ੴ

ਸਿੱਖਬਾਣੀ · SikhBani

ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮੑਾਰਿਆ ॥

bandhan kaatt bisaare aaugan apanaa birad samaariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 382 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਬੰਧਨ ਕਾਟਿ. ਬਿਸਾਰੇ ਅਉਗਨ; ਅਪਨਾ ਬਿਰਦੁ ਸਮੑਾਰਿਆ ॥

bandhan kaatt. bisaare aaugan; apanaa birad samaariaa |

Sant Singh KhalsaHe has cut away my bonds, and overlooked my shortcomings, and so He has confirmed His nature.
Manmohan SinghThe Guru has cut of my fetters, overlooked my shortfalls and there by honoured his creed.
Manmohan Singh (Punjabi)ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ।
Fareedkot Teekaਜਬ ਗੁਰਾਂ ਨੇ ਅਪਨਾ ਬਿਰਦੁ ਸਮਾਲਿਆ ਤਬ ਸਿਖ ਕੇ ਸਭ ਔਗਣ ਬਿਸਾਰਿ ਕਰ ਜਨਮ ਮਰਨ ਰੂਪ ਬੰਧਨੋਂ ਕੋ ਕਾਟਿ ਦੀਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ,

ਪਦ ਅਰਥ ਕਾਟਿ = ਕੱਟ ਕੇ। ਬਿਸਾਰੇ = ਭੁਲਾ ਦੇਂਦਾ ਹੈ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸਮ੍ਹਾਲੇ, ਚੇਤੇ ਰੱਖਦਾ ਹੈ {ਨੋਟ: ਇਸ ਸ਼ਬਦ ਵਿਚ ਵਰਤੇ ਭੂਤਕਾਲ-ਸ਼ਬਦ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ}।

SikhNet (Spanish)Mi Dios ha cortado las plumas de mis deméritos; sí, Él lo ha hecho como es Su Naturaleza Innata.

ਹੋਏ ਕ੍ਰਿਪਾਲ. ਮਾਤ ਪਿਤ ਨਿਆਈ; ਬਾਰਿਕ ਜਿਉ ਪ੍ਰਤਿਪਾਰਿਆ ॥੧॥

hoe kripaal. maat pit niaaee; baarik jiau pratipaariaa |1|

Sant Singh KhalsaBecoming merciful to me, like a mother or a father, he has come to cherish me as His own child. ||1||
Manmohan SinghHe has become merciful to me like mother and father, and has cherished me like his own child.
Manmohan Singh (Punjabi)ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ।
Fareedkot Teekaਮਾਤਾ ਪਿਤਾ ਜੈਸੇ ਬਾਲਕ ਕੀ ਪ੍ਰਤਿਪਾਲਾ ਕਰਤੇ ਹੈਂ, ਤਿਸੀ ਪ੍ਰਕਾਰ ਸਤਿਗੁਰੂ ਕ੍ਰਿਪਾਲੁ ਹੋ ਕਰ ਸਿਖ ਕੀ ਪ੍ਰਿਤਿਪਾਲਿਆ ਅਰਥਾਤ ਰਖ੍ਯਾ ਕਰੀ ਹੈ॥੧॥
Prof. Sahib Singhਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ ॥੧॥

ਪਦ ਅਰਥ ਨਿਆਈ = ਵਾਂਗ। ਪ੍ਰਤਿਪਾਰਿਆ = ਰਾਖੀ ਕਰਦਾ ਹੈ ॥੧॥

SikhNet (Spanish)Y Él ha sido Misericordioso conmigo como un padre y una madre, y me ha dado sustento a mí, Su niño. (1)

