ੴ

ਸਿੱਖਬਾਣੀ · SikhBani

Ang 743

Sri Guru Granth Sahib · Raag Soohee · 6 shabads, 54 lines
Translations
Shabad Guru Arjan Dev Ji Raag Soohee continued from Ang 742

ਹਰਿ ਚਰਣ ਗਹੇ; ਨਾਨਕ ਸਰਣਾਇ ॥੪॥੨੨॥੨੮॥

har charan gahe; naanak saranaae |4|22|28|

Sant Singh KhalsaGrasping the Lord's Feet, O Nanak, we enter His Sanctuary. ||4||22||28||
Manmohan SinghO Nanak, they grasp God's feet and enter His sanctuary.
Manmohan Singh (Punjabi)ਹੇ ਨਾਨਕ! ਉਹ ਵਾਹਿਗੁਰੂ ਦੇ ਚਰਨ ਪਰੜ ਲੈਂਦੇ ਹਨ ਅਤੇ ਉਸ ਦੀ ਪਨਾਹ ਅੰਦਰ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਗੁਰੋਂ ਕੀ ਸਰਣ ਆਇਕਰ ਤੇਰੇ ਚਰਣ ਪਕੜੇ ਹੈਂ॥੪॥੨੨॥੨੮॥
Prof. Sahib Singhਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥

ਪਦ ਅਰਥ ਗਹੇ = ਫੜੇ ॥੪॥੨੨॥੨੮॥

* ਨੋਟ: ਸਾਰਾ ਸ਼ਬਦ "ਭੂਤ ਕਾਲ" ਵਿਚ ਹੈ, ਇਸ ਦਾ ਭਾਵ 'ਸਦਾ ਵਾਸਤੇ' ਸਮਝਣਾ ਹੈ। ਅਰਥ 'ਵਰਤਮਾਨ ਕਾਲ' ਵਿਚ ਕਰ ਲੈਣਾ ਹੈ।

SikhNet (Spanish)Aferrándose a los Pies del Señor, oh, dice Nanak, entramos en Su Santuario. (4-22-28)

Open this shabad (11 lines, Angs 742-743) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਦੀਨੁ ਛਡਾਇ; ਦੁਨੀ ਜੋ ਲਾਏ ॥

deen chhaddaae; dunee jo laae |

Sant Singh KhalsaOne who withdraws from God's Path, and attaches himself to the world,
Manmohan SinghHe, who withdrawing his mind from the Lord's meditation attaches it to worldliness,
Manmohan Singh (Punjabi)ਜਿਹੜਾ ਆਪਣੇ ਮਨ ਨੂੰ ਸੁਆਮੀ ਦੇ ਸਿਮਰਨ ਵੱਲੋਂ ਹਟਾ ਕੇ ਦੁਨੀਆਦਾਰੀ ਵੱਲ ਜੋੜਦਾ ਹੈ,
Fareedkot Teekaਅਪਨਾ ਧਰਮ ਛੁਡਾਇ ਕਰ ਮੰਦ ਅਦਿਸ਼ਟੋ ਨੇ ਜੋ ਮਾਇਆ ਮੇਂ ਲਗਾਏ ਹੈਨ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,

ਪਦ ਅਰਥ ਦੀਨੁ = ਧਰਮ, ਨਾਮ-ਧਨ। ਦੁਨੀ = ਦੁਨੀਆ ਵਾਲੇ ਪਾਸੇ। ਜੋ = ਜਿਸ ਮਨੁੱਖ ਨੂੰ। ਲਾਏ = (ਪਰਮਾਤਮਾ) ਲਾਂਦਾ ਹੈ।

SikhNet (Spanish)Quienes se separan del Sendero del Señor y se van a vagar por el mundo,

ਦੁਹੀ ਸਰਾਈ; ਖੁਨਾਮੀ ਕਹਾਏ ॥੧॥

duhee saraaee; khunaamee kahaae |1|

Sant Singh Khalsais known as a sinner in both worlds. ||1||
Manmohan Singhis called a sinner in both the worlds.
Manmohan Singh (Punjabi)ਉਹ ਦੋਨਾਂ ਹੀ ਜਹਾਨਾਂ ਵਿੱਚ ਪਾਪੀ ਆਖਿਆ ਜਾਂਦਾ ਹੈ।
Fareedkot Teekaਸੋ (ਦੁਹੀ ਸਰਾਈ) ਲੋਕ ਪ੍ਰਲੋਕ ਮੇਂ ਗੁਨਾਹੀਂ ਕਹਾਵਤੇ ਹੈਂ॥੧॥
Prof. Sahib Singhਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥

ਪਦ ਅਰਥ ਦੁਹੀ ਸਰਾਈ = ਦੋਹਾਂ ਲੋਕਾਂ ਵਿਚ। ਖੁਨਾਮੀ = ਗੁਨਹਗਾਰ, ਅਪਰਾਧੀ। ਕਹਾਏ = ਅਖਵਾਂਦਾ ਹੈ ॥੧॥

SikhNet (Spanish)se vuelven malvados en ambos mundos.(1)

ਜੋ ਤਿਸੁ ਭਾਵੈ; ਸੋ ਪਰਵਾਣੁ ॥

jo tis bhaavai; so paravaan |

Sant Singh KhalsaHe alone is approved, who pleases the Lord.
Manmohan SinghHe alone is approved who is pleasing to Him.
Manmohan Singh (Punjabi)ਕੇਵਲ ਉਹ ਹੀ ਕਬੂਲ ਪੈਂਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਪਰਵਾਨ ਹੈ॥
Prof. Sahib Singhਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)

ਪਦ ਅਰਥ ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ।

SikhNet (Spanish)Sólo es aprobado, quien complace al Señor,

ਆਪਣੀ ਕੁਦਰਤਿ; ਆਪੇ ਜਾਣੁ ॥੧॥ ਰਹਾਉ ॥

aapanee kudarat; aape jaan |1| rahaau |

Sant Singh KhalsaOnly He Himself knows His creative omnipotence. ||1||Pause||
Manmohan SinghThe Lord Himself knows His omnipotence. Pause.
Manmohan Singh (Punjabi)ਆਪਣੀ ਅਪਾਰ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਠਹਿਰਾਉ।
Fareedkot Teekaਆਪਣੀ ਸਕਤੀ ਕੋ ਤੂੰ ਆਪੇ ਹੀ ਜਾਨਤਾ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਜਾਣੁ = ਜਾਣੂ, ਜਾਣਨ ਵਾਲਾ ॥੧॥ ਰਹਾਉ ॥

SikhNet (Spanish)pues sólo Él conoce Su Omnipotencia Creativa. (1-Pausa)

ਸਚਾ ਧਰਮੁ ਪੁੰਨੁ; ਭਲਾ ਕਰਾਏ ॥

sachaa dharam pun; bhalaa karaae |

Sant Singh KhalsaOne who practices truth, righteous living, charity and good deeds,
Manmohan SinghHe, who practises righteousness charity and goodness;
Manmohan Singh (Punjabi)ਜੋ ਸੱਚਾਈ, ਦਾਨ ਪੁੰਨ ਅਤੇ ਨੇਕੀ ਦੀ ਕਮਾਈ ਕਰਦਾ ਹੈ।
Fareedkot Teeka(ਸਚਾ) ਹੇ ਪਰਮੇਸਰ! ਧਰਮ ਬਰਣਾਸ੍ਰਮ ਕਾ ਔ ਪੁੰਨ ਔ ਭਲਾ ਕਰਮ ਜਿਸ ਸੇ ਕਰਾਵਤਾ ਹੈਂ॥
Prof. Sahib Singhਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਭਲਾ = ਭਲਾ ਕੰਮ।

