ੴ

ਸਿੱਖਬਾਣੀ · SikhBani

ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥

sach dhiaaein se sache gur sabad veechaaree
Guru Amardas Ji ਗੁਰੂ ਅਮਰਦਾਸ ਜੀ · Raag Soohee · Ang 788 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੁ ਧਿਆਇਨਿ ਸੇ ਸਚੇ; ਗੁਰ ਸਬਦਿ ਵੀਚਾਰੀ ॥

sach dhiaaein se sache; gur sabad veechaaree |

Sant Singh KhalsaThose who meditate on the True Lord are true; they contemplate the Word of the Guru's Shabad.
Manmohan SinghThey, who contemplate the True Lord and reflect over the Guru's hymns are true.
Manmohan Singh (Punjabi)ਜੋ ਸੱਚੇ ਸਾਈਂ ਦਾ ਸਿਮਰਨ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਦੇ ਹਨ, ਉਹ ਸੱਚੇ ਹਨ।
Fareedkot Teekaਗੁਰ ਸਬਦ ਕੇ ਜੋ ਬਿਚਾਰੀ ਹੈਂ, ਸੋ ਸਚੇ ਤੁਧ ਸਚ ਰੂਪ ਕੋ ਧਿਆਵਤੇ ਹੈਂ॥
Prof. Sahib Singhਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਬਦਿ = ਸਬਦ ਦੀ ਰਾਹੀਂ।

SikhNet (Spanish)Los que contemplan la Verdad del Señor meditan en la Palabra del Guru; sólo ellos son verdaderos.

ਹਉਮੈ ਮਾਰਿ ਮਨੁ ਨਿਰਮਲਾ; ਹਰਿ ਨਾਮੁ ਉਰਿ ਧਾਰੀ ॥

haumai maar man niramalaa; har naam ur dhaaree |

Sant Singh KhalsaThey subdue their ego, purify their minds, and enshrine the Lord's Name within their hearts.
Manmohan SinghThey still their ego, purify their soul and clasp the Lord's Name to their heart.
Manmohan Singh (Punjabi)ਉਹ ਆਪਣੀ ਹੰਗਤਾ ਨੂੰ ਨਾਸ ਤੇ ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਉਂਦੇ ਹਨ।
Fareedkot Teekaਹੇ ਹਰੀ! ਤਿਨੋਂ ਨੇ ਤੇਰੇ ਨਾਮ ਕੀ ਪ੍ਰੀਤੀ (ਉਰਿ) ਹਿਰਦੇ ਮੇਂ ਧਾਰੀ ਹੈ ਅਰ ਹੌਮੈ ਮਾਰ ਕੇ ਮਨ ਨਿਰਮਲ ਕੀਆ ਹੈ॥
Prof. Sahib Singhਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਉਰਿ = ਹਿਰਦੇ ਵਿਚ।

SikhNet (Spanish)Ellos calman su ego y purifican su mente, enalteciendo el Nombre del Señor en su corazón.

ਕੋਠੇ ਮੰਡਪ ਮਾੜੀਆ; ਲਗਿ ਪਏ ਗਾਵਾਰੀ ॥

kotthe manddap maarreea; lag pe gaavaaree |

Sant Singh KhalsaThe fools are attached to their homes, mansions and balconies.
Manmohan SinghThe fools are attached to their homes, mansions and balconies.
Manmohan Singh (Punjabi)ਮੂਰਖ ਆਪਣੇ ਘਰਾਂ, ਮੰਦਰਾਂ ਅਤੇ ਅਟਾਰੀਆਂ ਨਾਲ ਜੁੜੇ ਹੋਏ ਹਨ।
Fareedkot Teekaਜੋ (ਗਵਾਰੀ) ਮੂਰਖ, ਭਾਵ ਮਨਮੁਖ ਹੈਂ, ਸੋ ਕੋਠੇ ਮੰਡਪ ਮਾੜੀਓਂ ਮੇਂ ਲਾਗ ਕੇ ਜਨਮ ਮਰਨ ਮੇਂ ਪੜੇ ਹੈਂ॥
Prof. Sahib Singhਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ।

ਪਦ ਅਰਥ ਮੰਡਪ = ਵੱਡੇ ਕਮਰੇ। ਮਾੜੀਆ = ਮਹਲ।

SikhNet (Spanish)Son sólo los tontos los que se apegan a sus casas y mansiones.