ਗੁਰਸਿਖ ਰਾਖੇ; ਗੁਰ ਗੋਪਾਲਿ ॥

gurasikh raakhe; gur gopaal |

Sant Singh KhalsaThe GurSikhs are preserved by the Guru, by the Lord of the Universe.
Manmohan SinghThe Lord Incarnate Guru preserves his disciples.
Manmohan Singh (Punjabi)ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
Fareedkot Teekaਗੁਰ ਬਡਾ ਜੋ ਗੋਪਾਲ ਹੈ ਤਿਸ ਨੇ ਗੁਰ ਸਿਖੋਂ ਕੋ ਰਾਖ ਲੀਆ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਗੁਰ ਗੋਪਾਲਿ = ਗੁਰ ਗੋਪਾਲ ਨੇ। ਗੋਪਾਲ = ਧਰਤੀ ਦਾ ਰਾਖਾ।

SikhNet (Spanish)El Dios Guru, el Señor del Universo

ਕਾਢਿ ਲੀਏ ਮਹਾ ਭਵਜਲ ਤੇ; ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥

kaadt lee mahaa bhavajal te; apanee nadar nihaal |1| rahaau |

Sant Singh KhalsaHe rescues them from the terrible world ocean, casting His Glance of Grace upon them. ||1||Pause||
Manmohan SinghCasting his kind glance, he rescues them from the very terrible world ocean. Pause.
Manmohan Singh (Punjabi)ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ।
Fareedkot Teekaਤਿਸ ਨੇ ਅਪਨੀ ਕ੍ਰਿਪਾ ਦ੍ਰਿਸਟੀ ਮੇਂ ਗੁਰ ਸਿਖੋਂ ਕੋ (ਨਿਹਾਲਿ) ਦੇਖ ਕਰ ਬਡੇ ਭ੍ਯਾਨਕ ਸੰਸਾਰ ਸਮੁੰਦ੍ਰ ਸੇ ਨਿਕਾਲ ਲੀਆ ਹੈ॥੧॥ ਰਹਾਉ ॥
Prof. Sahib Singhਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਤੇ = ਤੋਂ। ਨਿਹਾਲਿ = ਵੇਖ ॥੧॥ ਰਹਾਉ ॥

SikhNet (Spanish)protege a Sus Gursikjs, y así, con Su Mirada de Gracia, me ha salvado del océano de la existencia. (1-Pausa)

ਜਾ ਕੈ ਸਿਮਰਣਿ. ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥

jaa kai simaran. jam te chhutteeai; halat palat sukh paaeeai |

Sant Singh KhalsaMeditating in remembrance on Him, we escape from the Messenger of Death; here and hereafter, we obtain peace.
Manmohan SinghMeditating on him, we escape from deaths courier and obtain peace here and hereafter.
Manmohan Singh (Punjabi)ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ।
Fareedkot Teekaਤਾਂ ਤੇ ਹੇ ਭਾਈ! ਜਿਸ ਕੇ ਸਿਮਰਨੇ ਕਰ ਜਮ ਸੇ ਛੁਟਕਾਰਾ ਹੋਤਾ ਹੈ ਔਰ (ਹਲਤਿ ਪਲਤਿ) ਲੋਕ ਪ੍ਰਲੋਕ ਮੇਂ ਸੁਖ ਮਿਲਤਾ ਹੈ॥
Prof. Sahib Singhਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ,

ਪਦ ਅਰਥ ਸਿਮਰਣਿ = ਸਿਮਰਨ ਦੀ ਰਾਹੀਂ। ਛੁਟੀਐ = ਖ਼ਲਾਸੀ ਪਾਈਦੀ ਹੈ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ।

SikhNet (Spanish)Viviendo en Él nos escapamos del mensajero de la muerte, obteniendo Paz aquí y aquí después.

