ਸੂਹੀ ਮਹਲਾ ੫ ॥
soohee mahalaa 5 | Ang 743
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਬਹਤੀ ਜਾਤ; ਕਦੇ ਦ੍ਰਿਸਟਿ. ਨ ਧਾਰਤ ॥
bahatee jaat; kade drisatt. na dhaarat | Ang 743
Sant Singh KhalsaYour life is slipping away, but you never even notice.
Manmohan SinghThe life is flowing away, but thou see it not ever.
Manmohan Singh (Punjabi)ਜਿੰਦਗੀ ਵਗਦੀ ਜਾ ਰਹੀ ਹੈ, ਪ੍ਰਭੂ ਤੂੰ ਇਸ ਨੂੰ ਕਦਾਚਿਤ ਵੇਖਦਾ ਨਹੀਂ।
Fareedkot Teekaਹੇ ਭਾਈ! ਅਵਸਥਾ (ਬਹਤੀ ਜਾਤ) ਬੀਤਤੀ ਜਾਤੀ ਹੈ, ਕਬੀ ਭੀ ਦ੍ਰਿਸਟੀ ਨਹੀਂ ਕਰਤਾ ਹੈ॥
Prof. Sahib Singhਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।ਪਦ ਅਰਥ ਬਹਤੀ ਜਾਤ = (ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ। ਦ੍ਰਿਸਟਿ = ਨਿਗਾਹ, ਧਿਆਨ।
SikhNet (Spanish)La vida fluye hacia la muerte pero no lo ves,
ਮਿਥਿਆ ਮੋਹ ਬੰਧਹਿ; ਨਿਤ ਪਾਰਚ ॥੧॥
mithiaa moh bandheh; nit paarach |1| Ang 743
Sant Singh KhalsaYou are constantly entangled in false attachments and conflicts. ||1||
Manmohan SinghThou art ever entangled in the strifes of the false worldly love.
Manmohan Singh (Punjabi)ਤੂੰ ਸਦਾ ਹੀ ਕੂੜੀ ਦੁਨਿਆਵੀ ਮਮਤਾ ਦੇ ਝਗੜਿਆਂ ਅੰਦਰ ਫਸਿਆ ਰਹਿੰਦਾ ਹੈ।
Fareedkot Teekaਔ ਤੂੰ ਝੂਠੇ ਜੋ ਪਦਾਰਥ ਹੈਂ ਤਿਨ ਕੇ ਮੋਹ ਬੰਧਨ ਮੇਂ ਪੜ ਕਰ ਨਿਤ ਪਰਚ ਰਹਿਆ ਹੈਂ॥੧॥
Prof. Sahib Singhਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥ਪਦ ਅਰਥ ਮਿਥਿਆ = ਨਾਸਵੰਤ। ਪਾਰਚ = ਪਾਰਚੇ, ਕੱਪੜੇ, ਬਾਨ੍ਹਣੂ। ਮਿਥਿਆ ਮੋਹ ਪਾਰਚ = ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ। ਬੰਧਹਿ = ਤੂੰ ਬੰਨ੍ਹਦਾ ਹੈਂ ॥੧॥
SikhNet (Spanish)te mantienes ocupado cultivando la maldad y apegándote a los bienes terrenales. (1)
ਮਾਧਵੇ; ਭਜੁ ਦਿਨ ਨਿਤ ਰੈਣੀ ॥
maadhave; bhaj din nit rainee | Ang 743
Sant Singh KhalsaMeditate, vibrate constantly, day and night, on the Lord.
Manmohan SinghDay and night ever meditate thou on God's the Lord of wealth.
Manmohan Singh (Punjabi)ਦਿਨ ਅਤੇ ਰਾਮ ਨੂੰ ਸਦੀਵ ਹੀ ਮਾਇਆ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨਕਰ।
Fareedkot Teekaਹੇ ਪਿਆਰੇ! ਮਾਧਵ ਕੋ ਨਿਤ ਹੀ ਰਾਤ ਦਿਨ ਭਜ॥
Prof. Sahib Singhਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।ਪਦ ਅਰਥ ਮਾਧਵੇ = {मा = धव। ਮਾਇਆ ਦਾ ਪਤੀ} ਪਰਮਾਤਮਾ ਨੂੰ। ਭਜੁ = ਸਿਮਰਦਾ ਰਹੁ। ਰੈਣੀ = ਰਾਤ।
SikhNet (Spanish)Contempla siempre a tu Único Dios y habitando en Su Refugio,
ਜਨਮੁ ਪਦਾਰਥੁ ਜੀਤਿ; ਹਰਿ ਸਰਣੀ ॥੧॥ ਰਹਾਉ ॥
janam padaarath jeet; har saranee |1| rahaau | Ang 743
Sant Singh KhalsaYou shall be victorious in this priceless human life, in the Protection of the Lord's Sanctuary. ||1||Pause||
Manmohan SinghAbiding in God's refuge, win thou the invaluable human life. Pause.
