰਦਾਸਿ ॥

sat santokh hovai aradaas |

Sant Singh KhalsaIf a prayer is offered with truth and contentment,
Manmohan SinghIf man truly and resignedly prays,
Manmohan Singh (Punjabi)ਜੇਕਰ ਇਨਸਾਨ ਵਾਸਤਵ ਵਿੱਚ, ਸਬਰ ਸਿਦਕ ਨਾਲ, ਪ੍ਰਾਰਥਨਾ ਕਰੇ,
Fareedkot Teekaਜੋ ਸਤਿ ਸੰਤੋਖਾਦੀ ਸੁਭ ਗੁਣ ਪਾਸ ਹੋਵੈ, ਇਨ ਜੁਗਤ ਹੋ ਕਰ ਤੇਰੇ ਆਗੇ ਬੇਨਤੀ ਕਰੀਏ॥
Prof. Sahib Singh(ਹੇ ਭਾਈ!) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ,

ਪਦ ਅਰਥ ਸਤੁ = ਦਾਨ, ਸੇਵਾ।

SikhNet (Spanish)La oración de los Devotos verdaderos consiste en atesorar el Contentamiento interior,

ਤਾ ਸੁਣਿ ਸਦਿ ਬਹਾਲੇ ਪਾਸਿ ॥੧॥

taa sun sad bahaale paas |1|

Sant Singh Khalsathe Lord will hear it, and call him in to sit by Him. ||1||
Manmohan Singhthen the Lord hears him and calling him in, seats him close to Himself.
Manmohan Singh (Punjabi)ਤਦ ਪ੍ਰਭੂ ਉਸ ਨੂੰ ਸ੍ਰਵਣ ਕਰਦਾ ਹੈ ਅਤੇ ਉਸ ਨੂੰ ਅੰਦਰ ਬੁਲਾ ਕੇ ਆਪਣੇ ਲਾਗੇ ਬਠਾਲ ਲੈਂਦਾ ਹੈ।
Fareedkot Teekaਤੌ ਬੇਨਤੀ ਕੋ ਸੁਣ ਕੇ ਸਦ ਕੇ ਪਾਸ ਬਹਾਲਤਾ ਹੈ, ਭਾਵ ਅਪਨੇ ਨਜੀਕੀ ਕਰ ਲੇਤਾ ਹੈ॥੧॥
Prof. Sahib Singhਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ ॥੧॥

ਪਦ ਅਰਥ ਸੁਣਿ = ਸੁਣ ਕੇ। ਸਦਿ = ਸੱਦ ਕੇ ॥੧॥

SikhNet (Spanish)es entonces cuando los acoges en Tu Gloria.(1)

ਨਾਨਕ; ਬਿਰਥਾ ਕੋਇ. ਨ ਹੋਇ ॥

naanak; birathaa koe. na hoe |

Sant Singh KhalsaO Nanak, no one returns empty-handed;
Manmohan SinghO Nanak, no one returns empty-handed form there,
Manmohan Singh (Punjabi)ਹੇ ਨਾਨਕ! ਓਥੋਂ ਖਾਲੀ ਹੱਥੀਂ ਕੋਈ ਨਹੀਂ ਮੁੜਦਾ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੋ ਪੀੜਾ ਕੋਈ ਨਹੀਂ ਹੋਤੀ ਜੋ ਐਸੀ ਬੇਨਤੀ ਕਰਨੇ ਵਾਲਾ ਹੈ॥
Prof. Sahib Singhਹੇ ਨਾਨਕ! (ਉਸ ਦੀ ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ) ਖ਼ਾਲੀ ਨਹੀਂ ਮੁੜਦਾ,

ਪਦ ਅਰਥ ਬਿਰਥਾ = ਖ਼ਾਲੀ।

SikhNet (Spanish)En Tu Corte, Señor, a nadie privas de Tu Misericordia;

