ੴ

ਸਿੱਖਬਾਣੀ · SikhBani

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥

santan kai charan laage kaam krodh lobh tiaage gur gopaal...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1229, 1230 · 5 lines
Translations

ਸਾਰਗ ਮਹਲਾ ੫ ॥

saarag mahalaa 5 | Ang 1229

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਾਮ ਰਾਮ ਰਾਮ ਜਾਪਿ; ਰਮਤ ਰਾਮ ਸਹਾਈ ॥੧॥ ਰਹਾਉ ॥

raam raam raam jaap; ramat raam sahaaee |1| rahaau | Ang 1229

Sant Singh KhalsaMeditate on the Lord, Raam, Raam, Raam. The Lord is your Help and Support. ||1||Pause||
Manmohan SinghContemplate thou thy Lord, Lord, Lord and the Omnipresent Lord shall be thy succourer. Pause.
Manmohan Singh (Punjabi)ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ।
Fareedkot Teekaਹੇ ਭਾਈ! ਰਾਮ ਰਾਮ ਰਾਮ ਜਪੁ ਜਪਨੇ ਤੇ ਰਾਮ ਜੀ ਸਹਾਈ ਹੂਏ ਹੈਂ॥੧॥ ਰਹਾਉ ॥
Prof. Sahib Singhਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਜਾਪਿ = ਜਪਿਆ ਕਰ। ਰਮਤ = ਜਪਦਿਆਂ। ਸਹਾਈ = ਮਦਦਗਾਰ ॥੧॥ ਰਹਾਉ ॥

SikhNet (Spanish)Contempla a Tu Dios, Quien es siempre Tu Soporte. (1-Pausa)

ਸੰਤਨ ਕੈ ਚਰਨ ਲਾਗੇ. ਕਾਮ ਕ੍ਰੋਧ ਲੋਭ ਤਿਆਗੇ; ਗੁਰ ਗੋਪਾਲ ਭਏ ਕ੍ਰਿਪਾਲ, ਲਬਧਿ ਅਪਨੀ ਪਾਈ ॥੧॥

santan kai charan laage. kaam krodh lobh tiaage; gur gopaal bhe kripaal, labadh apanee paaee |1| Ang 1230

Sant Singh KhalsaGrasping hold of the Feet of the Saints, I have abandoned sexual desire, anger and greed. The Guru, the Lord of the World, has been kind to me, and I have realized my destiny. ||1||
Manmohan SinghClinging to the saints ' feet I have abandoned lust, wrath and avarice. The Guru-God has become merciful unto me and I have obtained what was writ in my destiny.
Manmohan Singh (Punjabi)ਸਾਧੂਆਂ ਦੇ ਪੈਰਾਂ ਨਾਲ ਲਗ ਕੇ, ਮੈਂ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਛੱਡ ਦਿੱਤਾ ਹੈ। ਗੁਰੂ-ਪ੍ਰਮੇਸ਼ਰ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਜਿਹੜਾ ਕੁਛ ਮੇਰੀ ਪਰਾਲਭਧ ਵਿੱਚ ਲਿਖਿਆ ਹੋਇਆ ਸੀ, ਉਸ ਨੂੰ ਮੈਂ ਪਾ ਲਿਆ ਹੈ।
Fareedkot Teekaਸੰਤ ਜਨੋਂ ਕੇ ਚਰਨੀ ਲਾਗੇ ਹੈਂ ਔਰ ਕਾਮ, ਕ੍ਰੋਧ, ਲੋਭਾਦਿਕ ਤਿਆਗ ਦੀਏ ਹੈਂ। ਗੋਪਾਲ ਰੂਪ ਗੁਰੂ ਹਮਾਰੇ ਊਪਰ ਕ੍ਰਿਪਾਲ ਭਏ ਹੈਂ। ਜਿਸ ਆਤਮ ਵਸਤੂ ਕੋ (ਲਬਧਿ) ਢੂੰਢਤੇ ਥੇ, ਸੋ ਪਾਇ ਲਈ ਹੈ॥੧॥
Prof. Sahib Singhਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗਦੇ ਹਨ, ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਛੱਡਦੇ ਹਨ, ਉਹਨਾਂ ਉੱਤੇ ਗੁਰੂ-ਗੋਪਾਲ ਮਿਹਰਵਾਨ ਹੁੰਦਾ ਹੈ, ਉਹਨਾਂ ਨੂੰ ਆਪਣੀ ਉਹ ਨਾਮ-ਵਸਤੂ ਮਿਲ ਜਾਂਦੀ ਹੈ ਜਿਸ ਦੀ (ਅਨੇਕਾਂ ਜਨਮਾਂ ਤੋਂ) ਭਾਲ ਕਰਦੇ ਆ ਰਹੇ ਸਨ ॥੧॥