Manmohan Singh (Punjabi)ਵਾਹਿਗੁਰੂ ਦੀ ਛਤ੍ਰ ਛਾਇਆ ਹੇਠ ਵਸ ਕੇ, ਤੂੰ ਅਮੋਲਕ ਮਨੁੱਖੀ ਜੀਵਨ ਨੂੰ ਜਿਤ ਲੈ। ਠਹਿਰਾਉ।
Fareedkot Teekaਔਰ ਹਰਿ ਕੀ ਸਰਣ ਲੈ ਕੇ ਅਮੋਲਕ ਪਦਾਰਥ ਜੋ ਮਾਨੁਖ ਜਨਮ ਹੈ ਇਸ ਕੋ (ਜੀਤਿ), ਭਾਵ ਸਫਲ ਕਰ॥੧॥ ਰਹਾਉ ॥
Prof. Sahib Singhਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥ਪਦ ਅਰਥ ਜੀਤਿ = ਜਿੱਤ ਲੈ ॥੧॥ ਰਹਾਉ ॥
SikhNet (Spanish)alcanza el Verdadero objetivo de tu existencia. (1-Pausa)
ਕਰਤ ਬਿਕਾਰ; ਦੋਊ ਕਰ ਝਾਰਤ ॥
karat bikaar; doaoo kar jhaarat | Ang 743
Sant Singh KhalsaYou eagerly commit sins and practice corruption,
Manmohan SinghThou committest sins with full force,
Manmohan Singh (Punjabi)ਤੂੰ ਸਾਰੇ ਜ਼ੋਰ ਨਾਲ ਪਾਪ ਕਮਾਉਂਦਾ ਹੈਂ,
Fareedkot Teekaਤੂੰ ਮੰਦ ਕਰਮ ਕਰਤਾ ਹੈਂ ਇਨਮੈਂ ਕੁਛ ਪ੍ਰਾਪਤ ਨਹੀਂ। ਅੰਤ ਕੇ ਦੋਵੇਂ ਹਾਥ ਝਾਰਕੇ ਚਲਾ ਜਾਵੇਗਾ; ਵਾ ਦੋਨੋਂ ਹਾਥ (ਝਾਰਤ) ਤਾੜੀ ਮਾਰ ਕਰ ਕੇ ਬਿਕਾਰ ਕਰਤਾ ਹੈਂ॥
Prof. Sahib Singhਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,ਪਦ ਅਰਥ ਦੋਊ ਕਰ = ਦੋਵੇਂ ਹੱਥ। ਦੋਊ ਕਰ ਝਾਰਤ = ਦੋਵੇਂ ਹੱਥ ਝਾੜਦਿਆਂ, ਦੋਵੇਂ ਹੱਥ ਥੋ ਕੇ, ਅੱਗਾ ਪਿੱਛਾ ਸੋਚਣ ਤੋਂ ਬਿਨਾ।
SikhNet (Spanish)Uno comete errores sin reparo alguno,
ਰਾਮ ਰਤਨੁ; ਰਿਦ. ਤਿਲੁ ਨਹੀ ਧਾਰਤ ॥੨॥
raam ratan; rid. til nahee dhaarat |2| Ang 743
Sant Singh KhalsaBut you do not enshrine the jewel of the Lord's Name within your heart, even for an instant. ||2||
Manmohan Singhand enshrinest not, even for a moment, the Name jewel in thy mind.
Manmohan Singh (Punjabi)ਅਤੇ ਇਕ ਮੁਹਤ ਭਰ ਲਈ ਭੀ ਨਾਮ ਦੇ ਹੀਰੇ ਨੂੰ ਆਪਣੇ ਵਿੱਚ ਨਹੀਂ ਟਿਕਾਉਂਦਾ।
Fareedkot Teekaਰਾਮ ਜੋ ਅਮੋਲਕ ਰਤਨ ਹੈ ਤਿਸ ਕੋ ਰਿਦੇ ਮੇਂ ਤਿਲ ਮਾਤ੍ਰ ਨਹੀਂ ਧਾਰਤਾ ਹੈਂ॥੨॥
Prof. Sahib Singhਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥ਪਦ ਅਰਥ ਰਿਦ = ਹਿਰਦੇ ਵਿਚ। ਤਿਲੁ = ਰਤਾ ਭਰ ਸਮੇ ਲਈ ॥੨॥
SikhNet (Spanish)pero ni por un instante alaba en su corazón la Suprema Joya del Nombre del Señor.(2)
ਭਰਣ ਪੋਖਣ ਸੰਗਿ; ਅਉਧ ਬਿਹਾਣੀ ॥
bharan pokhan sang; aaudh bihaanee | Ang 743
Sant Singh KhalsaFeeding and pampering your body, your life is passing away,
Manmohan SinghIn feeding and cherishing the body, the life is passing away,
Manmohan Singh (Punjabi)ਸੁਰੀਰ ਨੂੰ ਖੁਆਣਾ ਅਤੇ ਮਾਲਣ ਪੋਸ਼ਣ ਵਿੱਚ ਜਿੰਦਗੀ ਬੀਤਦੀ ਜਾ ਰਹੀ ਹੈ,
Fareedkot Teekaਸਰੀਰ ਕੇ ਭਰਨੇ ਔ ਪੁਸ਼ਟ ਕਰਣੇ ਮੇਂ ਅਵਸਥਾ ਬੀਤੀ ਹੈ॥
Prof. Sahib Singhਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।ਪਦ ਅਰਥ ਭਰਣ ਪੋਖਣ = ਪਾਲਣ ਪੋਸਣ। ਸੰਗਿ = ਨਾਲ। ਅਉਧ = ਉਮਰ।
SikhNet (Spanish)Alimentando y acariciando tu cuerpo, tu vida se desvanece.