ਐਸੀ ਦਰਗਹ; ਸਾਚਾ ਸੋਇ ॥੧॥ ਰਹਾਉ ॥

aisee daragah; saachaa soe |1| rahaau |

Sant Singh Khalsasuch is the Court of the True Lord. ||1||Pause||
Manmohan Singhsuch is the rue Lord and His court. Pause.
Manmohan Singh (Punjabi)ਐਹੋ ਜੇਹਾ ਹੈ ਉਹ ਸੱਚਾ ਸੁਆਮੀ ਅਤੇ ਉਸ ਦਾ ਦਰਬਾਰ। ਠਹਿਰਾਓ।
Fareedkot Teekaਹੇ ਪਰਮੇਸ੍ਵਰ! ਤੇਰੀ ਦਰਗਾਹਿ ਮੇਂ ਸੋ ਸਚਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੀ ਦਰਗਾਹ ਅਜੇਹੀ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੀ ਅਜੇਹਾ ਹੈ (ਜੋ ਸਭ ਦੀਆਂ ਆਸਾਂ ਪੂਰਦਾ ਹੈ) ॥੧॥ ਰਹਾਉ ॥
SikhNet (Spanish)he ahí nuestro Señor Verdadero, he ahí Su Verdadera Corte. (1-Pausa)

ਪ੍ਰਾਪਤਿ ਪੋਤਾ; ਕਰਮੁ ਪਸਾਉ ॥

praapat potaa; karam pasaau |

Sant Singh KhalsaThe treasure I seek is the gift of Your Grace.
Manmohan SinghThe gift of Thy grace, O my Master, is the treasure that I seek to have.
Manmohan Singh (Punjabi)ਤੇਰੀ ਰਹਿਮਤ ਦੀ ਦਾਤ ਦਾ ਖਜਾਨਾ, ਹੇ ਮੇਰੇ ਮਾਲਕ! ਮੈਂ ਲੈਣਾ ਲੋੜਦਾ ਹਾਂ।
Fareedkot Teekaਤਿਨ ਕਉ ਗਿਆਨ ਰੂਪ (ਪੋਤਾ) ਖਜਾਨਾ ਪਰਾਪਤਿ ਹੋਤਾ ਹੈ ਜਿਨ ਕੋ ਤੇਰੀ (ਕਰਮ) ਕਿਰਪਾ ਕੀ (ਪਸਾਉ) ਦਾਤ ਹੋਤੀ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉਤੇ ਤੇਰੀ ਮੇਹਰ ਹੋਵੇ ਜਿਸ ਉਤੇ ਤੂੰ ਬਖ਼ਸ਼ਸ਼ ਕਰੇਂ ਉਸ ਨੂੰ ਤੇਰੇ ਨਾਮ ਦਾ ਖ਼ਜ਼ਾਨਾ ਮਿਲਦਾ ਹੈ।

ਪਦ ਅਰਥ ਪੋਤਾ = ਖ਼ਜ਼ਾਨਾ। ਕਰਮੁ = ਬਖ਼ਸ਼ਸ਼। ਪਸਾਉ = ਪ੍ਰਸਾਦ, ਕਿਰਪਾ।

SikhNet (Spanish)El único Tesoro, oh Dios, es el de Tu Gracia;

ਤੂ ਦੇਵਹਿ; ਮੰਗਤ ਜਨ ਚਾਉ ॥

too deveh; mangat jan chaau |

Sant Singh KhalsaPlease bless this humble beggar - this is what I seek.
Manmohan SinghBless Thou me, the alms-man, with it. This alone is my earnest ambition.
Manmohan Singh (Punjabi)ਮੈਂ ਮੰਗਤੇ ਨੂੰ ਤੂੰ ਇਸ ਦੀ ਬਖਸ਼ਿਸ਼ ਕਰ। ਕੇਵਲ ਇਹ ਹੀ ਮੇਰੀ ਦਿਲੀ ਉਮੰਗ ਹੈ।
Fareedkot Teekaਭਿਛਕ ਜਨ ਜਗ੍ਯਾਸੂਓਂ ਕੇ ਮਨ ਮੇਂ ਤੋ ਦਾਤ ਲੈਣੇ ਕਾ ਉਤਸਾਹ ਰਹਿਤਾ ਹੈ, ਪਰੰਤੂ ਜੇ ਤੂੰ ਦੇਵੇਂ ਤੌ ਵਹੁ ਖਜਾਨਾ ਪ੍ਰਾਪਤਿ ਹੋਤਾ ਹੈ॥
Prof. Sahib Singhਮੈਂ ਮੰਗਤੇ ਦੀ ਭੀ ਇਹ ਤਾਂਘ ਹੈ ਕਿ ਤੂੰ ਮੈਨੂੰ ਆਪਣੇ ਨਾਮ ਦੀ ਦਾਤ ਦੇਵੇਂ (ਤਾ ਕਿ ਮੇਰੇ ਹਿਰਦੇ ਵਿਚ ਤੇਰੇ ਚਰਨਾਂ ਦਾ ਪਿਆਰ ਪੈਦਾ ਹੋਵੇ)।

ਪਦ ਅਰਥ ਚਾਉ = ਤਾਂਘ।

SikhNet (Spanish)bendíceme con ella, pues mi mente sólo eso añora.

