ਮਃ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.
ਤੁਰਦੇ ਕਉ ਤੁਰਦਾ ਮਿਲੈ; ਉਡਤੇ ਕਉ ਉਡਤਾ ॥
turade kau turadaa milai; uddate kau uddataa |
Sant Singh KhalsaThat which flows, mingles with that which flows; that which blows, mingles with that which blows.
Manmohan SinghThe walking ones associate with the walking and the flying ones with the flying.
Manmohan Singh (Punjabi)ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ ਵਾਲਿਆਂ ਨਾਲ।
Fareedkot Teekaਹੇ ਭਾਈ! (ਤੁਰਦੇ) ਜਲ ਤੱਤ ਕੋ ਜਲ ਮਿਲਤਾ ਹੈ, (ਉਡਤੇ) ਪਵਨ ਤਤ ਕੋ ਪਵਨ ਮਿਲ ਜਾਤਾ ਹੈ॥
Prof. Sahib Singh(ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ।
ਪਦ ਅਰਥ ਉਡਤਾ = ਉੱਡਣ ਵਾਲਾ, ਪੰਛੀ। ਮਿਲੈ = ਸਾਥ ਕਰਦਾ ਹੈ।
SikhNet (Spanish)Eso que fluye se mezcla con lo que está fluyendo; eso que sopla se mezcla con lo que está soplando.
ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ॥
jeevate kau jeevataa milai; mooe kau mooaa |
Sant Singh KhalsaThe living mingle with the living, and the dead mingle with the dead.
Manmohan SinghThe living ones associate with the living, and the dead with the dead.
Manmohan Singh (Punjabi)ਜੀਉਂਦੇ ਜੀਉਦਿਆਂ ਨਾਲ ਮੇਲ-ਮਿਲਾਪ ਕਰਦੇ ਹਨ ਅਤੇ ਮਰੇ ਹੋਏ ਮਰਿਆ ਨਾਲ।
Fareedkot Teeka(ਜੀਵਤੇ) ਅਗਨ ਤਤ ਕੋ ਅਗਨੀ ਮਿਲ ਜਾਤਾ ਹੈ, (ਮੂਏ) ਪਿਰਥਵੀ ਤਤ ਕੋ ਪ੍ਰਿਥਵੀ ਤੱਤ ਮਿਲ ਜਾਤਾ ਹੈ, ਅਕਾਸ ਇਨ ਉਪਲਖੱਤ ਜਾਣ ਲੈਣਾਂ। ਗ੍ਯਾਨੀ ਕੇ ਪ੍ਰਾਨ ਤਹਾਂ ਹੀ ਲੀਨ ਹੋ ਜਾਤੇ ਹੈਂ⁽¹⁾॥੧੭॥
Prof. Sahib Singhਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।
ਪਦ ਅਰਥ ਜੀਵਤਾ = ਜੀਉਂਦੇ ਦਿਲ ਵਾਲਾ, ਜ਼ਿੰਦਾ-ਦਿਲ। ਮੂਆ = ਮੁਰਦਲ, ਮੁਰਦਾ-ਦਿਲ।
SikhNet (Spanish)La vida se inmerge en la vida, la muerte en la muerte.
ਨਾਨਕ ਸੋ ਸਾਲਾਹੀਐ; ਜਿਨਿ ਕਾਰਣੁ ਕੀਆ ॥੨॥
naanak so saalaaheeai; jin kaaran keea |2|
Sant Singh KhalsaO Nanak, praise the One who created the creation. ||2||
Manmohan SinghNanak, do thou praise Him who has established the creation.
Manmohan Singh (Punjabi)ਨਾਨਕ, ਤੂੰ ਉਸ ਦੀ ਸਿਫ਼ਤ ਸ਼ਘਾਲਾ ਕਰ, ਜਿਸ ਨੇ ਰਚਨਾ ਰਚੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗਯਾਨੀ ਸਾਸਤ੍ਰੋਂ ਮੇਂ ਸਲਾਹੀਤਾ ਹੈ ਜਿਸ ਨੇ ਕਾਰਣਰੂਪ ਬ੍ਰਹਮ ਵਿਖੇ ਅਭੇਦ ਨਿਸਚਾ ਕੀਆ ਹੈ॥੨॥☬ਪਰਮੇਸਰ ਕੇ ਸਨਮੁਖ ਜੀਵ ਕੋ ਪਤੰਤਰ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ) ॥੨॥
ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ।॥੨॥
SikhNet (Spanish)Alabemos al Uno del que viene todo. (2)