SikhNet (Spanish)Quien practica la Verdad, vive en la rectitud, la caridad y las buenas acciones,

ਦੀਨ ਕੈ ਤੋਸੈ; ਦੁਨੀ. ਨ ਜਾਏ ॥੨॥

deen kai tosai; dunee. na jaae |2|

Sant Singh Khalsahas the supplies for God's Path. Worldly success shall not fail him. ||2||
Manmohan Singhby virtue of the viaticum of faith, the worldly success fails him not.
Manmohan Singh (Punjabi)ਹੇ; ਈਮਾਨ ਦੇ ਸਫਰ ਖਰਚ ਦੀ ਬਰਕਤ, ਸੰਸਾਰੀ ਕਾਮਯਾਬੀ ਉਸ ਨੂੰ ਪਿੱਠ ਨਹੀਂ ਦਿੰਦੀ।
Fareedkot Teeka(ਦੀਨ ਕੈ ਤੋਸੈ) ਖਰਚ ਪਲੇ ਬੰਨਣੇ ਕਰ ਤਿਸ ਕੀ ਮਾਇਆ ਭੀ ਨਹੀਂ ਜਾਤੀ। ਭਾਵ ਜੋ ਵਾਹਿਗੁਰੂ ਕੇ ਪਿਆਰੇ ਹੈਂ ਤਿਨ ਕੇ ਪੀਛੇ ਰਿਧੀਆਂ ਸਿਧੀਆਂ ਲਗੀਆਂ ਫਿਰਤੀਆਂ ਹੈਂ॥੨॥
Prof. Sahib Singhਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥

ਪਦ ਅਰਥ ਦੀਨ ਕੈ ਤੋਸੈ = ਨਾਮ-ਧਨ ਇਕੱਠੇ ਕਰਨ ਨਾਲ। ਨ ਜਾਏ = ਨਹੀਂ ਵਿਗੜਦਾ ॥੨॥

SikhNet (Spanish)cuenta con todos los insumos en el Sendero de Dios y no le va a faltar Éxito en el mundo entero. (2)

ਸਰਬ ਨਿਰੰਤਰਿ; ਏਕੋ ਜਾਗੈ ॥

sarab nirantar; eko jaagai |

Sant Singh KhalsaWithin and among all, the One Lord is awake.
Manmohan SinghAmidst all, the One Lord lies awake.
Manmohan Singh (Punjabi)ਸਾਰਿਆਂ ਅੰਦਰ ਪ੍ਰਭੂ ਸੁਚੇਤ ਹੋ ਕੇ ਵਿਚਰ ਰਿਹਾ ਹੈ।
Fareedkot Teekaਸਰਬ ਕੇ ਬੀਚ ਏਕ ਰਸ ਤੂੰ ਹੀ ਪਰਕਾਸਤਾ ਹੈਂ॥
Prof. Sahib Singhਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,

ਪਦ ਅਰਥ ਸਰਬ ਨਿਰੰਤਰਿ = ਸਭਨਾਂ ਦੇ ਅੰਦਰ ਇਕ-ਰਸ {ਅੰਤਰੁ = ਵਿੱਥ}। ਏਕੋ = ਇਕ ਪਰਮਾਤਮਾ ਹੀ।

SikhNet (Spanish)En lo más profundo de todos los seres, el Uno Solo permanece Despierto,

ਜਿਤੁ ਜਿਤੁ ਲਾਇਆ; ਤਿਤੁ ਤਿਤੁ ਕੋ ਲਾਗੈ ॥੩॥

jit jit laaeaa; tith tit ko laagai |3|

Sant Singh KhalsaAs He attaches us, so are we attached. ||3||
Manmohan SinghTo whatsoever the Lord attaches any one, to that he is attached.
Manmohan Singh (Punjabi)ਜਿਸ ਕਿਸੇ ਨਾਲ ਸੁਆਮੀ ਕਿਸੇ ਨਾਲ ਜੋੜਦਾ ਹੈ ਉਸ ਦੇ ਨਾਲ ਹੀ ਉਹ ਜੁੜ ਜਾਂਦਾ ਹੈ।
Fareedkot Teekaਜਿਤ ਜਿਤ ਕਰਮ ਮੇਂ ਜਿਸ ਜਿਸ ਕੋ ਲਗਾਇਆ ਹੈ, ਤਿਸ ਤਿਸ ਕਰਮ ਮੇਂ ਸੋ ਲਗੇ ਹੈਂ॥੩॥
Prof. Sahib Singhਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥

ਪਦ ਅਰਥ ਜਿਤੁ = ਜਿਸ ਪਾਸੇ। ਕੋ = ਕੋਈ ॥੩॥

SikhNet (Spanish)y por la razón que sea, que el hombre busque a Dios, Lo encontrará y su deseo será cumplido. (3)

ਅਗਮ ਅਗੋਚਰੁ; ਸਚੁ ਸਾਹਿਬੁ ਮੇਰਾ ॥

agam agochar; sach saahib meraa |

Sant Singh KhalsaYou are inaccessible and unfathomable, O my True Lord and Master.
Manmohan SinghInaccessible and Inapprehensible art Thou, I may True Lord.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ ਤੂ, ਹੇ ਮੇਰੇ ਸੱਚੇ ਸੁਆਮੀ।
Fareedkot Teekaਤੂੰ ਮੇਰਾ ਸਚਾ ਸਾਹਿਬ ਹੈਂ ਮਨ ਤੇ ਪਰੇ ਹੈਂ, ਤੇਰਾ ਇੰਦ੍ਰੀਆਂ ਕਰ ਕੇ ਭੀ ਪਾਵਣਾ ਕਠਨ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Imperceptible e Insondable eres Tú, oh mi Señor Verdadero,

ਨਾਨਕੁ ਬੋਲੈ; ਬੋਲਾਇਆ ਤੇਰਾ ॥੪॥੨੩॥੨੯॥

naanak bolai; bolaaeaa teraa |4|23|29|

Sant Singh KhalsaNanak speaks as You inspire him to speak. ||4||23||29||
Manmohan SinghNanak speaks, as Thou makest him speak.
Manmohan Singh (Punjabi)ਨਾਨਕ ਉਸ ਤਰ੍ਹਾਂ ਕਹਿੰਦਾ ਹੈ ਜਿਸ ਤਰ੍ਹਾਂ ਤੂ ਉਸ ਪਾਸੋਂ ਕਹਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਤੇਰਾ ਹੀ ਬੁਲਾਇਆ ਬੋਲਤਾ ਹੈ, ਭਾਵ ਤੇਰੀ ਸਤਾ ਬਿਨਾਂ ਕੁਛ ਨਹੀਂ ਕਰ ਸਕਤਾ॥੪॥੨੩॥੨੯॥☬ਉਪਦੇਸ਼ ਕਰਤੇ ਹੈਂ:
Prof. Sahib Singh(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥
SikhNet (Spanish)y Nanak sólo recita aquello que Tú le haces recitar.(4-23-29)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਪ੍ਰਾਤਹਕਾਲਿ; ਹਰਿ ਨਾਮੁ ਉਚਾਰੀ ॥

praatahakaal; har naam uchaaree |

Sant Singh KhalsaIn the early hours of the morning, I chant the Lord's Name.
Manmohan SinghI utter God's name in the early morn,
Manmohan Singh (Punjabi)ਅੰਮ੍ਰਿਤ ਵੇਲੇ ਮੈਂ ਹਰੀ ਦੇ ਨਾਮ ਦਾ ਉਚਾਰਨ ਕਰਦਾ ਹਾਂ,
Fareedkot Teekaਹੇ ਭਾਈ! ਜੋ ਪ੍ਰਾਤਹਕਾਲ ਉਠ ਕੇ ਹਰਿ ਕੇ ਨਾਮ ਕੇ ਉਚਾਰੀ ਹੂਏ ਹੈਂ॥
Prof. Sahib Singhਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,