ਭਾਡੈ ਭਾਉ ਪਵੈ; ਤਿਤੁ ਆਇ ॥

bhaaddai bhaau pavai; tith aae |

Sant Singh KhalsaPlease, pour Your Love into the cup of my heart.
Manmohan SinghThe Lord's love then comes and pours into the heart-vessel of the beggar.
Manmohan Singh (Punjabi)ਪ੍ਰਭੂ ਦੀ ਪ੍ਰੀਤ ਤਦ ਉਸ ਮੰਗਤੇ ਨੂੰ ਦਿਲ ਦੇ ਬਰਤਨ ਵਿੱਚ ਆ ਪੈਦੀ ਹੈ।
Fareedkot Teekaਪੁਨਹ ਜਿਸ ਕੇ ਅੰਤਸਕਰਨ ਮੇਂ ਪ੍ਰੇਮੁ ਹੈ ਤਿਸਮੈਂ ਗ੍ਯਾਨੁ ਆਇ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਪ੍ਰਭੂ! ਸਿਰਫ਼ ਉਸ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਪੈਦਾ ਹੁੰਦਾ ਹੈ,

ਪਦ ਅਰਥ ਭਾਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਤਿਤੁ = ਉਸ ਵਿਚ। ਤਿਤੁ ਭਾਂਡੈ = ਉਸ ਹਿਰਦੇ ਵਿਚ।

SikhNet (Spanish)En el cáliz del corazón Tu Amor es vertido;

ਧੁਰਿ ਤੈ ਛੋਡੀ; ਕੀਮਤਿ ਪਾਇ ॥੨॥

dhur tai chhoddee; keemat paae |2|

Sant Singh KhalsaThis is Your pre-determined value. ||2||
Manmohan SinghThis is the value, Thou settlest on Thy mumper, O Primal Being.
Manmohan Singh (Punjabi)ਇਹ ਹੈ ਮੁੱਲ ਜੋ ਤੂੰ ਆਪਦੇ ਭਿਖਾਰੀ ਦਾ ਪਾਉਂਦਾ ਹੈਂ, ਹੇ ਆਦਿ ਪੁਰਖ!
Fareedkot Teekaਤੈਨੇ ਆਦਿ ਸੇ ਹੀ ਕੀਮਤਿ ਪਾਇ ਛੋਡੀ ਹੈ, ਭਾਵ ਮ੍ਰਿਯਾਦਾ ਏਹੀ ਹੈ ਕਿ ਬਿਨਾ ਪ੍ਰੇਮ ਕੇ ਗਿਆਨ ਕੀ ਪ੍ਰਾਪਤੀ ਨਹੀਂ ਹੈ॥੨॥
Prof. Sahib Singhਜਿਸ ਵਿਚ ਤੂੰ ਆਪ ਹੀ ਆਪਣੇ ਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਹੈ ॥੨॥

ਪਦ ਅਰਥ ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਤੈ = ਤੂੰ। ਕੀਮਤਿ = ਕਦਰ। ਪਾਇ ਛੋਡੀ = ਪਾ ਦਿੱਤੀ ਹੈ ॥੨॥

SikhNet (Spanish)en verdad eres, Señor, de Tus Devotos, el Tesoro. (2)

ਜਿਨਿ ਕਿਛੁ ਕੀਆ; ਸੋ ਕਿਛੁ ਕਰੈ ॥

jin kichh keea; so kichh karai |

Sant Singh KhalsaThe One who created everything, does everything.
Manmohan SinghHe who has created all this, He alone does everything, which happens.
Manmohan Singh (Punjabi)ਜਿਸ ਨੇ ਇਹ ਸਾਰਾ ਕੁਝ ਰਚਿਆਹ ਹੈ, ਉਹੀ ਇਹ ਸਾਰਾ ਕੁਝ ਕਰਦਾ ਹੈ।
Fareedkot Teekaਜਿਸ ਨੇ ਕਛੂ ਸਾਧਨ ਸੰਚੈ ਕੀਆ ਹੈ, ਸੋਈ ਪੁਰਸ ਕਛੂ ਬੀਚਾਰ ਕੋ ਕਰੇ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿਚ ਪ੍ਰੇਮ ਦੀ ਖੇਡ ਭੀ ਉਹ ਆਪ ਹੀ ਖੇਡਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਸੋ = ਉਹੀ ਪਰਮਾਤਮਾ।

