ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਹਭੇ ਥੋਕ ਵਿਸਾਰਿ; ਹਿਕੋ ਖਿਆਲੁ ਕਰਿ ॥
habhe thok visaar; hiko khiaal kar |
Sant Singh KhalsaForget all other things, and dwell upon the Lord alone.
Manmohan SinghForget all other things and think only of the One Lord.
Manmohan Singh (Punjabi)ਹੋਰ ਸਾਰੀਆਂ ਚੀਜਾਂ ਨੂੰ ਭੁਲਾ ਦੇ ਅਤੇ ਕੇਵਲ ਇਕ ਸੁਆਮੀ ਦਾ ਧਿਆਨ ਧਾਰ।
Fareedkot Teeka(ਹਭੇ ਥੋਕ) ਸਭ ਚੀਜੋਂ ਕੋ ਵਿਸਾਰ ਕਰ ਕੇ ਏਕ ਅਕਾਲ ਪੁਰਖ ਕਾ ਧਿਆਨ ਕਰ॥
Prof. Sahib Singhਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ।ਪਦ ਅਰਥ ਹਭੇ = ਸਾਰੇ। ਥੋਕ = ਪਦਾਰਥ। ਹਿਕੋ ਖਿਆਲੁ = ਇਕ ਪਰਮਾਤਮਾ ਦਾ ਧਿਆਨ।
SikhNet (Spanish)Olvida todas las demás cosas y vive en el Único solamente;
ਝੂਠਾ ਲਾਹਿ ਗੁਮਾਨੁ; ਮਨੁ ਤਨੁ ਅਰਪਿ ਧਰਿ ॥੧॥
jhootthaa laeh gumaan; man tan arap dhar |1|
Sant Singh KhalsaLay aside your false pride, and dedicate your mind and body to Him. ||1||
Manmohan SinghLay aside thy false pride, and dedicate thy soul and body, unto Him.
Manmohan Singh (Punjabi)ਆਪਣੇ ਕੂੜੇ ਹੰਕਾਰ ਨੂੰ ਤਿਆਗ ਦੇ ਅਤੇ ਆਪਣੀ ਆਤਮਾ ਤੇ ਦੇਹਿ ਉਸ ਦੇ ਸਮਰਪਣ ਕਰ ਦੇ।
Fareedkot Teekaਅਰ ਝੂਠਾ ਗੁਮਾਨ ਦੂਰ ਕਰ ਮਨ ਤਨ ਸਭ ਅਰਪਣ ਕਰ ਦੇਹਿ ਅਰਥਾਤ ਆਪ ਕੋ ਦਾਸ ਸਮਝ, ਦ੍ਵੈਸ ਕਿਸੀ ਮੇਂ ਨ ਰਖ॥੧॥
Prof. Sahib Singh(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ॥੧॥ਪਦ ਅਰਥ ਲਾਹਿ = ਦੂਰ ਕਰ ਦੇ। ਗੁਮਾਨੁ = ਅਹੰਕਾਰ। ਅਰਪਿ = ਅਰਪ ਕੇ, ਭੇਟਾ ਕਰ ਕੇ ॥੧॥
SikhNet (Spanish)sacúdete de falsa vanagloria y haz de tu mente y tu cuerpo una ofrenda al Señor. (1)
ਆਠ ਪਹਰ ਸਾਲਾਹਿ; ਸਿਰਜਨਹਾਰ ਤੂੰ ॥
aatth pehar saalaeh; sirajanahaar toon |
Sant Singh KhalsaTwenty-four hours a day, praise the Creator Lord.
Manmohan SinghDuring the eight watches of the day, praise thou thy Creator.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਆਪਣੇ ਕਰਤਾਰ ਦੀ ਸਿਫ਼ਤ ਸਲਾਹ ਕਰ।
Fareedkot Teekaਹੇ ਭਾਈ! ਤੂੰ ਅਸ਼ਟ ਪਹਰ ਸਿਰਜਣਹਾਰ ਕੀ ਉਸਤਤ ਕਰ॥
Prof. Sahib Singhਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ)ਪਦ ਅਰਥ ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਸਿਰਜਨਹਾਰ = ਹੇ ਸਿਰਜਣਹਾਰ! ਤੂੰ = ਤੈਨੂੰ।
SikhNet (Spanish)Alaba día y noche a tu Único Creador.
ਜੀਵਾਂ ਤੇਰੀ ਦਾਤਿ; ਕਿਰਪਾ ਕਰਹੁ. ਮੂੰ ॥੧॥ ਰਹਾਉ ॥
jeevaan teree daat; kirapaa karahu. moon |1| rahaau |
Sant Singh KhalsaI live by Your bountiful gifts - please, shower me with Your Mercy! ||1||Pause||
Manmohan SinghI live by Thine bounties, show mercy unto me, O my Master. Pause.
