ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 | Ang 185
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਹਮ ਧਨਵੰਤ ਭਾਗਠ; ਸਚ ਨਾਇ ॥
ham dhanavant bhaagatth; sach naae | Ang 185
Sant Singh KhalsaI am prosperous and fortunate, for I have received the True Name.
Manmohan SinghI am wealthy and fortunate, as I have obtained the True Name.
Manmohan Singh (Punjabi)ਮੈਂ ਦੋਲਤ-ਮੰਦ ਤੇ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸੱਚਾ ਨਾਮ ਪ੍ਰਾਪਤ ਹੋਇਆ ਹੈ।
Fareedkot Teekaਹੇ ਭਾਈ! ਹਮ ਸਚੇ ਨਾਮ ਧਨ ਕਰ (ਭਾਗਠ) ਸਾਹੂਕਾਰ ਵਾ ਭਾਗਵਾਨ ਹੈਂ॥☬ਪ੍ਰਸ਼ਨ: ਸਾਹੂਕਾਰ ਤੋ ਵਣਜ ਕਰ ਕੇ ਹੋਤੇ ਹੈਂ, ਆਪ ਕਾ ਕੌਣ ਵਣਜ ਹੈ?☬ਉੱਤ੍ਰ:
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀਂ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ,ਪਦ ਅਰਥ ਧਨਵੰਤ = ਧਨ ਵਾਲੇ, ਧਨਾਢ। ਭਾਗਠ = ਭਾਗਾਂ ਵਾਲੇ। ਨਾਇ = ਨਾਮ ਦੀ ਰਾਹੀਂ। ਸਚ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ।
SikhNet (Spanish)Soy rico y afortunado porque conservo al Verdadero Nombre en mi mente,
ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥
har gun gaavah; sehaj subhaae |1| rahaau | Ang 185
Sant Singh KhalsaI sing the Glorious Praises of the Lord, with natural, intuitive ease. ||1||Pause||
Manmohan SinghGod's praises, do I sing with natural ease. Pause.
Manmohan Singh (Punjabi)ਵਾਹਿਗੁਰੂ ਦਾ ਜੱਸ ਮੈਂ ਕੁਦਰਤੀ ਟਿਕਾਉ ਨਾਲ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਨਿਰਜਤਨ ਹੀ ਵਾ ਸ਼ਾਂਤੀ ਸੁਭਾਵ ਕੋ ਧਾਰ ਕਰ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥੧॥ ਰਹਾਉ ॥
Prof. Sahib Singh(ਜਿਉਂ ਜਿਉਂ) ਅਸੀਂ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ ॥੧॥ ਰਹਾਉ ॥ਪਦ ਅਰਥ ਗਾਵਹ = ਅਸੀਂ ਗਾਂਦੇ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਸ੍ਰੇਸ਼ਟ ਪ੍ਰੇਮ ਵਿਚ ॥੧॥ ਰਹਾਉ ॥
SikhNet (Spanish)y canto espontáneamente la Alabanza del Señor.(1-Pausa)
ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥
peeaoo daade kaa; khol dditthaa khajaanaa | Ang 186
Sant Singh KhalsaWhen I opened it up and gazed upon the treasures of my father and grandfather,
Manmohan SinghWhen I opened and saw the treasure of my father, and grand father,
Manmohan Singh (Punjabi)ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,
Fareedkot Teekaਗੁਰੂ ਰਾਮਦਾਸ ਪਿਤਾ ਔਰੁ ਗੁਰੂ ਅਮਰਦਾਸ ਦਾਦੇ ਕਾ ਭਗਤੀ ਰੂਪ ਖਜਾਨਾ ਖੋਲ ਕਰ ਦੇਖਾ, ਅਰਥਾਤ ਜੋ ਗੁਰੋਂ ਕੀ ਬਾਣੀ ਕੇ ਪੁਸਤਕ ਗੋਇੰਦਵਾਲ ਮੇਂ ਮੋਹਨ ਜੀ ਪਾਸ ਥੇ, ਸੋ ਜਬ ਵਿਚਾਰ ਕਰ ਦੇਖੇ॥
Prof. Sahib Singhਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,ਪਦ ਅਰਥ ਖੋਲਿ = ਖੋਲ੍ਹ ਕੇ।
SikhNet (Spanish)Cuando abrí y pude ver los Tesoros de mi Padre y de mi Abuelo,
ਤਾ ਮੇਰੈ ਮਨਿ; ਭਇਆ ਨਿਧਾਨਾ ॥੧॥
taa merai man; bheaa nidhaanaa |1| Ang 186
Sant Singh Khalsathen my mind became very happy. ||1||
Manmohan Singhmy soul, then, became immensely pleased.