ਪਦ ਅਰਥ ਕੈ ਚਰਨ = ਦੇ ਚਰਨਾਂ ਵਿਚ। ਤਿਆਗੇ = ਤਿਆਗਿ, ਤਿਆਗ ਕੇ। ਲਬਧਿ = ਜਿਸ ਵਸਤੂ ਨੂੰ ਲੱਭਦੇ ਸਾਂ ॥੧॥

SikhNet (Spanish)Sí, aférrate a los Pies de los Santos, haciendo a un lado el enojo, la lujuria y la avaricia, así encontrarás la Compasión del Guru y tu Destino se cumplirá. (1)

ਬਿਨਸੇ ਭ੍ਰਮ ਮੋਹ ਅੰਧ, ਟੂਟੇ ਮਾਇਆ ਕੇ ਬੰਧ; ਪੂਰਨ ਸਰਬਤ੍ਰ ਠਾਕੁਰ. ਨਹ ਕੋਊ ਬੈਰਾਈ ॥

binase bhram moh andh, ttootte maaeaa ke bandh; pooran sarabatr tthaakur. neh koaoo bairaaee | Ang 1230

Sant Singh KhalsaMy doubts and attachments have been dispelled, and the blinding bonds of Maya have been broken. My Lord and Master is pervading and permeating everywhere; no one is an enemy.
Manmohan SinghMy doubt and worldly love are dispelled, the blind bonds of mammon are broken, I see the Lord fully-filling all and now, no one is an enemy of mine.
Manmohan Singh (Punjabi)ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਦੂਰ ਹੋ ਗਏ ਹਨ, ਮੋਹਨੀ ਦੇ ਅੰਨ੍ਹੇ ਜੂੜ ਕਟੇ ਗਏ ਹਨ, ਮੈਂ ਪ੍ਰਭੂ ਨੂੰ ਸਾਰਿਆਂ ਵਿੱਚ ਪਰੀਪੂਰਨ ਵੇਖਦਾ ਹਾਂ ਅਤੇ ਹੁਣ ਮੇਰਾ ਕੋਈ ਭੀ ਦੁਸ਼ਮਨ ਨਹੀਂ।
Fareedkot Teeka(ਅੰਧ) ਅਗਿਆਨ ਔ ਭ੍ਰਮ ਅਰ ਮੋਹ ਏਹ ਸਭ ਬਿਨਸ ਗਏ ਹੈਂ ਪੁਨਹ ਮਾਇਆ ਕੇ ਬੰਧਨ ਭੀ ਟੂਟ ਗਏ ਹੈਂ। ਸਰਬ ਮੇਂ ਠਾਕਰ ਪੂਰਨ ਜਾਨਾ ਹੈ, ਯਾਂ ਤੇ ਹਮਾਰਾ ਕੋਈ (ਬੈਰਾਈ) ਬੈਰੀ ਨਹੀਂ ਰਹਾ॥
Prof. Sahib Singhਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮਾਲਕ-ਪ੍ਰਭੂ ਉਹਨਾਂ ਨੂੰ ਸਭਨੀਂ ਥਾਈਂ ਵਿਆਪਕ ਦਿੱਸਦਾ ਹੈ, ਕੋਈ ਭੀ ਉਹਨਾਂ ਨੂੰ ਵੈਰੀ ਨਹੀਂ ਜਾਪਦਾ,