SikhNet (Spanish)El Dios, Quien ha creado todo, es la Causa de cuanto ocurre, y sólo Él evalúa Su Propio Ser.

ਅਪਨੀ ਕੀਮਤਿ; ਆਪੇ ਧਰੈ ॥

apanee keemat; aape dharai |

Sant Singh KhalsaHe Himself appraises His own value.
Manmohan SinghHis worth, He Himself assesses.
Manmohan Singh (Punjabi)ਆਪਣਾ ਮੁੱਲ ਉਹ ਆਪ ਹੀ ਪਾਉਂਦਾ ਹੈ।
Fareedkot Teekaਵਹੁ ਜਗ੍ਯਾਸੂ ਅਪਨੀ ਕੀਮਤਿ ਕੋ ਆਪ ਧਾਰਨ ਕਰਤਾ ਹੈ, ਭਾਵ ਸੇ ਵਹੁ ਬ੍ਰਹਮ ਸਰੂਪ ਕੋ ਜਾਨਤਾ ਹੈ। ਵਾ ਜਿਸ ਆਪ ਨੇ ਪੀਛੇ ਕਛੁ ਜਗਤ ਕੀਆ ਹੈ, ਸੋਈ ਅਬ ਕਛੁ ਕਰਤਾ ਹੈ। ਅਪਨੀ (ਕੀਮਤਿ) ਮੋਲੁ, ਭਾਵ ਮਹਤਤਾ ਕੋ ਆਪ ਹੀ ਧਾਰ ਰਹਾ ਹੈ, ਭਾਵ ਤੇਰੇ ਤੁਲ ਔਰ ਕੋਈ ਨਹੀਂ ਹੈ॥
Prof. Sahib Singhਜੀਵਾਂ ਦੇ ਹਿਰਦੇ ਵਿਚ ਆਪਣੇ ਨਾਮ ਦੀ ਕਦਰ ਭੀ ਉਹ ਆਪ ਹੀ ਟਿਕਾਂਦਾ ਹੈ।

ਪਦ ਅਰਥ ਕੀਮਤਿ = ਕਦਰ। ਧਰੈ = (ਜੀਵ ਦੇ ਹਿਰਦੇ ਵਿਚ) ਟਿਕਾਂਦਾ ਹੈ।

SikhNet (Spanish)Es por la Gracia del Guru que el Dios se manifiesta en uno,

ਗੁਰਮੁਖਿ; ਪਰਗਟੁ ਹੋਆ ਹਰਿ ਰਾਇ ॥

guramukh; paragatt hoaa har raae |

Sant Singh KhalsaThe Sovereign Lord King becomes manifest to the Gurmukh.
Manmohan SinghBy Guru's grace, God the king, becomes manifest unto the man.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ, ਪਾਤਿਸ਼ਾਹ ਬੰਦੇ ਉਤੇ ਜ਼ਾਹਰ ਹੋ ਜਾਂਦਾ ਹੈ।
Fareedkot Teekaਜਿਸ ਕੋ ਗੁਰੋਂ ਦ੍ਵਾਰੇ ਹੇ ਹਰੀ ਰਾਜਾ! ਤੂੰ ਪ੍ਰਗਟ ਹੂਆ ਹੈਂ॥
Prof. Sahib Singhਪਰਮਾਤਮਾ ਗੁਰੂ ਦੀ ਰਾਹੀਂ (ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ।