ਪਦ ਅਰਥ ਕਾਲਿ = ਸਮੇ ਵਿਚ। ਪ੍ਰਾਤਹ = ਪ੍ਰਭਾਤ, ਸਵੇਰ। ਪ੍ਰਾਤਹ ਕਾਲਿ = ਅੰਮ੍ਰਿਤ ਵੇਲੇ। ਉਚਾਰੀ = ਉਚਾਰਿ, ਉਚਾਰਿਆ ਕਰ।

SikhNet (Spanish)Recito el Nombre del Señor en la temprana mañana,

ਈਤ ਊਤ ਕੀ ਓਟ ਸਵਾਰੀ ॥੧॥

eet aoot kee ott savaaree |1|

Sant Singh KhalsaI have fashioned a shelter for myself, hear and hereafter. ||1||
Manmohan Singhthereby I have made a shelter for me both here and hereafter.
Manmohan Singh (Punjabi)ਉਸ ਦੁਆਰਾ ਮੈਂ ਆਪਣੇ ਲਈ ਇਸ ਲੋਕ ਤੇ ਪ੍ਰਲੋਕ ਦੋਨਾਂ ਵਿੱਚ ਆਸਰਾ ਬਣਾ ਲਿਆ ਹੈ।
Fareedkot Teekaਉਨੋਂ ਨੇ ਲੋਕ ਪ੍ਰਲੋਕ ਕੀ ਜੋ ਬਾਤ ਹੈ ਇਸੀ ਆਸਰੇ ਸਵਾਰ ਲਈ ਹੈ॥੧॥
Prof. Sahib Singh(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥

ਪਦ ਅਰਥ ਈਤ ਊਤ ਕੀ = ਇਸ ਲੋਕ ਤੇ ਪਰਲੋਕ ਦੀ। ਓਟ = ਆਸਰਾ। ਸਵਾਰੀ = ਸਵਾਰਿ, ਸੋਹਣਾ ਬਣਾ ਲੈ ॥੧॥

SikhNet (Spanish)es así como he obtenido mi Refugio para vivir aquí y aquí después.(1)

ਸਦਾ ਸਦਾ ਜਪੀਐ ਹਰਿ ਨਾਮ ॥

sadaa sadaa japeeai har naam |

Sant Singh KhalsaForever and ever, I chant the Lord's Name,
Manmohan SinghEver, ever contemplate thou the Lord's Name,
Manmohan Singh (Punjabi)ਤੂੰ ਨਿਤ, ਨਿਤ ਸਾਈਂ ਦੇ ਨਾਮ ਦਾ ਸਿਮਰਨ ਕਰ,
Fareedkot Teekaਜੋ ਸਦਾ ਸਦਾ ਹਰਿ ਨਾਮੋਂ ਕੋ ਜਪੀਏ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ।

SikhNet (Spanish)Contemplemos siempre el Nombre del Señor

ਪੂਰਨ ਹੋਵਹਿ; ਮਨ ਕੇ ਕਾਮ ॥੧॥ ਰਹਾਉ ॥

pooran hoveh; man ke kaam |1| rahaau |

Sant Singh Khalsaand the desires of my mind are fulfilled. ||1||Pause||
Manmohan Singhthat thy mind's desires may be fulfilled. Pause.
Manmohan Singh (Punjabi)ਤਾਂ ਜੋ ਤੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ। ਠਹਿਰਾਉ।
Fareedkot Teekaਤੌ ਮਨ ਕੇ ਸਭ ਕਾਮ ਪੂਰਨ ਹੋ ਜਾਵੈਂ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਹੋਵਹਿ = ਹੋ ਜਾਂਦੇ ਹਨ। ਮਨ ਕੇ ਕਾਮ = ਮਨ ਦੇ ਕਲਪੇ ਹੋਏ ਕੰਮ ॥੧॥ ਰਹਾਉ ॥

SikhNet (Spanish)para que los deseos de nuestra mente sean colmados. (1-Pausa)

ਪ੍ਰਭੁ ਅਬਿਨਾਸੀ; ਰੈਣਿ ਦਿਨੁ ਗਾਉ ॥

prabh abinaasee; rain din gaau |

Sant Singh KhalsaSing the Praises of the Eternal, Imperishable Lord God, night and day.
Manmohan SinghNight and day sing thou the praises of the Imperishable Lord,
Manmohan Singh (Punjabi)ਰਾਤ ਦਿਨੇ ਤੂੰ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ,
Fareedkot Teekaਇਸੀ ਤੇ ਪ੍ਰਭੂ ਜੋ ਅਬਿਨਾਸੀ ਹੈ ਰਾਤ ਦਿਨ ਤਿਸ ਕੇ ਗੁਣੋਂ ਕੋ ਗਾਓ॥
Prof. Sahib Singhਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ।

ਪਦ ਅਰਥ ਅਬਿਨਾਸੀ = ਨਾਸ-ਰਹਿਤ। ਰੈਣਿ = ਰਾਤ। ਗਾਉ = ਗਾਇਆ ਕਰ।

SikhNet (Spanish)Aquél que siempre canta la Alabanzas de mi Señor Eterno,

ਜੀਵਤ ਮਰਤ; ਨਿਹਚਲੁ ਪਾਵਹਿ ਥਾਉ ॥੨॥

jeevat marat; nihachal paaveh thaau |2|

Sant Singh KhalsaIn life, and in death, you shall find your eternal, unchanging home. ||2||
Manmohan Singhand in life and after death thou shalt obtain an eternal Abode.
Manmohan Singh (Punjabi)ਅਤੇ ਜਿਉਂਦਾ ਹੋਇਆ ਤੇ ਮਰਨ ਮਗਰੋਂ ਤੂੰ ਸਦੀਵੀ ਸਥਿਰ ਸਥਾਨ ਪਾ ਲਵੇਗਾ।
Fareedkot Teeka(ਮਰਤ) ਮਾਤ ਲੋਕ ਮੇਂ ਜੀਵਤਾ ਹੀ ਅਪਨੇ ਨਿਤ ਸ੍ਵਰੂਪ ਕੋ ਪਾਵੇਂਗਾ॥੨॥
Prof. Sahib Singh(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥

ਪਦ ਅਰਥ ਜੀਵਤ ਮਰਤ = ਦੁਨੀਆ ਦੀ ਕਾਰ ਕਰਦਿਆਂ, ਨਿਰਮੋਹ ਰਿਹਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੨॥

SikhNet (Spanish)tanto en la vida como en el más allá, obtiene el Recinto Eterno.(2)

ਸੋ ਸਾਹੁ ਸੇਵਿ; ਜਿਤੁ ਤੋਟਿ. ਨ ਆਵੈ ॥

so saahu sev; jit tott. na aavai |

Sant Singh KhalsaSo serve the Sovereign Lord, and you shall never lack anything.
Manmohan SinghServe thou the Banker, that thou mayest fall short of naught,
Manmohan Singh (Punjabi)ਤੂੰ ਉਸ ਸ਼ਾਹੂਕਾਰ ਦੀ ਟਹਿਲ ਕਮਾ; ਜਿਸ ਕਰਕੇ ਤੈਨੂੰ ਕਿਸੇ ਸ਼ੈ ਦੀ ਕਮੀ ਨਾਂ ਵਾਪਰੇ,
Fareedkot Teekaਉਸ ਸ਼ਾਹ ਕੋ ਸੇਵ (ਜਿਤੁ) ਜਿਸ ਕੇ ਖਜ਼ਾਨੇ ਮੇਂ ਕਬੀ ਭੀ ਕਿਸੇ ਪਦਾਰਥ ਕੀ ਤੋਟ ਨਹੀਂ ਆਵਤੀ॥
Prof. Sahib Singhਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।

ਪਦ ਅਰਥ ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਸੇਵਿ = ਸਰਨ ਪਿਆ ਰਹੁ। ਜਿਤੁ = ਜਿਸ (ਧਨ) ਵਿਚ। ਤੋਟਿ = ਘਾਟਾ।

SikhNet (Spanish)Aquél que sirve al Verdadero Rey, no se queda corto en nada.