ਸਾਸਿ ਗਿਰਾਸਿ ਜਪਹੁ ਜਪੁ ਰਸਨਾ; ਨੀਤ ਨੀਤ ਗੁਣ ਗਾਈਐ ॥੨॥

saas giraas japahu jap rasanaa; neet neet gun gaaeeai |2|

Sant Singh KhalsaWith every breath and morsel of food, meditate, and chant with your tongue, continually, each and every day; sing the Glorious Praises of the Lord. ||2||
Manmohan SinghBreathing and eating, with thy tongue, utter and repeat thou God's Name, and ever, ever sing his praise.
Manmohan Singh (Punjabi)ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ।
Fareedkot Teekaਜੋ ਸ੍ਵਾਸ ਬਾਹਰ ਕੋ ਆਵਤੇ ਹੈਂ ਔਰ ਜੋ ਅੰਤਰ ਕੋ ਜਾਤੇ ਹੈਂ ਸਭ ਮੇਂ ਰਸਨਾ ਕਰ ਕੇ ਤਿਸ ਵਾਹਿਗੁਰੂ ਕਾ ਜਾਪੁ ਜਪੋ ਔਰ (ਨੀਤ) ਨਿਤ੍ਯੰਪ੍ਰਤਿ ਵਾਹੁਗੁਰੂ ਕੇ ਗੁਣੋਂ ਕੋ ਗਾਇਨ ਕਰੀਏ॥੨॥
Prof. Sahib Singh(ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ ॥੨॥

ਪਦ ਅਰਥ ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਰਸਨਾ = ਜੀਭ ਨਾਲ ॥੨॥

SikhNet (Spanish)Hablen de Él siempre, oh mis labios, y canten Sus Alabanzas. (2)

ਭਗਤਿ ਪ੍ਰੇਮ ਪਰਮ ਪਦੁ ਪਾਇਆ; ਸਾਧਸੰਗਿ. ਦੁਖ ਨਾਠੇ ॥

bhagat prem param pad paaeaa; saadhasang. dukh naatthe |

Sant Singh KhalsaThrough loving devotional worship, the supreme status is obtained, and in the Saadh Sangat, the Company of the Holy, sorrows are dispelled.
Manmohan SinghBy devotional service, supreme status is obtained and in the society of saints the sorrow flee.
Manmohan Singh (Punjabi)ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ।
Fareedkot Teekaਜਿਸ ਨੇ ਸਾਧ ਸੰਗ ਦ੍ਵਾਰੇ ਪ੍ਰੇਮ ਭਗਤਿ ਕਰ ਕੇ ਪਰਮਪਦ ਕੋ ਪਾਇਆ ਹੈ ਤਿਸ ਕੇ ਜਿਤਨੇ ਦੁਖ ਥੇ ਵਹੁ ਸਭ (ਨਾਠੇ) ਚਲੇ ਗਏ ਹੈਂ ਅਰਥਾਤ ਨਾਸ ਹੋ ਗਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ (ਗੁਰੂ ਦੀ ਸਰਨ ਆਉਣ ਵਾਲੇ) ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸੰਗਿ = ਸੰਗਤਿ ਵਿਚ।

SikhNet (Spanish)A través de la adoración amorosa, he obtenido el más alto Estado de Éxtasis, y en la Sociedad de los Santos me deshago de todo mi dolor.

ਛਿਜੈ ਨ ਜਾਇ. ਕਿਛੁ ਭਉ, ਨ ਬਿਆਪੇ; ਹਰਿ ਧਨੁ ਨਿਰਮਲੁ ਗਾਠੇ ॥੩॥

chhijai na jaae. kichh bhau, na biaape; har dhan niramal gaatthe |3|

Sant Singh KhalsaI am not worn down, I do not die, and nothing strikes fear in me, since I have the wealth of the Lord's Immaculate Name in my purse. ||3||
Manmohan SinghWith the wealth of God's pure Name in purse, the man is neither worn off, nor he dies, and nor is he stricken with fear.
Manmohan Singh (Punjabi)ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ।
Fareedkot Teekaਹਰਿ ਧਨ ਨਿਰਮਲ ਜੋ ਗਾਠਿ ਮੇਂ ਹੈ ਅਰਥਾਤ ਜਿਨ ਕੋ ਮਿਲ ਗਾਇਆ ਹੈ, ਸੋ ਧਨ (ਛਿਜੈ ਨ ਜਾਇ) ਨਸਟ ਨਹੀਂ ਹੋਤਾ ਹੈ ਔਰ ਨ ਤਿਸ ਕੋ ਕਿਸੀ ਤਸਕਰ ਕਾ ਭਯ ਹੋਤਾ ਹੈ॥੩॥
Prof. Sahib Singhਉਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ। (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ ॥੩॥