SikhNet (Spanish)y cesando entonces de deambular sin sentido,

ਨਾ ਕੋ ਆਵੈ; ਨਾ ਕੋ ਜਾਇ ॥੩॥

naa ko aavai; naa ko jaae |3|

Sant Singh KhalsaHe does not come, and He does not go. ||3||
Manmohan SinghThen he neither comes, Nor goes.
Manmohan Singh (Punjabi)ਤਦ ਉਹ ਨਾਂ ਆਉਂਦਾ (ਜੰਮਦਾ) ਹੈ ਨਾਂ ਹੀ ਜਾਂਦਾ (ਮਰਦਾ) ਹੈ।
Fareedkot Teekaਤਿਸ ਕੇ ਨਿਹਚੇ ਮੇਂ ਨਾ ਕੋਈ ਆਵਤਾ ਹੈ ਨਾ ਕੋਈ ਜਾਤਾ ਹੈ ਯਥਾ-☬"ਨਹ ਕਿਛੁ ਜਨਮੈ ਨਹ ਕਿਛੁ ਮਰੈ॥" ॥੩॥☬ਮੈਂ ਅਪਨੇ ਮਨ ਕੋ ਐਸੇ ਸਮਝਾਵਤਾ ਹੂੰ:
Prof. Sahib Singh(ਜਿਸ ਦੇ ਅੰਦਰ ਪਰਗਟ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਉਸ ਤੋਂ ਬਿਨਾ) ਨਾਹ ਕੋਈ ਆਉਂਦਾ ਹੈ ਤੇ ਨਾਹ ਕੋਈ ਜਾਂਦਾ ਹੈ ॥੩॥
SikhNet (Spanish)integra la mente en el Ser.(3)

ਲੋਕੁ ਧਿਕਾਰੁ ਕਹੈ, ਮੰਗਤ ਜਨ; ਮਾਗਤ ਮਾਨੁ. ਨ ਪਾਇਆ ॥

lok dhikaar kahai, mangat jan; maagat maan. na paaeaa |

Sant Singh KhalsaPeople curse at the beggar; by begging, he does not receive honor.
Manmohan SinghPeople curse the beggarly man, who by begging obtains not honour in the Lord's court.
Manmohan Singh (Punjabi)ਲੋਕ ਉਸ ਮੰਗਤੇ ਪੁਰਸ਼ ਨੂੰ ਫਿਟਲਾਣ੍ਹਤ ਕਰਦੇ ਹਨ ਜੋ, ਮੰਗਣ ਦੁਆਰ, ਸੁਆਮੀ ਦੇ ਦਰਬਾਰ ਅੰਦਰ ਇਜਤ ਆਬਰੂ ਨਹੀਂ ਪਾਉਂਦਾ।
Fareedkot Teekaਤਿਸ ਮੰਗਤ ਜਨੋਂ ਕੋ ਭਲੇ ਲੋਕ ਧਿਕਾਰ ਕਰਤੇ ਹੈਂ ਜਿਸ ਨੇ ਮਾਂਗਤੇ ਹੂਏ ਮਾਨ ਨਹੀਂ ਪਾਇਆ ਹੈ। ਹੇ ਮਨ! ਤੈਸੇ ਹੀ ਪਰਮੇਸ੍ਵਰ ਤੇ ਬੇਮੁਖ ਹੋਇਕੇ ਪਦਾਰਥੋਂ ਕੇ ਵਾਸਤੇ ਤੈਨੇ ਨਿਰਾਦਰ ਸਹਾਰੇ ਹੈਂ॥
Prof. Sahib Singh(ਜਦੋਂ ਕੋਈ ਮੰਗਦਾ ਕਿਸੇ ਪਾਸੋਂ ਕੁਝ ਮੰਗਦਾ ਹੈ, ਤਾਂ ਆਮ ਤੌਰ ਤੇ) ਮੰਗਤੇ ਨੂੰ ਜਗਤ ਫਿਟਕਾਰ ਹੀ ਪਾਂਦਾ ਹੈ, ਮੰਗਦਿਆਂ ਇੱਜ਼ਤ ਨਹੀਂ ਮਿਲਿਆ ਕਰਦੀ।

ਪਦ ਅਰਥ ਲੋਕੁ = ਜਗਤ। ਧਿਕਾਰੁ = ਫਿਟਕਾਰ। ਮਾਗਤ = ਮੰਗਦਿਆਂ। ਮਾਨੁ = ਇੱਜ਼ਤ।

SikhNet (Spanish)La gente maldice al pordiosero, pues mendigando se pierde el honor.