ਖਾਤ ਖਰਚਤ; ਸੁਖਿ ਅਨਦਿ ਵਿਹਾਵੈ ॥੩॥

khaat kharachat; sukh anad vihaavai |3|

Sant Singh KhalsaWhile eating and consuming, you shall pass your life in peace. ||3||
Manmohan Singhand while eating and expending thou shall pass thy life in peace and pleasure.
Manmohan Singh (Punjabi)ਅਤੇ ਅਤੇ ਖਾਂਦਾ ਤੇ ਖਰਚਦਾ ਹੋਇਆ ਤੂੰ ਆਪਣੀ ਜਿੰਦਗੀ ਆਰਾਮ ਤੇ ਖੁੱਸ਼ੀ ਵਿੱਚ ਬਤੀਤ ਕਰੇਂਗਾ।
Fareedkot Teekaਆਪ ਖਾਤਿਆਂ ਅਰ ਔਰੋਂ ਕੋ (ਖਰਚਤ) ਉਪਦੇਸ਼ ਕਰਤਿਆਂ ਅਵਸਥਾ ਆਨੰਦ ਕੇ ਸਾਥ ਬੀਤੇ॥੩॥
Prof. Sahib Singhਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥

ਪਦ ਅਰਥ ਖਾਤ ਖਰਚਤ = ਵਰਤਦਿਆਂ ਤੇ ਵੰਡਦਿਆਂ। ਸੁਖਿ = ਸੁਖ ਵਿਚ। ਵਿਹਾਵੈ = ਉਮਰ ਬੀਤਦੀ ਹੈ ॥੩॥

SikhNet (Spanish)Mientras gasta las Riquezas del Señor, se pasa la vida en Paz y en total Éxtasis. (3)

ਜਗਜੀਵਨ ਪੁਰਖੁ; ਸਾਧਸੰਗਿ ਪਾਇਆ ॥

jagajeevan purakh; saadhasang paaeaa |

Sant Singh KhalsaO Life of the World, O Primal Being, I have found the Saadh Sangat, the Company of the Holy.
Manmohan SinghLord, the life of the world, I have obtained in the society of the saints.
Manmohan Singh (Punjabi)ਜਗਤ ਦੀ ਜਿੰਦ-ਜਾਨ ਸੁਆਮੀ ਨੂੰ ਮੈਂ ਸਤਿਸੰਗਤ ਅੰਦਰ ਪਰਾਪਤ ਕਰ ਲਿਆ ਹੈ।
Fareedkot Teekaਸਾਧ ਸੰਗਤ ਦ੍ਵਾਰਾ ਜਗ ਜੀਵਨ ਪੁਰਖ ਹਰੀ ਪਾਯਾ ਹੈ॥
Prof. Sahib Singhਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,

ਪਦ ਅਰਥ ਪੁਰਖੁ = ਸਰਬ-ਵਿਆਪਕ ਪ੍ਰਭੂ। ਸੰਗਿ = ਸੰਗਤਿ ਵਿਚ।

SikhNet (Spanish)La Vida de toda vida, el Purusha Sublime, a Él, uno lo obtiene en la Sociedad de los Santos

ਗੁਰ ਪ੍ਰਸਾਦਿ; ਨਾਨਕ ਨਾਮੁ ਧਿਆਇਆ ॥੪॥੨੪॥੩੦॥

gur prasaad; naanak naam dhiaaeaa |4|24|30|

Sant Singh KhalsaBy Guru's Grace, O Nanak, I meditate on the Naam, the Name of the Lord. ||4||24||30||
Manmohan SinghBy Guru's grace, I have pondered on the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਨਾਮ ਧਿਆਇਆ ਹੈ॥੪॥੨੪॥੩੦॥
Prof. Sahib Singhਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ ॥੪॥੨੪॥੩੦॥

SikhNet (Spanish)y es por la Virtuosa Gracia de los Santos que uno contempla el Nombre del Señor. (4-24-30)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗੁਰ ਪੂਰੇ; ਜਬ ਭਏ ਦਇਆਲ ॥

gur poore; jab bhe deaal |

Sant Singh KhalsaWhen the Perfect Guru becomes merciful,
Manmohan SinghWhen the perfect Guru becomes compassionate,
Manmohan Singh (Punjabi)ਜਦ ਪੂਰਨ ਗੁਰਦੇਵ ਜੀ ਮਇਆਵਾਨ ਹੋ ਜਾਂਦੇ ਹਨ,
Fareedkot Teekaਗੁਰੂ ਪੂਰੇ ਜਬ ਦਯਾਲ ਹੂਏ॥
Prof. Sahib Singhਹੇ ਭਾਈ! ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,

ਪਦ ਅਰਥ ਦਇਆਲ = ਦਇਆਵਾਨ।

SikhNet (Spanish)Cuando el Guru Perfecto muestra Su Compasión por mí,

ਦੁਖ ਬਿਨਸੇ; ਪੂਰਨ ਭਈ ਘਾਲ ॥੧॥

dukh binase; pooran bhee ghaal |1|

Sant Singh Khalsamy pains are taken away, and my works are perfectly completed. ||1||
Manmohan Singhthen my pains are eradicated and my service is fulfilled.
Manmohan Singh (Punjabi)ਤਾਂ ਮੇਰੀਆਂ ਪੀੜਾਂ ਮਿਟ ਜਾਂਦੀਆਂ ਹਨ ਅਤੇ ਮੇਰੀ ਸੇਵਾ ਸੰਪੂਰਨ ਹੋ ਜਾਂਦੀ ਹੈ।
Fareedkot Teekaਤੌ ਮੇਰੀ ਜੋ ਸੇਵਾ ਸੀ ਸੋ ਸਫਲ ਹੂਈ ਅਰ ਦੁਖ ਨਾਸ ਹੋਏ॥੧॥
Prof. Sahib Singh(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਬਿਨਸੇ = ਨਾਸ ਹੋ ਜਾਂਦੇ ਹਨ। ਪੂਰਨ = ਸਫਲ। ਘਾਲ = (ਸੇਵਾ-ਭਗਤੀ ਦੀ) ਮੇਹਨਤ ॥੧॥

SikhNet (Spanish)mis aflicciones son suprimidas y mi esfuerzo es recompensado.(1)

ਪੇਖਿ ਪੇਖਿ ਜੀਵਾ ਦਰਸੁ ਤੁਮੑਾਰਾ ॥

pekh pekh jeevaa daras tumaaraa |

Sant Singh KhalsaGazing upon, beholding the Blessed Vision of Your Darshan, I live;
Manmohan SinghMy Master, I live seeing, seeing. Thine vision,
Manmohan Singh (Punjabi)ਮੇਰੇ ਮਾਲ ਮੈਂ ਤੇਰਾ ਦਰਸ਼ਨ ਵੇਖ, ਵੇਖ ਜੀਉਂਦਾ ਹਾਂ
Fareedkot Teekaਦੇਖ ਦੇਖ ਕੇ ਤੇਰੇ ਦਰਸਨ ਕੋ ਮੈਂ ਜੀਵਤਾ ਹੂੰ॥
Prof. Sahib Singhਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ,