ਜੈ ਜਗਦੀਸ ਕੀ ਗਤਿ; ਨਹੀ ਜਾਣੀ ॥੩॥
jai jagadees kee gat; nahee jaanee |3| Ang 744
Sant Singh Khalsabut you do not experience the state of victory of the Lord of the Universe. ||3||
Manmohan Singhbut the mortal understands not the state of praising the World-Lord.
Manmohan Singh (Punjabi)ਪ੍ਰਭੂ ਪ੍ਰਾਣੀ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਕਰਨ ਦੀ ਦਸ਼ਾ ਨੂੰ ਨਹੀਂ ਸਮਝਦਾ।
Fareedkot Teekaਜਿਸ ਜਗਦੀਸ ਨੇ ਤੇਰੀ ਜੈ ਕਰਨੀ ਹੈ ਵਾ ਉਸ ਕ੍ਰਿਸਟ ਜਗਦੀਸ ਕੀ ਤੈਨੇ ਗਤੀ ਨਹੀਂ ਜਾਨੀ॥੩॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥ਪਦ ਅਰਥ ਜੈ ਜਗਦੀਸ = ਜਗਤ ਦੇ ਈਸ਼ (ਮਾਲਕ) ਦੀ ਜੈ ਹੋਵੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ। ਗਤਿ = ਆਤਮਕ ਅਵਸਥਾ, ਆਤਮਕ ਆਨੰਦ ਦੀ ਅਵਸਥਾ ॥੩॥
SikhNet (Spanish)Pero jamás experimentas el Estado de Victoria del Señor del Universo. (3)
ਸਰਣਿ ਸਮਰਥ ਅਗੋਚਰ ਸੁਆਮੀ ॥
saran samarath agochar suaamee | Ang 744
Sant Singh KhalsaSo enter the Sanctuary of the All-powerful, Unfathomable Lord and Master.
Manmohan SinghSee thou the protection of thy Omnipotent, Unperceivable Lord,
Manmohan Singh (Punjabi)ਤੂੰ ਆਪਣੇ ਸਰਬ-ਸ਼ਕਤੀਵਾਨ, ਅਦ੍ਰਿਸ਼ਟ ਪ੍ਰਭੂ ਦੀ ਪਨਾਹ ਲੈ,
Fareedkot Teekaਆਸਰਾ ਦੇਣੇ ਕੋ ਜੋ ਸਮਰਥ ਮਨ ਬਾਣੀ ਕਾ ਅਵਿਸਾ ਸ੍ਵਾਮੀ ਹੈ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ!
SikhNet (Spanish)Busca el Refugio de tu Dios Imperceptible y Todopoderoso,
ਉਧਰੁ ਨਾਨਕ; ਪ੍ਰਭ ਅੰਤਰਜਾਮੀ ॥੪॥੨੭॥੩੩॥
audhar naanak; prabh antarajaamee |4|27|33| Ang 744
Sant Singh KhalsaO God, O Searcher of hearts, please, save Nanak! ||4||27||33||
Manmohan Singhand thus save thyself O Nanak. The Lord is the knower of hearts.
Manmohan Singh (Punjabi)ਅਤੇ ਇਸ ਤਰ੍ਹਾਂ ਆਪਣਾ ਪਾਰ ਉਤਾਰਾ ਕਰ, ਹੇ ਨਾਨਕ! ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਗੁਰੂ ਜੀ ਕਹਿਤੇ ਹੈਂ: ਐਸੇ ਪ੍ਰਭੂ ਅੰਤਰਯਾਮੀ ਕਾ ਸਿਮਰਨ ਕਰ ਕੇ ਸੰਸਾਰ ਸਾਗਰ ਸੇ ਉਧਰ॥੪॥੨੭॥੩੩॥☬ਅਪਨਾ ਲਾਭ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥ਪਦ ਅਰਥ ਉਧਰੁ = (ਮੈਨੂੰ ਵਿਕਾਰਾਂ ਤੋਂ) ਬਚਾ ਲੈ ॥੪॥੨੭॥੩੩॥
SikhNet (Spanish)oh Dios, Buscador de corazones, por favor, salva a Nanak.(4-27-33)