Manmohan Singh (Punjabi)ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।
Fareedkot Teekaਤਬ ਮੇਰੇ ਮਨ ਮੇਂ ਸਰਬ (ਨਿਧਾਨਾ) ਆਤਮ ਸੁਖੁ ਪ੍ਰਾਪਤਿ ਹੋਤਾ ਭਇਆ॥੧॥☬ਪ੍ਰਸ਼ਨ: ਤਿਸੁ ਬਾਣੀ ਰੂਪੀ ਖਜਾਨੇ ਸੇ ਕਿਆ ਨਿਕਸਾ?
Prof. Sahib Singhਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥ਪਦ ਅਰਥ ਤਾ = ਤਦੋਂ। ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ ॥੧॥
SikhNet (Spanish)entonces mi mente se puso muy feliz. (1)
ਰਤਨ ਲਾਲ; ਜਾ ਕਾ. ਕਛੂ ਨ ਮੋਲੁ ॥
ratan laal; jaa kaa. kachhoo na mol | Ang 186
Sant Singh KhalsaThe storehouse is inexhaustible and immeasurable,
Manmohan SinghBrimful with the priceless emeralds and jewels,
Manmohan Singh (Punjabi)ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,
Fareedkot Teeka(ਰਤਨ) ਵੈਰਾਗ (ਲਾਲ) ਪ੍ਰੇਮ ਜਿਨ ਕਾ ਕੁਛ ਮੋਲ ਨਹੀਂ॥
Prof. Sahib Singhਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-ਪਦ ਅਰਥ ਜਾ ਕਾ = ਜਿਨ੍ਹਾਂ ਦਾ।
SikhNet (Spanish)No se podría pagar ni con rubíes ni con perlas;
ਭਰੇ ਭੰਡਾਰ; ਅਖੂਟ ਅਤੋਲ ॥੨॥
bhare bhanddaar; akhoott atol |2| Ang 186
Sant Singh KhalsaOverflowing with priceless jewels and rubies. ||2||
Manmohan Singhthe storehouse is inexhaustible, and immeasurable.
Manmohan Singh (Punjabi)ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।
Fareedkot Teekaਐਸੇ ਗੁਣੋ ਕੇ ਬਾਣੀ ਰੂਪੀ ਭੰਡਾਰ ਭਰੇ ਹੈਂ (ਅਖੂਟ) ਮੁਕਤੇ ਨਹੀਂ ਔਰ (ਅਤੋਲ) ਅਮਾਪ ਹੈ॥
Prof. Sahib Singhਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥ਪਦ ਅਰਥ ਅਖੂਟ = ਨਾਹ ਮੁੱਕਣ ਵਾਲੇ ॥੨॥
SikhNet (Spanish)el cofre repleto del Tesoro Divino es Inmensurable y no se agota nunca.(2)
ਖਾਵਹਿ ਖਰਚਹਿ; ਰਲਿ ਮਿਲਿ ਭਾਈ ॥
khaaveh kharacheh; ral mil bhaaee | Ang 186
Sant Singh KhalsaThe Siblings of Destiny meet together, and eat and spend,
Manmohan SinghMeeting together, the brethren eat and spend.