ਪਦ ਅਰਥ ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ।

SikhNet (Spanish)Oh Señor, vivo sólo si tengo Tu Visión. Oh Dios,

ਚਰਣ ਕਮਲ ਜਾਈ ਬਲਿਹਾਰਾ ॥

charan kamal jaaee balihaaraa |

Sant Singh KhalsaI am a sacrifice to Your Lotus Feet.
Manmohan Singhand am a sacrifice unto Thine lotus feet.
Manmohan Singh (Punjabi)ਅਤੇ ਤੇਰਿਆਂ ਕੰਵਲ ਰੂਪ ਚਰਨਾਂ ਤੋਂ ਘੋਲੀ ਜਾਂਦਾ ਹਾਂ।
Fareedkot Teekaਅਰ ਤੇਰੇ ਚਰਨ ਕਮਲੋਂ ਸੇ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ।

ਪਦ ਅਰਥ ਜਾਈ = ਜਾਈਂ, ਮੈਂ ਜਾਵਾਂ। ਬਲਿਹਾਰਾ = ਸਦਕੇ, ਕੁਰਬਾਨ।

SikhNet (Spanish)ofrezco siempre mi ser en sacrificio a Tus Pies de Loto.

ਤੁਝ ਬਿਨੁ ਠਾਕੁਰ; ਕਵਨੁ ਹਮਾਰਾ ॥੧॥ ਰਹਾਉ ॥

tujh bin tthaakur; kavan hamaaraa |1| rahaau |

Sant Singh KhalsaWithout You, O my Lord and Master, who belongs to me? ||1||Pause||
Manmohan Singhwithout Thee who is mine, O Lord. Pause.
Manmohan Singh (Punjabi)ਤੇਰੇ ਬਾਝੋਂ ਮੇਰਾ ਕਾਉਣ ਹੈ, ਹੇ ਸੁਆਮੀ! ਠਹਿਰਾਉ।
Fareedkot Teekaਤੇਰੇ ਬਿਨਾਂ ਹੇ ਪਰਮੇਸਰ! ਮੇਰਾ ਕੌਨ ਹੈ॥੧॥ ਰਹਾਉ ॥
Prof. Sahib Singhਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ ॥

ਪਦ ਅਰਥ ਠਾਕੁਰ = ਹੇ ਮਾਲਕ! ॥੧॥ ਰਹਾਉ ॥

SikhNet (Spanish)Pues qué hay ahí que sea mío, oh Maestro, sin Ti no tengo nada. (1-Pausa)

ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥

saadhasangat siau preet ban aaee |

Sant Singh KhalsaI have fallen in love with the Saadh Sangat, the Company of the Holy,
Manmohan SinghI have cultivated affection for the saints' society,
Manmohan Singh (Punjabi)ਮੇਰਾ ਸਤਿਸੰਗਤ ਨਾਲ ਪ੍ਰੇਮ ਪੈ ਗਿਆ ਹੈ,
Fareedkot Teekaਅਬ ਸਾਧ ਸੰਗਤ ਕੇ ਸਾਥ ਪ੍ਰੀਤੀ ਬਣ ਆਈ॥
Prof. Sahib Singhਹੇ ਭਾਈ! ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤਿ ਨਾਲ ਬਣ ਜਾਂਦਾ ਹੈ,

ਪਦ ਅਰਥ ਸਿਉ = ਨਾਲ।

SikhNet (Spanish)Ahora estoy con todo Amor en la Sociedad de los Santos.

ਪੂਰਬ ਕਰਮਿ ਲਿਖਤ; ਧੁਰਿ ਪਾਈ ॥੨॥

poorab karam likhat; dhur paaee |2|

Sant Singh Khalsaby the karma of my past actions and my pre-ordained destiny. ||2||
Manmohan Singhand have obtained the fruit of the Lord's writ, in accordance with my past deeds.
Manmohan Singh (Punjabi)ਅਤੇ ਮੈਂ ਆਪਣੇ ਪਿਛਲੇ ਅਮਲਾ ਦੇ ਅਨੁਸਾਰ ਸੁਆਮੀ ਦੀ ਲਿਖਤਾਕਾਰਦਾ ਫਲ ਪਾ ਲਿਆ ਹੈ।
Fareedkot Teekaਆਦਿ ਸੇ ਪੂਰਬ ਕਰਮੋਂ ਕੀ ਲਿਖਤ ਥੀ, ਇਸੀ ਤੇ ਸਤਸੰਗਤ ਪਾਈ ਹੈ॥੨॥
Prof. Sahib Singhਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥

ਪਦ ਅਰਥ ਪੂਰਬ ਕਰਮਿ = ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ। ਧੁਰਿ = ਧੁਰ ਦਰਗਾਹ ਤੋਂ ॥੨॥

SikhNet (Spanish)Tal fue el Escrito de mi Señor, en base a mis acciones pasadas. (2)

ਜਪਿ ਹਰਿ ਹਰਿ ਨਾਮੁ; ਅਚਰਜੁ ਪਰਤਾਪ ॥

jap har har naam; acharaj parataap |

Sant Singh KhalsaChant the Name of the Lord, Har, Har; how wondrous is His glory!
Manmohan SinghWondrous is the glory of the mediation of the Lord God's Name,
Manmohan Singh (Punjabi)ਅਦਭੁਤ ਹੈ ਸੁਆਮੀ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੀ ਪ੍ਰਭਤਾ,
Fareedkot Teekaਹਰਿ ਹਰਿ ਨਾਮ ਜਪਨੇ ਸੇ ਅਚਰਜ ਪ੍ਰਤਾਪ ਹੂਆ ਹੈ॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ,

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ। ਪਰਤਾਪ = ਤੇਜ।

SikhNet (Spanish)Maravillosa es la Gloria del Nombre del Señor,

ਜਾਲਿ. ਨ ਸਾਕਹਿ; ਤੀਨੇ ਤਾਪ ॥੩॥

jaal. na saakeh; teene taap |3|

Sant Singh KhalsaThe three types of illness cannot consume it. ||3||
Manmohan Singhwhich the three ailments can consume not.
Manmohan Singh (Punjabi)ਜਿਸ ਨੂੰ ਤਿੰਨੇ ਰੋਗ ਨਸ਼ਟ ਨਹੀਂ ਕਰ ਸਕਦੇ।
Fareedkot Teekaਅਬ ਤੀਨ ਪ੍ਰਕਾਰ ਕੇ ਤਾਪ ਨਹੀਂ ਜਲਾ ਸਕਤੇ॥੩॥
Prof. Sahib Singhਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥

ਪਦ ਅਰਥ ਜਾਲਿ ਨ ਸਾਕਹਿ = ਸਾੜ ਨਹੀਂ ਸਕਣਗੇ। ਤੀਨੇ ਤਾਪ = ਆਧਿ, ਬਿਆਧਿ, ਉਪਾਧਿ (ਇਹ ਤਿੰਨ ਹੀ ਤਾਪ) ॥੩॥

SikhNet (Spanish)contemplándolo la maldad que hay en las Gunas no tienen ningún poder sobre mí.(3)

ਨਿਮਖ. ਨ ਬਿਸਰਹਿ; ਹਰਿ ਚਰਣ ਤੁਮੑਾਰੇ ॥

nimakh. na bisareh; har charan tumaare |

Sant Singh KhalsaMay I never forget, even for an instant, the Lord's Feet.
Manmohan SinghO Lord, may I never forget, even for am moment, Thine feet,
Manmohan Singh (Punjabi)ਹੇ ਪ੍ਰਭੂ! ਮੈਂ ਤੇਰੇ ਚਰਨਾਂ ਨੂੰ ਇਕ ਮੁਹਤ ਲਈ ਭੀ ਕਦੇ ਨਾਂ ਭੁੱਲਾਂ!
Fareedkot Teekaਪ੍ਯਾਰੇ ਵਾਹਿਗੁਰੂ! ਨਿਮਖ ਮਾਤ੍ਰ ਭੀ ਤੁਮਾਰੇ ਚਰਨ ਨਾ ਵਿਸਰੇਂ॥
Prof. Sahib Singhਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਹਰਿ = ਹੇ ਹਰੀ!