Manmohan Singh (Punjabi)ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ।
Fareedkot Teekaਔਰ ਇਸ ਪਰਕਾਰ ਬੇਨਤੀ ਕਰ ਕਿ ਹੇ ਸ੍ਵਾਮੀ ਮੈਂ ਤੇਰੇ ਨਾਮ ਕੀ ਦਾਤ ਮਿਲਨੇ ਪਰ ਜੀਵਤਾ ਰਹੂੰਗਾ, ਤਾਂ ਤੇ ਮੇਰੇ ਪਰ ਕ੍ਰਿਪਾ ਕਰਹੁ॥੧॥ ਰਹਾਉ ॥
Prof. Sahib Singhਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ॥੧॥ ਰਹਾਉ ॥ਪਦ ਅਰਥ ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਮੂੰ = ਮੈਨੂੰ, ਮੇਰੇ ਉਤੇ ॥੧॥ ਰਹਾਉ ॥
SikhNet (Spanish)Oh Señor, sé Misericordioso conmigo; yo solo vivo para obtener Tus Regalos. (1-Pausa)
ਸੋਈ ਕੰਮੁ ਕਮਾਇ; ਜਿਤੁ ਮੁਖੁ ਉਜਲਾ ॥
soee kam kamaae; jit mukh ujalaa |
Sant Singh KhalsaSo, do that work, by which your face shall be made radiant.
Manmohan SinghDo that work, by which thy countenance be bright.
Manmohan Singh (Punjabi)ਓਹੀ ਕਾਰਜ ਕਰ, ਜਿਸ ਦੁਆਰਾ ਹੋਰ ਚਿਹਰਾ ਰੋਸ਼ਨ ਹੋਵੇ।
Fareedkot Teekaਉਸੀ ਕਾਮ ਕੋ ਕਰ ਜਿਸ ਕਰ ਕੇ ਤੇਰਾ ਮੁਖ ਉਜਲਾ ਹੋਇ॥
Prof. Sahib Singhਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ।ਪਦ ਅਰਥ ਕਮਾਇ = ਕਰ। ਜਿਤੁ = ਜਿਸ (ਕੰਮ) ਦੀ ਰਾਹੀਂ। ਉਜਲਾ = ਰੋਸ਼ਨ। ਸੋਈ = ਉਹੀ ਮਨੁੱਖ।
SikhNet (Spanish)Practica las acciones que hacen que tu semblante esté radiante.
ਸੋਈ ਲਗੈ ਸਚਿ; ਜਿਸੁ ਤੂੰ ਦੇਹਿ ਅਲਾ ॥੨॥
soee lagai sach; jis toon dehi alaa |2|
Sant Singh KhalsaHe alone becomes attached to the Truth, O Lord, unto whom You give it. ||2||
Manmohan SinghO God, He alone, whom Thou givest, becomes attached to truth.
Manmohan Singh (Punjabi)ਹੇ ਵਾਹਿਗੁਰੂ! ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਓਹੀ ਸੱਚ ਨਾਲ ਜੁੜਦਾ ਹੈ।
Fareedkot Teekaਔਰ ਇਸ ਪਰਕਾਰ ਬੇਨਤੀ ਕਰ: ਹੇ (ਅਲਾ) ਪਰਮੇਸ੍ਵਰ! ਜਿਸ ਕੋ ਤੂੰ ਦੇਤਾ ਹੈਂ ਸੋਈ ਤੇਰੇ ਸਚ ਨਾਮ ਮੇਂ ਲਗਤਾ ਹੈ। ਭਾਵ ਇਹ ਕਿ ਇਹ ਸਮਯ ਮਾਨੁਖ ਜਨਮ ਸੰਤੋਂ ਕਾ ਸੰਗ ਉਸੀ ਕੀ ਕ੍ਰਿਪਾ ਸੇ ਪਰਾਪਤ ਹੂਆ ਹੈ, ਤਾਂ ਤੇ ਅਬ ਤੁਝੇ ਉਸੀ ਮੇਂ ਲਗਨਾ ਚਾਹੀਏ॥੨॥
Prof. Sahib Singh(ਪਰ) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ॥੨॥ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਵਿਚ। ਤੂੰ ਦੇਹਿ = ਤੂੰ ਦੇਂਦਾ ਹੈਂ। ਅਲਾ = ਹੇ ਅੱਲਾ! ਹੇ ਪ੍ਰਭੂ! ॥੨॥
SikhNet (Spanish)Oh Alá, sólo se aferra a la Verdad aquél a quien Tú Bendices con Tu Nombre. (2)
ਜੋ. ਨ ਢਹੰਦੋ ਮੂਲਿ; ਸੋ ਘਰੁ ਰਾਸਿ ਕਰਿ ॥
jo. na dtahando mool; so ghar raas kar |
Sant Singh KhalsaSo build and adorn that house, which shall never be destroyed.
Manmohan SinghBuild and beautify that house which never falls, O man.
