ੴ

ਸਿੱਖਬਾਣੀ · SikhBani

ਜਿਨਾ ਭਉ ਤਿਨੑ ਨਾਹਿ ਭਉ ਮੁਚੁ ਭਉ ਨਿਭਵਿਆਹ ॥

jinaa bhau tina naeh bhau much bhau nibhaviaah
Guru Angad Dev Ji ਗੁਰੂ ਅੰਗਦ ਦੇਵ ਜੀ · Raag Soohee · Ang 788 · 3 lines
Translations

ਸਲੋਕ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਜਿਨਾ ਭਉ. ਤਿਨੑ ਨਾਹਿ ਭਉ; ਮੁਚੁ ਭਉ. ਨਿਭਵਿਆਹ ॥

jinaa bhau. tina naeh bhau; much bhau. nibhaviaah |

Sant Singh KhalsaThose who have the Fear of God, have no other fears; those who do not have the Fear of God, are very afraid.
Manmohan SinghThey who fear the Lord, have no other fear. They who fear not the Lord have much fear.
Manmohan Singh (Punjabi)ਜੋ ਸਾਈਂ ਤੋਂ ਡਰਦੇ ਹਨ, ਉਨ੍ਹਾਂ ਨੂੰ ਹੋਰ ਕੋਈ ਡਰ ਨਹੀਂ। ਜੋ ਸੁਆਮੀ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ।
Fareedkot Teekaਜਿਨਾਂ ਕੋ ਪਰਮੇਸਰ ਕਾ ਭਉ ਹੂਆ ਹੈ, ਤਿਨ ਕੋ ਜਮ ਕਾ ਭਉ ਨਹੀਂ ਹੈ, ਨਿਰਭੈ ਜਨੋਂ ਕੋ (ਮੁਚੁ) ਬਹੁਤਾ ਭੈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ।

ਪਦ ਅਰਥ ਮੁਚੁ = ਬਹੁਤਾ।

SikhNet (Spanish)Aquéllos que Le tienen Temor Reverencial y Fervor a Dios, no le temen a nada ni a nadie.

ਨਾਨਕ. ਏਹੁ ਪਟੰਤਰਾ; ਤਿਤੁ ਦੀਬਾਣਿ ਗਇਆਹ ॥੧॥

naanak. ehu pattantaraa; tith deebaan geaah |1|

Sant Singh KhalsaO Nanak, this mystery is revealed at the Court of the Lord. ||1||
Manmohan SinghNanak this mystery is revealed when man is ushered into that Lord's court.
Manmohan Singh (Punjabi)ਨਾਨਕ ਇਸ ਭੇਤ ਦਾ ਉਸ ਪ੍ਰਭੂ ਦੇ ਦਰਬਾਰ ਪੁੱਜਿਆਂ ਪਤਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਰਮੇਸਰ ਕੇ ਦਰਬਾਰ ਮੇਂ ਗ੍ਯਾ ਤੇ ਯਹ (ਪਟੰਤਰਾ) ਨਿਰਨਾ ਹੋਗਾ, ਭਾਵ ਪਰਮੇਸਰ ਦਾ ਭੌ ਧਾਰਨੇ ਵਾਲੇ ਪ੍ਰਲੋਕ ਮੇਂ ਸੁਖੀ ਹੋਵੇਂਗੇ ਔਰ ਜੋ ਭੈ ਤੇ ਬਿਨਾ ਹੈ, ਸੋ ਦੁਖੀ ਹੋਵੈਂਗੇ॥੧॥☬ਕਿਸੀ ਗੋਬਿੰਦ ਲੋਕ ਕਾ ਪ੍ਰਸ਼ਨ ਹੈ: ਹੇ ਸਤਗੁਰੋ! ਗ੍ਯਾਨਵਾਂਨ ਕੀ ਦੇਹ ਤਿਆਗ ਪੀਛੇ ਕ੍ਯਾ ਬਿਵਸਥਾ ਹੋਤੀ ਹੈ? ਤਿਸ ਪ੍ਰਤਿ ਉੱਤਰ ਕਹਿਤੇ ਹੈ:
Prof. Sahib Singhਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥

ਪਦ ਅਰਥ ਪਟੰਤਰਾ = ਨਿਰਣਾ, ਨਿਬੇੜਾ। ਦੀਬਾਣਿ = ਦੀਵਾਨ ਵਿਚ, ਹਜ਼ੂਰੀ ਵਿਚ। ਤਿਤੁ ਦੀਬਾਣਿ = ਉਸ (ਰੱਬੀ) ਹਜ਼ੂਰੀ ਵਿਚ ॥੧॥

SikhNet (Spanish)Los que no Le tienen Temor Reverencial a Dios están llenos de miedos. Dice Nanak, este Misterio es revelado sólo cuando uno es llevado hasta la Corte del Señor.(1)
Answers quote the Granth verbatim with Ang citations. AI commentary is not Gurbani and not a religious ruling.