SikhNet (Spanish)Oh Señor, bendíceme para que nunca abandone Tus Pies,

ਨਾਨਕੁ ਮਾਗੈ; ਦਾਨੁ ਪਿਆਰੇ ॥੪॥੨੫॥੩੧॥

naanak maagai; daan piaare |4|25|31|

Sant Singh KhalsaNanak begs for this gift, O my Beloved. ||4||25||31||
Manmohan Singhsuch is the bounty Nanak asks from Thee, O my Beloved.
Manmohan Singh (Punjabi)ਇਹੋ ਜਿਹੀ ਦਾਤ ਨਾਨਕ ਤੇਰੇ ਪਾਸੋਂ ਮੰਗਦਾ ਹੈ, ਹੇ ਮੇਰੇ ਪ੍ਰੀਤਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਸੇ ਏਹੀ ਦਾਨ ਮਾਂਗਤਾ ਹੂੰ॥੪॥੨੫॥੩੧॥
Prof. Sahib Singhਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥

ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ ॥੪॥੨੫॥੩੧॥

SikhNet (Spanish)ni siquiera por un instante. Tal es el Tesoro que busco de Ti, oh mi Señor Dios. (4-25-31)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸੇ ਸੰਜੋਗ ਕਰਹੁ; ਮੇਰੇ ਪਿਆਰੇ ॥

se sanjog karahu; mere piaare |

Sant Singh KhalsaMay there be such an auspicious time, O my Beloved,
Manmohan SinghO my Beloved, let there be such an auspicious time,
Manmohan Singh (Punjabi)ਹੇ ਮੇਰੇ ਪ੍ਰੀਤਮ! ਐਹੋ ਜੇਹਾ ਸੁਭਾਗ ਸਮਾ ਲਿਆ,
Fareedkot Teekaਹੇ ਮੇਰੇ ਪ੍ਯਾਰੇ! (ਸੇ) ਤਿਨ ਸੰਤੋਂ ਕੇ ਸਾਥ ਮੇਰਾ (ਸੰਜੋਗ) ਮਿਲਾਪ ਕਰੋ॥
Prof. Sahib Singhਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,

ਪਦ ਅਰਥ ਸੇ = ਉਹ {ਬਹੁ-ਵਚਨ}। ਸੰਜੋਗ = ਸ਼ੁਭ ਲਗਨ, ਚੰਗਾ ਢੋ।

SikhNet (Spanish)Oh Amado Señor, deja que despierte en ese auspicioso momento

ਜਿਤੁ ਰਸਨਾ; ਹਰਿ ਨਾਮੁ ਉਚਾਰੇ ॥੧॥

jit rasanaa; har naam uchaare |1|

Sant Singh Khalsawhen, with my tongue, I may chant the Lord's Name||1||
Manmohan Singhwhen my tongue may utter God's Name.
Manmohan Singh (Punjabi)ਜਦ ਤੇਰੀ ਜੀਭ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੇ।
Fareedkot Teekaਜਿਸ ਕਰ ਕੇ ਹੇ ਹਰੀ! ਮੇਰੀ ਰਸਨਾ ਤੇਰਾ ਨਾਮ ਉਚਾਰਨ ਕਰੇ॥੧॥
Prof. Sahib Singhਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥

ਪਦ ਅਰਥ ਜਿਤੁ = ਜਿਸ (ਢੋ) ਦੇ ਕਾਰਨ। ਰਸਨਾ = ਜੀਭ ॥੧॥

SikhNet (Spanish)cuando mi lengua sólo recite Tu Nombre. (1)

ਸੁਣਿ ਬੇਨਤੀ; ਪ੍ਰਭ ਦੀਨ ਦਇਆਲਾ ॥

sun benatee; prabh deen deaalaa |

Sant Singh KhalsaHear my prayer, O God, O Merciful to the meek.
Manmohan SinghHearken Thou my supplication, O Merciful Master of the meek.
Manmohan Singh (Punjabi)ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ, ਹੇ ਮਸਕੀਨ ਉਤੇ ਮਿਹਰਬਾਨ ਮਾਲਕ!
Fareedkot Teekaਹੇ ਪ੍ਰਭੂ ਦੀਨਦ੍ਯਾਲ! ਮੇਰੀ ਬੇਨਤੀ ਸੁਣ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Señor que Te compadeces del débil

ਸਾਧ ਗਾਵਹਿ; ਗੁਣ ਸਦਾ ਰਸਾਲਾ ॥੧॥ ਰਹਾਉ ॥

saadh gaaveh; gun sadaa rasaalaa |1| rahaau |

Sant Singh KhalsaThe Holy Saints ever sing the Glorious Praises of the Lord, the Source of Nectar. ||1||Pause||
Manmohan SinghThe saints sing ever the praises of God, the Home of Nectar. Pause.
Manmohan Singh (Punjabi)ਸੰਤ, ਸਦੀਵੀ ਹੀ, ਅੰਮ੍ਰਿਤ ਦੇ ਘਰ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਜੋ ਸੰਤ ਜਨ ਤੇਰੇ (ਰਸਾਲਾ) ਸੁੰਦਰ ਗੁਣੋਂ ਕੋ ਸਦਾ ਗਾਵਤੇ ਹੈਂ ਤਿਨੋਂ ਕੇ ਮਿਲਾਓ॥੧॥ ਰਹਾਉ ॥
Prof. Sahib Singh(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ ॥

ਪਦ ਅਰਥ ਗਾਵਹਿ = ਗਾਂਦੇ ਹਨ। ਰਸਾਲਾ = ਰਸ-ਭਰੇ ॥੧॥ ਰਹਾਉ ॥

SikhNet (Spanish)escucha: mi plegaria es que pueda cantar siempre Tu Alabanza de Éxtasis en la Saad Sangat, la Compañía de los Santos.(1-Pausa)

ਜੀਵਨ ਰੂਪੁ; ਸਿਮਰਣੁ ਪ੍ਰਭ ਤੇਰਾ ॥

jeevan roop; simaran prabh teraa |

Sant Singh KhalsaYour meditation and remembrance is life-giving, God.
Manmohan SinghLife-giving is Thine contemplation, O Lord.
Manmohan Singh (Punjabi)ਜਿੰਦਗੀ-ਬਖਸ਼ਣ ਵਾਲੀ ਹੈ ਤੇਰੀ ਬੰਦਗੀ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰਾ ਸਿਮਰਣ ਹੀ ਜੀਵਨ ਰੂਪ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।
SikhNet (Spanish)Oh Señor, Tu Meditación es dadora de vida,

ਜਿਸੁ ਕ੍ਰਿਪਾ ਕਰਹਿ; ਬਸਹਿ ਤਿਸੁ ਨੇਰਾ ॥੨॥

jis kripaa kareh; baseh tis neraa |2|

Sant Singh KhalsaYou dwell near those upon whom You show mercy. ||2||
Manmohan SinghHe to whom Thou showest mercy; near him abidest Thou.
Manmohan Singh (Punjabi)ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਉਸ ਦੇ ਤੂੰ ਨੇੜੇ ਹੀ ਵਸਦਾ ਹੈਂ।
Fareedkot Teekaਜਿਸ ਪਰ ਤੂੰ ਕ੍ਰਿਪਾ ਦ੍ਰਿਸਟ ਕਰਤਾ ਹੈਂ ਤਿਸ ਕੇ ਤੂੰ ਨਿਕਟ ਹੈਂ॥੨॥
Prof. Sahib Singhਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥

