ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸੇ ਸੰਜੋਗ ਕਰਹੁ; ਮੇਰੇ ਪਿਆਰੇ ॥
se sanjog karahu; mere piaare |
Sant Singh KhalsaMay there be such an auspicious time, O my Beloved,
Manmohan SinghO my Beloved, let there be such an auspicious time,
Manmohan Singh (Punjabi)ਹੇ ਮੇਰੇ ਪ੍ਰੀਤਮ! ਐਹੋ ਜੇਹਾ ਸੁਭਾਗ ਸਮਾ ਲਿਆ,
Fareedkot Teekaਹੇ ਮੇਰੇ ਪ੍ਯਾਰੇ! (ਸੇ) ਤਿਨ ਸੰਤੋਂ ਕੇ ਸਾਥ ਮੇਰਾ (ਸੰਜੋਗ) ਮਿਲਾਪ ਕਰੋ॥
Prof. Sahib Singhਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,ਪਦ ਅਰਥ ਸੇ = ਉਹ {ਬਹੁ-ਵਚਨ}। ਸੰਜੋਗ = ਸ਼ੁਭ ਲਗਨ, ਚੰਗਾ ਢੋ।
SikhNet (Spanish)Oh Amado Señor, deja que despierte en ese auspicioso momento
ਜਿਤੁ ਰਸਨਾ; ਹਰਿ ਨਾਮੁ ਉਚਾਰੇ ॥੧॥
jit rasanaa; har naam uchaare |1|
Sant Singh Khalsawhen, with my tongue, I may chant the Lord's Name||1||
Manmohan Singhwhen my tongue may utter God's Name.
Manmohan Singh (Punjabi)ਜਦ ਤੇਰੀ ਜੀਭ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ।
Fareedkot Teekaਜਿਸ ਕਰ ਕੇ ਹੇ ਹਰੀ! ਮੇਰੀ ਰਸਨਾ ਤੇਰਾ ਨਾਮ ਉਚਾਰਨ ਕਰੇ॥੧॥
Prof. Sahib Singhਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥ਪਦ ਅਰਥ ਜਿਤੁ = ਜਿਸ (ਢੋ) ਦੇ ਕਾਰਨ। ਰਸਨਾ = ਜੀਭ ॥੧॥
SikhNet (Spanish)cuando mi lengua sólo recite Tu Nombre. (1)
ਸੁਣਿ ਬੇਨਤੀ; ਪ੍ਰਭ ਦੀਨ ਦਇਆਲਾ ॥
sun benatee; prabh deen deaalaa |
Sant Singh KhalsaHear my prayer, O God, O Merciful to the meek.
Manmohan SinghHearken Thou my supplication, O Merciful Master of the meek.
Manmohan Singh (Punjabi)ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਮਸਕੀਨ ਉਤੇ ਮਿਹਰਬਾਨ ਮਾਲਕ!
Fareedkot Teekaਹੇ ਪ੍ਰਭੂ ਦੀਨਦ੍ਯਾਲ! ਮੇਰੀ ਬੇਨਤੀ ਸੁਣ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh Señor que Te compadeces del débil
ਸਾਧ ਗਾਵਹਿ; ਗੁਣ ਸਦਾ ਰਸਾਲਾ ॥੧॥ ਰਹਾਉ ॥
saadh gaaveh; gun sadaa rasaalaa |1| rahaau |
Sant Singh KhalsaThe Holy Saints ever sing the Glorious Praises of the Lord, the Source of Nectar. ||1||Pause||
Manmohan SinghThe saints sing ever the praises of God, the Home of Nectar. Pause.
Manmohan Singh (Punjabi)ਸੰਤ, ਸਦੀਵੀ ਹੀ, ਅੰਮ੍ਰਿਤ ਦੇ ਘਰ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਜੋ ਸੰਤ ਜਨ ਤੇਰੇ (ਰਸਾਲਾ) ਸੁੰਦਰ ਗੁਣੋਂ ਕੋ ਸਦਾ ਗਾਵਤੇ ਹੈਂ ਤਿਨੋਂ ਕੇ ਮਿਲਾਓ॥੧॥ ਰਹਾਉ ॥
Prof. Sahib Singh(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ ॥ਪਦ ਅਰਥ ਗਾਵਹਿ = ਗਾਂਦੇ ਹਨ। ਰਸਾਲਾ = ਰਸ-ਭਰੇ ॥੧॥ ਰਹਾਉ ॥
SikhNet (Spanish)escucha: mi plegaria es que pueda cantar siempre Tu Alabanza de Éxtasis en la Saad Sangat, la Compañía de los Santos.(1-Pausa)
ਜੀਵਨ ਰੂਪੁ; ਸਿਮਰਣੁ ਪ੍ਰਭ ਤੇਰਾ ॥
jeevan roop; simaran prabh teraa |
Sant Singh KhalsaYour meditation and remembrance is life-giving, God.
Manmohan SinghLife-giving is Thine contemplation, O Lord.
Manmohan Singh (Punjabi)ਜਿੰਦਗੀ-ਬਖਸ਼ਣ ਵਾਲੀ ਹੈ ਤੇਰੀ ਬੰਦਗੀ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰਾ ਸਿਮਰਣ ਹੀ ਜੀਵਨ ਰੂਪ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।
SikhNet (Spanish)Oh Señor, Tu Meditación es dadora de vida,
ਜਿਸੁ ਕ੍ਰਿਪਾ ਕਰਹਿ; ਬਸਹਿ ਤਿਸੁ ਨੇਰਾ ॥੨॥
jis kripaa kareh; baseh tis neraa |2|
Sant Singh KhalsaYou dwell near those upon whom You show mercy. ||2||
Manmohan SinghHe to whom Thou showest mercy; near him abidest Thou.