Manmohan Singh (Punjabi)ਉਸ ਧਾਮ ਨੂੰ ਬਣਾ ਤੇ ਸੁਆਰ ਜੋ ਕਦੇ ਡਿਗਦਾ ਢਹਿੰਦਾ ਨਹੀਂ, ਹੇ ਬੰਦੇ!
Fareedkot Teekaਜੋ ਘਰ ਕਬੀ ਗਿਰਤਾ ਨਹੀਂ ਤਿਸ ਕੋ ਸਵਾਰ ਅਰਥਾਤ ਪਰਲੋਕ ਕੋ ਸਵਾਰ; ਵਾ ਜੋ ਅਧਿਸ਼੍ਟਾਨ ਰੂਪ (ਰਾਸਿ) ਸਚਾ ਪਰਮੇਸ੍ਵਰ ਹੈ ਤਿਸ ਵਿਖੇ ਘਰ ਕਰ, ਭਾਵ ਇਸਥਿਤ ਹੋਹੁ॥
Prof. Sahib Singhਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ।ਪਦ ਅਰਥ ਢਹੰਦੋ = ਨਾਸ ਹੁੰਦਾ। ਮੂਲਿ = ਬਿਲਕੁਲ। ਰਾਸਿ ਕਰਿ = ਠੀਕ ਕਰ।
SikhNet (Spanish)Oh, construye aquella casa que no se destruye,
ਹਿਕੋ ਚਿਤਿ ਵਸਾਇ; ਕਦੇ ਨ ਜਾਇ ਮਰਿ ॥੩॥
hiko chit vasaae; kade na jaae mar |3|
Sant Singh KhalsaEnshrine the One Lord within your consciousness; He shall never die. ||3||
Manmohan SinghEnshrine Thou One God in thy mind who shall never die.
Manmohan Singh (Punjabi)ਇਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਜੋ ਕਦੇ ਮਰਦਾ ਨਹੀਂ।
Fareedkot Teekaਏਕ ਅਕਾਲ ਪੁਰਖ ਕੋ ਚਿਤ ਮੇਂ ਬਸਾਇ ਲੇ ਜੋ ਨ ਕਬੀ ਜਨਮਤਾ ਹੈ ਨ ਮਰਤਾ ਹੈ॥੩॥
Prof. Sahib Singhਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ॥੩॥ਪਦ ਅਰਥ ਹਿਕੋ = ਇਕ ਪਰਮਾਤਮਾ ਨੂੰ ਹੀ। ਚਿਤਿ = ਚਿੱਤ ਵਿਚ ॥੩॥
SikhNet (Spanish)hombre, y enaltece en tu mente a Aquél que vive para siempre. (3)
ਤਿਨੑਾ ਪਿਆਰਾ ਰਾਮੁ; ਜੋ ਪ੍ਰਭ ਭਾਣਿਆ ॥
tinaa piaaraa raam; jo prabh bhaaniaa |
Sant Singh KhalsaThe Lord is dear to those, who are pleasing to the Will of God.
Manmohan SinghThe Lord is dear to those, who are pleasing to the Lord.
Manmohan Singh (Punjabi)ਸੁਆਮੀ ਉਨ੍ਹਾਂ ਨੂੰ ਲਾਡਲਾ ਲਗਦਾ ਹੈ, ਜੋ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੋ ਪਿਆਰੇ ਲਗੇ ਹੈਂ ਤਿਨੀ ਕੋ ਰਾਮ ਪਿਆਰਾ ਲਗਾ ਹੈ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਪ੍ਰਭ ਭਾਣਿਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ।
SikhNet (Spanish)Solamente aman a su Señor aquéllos con quienes el Señor está complacido,
ਗੁਰ ਪਰਸਾਦਿ ਅਕਥੁ; ਨਾਨਕਿ ਵਖਾਣਿਆ ॥੪॥੫॥੧੦੭॥
gur parasaad akath; naanak vakhaaniaa |4|5|107|
Sant Singh KhalsaBy Guru's Grace, Nanak describes the indescribable. ||4||5||107||
Manmohan SinghBy Guru's grace, Nanak has described the Indescribable One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ, ਨਾਂ-ਬਿਆਨ ਹੋ ਸੱਕਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਤਿਨੋਂ ਨੇ ਅਕਥ ਪਰਮੇਸ੍ਵਰ ਕੋ ਕਥਨ ਕੀਆ ਹੈ॥੪॥੫॥੧੦੭॥
Prof. Sahib Singh(ਪਰ ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ॥੪॥੫॥੧੦੭॥ਪਦ ਅਰਥ ਪਰਸਾਦਿ = ਕਿਰਪਾ ਨਾਲ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਾਨਕਿ = ਨਾਨਕ ਨੇ ॥੪॥੫॥੧੦੭॥
SikhNet (Spanish)y es solamente por la Gracia del Guru que Nanak repite la Verdad Inefable. (4-5-107)