ਪਦ ਅਰਥ ਅੰਧ = ਅੰਨ੍ਹੇ (ਕਰਨ ਵਾਲੇ)। ਬੰਧ = ਬੰਧਨ, ਫਾਹੀਆਂ। ਪੂਰਨ = ਵਿਆਪਕ। ਸਰਬਤ੍ਰ = ਸਭਨੀਂ ਥਾਈਂ। ਬੈਰਾਈ = ਵੈਰੀ।

SikhNet (Spanish)Esa actitud te libera de los deseos y engaños de la mente que te atan a la ilusión de Maya, entonces verás al Señor llenándolo todo y ya nadie será un extraño para ti, sí,

ਸੁਆਮੀ ਸੁਪ੍ਰਸੰਨ ਭਏ. ਜਨਮ ਮਰਨ ਦੋਖ ਗਏ; ਸੰਤਨ ਕੈ ਚਰਨ ਲਾਗਿ. ਨਾਨਕ ਗੁਨ ਗਾਈ ॥੨॥੩॥੧੩੨॥

suaamee suprasan bhe. janam maran dokh ge; santan kai charan laag. naanak gun gaaee |2|3|132| Ang 1230

Sant Singh KhalsaMy Lord and Master is totally satisfied with me; He has rid me of the pains of death and birth. Grasping hold of the Feet of the Saints, Nanak sings the Glorious Praises of the Lord. ||2||3||132||
Manmohan SinghMy Lord is mightily pleased with me and rid of the pain of birth and death. Clinging to the saints feet, Nanak sings the praises of his Lord.
Manmohan Singh (Punjabi)ਮੇਰਾ ਸਾਹਿਬ ਮੇਰੇ ਉਤੇ ਅਤਿਅੰਤ ਖੁਸ਼ ਹੋ ਗਿਆ ਹੈ ਅਤੇ ਮੈਂ ਜੰਮਣ ਤੇ ਮਰਨ ਦੇ ਦੁਖ ਤੋਂ ਖਲਾਸੀ ਪਾ ਗਿਆ ਹਾਂ। ਸਾਧੂਆਂ ਦੇ ਪੈਰਾ ਨਾਲ ਜੁੜ ਕੇ ਨਾਨਕ ਆਪਣੇ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ।
Fareedkot Teeka(ਸੁ) ਸੁੰਦਰ ਸੁਆਮੀ ਪ੍ਰਸੰਨ ਹੂਏ ਹੈਂ ਔਰ ਜਨਮ ਮਰਨ ਕੇ ਦੋਖ ਦੂਰ ਹੋ ਗਏ ਹੈਂ ਔਰ ਸੰਤ ਜਨੋਂ ਕੀ ਚਰਨੀ ਲਾਗ ਕਰ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਗੁਣੋਂ ਕੀ ਪੰਕਤੀ ਗਾਈ ਹੈ॥੨॥੩॥੧੩੨॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਉੱਤੇ ਮਾਲਕ-ਪ੍ਰਭੂ ਜੀ ਤ੍ਰੁੱਠ ਪੈਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਅਤੇ ਪਾਪ ਸਭ ਮੁੱਕ ਜਾਂਦੇ ਹਨ ॥੨॥੩॥੧੩੨॥

ਪਦ ਅਰਥ ਸੁਪ੍ਰਸੰਨ = ਦਇਆਵਾਨ। ਦੋਖ = ਪਾਪ। ਲਾਗਿ = ਲੱਗ ਕੇ। ਗਾਈ = ਗਾਂਦੀ ਹੈ ॥੨॥੩॥੧੩੨॥

SikhNet (Spanish)Tu Maestro estará complacido contigo, y tú te sentirás libre del dolor de nacimientos y muertes. Aferrándote a los Pies del Santo, recitarás las Alabanzas del Señor. (2-3-132)
Answers quote the Granth verbatim with Ang citations. AI commentary is not Gurbani and not a religious ruling.