ਪਦ ਅਰਥ ਛਿਜੈ = ਕਮਜ਼ੋਰ ਹੁੰਦਾ। ਜਾਇ = ਜਾਂਦਾ, ਗੁਆਚਦਾ। ਨ ਬਿਆਪੇ = ਜੋਰ ਨਹੀਂ ਪਾ ਸਕਦਾ। ਨਿਰਮਲੁ = ਪਵਿਤ੍ਰ। ਗਾਠੇ = ਗਾਂਠ ਵਿਚ, ਪੱਲੇ ॥੩॥

SikhNet (Spanish)Ni me desgasto, ni muero, ni tengo miedo, pues he cosechado en mí el Nombre Inmaculado del Señor. (3)

ਅੰਤਿ ਕਾਲ. ਪ੍ਰਭ ਭਏ ਸਹਾਈ; ਇਤ ਉਤ ਰਾਖਨਹਾਰੇ ॥

ant kaal. prabh bhe sahaaee; it ut raakhanahaare |

Sant Singh KhalsaAt the very last moment, God becomes the mortal's Help and Support; here and hereafter, He is the Savior Lord.
Manmohan SinghLord, the saviour of man here and hereafter, becomes his helper at the last moment.
Manmohan Singh (Punjabi)ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ।
Fareedkot Teekaਲੋਕ ਪਰਲੋਕ ਕੇ ਰਖ੍ਯਕ ਜੋ ਪ੍ਰਭੂ ਹੈਂ, ਸੋ ਅੰਤਕਾਲ ਮੇਂ ਭਗਤੋਂ ਕੇ ਸਹਾਇਕ ਹੋਏ ਹੈਂ॥
Prof. Sahib Singh(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।

ਪਦ ਅਰਥ ਇਤ ਉਤ = ਇਸ ਲੋਕ ਤੇ ਪਰਲੋਕ ਵਿਚ।

SikhNet (Spanish)Y cuando mi vida acabe, el Señor será mi Único Soporte, porque Él me protege tanto aquí como en el más allá. Si,

ਪ੍ਰਾਨ ਮੀਤ ਹੀਤ ਧਨੁ ਮੇਰੈ; ਨਾਨਕ ਸਦ ਬਲਿਹਾਰੇ ॥੪॥੬॥੪੫॥

praan meet heet dhan merai; naanak sad balihaare |4|6|45|

Sant Singh KhalsaHe is my breath of life, my friend, support and wealth; O Nanak, I am forever a sacrifice to Him. ||4||6||45||
Manmohan SinghThe Lord is my very life, friend, well-wisher and wealth, Nanak, says: I am ever, a sacrifice unto him.
Manmohan Singh (Punjabi)ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਤੋ ਪ੍ਰਾਨ ਅਰੁ ਮੀਤ ਸਮਾਨਾ ਔ ਹਿਤੁ ਤਥਾ ਧਨ ਰੂਪ ਸਭ ਹਰੀ ਹੈ, ਮੈਂ ਤਿਸ ਕੇ ਸਦੀਵ ਕਾਲ ਬਲਿਹਾਰ ਜਾਤਾ ਹੂੰ॥੪॥੬॥੪੫॥
Prof. Sahib Singhਹੇ ਨਾਨਕ! (ਆਖ-) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ ॥੪॥੬॥੪੫॥

ਪਦ ਅਰਥ ਹੀਤੁ = ਹਿਤੂ। ਮੇਰੈ = ਮੇਰੇ ਵਾਸਤੇ, ਮੇਰੇ ਪਾਸ, ਮੇਰੇ ਹਿਰਦੇ ਵਿਚ ॥੪॥੬॥੪੫॥

SikhNet (Spanish)Él es la Respiración de mi Vida; es mi Tesoro Querido. Dice Nanak, Ofrezco mi ser siempre en sacrificio a Él. (4‑6‑45)
Answers quote the Granth verbatim with Ang citations. AI commentary is not Gurbani and not a religious ruling.