Manmohan Singh (Punjabi)ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।
Fareedkot Teekaਹੇ ਭਾਈ: ਸਾਧ ਸੰਗਤ ਸੇ ਰਲ ਮਿਲ ਕਰ ਖਰਚਤੇ ਖਾਤੇ ਹੈਂ; ਅਰਥਾਤ ਜਪਤੇ ਜਪਾਵਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,ਪਦ ਅਰਥ ਰਲਿ ਮਿਲਿ = ਇਕੱਠੇ ਹੋ ਕੇ।
SikhNet (Spanish)Tomo tanto como puedo y todos los que me acompañan también,
ਤੋਟਿ ਨ ਆਵੈ; ਵਧਦੋ ਜਾਈ ॥੩॥
tott na aavai; vadhado jaaee |3| Ang 186
Sant Singh Khalsabut these resources do not diminish; they continue to increase. ||3||
Manmohan SinghThe stores diminish not and are ever on the increase.
Manmohan Singh (Punjabi)ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।
Fareedkot Teekaਤਿਸ ਖਜਾਨੇ ਕੀ ਤੋਟ ਨਹੀਂ ਆਵਤੀ ਵਾਧਾ ਹੋਤਾ ਜਾਤਾ ਹੈ॥
Prof. Sahib Singhਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
SikhNet (Spanish)pero nunca disminuye la Riqueza, al contrario, se incrementa cada vez más. (3)
ਕਹੁ ਨਾਨਕ; ਜਿਸੁ ਮਸਤਕਿ ਲੇਖੁ ਲਿਖਾਇ ॥
kahu naanak; jis masatak lekh likhaae | Ang 186
Sant Singh KhalsaSays Nanak, one who has such destiny written on his forehead,
Manmohan SinghSays Nanak, he, who has such a scribed writ on his brow,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਅਪਨੇ ਮਸਤਕ ਮੇਂ ਸੁਭ ਲੇਖੁ ਲਿਖਾਇਆ ਹੈ, ਭਾਵ ਜਿਸਨੇ ਪੂਰਬ ਪੁੰਨ ਕੀਏ ਹੈਂ॥
Prof. Sahib Singh(ਪਰ) ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,ਪਦ ਅਰਥ ਮਸਤਕਿ = ਮੱਥੇ ਉਤੇ।
SikhNet (Spanish)Dice Nanak, Los que tienen grabada la Marca de tal Destino en la frente,
ਸੁ ਏਤੁ ਖਜਾਨੈ; ਲਇਆ ਰਲਾਇ ॥੪॥੩੧॥੧੦੦॥
su et khajaanai; leaa ralaae |4|31|100| Ang 186
Sant Singh Khalsabecomes a partner in these treasures. ||4||31||100||
Manmohan Singhbecomes a partner in these treasures.
Manmohan Singh (Punjabi)ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।
Fareedkot Teekaਸੋ ਪੁਰਸ ਇਸ ਖਜਾਨੇ ਮੇਂ ਰਲਾ ਲੀਆ ਹੈ, ਭਾਵ ਯੇਹਿ ਕਿ ਗੁਰਬਾਣੀ ਮੇਂ ਸਰਧਾਵਾਨ ਹੂਆ ਹੈ॥੪॥੩੧॥੧੦੦॥
Prof. Sahib Singhਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥ਪਦ ਅਰਥ ਏਤੁ = ਇਸ ਵਿਚ। ਏਤੁ ਖਜਾਨੈ = ਇਸ ਖ਼ਜ਼ਾਨੇ ਵਿਚ ॥੪॥
* ਨੋਟ: ਪਾਠਕ ਧਿਆਨ ਨਾਲ ਪੜ੍ਹਨ-ਖੋਲ੍ਹ ਕੇ "ਵੇਖਿਆ", ਨਾ ਕਿ "ਇਕੱਠਾ ਕੀਤਾ"। ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਆਪ ਇਕੱਠੀ ਨਹੀਂ ਕੀਤੀ, ਇਹਨਾਂ ਨੂੰ ਸਾਰੀ ਦੀ ਸਾਰੀ ਇਕੱਠੀ ਹੋਈ ਹੋਈ ਗੁਰੂ ਰਾਮਦਾਸ ਜੀ ਤੋਂ ਮਿਲ ਗਈ।
SikhNet (Spanish)sólo ellos participan de la Verdadera Riqueza.(4-31-100)