ਪਦ ਅਰਥ ਬਸਹਿ = ਤੂੰ ਵੱਸਦਾ ਹੈਂ। ਨੇਰਾ = ਨੇੜੇ, ਹਿਰਦੇ ਵਿਚ ॥੨॥

SikhNet (Spanish)y vive en Tu Presencia aquél a quien concedes el Don de meditar en Ti. (2)

ਜਨ ਕੀ ਭੂਖ; ਤੇਰਾ ਨਾਮੁ ਅਹਾਰੁ ॥

jan kee bhookh; teraa naam ahaar |

Sant Singh KhalsaYour Name is the food to satisfy the hunger of Your humble servants.
Manmohan SinghThy Name is the viand to satisfy the hunger of Thine slave, O Lord.
Manmohan Singh (Punjabi)ਤੇਰੇ ਗੁਮਾਸ਼ਤੇ ਦੀ ਭੁੱਖ ਦੂਰ ਕਰਨ ਲਈ ਤੇਰਾ ਨਾਮ ਹੀ ਭੋਜਨ ਹੈ।
Fareedkot Teekaਦਾਸੋਂ ਕੀ ਭੂਖ ਕਾ ਤੇਰਾ ਨਾਮ ਆਹਾਰ ਭੋਜਨ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।

ਪਦ ਅਰਥ ਆਹਾਰੁ = ਖ਼ੁਰਾਕ।

SikhNet (Spanish)Sólo Tu Nombre sacia el hambre de Tu Devoto;

ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥

toon daataa prabh devanahaar |3|

Sant Singh KhalsaYou are the Great Giver, O Lord God. ||3||
Manmohan SinghThou, O Beneficent Lord, art the only Giver.
Manmohan Singh (Punjabi)ਹੇ ਦਾਤਾਰ ਸੁਆਮੀ! ਕੇਵਲ ਤੂੰ ਹੀ ਬਖਸ਼ਸ਼ ਕਰਨ ਵਾਲਾ ਹੈਂ।
Fareedkot Teekaਹੇ ਪ੍ਰਭੂ! ਤੂੰ ਦਾਤਾ ਨਾਮ ਕੇ ਦੇਨਹਾਰਾ ਹੈਂ॥੩॥
Prof. Sahib Singhਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥
SikhNet (Spanish)eres el Único Dador, oh Dios Bondadoso.(3)

ਰਾਮ ਰਮਤ; ਸੰਤਨ ਸੁਖੁ ਮਾਨਾ ॥

raam ramat; santan sukh maanaa |

Sant Singh KhalsaThe Saints take pleasure in repeating the Lord's Name.
Manmohan SinghThe saints deem pleasure in the utterance of the Lord's Name.
Manmohan Singh (Punjabi)ਸੁਆਮੀ ਦੇ ਨਾਮ ਦੇ ਉਚਾਰਨ ਵਿੱਚ ਸਾਧੂ ਖੁਸ਼ੀ ਮੰਨਦੇ ਹਨ।
Fareedkot Teekaਇਸੀ ਤੇ ਰਾਮ ਉਚਾਰਤਿਆਂ ਹੀ ਸੰਤੋਂ ਨੇ ਸੁਖ ਮਾਨਾ ਹੈ॥
Prof. Sahib Singhਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,

ਪਦ ਅਰਥ ਰਮਤ = ਸਿਮਰਦਿਆਂ।

SikhNet (Spanish)Contemplándote, Tus Santos gozan de Paz y Éxtasis,

ਨਾਨਕ; ਦੇਵਨਹਾਰ ਸੁਜਾਨਾ ॥੪॥੨੬॥੩੨॥

naanak; devanahaar sujaanaa |4|26|32|

Sant Singh KhalsaO Nanak, the Lord, the Great Giver, is All-knowing. ||4||26||32||
Manmohan SinghNanak, the Omniscient Lord, is our only Giver.
Manmohan Singh (Punjabi)ਨਾਨਕ, ਕੇਵਲ ਸਰਬੱਗ ਸੁਆਮੀ ਹੀ ਸਾਨੂੰ ਦੇਣ ਵਾਲਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਪੁਨਾ ਤੇਰੇ ਕੋ ਹੀ ਦੇਵਨਹਾਰ ਜਾਨਿਆ ਹੈ॥੪॥੨੬॥੩੨॥☬ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥

ਪਦ ਅਰਥ ਸੁਜਾਨਾ = ਸਿਆਣਾ ॥੪॥੨੬॥੩੨॥

SikhNet (Spanish)pues Tú, oh Dios Omnisciente, eres nuestro Único Dador.(4-26-32)

Open this shabad →

Shabad Guru Arjan Dev Ji Raag Soohee continues on Ang 744

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਬਹਤੀ ਜਾਤ; ਕਦੇ ਦ੍ਰਿਸਟਿ. ਨ ਧਾਰਤ ॥

bahatee jaat; kade drisatt. na dhaarat |

Sant Singh KhalsaYour life is slipping away, but you never even notice.
Manmohan SinghThe life is flowing away, but thou see it not ever.
Manmohan Singh (Punjabi)ਜਿੰਦਗੀ ਵਗਦੀ ਜਾ ਰਹੀ ਹੈ, ਪ੍ਰਭੂ ਤੂੰ ਇਸ ਨੂੰ ਕਦਾਚਿਤ ਵੇਖਦਾ ਨਹੀਂ।
Fareedkot Teekaਹੇ ਭਾਈ! ਅਵਸਥਾ (ਬਹਤੀ ਜਾਤ) ਬੀਤਤੀ ਜਾਤੀ ਹੈ, ਕਬੀ ਭੀ ਦ੍ਰਿਸਟੀ ਨਹੀਂ ਕਰਤਾ ਹੈ॥
Prof. Sahib Singhਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।

ਪਦ ਅਰਥ ਬਹਤੀ ਜਾਤ = (ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ। ਦ੍ਰਿਸਟਿ = ਨਿਗਾਹ, ਧਿਆਨ।

SikhNet (Spanish)La vida fluye hacia la muerte pero no lo ves,

ਮਿਥਿਆ ਮੋਹ ਬੰਧਹਿ; ਨਿਤ ਪਾਰਚ ॥੧॥

mithiaa moh bandheh; nit paarach |1|

Sant Singh KhalsaYou are constantly entangled in false attachments and conflicts. ||1||
Manmohan SinghThou art ever entangled in the strifes of the false worldly love.
Manmohan Singh (Punjabi)ਤੂੰ ਸਦਾ ਹੀ ਕੂੜੀ ਦੁਨਿਆਵੀ ਮਮਤਾ ਦੇ ਝਗੜਿਆਂ ਅੰਦਰ ਫਸਿਆ ਰਹਿੰਦਾ ਹੈ।
Fareedkot Teekaਔ ਤੂੰ ਝੂਠੇ ਜੋ ਪਦਾਰਥ ਹੈਂ ਤਿਨ ਕੇ ਮੋਹ ਬੰਧਨ ਮੇਂ ਪੜ ਕਰ ਨਿਤ ਪਰਚ ਰਹਿਆ ਹੈਂ॥੧॥
Prof. Sahib Singhਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥

ਪਦ ਅਰਥ ਮਿਥਿਆ = ਨਾਸਵੰਤ। ਪਾਰਚ = ਪਾਰਚੇ, ਕੱਪੜੇ, ਬਾਨ੍ਹਣੂ। ਮਿਥਿਆ ਮੋਹ ਪਾਰਚ = ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ। ਬੰਧਹਿ = ਤੂੰ ਬੰਨ੍ਹਦਾ ਹੈਂ ॥੧॥