ਜਿਨੑਿ ਕੀਏ ਤਿਸਹਿ. ਨ ਜਾਣਨੀ; ਮਨਮੁਖਿ ਗੁਬਾਰੀ ॥

jina kee tiseh. na jaananee; manamukh gubaaree |

Sant Singh KhalsaThe self-willed manmukhs are caught in darkness; they do not know the One who created them.
Manmohan SinghThe apostates are enveloped by darkness and know not Him who created them.
Manmohan Singh (Punjabi)ਅਧਰਮੀਆਂ ਨੂੰ ਅਨ੍ਹੇਰਿਆਂ ਨੇ ਘੇਰਿਆ ਹੋਇਆ ਹੈ। ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ।
Fareedkot Teekaਹੇ ਵਾਹਿਗੁਰੂ! ਜਿਸ ਤੈਨੇ ਉਤਪਤ ਕੀਏ ਹੈਂ (ਤਿਸਹਿ) ਤੇਰੇ ਕੋ ਨਹੀਂ ਜਾਨਤੇ, ਮਨਮੁਖਤਾ ਕਰ ਕੇ (ਗਵਾਰੀ) ਸਘਨ ਅਵਿਦ੍ਯਾ ਅੰਧੇਰੀ ਮੇਂ ਪੜੇ ਹੈਂ॥
Prof. Sahib Singhਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।

ਪਦ ਅਰਥ ਗੁਬਾਰੀ = ਹਨੇਰੇ ਵਿਚ।

SikhNet (Spanish)Están envueltos por la oscuridad, pues no conocen a su Señor Creador.

ਜਿਸੁ ਬੁਝਾਇਹਿ, ਸੋ ਬੁਝਸੀ ਸਚਿਆ; ਕਿਆ ਜੰਤ ਵਿਚਾਰੀ ॥੮॥

jis bujhaaeihi, so bujhasee sachiaa; kiaa jant vichaaree |8|

Sant Singh KhalsaHe alone understands, whom the True Lord causes to understand; what can the helpless creatures do? ||8||
Manmohan SinghHe alone understands Thee, O True Lord, whom Thou instructest, What can an helpless mortal do?
Manmohan Singh (Punjabi)ਕੇਵਲ ਉਹ ਹੀ ਤੈਨੂੰ ਸਮਝਦਾ ਹੈ, ਹੇ ਸੱਚੇ ਸੁਆਮੀ ਜਿਸ ਨੂੰ ਤੂੰ ਦਰਸਾਉਂਦਾ ਹੈਂ, ਨਿਹੱਥਲ ਜੀਵ ਕੀ ਕਰ ਸਕਦਾ ਹੈ?
Fareedkot Teekaਹੇ ਸੱਚਿਆ! ਜਿਸ ਕੋ ਤੂੰ ਅਪਨਾ ਸਰੂਪ ਬੁਝਾਵੈ ਸੋਈ ਬੁਝੇਗਾ, ਇਸ ਜੰਤ ਕੀ ਵਿਚਾਰੀ ਬੁਧ ਕ੍ਯਾ ਤੁਛ ਹੈ॥੮॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੮॥
SikhNet (Spanish)Solamente Te conoce, oh Señor, aquél a quien permites realizar Tu Ser. De otra forma, ¿qué podría el pobre hombre hacer?(8)
Answers quote the Granth verbatim with Ang citations. AI commentary is not Gurbani and not a religious ruling.