ਸਹ ਕੀਆ ਗਲਾ. ਦਰ ਕੀਆ ਬਾਤਾ; ਤੈ ਤਾ. ਕਹਣੁ ਕਹਾਇਆ ॥੪॥੮॥

seh keea galaa. dar keea baataa; tai taa. kehan kahaaeaa |4|8|

Sant Singh KhalsaO Lord, You inspire me to speak Your Words, and tell the Story of Your Court. ||4||8||
Manmohan SinghThou, O my spouse, hast made me utter Thine Divine dialogues, sermons and Thy court's anecdotes.
Manmohan Singh (Punjabi)ਹੇ ਕੰਤ! ਤੂੰ ਮੇਰੇ ਪਾਸੋਂ ਆਪਣੀਆਂ ਰੱਬੀ ਗੰਲਾਂ ਬਾਤਾਂ, ਧਰਮ-ਕਥਨ ਅਤੇ ਆਪਣੇ ਦਰਬਾਰ ਦੀਆਂ ਸਾਖੀਆਂ ਉਚਾਰਨ ਕਰਵਾਈਆਂ ਹਨ।
Fareedkot Teekaਪਰਮੇਸ੍ਵਰ ਪ੍ਰਾਪਤੀ ਕੀਆਂ ਬਾਤਾਂ ਨਾ ਸੁਨਣੇ ਤੇ ਪੁਨਹ ਪਰਮੇਸ੍ਵਰ ਕੇ (ਦਰ) ਸਤਸੰਗਿ ਪ੍ਰਾਪਤਿ ਕੀਆਂ ਬਾਤਾਂ ਨਾ ਕਹਿਣੇ ਤੇ ਤੈਂ ਤੋ (ਕਹਣੁ) ਉਲਾਂਭਾ ਭੀ ਕਹਾਇਆ ਹੈ। ਭਾਵ ਸੇ ਪ੍ਰਲੋਕ ਮੇਂ ਤੇਰੇ ਕੋ ਉਲਾਂਭਾ ਹੀ ਮਿਲੇਗਾ ਕਿ ਤੈਨੇ ਅਮੋਲਕ ਮਨੁਖ ਜਨਮ ਵਿਅਰਥ ਗਵਾਇਆ ਹੈ; ਵਾ ਸਹੁ ਕੇ ਦਰ ਕੀਆਂ ਗਲਾਂ ਬਾਤਾਂ ਕਾ ਤੈਂ ਕਹਿਣਾ ਹੀ ਕਹਿਆ ਕਹਾਇਆ ਧਾਰਨਾ ਨਹੀਂ ਕਰੀ॥੪॥੮॥☬ਚਤੁਸਟੇ ਸਾਧਨ ਸਪੰਨ ਉਤਮ ਅਧਿਕਾਰੀ ਸਰਨਾਗਤਿ ਕੋ ਕੈਵਲ੍ਯ ਪ੍ਰਾਪਤੀ ਹੇਤ ਮੁਖ੍ਯ ਸਾਧਨ ਅਭੇਦ ਗ੍ਯਾਨ ਬੋਧਨ ਰਥ ਯੁਕਤੀ ਸਿਧ ਜੀਵ ਈਸ ਕੇ ਸਰੂਪ ਕਾ ਅਭੇਦ ਬੋਧਕ ਮਹਾਂ ਵਾਕ੍ਯੋਂ ਕਾ ਉਪਦੇਸ ਕਰਤੇ ਹੈਂ:
Prof. Sahib Singhਪਰ ਹੇ ਖਸਮ-ਪ੍ਰਭੂ! ਤੂੰ ਆਪਣੇ ਉਦਾਰ-ਚਿੱਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀ ਮਰਯਾਦਾ ਦੀਆਂ ਗੱਲਾਂ ਕਿ ਤੇਰੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਤੂੰ ਆਪ ਹੀ ਮੇਰੇ ਮੂੰਹੋਂ ਅਖਵਾਈਆਂ ਹਨ (ਤੇਰੇ ਦਰ ਦੇ ਸਵਾਲੀ ਨੂੰ ਇੱਜ਼ਤ ਭੀ ਮਿਲਦੀ ਹੈ ਤੇ ਮੂੰਹ-ਮੰਗੀ ਚੀਜ਼ ਭੀ ਮਿਲਦੀ ਹੈ) ॥੪॥੮॥