SikhNet (Spanish)te mantienes ocupado cultivando la maldad y apegándote a los bienes terrenales. (1)

ਮਾਧਵੇ; ਭਜੁ ਦਿਨ ਨਿਤ ਰੈਣੀ ॥

maadhave; bhaj din nit rainee |

Sant Singh KhalsaMeditate, vibrate constantly, day and night, on the Lord.
Manmohan SinghDay and night ever meditate thou on God's the Lord of wealth.
Manmohan Singh (Punjabi)ਦਿਨ ਅਤੇ ਰਾਮ ਨੂੰ ਸਦੀਵ ਹੀ ਮਾਇਆ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨਕਰ।
Fareedkot Teekaਹੇ ਪਿਆਰੇ! ਮਾਧਵ ਕੋ ਨਿਤ ਹੀ ਰਾਤ ਦਿਨ ਭਜ॥
Prof. Sahib Singhਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।

ਪਦ ਅਰਥ ਮਾਧਵੇ = {मा = धव। ਮਾਇਆ ਦਾ ਪਤੀ} ਪਰਮਾਤਮਾ ਨੂੰ। ਭਜੁ = ਸਿਮਰਦਾ ਰਹੁ। ਰੈਣੀ = ਰਾਤ।

SikhNet (Spanish)Contempla siempre a tu Único Dios y habitando en Su Refugio,

ਜਨਮੁ ਪਦਾਰਥੁ ਜੀਤਿ; ਹਰਿ ਸਰਣੀ ॥੧॥ ਰਹਾਉ ॥

janam padaarath jeet; har saranee |1| rahaau |

Sant Singh KhalsaYou shall be victorious in this priceless human life, in the Protection of the Lord's Sanctuary. ||1||Pause||
Manmohan SinghAbiding in God's refuge, win thou the invaluable human life. Pause.
Manmohan Singh (Punjabi)ਵਾਹਿਗੁਰੂ ਦੀ ਛਤ੍ਰ ਛਾਇਆ ਹੇਠ ਵਸ ਕੇ, ਤੂੰ ਅਮੋਲਕ ਮਨੁੱਖੀ ਜੀਵਨ ਨੂੰ ਜਿਤ ਲੈ। ਠਹਿਰਾਉ।
Fareedkot Teekaਔਰ ਹਰਿ ਕੀ ਸਰਣ ਲੈ ਕੇ ਅਮੋਲਕ ਪਦਾਰਥ ਜੋ ਮਾਨੁਖ ਜਨਮ ਹੈ ਇਸ ਕੋ (ਜੀਤਿ), ਭਾਵ ਸਫਲ ਕਰ॥੧॥ ਰਹਾਉ ॥
Prof. Sahib Singhਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥

ਪਦ ਅਰਥ ਜੀਤਿ = ਜਿੱਤ ਲੈ ॥੧॥ ਰਹਾਉ ॥

SikhNet (Spanish)alcanza el Verdadero objetivo de tu existencia. (1-Pausa)

ਕਰਤ ਬਿਕਾਰ; ਦੋਊ ਕਰ ਝਾਰਤ ॥

karat bikaar; doaoo kar jhaarat |

Sant Singh KhalsaYou eagerly commit sins and practice corruption,
Manmohan SinghThou committest sins with full force,
Manmohan Singh (Punjabi)ਤੂੰ ਸਾਰੇ ਜ਼ੋਰ ਨਾਲ ਪਾਪ ਕਮਾਉਂਦਾ ਹੈਂ,
Fareedkot Teekaਤੂੰ ਮੰਦ ਕਰਮ ਕਰਤਾ ਹੈਂ ਇਨਮੈਂ ਕੁਛ ਪ੍ਰਾਪਤ ਨਹੀਂ। ਅੰਤ ਕੇ ਦੋਵੇਂ ਹਾਥ ਝਾਰਕੇ ਚਲਾ ਜਾਵੇਗਾ; ਵਾ ਦੋਨੋਂ ਹਾਥ (ਝਾਰਤ) ਤਾੜੀ ਮਾਰ ਕਰ ਕੇ ਬਿਕਾਰ ਕਰਤਾ ਹੈਂ॥
Prof. Sahib Singhਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,

ਪਦ ਅਰਥ ਦੋਊ ਕਰ = ਦੋਵੇਂ ਹੱਥ। ਦੋਊ ਕਰ ਝਾਰਤ = ਦੋਵੇਂ ਹੱਥ ਝਾੜਦਿਆਂ, ਦੋਵੇਂ ਹੱਥ ਥੋ ਕੇ, ਅੱਗਾ ਪਿੱਛਾ ਸੋਚਣ ਤੋਂ ਬਿਨਾ।

SikhNet (Spanish)Uno comete errores sin reparo alguno,

ਰਾਮ ਰਤਨੁ; ਰਿਦ. ਤਿਲੁ ਨਹੀ ਧਾਰਤ ॥੨॥

raam ratan; rid. til nahee dhaarat |2|

Sant Singh KhalsaBut you do not enshrine the jewel of the Lord's Name within your heart, even for an instant. ||2||
Manmohan Singhand enshrinest not, even for a moment, the Name jewel in thy mind.
Manmohan Singh (Punjabi)ਅਤੇ ਇਕ ਮੁਹਤ ਭਰ ਲਈ ਭੀ ਨਾਮ ਦੇ ਹੀਰੇ ਨੂੰ ਆਪਣੇ ਵਿੱਚ ਨਹੀਂ ਟਿਕਾਉਂਦਾ।
Fareedkot Teekaਰਾਮ ਜੋ ਅਮੋਲਕ ਰਤਨ ਹੈ ਤਿਸ ਕੋ ਰਿਦੇ ਮੇਂ ਤਿਲ ਮਾਤ੍ਰ ਨਹੀਂ ਧਾਰਤਾ ਹੈਂ॥੨॥
Prof. Sahib Singhਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥

ਪਦ ਅਰਥ ਰਿਦ = ਹਿਰਦੇ ਵਿਚ। ਤਿਲੁ = ਰਤਾ ਭਰ ਸਮੇ ਲਈ ॥੨॥

SikhNet (Spanish)pero ni por un instante alaba en su corazón la Suprema Joya del Nombre del Señor.(2)

ਭਰਣ ਪੋਖਣ ਸੰਗਿ; ਅਉਧ ਬਿਹਾਣੀ ॥

bharan pokhan sang; aaudh bihaanee |

Sant Singh KhalsaFeeding and pampering your body, your life is passing away,
Manmohan SinghIn feeding and cherishing the body, the life is passing away,
Manmohan Singh (Punjabi)ਸੁਰੀਰ ਨੂੰ ਖੁਆਣਾ ਅਤੇ ਮਾਲਣ ਪੋਸ਼ਣ ਵਿੱਚ ਜਿੰਦਗੀ ਬੀਤਦੀ ਜਾ ਰਹੀ ਹੈ,
Fareedkot Teekaਸਰੀਰ ਕੇ ਭਰਨੇ ਔ ਪੁਸ਼ਟ ਕਰਣੇ ਮੇਂ ਅਵਸਥਾ ਬੀਤੀ ਹੈ॥
Prof. Sahib Singhਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।

ਪਦ ਅਰਥ ਭਰਣ ਪੋਖਣ = ਪਾਲਣ ਪੋਸਣ। ਸੰਗਿ = ਨਾਲ। ਅਉਧ = ਉਮਰ।

SikhNet (Spanish)Alimentando y acariciando tu cuerpo, tu vida se desvanece.

Open this shabad (11 lines, Angs 743-744) →

Ang 743 of 1430