Manmohan Singh (Punjabi)ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਉਸ ਦੇ ਤੂੰ ਨੇੜੇ ਹੀ ਵਸਦਾ ਹੈਂ।
Fareedkot Teekaਜਿਸ ਪਰ ਤੂੰ ਕ੍ਰਿਪਾ ਦ੍ਰਿਸਟ ਕਰਤਾ ਹੈਂ ਤਿਸ ਕੇ ਤੂੰ ਨਿਕਟ ਹੈਂ॥੨॥
Prof. Sahib Singhਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥ਪਦ ਅਰਥ ਬਸਹਿ = ਤੂੰ ਵੱਸਦਾ ਹੈਂ। ਨੇਰਾ = ਨੇੜੇ, ਹਿਰਦੇ ਵਿਚ ॥੨॥
SikhNet (Spanish)y vive en Tu Presencia aquél a quien concedes el Don de meditar en Ti. (2)
ਜਨ ਕੀ ਭੂਖ; ਤੇਰਾ ਨਾਮੁ ਅਹਾਰੁ ॥
jan kee bhookh; teraa naam ahaar |
Sant Singh KhalsaYour Name is the food to satisfy the hunger of Your humble servants.
Manmohan SinghThy Name is the viand to satisfy the hunger of Thine slave, O Lord.
Manmohan Singh (Punjabi)ਤੇਰੇ ਗੁਮਾਸ਼ਤੇ ਦੀ ਭੁੱਖ ਦੂਰ ਕਰਨ ਲਈ ਤੇਰਾ ਨਾਮ ਹੀ ਭੋਜਨ ਹੈ।
Fareedkot Teekaਦਾਸੋਂ ਕੀ ਭੂਖ ਕਾ ਤੇਰਾ ਨਾਮ ਆਹਾਰ ਭੋਜਨ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।ਪਦ ਅਰਥ ਆਹਾਰੁ = ਖ਼ੁਰਾਕ।
SikhNet (Spanish)Sólo Tu Nombre sacia el hambre de Tu Devoto;
ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥
toon daataa prabh devanahaar |3|
Sant Singh KhalsaYou are the Great Giver, O Lord God. ||3||
Manmohan SinghThou, O Beneficent Lord, art the only Giver.
Manmohan Singh (Punjabi)ਹੇ ਦਾਤਾਰ ਸੁਆਮੀ! ਕੇਵਲ ਤੂੰ ਹੀ ਬਖਸ਼ਸ਼ ਕਰਨ ਵਾਲਾ ਹੈਂ।
Fareedkot Teekaਹੇ ਪ੍ਰਭੂ! ਤੂੰ ਦਾਤਾ ਨਾਮ ਕੇ ਦੇਨਹਾਰਾ ਹੈਂ॥੩॥
Prof. Sahib Singhਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥
SikhNet (Spanish)eres el Único Dador, oh Dios Bondadoso.(3)
ਰਾਮ ਰਮਤ; ਸੰਤਨ ਸੁਖੁ ਮਾਨਾ ॥
raam ramat; santan sukh maanaa |
Sant Singh KhalsaThe Saints take pleasure in repeating the Lord's Name.
Manmohan SinghThe saints deem pleasure in the utterance of the Lord's Name.
Manmohan Singh (Punjabi)ਸੁਆਮੀ ਦੇ ਨਾਮ ਦੇ ਉਚਾਰਨ ਵਿੱਚ ਸਾਧੂ ਖੁਸ਼ੀ ਮੰਨਦੇ ਹਨ।
Fareedkot Teekaਇਸੀ ਤੇ ਰਾਮ ਉਚਾਰਤਿਆਂ ਹੀ ਸੰਤੋਂ ਨੇ ਸੁਖ ਮਾਨਾ ਹੈ॥
Prof. Sahib Singhਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,ਪਦ ਅਰਥ ਰਮਤ = ਸਿਮਰਦਿਆਂ।
SikhNet (Spanish)Contemplándote, Tus Santos gozan de Paz y Éxtasis,
ਨਾਨਕ; ਦੇਵਨਹਾਰ ਸੁਜਾਨਾ ॥੪॥੨੬॥੩੨॥
naanak; devanahaar sujaanaa |4|26|32|
Sant Singh KhalsaO Nanak, the Lord, the Great Giver, is All-knowing. ||4||26||32||
Manmohan SinghNanak, the Omniscient Lord, is our only Giver.
Manmohan Singh (Punjabi)ਨਾਨਕ, ਕੇਵਲ ਸਰਬੱਗ ਸੁਆਮੀ ਹੀ ਸਾਨੂੰ ਦੇਣ ਵਾਲਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਪੁਨਾ ਤੇਰੇ ਕੋ ਹੀ ਦੇਵਨਹਾਰ ਜਾਨਿਆ ਹੈ॥੪॥੨੬॥੩੨॥☬ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥ਪਦ ਅਰਥ ਸੁਜਾਨਾ = ਸਿਆਣਾ ॥੪॥੨੬॥੩੨॥
SikhNet (Spanish)pues Tú, oh Dios Omnisciente, eres nuestro Único Dador.(4-26-32)