ਪਦ ਅਰਥ ਸਹ ਕੀਆ = ਖਸਮ-ਪ੍ਰਭੂ ਦੀਆਂ। ਤੈ ਤਾ = ਤੂੰ ਆਪ ਹੀ। ਕਹਣੁ = ਬੋਲ ॥੪॥੮॥

* ਨੋਟ: ਕਿਸੇ ਰਾਜੇ ਬਾਦਸ਼ਾਹ ਦੇ ਦਰਬਾਰ ਵਿਚ ਕੋਈ ਸਵਾਲੀ ਜਾਂਦਾ ਹੈ ਤਾਂ ਪਹਿਲਾਂ ਉਥੇ ਸਿਰ ਨਿਵਾਂਦਾ ਹੈ, ਫਿਰ ਕੋਈ ਭੇਟਾ ਪੇਸ਼ ਕਰਦਾ ਹੈ। ਤਦੋਂ ਰਾਜ-ਦਰਬਾਰ ਵਿਚ ਉਸ ਨੂੰ ਬੈਠਣ ਲਈ ਥਾਂ ਮਿਲਦਾ ਹੈ ਆਦਰ ਮਿਲਦਾ ਹੈ।

SikhNet (Spanish)Oh, Señor, Tú me inspiras a que hable Tus Palabras, y cuente la Historia de tu Corte. (4-8)

Open this shabad →

Shabad Guru Nanak Dev Ji Raag Raamkalee continues on Ang 879

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸਾਗਰ ਮਹਿ ਬੂੰਦ. ਬੂੰਦ ਮਹਿ ਸਾਗਰੁ; ਕਵਣੁ ਬੁਝੈ. ਬਿਧਿ ਜਾਣੈ ॥

saagar meh boond. boond meh saagar; kavan bujhai. bidh jaanai |

Sant Singh KhalsaThe drop is in the ocean, and the ocean is in the drop. Who understands, and knows this?
Manmohan SinghThe drop of water is in the ocean and the ocean is in the drop of water. Who can understand this and who knows the Lord's way?
Manmohan Singh (Punjabi)ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
Fareedkot Teekaਦ੍ਰਿਸ੍ਟਾਂਤ: ਮਹਾਂਨ ਉਪਾਧੀ ਵਾਲੇ ਸਮੁੰਦ੍ਰ ਕੋ ਜਲ ਮੇਂ ਜੈਸੇ ਅਲਪ ਉਪਾਧੀ ਵਾਲੇ ਬੂੰਦ ਜਲ ਕੀ ਔਰ ਬੂੰਦ ਕੇ ਜਲ ਮੇਂ ਜੈਸੇ ਸਮੁੰਦ੍ਰ ਕੇ ਜਲ ਕੀ ਏਕਤਾ ਬਨੇ ਹੈ। ਦ੍ਰਾਸ੍ਟਾਂਤ: ਤੈਸੇ ਮਾਇਆ ਉਪਾਧੀ ਵਾਲੇ ਸਰਬੱਗ ਈਸਰ ਚੇਤਨ ਮੇਂ ਅਵਿਦਿਆ ਉਪਾਧੀ ਵਾਲੇ ਅਲਪੱਗ ਜੀਵ ਚੇਤਨ ਕੀ ਔਰ ਜੀਵ ਚੇਤਨ ਮੇਂ ਈਸਰ ਤੇ ਤਨ ਕੀ ਮਾਇਆ ਅਵਿਦਿਆ ਰੂਪੁ ਉਪਾਧੀਓਂ ਕੋ ਛੋਡ ਕਰ ਭਾਗ ਤਿਆਗ ਲਛਨ ਸੇ ਦੇਵ ਦਤ ਕੇ ਪਿੰਡ ਮਾਤ੍ਰ ਵਤ ਏਕ ਰੂਪਤਾ ਹੈ। ਏਹੀ ਆਤਮਾ ਬ੍ਰਹਮ ਹੈ ਇਸ ਸੁਰਤੀ ਵਾ-☬"ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥☬ਏਕਹਿ ਆਪਿ ਨਹੀ ਕਛੁ ਭਰਮ॥"☬ਇਸ ਗੁਰੂ ਵਾਕ ਸਿਧਿ ਜੀਵ ਈਸਰ ਕੀ ਏਕਤਾ ਬਨੇ ਹੈ। ਪਰੰਤੂ ਇਸ ਸਿਧਾਂਤ ਕੋ ਕੋਨ ਬੂਝੈ ਹੈ? ਯਹਿ ਪ੍ਰਸ਼ਨ ਕਰਿ ਉਤਰ ਕਹੇ ਹੈਂ: ਜੋ ਪੁਰਸ ਪੂਰਬੋਕਤ ਲਛਨਾਂ ਬ੍ਰਿਤੀ ਕੀ ਬਿਧੀ ਕੋ ਜਾਣੈ ਹੈ, ਸੋਈ ਬੂਝੈ ਹੈ॥☬ਨਨੂ: ਜਬ ਔਰ ਅਨੰਤ ਪ੍ਰਕਾਰ ਕੇ ਪ੍ਰਪੰਚ ਰਚਨਾ ਕੇ ਭੇਦ ਨਾ ਹੋਵੈਂ ਤਬ ਜੀਵ ਔ ਈਸ ਕੀ ਅਭੇਦਤਾ ਹੋ ਯਹਿ ਅਸੰਕਾ ਕਰਿ ਕਹੇ ਹੈਂ॥
Prof. Sahib Singh(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)। ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।

ਪਦ ਅਰਥ ਸਾਗਰੁ = ਸਮੁੰਦਰ। ਸਾਗਰ ਮਹਿ = ਸਮੁੰਦਰ ਵਿਚ {ਨੋਟ: ਲਫ਼ਜ਼ 'ਸਾਗਰੁ' ਅਤੇ 'ਸਾਗਰ' ਦੇ ਜੋੜਾਂ ਦਾ ਫ਼ਰਕ ਵੇਖੋ। ਕਿਉਂ ਹੈ ਇਹ ਫ਼ਰਕ?}। ਕਵਣੁ = ਕੋਈ ਵਿਰਲਾ।

SikhNet (Spanish)La gota está en el océano y el océano está en la gota, pero ¿quien entiende y toma conciencia de esto?

ਉਤਭੁਜ ਚਲਤ ਆਪਿ ਕਰਿ ਚੀਨੈ; ਆਪੇ ਤਤੁ ਪਛਾਣੈ ॥੧॥

autabhuj chalat aap kar cheenai; aape tat pachhaanai |1|

Sant Singh KhalsaHe Himself creates the wondrous play of the world. He Himself contemplates it, and understands its true essence. ||1||
Manmohan SinghCreating the world-play, the Lord Himself beholds it and Himself realises its reality.
Manmohan Singh (Punjabi)ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ।
Fareedkot Teekaਉਤਭੁਜ ਸਬਦ ਚਾਰੇ ਖਾਣੀ ਉਪਲਖਤ ਸੂਖਮ ਅਸਥੂਲ ਸਰਬ ਸ੍ਰਿਸਟ ਪਰ ਹੈ। (ਚਲਤ) ਰੂਪੇ ਮਾਇਕ ਪ੍ਰਪੰਚ ਕੋ ਆਪ ਬੀਚਾਰ ਕਰ ਕੇ ਦੇਖੇ॥ ਨਨੂ: ਦੇਖਤਾ ਹੂਆ ਕਿਆ ਕਰੇ? ਤਿਸ ਪਰ ਕਹਿਤੇ ਹੈਂ:☬ਕਿ ਗੁਰਉਪਦੇਸ ਕਰਿ ਲਭਧ ਯਥਾਰਥ ਗਿਆਨ ਸੇ ਅਪਨੇ ਯਥਾਰਥ ਸਰੂਪ ਭੈ ਕਲਪਤ ਪਹਿਚਾਨੈ ਸੁਪਨਾ ਵੀ ਪਰਮਾਤਮਾਂ ਮੇਂ ਸ੍ਵਰਨ ਸ੍ਰਿਸਟੀ ਵਤ॥੧॥
Prof. Sahib Singhਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ ॥੧॥

ਪਦ ਅਰਥ ਉਤਭੁਜ ਚਲਤ = ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ। ਕਰਿ = ਕਰ ਕੇ, ਬਣਾ ਕੇ। ਚੀਨੈ = ਪਛਾਣਦਾ ਹੈ। ਆਪੇ = (ਪ੍ਰਭੂ) ਆਪ ਹੀ। ਤਤੁ = ਅਸਲੀਅਤ ॥੧॥

SikhNet (Spanish)Él Mismo crea la maravillosa escena del mundo, Él Mismo la contempla y entiende su Esencia Verdadera. (1)

Open this shabad (11 lines, Angs 878-879) →

Ang 878 of 1430